ਅੰਤਰਿ ਪਰਗਾਸੁ ਮਹਾ ਰਸੁ ਪੀਵੈ ਦਰਿ ਸਚੈ ਸਬਦੁ ਵਜਾਵਣਿਆ ॥੧॥
ਹਉ ਵਾਰੀ ਜੀਉ ਵਾਰੀ ਗੁਰ ਚਰਣੀ ਚਿਤੁ ਲਾਵਣਿਆ ॥
ਸਤਿਗੁਰੁ ਹੈ ਅੰਮ੍ਰਿਤ ਸਰੁ ਸਾਚਾ ਮਨੁ ਨਾਵੈ ਮੈਲੁ ਚੁਕਾਵਣਿਆ ॥੧॥ ਰਹਾਉ ॥
ਗੁਰ ਪਰਸਾਦਿ ਕਿਨੈ ਵਿਰਲੈ ਚਿਤੁ ਲਾਇਆ ॥
ਤੁਧੁ ਸਾਲਾਹਿ ਨ ਰਜਾ ਕਬਹੂੰ ਸਚੇ ਨਾਵੈ ਕੀ ਭੁਖ ਲਾਵਣਿਆ ॥੨॥
ਗੁਰ ਕੈ ਸਬਦਿ ਤਿਖਾ ਨਿਵਾਰੀ ਸਹਜੇ ਸੂਖਿ ਸਮਾਵਣਿਆ ॥੩॥
ਜੋ ਬੀਜੈ ਸੋਈ ਫਲੁ ਪਾਏ ਸੁਪਨੈ ਸੁਖੁ ਨ ਪਾਵਣਿਆ ॥੪॥
ਅਨਦਿਨੁ ਸਦਾ ਰਹੈ ਭੈ ਅੰਦਰਿ ਭੈ ਮਾਰਿ ਭਰਮੁ ਚੁਕਾਵਣਿਆ ॥੫॥
ਅੰਤਰੁ ਨਿਰਮਲੁ ਨਿਰਮਲ ਬਾਣੀ ਹਰਿ ਗੁਣ ਸਹਜੇ ਗਾਵਣਿਆ ॥੬॥
ਮਾਝਮਹਲਾ੩॥
ਅੰਮ੍ਰਿਤਬਾਣੀਗੁਰਕੀਮੀਠੀ॥
ਗੁਰਮੁਖਿਵਿਰਲੈਕਿਨੈਚਖਿਡੀਠੀ॥
ਅੰਤਰਿਪਰਗਾਸੁਮਹਾਰਸੁਪੀਵੈਦਰਿਸਚੈਸਬਦੁਵਜਾਵਣਿਆ॥੧॥
ਹਉਵਾਰੀਜੀਉਵਾਰੀਗੁਰਚਰਣੀਚਿਤੁਲਾਵਣਿਆ॥
ਸਤਿਗੁਰੁਹੈਅੰਮ੍ਰਿਤਸਰੁਸਾਚਾਮਨੁਨਾਵੈਮੈਲੁਚੁਕਾਵਣਿਆ॥੧॥ਰਹਾਉ॥
ਤੇਰਾਸਚੇਕਿਨੈਅੰਤੁਨਪਾਇਆ॥
ਗੁਰਪਰਸਾਦਿਕਿਨੈਵਿਰਲੈਚਿਤੁਲਾਇਆ॥
ਤੁਧੁਸਾਲਾਹਿਨਰਜਾਕਬਹੂੰਸਚੇਨਾਵੈਕੀਭੁਖਲਾਵਣਿਆ॥੨॥
ਏਕੋਵੇਖਾਅਵਰੁਨਬੀਆ॥
ਗੁਰਪਰਸਾਦੀਅੰਮ੍ਰਿਤੁਪੀਆ॥
ਗੁਰਕੈਸਬਦਿਤਿਖਾਨਿਵਾਰੀਸਹਜੇਸੂਖਿਸਮਾਵਣਿਆ॥੩॥
ਰਤਨੁਪਦਾਰਥੁਪਲਰਿਤਿਆਗੈ॥
ਮਨਮੁਖੁਅੰਧਾਦੂਜੈਭਾਇਲਾਗੈ॥
ਜੋਬੀਜੈਸੋਈਫਲੁਪਾਏਸੁਪਨੈਸੁਖੁਨਪਾਵਣਿਆ॥੪॥
ਅਪਨੀਕਿਰਪਾਕਰੇਸੋਈਜਨੁਪਾਏ॥
ਗੁਰਕਾਸਬਦੁਮੰਨਿਵਸਾਏ॥
ਅਨਦਿਨੁਸਦਾਰਹੈਭੈਅੰਦਰਿਭੈਮਾਰਿਭਰਮੁਚੁਕਾਵਣਿਆ॥੫॥
ਭਰਮੁਚੁਕਾਇਆਸਦਾਸੁਖੁਪਾਇਆ॥
ਗੁਰਪਰਸਾਦਿਪਰਮਪਦੁਪਾਇਆ॥
ਅੰਤਰੁਨਿਰਮਲੁਨਿਰਮਲਬਾਣੀਹਰਿਗੁਣਸਹਜੇਗਾਵਣਿਆ॥੬॥
ਸਿਮ੍ਰਿਤਿਸਾਸਤਬੇਦਵਖਾਣੈ॥
ਭਰਮੇਭੂਲਾਤਤੁਨਜਾਣੈ॥
ਬਿਨੁਸਤਿਗੁਰਸੇਵੇਸੁਖੁਨਪਾਏਦੁਖੋਦੁਖੁਕਮਾਵਣਿਆ॥੭॥
ਆਪਿਕਰੇਕਿਸੁਆਖੈਕੋਈ॥
ਆਖਣਿਜਾਈਐਜੇਭੂਲਾਹੋਈ॥
ਨਾਨਕਆਪੇਕਰੇਕਰਾਏਨਾਮੇਨਾਮਿਸਮਾਵਣਿਆ॥੮॥੭॥੮॥
mājh mahalā 3 .
anmrit bānī gur kī mīthī .
guramukh viralai kinai chakh dīthī .
antar paragās mahā ras pīvai dar sachai sabad vajāvaniā .1.
hau vārī jīu vārī gur charanī chit lāvaniā .
satigur hai anmrit sar sāchā man nāvai mail chukāvaniā .1. rahāu .
tērā sachē kinai ant n pāiā .
gur parasād kinai viralai chit lāiā .
tudh sālāh n rajā kabahūn sachē nāvai kī bhukh lāvaniā .2.
