ਜਿਨ ਸਚੁ ਪਲੈ ਸਚੁ ਵਖਾਣਹਿ ਸਚੁ ਕਸਵਟੀ ਲਾਵਣਿਆ ॥੧॥
ਹਉ ਵਾਰੀ ਜੀਉ ਵਾਰੀ ਗੁਰ ਕੀ ਬਾਣੀ ਮੰਨਿ ਵਸਾਵਣਿਆ ॥
ਅੰਜਨ ਮਾਹਿ ਨਿਰੰਜਨੁ ਪਾਇਆ ਜੋਤੀ ਜੋਤਿ ਮਿਲਾਵਣਿਆ ॥੧॥ ਰਹਾਉ ॥
ਗੁਰਮੁਖਿ ਹੋਵੈ ਸੋਈ ਪਾਏ ਆਪੇ ਬਖਸਿ ਮਿਲਾਵਣਿਆ ॥੨॥
ਸਚੋ ਸਚੁ ਵਰਤੈ ਸਭਨੀ ਥਾਈ ਸਚੇ ਸਚਿ ਸਮਾਵਣਿਆ ॥੩॥
ਪ੍ਰੇਮ ਪ੍ਰੀਤਿ ਸਦਾ ਧਿਆਈਐ ਭੈ ਭਾਇ ਭਗਤਿ ਦ੍ਰਿੜਾਵਣਿਆ ॥੪॥
ਸਭਨਾ ਜੀਆ ਕਾ ਏਕੋ ਦਾਤਾ ਸਬਦੇ ਮਾਰਿ ਜੀਵਾਵਣਿਆ ॥੫॥
ਹਰਿ ਤੁਧੈ ਸੇਵੀ ਤੈ ਤੁਧੁ ਸਾਲਾਹੀ ॥
ਆਪੇ ਮੇਲਿ ਲੈਹੁ ਪ੍ਰਭ ਸਾਚੇ ਪੂਰੈ ਕਰਮਿ ਤੂੰ ਪਾਵਣਿਆ ॥੬॥
ਮਾਝਮਹਲਾ੩॥
ਅੰਦਰਿਹੀਰਾਲਾਲੁਬਣਾਇਆ॥
ਗੁਰਕੈਸਬਦਿਪਰਖਿਪਰਖਾਇਆ॥
ਜਿਨਸਚੁਪਲੈਸਚੁਵਖਾਣਹਿਸਚੁਕਸਵਟੀਲਾਵਣਿਆ॥੧॥
ਹਉਵਾਰੀਜੀਉਵਾਰੀਗੁਰਕੀਬਾਣੀਮੰਨਿਵਸਾਵਣਿਆ॥
ਅੰਜਨਮਾਹਿਨਿਰੰਜਨੁਪਾਇਆਜੋਤੀਜੋਤਿਮਿਲਾਵਣਿਆ॥੧॥ਰਹਾਉ॥
ਇਸੁਕਾਇਆਅੰਦਰਿਬਹੁਤੁਪਸਾਰਾ॥
ਨਾਮੁਨਿਰੰਜਨੁਅਤਿਅਗਮਅਪਾਰਾ॥
ਗੁਰਮੁਖਿਹੋਵੈਸੋਈਪਾਏਆਪੇਬਖਸਿਮਿਲਾਵਣਿਆ॥੨॥
ਮੇਰਾਠਾਕੁਰੁਸਚੁਦ੍ਰਿੜਾਏ॥
ਗੁਰਪਰਸਾਦੀਸਚਿਚਿਤੁਲਾਏ॥
ਸਚੋਸਚੁਵਰਤੈਸਭਨੀਥਾਈਸਚੇਸਚਿਸਮਾਵਣਿਆ॥੩॥
ਵੇਪਰਵਾਹੁਸਚੁਮੇਰਾਪਿਆਰਾ॥
ਕਿਲਵਿਖਅਵਗਣਕਾਟਣਹਾਰਾ॥
ਪ੍ਰੇਮਪ੍ਰੀਤਿਸਦਾਧਿਆਈਐਭੈਭਾਇਭਗਤਿਦ੍ਰਿੜਾਵਣਿਆ॥੪॥
ਤੇਰੀਭਗਤਿਸਚੀਜੇਸਚੇਭਾਵੈ॥
ਆਪੇਦੇਇਨਪਛੋਤਾਵੈ॥
ਸਭਨਾਜੀਆਕਾਏਕੋਦਾਤਾਸਬਦੇਮਾਰਿਜੀਵਾਵਣਿਆ॥੫॥
ਹਰਿਤੁਧੁਬਾਝਹੁਮੈਕੋਈਨਾਹੀ॥
ਹਰਿਤੁਧੈਸੇਵੀਤੈਤੁਧੁਸਾਲਾਹੀ॥
ਆਪੇਮੇਲਿਲੈਹੁਪ੍ਰਭਸਾਚੇਪੂਰੈਕਰਮਿਤੂੰਪਾਵਣਿਆ॥੬॥
ਮੈਹੋਰੁਨਕੋਈਤੁਧੈਜੇਹਾ॥
ਤੇਰੀਨਦਰੀਸੀਝਸਿਦੇਹਾ॥
ਅਨਦਿਨੁਸਾਰਿਸਮਾਲਿਹਰਿਰਾਖਹਿਗੁਰਮੁਖਿਸਹਜਿਸਮਾਵਣਿਆ॥੭॥
ਤੁਧੁਜੇਵਡੁਮੈਹੋਰੁਨਕੋਈ॥
ਤੁਧੁਆਪੇਸਿਰਜੀਆਪੇਗੋਈ॥
ਤੂੰਆਪੇਹੀਘੜਿਭੰਨਿਸਵਾਰਹਿਨਾਨਕਨਾਮਿਸੁਹਾਵਣਿਆ॥੮॥੫॥੬॥
mājh mahalā 3 .
