ਤੇਰਾ ਨਾਮੁ ਬੂੰਦ ਹਮ ਚਾਤ੍ਰਿਕ ਤਿਖਹਾਰੇ ॥
ਤੁਮਰੀ ਆਸ ਪਿਆਸਾ ਤੁਮਰੀ ਤੁਮ ਹੀ ਸੰਗਿ ਮਨੁ ਲੀਨਾ ਜੀਉ ॥੧॥
ਜਿਉ ਨਿਰਧਨੁ ਧਨੁ ਦੇਖਿ ਸੁਖੁ ਪਾਵੈ ॥
ਤ੍ਰਿਖਾਵੰਤ ਜਲੁ ਪੀਵਤ ਠੰਢਾ ਤਿਉ ਹਰਿ ਸੰਗਿ ਇਹੁ ਮਨੁ ਭੀਨਾ ਜੀਉ ॥੨॥
ਮਿਲਿ ਪ੍ਰੀਤਮ ਜਿਉ ਹੋਤ ਅਨੰਦਾ ਤਿਉ ਹਰਿ ਰੰਗਿ ਮਨੁ ਰੰਗੀਨਾ ਜੀਉ ॥੩॥
ਸਾਧ ਕ੍ਰਿਪਾਲਿ ਹਰਿ ਸੰਗਿ ਗਿਝਾਇਆ ॥
ਹਰਿ ਹਮਰਾ ਹਮ ਹਰਿ ਕੇ ਦਾਸੇ ਨਾਨਕ ਸਬਦੁ ਗੁਰੂ ਸਚੁ ਦੀਨਾ ਜੀਉ ॥੪॥੧੪॥੨੧॥
ਮਾਝਮਹਲਾ੫॥
ਤੂੰਜਲਨਿਧਿਹਮਮੀਨਤੁਮਾਰੇ॥
ਤੇਰਾਨਾਮੁਬੂੰਦਹਮਚਾਤ੍ਰਿਕਤਿਖਹਾਰੇ॥
ਤੁਮਰੀਆਸਪਿਆਸਾਤੁਮਰੀਤੁਮਹੀਸੰਗਿਮਨੁਲੀਨਾਜੀਉ॥੧॥
ਜਿਉਬਾਰਿਕੁਪੀਖੀਰੁਅਘਾਵੈ॥
ਜਿਉਨਿਰਧਨੁਧਨੁਦੇਖਿਸੁਖੁਪਾਵੈ॥
ਤ੍ਰਿਖਾਵੰਤਜਲੁਪੀਵਤਠੰਢਾਤਿਉਹਰਿਸੰਗਿਇਹੁਮਨੁਭੀਨਾਜੀਉ॥੨॥
ਜਿਉਅੰਧਿਆਰੈਦੀਪਕੁਪਰਗਾਸਾ॥
ਭਰਤਾਚਿਤਵਤਪੂਰਨਆਸਾ॥
ਮਿਲਿਪ੍ਰੀਤਮਜਿਉਹੋਤਅਨੰਦਾਤਿਉਹਰਿਰੰਗਿਮਨੁਰੰਗੀਨਾਜੀਉ॥੩॥
ਸੰਤਨਮੋਕਉਹਰਿਮਾਰਗਿਪਾਇਆ॥
ਸਾਧਕ੍ਰਿਪਾਲਿਹਰਿਸੰਗਿਗਿਝਾਇਆ॥
ਹਰਿਹਮਰਾਹਮਹਰਿਕੇਦਾਸੇਨਾਨਕਸਬਦੁਗੁਰੂਸਚੁਦੀਨਾਜੀਉ॥੪॥੧੪॥੨੧॥
mājh mahalā 5 .
tūn jalanidh ham mīn tumārē .
tērā nām būnd ham chātrik tikhahārē .
tumarī ās piāsā tumarī tum hī sang man līnā jīu .1.
jiu bārik pī khīr aghāvai .
jiu niradhan dhan dēkh sukh pāvai .
trikhāvant jal pīvat thandhā tiu har sang ih man bhīnā jīu .2.
jiu andhiārai dīpak paragāsā .
bharatā chitavat pūran āsā .
mil prītam jiu hōt anandā tiu har rang man rangīnā jīu .3.
santan mō kau har mārag pāiā .
sādh kripāl har sang gijhāiā .
har hamarā ham har kē dāsē nānak sabad gurū sach dīnā jīu .4.14.21.
