ਹਰਿ ਅਗਮੁ ਅਗੋਚਰੁ ਅਨਾਥੁ ਅਜੋਨੀ ਸਤਿਗੁਰ ਕੈ ਭਾਇ ਪਾਵਣਿਆ ॥੧॥
ਹਉ ਵਾਰੀ ਜੀਉ ਵਾਰੀ ਆਪੁ ਨਿਵਾਰਣਿਆ ॥
ਆਪੁ ਗਵਾਏ ਤਾ ਹਰਿ ਪਾਏ ਹਰਿ ਸਿਉ ਸਹਜਿ ਸਮਾਵਣਿਆ ॥੧॥ ਰਹਾਉ ॥
ਬਿਨੁ ਭਾਗਾ ਗੁਰੁ ਪਾਈਐ ਨਾਹੀ ਸਬਦੈ ਮੇਲਿ ਮਿਲਾਵਣਿਆ ॥੨॥
ਗੁਰਮੁਖਿ ਜੋਰੁ ਕਰੇ ਕਿਆ ਤਿਸ ਨੋ ਆਪੇ ਖਪਿ ਦੁਖੁ ਪਾਵਣਿਆ ॥੩॥
ਨਿੰਦਾ ਕਰਿ ਕਰਿ ਬਹੁ ਭਾਰੁ ਉਠਾਵੈ ਬਿਨੁ ਮਜੂਰੀ ਭਾਰੁ ਪਹੁਚਾਵਣਿਆ ॥੪॥
ਇਹੁ ਜਗੁ ਵਾੜੀ ਮੇਰਾ ਪ੍ਰਭੁ ਮਾਲੀ ॥
ਜੇਹੀ ਵਾਸਨਾ ਪਾਏ ਤੇਹੀ ਵਰਤੈ ਵਾਸੂ ਵਾਸੁ ਜਣਾਵਣਿਆ ॥੫॥
ਦੁਖੀਏ ਨਿਤਿ ਫਿਰਹਿ ਬਿਲਲਾਦੇ ਬਿਨੁ ਗੁਰ ਸਾਂਤਿ ਨ ਪਾਵਣਿਆ ॥੬॥
ਜੇਹਾ ਅੰਦਰਿ ਪਾਏ ਤੇਹਾ ਵਰਤੈ ਆਪੇ ਬਾਹਰਿ ਪਾਵਣਿਆ ॥੭॥
ਮਾਝਮਹਲਾ੩॥
ਸਤਿਗੁਰਸਾਚੀਸਿਖਸੁਣਾਈ॥
ਹਰਿਚੇਤਹੁਅੰਤਿਹੋਇਸਖਾਈ॥
ਹਰਿਅਗਮੁਅਗੋਚਰੁਅਨਾਥੁਅਜੋਨੀਸਤਿਗੁਰਕੈਭਾਇਪਾਵਣਿਆ॥੧॥
ਹਉਵਾਰੀਜੀਉਵਾਰੀਆਪੁਨਿਵਾਰਣਿਆ॥
ਆਪੁਗਵਾਏਤਾਹਰਿਪਾਏਹਰਿਸਿਉਸਹਜਿਸਮਾਵਣਿਆ॥੧॥ਰਹਾਉ॥
ਪੂਰਬਿਲਿਖਿਆਸੁਕਰਮੁਕਮਾਇਆ॥
ਸਤਿਗੁਰੁਸੇਵਿਸਦਾਸੁਖੁਪਾਇਆ॥
ਬਿਨੁਭਾਗਾਗੁਰੁਪਾਈਐਨਾਹੀਸਬਦੈਮੇਲਿਮਿਲਾਵਣਿਆ॥੨॥
ਗੁਰਮੁਖਿਅਲਿਪਤੁਰਹੈਸੰਸਾਰੇ॥
ਗੁਰਕੈਤਕੀਐਨਾਮਿਅਧਾਰੇ॥
ਗੁਰਮੁਖਿਜੋਰੁਕਰੇਕਿਆਤਿਸਨੋਆਪੇਖਪਿਦੁਖੁਪਾਵਣਿਆ॥੩॥
ਮਨਮੁਖਿਅੰਧੇਸੁਧਿਨਕਾਈ॥
ਆਤਮਘਾਤੀਹੈਜਗਤਕਸਾਈ॥
ਨਿੰਦਾਕਰਿਕਰਿਬਹੁਭਾਰੁਉਠਾਵੈਬਿਨੁਮਜੂਰੀਭਾਰੁਪਹੁਚਾਵਣਿਆ॥੪॥
ਇਹੁਜਗੁਵਾੜੀਮੇਰਾਪ੍ਰਭੁਮਾਲੀ॥
ਸਦਾਸਮਾਲੇਕੋਨਾਹੀਖਾਲੀ॥
ਜੇਹੀਵਾਸਨਾਪਾਏਤੇਹੀਵਰਤੈਵਾਸੂਵਾਸੁਜਣਾਵਣਿਆ॥੫॥
ਮਨਮੁਖੁਰੋਗੀਹੈਸੰਸਾਰਾ॥
ਸੁਖਦਾਤਾਵਿਸਰਿਆਅਗਮਅਪਾਰਾ॥
ਦੁਖੀਏਨਿਤਿਫਿਰਹਿਬਿਲਲਾਦੇਬਿਨੁਗੁਰਸਾਂਤਿਨਪਾਵਣਿਆ॥੬॥
ਜਿਨਿਕੀਤੇਸੋਈਬਿਧਿਜਾਣੈ॥
ਆਪਿਕਰੇਤਾਹੁਕਮਿਪਛਾਣੈ॥
ਜੇਹਾਅੰਦਰਿਪਾਏਤੇਹਾਵਰਤੈਆਪੇਬਾਹਰਿਪਾਵਣਿਆ॥੭॥
ਤਿਸੁਬਾਝਹੁਸਚੇਮੈਹੋਰੁਨਕੋਈ॥
ਜਿਸੁਲਾਇਲਏਸੋਨਿਰਮਲੁਹੋਈ॥
ਨਾਨਕਨਾਮੁਵਸੈਘਟਅੰਤਰਿਜਿਸੁਦੇਵੈਸੋਪਾਵਣਿਆ॥੮॥੧੪॥੧੫॥
mājh mahalā 3 .
satigur sāchī sikh sunāī .
har chētah ant hōi sakhāī .
har agam agōchar anāth ajōnī satigur kai bhāi pāvaniā .1.
hau vārī jīu vārī āp nivāraniā .
