ਦਿਨਸੁ ਰੈਣਿ ਜਿਉ ਤੁਧੁ ਧਿਆਈ ਏਹੁ ਦਾਨੁ ਮੋਹਿ ਕਰਣਾ ਜੀਉ ॥੧॥
ਅਨਦ ਬਿਨੋਦ ਚੋਜ ਤਮਾਸੇ ਤੁਧੁ ਭਾਵੈ ਸੋ ਹੋਣਾ ਜੀਉ ॥੨॥
ਸੇਜ ਸੁਖਾਲੀ ਸੀਤਲੁ ਪਵਣਾ ਸਹਜ ਕੇਲ ਰੰਗ ਕਰਣਾ ਜੀਉ ॥੩॥
ਮਾਝਮਹਲਾ੫॥
ਵਿਸਰੁਨਾਹੀਏਵਡਦਾਤੇ॥
ਕਰਿਕਿਰਪਾਭਗਤਨਸੰਗਿਰਾਤੇ॥
ਦਿਨਸੁਰੈਣਿਜਿਉਤੁਧੁਧਿਆਈਏਹੁਦਾਨੁਮੋਹਿਕਰਣਾਜੀਉ॥੧॥
ਮਾਟੀਅੰਧੀਸੁਰਤਿਸਮਾਈ॥
ਸਭਕਿਛੁਦੀਆਭਲੀਆਜਾਈ॥
ਅਨਦਬਿਨੋਦਚੋਜਤਮਾਸੇਤੁਧੁਭਾਵੈਸੋਹੋਣਾਜੀਉ॥੨॥
ਜਿਸਦਾਦਿਤਾਸਭੁਕਿਛੁਲੈਣਾ॥
ਛਤੀਹਅੰਮ੍ਰਿਤਭੋਜਨੁਖਾਣਾ॥
ਸੇਜਸੁਖਾਲੀਸੀਤਲੁਪਵਣਾਸਹਜਕੇਲਰੰਗਕਰਣਾਜੀਉ॥੩॥
ਸਾਬੁਧਿਦੀਜੈਜਿਤੁਵਿਸਰਹਿਨਾਹੀ॥
ਸਾਮਤਿਦੀਜੈਜਿਤੁਤੁਧੁਧਿਆਈ॥
ਸਾਸਸਾਸਤੇਰੇਗੁਣਗਾਵਾਓਟਨਾਨਕਗੁਰਚਰਣਾਜੀਉ॥੪॥੧੨॥੧੯॥
mājh mahalā 5 .
visar nāhī ēvad dātē .
kar kirapā bhagatan sang rātē .
dinas rain jiu tudh dhiāī ēh dān mōh karanā jīu .1.
mātī andhī surat samāī .
sabh kish dīā bhalīā jāī .
anad binōd chōj tamāsē tudh bhāvai sō hōnā jīu .2.
jis dā ditā sabh kish lainā .
shatīh anmrit bhōjan khānā .
sēj sukhālī sītal pavanā sahaj kēl rang karanā jīu .3.
sā budh dījai jit visarah nāhī .
sā mat dījai jit tudh dhiāī .
sās sās tērē gun gāvā ōt nānak gur charanā jīu .4.12.19.
Majh, Fifth Guru.
O my so great Bestower! let me not forget Thee.
Show mercy unto me so that I be imbued with the love of Thine devotees.
As it may please Thee, O Lord! grant me this gift that by day and night I may meditate on Thee.
In the dead dust Thou hast infused comprehension.
Thou hast given me all the things and good places.
Of all the joys, merry-makings wonderous plays and entertainments what-so-ever pleases Thee that comes to pass.
(Remember the Lord) whose are all the gift which we receive.
Thirty-six kinds of delicious diets to eat, comfortable couches,
cool wind, peaceful revelments and enjoyment of sweet pleasure.
Give me the mind, O Lord! which may forget Thee not.
Grant me the understanding by which I may remember Thee.
I sing Thine praises with my every breath, O Lord! Nanak has sought the refuge of the Guru's feet.
Maajh, Fifth Mehl:
I shall never forget YouYou are such a Great Giver!
Please grant Your Grace, and imbue me with the love of devotional worship.
If it pleases You, let me meditate on You day and night; please, grant me this gift! ||1||
Into this blind clay, You have infused awareness.
Everything, everywhere which You have given is good.
Bliss, joyful celebrations, wondrous plays and entertainmentwhatever pleases You, comes to pass. ||2||
Everything we receive is a gift from Him
the thirtysix delicious foods to eat,
cozy beds, cooling breezes, peaceful joy and the experience of pleasure. ||3||
Give me that state of mind, by which I may not forget You.
