ਜਪਿ ਅੰਮ੍ਰਿਤ ਨਾਮੁ ਸੰਤਸੰਗਿ ਮੇਲਾ ॥
ਘੜੀ ਮੂਰਤ ਸਿਮਰਤ ਪਲ ਵੰਞਹਿ ਜੀਵਣੁ ਸਫਲੁ ਤਿਥਾਈ ਜੀਉ ॥੧॥
ਭੈ ਭਉ ਭਰਮੁ ਖੋਇਆ ਗੁਰਿ ਪੂਰੈ ਦੇਖਾ ਸਭਨੀ ਜਾਈ ਜੀਉ ॥੨॥
ਮਾਝਮਹਲਾ੫॥
ਰੈਣਿਸੁਹਾਵੜੀਦਿਨਸੁਸੁਹੇਲਾ॥
ਜਪਿਅੰਮ੍ਰਿਤਨਾਮੁਸੰਤਸੰਗਿਮੇਲਾ॥
ਘੜੀਮੂਰਤਸਿਮਰਤਪਲਵੰਞਹਿਜੀਵਣੁਸਫਲੁਤਿਥਾਈਜੀਉ॥੧॥
ਸਿਮਰਤਨਾਮੁਦੋਖਸਭਿਲਾਥੇ॥
ਅੰਤਰਿਬਾਹਰਿਹਰਿਪ੍ਰਭੁਸਾਥੇ॥
ਭੈਭਉਭਰਮੁਖੋਇਆਗੁਰਿਪੂਰੈਦੇਖਾਸਭਨੀਜਾਈਜੀਉ॥੨॥
ਪ੍ਰਭੁਸਮਰਥੁਵਡਊਚਅਪਾਰਾ॥
ਨਉਨਿਧਿਨਾਮੁਭਰੇਭੰਡਾਰਾ॥
ਆਦਿਅੰਤਿਮਧਿਪ੍ਰਭੁਸੋਈਦੂਜਾਲਵੈਨਲਾਈਜੀਉ॥੩॥
ਕਰਿਕਿਰਪਾਮੇਰੇਦੀਨਦਇਆਲਾ॥
ਜਾਚਿਕੁਜਾਚੈਸਾਧਰਵਾਲਾ॥
ਦੇਹਿਦਾਨੁਨਾਨਕੁਜਨੁਮਾਗੈਸਦਾਸਦਾਹਰਿਧਿਆਈਜੀਉ॥੪॥੩੮॥੪੫॥
mājh mahalā 5 .
rain suhāvarī dinas suhēlā .
jap anmrit nām santasang mēlā .
gharī mūrat simarat pal vanñah jīvan saphal tithāī jīu .1.
simarat nām dōkh sabh lāthē .
antar bāhar har prabh sāthē .
bhai bhau bharam khōiā gur pūrai dēkhā sabhanī jāī jīu .2.
prabh samarath vad ūch apārā .
nau nidh nām bharē bhandārā .
ād ant madh prabh sōī dūjā lavai n lāī jīu .3.
kar kirapā mērē dīn daiālā .
jāchik jāchai sādh ravālā .
dēh dān nānak jan māgai sadā sadā har dhiāī jīu .4.38.45.
Majh, Fifth Guru.
Beautiful is the night and illustrious the day,
when man repeats the Nectarean Name and associates with the saints' congregation.
Fruitful is the mortal's life there where a moment a trice and an instant of his passes in the Lord's meditation.
By remembering the Name all the sins are effaces,
and within and without the Lord God keeps ma's company.
Fear, dread and doubt the Perfect Guru has dispelled from within me and I now see God in all the places.
The Lord is omnipotent, great lofty and infinite.
The nine treasures and stores of His Name are brimful.
In the Beginning in the end and in the middle is that Lord. Another I draw not near me.
Take pity on me, O Beneficent to the poor!
The beggar asks for the dust of the feet of the saints.
Serf Nanak, prays Thee, O Lord! for the grant of this gift, for ever and aye he may continue meditating on Thee.
Maajh, Fifth Mehl:
Beautiful is the night, and beautiful is the day,
when one joins the Society of the Saints and chants the Ambrosial Naam.
If you remember the Lord in meditation for a moment, even for an instant, then your life will become fruitful and prosperous. ||1||
Remembering the Naam, the Name of the Lord, all sinful mistakes are erased.
Inwardly and outwardly, the Lord God is always with us.
Fear, dread and doubt have been dispelled by the Perfect Guru; now, I see God everywhere. ||2||
God is Allpowerful, Vast, Lofty and Infinite.
The Naam is overflowing with the nine treasures.
In the beginning, in the middle, and in the end, there is God. Nothing else even comes close to Him. ||3||
Take pity on me, O my Lord, Merciful to the meek.