andar hīrā lāl banāiā .
gur kai sabad parakh parakhāiā .
jin sach palai sach vakhānah sach kasavatī lāvaniā .1.
hau vārī jīu vārī gur kī bānī mann vasāvaniā .
anjan māh niranjan pāiā jōtī jōt milāvaniā .1. rahāu .
is kāiā andar bahut pasārā .
nām niranjan at agam apārā .
guramukh hōvai sōī pāē āpē bakhas milāvaniā .2.
mērā thākur sach drirāē .
gur parasādī sach chit lāē .
sachō sach varatai sabhanī thāī sachē sach samāvaniā .3.
vēparavāh sach mērā piārā .
kilavikh avagan kātanahārā .
prēm prīt sadā dhiāīai bhai bhāi bhagat drirāvaniā .4.
tērī bhagat sachī jē sachē bhāvai .
āpē dēi n pashōtāvai .
sabhanā jīā kā ēkō dātā sabadē mār jīvāvaniā .5.
har tudh bājhah mai kōī nāhī .
har tudhai sēvī tai tudh sālāhī .
āpē mēl laih prabh sāchē pūrai karam tūn pāvaniā .6.
mai hōr n kōī tudhai jēhā .
tērī nadarī sījhas dēhā .
anadin sār samāl har rākhah guramukh sahaj samāvaniā .7.
tudh jēvad mai hōr n kōī .
tudh āpē sirajī āpē gōī .
tūn āpē hī ghar bhann savārah nānak nām suhāvaniā .8.5.6.
Majh, Third Guru.
Within the mortal are produced jewels and rubies.
By the Guru's instruction, man assays them the gets them assayed.
They who possess truth, utter the truth and apply the touchstone of truth to everything.
I am a sacrifice, my life is a sacrifice unto those who implant Gurbani in their heart.
In worldly darkness, they obtain the Pure One and their light is blended with the Lord's. Pause.
Within this human body are numberless vistas.
In it is the extremely immaculate Name of the inaccessible and infinite Lord.
He alone, who is resigned to Guru's will, obtains it, Him the Lord pardons and unites with Himself.
My master impresses nothing but truth.
By the Guru's grace, man attaches his mind with truth.
The Truest of the true, pervades everywhere. The True persons merge with the True.
The True Master is my care-free Beloved.
He is the extirpator of sins and evil deeds.
With love and affection ever remember the Lord. His fear and devotional service, He implants in ma
True is thy worship O man! if it pleases the True One.
The Lord Himself grants it and regrets not afterwards.
To all the beings, Lord alone is the bestower, Smiting man with His Divine word, he Lord revives him again.
Without Thee, O God! none is mine.
My God, Thee I serve and Thee I praise.
Thyself unite me with Thee, O True Lord! Through perfect destiny Thou art obtained.
For me, there is none else like Thee.
By Thine gracious glance is my body blessed.
Night and day, God takes care and protects us, Through the Guru we are absorbed in the Lord.
As great as Thou, I see none else.
Thou Thyself didst create the world and Thyself shalt destroy it.
Thou Thyself createst, destroyest and be-deekest Nanak with Thy Name the mortal is embellished.
Maajh, Third Mehl:
Diamonds and rubies are produced deep within the self.
They are assayed and valued tthrough the Word of the Guru's Shabad.
Those who have gathered Truth, speak Truth; they apply the Touchstone of Truth. ||1||
I am a sacrifice, my soul is a sacrifice, to those who enshrine the Word of the Guru's Bani within their minds.
In the midst of the darkness of the world, they obtain the Immaculate One, and their light merges into the Light. ||1||Pause||
Within this body are countless vast vistas;
the Immaculate Naam is totally Inaccessible and Infinite.
He alone becomes Gurmukh and obtains it, whom the Lord forgives, and unites with Himself. ||2||
My Lord and Master implants the Truth.
By Guru's Grace, one's consciousness is attached to the Truth.
The Truest of the True is pervading everywhere; the true ones merge in Truth. ||3||
The True Carefree Lord is my Beloved.
He cuts out our sinful mistakes and evil actions;
with love and affection, meditate forever on Him. He implants the Fear of God and loving devotional worship within us. ||4||
Devotional worship is True, if it pleases the True Lord.
He Himself bestows it; He does not regret it later.
He alone is the Giver of all beings. The Lord kills with the Word of His Shabad, and then revives. ||5||
Other than You, Lord, nothing is mine.
I serve You, Lord, and I praise You.
You unite me with Yourself, O True God. Through perfect good karma You are obtained. ||6||
For me, there is no other like You.
By Your Glance of Grace, my body is blessed and sanctified.
Night and day, the Lord takes care of us and protects us. The Gurmukhs are absorbed in intuitive peace and poise. ||7||
For me, there is no other as Great as You.
You Yourself create, and You Yourself destroy.