ēkō vēkhā avar n bīā .
gur parasādī anmrit pīā .
gur kai sabad tikhā nivārī sahajē sūkh samāvaniā .3.
ratan padārath palar tiāgai .
manamukh andhā dūjai bhāi lāgai .
jō bījai sōī phal pāē supanai sukh n pāvaniā .4.
apanī kirapā karē sōī jan pāē .
gur kā sabad mann vasāē .
anadin sadā rahai bhai andar bhai mār bharam chukāvaniā .5.
bharam chukāiā sadā sukh pāiā .
gur parasād param pad pāiā .
antar niramal niramal bānī har gun sahajē gāvaniā .6.
simrit sāsat bēd vakhānai .
bharamē bhūlā tat n jānai .
bin satigur sēvē sukh n pāē dukhō dukh kamāvaniā .7.
āp karē kis ākhai kōī .
ākhan jāīai jē bhūlā hōī .
nānak āpē karē karāē nāmē nām samāvaniā .8.7.8.
Majh, Third Guru.
The Nectaream Gurbani is sweet.
Through the Guru, scarcely any one tastes and sees it.
He quaffs the supreme elixir, into him dawns the Divine Light, and at the True Court he sings the Godly Word.
I am a sacrifice, my soul is a sacrifice unto those who attach their mind to the Guru's feet.
The True Guru is the true tank of ambrosia, Bathing there-in the man is washed clean of his si's filth. Pause.
Thine limits, O True Lord no one knows.
By the Guru's grace, some rare person fixes his mind on Thee.
By praising Thee I am never satiated, so much hunger do I feel for the True Name.
I see but one Lord and no other second.
By the Guru's favour I drink the Name, Nactar.
With Gurbani my thirst is quenched, and I am naturally absorbed in Eternal peace.
The invaluable wealth of God's Name he discards deeming it as straw
The blind perverse person is attached with another's love.
As he sows so is the fruit he obtains. Even in dream he shall not obtain peace.
The person to whom the Lord shows His mercy attains to Him.
The Guru's hymns he places within his mind.
Night and day he ever abides in the Lord's fear, and destroying other fears he dispels his doubt.
By annulling his illusion he obtains the eternal peace.
By the Guru's grace he attains to the Supreme Status.
His heart is pure and pure is his speech. God's praises he instinctively sings.
Man recites Hindu mythical books, treatises on philosophy and vedas.
Deluded by doubt he understands not the reality.
Sans serving the Sat Guru he obtains not peace, and misery upon misery he earns.
Himself the Lord does everything. With whom can say one lodge a complaint?
The mortal may grumble if he were to err.
Nanak, Himself the Lord does and causes to be done everything. Repeating His Name man merges in the Name.
Maajh, Third Mehl:
The Nectar of the Guru's Bani is very sweet.
Rare are the Gurmukhs who see and taste it.
The Divine Light dawns within, and the supreme essence is found. In the True Court, the Word of the Shabad vibrates. ||1||
I am a sacrifice, my soul is a sacrifice, to those who focus their consciousness on the Guru's Feet.
The True Guru is the True Pool of Nectar; bathing in it, the mind is washed clean of all filth. ||1||Pause||
Your limits, O True Lord, are not known to anyone.
Rare are those who, by Guru's Grace, focus their consciousness on You.
Praising You, I am never satisfied; such is the hunger I feel for the True Name. ||2||
I see only the One, and no other.
By Guru's Grace, I drink in the Ambrosial Nectar.
My thirst is quenched by the Word of the Guru's Shabad; I am absorbed in intuitive peace and poise. ||3||
The Priceless Jewel is discarded like straw;
the blind selfwilled manmukhs are attached to the love of duality.
As they plant, so do they harvest. They shall not obtain peace, even in their dreams. ||4||
Those who are blessed with His Mercy find the Lord.
The Word of the Guru's Shabad abides in the mind.
Night and day, they remain in the Fear of God; conquering their fears, their doubts are dispelled. ||5||
Dispelling their doubts, they find a lasting peace.
By Guru's Grace, the supreme status is attained.
Deep within, they are pure, and their words are pure as well; intuitively, they sing the Glorious Praises of the Lord. ||6||
They recite the Simritees, the Shaastras and the Vedas,
but deluded by doubt, they do not understand the essence of reality.
Without serving the True Guru, they find no peace; they earn only pain and misery. ||7||
The Lord Himself acts; unto whom should we complain?
How can anyone complain that the Lord has made a mistake?
