ਦੀਨ ਦਇਆਲ ਸਦਾ ਕਿਰਪਾਲਾ ਠਾਢਿ ਪਾਈ ਕਰਤਾਰੇ ਜੀਉ ॥੧॥
ਦੁਖ ਭੰਜਨ ਸੁਖ ਸਾਗਰ ਸੁਆਮੀ ਦੇਤ ਸਗਲ ਆਹਾਰੇ ਜੀਉ ॥੨॥
ਰੈਣਿ ਦਿਨਸੁ ਤਿਸੁ ਸਦਾ ਧਿਆਈ ਜਿ ਖਿਨ ਮਹਿ ਸਗਲ ਉਧਾਰੇ ਜੀਉ ॥੩॥
ਨਾਮੁ ਜਪਤ ਮਨੁ ਤਨੁ ਹਰੀਆਵਲੁ ਪ੍ਰਭ ਨਾਨਕ ਨਦਰਿ ਨਿਹਾਰੇ ਜੀਉ ॥੪॥੨੯॥੩੬॥
ਮਾਝਮਹਲਾ੫॥
ਭਏਕ੍ਰਿਪਾਲਗੋਵਿੰਦਗੁਸਾਈ॥
ਮੇਘੁਵਰਸੈਸਭਨੀਥਾਈ॥
ਦੀਨਦਇਆਲਸਦਾਕਿਰਪਾਲਾਠਾਢਿਪਾਈਕਰਤਾਰੇਜੀਉ॥੧॥
ਅਪੁਨੇਜੀਅਜੰਤਪ੍ਰਤਿਪਾਰੇ॥
ਜਿਉਬਾਰਿਕਮਾਤਾਸੰਮਾਰੇ॥
ਦੁਖਭੰਜਨਸੁਖਸਾਗਰਸੁਆਮੀਦੇਤਸਗਲਆਹਾਰੇਜੀਉ॥੨॥
ਜਲਿਥਲਿਪੂਰਿਰਹਿਆਮਿਹਰਵਾਨਾ॥
ਸਦਬਲਿਹਾਰਿਜਾਈਐਕੁਰਬਾਨਾ॥
ਰੈਣਿਦਿਨਸੁਤਿਸੁਸਦਾਧਿਆਈਜਿਖਿਨਮਹਿਸਗਲਉਧਾਰੇਜੀਉ॥੩॥
ਰਾਖਿਲੀਏਸਗਲੇਪ੍ਰਭਿਆਪੇ॥
ਉਤਰਿਗਏਸਭਸੋਗਸੰਤਾਪੇ॥
ਨਾਮੁਜਪਤਮਨੁਤਨੁਹਰੀਆਵਲੁਪ੍ਰਭਨਾਨਕਨਦਰਿਨਿਹਾਰੇਜੀਉ॥੪॥੨੯॥੩੬॥
mājh mahalā 5 .
bhaē kripāl gōvind gusāī .
mēgh varasai sabhanī thāī .
dīn daiāl sadā kirapālā thādh pāī karatārē jīu .1.
apunē jī jant pratipārē .
jiu bārik mātā sanmārē .
dukh bhanjan sukh sāgar suāmī dēt sagal āhārē jīu .2.
jal thal pūr rahiā miharavānā .
sad balihār jāīai kurabānā .
rain dinas tis sadā dhiāī j khin mah sagal udhārē jīu .3.
rākh līē sagalē prabh āpē .
utar gaē sabh sōg santāpē .
nām japat man tan harīāval prabh nānak nadar nihārē jīu .4.29.36.
Majh, Fifth Guru.
The world-preserver and the Lord of the universe has become Merciful.
The rain falls at all the places.
The ever-benevolent Creator, Merciful to the poor has cooled us all.
He nourished His sentient beings,
as a mother takes care of her child.
Lord the destroyer of distress and the ocean of peace gives sustenance to all.
The Merciful One is fully filling the water and dry land.
I am ever devoted and a sacrifice unto Him.
Night and day I always meditate on Him, who in an instant saves all.
The Lord Himself protects all,
and all the sorrows and afflictions depart.
Meditating on the Name the soul and body are rendered ever green and with gracious glance the Lord looks on the mortal O Nanak!
Maajh, Fifth Mehl:
The Lord of the Universe, the Support of the earth, has become Merciful;
the rain is falling everywhere.
He is Merciful to the meek, always Kind and Gentle; the Creator has brought cooling relief. ||1||
He cherishes all His beings and creatures,
as the mother cares for her children.