āp gavāē tā har pāē har siu sahaj samāvaniā .1. rahāu .
pūrab likhiā s karam kamāiā .
satigur sēv sadā sukh pāiā .
bin bhāgā gur pāīai nāhī sabadai mēl milāvaniā .2.
guramukh alipat rahai sansārē .
gur kai takīai nām adhārē .
guramukh jōr karē kiā tis nō āpē khap dukh pāvaniā .3.
manamukh andhē sudh n kāī .
ātam ghātī hai jagat kasāī .
nindā kar kar bah bhār uthāvai bin majūrī bhār pahuchāvaniā .4.
ih jag vārī mērā prabh mālī .
sadā samālē kō nāhī khālī .
jēhī vāsanā pāē tēhī varatai vāsū vās janāvaniā .5.
manamukh rōgī hai sansārā .
sukhadātā visariā agam apārā .
dukhīē nit phirah bilalādē bin gur sānht n pāvaniā .6.
jin kītē sōī bidh jānai .
āp karē tā hukam pashānai .
jēhā andar pāē tēhā varatai āpē bāhar pāvaniā .7.
tis bājhah sachē mai hōr n kōī .
jis lāi laē sō niramal hōī .
nānak nām vasai ghat antar jis dēvai sō pāvaniā .8.14.15.
Majh, Third Guru.
The True Guru has given the True piece of advice.
Meditate on God who will be thy succourer at the end.
The inaccessible, incomprehensible and unborn Lord in without a master. Through the love of the True Guru. He is obtained.
I am devoted, my life is devoted unto him who casts away his self-conceit.
If the mortal effaces his ego, then does he obtain God and gets easily merged with the Lord. Pause.
I have done the deed which was pre-ordained for me.
By rendering service unto the True Guru I have procured the eternal peace.
Without good destiny, one finds not the Guru, Through His Name the Lord unites him in His union.
The Guruward remains unaffected in this world.
He has the support of the Guru and the main-stay of the Name.
Who can play aggressive with him, the Guru's True Sikh? The aggressor automatically perishes and writhes in pain.
The blind apostate has no understanding.
He is the self-killer and the world-butcher.
By continually slandering others he carries a great load. Without wages he carries other's load.
This World is a garden and my Lord is its Gardener.
He ever takes care of it. No part of it is exempt from His care.
As is the odour which the Lord infuses into the flower so does it prevail there-in. The fragrant flower is known by its fragrance.
The perverse is disease-stricken in this world.
He has forgotten the inaccessible, and illimitable Lord, the giver of peace.
The miserable ever wander lamenting. Without the Guru they obtain not peace.
He, who created them, knows their condition.
If the Lord Himself shows mercy, then, man realises His command.
As is the disposition God puts in the mortal so does he behave. The Lord Himself is potent to rot out such disposition.
Without that True Lord, I recognise not any other.
He whom he attaches with Himself, becomes pure.
Nanak, the Lord's Name abides within his mind. He, unto whom the Lord donates His Name, attains to it.
Maajh, Third Mehl:
The True Guru has imparted the True Teachings.
Think of the Lord, who shall be your Help and Support in the end.
The Lord is Inaccessible and Incomprehensible. He has no master, and He is not born. He is obtained through love of the True Guru. ||1||
I am a sacrifice, my soul is a sacrifice, to those who eliminate selfishness and conceit.
They eradicate selfishness and conceit, and then find the Lord; they are intuitively immersed in the Lord. ||1||Pause||
According to their preordained destiny, they act out their karma.
Serving the True Guru, a lasting peace is found.
Without good fortune, the Guru is not found. Through the Word of the Shabad, they are united in the Lord's Union. ||2||
The Gurmukhs remain unaffected in the midst of the world.
The Guru is their cushion, and the Naam, the Name of the Lord, is their Support.
Who can oppress the Gurmukh? One who tries shall perish, writhing in pain. ||3||
The blind selfwilled manmukhs have no understanding at all.
They are the assassins of the self, and the butchers of the world.
By continually slandering others, they carry a terrible load, and they carry the loads of others for nothing. ||4||
This world is a garden, and my Lord God is the Gardener.
He always takes care of itnothing is exempt from His Care.
As is the fragrance which He bestows, so is the fragrant flower known. ||5||
The selfwilled manmukhs are sick and diseased in the world.
They have forgotten the Giver of peace, the Unfathomable, the Infinite.
These miserable people wander endlessly, crying out in pain; without the Guru, they find no peace. ||6||
The One who created them, knows their condition.
And if He inspires them, then they realize the Hukam of His Command.
Whatever He places within them, that is what prevails, and so they outwardly appear. ||7||
I know of no other except the True One.
Those, whom the Lord attaches to Himself, become pure.