O Nanak, the Lord Himself does, and causes things to be done; chanting the Naam, we are absorbed in the Naam. ||8||7||8||
ਮਾਝ ਮਹਲਾ ੩ ॥
ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਕਿ) ਗੁਰੂ (ਪਰਮੇਸ਼ਰ) ਦੀ ਅਬਿਨਾਸ਼ੀ ਜੀਵਨ ਦੇਣ ਵਾਲੀ (ਅਮਰ) ਬਾਣੀ ਮਿੱਠੀ ਹੈ
ਪਰ) ਕਿਸੇ ਵਿਰਲੇ ਗੁਰਮੁਖ (ਸੱਜਣ) ਨੇ ਹੀ ਚਖ ਕੇ ਵੇਖੀ ਹੈ (ਭਾਵ ਇਸ ਨੂੰ ਹਿਰਦੇ ਵਿਚ ਵਸਾ ਕੇ ਇਸ ਦਾ ਸੁਆਦ ਮਾਣਿਆ ਹੈ)।
(ਕੋਈ ਵੀ ਜੋ ਇਸ ਬਾਣੀ ਦੇ) ਮਹਾਨ ਰਸ ਨੂੰ ਪੀਂਦਾ ਹੈ (ਉਸ ਦੇ ਹਿਰਦੇ) ਅੰਦਰ (ਗੁਰੂ ਗਿਆਨ ਦਾ) ਚਾਨਣ ਹੋ ਜਾਂਦਾ ਹੈ (ਅਤੇ ਉਹ) ਸੱਚੇ (ਪ੍ਰਭੂ) ਦੇ ਦਰ ਤੇ ਸ਼ਬਦ ਵਜਾਉਣ ਵਾਲਾ ਬਣ ਜਾਂਦਾ ਹੈ (ਭਾਵ ਸ਼ਬਦ ਨੂੰ ਕਮਾਉਣ ਵਾਲਾ ਹੁਕਮੀ ਬੰਦਾ ਬਣ ਜਾਂਦਾ ਹੈ)।੧।
ਮੈਂ ਸਦਕੇ ਹਾਂ ਜੀ, ਸਦਕੇ (ਉਸ ਤੋਂ) ਜਿਹੜਾ ਗੁਰੂ ਦੇ ਚਰਨਾਂ ਵਿਚ ਚਿਤ ਜੋੜਨ ਵਾਲਾ ਹੈ
(ਕਿਉਂਕਿ) ਸਤਿਗੁਰੂ ਹੀ ਸਚਾ ਅੰਮ੍ਰਿਤ ਸਰੋਵਰ ਹੈ (ਜਿਸ ਜੀਵ ਦਾ) ਮਨ (ਇਸ ਅੰਮ੍ਰਿਤ ਸਰੋਵਰ ਵਿਚ) ਇਸ਼ਨਾਨ ਕਰ ਲੈਂਦਾ ਹੈ (ਉਹ ਕੁਸ਼ੁੱਧਤਾ ਦੀ) ਮੈਲ ਨੂੰ ਦੂਰ ਕਰਨ ਵਾਲਾ (ਹੋ ਜਾਂਦਾ ਹੈ)।੧।ਰਹਾਉ।
ਹੇ ਸੱਚੇ! ਤੇਰਾ (ਅਜ ਤੱਕ) ਕਿਸੇ ਨੇ ਅੰਤ ਨਹੀਂ ਪਾਇਆ।
ਪੂਰੇ ਗੁਰੂ ਦੀ ਕਿਰਪਾ ਨਾਲ ਕਿਸੇ ਵਿਰਲੇ (ਪੁਰਸ਼) ਨੇ (ਹੀ ਤੇਰੇ ਵਿਚ) ਚਿਤ ਲਾਇਆ ਹੈ।
(ਕਾਮਲ ਗੁਰੂ ਦੀ ਕਿਰਪਾ ਦਾ ਸਦਕਾ) ਹੇ ਪ੍ਰਭੂ! ਮੈਂ ਤੈਨੂੰ ਸਾਲਾਹ ਸਾਲਾਹ ਕੇ ਕਦੇ (ਵੀ) ਨਹੀਂ ਰੱਜਦਾ, (ਅਜਿਹੀ ਸਿਫਤਿ ਸਾਲਾਹ ਵਾਲੀ) ਸੱਚੇ ਨਾਮ ਦੀ ਭੁੱਖ (ਤੂੰ ਆਪ) ਹੀ ਲਾਉਣ ਵਾਲਾ ਹੈਂ।੨।
ਗੁਰੂ ਦੀ ਕਿਰਪਾ ਨਾਲ (ਮੈਂ ਜਦੋਂ ਦਾ ਨਾਮ) ਅੰਮ੍ਰਿਤ ਪੀਤਾ ਹੈ, ਇਕ (ਤੈਨੂੰ ਹੀ ਹਰ ਪਾਸੇ) ਵੇਖਦਾ ਹਾਂ,
ਹੋਰ ਦੂਜਾ (ਮੈਨੂੰ ਕੋਈ) ਨਹੀਂ ਦਿਸਦਾ ਹੈ।
ਪੂਰਨ ਗੁਰੂ ਦੇ ਸ਼ਬਦ ਨੇ (ਮੇਰੀ ਹਰ ਪ੍ਰਕਾਰ ਦੀ ਤ੍ਰਿਸ਼ਨਾ ਰੁਪੀ) ਤ੍ਰੇਹ ਖ਼ਤਮ ਕਰ ਦਿੱਤੀ ਹੈ (ਅਤੇ ਮੈਂ) ਸਹਜੇ ਹੀ (ਸਦੀਵੀ) ਸੁਖ ਵਿੱਚ ਸਮਾਉਣ ਵਾਲਾ ਬਣ ਗਿਆ ਹਾਂ)।੩।
ਆਪ-ਹੁਦਰੇ (ਮਨੁੱਖ ਦੀ ਇਹ ਹਾਲਤ ਹੈ ਕਿ ਉਹ) ਰਤਨ ਪਦਾਰਥ (ਨਾਮ) ਨੂੰ ਫੋਕਾ (ਪਦਾਰਥ ਸਮਝ ਕੇ) ਤਿਆਗ (ਛੱਡ) ਦੇਂਦਾ ਹੈ।