The Destroyer of pain, the Ocean of Peace, the Lord and Master gives sustenance to all. ||2||
The Merciful Lord is totally pervading and permeating the water and the land.
I am forever devoted, a sacrifice to Him.
Night and day, I always meditate on Him; in an instant, He saves all. ||3||
God Himself protects all;
He drives out all sorrow and suffering.
Chanting the Naam, the Name of the Lord, the mind and body are rejuvenated. O Nanak, God has bestowed His Glance of Grace. ||4||29||36||
ਮਾਝ ਮਹਲਾ ੫ ॥
ਹੇ ਭਾਈ!) ਧਰਤੀ ਦੇ ਮਾਲਕ, ਪਰਮੇਸ਼ਰ ਜੀ ਕਿਰਪਾਲੂ ਹੋਏ (ਜਿਸ ਕਰਕੇ) ਹਰ ਥਾਂ ਤੇ ਉਸ ਦਾ (ਮਿਹਰ ਰੂਪੀ) ਬਦਲ ਵਸ ਰਿਹਾ ਹੈ।
ਜੋ) ਦੀਨਾਂ ਉਤੇ ਸਦਾ ਦਇਆ ਕਰਨ ਵਾਲਾ (ਪਰਮੇਸ਼ਰ) ਹੈ, ਸਦਾ ਕਿਰਪਾ ਦਾ ਘਰ ਹੈ
(ਉਸ) ਕਰਤਾਰ ਨੇ (ਮਨੁੱਖੀ ਹਿਰਦਿਆਂ ਵਿਚ ਆਤਮਿਕ) ਠੰਢ ਪਾ ਦਿੱਤੀ ਹੈ ਜੀ।੧।
(ਪਰਮੇਸ਼ਰ ਆਪਣੇ ਪੈਦਾ ਕੀਤੇ) ਜੀਅ ਜੰਤੂਆਂ ਦੀ (ਉਸੇ ਤਰ੍ਹਾਂ) ਪਾਲਣਾ ਕਰ ਰਿਹਾ ਹੈ
ਜਿਵੇਂ ਮਾਂ (ਆਪਣੇ) ਬਚਿਆਂ ਦੀ ਸੰਭਾਲ (ਕਰਦੀ ਹੈ)।
ਉਹ) ਮਾਲਕ ਦੁੱਖ ਨਾਸ਼ ਕਰਨ ਵਾਲਾ ਹੈ, ਸੁੱਖਾਂ ਦਾ ਸਮੁੰਦਰ ਹੈ (ਅਤੇ) ਸਭ ਨੂੰ ਭੋਜਨ ਦੇ ਰਿਹਾ ਹੈ ਜੀ।੨।
(ਉਹ) ਮਿਹਰਵਾਨ (ਦਾਤਾ) ਪਾਣੀ ਵਿਚ (ਅਤੇ) ਥਲ ਵਿਚ (ਭਾਵ ਸਭ ਥਾਵਾਂ ਤੇ) ਵਿਆਪਕ ਹੋ ਰਿਹਾ ਹੈ।
ਉਸ ਤੋਂ) ਸਦਾ ਵਾਰਨੇ ਅਤੇ ਕੁਰਬਾਨ ਜਾਣਾ ਚਾਹੀਦਾ ਹੈ।
