ਸਦਾ ਅਨੰਦਿ ਰਹਹਿ ਦਿਨੁ ਰਾਤੀ ਗੁਣ ਕਹਿ ਗੁਣੀ ਸਮਾਵਣਿਆ ॥੧॥
ਹਉ ਵਾਰੀ ਜੀਉ ਵਾਰੀ ਨਾਮੁ ਸੁਣਿ ਮੰਨਿ ਵਸਾਵਣਿਆ ॥
ਹਰਿ ਜੀਉ ਸਚਾ ਊਚੋ ਊਚਾ ਹਉਮੈ ਮਾਰਿ ਮਿਲਾਵਣਿਆ ॥੧॥ ਰਹਾਉ ॥
ਗੁਰ ਸਬਦਿ ਮਿਲਹਿ ਸੇ ਵਿਛੁੜਹਿ ਨਾਹੀ ਸਹਜੇ ਸਚਿ ਸਮਾਵਣਿਆ ॥੨॥
ਆਪੇ ਕਰੇ ਕਰਾਏ ਕਰਤਾ ਗੁਰਮਤਿ ਆਪਿ ਮਿਲਾਵਣਿਆ ॥੩॥
ਸਤਿਗੁਰੁ ਸੇਵਿ ਸਦਾ ਸੋਹਾਗਣਿ ਸਚ ਉਪਦੇਸਿ ਸਮਾਵਣਿਆ ॥੪॥
ਸਬਦੁ ਵਿਸਾਰਨਿ ਤਿਨਾ ਠਉਰੁ ਨ ਠਾਉ ॥
ਭ੍ਰਮਿ ਭੂਲੇ ਜਿਉ ਸੁੰਞੈ ਘਰਿ ਕਾਉ ॥
ਹਲਤੁ ਪਲਤੁ ਤਿਨੀ ਦੋਵੈ ਗਵਾਏ ਦੁਖੇ ਦੁਖਿ ਵਿਹਾਵਣਿਆ ॥੫॥
ਕੂੜੁ ਲਿਖਹਿ ਤੈ ਕੂੜੁ ਕਮਾਵਹਿ ਜਲਿ ਜਾਵਹਿ ਕੂੜਿ ਚਿਤੁ ਲਾਵਣਿਆ ॥੬॥
ਗੁਰਮੁਖਿ ਸਚੋ ਸਚੁ ਲਿਖਹਿ ਵੀਚਾਰੁ ॥
ਸਚੁ ਕਾਗਦੁ ਕਲਮ ਮਸਵਾਣੀ ਸਚੁ ਲਿਖਿ ਸਚਿ ਸਮਾਵਣਿਆ ॥੭॥
ਮਾਝਮਹਲਾ੩॥
ਤੇਰੇਭਗਤਸੋਹਹਿਸਾਚੈਦਰਬਾਰੇ॥
ਗੁਰਕੈਸਬਦਿਨਾਮਿਸਵਾਰੇ॥
ਸਦਾਅਨੰਦਿਰਹਹਿਦਿਨੁਰਾਤੀਗੁਣਕਹਿਗੁਣੀਸਮਾਵਣਿਆ॥੧॥
ਹਉਵਾਰੀਜੀਉਵਾਰੀਨਾਮੁਸੁਣਿਮੰਨਿਵਸਾਵਣਿਆ॥
ਹਰਿਜੀਉਸਚਾਊਚੋਊਚਾਹਉਮੈਮਾਰਿਮਿਲਾਵਣਿਆ॥੧॥ਰਹਾਉ॥
ਹਰਿਜੀਉਸਾਚਾਸਾਚੀਨਾਈ॥
ਗੁਰਪਰਸਾਦੀਕਿਸੈਮਿਲਾਈ॥
ਗੁਰਸਬਦਿਮਿਲਹਿਸੇਵਿਛੁੜਹਿਨਾਹੀਸਹਜੇਸਚਿਸਮਾਵਣਿਆ॥੨॥
ਤੁਝਤੇਬਾਹਰਿਕਛੂਨਹੋਇ॥
ਤੂੰਕਰਿਕਰਿਵੇਖਹਿਜਾਣਹਿਸੋਇ॥
ਆਪੇਕਰੇਕਰਾਏਕਰਤਾਗੁਰਮਤਿਆਪਿਮਿਲਾਵਣਿਆ॥੩॥
ਕਾਮਣਿਗੁਣਵੰਤੀਹਰਿਪਾਏ॥
ਭੈਭਾਇਸੀਗਾਰੁਬਣਾਏ॥
ਸਤਿਗੁਰੁਸੇਵਿਸਦਾਸੋਹਾਗਣਿਸਚਉਪਦੇਸਿਸਮਾਵਣਿਆ॥੪॥
ਸਬਦੁਵਿਸਾਰਨਿਤਿਨਾਠਉਰੁਨਠਾਉ॥
ਭ੍ਰਮਿਭੂਲੇਜਿਉਸੁੰਞੈਘਰਿਕਾਉ॥
ਹਲਤੁਪਲਤੁਤਿਨੀਦੋਵੈਗਵਾਏਦੁਖੇਦੁਖਿਵਿਹਾਵਣਿਆ॥੫॥
ਲਿਖਦਿਆਲਿਖਦਿਆਕਾਗਦਮਸੁਖੋਈ॥
ਦੂਜੈਭਾਇਸੁਖੁਪਾਏਨਕੋਈ॥
ਕੂੜੁਲਿਖਹਿਤੈਕੂੜੁਕਮਾਵਹਿਜਲਿਜਾਵਹਿਕੂੜਿਚਿਤੁਲਾਵਣਿਆ॥੬॥
ਗੁਰਮੁਖਿਸਚੋਸਚੁਲਿਖਹਿਵੀਚਾਰੁ॥
ਸੇਜਨਸਚੇਪਾਵਹਿਮੋਖਦੁਆਰੁ॥