You Yourself create, destroy and adorn. O Nanak, we are adorned and embellished with the Naam. ||8||5||6||
ਕਾਰ ਕਰਾਉਂਦਾ ਹੈ।੮।੪।੫।
ਹਰੀ ਨੇ ਹਰੇਕ ਜੀਵ ਦੇ ਹਿਰਦੇ) ਅੰਦਰ (ਨਾਮ ਰਤਨ ਰੂਪੀ) ਲਾਲ ਹੀਰਾ ਬਣਾ ਰਖਿਆ ਹੈ।
(ਉਹ ਲਾਲ ਹੀਰਾ) ਗੁਰੂ ਦੇ ਸ਼ਬਦ ਦੁਆਰਾ ਪਰਖਿਆ ਜਾਂਦਾ ਹੈ।
ਉਨ੍ਹਾਂ ਮਹਾਂ ਪੁਰਖਾਂ ਪਾਸੋਂ) ਜਿਨ੍ਹਾਂ ਕੋਲ ਸੱਚ ਹੈ (ਉਹ ਹਮੇਸ਼ਾਂ) ਸੱਚ ਹੀ ਬੋਲਦੇ ਹਨ (ਅਤੇ ਹੋਰਨਾਂ ਨੂੰ) ਸੱਚ ਰੂਪ ਕਸਵੱਟੀ ਉਤੇ ਲਾਉਂਦੇ ਹੁੰਦੇ ਹਨ (ਭਾਵ ਪਰਖਦੇ ਹਨ)।੧।
ਮੈਂ ਵਾਰਨੇ ਬਲਿਹਾਰਨੇ ਜਾਂਦਾ ਹਾਂ (ਉਨ੍ਹਾਂ ਤੋਂ ਜਿਹੜੇ ਵਿਅਕਤੀ) ਗੁਰੂ ਦੇ ਬਚਨ (ਸੁਣ ਕੇ) ਮਨ ਵਿਚ ਵਸਾਉਣ ਵਾਲੇ ਹਨ।
ਕਿਉਂ ਜੋ ਅਜਿਹੇ ਅਸਲੀ ਜਗਿਆਸੂਆਂ ਨੇ ਹੀ) ਕਾਲਖ (ਰੂਪ ਜਗਤ ਕੋਠੜੀ) ਵਿੱਚ (ਰਹਿੰਦੇ ਹੋਏ) ਮਾਇਆ ਤੋਂ ਰਹਿਤ (ਕਰਤਾ ਪੁਰਖ) ਨੂੰ ਪਾਇਆ ਹੈ (ਅਤੇ ਉਹ ਪ੍ਰਭੂ ਮਹਾਨ) ਜੋਤਿ ਵਿਚ (ਆਪਣੀ ਆਤਮ) ਜੋਤਿ ਮਿਲਾਉਣ ਵਾਲੇ (ਬਣੇ ਹਨ)।੧।ਰਹਾਉ।
ਇਸ (ਪੰਜ ਭੁਤਕ) ਸਰੀਰ ਵਿਚ (ਉਸ ਸਿਰਜਣਹਾਰ ਬੇਅੰਤ ਦਾ) ਅਨੇਕ ਪ੍ਰਕਾਰ ਦਾ ਪਸਾਰਾ (ਮੋਹ ਮਾਇਆ ਦਾ ਖਿਲਾਰਾ) ਹੈ
ਪਰ ਨਾਮ (ਰੂਪ) ਨਿਰੰਜਨ (ਜਿਹੜਾ ਕਿ) ਅਤੀ ਅਪਹੁੰਚ, ਪਾਰ ਤੋਂ ਰਹਿਤ (ਹੈ, ਉਹ ਆਪ ਇਸ ਕਾਇਆ ਅੰਦਰ ਹੀ ਬਿਰਾਜ ਰਿਹਾ ਹੈ,
ਪਰ ਜਿਹੜਾ ਕੋਈ) ਗੁਰੁਖ (ਗੁਰੂ ਦੇ ਬਚਨਾਂ ਉਪਰ ਪੂਰਨ ਤੌਰ ਤੇ ਚਲਣ ਵਾਲਾ) ਹੁੰਦਾ ਹੈ, ਉਹ ਹੀ (ਉਸ ਨੂੰ) ਪਾਉਂਦਾ ਹੈ (ਅਤੇ ਅੰਤ ਨਿਬੇੜਾ ਇਸੇ ਗੱਲ ਉਪਰ ਹੈ ਕਿ ਅਜਿਹੇ ਗੁਰਮੁਖ ਨੂੰ ਉਹ) ਆਪ ਹੀ ਬਖਸ਼ ਕੇ (ਆਪਣੇ ਨਾਲ) ਮਿਲਾਉਣ ਵਾਲਾ ਹੈ।੨।
(ਗੁਰੂ ਜੀ ਫੁਰਮਾਉਂਦੇ ਹਨ ਕਿ) ਮੇਰਾ ਮਾਲਕ (ਜਿਸ ਅਧਿਆਤਮ ਮਾਰਗੀ ਨੂੰ ਉਸ ਦੇ ਹਿਰਦੇ ਅੰਦਰ ਇਸ ਕੂੜੇ ਸੰਸਾਰ ਦੀ) ਅਸਲੀਅਤ ਦ੍ਰਿੜਤਾ ਕਰਾ ਦੇਵੇ
ਉਹ ਆਪਣੇ) ਸਤਿਗੁਰੂ ਦੀ ਕਿਰਪਾ (ਉਸ) ਸਦਾ ਥਿਰ ਰਹਿਣ ਵਾਲੇ (ਮਾਲਕ) ਵਿਚ (ਆਪਣਾ ਚਿਤ ਜੋੜ ਲਵੇ।