Give me that understanding, by which I may meditate on You.
I sing Your Glorious Praises with each and every breath. Nanak takes the Support of the Guru's Feet. ||4||12||19||
ਮਾਝ ਮਹਲਾ ੫ ॥
(ਹੇ) ਏਡੇ ਦਾਤੇ! (ਭਾਵ ਬੇਅੰਤ ਦਾਤਾਂ ਦੇਣ ਵਾਲੇ ਮਾਲਕ!)
ਹੇ ਭਗਤਾਂ ਨਾਲ ਰਤੇ ਹੋਏ ਪ੍ਰਭੂ! ਮੇਰੇ ਉਤੇ ਕਿਰਪਾ ਕਰ,
ਜਿਵੇਂ ਕਿਵੇਂ ਦਿਨ ਰਾਤ ਮੈਂ ਤੈਨੂੰ ਯਾਦ ਕਰਦਾ ਰਹਾਂ, ਇਹ ਦਾਨ ਮੈਨੂੰ ਦੇਣਾ ਕਰੋ ਜੀ!।੧।
(ਹੇ ਵਡੇ ਦਾਤੇ ਜੀਓ! ਆਪ ਜੀ ਨੇ) ਪੰਜਾਂ ਤੱਤਾਂ ਤੋਂ ਬਣੀ ਹੋਈ ਜੜ੍ਹ ਰੂਪ ਦੇਹੀ ਵਿਚ ਸੂਝ ਬੂਝ ਵਾਲੀ ਸ਼ਕਤੀ ਪਾ ਦਿਤੀ ਹੈ।
(ਇਸ ਦੇ ਸੁਖ ਬਿਸਰਾਮ ਲਈ) ਚੰਗੀਆਂ ਥਾਵਾਂ (ਅਤੇ ਹੋਰ ਪਦਾਰਥ ਸਭ ਕੁਝ ਦੇ ਦਿਤਾ ਹੈ।
(ਫਿਰ ਇਸ ਦੇ ਦਿਲ ਪਰਚਾਵੇ ਹਿਤ) ਅਨੇਕ (ਪ੍ਰਕਾਰ ਦੀਆਂ) ਖੁਸ਼ੀਆਂ, ਖੇਡਾਂ, ਤਮਾਸ਼ੇ (ਆਦਿ ਵੀ ਬਣਾ ਦਿੱਤੇ ਹਨ ਪਰ) ਹੋਣਾ ਉਹ ਕੁਝ ਹੈ (ਜੋ) ਤੁਹਾਨੂੰ ਭਾਂਉਂਦਾ ਹੈ ਜੀ।੨।
(ਹੇ ਭਾਈ!) ਜਿਸ (ਪ੍ਰਭੂ ਦਾ ਸਭ ਕੁਝ) ਦਿਤਾ (ਹੋਇਆ) ਲੈਣਾ ਹੈ ਅਤੇ
੩੬ ਪ੍ਰਕਾਰ ਦਾ ਸੁਆਦਿਸ਼ਟ ਭੋਜਨ ਛਕਣਾ ਹੈ।
ਸੁਖਦਾਈ ਸੇਜ (ਮਾਣਨੀ ਹੈ), ਠੰਢੀ ਹਵਾ, ਮੋਜ-ਬਹਾਰ, ਰੰਗ ਤਮਾਸੇ, ਸਹਜ-ਅਨੰਦ ਮਾਣਨਾ ਹੈ, (ਅਜਿਹੇ ਦਾਤੇ ਨੂੰ ਚੇਤੇ ਰਖਣਾ ਚਾਹੀਦਾ ਹੈ)।੩।
ਨਾਨਕ (ਗੁਰੂ ਜੀ ਬੇਨਤੀ ਕਰਦੇ ਹਨ ਕਿ ਹੇ ਦਾਤੇ ! ਮੈਨੂੰ) ਉਹ ਬੁਧੀ ਬਖਸ਼ੋ ਜਿਸ ਨਾਲ ਤੂੰ ਮੈਨੂੰ ਕਦੇ ਨਾ ਵਿਸਰੇ।
ਮੈਨੂੰ ਅਜਿਹੀ ਮਤ ਬਖਸ਼ਿਸ਼ ਕਰੋ ਜਿਸ ਦੁਆਰਾ (ਮੈਂ) ਤੈਨੂੰ (ਹੀ) ਧਿਆਂਉਂਦਾ ਰਹਾਂ।
ਹੇ ਪਿਆਰੇ ਪ੍ਰਭੂ ! ਮੇਰੇ ਤੇ ਕਿਰਪਾ ਕਰੋ ਮੈਂ) ਗੁਰੂ ਦੇ ਚਰਨਾਂ ਦੀ ਓਟ (ਆਸਰੇ) ਸੁਆਸ ਸੁਆਸ ਤੇਰੇ (ਹੀ) ਗੁਣ ਗਾਉਂਦਾ ਰਹਾਂ।੪।੧੨।੧੯।
ਹੇ ਇਤਨੇ ਵੱਡੇ ਦਾਤਾਰ! ਮੈਂ ਤੈਨੂੰ ਕਦੇ ਨਾਹ ਭੁਲਾਵਾਂ,
(ਮੇਰੇ ਉੱਤੇ ਇਹ ਕਿਰਪਾ ਕਰ।) (ਹੇ ਬੇਅੰਤ ਦਾਤਾਂ ਦੇਣ ਵਾਲੇ ਪ੍ਰਭੂ!) ਹੇ ਭਗਤਾਂ ਨਾਲ ਪਿਆਰ ਕਰਨ ਵਾਲੇ ਪ੍ਰਭੂ!