ਸਚੁਕਾਗਦੁਕਲਮਮਸਵਾਣੀਸਚੁਲਿਖਿਸਚਿਸਮਾਵਣਿਆ॥੭॥
ਮੇਰਾਪ੍ਰਭੁਅੰਤਰਿਬੈਠਾਵੇਖੈ॥
ਗੁਰਪਰਸਾਦੀਮਿਲੈਸੋਈਜਨੁਲੇਖੈ॥
ਨਾਨਕਨਾਮੁਮਿਲੈਵਡਿਆਈਪੂਰੇਗੁਰਤੇਪਾਵਣਿਆ॥੮॥੨੨॥੨੩॥
mājh mahalā 3 .
tērē bhagat sōhah sāchai darabārē .
gur kai sabad nām savārē .
sadā anand rahah din rātī gun kah gunī samāvaniā .1.
hau vārī jīu vārī nām sun mann vasāvaniā .
har jīu sachā ūchō ūchā haumai mār milāvaniā .1. rahāu .
har jīu sāchā sāchī nāī .
gur parasādī kisai milāī .
gur sabad milah sē vishurah nāhī sahajē sach samāvaniā .2.
tujh tē bāhar kashū n hōi .
tūn kar kar vēkhah jānah sōi .
āpē karē karāē karatā guramat āp milāvaniā .3.
kāman gunavantī har pāē .
bhai bhāi sīgār banāē .
satigur sēv sadā sōhāgan sach upadēs samāvaniā .4.
sabad visāran tinā thaur n thāu .
bhram bhūlē jiu sunñai ghar kāu .
halat palat tinī dōvai gavāē dukhē dukh vihāvaniā .5.
likhadiā likhadiā kāgad mas khōī .
dūjai bhāi sukh pāē n kōī .
kūr likhah tai kūr kamāvah jal jāvah kūr chit lāvaniā .6.
guramukh sachō sach likhah vīchār .
sē jan sachē pāvah mōkh duār .
sach kāgad kalam masavānī sach likh sach samāvaniā .7.
mērā prabh antar baithā vēkhai .
gur parasādī milai sōī jan lēkhai .
nānak nām milai vadiāī pūrē gur tē pāvaniā .8.22.23.