ਉਹ) ਗਿਆਨਹੀਣਾ ਮਨੁੱਖ ਦੂਜੀ (ਵਿਅਰਥ ਵਸਤੂ) ਦੇ ਪਿਆਰੇ ਵਿਚ ਪਰਵਿਰਤ ਹੋ ਜਾਂਦਾ ਹੈ।
ਪਰ) ਜੋ ਕੁਝ ਉਹ ਕਰਮ (ਰੁਪ ਬੀਜ) ਬੀਜ ਰਿਹਾ ਹੈ (ਅੰਤ ਨੂੰ ਉਸ ਦਾ) ਫਲ ਉਹੀ (ਕੁਝ) ਪਾਉਂਦਾ ਹੈ (ਭਾਵ ਦੁੱਖ ਹੀ ਪਾਉਂਦਾ ਹੈ, ਇਥੋਂ ਤੱਕ ਕਿ ਉਹ) ਸੁਪਨੇ ਵਿਚ ਵੀ ਸੁਖ ਪਾਉਣ ਵਾਲਾ ਨਹੀਂ ਬਣ ਸਕਦਾ।੪।
(ਹੇ ਭਾਈ! ਜਿਸ ਪ੍ਰਾਣੀ ਉਤੇ ਪ੍ਰਭੂ) ਆਪਣੀ ਕਿਰਪਾ ਕਰ ਦੇਵੇ ਉਹੀ ਜਨ (ਨਾਮ ਰੂਪੀ) ਅਮੋਲਕ (ਪਦਾਰਥ) ਪਾਉਂਦਾ ਹੈ।
ਉਹ (ਗੁਰੂ ਦੀ ਕਿਰਪਾ ਦਾ ਸਦਕਾ) ਗੁਰੂ ਦਾ ਉਪਦੇਸ਼ ਮਨ ਵਿਚ ਵਸਾਉਂਦਾ ਹੈ।
ਤੱਤ ਵੀਚਾਰ ਇਹ ਹੈ ਕਿ ਜਿਹੜਾ ਮਨੁੱਖ ਰਾਤ ਦਿਨ ਹਰ ਸਮੇਂ (ਹੀ ਰੱਬੀ) ਡਰ ਵਿਚ ਵਿਚਰਦਾ ਹੈ (ਉਹ) ਹਰ ਪ੍ਰਕਾਰ ਦਾ ਦੁਨਿਆਵੀ ਡਰ ਖ਼ਤਮ ਕਰਕੇ (ਜੀਵ ਆਤਮਾ ਅਤੇ ਪਰਮਾਤਮਾ ਵਿਚਕਾਰ ਖੜੀ ਭਰਮ ਰੂਪ ਦੀਵਾਰ ਨੂੰ) ਦੂਰ ਕਰਨ ਵਾਲਾ (ਬਣ ਜਾਂਦਾ) ਹੈ।੫।
(ਇਸ ਪ੍ਰਕਾਰ ਜਿਸ ਕਿਸੇ ਨੇ ਵੀ ਆਪਣੇ ਅੰਦਰੋਂ) ਭਰਮ ਦੂਰ ਕਰ ਦਿੱਤਾ ਹੈ (ਉਸ ਨੇ ਨਿਸਚੇ ਹੀ) ਸਦਾ (ਰਹਿਣ ਵਾਲਾ) ਸੁਖ ਪ੍ਰਾਪਤ ਕਰ ਲਿਆ ਹੈ।
ਉਸ ਨੇ ਤਾਂ) ਗੁਰੂ ਦੀ ਕਿਰਪਾ ਨਾਲ (ਅੰਤਰ ਆਤਮੇ) ਉਚੀ ਤੋਂ ਉਚੀ ਪਦਵੀ ਪ੍ਰਾਪਤ ਕਰ ਲਈ ਹੈ।
(ਉਸ ਦਾ) ਹਿਰਦਾ ਨਿਰਮਲ (ਪਵਿੱਤਰ ਹੋ ਗਿਆ ਹੈ, ਜਿਸ ਨਾਲ ਉਸ ਦੇ) ਬੋਲ (ਵੀ) ਸ਼ੁੱਧ ਹੋ ਗਏ ਹਨ ਅਤੇ (ਉਹ) ਸੁਭਾਵਿਕ ਹੀ ਪ੍ਰਭੂ ਦੇ ਗੁਣ ਗਾਇਨ ਕਰਨ ਵਾਲਾ (ਬਣ ਗਿਆ ਹੈ)।੬।
(ਨਿਰਾ ਕਿਤਾਬੀ ਗਿਆਨ ਵਾਲਾ ਮਨੁੱਖ) ਸਿਮ੍ਰਿਤਿਆਂ, ਸ਼ਾਸਤਰ (ਅਤੇ) ਵੇਦ (ਦੂਜਿਆਂ ਨੂੰ ਸੁਣਾਉਣ ਅਤੇ ਆਪਣੀ ਫੋਕੀ ਵਿਦਵਤਾ ਦਾ ਪ੍ਰਭਾਵ ਪਾਉਣ ਲਈ ਉਚਾਰਦਾ ਹੈ।
ਪਰ ਆਪ ਹਉਮੈ ਕਰਕੇ) ਭਰਮ ਵਿਚ ਭੁਲਿਆ ਹੋਇਆ ਤੱਤ-ਭਾਵ, ਅਸਲੀ ਗੱਲ ਨੂੰ ਨਹੀਂ ਜਾਣ ਸਕਦਾ
ਉਹ) ਸੱਚੇ ਗੁਰੂ ਦੀ ਸੇਵਾ ਬਿਨਾ (ਸੱਚਾ) ਸੁਖ ਨਹੀਂ ਪਾ ਸਕਦਾ, (ਨਿਰੇ) ਦੁੱਖ (ਵਾਲੇ ਕਰਮ) ਕਮਾਉਣ ਵਾਲਾ (ਹੀ ਬਣਿਆ ਰਹਿੰਦਾ ਹੈ)।੭।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਪ੍ਰਭੂ ਸਭ ਕੁਝ) ਆਪ ਹੀ ਕਰ ਰਿਹਾ ਹੈ (ਉਸ ਤੋਂ ਬਿਨਾ ਹੋਰ) ਕੋਈ ਕਿਸੇ ਨੂੰ (ਕੀ) ਆਖ ਸਕਦਾ ਹੈ?