ਮੈਨੂੰ ਇਹ ਦਾਨ ਦੇਹ ਕਿ ਜਿਵੇਂ ਹੋ ਸਕੇ ਮੈਂ ਦਿਨ ਰਾਤ ਤੇਰੇ ਚਰਨਾਂ ਦਾ ਧਿਆਨ ਧਰਦਾ ਰਹਾਂ ॥੧॥
ਹੇ ਪ੍ਰਭੂ! (ਸਾਡੇ ਇਸ) ਜੜ੍ਹ ਸਰੀਰ ਵਿਚ ਤੂੰ ਚੇਤਨਤਾ ਪਾ ਦਿੱਤੀ ਹੈ,
ਤੂੰ (ਸਾਨੂੰ ਜੀਵਾਂ ਨੂੰ) ਸਭ ਕੁਝ ਦਿੱਤਾ ਹੋਇਆ ਹੈ, ਚੰਗੀਆਂ ਥਾਵਾਂ ਦਿੱਤੀਆਂ ਹੋਈਆਂ ਹਨ।
ਹੇ ਪ੍ਰਭੂ! (ਤੇਰੇ ਪੈਦਾ ਕੀਤੇ ਜੀਵ ਕਈ ਤਰ੍ਹਾਂ ਦੀਆਂ) ਖ਼ੁਸ਼ੀਆਂ ਖੇਡ ਤਮਾਸ਼ੇ ਕਰ ਰਹੇ ਹਨ, ਇਹ ਸਭ ਕੁਝ ਜੋ ਹੋ ਰਿਹਾ ਹੈ ਤੇਰੀ ਰਜ਼ਾ ਅਨੁਸਾਰ ਹੋ ਰਿਹਾ ਹੈ ॥੨॥
(ਹੇ ਪ੍ਰਭੂ!) ਜਿਸ ਪਰਮਾਤਮਾ ਦਾ ਦਿੱਤਾ ਹੋਇਆ ਸਭ ਕੁਝ ਸਾਨੂੰ ਮਿਲ ਰਿਹਾ ਹੈ,
(ਜਿਸ ਦੀ ਮਿਹਰ ਨਾਲ) ਅਨੇਕਾਂ ਕਿਸਮਾਂ ਦਾ ਖਾਣਾ ਅਸੀਂ ਖਾ ਰਹੇ ਹਾਂ,
(ਆਰਾਮ ਕਰਨ ਲਈ) ਸੁਖਦਾਈ ਮੰਜੇ-ਬਿਸਤ੍ਰੇ ਸਾਨੂੰ ਮਿਲੇ ਹੋਏ ਹਨ, ਠੰਢੀ ਹਵਾ ਅਸੀਂ ਮਾਣ ਰਹੇ ਹਾਂ, ਤੇ ਬੇਫ਼ਿਕਰੀ ਦੇ ਕਈ ਖੇਡ ਤਮਾਸ਼ੇ ਕਰਦੇ ਰਹਿੰਦੇ ਹਾਂ (ਉਸ ਨੂੰ ਕਦੀ ਵਿਸਾਰਨਾ ਨਹੀਂ ਚਾਹੀਦਾ) ॥੩॥
ਹੇ ਪ੍ਰਭੂ! ਮੈਨੂੰ ਅਜੇਹੀ ਅਕਲ ਦੇ, ਜਿਸ ਦੀ ਬਰਕਤਿ ਨਾਲ ਮੈਂ ਤੈਨੂੰ ਕਦੇ ਨਾਹ ਭੁਲਾਵਾਂ।
ਮੈਨੂੰ ਉਹੀ ਮਤਿ ਦੇਹ, ਕਿ ਮੈਂ ਤੈਨੂੰ ਸਿਮਰਦਾ ਰਹਾਂ।
ਹੇ ਨਾਨਕ! (ਆਖ-) ਮੈਨੂੰ ਗੁਰੂ ਦੇ ਚਰਨਾਂ ਦਾ ਆਸਰਾ ਦੇਹ, ਤਾਕਿ ਮੈਂ ਹਰੇਕ ਸਾਹ ਦੇ ਨਾਲ ਤੇਰੇ ਗੁਣ ਗਾਂਦਾ ਰਹਾਂ ॥੪॥੧੨॥੧੯॥
