ਜਿਥੈ ਨਾਮੁ ਨ ਜਪੀਐ ਮੇਰੇ ਗੋਇਦਾ ਸੇਈ ਨਗਰ ਉਜਾੜੀ ਜੀਉ ॥੧॥
ਖਾਇ ਖਾਇ ਕਰੇ ਬਦਫੈਲੀ ਜਾਣੁ ਵਿਸੂ ਕੀ ਵਾੜੀ ਜੀਉ ॥੨॥
ਮਾਝਮਹਲਾ੫॥
ਜਿਥੈਨਾਮੁਜਪੀਐਪ੍ਰਭਪਿਆਰੇ॥
ਸੇਅਸਥਲਸੋਇਨਚਉਬਾਰੇ॥
ਜਿਥੈਨਾਮੁਨਜਪੀਐਮੇਰੇਗੋਇਦਾਸੇਈਨਗਰਉਜਾੜੀਜੀਉ॥੧॥
ਹਰਿਰੁਖੀਰੋਟੀਖਾਇਸਮਾਲੇ॥
ਹਰਿਅੰਤਰਿਬਾਹਰਿਨਦਰਿਨਿਹਾਲੇ॥
ਖਾਇਖਾਇਕਰੇਬਦਫੈਲੀਜਾਣੁਵਿਸੂਕੀਵਾੜੀਜੀਉ॥੨॥
ਸੰਤਾਸੇਤੀਰੰਗੁਨਲਾਏ॥
ਸਾਕਤਸੰਗਿਵਿਕਰਮਕਮਾਏ॥
ਦੁਲਭਦੇਹਖੋਈਅਗਿਆਨੀਜੜਅਪੁਣੀਆਪਿਉਪਾੜੀਜੀਉ॥੩॥
ਤੇਰੀਸਰਣਿਮੇਰੇਦੀਨਦਇਆਲਾ॥
ਸੁਖਸਾਗਰਮੇਰੇਗੁਰਗੋਪਾਲਾ॥
ਕਰਿਕਿਰਪਾਨਾਨਕੁਗੁਣਗਾਵੈਰਾਖਹੁਸਰਮਅਸਾੜੀਜੀਉ॥੪॥੩੦॥੩੭॥
mājh mahalā 5 .
jithai nām japīai prabh piārē .
sē asathal sōin chaubārē .
jithai nām n japīai mērē gōidā sēī nagar ujārī jīu .1.
har rukhī rōtī khāi samālē .
har antar bāhar nadar nihālē .
khāi khāi karē badaphailī jān visū kī vārī jīu .2.
santā sētī rang n lāē .
sākat sang vikaram kamāē .
dulabh dēh khōī agiānī jar apunī āp upārī jīu .3.
tērī saran mērē dīn daiālā .
sukh sāgar mērē gur gōpālā .
kar kirapā nānak gun gāvai rākhah saram asārī jīu .4.30.37.
Majh Fifth Guru.
Where the Name of the beloved Lord is recited,
those deserted places are like the golden mansions.
Where the Name of my world Master is not repeated those towns are like a wilderness.
He, who lives on dry bread and remembers God,
He visualizes the Lord within and without.
Know that he who eats copiously and does evil is like an orchard of poison.
The ignorant man who bears not love with the saints,
and does evil deeds in the company of the wicked,
loses his unprocurable body (life) and himself extirpates his own root.
O Merciful to the meek I have entered Thy sanctuary.
Thou O great cherisher of the universe! art an ocean of happiness.
Show mercy that Nanak may sing Thine praises and thus preserve my (Nanak's) honour.
Maajh, Fifth Mehl:
Where the Naam, the Name of God the Beloved is chanted
those barren places become mansions of gold.
Where the Naam, the Name of my Lord of the Universe is not chantedthose towns are like the barren wilderness. ||1||
One who meditates as he eats dry bread,
sees the Blessed Lord inwardly and outwardly.
Know this well, that one who eats and eats while practicing evil, is like a field of poisonous plants. ||2||
One who does not feel love for the Saints,
misbehaves in the company of the wicked shaaktas, the faithless cynics;
he wastes this human body, so difficult to obtain. In his ignorance, he tears up his own roots. ||3||
I seek Your Sanctuary, O my Lord, Merciful to the meek,
Ocean of Peace, my Guru, Sustainer of the world.