Majh, Third Guru.
Thine devotees look beautiful in Thy True Court, O Lord!
Through the Guru's instruction they are bedecked with the name.
Day and night they ever abide in bliss and by uttering His praises are absorbed in the praise -worthy Lord.
I am devoted and my soul is devoted unto those who hear and enshrine the Name in their mind.
The Reverend True God the highest of the high removes their pride and true blends them with Himself. Pause.
The honourable Master is True and true is His Name.
By the Guru's grace a few He blends with Himself.
Under the Guru's instruction they who meet God separate not again. They easily get absorbed in the True Lord.
Without Thee O Lord! nothing can be done.
Thou alone doest, beholdest and knowest well Thine doings.
Himself the Creator acts and causes to act and by the Guru's teachings blends man with Himself.
That bride of merit obtains God,
who makes the fear and love of the God (spouse) her ornament.
She who serves the True Guru is ever a happy wife and is absorbed in his true instruction.
They who forget the Name, have no abode or resting place.
They are deluded in doubt like a crow in a deserted house.
Both this world and the next they lose and pass their life in extreme agony.
Writing and writing, paper and ink fail them.
In duality none has ever attained to peace.
Falsehood they write falsehood they practise and are burnt to ashes by fixing their mind upon falsehood.
The pious persons write and deliberate over nothing but truth.
Those true persons gain the gate of salvation.
True is the paper, pen and inkpot of those who writing the truth become absorbed in the True Lord.
My Master by sitting in me's mind is beholding their actions.
The person who by Guru's grace meets God is in the account, (accepted).
Nanak, through God's Name greatness is obtained. From the perfect Guru the Name is procured.
Maajh, Third Mehl:
Your devotees look beautiful in the True Court.
Through the Word of the Guru's Shabad, they are adorned with the Naam.
They are forever in bliss, day and night; chanting the Glorious Praises of the Lord, they merge with the Lord of Glory. ||1||
I am a sacrifice, my soul is a sacrifice, to those who hear and enshrine the Naam within their minds.
The Dear Lord, the True One, the Highest of the High, subdues their ego and blends them with Himself. ||1||Pause||
True is the Dear Lord, and True is His Name.
By Guru's Grace, some merge with Him.
Through the Word of the Guru's Shabad, those who merge with the Lord shall not be separated from Him again. They merge with intuitive ease into the True Lord. ||2||
There is nothing beyond You;
You are the One who does, sees, and knows.
The Creator Himself acts, and inspires others to act. Through the Guru's Teachings, He blends us into Himself. ||3||
The virtuous soulbride finds the Lord;
she decorates herself with the Love and the Fear of God.
She who serves the True Guru is forever a happy soulbride. She is absorbed in the true teachings. ||4||
Those who forget the Word of the Shabad have no home and no place of rest.
They are deluded by doubt, like a crow in a deserted house.
They forfeit both this world and the next, and they pass their lives suffering in pain and misery. ||5||
Writing on and on endlessly, they run out of paper and ink.
Through the love with duality, no one has found peace.
They write falsehood, and they practice falsehood; they are burnt to ashes by focusing their consciousness on falsehood. ||6||
The Gurmukhs write and reflect on Truth, and only Truth.
The true ones find the gate of salvation.
True is their paper, pen and ink; writing Truth, they are absorbed in the True One. ||7||
My God sits deep within the self; He watches over us.
Those who meet the Lord, by Guru's Grace, are acceptable.