ਹੇ ਭਾਈ!) ਸਭਨਾਂ ਥਾਵਾਂ ਤੇ ਸੱਚੋ ਸੱਚ (ਨਿਰੋਲ ਸੱਚ) ਵਿਆਪਕ ਹੈ (ਪਰ) ਸਚੇ ਪੁਰਸ਼ (ਉਹ ਹੀ ਗਿਣੇ ਜਾਂਦੇ ਹਨ ਜੋ) ਸੱਚ ਵਿਚ ਸਮਾਉਣ ਵਾਲੇ (ਹੁੰਦੇ ਹਨ)।੩।
ਮੇਰਾ ਪਿਆਰਾ ਸੱਚ ਰੂਪ (ਕਰਤਾ ਪੁਰਖ) ਵੇ-ਪਰਵਾਹ ਹੈ
(ਉਹ) ਪਾਪ (ਅਤੇ) ਅਉਗੁਣ ਕੱਟਣ ਵਾਲਾ ਹੈ।
ਅਜਿਹੇ ਪਿਆਰੇ ਨੂੰ) ਸਦਾ (ਹੀ) ਪ੍ਰੇਮ ਅਤੇ ਪ੍ਰੀਤ ਨਾਲ ਧਿਆਉਣਾ ਚਾਹੀਦਾ ਹੈ (ਜਿਹੜਾ ਕਿ) ਭੈ ਅਤੇ ਪ੍ਰੇਮ ਦੁਆਰਾ (ਆਪਣੀ) ਭਗਤੀ ਦ੍ਰਿੜ੍ਹ ਕਰਾਉਣ ਵਾਲਾ ਹੈ।੪।
ਹੇ (ਸਾਹਿਬ! ਜੀਵ ਦੀ ਕੀਤੀ ਹੋਈ) ਤੇਰੀ ਭਗਤੀ ਸੱਚੀ ਹੈ, ਜੇ (ਉਸ ਨੂੰ) ਭਾ ਜਾਵੇ।
(ਉਹ ਵੇਪਰਵਾਹ ਪ੍ਰਭੂ ਆਪਣੀ ਭਗਤੀ ਦੀ ਦਾਤਿ) ਆਪ ਹੀ ਦਿੰਦਾ ਹੈ (ਅਤੇ ਦੇ ਕੇ ਫਿਰ) ਪਛਤਾਉਂਦਾ ਨਹੀਂ ਹੈ।
ਸਾਰਿਆਂ ਜੀਵਾਂ ਦਾ (ਉਹ ਕੇਵਲ) ਇਕ ਹੀ ਦਾਤਾ ਹੈ- ਜੋ ਕਿ ਜਗਿਆਸੂ ਦੇ ਹਿਰਦੇ ਅੰਦਰੋਂ ਆਪਣੇ ਸ਼ਬਦ ਦੁਆਰਾ (ਮੈਂ-ਮੇਰੀ ਨੂੰ) ਖ਼ਤਮ ਕਰਕੇ ਸਦਾ ਦਾ ਜੀਵਣ ਦੇਣ ਵਾਲਾ ਹੈ।੫।
ਹੇ ਪਿਆਰੇ ਹਰੀ (ਜੀਓ!) ਤੇਰੇ ਤੋਂ ਬਿਨਾ ਮੇਰਾ (ਹੋਰ) ਕੋਈ (ਬੇਲੀ) ਨਹੀਂ
ਇਸ ਲਈ ਮੈਂ ਤਾਂ) ਤੇਰੀ ਹੀ ਸੇਵਾ ਕਰਦਾ ਹਾਂ ਅਤੇ ਤੇਰੀ (ਹੀ) ਸਿਫ਼ਤ ਸਾਲਾਹ (ਗੁਣ ਗਾਇਨ) ਕਰਦਾ ਹਾਂ।
ਹੇ ਸੱਚੇ ਪ੍ਰਭੂ! (ਤੂੰ ਤਰਸ ਕਰਕੇ ਮੈਨੂੰ) ਆਪ ਹੀ (ਆਪਣੇ ਨਾਲ) ਮਿਲਾ ਲੈ (ਕਿਉਂਕਿ) ਤੂੰ ਪੂਰੇ ਕਰਮ (ਭਾਵ ਬਖਸ਼ਿਸ਼) ਕਰਕੇ ਹੀ ਪਾਏ ਜਾਣ ਵਾਲਾ ਹੈਂ।੬।
(ਹੇ ਸੱਚੇ ਜੀਓ!) ਮੈਨੂੰ ਤੇਰੇ ਵਰਗਾ ਹੋਰ ਕੋਈ (ਇਸ ਸੰਸਾਰ ਵਿਚ) ਨਹੀਂ ਦਿਸਦਾ।
ਤੇਰੀ (ਕਿਰਪਾ) ਦ੍ਰਿਸ਼ਟੀ ਨਾਲ ਹੀ (ਮੇਰੀ ਮਾਣਸ) ਦੇਹੀ (ਪਾਈ) ਸਫਲ ਹੋ ਸਕਦੀ ਹੈ
ਹੇ ਹਰੀ ਜੀਓ! (ਤੂੰ) ਹਰ ਰੋਜ਼ (ਸਾਰੇ ਜੀਆਂ ਦੀ) ਸਾਰ ਲੈ ਕੇ (ਉਨ੍ਹਾਂ ਨੂੰ) ਸੰਭਾਲ ਜੇ ਰਖਦਾ ਹੈਂ (ਪਰ ਤੇਰੀ ਕਿਰਪਾ ਨਾਲ ਕੋਈ ਵਿਰਲਾ) ਗੁਰਮੁਖ (ਜੀਉੜਾ ਹੀ) ਸਹਜ (ਅਡੋਲ, ਇਕ ਰਸ) ਅਵਸਥਾ ਵਿਚ ਸਮਾਉਣ ਵਾਲਾ (ਹੁੰਦਾ) ਹੈ।੭।