Majh, Fifth Guru.
Thou art, O Lord! an ocean of water and I am a fish of Thine.
I, the thirsty piedcukoo, long for the drop of Thy Name.
Thou art my hope thine is the thirst with me and with (in) Thee my mind is absorbed.
As the child is satisfied by quaffing milk,
as a poor-man obtains happiness by finding wealth,
and as a thirsty person is refreshed by drinking cold water so is this soul drenched with delight in the association of God.
As the lamp lights the darkness,
as the hope of wife thinking of her husband is fulfilled and
as one becomes happy on meeting one's beloved so is my soul imbued with the God's love.
The saints have put me on the God's path.
The merciful saint has domesticated me with God.
God is mine and I am a slave of His, O Nanak! the Guru has given me the True Name.
Maajh, Fifth Mehl
: You are the Ocean of Water, and I am Your fish.
Your Name is the drop of water, and I am a thirsty rainbird.
You are my hope, and You are my thirst. My mind is absorbed in You. ||1||
Just as the baby is satisfied by drinking milk,
and the poor person is pleased by seeing wealth,
and the thirsty person is refreshed by drinking cool water, so is this mind drenched with delight in the Lord. ||2||
Just as the darkness is lit up by the lamp,
and the hopes of the wife are fulfilled by thinking about her husband,
and people are filled with bliss upon meeting their beloved, so is my mind imbued with the Lord's Love. ||3||
The Saints have set me upon the Lord's Path.
By the Grace of the Holy Saint, I have been attuned to the Lord.
The Lord is mine, and I am the slave of the Lord. O Nanak, the Guru has blessed me with the True Word of the Shabad. ||4||14||21||
ਮਾਝ ਮਹਲਾ ੫ ॥
(ਹੇ ਪ੍ਰਭੂ!) ਤੂੰ ਸਮੁੰਦਰ ਦੀ ਨਿਆਈਂ ਹੈਂ ਅਤੇ ਅਸੀਂ (ਸਮੁੰਦਰ ਵਿਚ) ਮੱਛ (ਵਾਂਗ) ਹਾਂ।
ਤੁਹਾਡਾ ਨਾਮ (ਸ੍ਵਾਂਤੀ) ਬੂੰਦ (ਵਤ ਹੈ ਅਤੇ) ਅਸੀਂ ਪਪੀਹੇ (ਉਸ ਬੂੰਦ ਦੇ) ਤਿਹਾਏ (ਹਾਂ)।
(ਸਾਨੂੰ) ਤੁਹਾਡੀ ਹੀ ਆਸਾ ਹੈ, ਤੁਹਾਡੀ ਹੀ ਪਿਆਸਾ ਹੈ (ਅਤੇ) ਤੁਹਾਡੇ ਨਾਲ ਹੀ (ਸਾਡਾ) ਮਨ ਜੁੜਿਆ ਹੋਇਆ ਹੈ ਜੀ।੧।
ਜਿਵੇਂ ਬੱਚਾ ਦੁੱਧ ਪੀ ਕੇ ਰੱਜਦਾ ਹੈ,
ਜਿਵੇਂ ਧੰਨ-ਹੀਣ ਦੌਲਤ ਵੇਖ ਕੇ ਸੁੱਖ ਪਾਉਂਦਾ ਹੈ,
(ਜਿਵੇਂ) ਤਿਹਾਇਆ ਮਨੁੱਖ ਠੰਡਾ ਪਾਣੀ ਪੀ ਕੇ ਤ੍ਰਿਪਤ ਹੋ ਜਾਂਦਾ ਹੈ ਤਿਵੇਂ (ਆਪ) ਹਰੀ ਨਾਲ (ਸਾਡਾ) ਇਹ ਮਨ ਗਿੱਝ ਗਿਆ ਹੈ ਜੀ।੨।
ਜਿਸ ਤਰ੍ਹਾਂ ਹਨੇਰੇ ਵਿਚ ਦੀਵਾ ਚਾਨਣ ਕਰਦਾ ਹੈ
(ਜਿਵੇਂ) ਪਤੀ ਨੂੰ ਯਾਦ ਕਰਦਿਆਂ (ਕਾਮਣੀ ਦੀ) ਆਸਾ ਪੂਰਨ ਹੋ ਜਾਂਦੀ ਹੈ;