O Nanak, glorious greatness is received through the Naam, which is obtained through the Perfect Guru. ||8||22||23||
ਮਾਝ ਮਹਲਾ ੩ ॥
(ਹੇ ਕਰਤਾਰ!) ਤੇਰੇ ਸੱਚੇ ਦਰਬਾਰ ਵਿਚ (ਤੇਰੇ) ਭਗਤ ਸੋਭਾ ਪਾਉਂਦੇ ਹਨ
(ਕਿਉਂਕਿ ਉਹ ਤੇਰੀ ਮਰਯਾਦਾ ਅਨੁਸਾਰ) ਗੁਰੂ ਦੇ ਸ਼ਬਦ ਦੁਆਰਾ ਪਾਵਨ ਨਾਮ ਨਾਲ ਸਵਾਰੇ ਹੋਏ ਹੁੰਦੇ ਹਨ। (
(ਉਹ) ਦਿਨੇ ਰਾਤ ਸਦਾ ਅਨੰਦ ਵਿਚ ਰਹਿੰਦੇ ਹਨ। (ਉਹ ਤੇਰੇ) ਗੁਣ ਆਖ ਆਖ ਕੇ ਗੁਣਾਂ ਵਿਚ ਇਕਮਿਕ ਹੋਣ ਵਾਲੇ ਹਨ।੧।
ਮੈਂ ਵਾਰਨੇ ਹਾਂ ਜੀ (ਵਾਰਨੇ ਹਾਂ ਉਸ ਤੋਂ ਜਿਹੜਾ ਸਿੱਖ ਪਰਮੇਸ਼ਰ ਦਾ) ਨਾਮ ਸੁਣ ਕੇ ਮਨ ਵਿਚ ਵਸਾਉਣ ਵਾਲਾ ਹੈ
(ਕਿਉਂਕਿ) ਪਰਮੇਸ਼ਰ ਜੀ ਸਦਾ ਸੱਚਾ ਤੇ ਸਭ ਤੋਂ ਉਚਾ ਹੈ (ਉਹ ਨਾਮ ਜਪਣ ਵਾਲੇ ਜਗਿਆਸੂ ਦੀ) ਹਉਮੈ ਖ਼ਤਮ ਕਰਕੇ (ਆਪਣੇ ਨਾਲ) ਮਿਲਾਉਣ ਵਾਲਾ ਹੈ।੧।ਰਹਾਉ।
ਪਰਮੇਸ਼ਰ ਜੀਉ ਸੱਚਾ ਹੈ (ਅਤੇ ਉਸ ਦੀ) ਵਡਿਆਈ ਵੀ ਸੱਚੀ ਹੈ
(ਉਹ) ਗੁਰੂ ਦੀ ਕਿਰਪਾ ਨਾਲ ਕਿਸੇ ਵਿਰਲੇ ਨੂੰ (ਆਪਣੇ) ਨਾਲ ਮਿਲਾਉਂਦਾ ਹੈ।
ਗੁਰੂ ਦੇ ਉਪਦੇਸ਼ ਦੁਆਰਾ (ਜਿਹੜੇ ਜੀਵ ਉਸ ਪ੍ਰਭੂ ਨਾਲ) ਮਿਲਦੇ ਹਨ ਉਹ ਫਿਰ ਵਿਛੜਦੇ ਨਹੀਂ (ਸਗੋਂ) ਸਹਜੇ ਹੀ ਸੱਚ ਵਿਚ ਸਮਾਉਣ ਵਾਲੇ (ਹੋ ਜਾਂਦੇ ਹਨ)।੨।
(ਹੇ ਪ੍ਰਭੂ!) ਤੇਰੇ (ਹੁਕਮ) ਤੋਂ ਬਾਹਰ ਕੁਝ ਵੀ ਨਹੀਂ ਹੁੰਦਾ।
ਤੂੰ (ਜੀਵ ਪੈਦਾ) ਕਰ ਕਰਕੇ ਉਨ੍ਹਾਂ ਦੇ ਦਿਲ ਦੀ ਖ਼ਬਰ ਜਾਣਦਾ ਹੈਂ।