ਰਾਤ ਦਿਨ ਉਸ (ਮਾਲਕ) ਨੂੰ ਸਦਾ ਹੀ ਧਿਆਉਣਾ ਚਾਹੀਦਾ ਹੈ ਜਿਹੜਾ ਕਿ ਇਕ ਛਿਨ ਵਿਚ ਸਾਰਿਆਂ ਨੂੰ ਤਾਰ ਦਿੰਦਾ ਹੈ ਜੀ।੩।
(ਜਿਨ੍ਹਾਂ ਨੇ ਸਮਰਥ ਮਾਲਕ ਦੀ ਸ਼ਰਨ ਲਈ ਉਹ) ਸਾਰੇ (ਜੀਵ ਜੰਤੂ) ਪ੍ਰਭੂ ਨੇ ਆਪ ਹੀ (ਦੁੱਖਾਂ ਤੋਂ) ਬਚਾਅ ਲਏ ਹਨ
ਉਨ੍ਹਾਂ ਦੇ) ਸਾਰੇ ਦੁਖ ਕਲੇਸ਼ ਆਦਿ ਦੂਰ ਹੋ ਗਏ ਹਨ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਜਿਹੜੇ ਜਗਿਆਸੂ) ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ ਵੇਖੇ ਗਏ (ਉਨ੍ਹਾਂ ਜਗਿਆਸੂਆਂ ਦਾ) ਨਾਮ ਜਪਦਿਆਂ ਮਨ ਤਨ ਹਰਾ-ਭਰਾ ਹੋ ਗਿਆ ਹੈ।੪।੨੯।੩੬।
(ਜਦੋਂ) ਸ੍ਰਿਸ਼ਟੀ ਦਾ ਖਸਮ ਪਰਮਾਤਮਾ (ਸਭ ਜੀਵਾਂ ਉੱਤੇ) ਦਇਆਵਾਨ ਹੁੰਦਾ ਹੈ।
(ਤਾਂ) ਬੱਦਲ (ਉੱਚੇ ਨੀਵੇਂ) ਸਭ ਥਾਵਾਂ ਤੇ ਵਰਖਾ ਕਰਦਾ ਹੈ।
ਉਸ ਕਰਤਾਰ ਨੇ ਜੋ ਦੀਨਾਂ ਉੱਤੇ ਦਇਆ ਕਰਨ ਵਾਲਾ ਹੈ ਜੋ ਸਦਾ ਹੀ ਕਿਰਪਾ ਦਾ ਘਰ ਹੈ (ਸੇਵਕਾਂ ਦੇ ਹਿਰਦੇ ਵਿਚ ਨਾਮ ਦੀ ਬਰਕਤਿ ਨਾਲ) ਸ਼ਾਂਤੀ ਦੀ ਦਾਤ ਬਖ਼ਸ਼ੀ ਹੋਈ ਹੈ ॥੧॥
(ਹੇ ਭਾਈ!) ਪਰਮਾਤਮਾ ਆਪਣੇ (ਪੈਦਾ ਕੀਤੇ) ਸਾਰੇ ਜੀਅ ਜੰਤਾਂ ਦੀ ਪਾਲਣਾ ਕਰਦਾ ਹੈ,
ਜਿਵੇਂ ਮਾਂ ਆਪਣੇ ਬੱਚਿਆਂ ਦੀ ਸੰਭਾਲ ਕਰਦੀ ਹੈ।
(ਸਭ ਦੇ) ਦੁੱਖਾਂ ਦਾ ਨਾਸ ਕਰਨ ਵਾਲੇ ਤੇ ਸੁਖਾਂ ਦਾ ਸਮੁੰਦਰ ਮਾਲਕ-ਪ੍ਰਭੂ ਸਭ ਜੀਵਾਂ ਨੂੰ ਖ਼ੁਰਾਕ ਦੇਂਦਾ ਹੈ ॥੨॥
(ਹੇ ਭਾਈ!) ਮਿਹਰ ਕਰਨ ਵਾਲਾ ਪਰਮਾਤਮਾ ਪਾਣੀ ਵਿਚ ਧਰਤੀ ਵਿਚ (ਹਰ ਥਾਂ) ਵਿਆਪ ਰਿਹਾ ਹੈ।
ਉਸ ਤੋਂ ਸਦਾ ਸਦਕੇ ਜਾਣਾ ਚਾਹੀਦਾ ਹੈ, ਕੁਰਬਾਨ ਹੋਣਾ ਚਾਹੀਦਾ ਹੈ।
(ਹੇ ਭਾਈ!) ਜੇਹੜਾ ਪਰਮਾਤਮਾ ਸਭ ਜੀਵਾਂ ਨੂੰ ਇਕ ਖਿਨ ਵਿਚ (ਸੰਸਾਰ-ਸਮੁੰਦਰ ਤੋਂ) ਬਚਾ ਸਕਦਾ ਹੈ, ਉਸ ਨੂੰ ਦਿਨ ਰਾਤ ਹਰ ਵੇਲੇ ਸਿਮਰਨਾ ਚਾਹੀਦਾ ਹੈ ॥੩॥