I am a beggar, begging for the dust of the feet of the Holy.
Servant Nanak begs for this gift: let me meditate on the Lord, forever and ever. ||4||38||45||
ਮਾਝ ਮਹਲਾ ੫ ॥
ਨਾਮ ਜਪ ਕੇ ਰਾਤ ਸੋਹਣੀ (ਅਤੇ) ਦਿਨ ਸੁਖਦਾਈ (ਹੋ ਜਾਂਦਾ ਹੈ)।
(ਹੇ ਭਾਈ!) ਸੰਤਾਂ ਦੀ ਸੰਗਤ ਵਿੱਚ ਮਿਲ ਕੇ (ਪ੍ਰਭੂ ਦਾ) ਅੰਮ੍ਰਿਤ (ਮਈ) ਨਾਮ ਜਪ ਕੇ
ਜਿਥੇ ਹਰ) ਘੜੀ, ਮੁਹੂਰਤ ਅਤੇ ਪਲ (ਭਾਵ ਛਿਨ ਛਿਨ ਪ੍ਰਭੂ ਦਾ ਨਾਮ) ਸਿਮਰਦਿਆਂ ਬਤੀਤ ਹੋਣ (ਸਹੀ ਅਰਥਾਂ ਵਿੱਚ ਉਥੇ ਹੀ) ਜੀਵਨ ਸਫਲ (ਗਿਣਿਆ ਜਾਂਦਾ ਹੈ) ਜੀ।੧।
ਜਿਸ ਨੇ ਨਾਮ ਜਪਿਆ), ਨਾਮ ਸਿਮਰਦਿਆਂ (ਉਸ ਨੇ) ਸਾਰੇ ਪਾਪ ਲਹਿ ਗਏ।
ਉਸ ਨੂੰ ਘਰ ਦੇ) ਅੰਦਰ (ਅਤੇ) ਬਾਹਰ ਹਰੀ ਪ੍ਰਭੂ (ਆਪਣੇ) ਨਾਲ (ਸਹਾਈ ਹੁੰਦਾ ਦਿਸਿਆ)।
ਪੂਰੇ ਗੁਰੂ ਨੇ (ਆਪਣੇ ਨਿਰਮਲ) ਭੈ ਦੁਆਰਾ (ਉਸ ਦੇ ਦੁਨਿਆਵੀ ਭੈ-ਭਰਮ ਖ਼ਤਮ ਕਰ ਦਿੱਤੇ) ਜਿਸ ਦੇ ਫਲਸਰੂਪ ਉਸ ਨੇ ਪ੍ਰਭੂ ਨੂੰ ਸਭ ਥਾਵਾਂ ਤੇ (ਵਿਆਪਕ) ਦੇਖਿਆ ਹੈ ਜੀ।੨।
ਪ੍ਰਭੁ ਵੱਡਾ ਸਮਰਥ (ਸ਼ਕਤੀਵਾਨ, ਸਭਨਾਂ ਤੋਂ) ਉਚਾ (ਅਤੇ) ਪਾਰ ਰਹਿਤ ਭਾਵ ਬੇਅੰਤ (ਹੈ,
ਉਸ ਕੋਲ) ਨਾਮ (ਜੋ) ਨੌ (ਪ੍ਰਕਾਰ ਦੀਆਂ ਸੰਸਾਰਕ) ਨਿਧੀਆਂ (ਦਾ ਮੂਲ ਹੈ; ਦੇ) ਖਜ਼ਾਨੇ ਭਰੇ ਪਏ ਹਨ।
ਉਹ ਪ੍ਰਭੂ ਸ੍ਰਿਸ਼ਟੀ ਦੇ) ਆਦਿ, ਮਧ ਅਤੇ ਅੰਤ (ਭਾਵ ਤਿੰਨ ਕਾਲਾਂ ਵਿੱਚ) ਹਰ ਥਾਂ ਵਿਆਪਕ ਹੈ (ਅਤੇ) ਦੂਜਾ ਕੋਈ ਲਵੈ (ਨੇੜੇ) ਨਹੀਂ ਲਾਉਂਦਾ ਹੈ (ਭਾਵ ਉਸ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ ਹੈ ਜੀ)।੩।
ਹੇ ਮੇਰੇ ਦੀਨ ਦਇਆਲ (ਪ੍ਰਭੁ ਜੀਓ!)