(ਐ ਮਨ! ਅਸਲ ਵਿਚ) ਕਰਤਾ (ਸਭ ਕੁਝ) ਆਪ ਹੀ ਕਰ ਰਿਹਾ ਹੈ (ਅਤੇ) ਗੁਰਮਤਿ ਦੁਆਰਾ ਆਪ ਹੀ (ਉਨ੍ਹਾਂ ਨੂੰ) ਆਪਣੇ ਮਨ ਵਿਚ ਮਿਲਾਉਣ ਵਾਲਾ ਹੈ।੩।
(ਦੈਵੀ) ਗੁਣਾਂ ਦੇ ਧਾਰਨ ਕਰਨ ਵਾਲੀ (ਉਹ ਜੀਵ ਰੂਪ) ਇਸਤਰੀ (ਹੀ) ਹਰੀ (ਰੂਪ ਮਾਲਕ ਨੂੰ) ਪ੍ਰਾਪਤ ਕਰੇਗੀ,
(ਜੋ ਪਹਿਲਾਂ ਆਪਣੇ ਮਾਲਕ ਦੀ ਹੋਂਦ ਨੂੰ ਦ੍ਰਿੜ ਕਰਕੇ ਉਸ ਦੇ ਨਿਰਮਲ) ਭੈ ਅਤੇ ਪ੍ਰੇਮ ਵਿਚ (ਰਹਿਣ ਦਾ) ਸ਼ਿੰਗਾਰ ਬਣਾਵੇਗੀ।
(ਇਸ ਪ੍ਰਕਾਰ ਜਿਹੜੀ ਜਗਿਆਸੂ ਇਸਤਰੀ ਗੁਣਾਂ ਦੁਆਰਾ ਸਤਿਗੁਰੂ ਨੂੰ ਸੇਂਵਦੀ ਹੈ (ਉਹ) ਸਦਾ ਹੀ ਸੁਹਾਗਣ (ਹੈ ਅਤੇ) ਸੱਚ ਦੇ ਉਪਦੇਸ਼ ਵਿਚ ਸਮਾਉਣ ਵਾਲੀ ਹੈ।੪।
(ਜਿਹੜੇ ਜੀਵ ਗੁਰ-ਪਰਮੇਸ਼ਰ ਦੇ) ਉਪਦੇਸ਼ ਨੂੰ ਭੁਲਾਉਣ ਵਾਲੇ ਹਨ, ਉਨ੍ਹਾਂ ਨੂੰ (ਕਿਤੇ ਵੀ) ਥਾਂ ਟਿਕਾਣਾ ਨਹੀਂ (ਮਿਲਦਾ,
ਉਹ ਮੰਦਭਾਗੇ) ਭਰਮ ਵਿਚ ਭੁਲੇ ਹੋਏ ਹਨ (ਅਤੇ ਇਉਂ ਵਿਲਕਦੇ ਰਹਿੰਦੇ ਹਨ ਜਿਵੇਂ ਕਿਸੇ) ਖ਼ਾਲੀ ਘਰ ਵਿਚ ਕਾਂ।
ਉਨ੍ਹਾਂ ਨੇ ਇਹ) ਲੋਕ ਅਤੇ ਪਰਲੋਕ ਦੋਵੇਂ ਹੀ ਗੁਆ ਲਏ ਹਨ ਅਤੇ ਨਿਰੋਲ ਦੁਖ ਵਿਚ ਹੀ (ਸਾਰੀ ਉਮਰ) ਬਿਤਾਉਣ ਵਾਲੇ (ਬਣ ਗਏ ਹਨ)।੫।
(ਜਿਨ੍ਹਾਂ ਲਿਖਾਰੀਆਂ ਨੇ ਪਰਮੇਸ਼ਰ ਦੇ ਨਾਮ ਦੀ ਗੱਲ ਤੋਂ ਬਿਨਾਂ ਹੋਰ ਕੁਝ ਲਿਖਿਆ ਅਤੇ ਉਨ੍ਹਾਂ ਨੇ) ਲਿਖਦਿਆਂ ਲਿਖਦਿਆਂ ਕਾਗਜ਼ ਅਤੇ ਸਿਆਈ (ਐਵੇਂ) ਵਿਅਰਥ ਗਵਾ ਦਿਤੀ।
ਪਦ ਉਨ੍ਹਾਂ ਨੂੰ ਮਨ ਦੀ ਸ਼ਾਂਤੀ ਜਾਂ ਸੁਖ ਪ੍ਰਾਪਤ ਨਾ ਹੋਇਆ,