ਪਿਆਰੇ ਨੂੰ ਮਿਲ ਕੇ ਜਿਵੇਂ ਮਨ ਵਿਚ ਅਨੰਦ ਹੁੰਦਾ ਹੈ ਤਿਵੇਂ ਹਰੀ ਦੇ ਰੰਗ (ਪ੍ਰੇਮ) ਵਿਚ (ਸਾਡਾ) ਮਨ ਰੰਗਿਆ ਗਿਆ ਹੈ ਜੀ।੩।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਸੰਤਾਂ ਨੇ ਮੈਨੂੰ ਹਰੀ ਦੇ ਰਸਤੇ ਉਤੇ ਪਾਇਆ ਹੈ।
ਸਾਧ (ਗੁਰੂ) ਕਿਰਪਾਲੂ ਨੇ (ਮੈਨੂੰ) ਹਰੀ ਦੇ ਨਾਲ ਹਿਲਾ-ਮਿਲਾ ਦਿਤਾ ਹੈ।
(ਇਸ ਲਈ) ਹਰੀ ਸਾਡਾ ਹੈ (ਤੇ) ਅਸੀਂ ਹਰੀ ਦੇ ਸੇਵਕ ਹਾਂ (ਅਤੇ ਸਾਨੂੰ) ਗੁਰੂ ਨੇ ਸੱਚ (ਰੂਪ) ਸ਼ਬਦ (ਵਾਹਿਗੁਰੂ) ਦਿੱਤਾ ਹੈ ਜੀ।੪।੧੪।੨੧।
(ਹੇ ਪ੍ਰਭੂ!) ਤੂੰ (ਮਾਨੋ) ਸਮੁੰਦਰ ਹੈਂ ਤੇ ਅਸੀਂ (ਜੀਵ) ਤੇਰੀਆਂ ਮੱਛੀਆਂ ਹਾਂ।
ਹੇ ਪ੍ਰਭੂ! ਤੇਰਾ ਨਾਮ (ਮਾਨੋ, ਸ੍ਵਾਂਤੀ ਨਛੱਤ੍ਰ ਦੀ ਵਰਖਾ ਦੀ) ਬੂੰਦ ਹੈ, ਤੇ ਅਸੀਂ (ਜੀਵ, ਮਾਨੋ) ਪਿਆਸੇ ਪਪੀਹੇ ਹਾਂ।
ਹੇ ਪ੍ਰਭੂ! ਮੈਨੂੰ ਤੇਰੇ ਮਿਲਾਪ ਦੀ ਆਸ ਹੈ ਮੈਨੂੰ ਤੇਰੇ ਨਾਮ ਜਲ ਦੀ ਪਿਆਸ ਹੈ (ਜੇ ਤੇਰੀ ਮਿਹਰ ਹੋਵੇ ਤਾਂ ਮੇਰਾ) ਮਨ ਤੇਰੇ ਹੀ ਚਰਨਾਂ ਵਿਚ ਜੁੜਿਆ ਰਹੇ ॥੧॥
ਜਿਵੇਂ ਅੰਞਾਣਾ ਬਾਲ (ਆਪਣੀ ਮਾਂ ਦਾ) ਦੁੱਧ ਪੀ ਕੇ ਰੱਜ ਜਾਂਦਾ ਹੈ,
ਜਿਵੇਂ (ਕੋਈ) ਕੰਗਾਲ ਮਨੁੱਖ (ਮਿਲਿਆ) ਧਨ ਵੇਖ ਕੇ ਸੁਖ ਮਹਿਸੂਸ ਕਰਦਾ ਹੈ,
ਜਿਵੇਂ ਕੋਈ ਤ੍ਰਿਹਾਇਆ ਮਨੁੱਖ ਠੰਢਾ ਪਾਣੀ ਪੀ ਕੇ (ਖ਼ੁਸ਼ ਹੁੰਦਾ ਹੈ) ਤਿਵੇਂ (ਹੇ ਪ੍ਰਭੂ! ਜੇ ਤੇਰੀ ਕ੍ਰਿਪਾ ਹੋਵੇ ਤਾਂ) ਮੇਰਾ ਇਹ ਮਨ ਤੇਰੇ ਚਰਨਾਂ ਵਿਚ (ਤੇਰੇ ਨਾਮ-ਜਲ ਨਾਲ) ਭਿੱਜ ਜਾਏ (ਤਾਂ ਮੈਨੂੰ ਖੁਸ਼ੀ ਹੋਵੇ) ॥੨॥
ਜਿਵੇਂ ਹਨੇਰੇ ਵਿਚ ਦੀਵਾ ਚਾਨਣ ਕਰਦਾ ਹੈ,
ਜਿਵੇਂ ਪਤੀ ਦੇ ਮਿਲਾਪ ਦੀ ਤਾਂਘ ਕਰਦਿਆਂ ਕਰਦਿਆਂ ਇਸਤ੍ਰੀ ਦੀ ਆਸ ਪੂਰੀ ਹੁੰਦੀ ਹੈ,
ਤੇ ਆਪਣੇ ਪ੍ਰੀਤਮ ਨੂੰ ਮਿਲ ਕੇ ਉਸ ਦੇ ਹਿਰਦੇ ਵਿਚ ਆਨੰਦ ਪੈਦਾ ਹੁੰਦਾ ਹੈ, ਤਿਵੇਂ (ਜਿਸ ਉੱਤੇ ਪ੍ਰਭੂ ਦੀ ਮਿਹਰ ਹੋਵੇ ਉਸਦਾ) ਮਨ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ ॥੩॥