O Nanak, the Naam, the Name of the Lord, abides deep within the heart of those, unto whom He has given it. ||8||14||15||
ਮਾਝ ਮਹਲਾ ੩ ॥
(ਹੇ ਸਤਿਸੰਗਿਓ! ਮੈਂ ਤੁਹਾਨੂੰ) ਸਤਿਗੁਰੂ ਦੀ ਸੱਚੀ ਸਿਖਿਆ ਸੁਣਾਈ ਹੈ (ਕਿ ਤੁਸੀਂ ਹਰ ਸਮੇਂ) ਹਰੀ ਪਰਮੇਸ਼ਰ ਦਾ ਸਿਮਰਨ ਕਰੋ
(ਕਿਉਂ ਜੋ) ਅੰਤ ਸਮੇਂ (ਭਾਵ ਸਰੀਰ ਛੱਡਣ ਵੇਲੇ ਸਿਮਰਨ ਨੇ) ਸਹਾਈ ਹੋਣਾ ਹੈ।
ਪਰਮੇਸ਼ਰ (ਜਿਹੜਾ ਕਿ) ਮਨ ਦੀ ਪਕੜ ਤੋਂ ਬਾਹਰ, ਗਿਆਨ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ, ਵਾਸ਼ਨਾ ਤੋਂ ਰਹਿਤ (ਅਤੇ) ਜੋਨੀਆਂ ਤੋਂ ਰਹਿਤ ਹੈ (ਉਸ ਨੂੰ) ਸਤਿਗੁਰੂ ਦੇ ਭਾਣੇ ਵਿਚ (ਚਲ ਕੇ ਹੀ) ਪ੍ਰਾਪਤ ਕਰਨ ਵਾਲਾ (ਬਣ ਸਕੀਦਾ ਹੈ)।੧।
(ਸਤਿਗੁਰੂ ਦਾ ਹੁਕਮ ਹੈ ‘ਆਪਿ ਤਜਹੁ, ਗੋਬਿੰਦ ਭਜਹੁ’ ਇਸ ਲਏ ਭਾਈ!) ਮੈਂ ਵਾਰਨੇ ਜਾਂਦਾ ਹਾਂ ਜੀ ਸਦਕੇ (ਜਾਂਦਾ ਹਾਂ ਉਸ ਸਤਿਸੰਗੀ ਤੋਂ ਜਿਹੜਾ ਕਿ ਆਪਣਾ) ਆਪਾ (ਭਾਵ ਹੰਕਾਰ) ਦੂਰ ਕਰਨ ਵਾਲਾ ਹੈ।
(ਇਹ ਨਿਸ਼ਚੇ ਜਾਣੋ, ਜੇ ਕੋਈ ਆਪਣੇ ਅੰਦਰੋਂ) ਹੰਕਾਰ ਨੂੰ ਖ਼ਤਮ ਕਰੇਗਾ ਤਾਂ (ਅਵੱਸ਼ ਹੀ ਉਹ) ਹਰੀ ਨੂੰ ਪ੍ਰਾਪਤ ਕਰ ਲਏਗਾ, (ਇਸ ਤਰ੍ਹਾਂ ਉਹ) ਸਹਜ ਦੁਆਰਾ ਹਰੀ ਨਾਲ ਇਕਮਿਕ ਹੋਣ ਵਾਲਾ (ਬਣ ਜਾਵੇਗਾ)।੧।ਰਹਾਉ।
(ਇਸ ਪ੍ਰਾਣੀ ਦੇ ਭਾਗਾਂ ਵਿਚ ਜੋ ਕਰਮ ਲੇਖ) ਪਹਿਲਾਂ (ਧੁਰ ਤੋਂ) ਲਿਖਿਆ ਹੋਇਆ ਸੀ ਇਸ ਲੋਕ ਵਿਚ ਆ ਕੇ ਇਸ ਨੇ) ਕਰਮ ਕਮਾਇਆ (ਹੈ)।
ਸੱਚੇ ਗੁਰੂ ਦੀ ਸੇਵਾ ਕਰਨ ਤੇ ਸਦਾ (ਰਹਿਣ ਵਾਲਾ) ਸੁਖ ਪ੍ਰਾਪਤ ਕੀਤਾ ਹੈ।
(ਚੰਗੇ) ਭਾਗਾਂ ਤੋਂ ਬਿਨਾਂ ਗੁਰੂ ਨਹੀਂ ਪਾਇਆ ਜਾ ਸਕਦਾ, (ਅਤੇ ਗੁਰੂ ਜੀ ਆਪਣੇ ਉਪਦੇਸ਼ ਦੁਆਰਾ ਹੀ ਜੀਵ ਨੂੰ ਆਪਣੇ ਨਾਲ) ਮੇਲ ਕੇ (ਪਰਮੇਸ਼ਰ ਨਾਲ) ਮਿਲਾਉਣ ਵਾਲਾ (ਕਾਰਜ ਕਰਦਾ ਹੈ)।੨।
ਗੁਰੂ ਦੇ ਆਸ਼ੇ ਅਨੁਸਾਰ ਜੀਵਨ ਬਤੀਤ ਕਰਨ ਵਾਲਾ ਪੁਰਸ਼ ਸੰਸਾਰ ਵਿਚ (ਵਿਚਰਦਾ ਹੋਇਆ ਮੋਹ ਮਾਇਆ ਤੋਂ) ਨਿਰਲੇਪ ਰਹਿੰਦਾ ਹੈ।
(ਉਹ) ਗੁਰੂ ਨਾਮ ਦੇ ਅਧਾਰ (ਆਸਰੇ) ਵਿਚ (ਲੀਨ ਰਹਿੰਦਾ ਹੈ)।
ਗੁਰਮੁਖ ਨਾਲ (ਜੇ ਕੋਈ) ਧਿੰਗੋ-ਜ਼ੋਰੀ ਕਰਦਾ ਹੈ (ਤਾਂ ਉਸ ਦਾ ਕੁਝ ਨਹੀਂ ਵਿਗਾੜ ਸਕਦਾ, ਸਗੋਂ ਜ਼ੋਰ ਕਰਨ ਵਾਲਾ) ਆਪੇ ਹੀ ਖਪ ਕੇ ਦੁਖ ਪਾਉਣ ਵਾਲਾ (ਹੋ ਜਾਂਦਾ ਹੈ)।੩।