ਸੋ ਤੱਤ ਇਹ ਹੈ ਕਿ) ਇਕ ਪਰਮੇਸ਼ਰ ਨੂੰ ਛੱਡ ਕੇ (ਹੋਰ ਕਿਸੇ) ਦੂਜੀ ਲਗਨ ਵਿਚ ਅਸਲੀ ਸੁਖ ਕੋਈ ਵੀ ਨਹੀਂ ਪਾਉਂਦਾ। (ਅਜਿਹੇ ਮਨੁੱਖ ਸਦਾ) ਕੂੜ ਲਿਖਦੇ ਹਨ, ਕੂੜ ਹੀ ਇਕਠਾ ਕਰਦੇ ਹਨ (ਅਤੇ) ਕੂੜ ਵਿਚ ਚਿਤ ਲਾਉਣ ਵਾਲੇ (ਅੰਤ ਨੂੰ) ਕੂੜ ਹੀ ਸੜ ਜਾਂਦੇ ਹਨ।੬।
(ਇਸ ਦੇ ਉਲਟ ਜਿਹੜੇ) ਗੁਰੂ ਅਨੁਸਾਰੀ ਸਿਖ ਨਿਰੋਲ ਸੱਚ ਵੀਚਾਰ ਲਿਖਦੇ ਹਨ।
ਉਹ ਸੱਚੇ ਸੇਵਕ ਜਨ (ਅੰਤ ਨੂੰ) ਮੁਕਤੀ ਦਾ ਦਰਵਾਜ਼ਾ ਪਾ ਲੈਂਦੇ ਹਨ।
(ਉਨ੍ਹਾਂ ਦਾ) ਕਾਗਜ਼, ਕਲਮ (ਅਤੇ) ਦਵਾਤ ਸੱਚੀ ਹੈ (ਕਿਉਂਕਿ ਉਹ) ਸਚਾਈ ਲਿਖ ਕੇ ਸੱਚ ਵਿਚ ਹੀ ਸਮਾਉਣ ਵਾਲੇ (ਬਣ ਜਾਂਦੇ ਹਨ)।੭।
(ਅੰਤ ਵਿਚ) ਨਾਨਕ (ਗੁਰੂ ਜੀ ਸਾਰੀ ਵੀਚਾਰ ਦਾ ਨਿਚੋੜ ਕਢਦੇ ਹਨ ਕਿ) ਮੇਰਾ ਪ੍ਰਭੂ (ਸਭ ਜੀਵਾਂ ਦੇ ਹਿਰਦਿਆਂ) ਅੰਦਰ ਬੈਠਾ ਵੇਖ ਰਿਹਾ ਹੈ;
(ਰਬੀ ਮਰਯਾਦਾ ਅਨੁਸਾਰ ਜਿਹੜਾ ਕੋਈ) ਗੁਰੂ ਦੀ ਕਿਰਪਾ ਦੁਆਰਾ (ਉਸ ਪ੍ਰਭੂ ਨੂੰ) ਮਿਲ ਜਾਂਦਾ ਹੈ ਉਹ ਹੀ ਲੇਖੇ ਵਿਚ ਪੈਂਦਾ ਹੈ ਭਾਵ ਪਰਵਾਣ ਹੁੰਦਾ ਹੈ।
(ਉਨ੍ਹਾਂ ਨੂੰ ਉਸ ਪ੍ਰਭੂ ਪਾਸੋਂ ਨਾਮ ਰੂਪ) ਵਡਿਆਈ ਮਿਲਦੀ ਹੈ (ਜਿਹੜੀ ਕਿ) ਪੂਰੇ ਗੁਰੂ ਰਾਹੀਂ ਪ੍ਰਾਪਤ ਕੀਤੀ ਜਾਂਦੀ ਹੈ।੮।੨੨।੨੩।
(ਹੇ ਪ੍ਰਭੂ!) ਤੇਰੀ ਭਗਤੀ ਕਰਨ ਵਾਲੇ ਬੰਦੇ ਤੇਰੇ ਸਦਾ-ਥਿਰ ਰਹਿਣ ਵਾਲੇ ਦਰਬਾਰ ਵਿਚ ਸੋਭਾ ਪਾਂਦੇ ਹਨ।
(ਹੇ ਭਾਈ!) ਭਗਤ ਜਨ ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦੇ ਨਾਮ ਵਿਚ ਜੁੜ ਕੇ ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ।