ਹੇ ਪ੍ਰਭੂ !) ਮੈਨੂੰ ਤੇਰੇ ਜੇਡਾ ਵੱਡਾ ਹੋਰ ਕੋਈ ਨਹੀਂ (ਦਿਸਦਾ)।
ਸਾਰੀ ਸ੍ਰਿਸ਼ਟੀ ਤੂੰ) ਆਪ ਹੀ ਬਣਾਈ (ਅਤੇ) ਆਪ ਹੀ (ਸਮੇਂ ਸਮੇਂ) ਲੈਅ ਕੀਤੀ।
ਤੂੰ ਆਪ ਹੀ (ਜੀਵ) ਘੜ ਕੇ ਭੰਨ ਕੇ (ਫਿਰ ਉਨ੍ਹਾਂ ਨੂੰ) ਸੰਵਾਰਦਾ ਹੈਂ, ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਇਸੇ ਤਰ੍ਹਾਂ ਜੀਵ) ਨਾਮ ਦੁਆਰਾ ਸੋਹਣੇ ਲਗਣ ਵਾਲੇ (ਬਣ ਜਾਂਦੇ ਹਨ)।੮।੫।੬।
ਪਰਮਾਤਮਾ ਨੇ ਹਰੇਕ ਸਰੀਰ ਦੇ ਅੰਦਰ (ਆਪਣੀ ਜੋਤਿ-ਰੂਪ) ਹੀਰਾ ਲਾਲ ਟਿਕਾਇਆਾ ਹੋਇਆ ਹੈ,
(ਪਰ ਵਿਰਲੇ ਭਾਗਾਂ ਵਾਲਿਆਂ ਨੇ) ਗੁਰੂ ਦੇ ਸ਼ਬਦ ਦੀ ਰਾਹੀਂ (ਉਸ ਹੀਰੇ ਲਾਲ ਦੀ) ਪਰਖ ਕਰ ਕੇ (ਸਾਧ ਸੰਗਤਿ ਵਿਚ) ਪਰਖ ਕਰਾਈ ਹੈ।
ਜਿਨ੍ਹਾਂ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਦਾ ਨਾਮ-ਹੀਰਾ ਵੱਸ ਪਿਆ ਹੈ, ਉਹ ਸਦਾ-ਥਿਰ ਨਾਮ ਸਿਮਰਦੇ ਹਨ, ਉਹ ਆਪਣੇ ਆਤਮਕ ਜੀਵਨ ਦੀ ਪਰਖ ਵਾਸਤੇ) ਸਦਾ-ਥਿਰ ਨਾਮ ਨੂੰ ਹੀ ਕਸਵੱਟੀ (ਦੇ ਤੌਰ ਤੇ) ਵਰਤਦੇ ਹਨ ॥੧॥
ਮੈਂ ਸਦਾ ਉਹਨਾਂ ਤੋਂ ਸਦਕੇ ਕੁਰਬਾਨ ਜਾਂਦਾ ਹਾਂ, ਜੋ ਗੁਰੂ ਦੀ ਬਾਣੀ ਨੂੰ ਆਪਣੇ ਮਨ ਵਿਚ ਵਸਾਂਦੇ ਹਨ।
ਉਹਨਾਂ ਨੇ ਮਾਇਆ ਵਿਚ ਵਿਚਰਦਿਆਂ ਹੀ (ਇਸ ਬਾਣੀ ਦੀ ਬਰਕਤਿ ਨਾਲ) ਨਿਰੰਜਨ ਪ੍ਰਭੂ ਨੂੰ ਲੱਭ ਲਿਆ ਹੈ, ਉਹ ਆਪਣੀ ਸੁਰਤ ਨੂੰ ਪ੍ਰਭੂ ਦੀ ਜੋਤਿ ਵਿਚ ਮਿਲਾਈ ਰੱਖਦੇ ਹਨ ॥੧॥ ਰਹਾਉ ॥
(ਇਕ ਪਾਸੇ) ਇਸ ਮਨੁੱਖਾ ਸਰੀਰ ਵਿਚ (ਮਾਇਆ ਦਾ) ਬਹੁਤ ਖਿਲਾਰਾ ਖਿਲਾਰਿਆ ਹੋਇਆ ਹੈ,
(ਦੂਜੇ ਪਾਸੇ) ਪ੍ਰਭੂ ਮਾਇਆ ਦੇ ਪ੍ਰਭਾਵ ਤੋਂ ਉਤਾਂਹ ਹੈ ਅਪਹੁੰਚ ਹੈ ਬੇਅੰਤ ਹੈ, ਉਸ ਦਾ ਨਾਮ (ਮਨੁੱਖ ਨੂੰ ਪ੍ਰਾਪਤ ਕਿਵੇਂ ਹੋਵੇ?)।
ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ, ਉਹੀ (ਨਿਰੰਜਨ ਦੇ ਨਾਮ ਨੂੰ) ਪ੍ਰਾਪਤ ਕਰਦਾ ਹੈ, ਪ੍ਰਭੂ ਆਪ ਹੀ ਮਿਹਰ ਕਰ ਕੇ (ਉਸ ਨੂੰ ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈ ॥੨॥