ਆਪਹੁਦਰੇ ਅੰਨ੍ਹੇ (ਅਗਿਆਨੀ ਪੁਰਸ਼) ਨੂੰ (ਆਪਣੇ ਆਪ ਦੀ) ਕੋਈ ਸੋਝੀ ਨਹੀਂ ਹੁੰਦੀ,
(ਆਪਣੀ) ਆਤਮਾ ਨੂੰ ਮਾਰਨ ਵਾਲਾ (ਅਜਿਹਾ ਮਨੁੱਖ) ਜਗਤ ਦਾ ਕਸਾਈ (ਸਮਝੋ ਕਿਉਂਕਿ ਜਿਸ ਕਿਸੇ ਦਾ ਵੀ ਉਸ ਨਾਲ ਮੇਲ ਹੋਵੇਗਾ ਉਸ ਨੂੰ ਉਹ ਪੁਰਸ਼ ਮਾਨੋ ਮਨਮੁਖਤਾਈ ਹੀ ਸਿਖਾਏਗਾ)।
(ਇਸ ਤਰ੍ਹਾਂ ਉਹ ਦੁਨੀਆਂ ਵਿਚ) ਨਿੰਦਿਆ ਕਰ ਕਰਕੇ (ਪਾਪਾਂ ਦਾ) ਬਹੁਤਾ ਭਾਰ ਚੁਕਦਾ ਹੈ (ਅਤੇ ਇਸ ਭਾਰ ਚੁਕਣ ਦੇ ਬਦਲੇ ਉਸ ਨੂੰ ਕੁਝ ਵੀ ਨਹੀਂ ਮਿਲਦਾ, ਇਸ ਤਰ੍ਹਾਂ ਉਹ) ਬਿਨਾਂ ਮਜੂਰੀ (ਤੋਂ ਹੀ ਪਾਪਾਂ ਦਾ) ਬੋਝ ਪਹੁੰਚਾਵਣ ਵਾਲਾ (ਬਣਿਆ ਰਹਿੰਦਾ ਹੈ)।੪।
(ਹੇ ਭਾਈ! ਮਾਲਕ ਦੀ ਰਚਨਾ) ਇਹ ਸੰਸਾਰ (ਇਕ ਪ੍ਰਕਾਰ) ਬਗ਼ੀਚੀ (ਸਮਾਨ) ਹੈ (ਅਤੇ) ਮੇਰਾ ਪ੍ਰਭੂ (ਆਪ ਇਸ ਬਗ਼ੀਚੀ ਦਾ) ਮਾਲੀ ਹੈ।
(ਜੋ ਇਸ ਬਗੀਚੇ ਦੇ ਸਾਰਿਆਂ ਜੀਵਾਂ ਦੀ) ਸਦਾ ਸੰਭਾਲ ਕਰਦਾ ਹੈ, (ਸਭ ਨੂੰ ਦੇਖਦਾ ਹੈ, ਉਸ ਦੀ ਨਦਰਿ ਤੋਂ) ਕੋਈ (ਜੀਵ) ਖ਼ਾਲੀ (ਵਾਂਝਿਆਂ ਹੋਇਆ) ਨਹੀਂ ਰਹਿੰਦਾ।
ਉਹ) ਜਿਹੋ ਜਿਹੀ ਸੁਗੰਧੀ (ਕਿਸੇ ਜੀਵ ਰੁਪੀ ਫੁੱਲ ਵਿਚ) ਪਾ ਦੇਵੇ, (ਉਸ ਅੰਦਰ) ਉਹੋ ਜਿਹੀ ਵਾਸ਼ਨਾ ਖਿਲਰਦੀ ਹੈ (ਅਤੇ ਉਹ) ਸੁਗੰਧੀ ਤੋਂ ਹੀ ਸੁਗੰਧੀ ਪ੍ਰਗਟ ਕਰਨ ਵਾਲਾ (ਜਾਣਿਆ ਜਾਂਦਾ ਹੈ)।੫।
ਮਨਮੁਖ ਸੰਸਾਰ (ਸਾਰਾ ਹੀ) ਰੋਗੀ ਹੈ
(ਕਿਉਂਕਿ ਉਸ ਨੂੰ ਪਰਮੇਸ਼ਰ) ਅਗਮ ਅਗੋਚਰ (ਅਤੇ) ਸੁੱਖਾਂ ਦੇ ਦੇਣ ਵਾਲਾ (ਦਾਤਾ) ਭੁਲ ਗਿਆ ਹੈ।
(ਮਨਮੁਖ) ਦੁਖੀਏ (ਬਣ ਕੇ) ਸਦਾ (ਹੀ ਵਾਸ਼ਨਾ ਵਿਚ ਲਿਬੜੇ ਹੋਏ) ਵਿਲਕਦੇ ਫਿਰਦੇ ਹਨ (ਅਤੇ) ਬਿਨਾਂ ਗੁਰੂ ਦੇ (ਸਹੀ ਰਾਹ ਤੇ ਨਾ ਚਲ ਕੇ) ਸ਼ਾਤੀ ਪਾਉਣ ਵਾਲੇ ਨਹੀਂ ਬਣਦੇ।੬।
ਹੇ ਭਾਈ!) ਜਿਸ (ਪਰਮੇਸ਼ਰ) ਨੇ (ਇਹ ਜੀਵ ਪੈਦਾ) ਕੀਤੇ ਹਨ ਉਹ ਹੀ (ਇਨ੍ਹਾਂ ਦੀ) ਹਾਲਤ ਜਾਣਦਾ ਹੈ।
(ਉਹ) ਆਪ (ਹੀ ਕਿਰਪਾ) ਕਰ ਦੇਵੇ ਤਾਂ (ਇਹ ਮਨੁੱਖ ਉਸ ਦੇ) ਹੁਕਮ ਵਿਚ (ਰਹਿ ਕੇ ਉਸ ਨੂੰ) ਪਛਾਣ ਸਕਦਾ ਹੈ।