ਨਾਨਕ ਦਾਸ (ਮੰਗਤ ਰੂਪ ਵਿੱਚ) ਸਾਧ (ਗੁਰੂ) ਦੀ ਚਰਨ ਧੂੜ ਲਈ ਜਾਚਨਾ ਕਰਦਾ ਹੈ
ਤੁਸੀਂ) ਕਿਰਪਾ ਕਰਕੇ (ਇਹ) ਦਾਨ ਦਿਓ (ਤਾਂ ਜੋ) ਹੇ ਹਰੀ! (ਮੈਂ) ਸਦਾ ਹੀ (ਆਪ ਜੀ ਨੂੰ) ਸਿਮਰਦਾ ਰਹਾਂ ਜੀ।੪।੩੮।੮੫।
ਰਾਤ ਸੁਹਾਵਣੀ ਬੀਤਦੀ ਹੈ, ਦਿਨ ਭੀ ਸੌਖਾ ਗੁਜ਼ਾਰਦਾ ਹੈ,
(ਜੇ) ਸੰਤਾਂ ਦੀ ਸੰਗਤਿ ਵਿਚ ਮੇਲ (ਹੋ ਜਾਏ। ਉਥੇ) ਆਤਮਕ ਮੌਤ ਤੋਂ ਬਚਾਣ ਵਾਲਾ ਹਰਿ-ਨਾਮ ਜਪ ਕੇ -
ਉਮਰ ਦੀਆਂ ਘੜੀਆਂ ਦੋ ਘੜੀਆਂ ਪਲ ਪਰਮਾਤਮਾ ਦਾ ਨਾਮ ਸਿਮਰਦਿਆਂ ਬੀਤਣ, ਉਥੇ ਹੀ ਜੀਵਨ (ਦਾ ਸਮਾਂ) ਸਫਲ ਹੁੰਦਾ ਹੈ ॥੧॥
ਪਰਮਾਤਮਾ ਦਾ ਨਾਮ ਸਿਮਰਦਿਆਂ ਸਾਰੇ ਪਾਪ ਲਹਿ ਜਾਂਦੇ ਹਨ।
ਜੀਵ ਦੇ ਹਿਰਦੇ ਵਿਚ ਤੇ ਬਾਹਰ ਜਗਤ ਵਿਚ ਪਰਮਾਤਮਾ (ਹਰ ਵੇਲੇ) ਨਾਲ (ਵੱਸਦਾ ਪ੍ਰਤੀਤ) ਹੁੰਦਾ ਹੈ।
ਪਰਮਾਤਮਾ ਦਾ ਡਰ ਅਦਬ ਹਿਰਦੇ ਵਿਚ ਰੱਖਣ ਦੇ ਕਾਰਨ ਪੂਰੇ ਗੁਰੂ ਨੇ ਮੇਰਾ ਦੁਨੀਆ ਵਾਲਾ ਡਰ ਮੁਕਾ ਦਿੱਤਾ ਹੈ, ਹੁਣ ਮੈਂ ਪਰਮਾਤਮਾ ਨੂੰ ਸਭ ਥਾਵਾਂ ਵਿਚ ਵੇਖਦਾ ਹਾਂ ॥੨॥
ਪ੍ਰਭੂ ਸਭ ਤਾਕਤਾਂ ਵਾਲਾ ਹੈ, ਸਭ ਤੋਂ ਵੱਡਾ ਉੱਚਾ ਹੈ ਤੇ ਬੇਅੰਤ ਹੈ।
ਉਸ ਦਾ ਨਾਮ (ਮਾਨੋ, ਜਗਤ ਦੇ) ਨੌ ਹੀ ਖ਼ਜ਼ਾਨੇ ਹੈ, (ਨਾਮ ਧਨ ਨਾਲ ਉਸ ਪ੍ਰਭੂ ਦੇ) ਖ਼ਜ਼ਾਨੇ ਭਰੇ ਪਏ ਹਨ।
(ਸੰਸਾਰ ਰਚਨਾ ਦੇ) ਸ਼ੁਰੂ ਵਿਚ ਪ੍ਰਭੂ ਆਪ ਹੀ ਆਪ ਸੀ (ਦੁਨੀਆ ਦੇ) ਅੰਤ ਵਿਚ ਪ੍ਰਭੂ ਆਪ ਹੀ ਆਪ ਹੋਵੇਗਾ (ਹੁਣ ਸੰਸਾਰ ਰਚਨਾ ਦੇ) ਮੱਧ ਵਿਚ ਪ੍ਰਭੂ ਆਪ ਹੀ ਆਪ ਹੈ। ਮੈਂ ਕਿਸੇ ਹੋਰ ਨੂੰ ਬਰਾਬਰ ਦਾ ਨਹੀਂ ਸਮਝ ਸਕਦਾ ॥੩॥
ਹੇ ਦੀਨਾਂ ਉਤੇ ਦਇਆ ਕਰਨ ਵਾਲੇ ਮੇਰੇ ਪ੍ਰਭੂ! (ਮੇਰੇ ਉਤੇ) ਕਿਰਪਾ ਕਰ।