ਕੀ) ਆਖ ਸਕਦਾ ਹੈ? (ਕਿਸੇ ਨੂੰ) ਆਖਣ ਲਈ (ਤਾਂ) ਜਾਈਏ ਜੇ ਉਹ (ਕਰਤਾ ਪੁਰਖ ਆਪ) ਭੁਲਿਆ ਹੋਇਆ ਹੋਵੇ।
(ਉਹ ਕਰਤਾ ਪੁਰਖ) ਆਪ ਹੀ ਕਰ ਰਿਹਾ ਹੈ ਤੇ (ਜੀਵਾਂ ਪਾਸੋਂ) ਕਰਵਾ ਰਿਹਾ ਹੈ (ਪਰ ਇਹ ਗੱਲ ਨਿਸਚੇ ਜਾਣੋ ਕਿ ਉਸ ਪਰਮੇਸ਼ਰ ਦਾ ਵਿਆਪਕ) ਨਾਮ (ਜਪਣ) ਨਾਲ ਹੀ ਨਾਮ ਵਿਚ ਸਮਾਉਣ ਵਾਲਾ (ਬਣ ਸਕੀਦਾ ਹੈ)।੮।੭।੮।
ਸਤਿਗੁਰੂ ਦੀ ਬਾਣੀ ਆਤਮਕ ਜੀਵਨ ਦੇਣ ਵਾਲੀ ਹੈ ਤੇ ਜੀਵਨ ਵਿਚ ਮਿਠਾਸ ਭਰਨ ਵਾਲੀ ਹੈ,
ਪਰ ਕਿਸੇ ਵਿਰਲੇ ਗੁਰਮੁਖਿ ਨੇ ਇਸ ਬਾਣੀ ਦਾ ਰਸ ਲੈ ਕੇ ਇਹ ਤਬਦੀਲੀ ਵੇਖੀ ਹੈ।
ਜੇਹੜਾ ਮਨੁੱਖ ਗੁਰੂ ਦੀ ਬਾਣੀ ਦਾ ਸ੍ਰੇਸ਼ਟ ਰਸ ਲੈਂਦਾ ਹੈ, ਉਸ ਦੇ ਅੰਦਰ ਸਹੀ ਜੀਵਨ ਦੀ ਸੂਝ ਪੈਦਾ ਹੋ ਜਾਂਦੀ ਹੈ, ਉਹ ਸਦਾ-ਥਿਰ ਪ੍ਰਭੂ ਦੇ ਦਰ ਤੇ ਟਿਕਿਆ ਰਹਿੰਦਾ ਹੈ, ਉਸ ਦੇ ਅੰਦਰ ਗੁਰੂ ਦਾ ਸ਼ਬਦ ਆਪਣਾ ਪੂਰਾ ਪ੍ਰਭਾਵ ਪਾਈ ਰੱਖਦਾ ਹੈ ॥੧॥
ਮੈਂ ਸਦਾ ਉਸ ਮਨੁੱਖ ਤੋਂ ਸਦਕੇ ਕੁਰਬਾਨ ਜਾਂਦਾ ਹਾਂ, ਜੇਹੜੇ ਗੁਰੂ ਦੇ ਚਰਨਾਂ ਵਿਚ ਆਪਣਾ ਚਿੱਤ ਜੋੜੀ ਰੱਖਦਾ ਹੈ।
ਸਤਿਗੁਰੂ ਆਤਮਕ ਜੀਵਨ ਦੇਣ ਵਾਲੇ ਜਲ ਦਾ ਕੁੰਡ ਹੈ, ਉਹ ਕੁੰਡ ਸਦਾ ਕਾਇਮ ਰਹਿਣ ਵਾਲਾ (ਭੀ) ਹੈ। (ਜਿਸ ਮਨੁੱਖ ਦਾ) ਮਨ (ਉਸ ਕੁੰਡ ਵਿਚ) ਇਸ਼ਨਾਨ ਕਰਦਾ ਹੈ, (ਉਹ ਆਪਣੇ ਮਨ ਦੀ ਵਿਕਾਰਾਂ ਦੀ) ਮੈਲ ਦੂਰ ਕਰ ਲੈਂਦਾ ਹੈ ॥੧॥ ਰਹਾਉ ॥
ਹੇ ਸਦਾ-ਥਿਰ ਰਹਿਣ ਵਾਲੇ ਪ੍ਰਭੂ! ਕਿਸੇ ਜੀਵ ਨੇ ਤੇਰੇ ਗੁਣਾਂ ਦਾ ਅਖ਼ੀਰ ਨਹੀਂ ਲੱਭਾ।
ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ (ਤੇਰੇ ਚਰਨਾਂ ਵਿਚ ਆਪਣਾ) ਚਿੱਤ ਜੋੜਿਆ ਹੈ।
(ਹੇ ਪ੍ਰਭੂ! ਮਿਹਰ ਕਰ ਕਿ) ਮੈਂ ਤੇਰੀ ਸਿਫ਼ਤ-ਸਾਲਾਹ ਕਰਦਾ ਕਰਦਾ ਕਦੇ ਭੀ ਨਾਹ ਰੱਜਾਂ, ਤੇਰੇ ਸਦਾ-ਥਿਰ ਰਹਿਣ ਵਾਲੇ ਨਾਮ ਦੀ ਭੁੱਖ ਮੈਨੂੰ ਸਦਾ ਲੱਗੀ ਰਹੇ ॥੨॥
(ਹੇ ਭਾਈ!) ਹੁਣ ਮੈਂ (ਹਰ ਥਾਂ) ਇਕ ਪਰਮਾਤਮਾ ਨੂੰ ਹੀ ਵੇਖਦਾ ਹਾਂ, (ਉਸ ਤੋਂ ਬਿਨਾ ਮੈਨੂੰ) ਕੋਈ ਹੋਰ ਨਹੀਂ (ਦਿੱਸਦਾ)।
ਗੁਰੂ ਦੀ ਕਿਰਪਾ ਨਾਲ ਮੈਂ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਰਸ ਪੀਤਾ ਹੈ।
ਗੁਰੂ ਦੇ ਸ਼ਬਦ ਵਿਚ ਜੁੜ ਕੇ ਮੈਂ ਮਾਇਆ ਦੀ ਤ੍ਰਿਸ਼ਨਾ ਦੂਰ ਕਰ ਲਈ ਹੈ, ਹੁਣ ਮੈਂ ਆਤਮਕ ਅਡੋਲਤਾ ਵਿਚ ਆਤਮਕ ਆਨੰਦ ਵਿਚ ਲੀਨ ਰਹਿੰਦਾ ਹਾਂ ॥੩॥