ਜਿਹੋ ਜਿਹਾ (ਸੁਭਾਵ ਪ੍ਰਭੂ ਕਿਸੇ ਦੇ) ਅੰਦਰ ਪਾ ਦੇਵੇ (ਉਹ ਆਪਣੇ ਜੀਵਨ ਖੇਤਰ ਵਿਚ) ਉਹੋ ਜਿਹਾ ਵਰਤਦਾ ਹੈ। (ਪਰਮੇਸ਼ਰ) ਆਪ ਹੀ (ਉਸ ਦੇ ਮੰਦੇ ਸੁਭਾਵ ਨੂੰ) ਬਾਹਰ ਕੱਢ ਕੇ (ਹੋਰ ਨਵਾਂ ਸੁਭਾਵ) ਪਾਉਣ ਵਾਲਾ ਹੈ (ਇਸ ਵਿਚ ਕੋਈ ਮਨੁੱਖ ਕੁਝ ਨਹੀਂ ਕਰ ਸਕਦਾ)।੭।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਜਗਿਆਸੂ ਇਉਂ ਸਮਝੇ ਕਿ) ਉਸ ਸੱਚੇ (ਕਰਤਾਰ) ਤੋਂ ਬਿਨਾ ਮੇਰਾ (ਅਥਵਾ ਕਿਸੇ ਦਾ) ਹੋਰ ਕੋਈ (ਬੇਲੀ) ਨਹੀਂ ਹੈ।
ਉਹ ਪਰਮੇਸ਼ਰ) ਜਿਸ (ਕਿਸੇ) ਨੂੰ (ਆਪਣੇ ਲੜ) ਲਾ ਲਵੇ ਉਹ (ਅੰਦਰੋਂ ਬਾਹਰੋਂ) ਸਾਫ਼ ਸ਼ੁੱਧ (ਭਾਵ ਨਿਰਮਲ) ਹੋ ਜਾਂਦਾ ਹੈ।
(ਉਸ ਦੇ) ਹਿਰਦੇ ਅੰਦਰ (ਪਰਮੇਸ਼ਰ ਦਾ) ਨਾਮ ਵਸ ਜਾਂਦਾ ਹੈ (ਪਰ ਪਰਮੇਸ਼ਰ, ਨਾਮ ਰੂੁਪੀ ਅਮੋਲਕ ਵਸਤੂ) ਜਿਸ ਨੂੰ ਦੇਂਦਾ ਹੈ, ਉਹ ਹੀ (ਉਸ ਨੂੰ) ਪਾਉਣ ਵਾਲਾ (ਬਣਦਾ ਹੈ)।੮੧੪।੧੫।
(ਹੇ ਭਾਈ! ਮੈਂ ਤੈਨੂੰ) ਗੁਰੂ ਦੀ ਸਦਾ ਅਟੱਲ ਰਹਿਣ ਵਾਲੀ ਸਿੱਖਿਆ ਸੁਣਾਈ ਹੈ (ਕਿ)
ਪਰਮਾਤਮਾ ਦਾ ਚਿੰਤਨ ਕਰਦਾ ਰਹੁ (ਜਦੋਂ ਹੋਰ ਸਾਰੇ ਸਾਥ ਮੁੱਕ ਜਾਂਦੇ ਹਨ ਤਦੋਂ) ਅੰਤ ਵੇਲੇ (ਪ੍ਰਭੂ ਦਾ ਨਾਮ ਹੀ) ਸਾਥੀ ਬਣਦਾ ਹੈ।
ਉਹ ਪਰਮਾਤਮਾ (ਉਂਞ ਤਾਂ) ਅਪਹੁੰਚ ਹੈ, ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਉਸ ਤਕ ਪਹੁੰਚ ਨਹੀਂ ਹੋ ਸਕਦੀ। ਉਸ ਪ੍ਰਭੂ ਦੇ ਸਿਰ ਤੇ ਹੋਰ ਕੋਈ ਮਾਲਕ ਨਹੀਂ, ਉਹ ਜੂਨਾਂ ਵਿਚ ਨਹੀਂ ਪੈਂਦਾ, ਗੁਰੂ ਦੇ ਅਨੁਸਾਰ ਹੋ ਕੇ ਤੁਰਿਆਂ ਉਸ ਨੂੰ ਮਿਲ ਸਕੀਦਾ ਹੈ ॥੧॥
ਮੈਂ ਸਦਕੇ ਕੁਰਬਾਨ ਹਾਂ ਉਹਨਾਂ ਤੋਂ, ਜੇਹੜੇ ਆਪਾ-ਭਾਵ ਦੂਰ ਕਰਦੇ ਹਨ।
ਜਦੋਂ ਮਨੁੱਖ ਆਪਾ-ਭਾਵ ਦੂਰ ਕਰਦਾ ਹੈ, ਤਾਂ ਪਰਮਾਤਮਾ ਨੂੰ ਮਿਲ ਪੈਂਦਾ ਹੈ, ਪਰਮਾਤਮਾ ਨਾਲ (ਮਿਲ ਕੇ) ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ॥੧॥ ਰਹਾਉ ॥
(ਪਰ ਇਹ ਆਪਾ-ਭਾਵ ਦੂਰ ਕਰਨ ਦਾ) ਸ੍ਰੇਸ਼ਟ ਕੰਮ ਉਹ ਮਨੁੱਖ (ਹੀ) ਕਰਦਾ ਹੈ, ਜਿਸ ਦੇ ਅੰਦਰ ਪੂਰਬਲੇ ਜਨਮ ਵਿਚ ਕੀਤੇ ਕਰਮਾਂ ਅਨੁਸਾਰ ਆਪਾ-ਭਾਵ ਦੂਰ ਕਰਨ ਦੇ ਸੰਸਕਾਰਾਂ ਦਾ ਲੇਖ ਮੌਜੂਦ ਹੋਵੇ।
ਉਹ ਮਨੁੱਖ ਗੁਰੂ ਦੀ ਸਰਨ ਪੈ ਕੇ ਸਦਾ ਆਤਮਕ ਆਨੰਦ ਮਾਣਦਾ ਹੈ।
ਗੁਰੂ ਭੀ ਪੂਰੀ ਕਿਸਮਤ ਤੋਂ ਬਿਨਾ ਨਹੀਂ ਮਿਲਦਾ। (ਜਿਸ ਨੂੰ ਗੁਰੂ ਮਿਲ ਪੈਂਦਾ ਹੈ ਉਸ ਨੂੰ ਗੁਰੂ ਆਪਣੇ) ਸ਼ਬਦ ਦੀ ਰਾਹੀਂ ਪਰਮਾਤਮਾ ਦੇ ਮਿਲਾਪ ਵਿਚ ਮਿਲਾ ਦੇਂਦਾ ਹੈ ॥੨॥