ਹੇ ਨਾਨਕ! (ਆਖ-) ਸੰਤਾਂ ਨੇ ਮੈਨੂੰ ਪਰਮਾਤਮਾ ਦੇ (ਮਿਲਾਪ ਦੇ) ਰਸਤੇ ਉੱਤੇ ਪਾ ਦਿੱਤਾ ਹੈ।
ਕਿਰਪਾਲ ਗੁਰੂ ਨੇ ਮੈਨੂੰ ਪਰਮਾਤਮਾ ਦੇ ਚਰਨਾਂ ਵਿਚ ਰਹਿਣ ਦੀ ਗੇਝ ਪਾ ਦਿੱਤੀ ਹੈ।
ਹੁਣ ਪਰਮਾਤਮਾ ਮੇਰਾ (ਆਸਰਾ ਬਣ ਗਿਆ ਹੈ), ਮੈਂ ਪਰਮਾਤਮਾ ਦਾ (ਹੀ) ਸੇਵਕ (ਬਣ ਚੁੱਕਾ) ਹਾਂ, ਗੁਰੂ ਨੇ ਮੈਨੂੰ ਸਦਾ-ਥਿਰ ਰਹਿਣ ਵਾਲਾ ਸਿਫ਼ਤ-ਸਾਲਾਹ ਦਾ ਸ਼ਬਦ ਬਖ਼ਸ਼ ਦਿੱਤਾ ਹੈ ॥੪॥੧੪॥੨੧॥
ਮਾਝ, ਪੰਜਵੀਂ ਪਾਤਸ਼ਾਹੀ।
ਤੂੰ ਹੇ ਸਾਹਿਬ! ਪਾਣੀ ਦਾ ਸਮੁੰਦਰ ਹੈਂ ਅਤੇ ਮੈਂ ਤੇਰੀ ਮੱਛੀ ਹਾਂ।
ਮੈਂ ਪਿਆਸਾ ਪਪੀਹਾ, ਤੇਰੇ ਨਾਮ ਦੀ ਕਣੀ ਨੂੰ ਤਰਸਦਾ ਹਾਂ।
ਤੂੰ ਮੇਰੀ ਉਮੀਦ ਹੈਂ, ਤੂੰ ਮੇਰੀ ਤਰੇਹ ਅਤੇ ਤੇਰੇ ਨਾਲ (ਅੰਦਰ) ਹੀ ਮੇਰਾ ਚਿੱਤ ਸਮਾਇਆ ਹੋਇਆ ਹੈ।
ਜਿਸ ਤਰ੍ਹਾਂ ਬੱਚਾ ਦੁੱਧ ਛਕ ਕੇ ਰੱਜ ਜਾਂਦਾ ਹੈ,
ਜਿਸ ਤਰ੍ਹਾਂ ਇਕ ਗਰੀਬ ਦੌਲਤ ਲੱਭ ਪੈਣ ਤੇ ਖੁਸ਼ੀ ਪਾਉਂਦਾ ਹੈ,
ਤੇ ਜਿਸ ਤਰ੍ਹਾਂ ਤਿਹਾਇਆ ਪੁਰਸ਼ ਸੀਤਲ ਪਾਣੀ ਪਾਨ ਕਰਕੇ ਤਰੋਤਾਜ਼ਾ ਹੋ ਜਾਂਦਾ ਹੈ, ਐਨ ਐਸੇ ਤਰ੍ਹਾਂ ਹੀ ਇਹ ਆਤਮਾ ਵਾਹਿਗੁਰੂ ਦੀ ਸੰਗਤ ਅੰਦਰ ਖੁਸ਼ੀ ਨਾਲ ਭਿੱਜ ਜਾਂਦੀ ਹੈ।
ਜਿਸ ਤਰ੍ਹਾਂ ਚਰਾਗ ਅਨ੍ਹੇਰੇ ਨੂੰ ਪ੍ਰਕਾਸ਼ ਕਰ ਦਿੰਦਾ ਹੈ,
ਜਿਸ ਤਰ੍ਹਾਂ ਆਪਣੇ ਕੰਤ ਦਾ ਖਿਆਲ ਕਰਨ ਵਾਲੀ ਵਹੁਟੀ ਦੀ ਉਮੀਦ ਪੂਰੀ ਹੋ ਜਾਂਦੀ ਹੈ,
ਜਿਸ ਤਰ੍ਹਾਂ ਜੀਵ ਆਪਣੇ ਪਿਆਰੇ ਨੂੰ ਮਿਲ ਕੇ ਖੁਸ਼ ਹੁੰਦਾ ਹੈ, ਐਨ ਏਸੇ ਤਰ੍ਹਾਂ ਹੀ ਮੇਰੀ ਆਤਮਾ ਹਰੀ ਦੀ ਪ੍ਰੀਤ ਨਾਲ ਰੰਗੀ ਹੋਈ ਹੈ।
ਸਾਧੂਆਂ ਨੇ ਮੈਨੂੰ ਰੱਬ ਦੇ ਰਾਹੇ ਪਾ ਦਿਤਾ ਹੈ।
ਦਇਆਵਾਨ ਸੰਤ ਨੇ ਮੈਨੂੰ ਵਾਹਿਗੁਰੂ ਨਾਲ ਮਿਲਾ ਦਿਤਾ ਹੈ।
ਵਾਹਿਗੁਰੂ ਮੇਰਾ ਹੈ ਅਤੇ ਮੈਂ ਉਸ ਦਾ ਗੋਲਾ। ਹੇ ਨਾਨਕ! ਗੁਰਾਂ ਨੇ ਮੈਨੂੰ ਸਚਾ ਨਾਮ ਦਿੱਤਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.