(ਗ਼ਾਫਲ ਮਨੁੱਖ) ਪਰਮਾਤਮਾ ਦੇ ਨਾਮ-ਰਤਨ ਨੂੰ (ਦੁਨੀਆ ਦੇ ਸਭ ਪਦਾਰਥਾਂ ਨਾਲੋਂ ਸ੍ਰੇਸ਼ਟ) ਪਦਾਰਥ ਨੂੰ ਤੋਰੀਏ ਦੇ ਨਾੜ ਦੇ ਵੱਟੇ ਵਿਚ ਹੱਥੋਂ ਗਵਾਂਦਾ ਰਹਿੰਦਾ ਹੈ।
ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਪ੍ਰਭੂ ਨੂੰ ਭੁਲਾ ਕੇ) ਮਾਇਆ ਦੇ ਪਿਆਰ ਵਿਚ ਫਸਿਆ ਰਹਿੰਦਾ ਹੈ।
ਜੇਹੜਾ (ਦੁਖਦਾਈ ਬੀਜ) ਉਹ ਮਨਮੁਖ ਬੀਜਦਾ ਹੈ, ਉਸ ਦਾ ਉਹੀ (ਦੁਖਦਾਈ) ਫਲ ਉਹ ਹਾਸਲ ਕਰਦਾ ਹੈ, ਉਹ ਕਦੇ ਸੁਪਨੇ ਵਿਚ ਭੀ ਆਤਮਕ ਆਨੰਦ ਨਹੀਂ ਪਾਂਦਾ ॥੪॥
ਜਿਸ ਮਨੁੱਖ ਉੱਤੇ ਪਰਮਾਤਮਾ ਆਪਣੀ ਕਿਰਪਾ ਕਰਦਾ ਹੈ ਉਹੀ ਮਨੁੱਖ (ਆਤਮਕ ਆਨੰਦ) ਪ੍ਰਾਪਤ ਕਰਦਾ ਹੈ,
(ਕਿਉਂਕਿ ਉਹ) ਗੁਰੂ ਦਾ ਸ਼ਬਦ ਆਪਣੇ ਮਨ ਵਿਚ ਵਸਾਈ ਰੱਖਦਾ ਹੈ।
ਉਹ ਮਨੁੱਖ ਹਰ ਰੋਜ਼ ਹਰ ਵੇਲੇ ਪਰਮਾਤਮਾ ਦੇ ਡਰ-ਅਦਬ ਵਿਚ ਟਿਕਿਆ ਰਹਿੰਦਾ ਹੈ, ਤੇ ਉਸ ਡਰ-ਅਦਬ ਦੀ ਬਰਕਤਿ ਨਾਲ ਆਪਣੇ ਮਨ ਨੂੰ ਮਾਰ ਕੇ (ਵਿਕਾਰਾਂ ਵਲੋਂ ਮਾਰ ਕੇ ਵਿਕਾਰਾਂ ਵਲ ਦੀ) ਦੌੜ-ਭੱਜ ਦੂਰ ਕਰੀ ਰੱਖਦਾ ਹੈ ॥੫॥
ਜਿਸ ਮਨੁੱਖ ਨੇ (ਆਪਣੇ ਮਨ ਦੀ ਵਿਕਾਰਾਂ ਵਲ ਦੀ) ਦੌੜ-ਭੱਜ ਮੁਕਾ ਲਈ, ਉਸ ਨੇ ਸਦਾ ਆਤਮਕ ਆਨੰਦ ਮਾਣਿਆ।
ਗੁਰੂ ਦੀ ਕਿਰਪਾ ਨਾਲ ਉਸ ਨੇ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ।
ਜੀਵਨ ਨੂੰ ਪਵਿੱਤ੍ਰ ਕਰਨ ਵਾਲੀ ਗੁਰਬਾਣੀ ਦੀ ਸਹਾਇਤਾ ਨਾਲ ਉਸ ਦਾ ਮਨ ਪਵਿੱਤ੍ਰ ਹੋ ਗਿਆ, ਉਹ ਆਤਮਕ ਅਡੋਲਤਾ ਵਿਚ ਟਿਕ ਕੇ ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੬॥
(ਪੰਡਿਤ) ਵੈਦ ਸ਼ਾਸਤ੍ਰ ਸਿਮ੍ਰਿਤੀਆਂ (ਆਦਿਕ ਧਰਮ-ਪੁਸਤਕ) ਹੋਰਨਾਂ ਨੂੰ ਪੜ੍ਹ ਪੜ੍ਹ ਕੇ ਸੁਣਾਂਦਾ ਰਹਿੰਦਾ ਹੈ,
ਪਰ ਆਪ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ। ਉਹ ਅਸਲੀਅਤ ਨੂੰ ਨਹੀਂ ਸਮਝਦਾ।
ਗੁਰੂ ਦੀ ਦੱਸੀ ਸੇਵਾ ਕਰਨ ਤੋਂ ਬਿਨਾ ਉਹ ਆਤਮਕ ਆਨੰਦ ਨਹੀਂ ਮਾਣ ਸਕਦਾ, ਦੁੱਖ ਹੀ ਦੁੱਖ (ਪੈਦਾ ਕਰਨ ਵਾਲੀ) ਕਮਾਈ ਕਰਦਾ ਰਹਿੰਦਾ ਹੈ ॥੭॥
(ਪਰ ਇਹ ਸਾਰੀ ਖੇਡ ਪਰਮਾਤਮਾ ਦੇ ਆਪਣੇ ਹੱਥ ਵਿਚ ਹੈ। ਸਭ ਜੀਵਾਂ ਵਿਚ ਵਿਆਪਕ ਹੋ ਕੇ ਪਰਮਾਤਮਾ) ਆਪ ਹੀ (ਸਭ ਕੁਝ) ਕਰਦਾ ਹੈ। ਕਿਸ ਨੂੰ ਕੋਈ ਆਖ ਸਕਦਾ ਹੈ (ਕਿ ਤੂੰ ਕੁਰਾਹੇ ਜਾ ਰਿਹਾ ਹੈਂ)?