Shower Your Mercy upon Nanak, that he may sing Your Glorious Praises; please, preserve my honor. ||4||30||37||
ਮਾਝ ਮਹਲਾ ੫ ॥
ਜਿਥੇ (ਕਿਤੇ ਵੀ) ਪਿਆਰੇ ਪ੍ਰਭੂ ਦਾ (ਪਾਵਨ) ਨਾਮ ਜਪਿਆ ਜਾਂਦਾ ਹੈ
ਉਹ ਉਹਾੜ ਥਾਂ (ਵੀ) ਸੋਨੇ ਦੇ ਚਉਬਾਰਿਆਂ (ਤੁੱਲ) ਸੋਹਣੇ ਲਗਦੇ ਹਨ
ਪਰ) ਜਿਸ ਥਾਂ ਤੇ ਮੇਰੇ ਗੋਬਿੰਦ ਦਾ ਨਾਮ ਨਹੀਂ ਜਪਿਆ ਜਾਂਦਾ ਉਹ (ਘੁਘ ਵਸਦੇ) ਨਗਰ (ਵੀ) ਉਜਾੜ (ਸਮਾਨ) ਹਨ ਜੀ।੧।
(ਮਨੁੱਖ ਦਾ ਇਹ ਕਰਤਬ ਹੋਵੇ ਕਿ ਉਹ) ਰੁੱਖੀ ਰੋਟੀ ਖਾ ਕੇ (ਵੀ ਉਸ ਦਾਤਾਰ) ਹਰੀ ਨੂੰ ਯਾਦ ਕਰੇ (ਸ਼ੁਕਰ ਕਰੇ)।
ਉਸ) ਹਰੀ ਨੂੰ ਅੰਦਰ ਬਾਹਰ (ਭਾਵ ਹਰ ਜਗ੍ਹਾ ਆਪਣੀ) ਨਜ਼ਰ ਨਾਲ ਵੇਖੇ (ਦੀਦਾਰ ਕਰੇ)।
(ਪਰ ਜਿਹੜਾ ਮਨੁੱਖ ਇਉਂ ਨਹੀਂ ਕਰਦਾ, ਸਗੋਂ ਚੰਗੇ ਪਦਾਰਥ) ਖਾ ਕੇ ਬੁਰੇ ਕੰਮ ਕਰ ਰਿਹਾ ਹੈ (ਇਉਂ) ਜਾਣੋ (ਕਿ ਉਹ) ਜ਼ਹਿਰ ਦੀ ਬਗੀਚੀ (ਬੀਜ ਰਿਹਾ ਹੈ)।੨।
ਜਿਹੜਾ ਮਨੁੱਖ) ਧਰਮੀ ਬੰਦਿਆਂ ਨਾਲ ਪ੍ਰੀਤੀ ਨਹੀਂ ਲਾ ਰਿਹਾ
(ਸਗੋਂ) ਸਾਕਤ (ਬੰਦਿਆਂ) ਨਾਲ (ਮਿਲ ਕੇ) ਖੋਟੇ ਕੰਮ ਕਰ ਰਿਹਾ ਹੈ
ਤਾਂ ਇਉਂ ਸਮਝੋ ਕਿ ਉਸ) ਅਗਿਆਨੀ (ਮਨੁੱਖ) ਨੇ (ਆਪਣੀ) ਦੁਰਲੱਭ ਮਨੁੱਖਾ ਦੇਹੀ ਵਿਅਰਥ ਗਵਾ ਦਿੱਤੀ ਹੈ। (ਨਹੀਂ, ਉਸ ਨੇ ਤਾਂ ਸਗੋਂ) ਆਪਣੀ (ਜੀਵਨ ਰੂਪ) ਜੜ੍ਹ (ਆਪਣੇ ਹੱਥੀਂ) ਆਪ ਹੀ ਪੁੱਟ ਦਿੱਤੀ ਹੈ।੩।
(ਅੰਤ ਵਿਚ ਬੇਨਤੀ ਕਰਦੇ ਹਨ ਕਿ ਹੇ) ਮੇਰੇ ਦੀਨ ਦਇਆਲ
