ਵਾਰਿ ਵਾਰਿ ਜਾਈ ਤਿਸੁ ਵਿਟਹੁ ਜੋ ਮਨਿ ਤਨਿ ਤੁਧੁ ਆਰਾਧੇ ਜੀਉ ॥੧॥
ਤਿਸੁ ਚਰਣ ਪਖਾਲੀ ਜੋ ਤੇਰੈ ਮਾਰਗਿ ਚਾਲੈ ॥
ਮਨੁ ਦੇਵਾ ਤਿਸੁ ਅਪੁਨੇ ਸਾਜਨ ਜਿਨਿ ਗੁਰ ਮਿਲਿ ਸੋ ਪ੍ਰਭੁ ਲਾਧੇ ਜੀਉ ॥੨॥
ਮਾਝਮਹਲਾ੫॥
ਤਿਸੁਕੁਰਬਾਣੀਜਿਨਿਤੂੰਸੁਣਿਆ॥
ਤਿਸੁਬਲਿਹਾਰੀਜਿਨਿਰਸਨਾਭਣਿਆ॥
ਵਾਰਿਵਾਰਿਜਾਈਤਿਸੁਵਿਟਹੁਜੋਮਨਿਤਨਿਤੁਧੁਆਰਾਧੇਜੀਉ॥੧॥
ਤਿਸੁਚਰਣਪਖਾਲੀਜੋਤੇਰੈਮਾਰਗਿਚਾਲੈ॥
ਨੈਨਨਿਹਾਲੀਤਿਸੁਪੁਰਖਦਇਆਲੈ॥
ਮਨੁਦੇਵਾਤਿਸੁਅਪੁਨੇਸਾਜਨਜਿਨਿਗੁਰਮਿਲਿਸੋਪ੍ਰਭੁਲਾਧੇਜੀਉ॥੨॥
ਸੇਵਡਭਾਗੀਜਿਨਿਤੁਮਜਾਣੇ॥
ਸਭਕੈਮਧੇਅਲਿਪਤਨਿਰਬਾਣੇ॥
ਸਾਧਕੈਸੰਗਿਉਨਿਭਉਜਲੁਤਰਿਆਸਗਲਦੂਤਉਨਿਸਾਧੇਜੀਉ॥੩॥
ਤਿਨਕੀਸਰਣਿਪਰਿਆਮਨੁਮੇਰਾ॥
ਮਾਣੁਤਾਣੁਤਜਿਮੋਹੁਅੰਧੇਰਾ॥
ਨਾਮੁਦਾਨੁਦੀਜੈਨਾਨਕਕਉਤਿਸੁਪ੍ਰਭਅਗਮਅਗਾਧੇਜੀਉ॥੪॥੨੦॥੨੭॥
mājh mahalā 5 .
tis kurabānī jin tūn suniā .
tis balihārī jin rasanā bhaniā .
vār vār jāī tis vitah jō man tan tudh ārādhē jīu .1.
tis charan pakhālī jō tērai mārag chālai .
nain nihālī tis purakh daiālai .
man dēvā tis apunē sājan jin gur mil sō prabh lādhē jīu .2.
sē vadabhāgī jin tum jānē .
sabh kai madhē alipat nirabānē .
sādh kai sang un bhaujal tariā sagal dūt un sādhē jīu .3.
tin kī saran pariā man mērā .
mān tān taj mōh andhērā .
nām dān dījai nānak kau tis prabh agam agādhē jīu .4.20.27.
Majh, Fifth Guru.
Sacrifice am I to him who has heard of Thee.
Sacrifice I am to him who has uttered Thy Name with his tongue.
I am ever a sacrifice unto him, who with his soul and body meditates on Thee O Lord!
I shampoo the feet of him who walks in Thine path.
With mine eyes I long to behold that beneficent person.
I tender my soul unto that friend of mine who meeting the Guru has found that Lord.
Greatly fortunate are they who know Thee.
Amidst all they remain apart and unaffected.