ਪਾਲਣਹਾਰਾ ਪਿਆਰਾ ਪ੍ਰਭੂ (ਜਿਸ ਮਨੁੱਖ ਦੇ ਹਿਰਦੇ ਵਿਚ ਆਪਣਾ) ਸਦਾ-ਥਿਰ ਨਾਮ ਦ੍ਰਿੜ੍ਹ ਕਰਦਾ ਹੈ,
ਉਹ ਮਨੁੱਖ ਗੁਰੂ ਦੀ ਕਿਰਪਾ ਨਾਲ ਸਦਾ-ਥਿਰ ਪ੍ਰਭੂ ਵਿਚ ਆਪਣਾ ਮਨ ਜੋੜਦਾ ਹੈ।
(ਉਸ ਨੂੰ ਯਕੀਨ ਬਣ ਜਾਂਦਾ ਹੈ ਕਿ) ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਹੀ ਸਭ ਥਾਵਾਂ ਵਿਚ ਮੌਜੂਦ ਹੈ, ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿੰਦਾ ਹੈ ॥੩॥
(ਹੇ ਭਾਈ!) ਮੇਰਾ ਪਿਆਰਾ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਸ ਨੂੰ ਕਿਸੇ ਕਿਸਮ ਦੀ ਮੁਥਾਜੀ ਭੀ ਨਹੀਂ ਹੈ।
ਉਹ ਸਭ ਜੀਵਾਂ ਦੇ ਪਾਪ ਤੇ ਔਗੁਣ ਦੂਰ ਕਰਨ ਦੀ ਤਾਕਤ ਰੱਖਦਾ ਹੈ।
ਪ੍ਰੇਮ ਪਿਆਰ ਨਾਲ ਉਸ ਦਾ ਧਿਆਨ ਧਰਨਾ ਚਾਹੀਦਾ ਹੈ। ਉਸ ਦੇ ਡਰ-ਅਦਬ ਵਿਚ ਰਹਿ ਕੇ ਪਿਆਰ ਨਾਲ ਉਸਦੀ ਭਗਤੀ (ਆਪਣੇ ਹਿਰਦੇ ਵਿਚ) ਪੱਕੀ ਕਰਨੀ ਚਾਹੀਦੀ ਹੈ ॥੪॥
ਹੇ ਸਦਾ-ਥਿਰ ਪ੍ਰਭੂ! ਤੇਰੀ ਸਦਾ-ਥਿਰ ਰਹਿਣ ਵਾਲੀ ਭਗਤੀ (ਦੀ ਦਾਤ ਜੀਵ ਨੂੰ ਤਦੋਂ ਹੀ ਮਿਲਦੀ ਹੈ ਜੇ) ਤੇਰੀ ਰਜ਼ਾ ਹੋਵੇ।
(ਹੇ ਭਾਈ! ਭਗਤੀ ਅਤੇ ਹੋਰ ਸੰਸਾਰਕ ਪਦਾਰਥਾਂ ਦੀ ਦਾਤਿ) ਪ੍ਰਭੂ ਆਪ ਹੀ (ਜੀਵਾਂ ਨੂੰ) ਦੇਂਦਾ ਹੈ, (ਦੇ ਦੇ ਕੇ ਉਹ) ਪਛਤਾਂਦਾ ਭੀ ਨਹੀਂ (ਕਿਉਂਕਿ) ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਉਹ ਆਪ ਹੀ ਆਪ ਹੈ।
ਗੁਰੂ ਦੇ ਸ਼ਬਦ ਦੀ ਰਾਹੀਂ (ਜੀਵ ਨੂੰ ਵਿਕਾਰਾਂ ਵਲੋਂ) ਮਾਰ ਕੇ ਆਪ ਹੀ ਆਤਮਕ ਜੀਵਨ ਦੇਣ ਵਾਲਾ ਹੈ ॥੫॥
ਹੇ ਹਰੀ! ਤੈਥੋਂ ਬਿਨਾ ਮੈਨੂੰ (ਆਪਣਾ) ਕੋਈ ਹੋਰ (ਸਹਾਰਾ) ਨਹੀਂ ਦਿੱਸਦਾ।
ਹੇ ਹਰੀ! ਮੈਂ ਤੇਰੀ ਹੀ ਸੇਵਾ-ਭਗਤੀ ਕਰਦਾ ਹਾਂ, ਮੈ ਤੇਰੀ ਹੀ ਸਿਫ਼ਤ-ਸਾਲਾਹ ਕਰਦਾ ਹਾਂ।
ਹੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ! ਤੂੰ ਆਪ ਹੀ ਮੈਨੂੰ ਆਪਣੇ ਚਰਨਾਂ ਵਿਚ ਜੋੜੀ ਰੱਖ। ਤੇਰੀ ਪੂਰੀ ਮਿਹਰ ਨਾਲ ਹੀ ਤੈਨੂੰ ਮਿਲ ਸਕੀਦਾ ਹੈ ॥੬॥
ਹੇ ਪ੍ਰਭੂ! ਤੇਰੇ ਵਰਗਾ ਮੈਨੂੰ ਹੋਰ ਕੋਈ ਨਹੀਂ ਦਿੱਸਦਾ।
ਤੇਰੀ ਮਿਹਰ ਦੀ ਨਿਗਾਹ ਨਾਲ ਹੀ (ਜੇ ਤੇਰੀ ਭਗਤੀ ਦੀ ਦਾਤ ਮਿਲੇ ਤਾਂ ਮੇਰਾ ਇਹ) ਸਰੀਰ ਸਫਲ ਹੋ ਸਕਦਾ ਹੈ।
ਹੇ ਹਰੀ! ਤੂੰ ਆਪ ਹੀ ਹਰ ਵੇਲੇ ਜੀਵਾਂ ਦੀ ਸੰਭਾਲ ਕਰ ਕੇ (ਵਿਕਾਰਾਂ ਵਲੋਂ) ਰਾਖੀ ਕਰਦਾ ਹੈਂ। (ਤੇਰੀ ਮਿਹਰ ਨਾਲ) ਜੇਹੜੇ ਬੰਦੇ ਗੁਰੂ ਦੀ ਸਰਨ ਪੈਂਦੇ ਹਨ, ਉਹ ਆਤਮਕ ਅਡੋਲਤਾ ਵਿਚ ਲੀਨ ਰਹਿੰਦੇ ਹਨ ॥੭॥
ਹੇ ਪ੍ਰਭੂ! ਤੇਰੇ ਬਰਾਬਰ ਦਾ ਮੈਨੂੰ ਕੋਈ ਹੋਰ ਨਹੀਂ ਦਿੱਸਦਾ।
ਤੂੰ ਆਪ ਹੀ ਰਚਨਾ ਰਚੀ ਹੈ, ਤੂੰ ਆਪ ਹੀ ਇਸ ਨੂੰ ਨਾਸ ਕਰਦਾ ਹੈਂ।
ਹੇ ਨਾਨਕ! (ਆਖ-ਹੇ ਪ੍ਰਭੂ!) ਤੂੰ ਆਪ ਹੀ ਘੜ ਕੇ ਭੰਨ ਕੇ ਸੰਵਾਰਦਾ ਹੈਂ, ਤੂੰ ਆਪ ਹੀ ਆਪਣੇ ਨਾਮ ਦੀ ਬਰਕਤਿ ਨਾਲ (ਜੀਵਾਂ ਦੇ ਜੀਵਨ) ਸੋਹਣੇ ਬਣਾਂਦਾ ਹੈਂ ॥੮॥੫॥੬॥
ਮਾਝ, ਤੀਜੀ ਪਾਤਸ਼ਾਹੀ।
ਪ੍ਰਾਣੀ ਦੇ ਅੰਦਰ ਹੀ ਜਵੇਹਰ ਤੇ ਮਾਣਕ ਪੈਦਾ ਹੁੰਦੇ ਹਨ।
ਗੁਰਾਂ ਦੇ ਉਪਦੇਸ਼ ਦੁਆਰਾ ਬੰਦਾ ਉਨ੍ਹਾਂ ਦੀ ਪਛਾਣ ਕਰਦਾ ਤੇ ਕਰਵਾਉਂਦਾ ਹੈ।
ਜਿਨ੍ਹਾਂ ਦੀ ਝੋਲੀ ਵਿੱਚ ਸੱਚ ਹੈ, ਉਹ ਸੱਚ ਬੋਲਦੇ ਹਨ, ਅਤੇ ਸੱਚ ਦੀ ਘਸਵੱਟੀ ਹੀ ਹਰ ਸ਼ੈ ਨੂੰ ਲਾਉਂਦੇ ਹਨ।
ਮੈਂ ਸਦਕੇ ਹਾਂ, ਮੇਰੀ ਜਿੰਦਗੀ ਸਦਕੇ ਹੈ, ਉਨ੍ਹਾਂ ਉਤੋਂ ਜੋ ਗੁਰਬਾਣੀ ਨੂੰ ਆਪਣੇ ਦਿਲ ਅੰਦਰ ਟਿਕਾਉਂਦੇ ਹਨ।
ਸੰਸਾਰੀ ਅੰਨ੍ਹੇਰੇ ਅੰਦਰ ਉਹ ਪਵਿੱਤਰ ਪੁਰਖ ਨੂੰ ਪਾ ਲੈਂਦੇ ਹਨ। ਉਨ੍ਹਾਂ ਦਾ ਨੂਰ, ਪ੍ਰਭੂ ਦੇ ਨੂਰ ਨਾਲ ਮਿਲ ਜਾਂਦਾ ਹੈ। ਠਹਿਰਾਉ।
ਏਸ ਮਨੁੱਖੀ ਦੇਹਿ ਵਿੱਚ ਅਣਗਿਣਤ ਦ੍ਰਿਸ਼ਯ ਹਨ।
ਇਸ ਅੰਦਰ ਅਪਹੁੰਚ ਤੇ ਅਨੰਤ ਸਾਹਿਬ ਦਾ ਪਰਮ ਪਵਿੱਤਰ ਨਾਮ ਹੈ।
ਕੇਵਲ ਓਹੀ, ਜੋ ਗੁਰੂ ਅਨੁਸਾਰੀ ਹੈ, ਇਸ ਨੂੰ ਪਾਉਂਦਾ ਹੈ। ਮਾਫੀ ਦੇ ਕੇ ਸਾਹਿਬ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