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਜਗਤ ਵਿਚ ਗੁਰੂ ਦਾ ਸਹਾਰਾ ਲੈ ਕੇ ਨਿਰਮੋਹ ਰਹਿੰਦਾ ਹੈ।
ਗੁਰੂ ਦਾ ਆਸਰਾ ਲੈ ਕੇ ਪ੍ਰਭੂ ਦੇ ਨਾਮ ਦੀ ਰਾਹੀਂ (ਅਜਿਹਾ ਸੰਭਵ ਹੈ।)
ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਸ ਉੱਤੇ ਕੋਈ ਹੋਰ ਮਨੁੱਖ ਦਬਾਉ ਨਹੀਂ ਪਾ ਸਕਦਾ, ਉਹ ਸਗੋਂ ਆਪ ਹੀ ਖ਼ੁਆਰ ਹੋ ਕੇ ਦੁੱਖ ਸਹਾਰਦਾ ਹੈ ॥੩॥
ਜੇਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ, ਜੇਹੜਾ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਰਹਿੰਦਾ ਹੈ ਉਸ ਨੂੰ (ਇਹ ਆਪਾ-ਭਾਵ ਨਿਵਾਰਨ ਦੀ) ਕੋਈ ਸੂਝ ਨਹੀਂ ਪੈਂਦੀ।
(ਇਸ ਤਰ੍ਹਾਂ ਉਹ) ਆਪਣਾ ਆਤਮਕ ਜੀਵਨ (ਭੀ) ਤਬਾਹ ਕਰ ਲੈਂਦਾ ਹੈ ਤੇ ਜਗਤ ਦਾ ਵੈਰੀ (ਭੀ ਬਣਿਆ ਰਹਿੰਦਾ ਹੈ)।
ਉਹ ਹੋਰਨਾਂ ਦੀ ਨਿੰਦਾ ਕਰ ਕਰ ਕੇ ਆਪਣੇ ਸਿਰ ਉੱਤੇ (ਵਿਕਾਰਾਂ ਦਾ) ਬਹੁਤ ਭਾਰ ਚੁੱਕੀ ਜਾਂਦਾ ਹੈ (ਉਹ ਮਨਮੁਖ ਉਸ ਮਜੂਰ ਵਾਂਗ ਸਮਝੋ ਜੋ) ਭਾੜਾ ਲੈਣ ਤੋਂ ਬਿਨਾ ਹੀ ਦੂਜਿਆਂ ਦਾ ਭਾਰ (ਚੁੱਕ ਚੁੱਕ ਕੇ) ਅਪੜਾਂਦਾ ਰਹਿੰਦਾ ਹੈ ॥੪॥
(ਪਰ ਹੇ ਭਾਈ! ਜੀਵਾਂ ਦੇ ਕੀਹ ਵੱਸ?) ਇਹ ਜਗਤ ਫੁੱਲਾਂ ਦੀ ਬਗ਼ੀਚੀ ਦੇ (ਸਮਾਨ) ਹੈ, ਪ੍ਰਭੂ ਆਪ (ਇਸ ਬਗ਼ੀਚੀ ਦਾ) ਮਾਲੀ ਹੈ।
ਹਰੇਕ ਦੀ ਸਦਾ ਸੰਭਾਲ ਕਰਦਾ ਹੈ, ਉਸ ਦੀ ਸੰਭਾਲ ਤੋਂ ਕੋਈ ਜੀਵ ਵਿਰਵਾ ਨਹੀਂ ਰਹਿੰਦਾ।
(ਪਰ) ਜਿਹੋ ਜਿਹੀ ਸੁਗੰਧੀ (ਜੀਵ ਫੁੱਲ ਦੇ ਅੰਦਰ) ਮਾਲੀ ਪ੍ਰਭੂ ਪਾਂਦਾ ਹੈ ਉਹੋ ਜਿਹੀ ਉਸ ਦੇ ਅੰਦਰ ਕੰਮ ਕਰਦੀ ਹੈ। (ਪ੍ਰਭੂ ਮਾਲੀ ਵਲੋਂ ਜੀਵ ਫੁੱਲ ਦੇ ਅੰਦਰ ਪਾਈ) ਸੁਗੰਧੀ ਤੋਂ ਹੀ ਬਾਹਰ ਉਸ ਦੀ ਸੁਗੰਧੀ ਪਰਗਟ ਹੁੰਦੀ ਹੈ ॥੫॥
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਜਗਤ (ਵਿਕਾਰਾਂ ਵਿਚ ਪੈ ਕੇ) ਰੋਗੀ ਹੋ ਰਿਹਾ ਹੈ,
(ਕਿਉਂਕਿ) ਇਸ ਨੂੰ ਸੁਖਾਂ ਦਾ ਦੇਣ ਵਾਲਾ ਅਪੁਹੰਚ ਤੇ ਬੇਅੰਤ ਪ੍ਰਭੂ ਭੁੱਲ ਗਿਆ ਹੈ।