ਕਿਸੇ ਨੂੰ ਸਮਝਾਣ ਦੀ ਲੋੜ ਤਦੋਂ ਹੀ ਪੈ ਸਕਦੀ ਹੈ, ਜੇ ਉਹ (ਆਪ) ਕੁਰਾਹੇ ਪਿਆ ਹੋਇਆ ਹੋਵੇ।
ਹੇ ਨਾਨਕ! ਪਰਮਾਤਮਾ ਆਪ ਹੀ (ਸਭ ਜੀਵਾਂ ਵਿਚ ਵਿਆਪਕ ਹੋ ਕੇ ਸਭ ਕੁਝ) ਕਰ ਰਿਹਾ ਹੈ ਤੇ (ਜੀਵਾਂ ਪਾਸੋਂ) ਕਰਾ ਰਿਹਾ ਹੈ, ਉਹ ਆਪ ਹੀ (ਸਰਬ-ਵਿਆਪਕ ਹੋ ਕੇ ਆਪਣੇ) ਨਾਮ ਵਿਚ ਹੀ ਲੀਨ ਹੋ ਸਕਦਾ ਹੈ ॥੮॥੭॥੮॥
ਮਾਝ, ਤੀਜੀ ਪਾਤਸ਼ਾਹੀ।
ਸੁਧਾ ਸਰੂਪ ਗੁਰਬਾਣੀ ਮਿੱਠੀ ਹੈ।
ਗੁਰਾਂ ਦੇ ਰਾਹੀਂ, ਕੋਈ ਟਾਵਾਂ ਹੀ ਇਸ ਨੂੰ ਖਾ ਕੇ ਵੇਖਦਾ ਹੈ।
ਉਸ ਦੇ ਅੰਦਰ ਰੱਬੀ ਨੂਰ ਉਦੈ ਹੋ ਆਉਂਦਾ ਹੈ, ਉਹ ਪਰਮ ਅੰਮ੍ਰਿਤ ਨੂੰ ਪਾਨ ਕਰਦਾ ਤੇ ਸੱਚੇ ਦਰਬਾਰ ਅੰਦਰ ਈਸ਼ਵਰੀ ਬਚਨ ਅਲਾਪਦਾ ਹੈ।
ਮੈਂ ਘੋਲੀ ਹਾਂ, ਮੇਰੀ ਜਿੰਦ ਜਾਨ ਘੋਲੀ ਹੈ, ਉਨ੍ਹਾਂ ਉਤੋਂ ਜੋ ਗੁਰਾਂ ਦੇ ਪੈਰਾਂ ਨਾਲ ਆਪਣੇ ਮਨ ਨੂੰ ਜੋੜਦੇ ਹਨ।
ਸੱਚਾ ਗੁਰੂ ਆਬਿ-ਹਿਯਾਤ ਦਾ ਸੱਚਾ ਸਰੋਵਰ ਹੈ। ਉਸ ਵਿੱਚ ਇਸ਼ਨਾਨ ਕਰ ਕੇ, ਆਦਮੀ ਦੀ ਪਾਪਾਂ ਦੀ ਮਲੀਨਤਾ ਲਹਿ ਜਾਂਦੀ ਹੈ। ਠਹਿਰਾਉ।
ਤੇਰਾ ਓੜਕ, ਹੇ ਸੱਚੇ ਸੁਆਮੀ! ਕੋਈ ਨਹੀਂ ਜਾਣਦਾ।
ਗੁਰਾਂ ਦੀ ਦਇਆ ਦੁਆਰਾ ਕੋਈ ਟਾਵਾਂ ਪੁਰਸ਼ ਹੀ ਤੇਰੇ ਨਾਲ ਆਪਣਾ ਮਨ ਜੋੜਦਾ ਹੈ।
ਤੇਰੀ ਉਪਮਾ ਕਰਨ ਦੁਆਰਾ ਮੈਨੂੰ ਕਦਾਚਿਤ ਰੱਜ ਨਹੀਂ ਆਉਂਦਾ, ਐਨੀ ਬਹੁਤੀ ਖੁਦਿਆ ਸਤਿਨਾਮ ਦੀ ਮੈਨੂੰ ਲੱਗੀ ਹੋਈ ਹੈ।
ਮੈਂ ਕੇਵਲ ਇੱਕ ਪ੍ਰਭੂ ਨੂੰ ਦੇਖਦਾ ਹਾਂ ਤੇ ਕਿਸੇ ਹੋਰ ਦੂਸਰੇ ਨੂੰ ਨਹੀਂ।
ਗੁਰਾਂ ਦੀ ਮਿਹਰ ਦੁਆਰਾ ਮੈਂ ਨਾਮ ਦਾ ਆਬਿ-ਹਿਯਾਤ ਪਾਨ ਕਰਦਾ ਹਾਂ।
ਗੁਰਬਾਣੀ ਨਾਲ ਮੇਰੀ ਤੇਹ ਬੁਝ ਗਈ ਹੈ ਅਤੇ ਮੈਂ ਸੁਭਾਵਕ ਹੀ ਸਦੀਵੀ ਆਰਾਮ ਅੰਦਰ ਲੀਨ ਹੋ ਗਿਆ ਹਾਂ।
ਹਰੀ ਨਾਮ ਦੀ ਅਣਮੁੱਲੀ ਦੌਲਤ ਨੂੰ ਉਹ ਪਰਾਲੀ ਸਮਝ ਕੇ ਛੱਡ ਦਿੰਦਾ ਹੈ।