ਮਾਝ, ਪੰਜਵੀਂ ਪਾਤਸ਼ਾਹੀ।
ਹੇ ਮੇਰੇ ਐਡੇ ਵਡੇ ਦਾਤਾਰ! ਮੈਂ ਤੈਨੂੰ ਨਾਂ ਭੁੱਲਾਂ।
ਮੇਰੇ ਉਤੇ ਮਿਹਰਬਾਨੀ ਕਰ ਤਾਂ ਜੋ ਮੈਂ ਤੇਰਿਆਂ ਅਨੁਰਾਗੀਆਂ ਦੀ ਪ੍ਰੀਤ ਨਾਲ ਰੰਗਿਆ ਜਾਵਾਂ।
ਜਿਸ ਤਰ੍ਹਾਂ ਤੈਨੂੰ ਚੰਗਾ ਲਗੇ, ਹੇ ਪ੍ਰਭੂ! ਮੈਨੂੰ ਇਹ ਦਾਤ ਪ੍ਰਦਾਨ ਕਰ ਕਿ ਦਿਨ ਰੈਣ ਮੈਂ ਤੇਰਾ ਸਿਮਰਨ ਕਰਾਂ।
ਮੁਰਦਾ ਮਿੱਟੀ ਵਿੱਚ ਤੂੰ ਗਿਆਤ ਫੂਕੀ ਹੈ।
ਤੂੰ ਮੈਨੂੰ ਸਾਰਾ ਕੁਝ ਤੇ ਚੰਗੀਆਂ ਥਾਵਾਂ ਦਿੱਤੀਆਂ ਹਨ।
ਸਾਰੀਆਂ ਖੁਸ਼ੀਆਂ, ਰੰਗ-ਰਲੀਆਂ, ਅਸਚਰਜ ਕੌਤਕ ਅਤੇ ਦਿਲ ਪਰਚਾਵਿਆਂ ਵਿਚੋਂ ਜੋ ਕੁਝ ਭੀ ਤੈਨੂੰ ਚੰਗਾ ਲੱਗਦਾ ਹੈ ਉਹ ਹੋ ਆਉਂਦਾ ਹੈ।
(ਉਸ ਸੁਆਮੀ ਦਾ ਸਿਮਰਣ ਕਰਂ) ਜੀਹਦੀਆਂ ਹਨ ਸਾਰੀਆਂ ਦਾਤਾਂ ਜੋ ਅਸੀਂ ਲੈਂਦੇ ਹਾਂ।
ਛਤੀ ਪਰਕਾਰ ਦੇ ਸੁਆਦਲੇ ਖਾਣੇ ਭੁੰਚਣ ਨੂੰ ਆਰਾਮ ਤਲਬ ਪਲੰਘ,
ਠੰਢੀ ਹਵਾ, ਸੁਖਦਾਈ ਰੰਗ-ਰਲੀਆਂ ਅਤੇ ਮਿੱਠੀਆਂ ਮੌਜ ਬਹਾਰਾਂ ਦਾ ਮਾਣਨਾ।
ਮੈਨੂੰ ਉਹ ਮਨ ਦੇ, ਹੇ ਪ੍ਰੀਤਮ! ਜੋ ਤੈਨੂੰ ਨਾਂ ਭੁੱਲੇ।
ਮੈਨੂੰ ਉਹ ਸਮਝ ਪ੍ਰਦਾਨ ਕਰ ਜਿਸ ਦੁਆਰਾ ਮੈਂ ਤੇਰਾ ਅਰਾਧਨ ਕਰਾਂ।
ਆਪਣੇ ਹਰ ਸੁਆਸ ਨਾਲ ਮੈਂ ਤੇਰਾ ਜੱਸ ਗਾਇਨ ਕਰਦਾ ਹਾਂ, ਹੇ ਸਾਈਂ! ਨਾਨਕ ਨੇ ਗੁਰਾਂ ਦੇ ਪੈਰਾਂ ਦੀ ਪਨਾਹ ਲਈ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.