ਮਨਮੁਖ ਜੀਵ ਦੁਖੀ ਹੋ ਹੋ ਕੇ ਤਰਲੇ ਲੈਂਦੇ ਫਿਰਦੇ ਹਨ, ਗੁਰੂ ਦੀ ਸਰਨ ਤੋਂ ਬਿਨਾ ਉਹਨਾਂ ਨੂੰ ਆਤਮਕ ਅਡੋਲਤਾ ਪ੍ਰਾਪਤ ਨਹੀਂ ਹੋ ਸਕਦੀ ॥੬॥
ਜਿਸ ਪਰਮਾਤਮਾ ਨੇ ਜੀਵ ਪੈਦਾ ਕੀਤੇ ਹਨ, ਉਹੀ ਇਹਨਾਂ ਨੂੰ ਨਰੋਆ ਕਰਨ ਦਾ ਢੰਗ ਜਾਣਦਾ ਹੈ।
ਜਦੋਂ ਕਿਸੇ ਨੂੰ ਨਰੋਆ ਕਰ ਦੇਂਦਾ ਹੈ ਤਾਂ ਉਹ ਪ੍ਰਭੂ ਦੇ ਹੁਕਮ ਵਿਚ ਰਹਿ ਕੇ ਉਸ ਨਾਲ ਸਾਂਝ ਪਾਂਦਾ ਹੈ।
ਜਿਹੋ ਜਿਹਾ ਆਤਮਕ ਜੀਵਨ ਪਰਮਾਤਮਾ ਕਿਸੇ ਜੀਵ ਦੇ ਅੰਦਰ ਟਿਕਾਂਦਾ ਹੈ, ਉਸੇ ਤਰ੍ਹਾਂ ਉਹ ਜੀਵ ਵਰਤੋਂ-ਵਿਹਾਰ ਕਰਦਾ ਹੈ। ਪ੍ਰਭੂ ਆਪ ਹੀ ਜੀਵਾਂ ਨੂੰ ਦਿੱਸਦੇ ਸੰਸਾਰ ਵੱਲ ਪ੍ਰੇਰਦਾ ਰਹਿੰਦਾ ਹੈ ॥੭॥
(ਹੇ ਭਾਈ!) ਮੈਨੂੰ ਉਸ ਸਦਾ-ਥਿਰ ਪ੍ਰਭੂ ਤੋਂ ਬਿਨਾ ਕੋਈ ਹੋਰ ਨਹੀਂ ਦਿੱਸਦਾ (ਜੋ ਜੀਵ ਨੂੰ ਬਾਹਰ ਭਟਕਣ ਤੋਂ ਬਚਾ ਸਕੇ)।
ਜਿਸ ਮਨੁੱਖ ਨੂੰ ਉਹ ਆਪਣੇ ਚਰਨਾਂ ਵਿਚ ਜੋੜਦਾ ਹੈ, ਉਹ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ।
ਹੇ ਨਾਨਕ! (ਉਸ ਦੀ ਮੇਹਰ ਨਾਲ ਹੀ) ਉਸਦਾ ਨਾਮ ਜੀਵ ਦੇ ਹਿਰਦੇ ਵਿਚ ਵੱਸਦਾ ਹੈ। ਜਿਸ ਮਨੁੱਖ ਨੂੰ (ਆਪਣੇ ਨਾਮ ਦੀ ਦਾਤਿ) ਬਖ਼ਸ਼ਦਾ ਹੈ ਉਹ ਹਾਸਲ ਕਰ ਲੈਂਦਾ ਹੈ ॥੮॥੧੪॥੧੫॥
ਮਾਝ, ਤੀਜੀ ਪਾਤਸ਼ਾਹੀ।
ਸੱਚੇ ਗੁਰਾਂ ਨੇ ਸੱਚੀ ਸਿੱਖ-ਮਤ ਦਿੱਤੀ ਹੈ।
ਵਾਹਿਗੁਰੂ ਦਾ ਸਿਮਰਨ ਕਰ ਜੋ ਅਖੀਰ ਦੇ ਵੇਲੇ ਤੇਰਾ ਸਹਾਇਕ ਹੋਵੇਗਾ।
ਪਹੁੰਚ ਤੋਂ ਪਰ੍ਹੇ ਸਮਝ ਸੋਚ ਤੋਂ ਉਚੇਰਾ ਤੇ ਜਨਮ-ਰਹਿਤ ਪ੍ਰਭੂ ਮਾਲਕ ਦੇ ਬਿਨਾ ਹੈ। ਸੱਚੇ ਗੁਰਾਂ ਦੇ ਪ੍ਰੇਮ ਰਾਹੀਂ ਉਹ ਪਾਇਆ ਜਾਂਦਾ ਹੈ।
ਮੈਂ ਸਦਕੇ ਹਾਂ, ਮੇਰੀ ਜਿੰਦ ਜਾਨ ਸਦਕੇ ਹੈ ਉਸ ਉਤੋਂ ਜੋ ਆਪਣੇ ਸਵੈ-ਹੰਗਤਾ ਨੂੰ ਦੂਰ ਕਰਦਾ ਹੈ।
ਜੇਕਰ ਪ੍ਰਾਣੀ ਆਪਣੇ ਹੰਕਾਰ ਨੂੰ ਮੇਸ ਦੇਵੇ, ਤਦ ਉਹ ਵਾਹਿਗੁਰੂ ਨੂੰ ਪਾ ਲੈਂਦਾ ਹੈ ਅਤੇ ਸੁਖੈਨ ਹੀ ਸੁਆਮੀ ਦੇ ਨਾਲ ਅਭੇਦ ਹੋ ਜਾਂਦਾ ਹੈ। ਠਹਿਰਾਉ।
ਮੈਂ ਉਹ ਅਮਲ ਕਮਾਇਆ ਹੈ ਜੋ ਮੇਰੇ ਲਈ ਧੁਰ ਤੋਂ ਲਿਖਿਆ ਹੋਇਆ ਹੈ।
ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ ਮੈਂ ਅਮਰ ਆਰਾਮ ਪ੍ਰਾਪਤ ਕੀਤਾ ਹੈ।
ਚੰਗੀ ਕਿਸਮਤ ਦੇ ਬਗੈਰ ਬੰਦੇ ਨੂੰ ਗੁਰੂ ਨਹੀਂ ਲੱਭਦਾ। ਆਪਣੈ ਨਾਮ ਦੇ ਰਾਹੀਂ ਸੁਆਮੀ ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈ।