ਸੁਖਾਂ ਦੇ ਸਾਗਰ, ਮੇਰੇ ਗੁਰ ਗੋਪਾਲ ਜੀਉ!,
ਮੈਂ) ਤੇਰੀ ਸ਼ਰਣ ਵਿਚ ਆ ਪਿਆ ਹਾਂ (ਇਹ) ਕਿਰਪਾ ਕਰੋ (ਕਿ) ਨਾਨਕ (ਤੇਰੇ) ਗੁਣ (ਸਦਾ ਹੀ) ਗਾਉਂਦਾ ਰਹੇ, (ਬਸ, ਤੁਸੀਂ) ਸਾਡੀ (ਸ਼ਰਣ ਪਇਆਂ ਦੀ) ਲਾਜ ਰਖੋ ਜੀ।੪।੩੦।੩੭।
(ਹੇ ਭਾਈ!) ਜਿਸ ਥਾਂ ਤੇ ਪਿਆਰੇ ਪ੍ਰਭੂ ਦਾ ਨਾਮ ਸਿਮਰਦੇ ਰਹੀਏ,
ਉਹ ਰੜੇ ਥਾਂ ਭੀ (ਮਾਨੋ) ਸੋਨੇ ਦੇ ਚੁਬਾਰੇ ਹਨ।
ਪਰ, ਹੇ ਮੇਰੇ ਗੋਬਿੰਦ! ਜਿਸ ਥਾਂ ਤੇਰਾ ਨਾਮ ਨਾਹ ਜਪਿਆ ਜਾਏ, ਉਹ (ਵੱਸਦੇ) ਸ਼ਹਿਰ ਭੀ ਉਜਾੜ (ਸਮਾਨ) ਹਨ ॥੧॥
(ਹੇ ਭਾਈ!) ਜੇਹੜਾ ਮਨੁੱਖ ਰੁੱਖੀ ਰੋਟੀ ਖਾ ਕੇ (ਭੀ) ਪਰਮਾਤਮਾ (ਦਾ ਨਾਮ ਆਪਣੇ ਹਿਰਦੇ ਵਿਚ) ਸਾਂਭ ਕੇ ਰੱਖਦਾ ਹੈ,
ਪਰਮਾਤਮਾ ਉਸਦੇ ਅੰਦਰ ਬਾਹਰ ਹਰ ਥਾਂ ਉਸ ਉੱਤੇ ਆਪਣੀ ਮਿਹਰ ਦੀ ਨਿਗਾਹ ਰੱਖਦਾ ਹੈ।
ਜੇਹੜਾ ਮਨੁੱਖ ਦੁਨੀਆ ਦੇ ਪਦਾਰਥ ਖਾ ਖਾ ਕੇ ਬੁਰੇ ਕੰਮ ਹੀ ਕਰਦਾ ਰਹਿੰਦਾ ਹੈ, ਉਸ ਨੂੰ ਜ਼ਹਿਰ ਦੀ ਬਗ਼ੀਚੀ ਜਾਣੋ ॥੨॥
ਜੇਹੜਾ ਮਨੁੱਖ ਸੰਤ ਜਨਾਂ ਨਾਲ ਪ੍ਰੇਮ ਨਹੀਂ ਬਣਾਂਦਾ,
ਤੇ ਪਰਮਾਤਮਾ ਨਾਲੋਂ ਟੁੱਟੇ ਹੋਏ ਬੰਦਿਆਂ ਨਾਲ (ਰਲ ਕੇ) ਮੰਦੇ ਕਰਮ ਕਰਦਾ ਰਹਿੰਦਾ ਹੈ,
ਉਸ ਬੇ-ਸਮਝ ਨੇ ਇਹ ਅਤਿ ਕੀਮਤੀ ਸਰੀਰ ਵਿਅਰਥ ਗਵਾ ਲਿਆ, ਉਹ ਆਪਣੀਆਂ ਜੜ੍ਹਾਂ ਆਪ ਹੀ ਵੱਢ ਰਿਹਾ ਹੈ ॥੩॥
ਹੇ ਦੀਨਾਂ ਉੱਤੇ ਦਇਆ ਕਰਨ ਵਾਲੇ ਮੇਰੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ।
ਹੇ ਸੁਖਾਂ ਦੇ ਸਮੁੰਦਰ! ਹੇ ਸ੍ਰਿਸ਼ਟੀ ਦੇ ਸਭ ਤੋਂ ਵੱਡੇ ਪਾਲਕ!