In the society of saints they cross the terrible world-ocean and conquer all their evil passions.
Their asylum my soul has entered.
It has eschewed its self-conceit self strength and the darkness of worldly love.
(O my saintly Guru!) grant Nanak the gift of the Name of that unapproachable and unfathomable Lord.
Maajh, Fifth Mehl:
I am a sacrifice to those who have heard of You.
I am a sacrifice to those whose tongues speak of You.
Again and again, I am a sacrifice to those who meditate on You with mind and body. ||1||
I wash the feet of those who walk upon Your Path.
With my eyes, I long to behold those kind people.
I offer my mind to those friends, who have met the Guru and found God. ||2||
Very fortunate are those who know You.
In the midst of all, they remain detached and balanced in Nirvaanaa.
In the Saadh Sangat, the Company of the Holy, they cross over the terrifying worldocean, and conquer all their evil passions. ||3||
My mind has entered their Sanctuary.
I have renounced my pride in my own strength, and the darkness of emotional attachment.
Please bless Nanak with the Gift of the Naam, the Name of the Inaccessible and Unfathomable God. ||4||20||27||
ਮਾਝ ਮਹਲਾ ੫ ॥
(ਹੇ ਪ੍ਰਭੂ ਪਿਤਾ!) ਜਿਸ (ਕਿਸੇ ਪੁਰਸ਼) ਨੇ ਤੂੰ (ਭਾਵ ਤੇਰਾ ਪਵਿਤਰ ਨਾਮ) ਸੁਣਿਆ (ਹੈ, ਮੈਂ) ਉਸ ਤੋਂ ਕੁਰਬਾਣ ਹਾਂ।
ਉਸ ਤੋਂ ਸਦਕੇ ਹਾਂ ਜਿਸ ਨੇ (ਤੇਰਾ ਨਾਮ) ਰਸਨਾ ਨਾਲ ਜਪਿਆ ਹੈ। (
ਮੈਂ) ਉਸ ਤੋਂ ਵਾਰੇ ਵਾਰੇ ਜਾਵਾਂ ਜਿਹੜਾ (ਪੁਰਸ਼) ਮਨ (ਅਤੇ) ਤਨ ਕਰਕੇ ਤੈਨੂੰ ਅਰਾਧ ਰਿਹਾ ਹੈ ਜੀ।੧।
ਜੇ ਕੋਈ (ਜੀਵ) ਤੇਰੇ (ਦਸੇ ਹੋਏ ਜੀਵਨ) ਮਾਰਗ ਤੇ ਚਲਦਾ ਹੈ (ਮੇਰਾ ਜੀਅ ਕਰਦਾ ਹੈ, ਮੈਂ) ਉਸ ਗੁਰਮੁਖ ਪ੍ਰੇਮੀ ਦੇ ਚਰਣ ਧੋਵਾਂ।
ਉਸ ਦਿਆਲੂ ਪੁਰਖ ਨੂੰ (ਆਪਣੀਆਂ) ਅੱਖਾਂ ਨਾਲ ਵੇਖਾਂ (ਭਾਵ ਦਰਸ਼ਨ ਕਰਾਂ)।
ਉਸ ਆਪਣੇ ਸੱਜਣ ਨੂੰ (ਮੈਂ ਆਪਣਾ) ਮਨ (ਭੇਟਾ ਵਜੋਂ ਦੇ) ਦਿਆਂ ਜਿਸ ਨੇ ਗੁਰੂ ਨਾਲ ਮਿਲ ਕੇ ਉਸ ਪ੍ਰਭੂ ਨੂੰ (ਆਪਣੇ ਅੰਦਰੋਂ ਹੀ) ਲੱਭ ਲਿਆ ਹੈ।੨।
(ਹੇ ਦਾਤਾਰ ਜੀ!) ਉਹ (ਜੀਊੜਾ) ਵਡੇਭਾਗਾਂ ਵਾਲਾ ਹੈ ਜਿਸ ਨੇ ਤੈਨੂੰ ਜਾਣ ਲਿਆ ਹੈ
(ਉਹ) ਸਭ ਵਿਚ (ਰਹਿੰਦਾ ਹੋਇਆ ਵੀ) ਨਿਰਲੇਪ ਅਤੇ ਵਾਸ਼ਨਾ ਤੋਂ ਰਹਿਤ (ਹੋ ਜਾਂਦਾ ਹੈ)।
ਸਾਧ (ਗੁਰੂ) ਦੇ ਮਿਲਾਪ ਨਾਲ ਉਸ ਨੇ ਸਾਰੇ ਵੈਰੀ (ਕਾਮ ਕਰੋਧ ਆਦਿ) ਸਾਧ ਲਏ ਹਨ ਭਾਵ ਕਾਬੂ ਕਰ ਲਏ ਹਨ (ਅਤੇ) ਇਉਂ ਉਹ ਸੰਸਾਰ ਭਵਜਲ ਤੋਂ ਪਾਰ ਹੋ ਗਿਆ ਹੈ ਜੀ।੩।
ਮੇਰਾ ਮਨ) ਉਹਨਾਂ ਦੀ ਸ਼ਰਣੀ ਪੈ ਗਿਆ ਹੈ
ਮਾਣ ਤਾਣ (ਅਤੇ) ਮੋਹ, ਤੇ ਅੰਧੇਰਾ (ਭਾਵ ਅਗਿਆਨਤਾ) ਛੱਡ ਕੇ
ਇਹ (ਜਾਚਨਾ ਕਰਦਾ ਹੈ ਕਿ) ਮੈਨੂੰ (ਉਸ) ਅਗਮ ਅਗਾਧ ਪ੍ਰਭੂ ਦਾ (ਪਾਵਨ) ਨਾਮ, ਦਾਨ (ਵਜੋਂ) ਬਖਸੋ ਜੀ।੪।੨੦।੨੭।
(ਹੇ ਪ੍ਰਭੂ!) ਜਿਸ ਮਨੁੱਖ ਨੇ ਤੇਰਾ ਨਾਮ ਸੁਣਿਆ ਹੈ (ਜੋ ਸਦਾ ਤੇਰੀ ਸਿਫ਼ਤ-ਸਾਲਾਹ ਸੁਣਦਾ ਹੈ), ਮੈਂ ਉਸ ਤੋਂ ਸਦਕੇ ਜਾਂਦਾ ਹਾਂ।
ਜਿਸ ਮਨੁੱਖ ਨੇ ਆਪਣੀ ਜੀਭ ਨਾਲ ਤੇਰਾ ਨਾਮ ਉਚਾਰਿਆ ਹੈ (ਜੋ ਤੇਰੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ), ਉਸ ਤੋਂ ਮੈਂ ਵਾਰਨੇ ਜਾਂਦਾ ਹਾਂ।