ਗੁਰੂ-ਸਮਰਪਣ ਇਸ ਜਹਾਨ ਅੰਦਰ ਨਿਰਲੇਪ ਵਿਚਰਦਾ ਹੈ।
ਉਸ ਨੂੰ ਗੁਰਾਂ ਦਾ ਆਸਰਾ ਅਤੇ ਨਾਮ ਦੀ ਓਟ ਹੈ।
ਊਸ ਨਾਲ ਗੁਰਾਂ ਦੇ ਸੱਚੇ ਸਿੱਖ ਨਾਲ ਕੌਣ ਧੱਕਾ ਕਰ ਸਕਦਾ ਹੈ? ਜਾਬਰ ਆਪਣੇ ਆਪ ਹੀ ਮਰ ਮੁੱਕਦਾ ਹੈ ਅਤੇ ਕਸ਼ਟ ਉਠਾਉਂਦਾ ਹੈ।
ਅੰਨ੍ਹੇ ਅਧਰਮੀ ਨੂੰ ਕੋਈ ਸੋਚ ਵਿਚਾਰ ਨਹੀਂ।
ਊਹ ਆਪਣੇ ਆਪ ਨੂੰ ਮਾਰਨ ਵਾਲਾ ਤੇ ਜਹਾਨ ਦਾ ਜੱਲਾਦ ਹੈ।
ਹੋਰਨਾਂ ਦੀ ਲਗਾਤਾਰ ਬਦਖੋਈ ਕਰਕੇ ਊਹ ਬਹੁਤਾ ਬੋਝ ਊਠਾਉਂਦਾ। ਮਜਦੂਰੀ ਦੇ ਬਗੈਰ ਉਹ ਹੋਰਨਾਂ ਦਾ ਬੋਝ ਚੁੱਕਦਾ ਹੈ।
ਇਹ ਸੰਸਾਰ ਇੱਕ ਬਾਗ ਹੈ ਅਤੇ ਮੇਰਾ ਮਾਲਕ ਇਸ ਦਾ ਬਾਗਬਾਨ ਹੈ।
ਹਮੇਸ਼ਾਂ ਹੀ ਉਹ ਇਸ ਦੀ ਰਖਵਾਲੀ ਕਰਦਾ ਹੈ। ਇਸ ਦਾ ਕੋਈ ਹਿੱਸਾ ਉਸ ਦੀ ਸੰਭਾਲ ਤੋਂ ਵਾਂਝਿਆ ਹੋਇਆ ਨਹੀਂ।
ਜੇਹੋ ਜੇਹੀ ਮਹਿਕ ਸੁਆਮੀ ਫੁੱਲ ਅੰਦਰ ਫੂਕਦਾ ਹੈ, ਉਹੋ ਜੇਹੀ ਹੀ ਉਸ ਵਿੱਚ ਪਰਬਲ ਹੁੰਦੀ ਹੈ। ਖੁਸ਼ਬੋਦਾਰ ਫੁੱਲ ਆਪਣੀ ਖੁਸ਼ਬੋ ਤੋਂ ਜਾਣਿਆ ਜਾਂਦਾ ਹੈ।
ਮਨ ਮਤੀਆ ਇਸ ਜਹਾਨ ਅੰਦਰ ਰੋਗ-ਗ੍ਰਸਤ ਹੈ।
ਊਸ ਨੈ ਆਰਾਮ ਬਖਸ਼ਣਹਾਰ ਪਹੁੰਚ ਤੋਂ ਪਰ੍ਹੇ ਤੇ ਬੇਅੰਤ ਸੁਆਮੀ ਨੂੰ ਭੁਲਾ ਦਿੱਤਾ ਹੈ।
ਕਸ਼ਟ-ਪੀੜਤ ਹਮੇਸ਼ਾਂ ਹੀ ਰੋਂਦੇ ਪਿੱਟਦੇ ਫਿਰਦੇ ਹਨ। ਗੁਰਾਂ ਦੇ ਬਾਝੋਂ ਉਨ੍ਹਾਂ ਨੂੰ ਠੰਢ-ਚੈਨ ਪ੍ਰਾਪਤ ਨਹੀਂ ਹੁੰਦੀ।
ਜਿਸ ਨੇ ਉਨ੍ਹਾਂ ਨੂੰ ਸਾਜਿਆ ਹੈ, ਊਹੀ ਉਨ੍ਹਾਂ ਦੀ ਦਸ਼ਾ ਨੂੰ ਸਮਝਦਾ ਹੈ।
ਜੇਕਰ ਸਾਈਂ ਖੁਦ ਕਿਰਪਾ ਧਾਰੇ ਤਦ ਬੰਦਾ ਉਸ ਦੇ ਅਮਰ ਨੂੰ ਅਨੁਭਵ ਕਰਦਾ ਹੈ।
ਜਿਸ ਤਰ੍ਹਾਂ ਦਾ ਸੁਭਾਵ ਵਾਹਿਗੁਰੂ ਪ੍ਰਾਣੀ ਵਿੱਚ ਪਾਉਂਦਾ ਹੈ, ਉਸੇ ਤਰ੍ਹਾਂ ਦਾ ਹੀ ਵਰਤ ਵਰਤਾਰਾ ਕਰਦਾ ਹੈ। ਸਾਈਂ ਖੁਦ ਹੀ ਐਸੇ ਸੁਭਾਵ ਨੂੰ ਪੁੱਟ ਸੁਟਣ ਲਈ ਸਮਰੱਥ ਹੈ।
ਉਸ ਸੱਚੇ ਸੁਆਮੀ ਦੇ ਬਗੈਰ ਮੈਂ ਹੋਰਸ ਕਿਸੇ ਨੂੰ ਨਹੀਂ ਪਛਾਣਦਾ।
ਜਿਸ ਨੂੰ ਉਹ ਆਪਣੇ ਨਾਲ ਜੋੜ ਲੈਂਦਾ ਹੈ ਉਹ ਪਾਕ ਪਵਿੱਤਰ ਹੋ ਜਾਂਦਾ ਹੈ।
ਨਾਨਕ ਸਾਈਂ ਦਾ ਨਾਮ ਉਸ ਦੇ ਚਿੱਤ ਅੰਦਰ ਨਿਵਾਸ ਕਰ ਲੈਂਦਾ ਹੈ। ਜਿਸ ਨੂੰ ਸੁਆਮੀ ਆਪਣਾ ਨਾਮ ਪ੍ਰਦਾਨ ਕਰਦਾ ਹੈ, ਉਹੀ ਇਸ ਨੂੰ ਪ੍ਰਾਪਤ ਕਰਦਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.