ਅੰਨ੍ਹਾ ਪ੍ਰਤੀਕੂਲ ਪੁਰਸ਼ ਹੋਰਸ ਦੇ ਪਿਆਰ ਨਾਲ ਚਿਮੜਿਆ ਹੋਇਆ ਹੈ।
ਜੇਹੋ ਜੇਹਾ ਉਹ ਬੋਂਦਾ ਹੈ, ਉਹੋ ਜੇਹਾ ਮੇਵਾ ਹੀ ਉਹ ਪਾਉਂਦਾ ਹੈ। ਸੁਫਨੇ ਵਿੱਚ ਭੀ ਉਸ ਨੂੰ ਆਰਾਮ ਨਹੀਂ ਮਿਲਣਾ।
ਜਿਸ ਪੁਰਸ਼ ਤੇ ਪ੍ਰਭੂ ਆਪਣੀ ਮਿਹਰ ਧਾਰਦਾ, ਓਹੀ ਉਸ ਨੂੰ ਪ੍ਰਾਪਤ ਹੁੰਦਾ ਹੈ।
ਗੁਰਾਂ ਦੀ ਬਾਣੀ ਨੂੰ ਉਹ ਆਪਣੇ ਚਿੱਤ ਅੰਦਰ ਟਿਕਾਉਂਦਾ ਹੈ।
ਦਿਨ ਰਾਤ ਉਹ ਸਦਾ ਹੀ ਸਾਈਂ ਦੇ ਡਰ ਵਿੱਚ ਵਿਚਰਦਾ ਹੈ ਅਤੇ ਹੋਰ ਡਰਾਂ ਨੂੰ ਮੇਸ ਕੇ ਉਹ ਆਪਣੇ ਸੰਦੇਹ ਨੂੰ ਦੂਰ ਕਰ ਦਿੰਦਾ ਹੈ।
ਆਪਣੇ ਵਹਿਮ ਨੂੰ ਨਵਿਰਤ ਕਰ ਕੇ ਉਹ ਸਦੀਵ ਹੀ ਸਥਿਰ ਆਰਾਮ ਨੂੰ ਪ੍ਰਾਪਤ ਹੋ ਜਾਂਦਾ ਹੈ।
ਗੁਰਾਂ ਦੀ ਦਇਆ ਦੁਆਰਾ ਉਹ ਮਹਾਨ ਮਰਤਬੇ ਨੂੰ ਪਾ ਲੈਂਦਾ ਹੈ।
ਉਸ ਦਾ ਦਿਲ ਪਵਿੱਤਰ ਹੈ ਤੇ ਉਸ ਦੀ ਬੋਲ-ਬਾਣੀ। ਵਾਹਿਗੁਰੂ ਦਾ ਜੱਸ ਉਹ ਸੁਭਾਵਕ ਹੀ ਗਾਇਨ ਕਰਦਾ ਹੈ।
ਇਨਸਾਨ ਹਿੰਦੂ ਵਾਰਕ ਪੁਸਤਕਾਂ ਫਲਸਫੇ ਦੇ ਗ੍ਰੰਥ ਤੇ ਵੇਦਾਂ ਨੂੰ ਉਚਾਰਦਾ ਹੈ।
ਸ਼ੱਕ-ਸ਼ੁਬ੍ਹੇ ਦਾ ਗੁਮਰਾਹ ਕੀਤਾ ਹੋਇਆ ਉਹ ਅਸਲੀਅਤ ਨੂੰ ਨਹੀਂ ਸਮਝਦਾ।
ਸਤਿਗੁਰਾਂ ਦੀ ਟਹਿਲ ਸੇਵਾ ਕਰਨ ਦੇ ਬਾਝੋਂ ਉਸ ਨੂੰ ਆਰਾਮ ਨਹੀਂ ਮਿਲਦਾ, ਅਤੇ ਉਹ ਤਕਲੀਫ ਉਤੇ ਤਕਲੀਫ ਹੀ ਖੱਟਦਾ ਹੈ।
ਆਪੇ ਹੀ ਸਾਹਿਬ ਸਾਰਾ ਕੁਝ ਕਰਦਾ ਹੈ। ਕੀਹਦੇ ਕੋਲ ਕੋਈ ਜਣਾ ਸ਼ਿਕਾਇਤ ਕਰ ਸਕਦਾ ਹੈ?
ਪ੍ਰਾਣੀ ਗਿਲਾ ਤਾਂ ਕਰੇ ਜੇਕਰ, ਉਹ ਗਲਤੀ ਖਾਂਦਾ ਹੋਵੇ।
ਨਾਨਕ, ਆਪੇ ਹੀ ਸਾਈਂ ਹਰ ਸ਼ੈਅ ਕਰਦਾ ਹੈ ਤੇ ਕਰਾਉਂਦਾ ਹੈ। ਨਾਮ ਦਾ ਜਾਪ ਕਰਕੇ ਆਦਮੀ ਨਾਮ ਵਿੱਚ ਲੀਨ ਹੋ ਜਾਂਦਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.