ਉਹ ਸਦਾ ਆਤਮਕ ਆਨੰਦ ਵਿਚ ਟਿਕੇ ਰਹਿੰਦੇ ਹਨ, ਉਹ ਦਿਨ ਰਾਤ ਪ੍ਰਭੂ ਦੇ ਗੁਣ ਉਚਾਰ ਉਚਾਰ ਕੇ ਗੁਣਾਂ ਦੇ ਮਾਲਕ ਪ੍ਰਭੂ ਵਿਚ ਸਮਾਏ ਰਹਿੰਦੇ ਹਨ ॥੧॥
ਮੈਂ ਉਹਨਾਂ ਮਨੁੱਖਾਂ ਤੋਂ ਸਦਾ ਕੁਰਬਾਨ ਸਦਕੇ ਜਾਂਦਾ ਹਾਂ, ਜੇਹੜੇ ਪਰਮਾਤਮਾ ਦਾ ਨਾਮ ਸੁਣ ਕੇ ਆਪਣੇ ਮਨ ਵਿਚ ਵਸਾਈ ਰੱਖਦੇ ਹਨ।
ਉਹ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ (ਜੀਵਾਂ ਵਾਲੀ 'ਮੈਂ ਮੇਰੀ' ਤੋਂ) ਬਹੁਤ ਉੱਚਾ ਹੈ, (ਵਡ ਭਾਗੀ ਜੀਵ) ਹਉਮੈ ਮਾਰ ਕੇ (ਹੀ) ਉਸ ਵਿਚ ਲੀਨ ਹੁੰਦੇ ਹਨ ॥੧॥ ਰਹਾਉ ॥
ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ। ਉਸ ਦੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ।
ਗੁਰੂ ਦੀ ਕਿਰਪਾ ਨਾਲ ਕਿਸੇ (ਵਿਰਲੇ ਵਡ-ਭਾਗੀ) ਨੂੰ (ਪ੍ਰਭੂ ਆਪਣੇ ਚਰਨਾਂ ਵਿਚ) ਮਿਲਾਂਦਾ ਹੈ।
ਜੇਹੜੇ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਵਿਚ) ਮਿਲਦੇ ਹਨ, ਉਹ (ਉਸ ਤੋਂ) ਵਿੱਛੁੜਦੇ ਨਹੀਂ। ਉਹ ਆਤਮਕ ਅਡੋਲਤਾ ਵਿਚ ਤੇ ਸਦਾ-ਥਿਰ ਪ੍ਰਭੂ ਵਿਚ ਲੀਨ ਹੋਏ ਰਹਿੰਦੇ ਹਨ ॥੨॥
(ਹੇ ਭਾਈ!) ਤੈਥੋਂ (ਭਾਵ, ਤੇਰੇ ਹੁਕਮ ਤੋਂ) ਬਾਹਰ ਕੁਝ ਨਹੀਂ ਹੋ ਸਕਦਾ।
ਤੂੰ (ਜਗਤ) ਪੈਦਾ ਕਰ ਕੇ (ਉਸ ਦੀ) ਸੰਭਾਲ (ਭੀ) ਕਰਦਾ ਹੈਂ, ਤੂੰ (ਹਰੇਕ ਦੇ ਦਿਲ ਦੀ) ਜਾਣਦਾ ਭੀ ਹੈਂ।