(ਹੇ ਪ੍ਰਭੂ!) ਮੈਂ ਉਸ ਮਨੁੱਖ ਤੋਂ (ਮੁੜ ਮੁੜ) ਕੁਰਬਾਨ ਜਾਂਦਾ ਹਾਂ, ਜੋ ਆਪਣੇ ਮਨ ਨਾਲ ਆਪਣੇ ਸਰੀਰ ਨਾਲ ਤੈਨੂੰ ਯਾਦ ਕਰਦਾ ਰਹਿੰਦਾ ਹੈ ॥੧॥
(ਹੇ ਪ੍ਰਭੂ!) ਜੇਹੜਾ ਮਨੁੱਖ ਤੇਰੇ (ਮਿਲਾਪ ਦੇ) ਰਾਹ ਤੇ ਤੁਰਦਾ ਹੈ, ਮੈਂ ਉਸ ਦੇ ਪੈਰ ਧੋਂਦਾ ਰਹਾਂ।
(ਹੇ ਭਾਈ!) ਦਇਆ ਦੇ ਸੋਮੇ ਉਸ ਅਕਾਲ ਪੁਰਖ ਨੂੰ ਮੈਂ ਆਪਣੀਆਂ ਅੱਖਾਂ ਨਾਲ ਵੇਖਣਾ ਚਹੁੰਦਾ ਹਾਂ।
(ਇਸ ਵਾਸਤੇ) ਮੈਂ ਆਪਣਾ ਮਨ ਆਪਣੇ ਉਸ ਸੱਜਣ ਦੇ ਹਵਾਲੇ ਕਰਨ ਨੂੰ ਤਿਆਰ ਹਾਂ ਜਿਸ ਨੇ ਗੁਰੂ ਨੂੰ ਮਿਲ ਕੇ ਉਸ ਪ੍ਰਭੂ ਨੂੰ ਲੱਭ ਲਿਆ ਹੈ ॥੨॥
(ਹੇ ਪ੍ਰਭੂ!) ਜਿਸ ਜਿਸ ਮਨੁੱਖ ਨੇ ਤੇਰੇ ਨਾਲ ਸਾਂਝ ਪਾ ਲਈ ਹੈ, ਉਹ (ਸਭ) ਭਾਗਾਂ ਵਾਲੇ ਹਨ।
(ਹੇ ਭਾਈ!) ਪਰਮਾਤਮਾ ਸਭ ਜੀਵਾਂ ਦੇ ਅੰਦਰ ਵੱਸਦਾ ਹੈ (ਫਿਰ ਭੀ ਉਹ) ਨਿਰਲੇਪ ਹੈ ਤੇ ਵਾਸਨਾ-ਰਹਿਤ ਹੈ।
(ਜਿਸ ਮਨੁੱਖ ਨੇ ਉਸ ਨਾਲ ਸਾਂਝ ਪਾਈ ਹੈ) ਸਾਧ ਸੰਗਤਿ ਵਿਚ ਰਹਿ ਕੇ ਉਸ ਨੇ ਸੰਸਾਰ-ਸਮੁੰਦਰ ਤਰ ਲਿਆ ਹੈ, ਉਸ ਨੇ (ਕਾਮਾਦਿਕ) ਸਾਰੇ ਵਿਕਾਰ ਆਪਣੇ ਵੱਸ ਵਿਚ ਕਰ ਲਏ ਹਨ ॥੩॥
(ਹੇ ਭਾਈ!) ਮੇਰਾ ਮਨ ਉਹਨਾਂ ਦੀ ਸਰਨ ਪੈਂਦਾ ਹੈ,
(ਜਿਨ੍ਹਾਂ ਨੇ ਦੁਨੀਆ ਵਾਲਾ) ਮਾਣ ਛੱਡ ਕੇ (ਦੁਨੀਆ ਵਾਲਾ) ਤਾਣ ਛੱਡ ਕੇ (ਜੀਵਨ-ਰਾਹ ਵਿਚ) ਹਨੇਰਾ (ਪੈਦਾ ਕਰਨ ਵਾਲਾ ਮਾਇਆ ਦਾ) ਮੋਹ ਛੱਡ ਕੇ (ਸਾਰੇ ਦੂਤ ਵੱਸ ਕਰ ਲਏ ਹਨ।)
(ਉਹਨਾਂ ਅੱਗੇ ਅਰਦਾਸ ਕਰਦਾ ਹੈ ਕਿ) ਮੈਨੂੰ ਨਾਨਕ ਨੂੰ (ਭੀ) ਉਸ ਅਪਹੁੰਚ ਅਥਾਹ ਪ੍ਰਭੂ ਦਾ ਨਾਮ ਦਾਨ (ਵਜੋਂ) ਦੇਹੋ ॥੪॥੨੦॥੨੭॥
ਮਾਝ, ਪੰਜਵੀਂ ਪਾਤਸ਼ਾਹੀ।
ਘੋਲੀ ਜਾਂਦਾ ਹਾਂ ਮੈਂ ਉਸ ਉਤੋਂ ਜਿਸ ਨੇ ਤੇਰੇ ਬਾਰੇ ਸਰਵਣ ਕੀਤਾ ਹੈ,
ਘੋਲੀ ਜਾਂਦਾ ਹਾਂ ਮੈਂ ਉਸ ਤੋਂ ਜਿਸ ਨੇ ਆਪਣੀ ਜਿਹਭਾ ਨਾਲ ਤੇਰਾ ਨਾਮ ਦਾ ਉਚਾਰਣ ਕੀਤਾ ਹੈ।
ਮੈਂ ਸਦੀਵ ਹੀ ਸਦਕੇ ਜਾਂਦਾ ਹਾਂ ਉਸ ਉਤੋਂ ਜਿਹੜਾ ਆਪਣੀ ਆਤਮਾ ਤੇ ਦੇਹਿ ਨਾਲ ਤੇਰਾ ਸਿਮਰਨ ਕਰਦਾ ਹੈ, ਹੇ ਸਾਹਿਬ!