ਮੇਰਾ ਮਾਲਕ ਨਿਰੋਲ ਸੱਚ ਨੂੰ ਦਿਲ ਵਿੱਚ ਬਿਠਾਉਂਦਾ ਹੈ।
ਗੁਰਾਂ ਦੀ ਮਿਹਰ ਸਦਕਾ, ਬੰਦਾ ਆਪਣਾ ਮਨ ਸੱਚ ਨਾਲ ਜੋੜਦਾ ਹੈ।
ਸਬੱਚਿਆਰਾਂ ਦਾ ਪਰਮ ਸੱਚਿਆਰ ਹਰ ਥਾਂ ਵਿਆਪਕ ਹੈ। ਸੱਚੇ ਬੰਦੇ ਸੱਚੇ ਸਾਹਿਬ ਅੰਦਰ ਲੀਨ ਹੋ ਜਾਂਦੇ ਹਨ।
ਸੱਚਾ ਮਾਲਕ, ਮੇਰਾ ਮੁਛੰਦਗੀ-ਰਹਿਤ ਪਰੀਤਮ ਹੈ।
ਉਹ ਗੁਨਾਹਾਂ ਤੇ ਮੰਦ-ਅਮਲ ਨੂੰ ਕੱਟਣ ਵਾਲਾ ਹੈ।
ਪਿਆਰ ਤੇ ਮੁਹੱਬਤ ਨਾਲ ਹਮੇਸ਼ਾਂ ਸਾਈਂ ਦਾ ਅਰਾਧਨ ਕਰ। ਆਪਣਾ ਡਰ ਤੇ ਅਨੁਰਾਗੀ ਸੇਵਾ ਉਹ ਬੰਦੇ ਅੰਦਰ ਪੱਕੀ ਕਰਦਾ ਹੈ।
ਸੱਚੀ ਹੈ ਤੇਰੀ ਉਪਾਸਨਾ ਹੇ ਬੰਦੇ! ਜੇਕਰ ਇਹ ਸਤਿਪੁਰਖ ਨੂੰ ਚੰਗੀ ਲੱਗੇ।
ਵਾਹਿਗੁਰੂ ਆਪ ਇਸ ਦੀ ਦਾਤ ਦਿੰਦਾ ਹੈ ਅਤੇ ਮਗਰੋਂ ਪਸਚਾਤਾਪ ਨਹੀਂ ਕਰਦਾ।
ਸਾਰੇ ਜੀਵਾਂ ਦਾ ਕੇਵਲ ਸੁਆਮੀ ਹੀ ਦਾਤਾਰ ਹੈ। ਆਦਮੀ ਨੂੰ ਆਪਣੇ ਈਸ਼ਵਰੀ ਬਚਨ ਨਾਲ ਮਾਰ ਕੇ ਸੁਆਮੀ ਉਸ ਨੂੰ ਮੁੜ ਸੁਰਜੀਤ ਕਰ ਦਿੰਦਾ ਹੈ।
ਤੇਰੇ ਬਾਝੋਂ ਹੇ ਵਾਹਿਗੁਰੂ ਮੇਰਾ ਕੋਈ ਨਹੀਂ।
ਮੇਰੇ ਭਗਵਾਨ ਤੇਰੀ ਮੈਂ ਟਹਿਲ ਕਮਾਉਂਦਾ ਅਤੇ ਤੇਰੀ ਹੀ ਪ੍ਰਸੰਸਾ ਕਰਦਾ ਹਾਂ।
ਆਪ ਹੀ ਤੂੰ ਮੈਨੂੰ ਆਪਣੇ ਨਾਲ ਮਿਲਾ ਲੈ, ਹੇ ਸੱਚੇ ਸਾਹਿਬ! ਪੂਰਨ ਨਸੀਬਾਂ ਰਾਹੀਂ ਤੂੰ ਪ੍ਰਾਪਤ ਹੁੰਦਾ ਹੈਂ।
ਮੇਰੇ ਨਹੀਂ ਹੋਰਸ ਕੋਈ ਤੇਰੇ ਵਰਗਾ ਨਹੀਂ।
ਤੇਰੀ ਰਹਿਮਤ ਦੀ ਨਿਗਾਹ ਦੁਆਰਾ ਮੇਰਾ ਜਿਸਮ ਖੁਸ਼ਹਾਲ ਹੁੰਦਾ ਹੈ।
ਰਾਤ੍ਰੀ ਤੇ ਦਿਨ ਵਾਹਿਗੁਰੂ ਸਾਡੀ ਨਿਗਾਹਬਾਨੀ ਤੇ ਰੱਖਿਆ ਕਰਦਾ ਹੈ। ਗੁਰਾਂ ਦੁਆਰਾ ਅਸੀਂ ਸੁਆਮੀ ਵਿੱਚ ਲੀਨ ਹੋ ਜਾਂਦੇ ਹਾਂ।
ਤੇਰੇ ਜਿੱਡਾ ਵੱਡਾ ਮੈਨੂੰ ਹੋਰ ਕੋਈ ਨਹੀਂ ਦਿਸਦਾ।
ਤੂੰ ਖੁਦ ਸ੍ਰਿਸ਼ਟੀ ਸਾਜੀ ਹੈ ਅਤੇ ਖੁਦ ਹੀ ਸ਼ਹਸ ਨੂੰ ਲੈ ਕਰੇਂਗਾ।
ਤੂੰ ਆਪ ਹੀ ਰਚਦਾ, ਨਾਸ ਕਰਦਾ ਤੇ ਸਜਾਉਂਦਾ ਹੈਂ। ਨਾਨਕ ਤੇਰੇ ਨਾਮ ਨਾਲ ਪ੍ਰਾਣੀ ਸੁਸ਼ੋਭਤ ਹੋ ਜਾਂਦਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.