(ਜੇਹੜੇ ਜੇਹੜੇ ਵਡਭਾਗੀ ਪ੍ਰਭੂ ਦੀ ਸਰਨ ਆਏ,) ਪ੍ਰਭੂ ਨੇ ਉਹ ਸਾਰੇ ਆਪ (ਦੁੱਖ-ਕਲੇਸ਼ਾਂ ਤੋਂ) ਬਚਾ ਲਏ।
ਉਹਨਾਂ ਦੇ ਸਾਰੇ ਚਿੰਤਾ-ਫ਼ਿਕਰ ਸਾਰੇ ਦੁੱਖ-ਕਲੇਸ਼ ਦੂਰ ਹੋ ਗਏ।
ਪਰਮਾਤਮਾ ਦਾ ਨਾਮ ਜਪਿਆਂ ਮਨੁੱਖ ਦਾ ਮਨ ਮਨੁੱਖ ਦਾ ਸਰੀਰ (ਉੱਚੇ ਆਤਮਕ ਜੀਵਨ ਦੀ) ਹਰਿਆਵਲ (ਦਾ ਸਰੂਪ) ਬਣ ਜਾਂਦਾ ਹੈ। ਹੇ ਨਾਨਕ! (ਅਰਦਾਸ ਕਰ ਤੇ ਆਖ-) ਹੇ ਪ੍ਰਭੂ! (ਮੇਰੇ ਉਤੇ ਭੀ) ਮਿਹਰ ਦੀ ਨਿਗਾਹ ਕਰ (ਮੈਂ ਭੀ ਤੇਰਾ ਨਾਮ ਸਿਮਰਦਾ ਰਹਾਂ) ॥੪॥੨੯॥੩੬॥
ਮਾਝ, ਪੰਜਵੀਂ ਪਾਤਸ਼ਾਹੀ।
ਜਗਤ ਰਖਿਅਕ ਅਤੇ ਆਲਮ ਦਾ ਸੁਆਮੀ ਮਿਹਰਬਾਨ ਹੋ ਗਿਆ ਹੈ।
ਸਾਰੀਆਂ ਥਾਵਾਂ ਤੇ ਮੀਹ ਵਰ੍ਹਦਾ ਹੈ।
ਗਰੀਬਾਂ ਤੇ ਤਰਸ ਕਰਨ ਵਾਲੇ ਸਦੀਵੀ ਮਾਇਆਵਾਨ ਸਿਰਜਣਹਾਰ ਨੇ ਸਾਨੂੰ ਸਾਰਿਆਂ ਨੂੰ ਸੀਤਲ ਕਰ ਦਿਤਾ ਹੈ।
ਉਹ ਆਪਣੇ ਪ੍ਰਾਣਧਾਰੀ ਜੀਵਾਂ ਦੀ ਇੰਜ ਪਾਲਣਾ ਕਰਦਾ ਹੈ,
ਜਿਸ ਤਰ੍ਹਾਂ ਮਾਂ ਆਪਣੇ ਬੱਚੇ ਦੀ ਸੰਭਾਲ ਕਰਦੀ ਹੈ।
ਤਕਲੀਫ ਰਫਾ ਕਰਨ ਵਾਲਾ ਅਤੇ ਆਰਾਮ ਦਾ ਸਮੁੰਦਰ, ਸਾਹਿਬ ਸਾਰਿਆਂ ਨੂੰ ਰਿਜ਼ਕ ਦਿੰਦਾ ਹੈ।
ਦਇਆਲੂ ਪੁਰਖ ਪਾਣੀ ਅਤੇ ਸੁੱਕੀ ਧਰਤੀ ਨੂੰ ਪੂਰੀ ਤਰ੍ਹਾਂ ਭਰ ਰਿਹਾ ਹੈ।
ਮੈਂ ਹਮੈਸ਼ਾ ਉਸ ਉਤੋਂ ਸਦਕੇ ਤੇ ਵਾਰਣੇ ਜਾਂਦਾ ਹਾਂ!
ਰਾਤ ਤੇ ਦਿਨ ਮੈਂ ਹਮੇਸ਼ਾਂ ਉਸ ਦਾ ਸਿਮਰਨ ਰਕਦਾ ਹਾਂ, ਜੋ ਇਕ ਮੁਹਤ ਵਿੱਚ ਸਾਰਿਆਂ ਦਾ ਪਾਰ ਉਤਾਰਾ ਕਰ ਦਿੰਦਾ ਹੈ।
ਸੁਆਮੀ ਖੁਦ ਸਮੂਹ ਦੀ ਰਖਿਆ ਕਰਦਾ ਹੈ,
ਅਤੇ ਸਾਰੇ ਗਮ ਤੇ ਦੁਖੜੇ ਦੁਰ ਹੋ ਗਹੈ ਹਨ।
ਨਾਮ ਦਾ ਅਰਾਧਨ ਕਰਕੇ ਆਤਮਾ ਤੇ ਦੇਹਿ ਸਦੀਵੀ ਸਰ-ਸਬਜ਼ ਹੋ ਜਾਂਦੇ ਹਨ ਅਤੇ ਪ੍ਰਾਣੀ ਨੂੰ ਸੁਆਮੀ ਦਇਆ ਦ੍ਰਿਸ਼ਟੀ ਨਾਲ ਤੱਕਦਾ ਹੈ, ਹੇ ਨਾਨਕ!
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.