(ਤੇਰਾ ਇਹ) ਮੰਗਤਾ (ਤੇਰੇ ਪਾਸੋਂ) ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ।
(ਤੇਰਾ) ਦਾਸ ਨਾਨਕ (ਤੈਥੋਂ) ਮੰਗਦਾ ਹੈ (ਇਹ) ਦਾਨ ਦੇਹਿ ਕਿ ਮੈਂ, ਹੇ ਹਰੀ! ਸਦਾ ਹੀ ਸਦਾ ਹੀ (ਤੈਨੂੰ) ਸਿਮਰਦਾ ਰਹਾਂ ॥੪॥੩੮॥੪੫॥
ਮਾਝ, ਪੰਜਵੀਂ ਪਾਤਸ਼ਾਹੀ।
ਉਹ ਰਾਤ੍ਰੀ ਅਤੇ ਸੁਭਾਇਮਾਨ ਦਿਹਾੜਾ ਸੁੰਦਰ ਹੈ,
ਜਦ ਬੰਦਾ ਅੰਮ੍ਰਿਤ ਨਾਮ ਦਾ ਉਚਾਰਨ ਕਰਦਾ ਤੇ ਸਤਿਸੰਗਤ ਨਾਲ ਮਿਲਦਾ ਹੈ।
ਫਲਦਾਇਕ ਹੈ ਪ੍ਰਾਣੀ ਦੀ ਜਿੰਦਗੀ ਉਥੇ ਜਿਥੇ ਉਸ ਦਾ ਹਿਕ ਛਿਨ, ਲੰਮ੍ਹਾ ਤੇ ਮੁਹਤ ਸਾਹਿਬ ਦੀ ਬੰਦਗੀ ਵਿੱਚ ਗੁਜਾਰਦਾ ਹੈ।
ਨਾਮ ਦਾ ਅਰਾਧਨ ਕਰਨ ਨਾਲ ਸਾਰੇ ਪਾਪ ਮਿਟ ਜਾਂਦੇ ਹਨ,
ਅਤੇ ਅੰਦਰ ਬਾਹਰ ਵਾਹਿਗੁਰੂ ਸੁਆਮੀ ਬੰਦੇ ਦੇ ਨਾਲ ਰਹਿੰਦਾ ਹੈ।
ਡਰ, ਤ੍ਰਾਹ ਤੇ ਵਹਿਮ ਪੂਰਨ ਗੁਰਾਂ ਨੇ ਮੇਰੇ ਅੰਦਰੋ ਦੁਰ ਕਰ ਦਿਤੇ ਹਨ ਅਤੇ ਮੈਂ ਹੁਣ ਵਾਹਿਗੁਰੂ ਨੂੰ ਸਾਰੀਆਂ ਥਾਵਾਂ ਵਿੱਚ ਵੇਖਦਾ ਹਾਂ।
ਸੁਆਮੀ ਸਰਬ-ਸ਼ਕਤੀਵਾਨ, ਵਿਸ਼ਾਲ ਬੁਲੰਦ ਅਤੇ ਅਨੰਤ ਹੈ।
ਨੌ ਖ਼ਜ਼ਾਨੇ ਤੇ ਕੋਸ਼ ਉਸ ਦੇ ਨਾਮ ਨਾਲ ਲਬਾਲਬ ਹਨ।
ਆਰੰਭ, ਅਖੀਰ ਅਤੇ ਵਿਚਕਾਰ, ਉਹ ਸੁਆਮੀ ਹੈ। ਕਿਸੇ ਹੋਰਸ ਨੂੰ ਮੈਂ ਆਪਣੇ ਲਾਗੇ ਨਹੀਂ ਲਾਉਂਦਾ।
ਮੇਰੇ ਤੇ ਤਰਸ ਕਰ, ਹੇ ਗਰੀਬਾਂ ਤੇ ਮਿਹਰਬਾਨ!
ਮੰਗਤਾ ਸੰਤਾਂ ਦੇ ਪੈਰਾਂ ਦੀ ਧੂੜ ਮੰਗਦਾ ਹੈ।
ਨਫਰ ਨਾਨਕ, ਹੇ ਸਾਈਂ! ਤੈਨੂੰ ਇਹ ਦਾਤ ਦੇਣ ਲਈ ਬੇਨਤੀ ਕਰਦਾ ਹੈ, ਸਦੀਵ ਤੇ ਹਮੇਸ਼ਾਂ ਲਈ ਉਹ ਤੇਰਾ ਸਿਮਰਨ ਕਰਦਾ ਰਹੇ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.