ਮੈਂ ਉਸ ਦੇ ਪੈਰ ਧੌਦਾ ਹਾਂ ਜਿਹੜੇ ਤੇਰੇ ਰਸਤੇ ਤੇ ਟੁਰਦਾ ਹੈ।
ਆਪਣਿਆਂ ਨੇਤ੍ਰਾਂ ਨਾਲ ਮੈਂ ਉਸ ਮਿਹਰਬਾਨ ਪੁਰਸ਼ ਨੂੰ ਵੇਖਣ ਲਈ ਲੋਚਦਾ ਹਾਂ।
ਮੈਂ ਆਪਣੀ ਜਿੰਦੜੀ ਉਸ, ਆਪਣੇ ਮਿਤ੍ਰ ਨੂੰ ਅਰਪਣ ਕਰਦਾ ਹਾਂ, ਜਿਸ ਨੇ ਗੁਰਾਂ ਨਾਲ ਮਿਲ ਕੇ ਉਸ ਸੁਆਮੀ ਨੂੰ ਭਾਲ ਲਿਆ ਹੈ।
ਭਾਰੇ ਚੰਗੇ ਕਰਮਾਂ ਵਾਲੇ ਹਨ ਉਹ ਜੋ ਤੈਨੂੰ ਜਾਣਦੇ ਹਨ।
ਸਾਰਿਆਂ ਦੇ ਵਿਚਕਾਰ ਉਹ ਅਟੰਕ ਤੇ ਨਿਰਲੇਪ ਰਹਿੰਦਾ ਹੈ।
ਸਤਿਸੰਗਤ ਅੰਦਰ ਉਹ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ ਅਤੇ ਆਪਣੇ ਸਮੂਹ ਮੰਦ ਵਿਸ਼ੇ ਵੇਗਾਂ ਤੇ ਜਿੱਤ ਪਾ ਲੈਂਦੇ ਹਨ।
ਉਨ੍ਹਾਂ ਦੀ ਸ਼ਰਣਾਗਤ ਮੇਰੀ ਜਿੰਦੜੀ ਨੇ ਸੰਭਾਲੀ ਹੈ।
ਇਸ ਨੇ ਆਪਣੀ ਸਵੈ-ਹੰਗਤਾ, ਸਵੈ-ਬਲ ਅਤੇ ਸੰਸਾਰੀ ਮਮਤਾ ਦਾ ਅਨ੍ਹੇਰਾ ਛੱਡ ਦਿੱਤਾ ਹੈ।
(ਹੇ ਮੇਰੇ ਸੰਤ ਸਰੂਪ ਗੁਰੂ ਜੀ!) ਨਾਨਕ ਨੂੰ ਉਸ ਪਹੁੰਚ ਤੋਂ ਪਰੇ ਅਤੇ ਥਾਹ-ਰਹਿਤ ਸਾਹਿਬ ਦੇ ਨਾਮ ਦੀ ਦਾਤ ਪ੍ਰਦਾਨ ਕਰੋ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.