ਮਿਹਰ ਕਰੋ (ਤੇਰਾ ਦਾਸ) ਨਾਨਕ ਤੇਰੇ ਗੁਣ ਗਾਂਦਾ ਰਹੇ। (ਹੇ ਪ੍ਰਭੂ!) ਸਾਡੀ ਲਾਜ ਰੱਖੇ (ਅਸੀਂ ਵਿਕਾਰਾਂ ਵਿਚ ਖ਼ੁਆਰ ਨਾਹ ਹੋਵੀਏ) ॥੪॥੩੦॥੪੭॥
ਮਾਝ, ਪੰਜਵੀਂ ਪਾਤਸ਼ਾਹੀ।
ਜਿਥੇ ਪ੍ਰੀਤਮ ਠਾਕਰ ਦੇ ਨਾਮ ਦਾ ਉਚਾਰਨ ਕੀਤਾ ਜਾਂਦਾ ਹੈ,
ਉਹ ਬੇ-ਆਬਾਦ ਥਾਵਾਂ ਸੁਨਹਿਰੀ ਚੁਬਾਰਿਆਂ ਦੀ ਮਾਨਿੰਦ ਹਨ।
ਜਿਥੇ ਮੇਰੇ ਸ੍ਰਿਸ਼ਟੀ ਦੇ ਮਾਲਕ ਦੇ ਨਾਮ ਦਾ ਉਚਾਰਨ ਨਹੀਂ ਕੀਤਾ ਜਾਂਦਾ, ਉਹ ਕਸਬੇ ਬੀਆਬਾਨ ਦੀ ਤਰ੍ਹਾਂ ਹਨ।
ਜੋ ਖੁਸ਼ਕ ਮੰਨੀ ਛਕ ਕੇ ਵਾਹਿਗੁਰੂ ਦਾ ਚਿੰਤਨ ਕਰਦਾ ਹੈ,
ਉਹ ਆਪਣੀਆਂ ਅੱਖਾਂ ਨਾਲ, ਸਾਹਿਬ ਨੂੰ ਅੰਦਰ ਤੇ ਬਾਹਰਵਾਰ ਦੇਖ ਲੈਂਦਾ ਹੈ।
ਸਮਝ ਲੈ ਕਿ ਜੋ ਬਹੁਤਾ ਖਾਂਦਾ ਹੈ ਅਤੇ ਬਦੀ ਕਮਾਉਂਦਾ ਹੈ ਉਹ ਜ਼ਹਿਰ ਦੀ ਬਗੀਚੀ ਦੀ ਮਾਨਿੰਦ ਹੈ।
ਬੇ-ਸਮਝ ਬੰਦਾ, ਜੋ ਸਾਧੂਆਂ ਨਾਲ ਪ੍ਰੀਤ ਨਹੀਂ ਗੰਢਦਾ,
ਅਤੇ ਵੈਲੀਆਂ ਦੇ ਮਿਲਾਪ ਵਿੱਚ ਮੰਦੇ ਅਮਲ ਕਰਦਾ ਹੈ,
ਉਹ ਆਪਣੇ ਨਾਯਾਬ ਸਰੀਰ (ਜੀਵਨ) ਨੂੰ ਗੁਆ ਲੈਂਦਾ ਹੈ ਅਤੇ ਆਪਣੀ ਜੜ੍ਹ ਨੂੰ ਖੁਦ ਹੀ ਪੁਟ ਸੁਟਦਾ ਹੈ।
ਹੇ ਮਸਕੀਨਾਂ ਤੇ ਮਿਹਰਬਾਨ! ਮੈਂ ਤੇਰੀ ਪਨਾਹ ਲਈ ਹੈ।
ਹੇ ਮੇਰੇ ਵਿਸ਼ਾਲ ਤੇ ਆਲਮ ਦੇ ਪਾਲਣਹਾਰ! ਤੂੰ ਪ੍ਰਸੰਨਤਾ ਦਾ ਸਮੁੰਦਰ ਹੈ।
ਰਹਿਮ ਕਰ ਤਾਂ ਜੋ ਨਾਨਕ ਤੇਰੀ ਸਿਫ਼ਤ ਸ਼ਲਾਘਾ ਗਾਇਨ ਕਰੇ ਅਤੇ ਇਸ ਤਰ੍ਹਾਂ ਮੇਰੀ (ਨਾਨਕ ਦੀ) ਇੱਜ਼ਤ ਬਰਕਰਾਰ ਰੱਖ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.