(ਹੇ ਭਾਈ!) ਕਰਤਾਰ ਆਪ ਹੀ (ਸਭ ਜੀਵਾਂ ਵਿਚ ਵਿਆਪਕ ਹੋ ਕੇ ਸਭ ਕੁਝ) ਕਰਦਾ ਹੈ (ਤੇ ਜੀਵਾਂ ਪਾਸੋਂ) ਕਰਾਂਦਾ ਹੈ, ਗੁਰੂ ਦੀ ਮਤਿ ਦੀ ਰਾਹੀਂ ਆਪ ਹੀ ਜੀਵਾਂ ਨੂੰ ਆਪਣੇ ਵਿਚ ਮਿਲਾਂਦਾ ਹੈ ॥੩॥
ਜੇਹੜੀ ਜੀਵ-ਇਸਤ੍ਰੀ ਪਰਮਾਤਮਾ ਦੇ ਗੁਣ ਆਪਣੇ ਅੰਦਰ ਵਸਾਂਦੀ ਹੈ ਉਹ ਪਰਮਾਤਮਾ ਨੂੰ ਮਿਲ ਪੈਂਦੀ ਹੈ।
ਪਰਮਾਤਮਾ ਦੇ ਡਰ-ਅਦਬ ਵਿਚ ਰਹਿ ਕੇ, ਪਰਮਾਤਮਾ ਦੇ ਪ੍ਰੇਮ ਵਿਚ ਜੁੜ ਕੇ ਉਹ (ਪਰਮਾਤਮਾ ਦੇ ਗੁਣਾਂ ਨੂੰ ਆਪਣੇ ਜੀਵਨ ਦਾ) ਸਿੰਗਾਰ ਬਣਾਂਦੀ ਹੈ।
ਉਹ ਗੁਰੂ ਨੂੰ ਆਸਰਾ-ਪਰਨਾ ਬਣਾ ਕੇ ਸਦਾ ਲਈ ਖਸਮ-ਪ੍ਰਭੂ ਵਾਲੀ ਬਣ ਜਾਂਦੀ ਹੈ, ਉਹ ਪ੍ਰਭੂ-ਮਿਲਾਪ ਵਾਲੇ ਗੁਰ-ਉਪਦੇਸ਼ ਵਿਚ ਲੀਨ ਰਹਿੰਦੀ ਹੈ ॥੪॥
ਜੇਹੜੇ ਮਨੁੱਖ ਗੁਰੂ ਦੇ ਸ਼ਬਦ ਨੂੰ ਭੁਲਾ ਦੇਂਦੇ ਹਨ ਉਹਨਾਂ ਨੂੰ (ਪਰਮਾਤਮਾ ਦੀ ਹਜ਼ੂਰੀ ਵਿਚ) ਕੋਈ ਥਾਂ-ਥਿੱਤਾ ਨਹੀਂ ਮਿਲਦਾ। ਉਹ (-ਮਾਇਆ-ਮੋਹ ਦੀ) ਭਟਕਣਾ ਵਿਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ।
ਜਿਵੇਂ ਕੋਈ ਕਾਂ ਕਿਸੇ ਉੱਜੜੇ ਘਰ ਵਿਚ (ਜਾ ਕੇ ਖਾਣ ਲਈ ਕੁਝ ਨਹੀਂ ਲੱਭ ਸਕਦਾ, ਤਿਵੇਂ ਗੁਰ-ਸ਼ਬਦ ਨੂੰ ਭੁਲਾਣ ਵਾਲੇ ਬੰਦੇ ਆਤਮਕ ਜੀਵਨ ਵੱਲੋਂ ਖ਼ਾਲੀ-ਹੱਥ ਹੀ ਰਹਿੰਦੇ ਹਨ)।
ਉਹ ਮਨੁੱਖ ਇਹ ਲੋਕ ਤੇ ਪਰਲੋਕ ਦੋਵੇਂ ਹੀ ਜ਼ਾਇਆ ਕਰ ਲੈਂਦੇ ਹਨ, ਉਹਨਾਂ ਦੀ ਉਮਰ ਸਦਾ ਦੁੱਖ ਵਿਚ ਹੀ ਬੀਤਦੀ ਹੈ ॥੫॥
(ਮਾਇਆ-ਵੇੜ੍ਹੇ ਮਨੁੱਖ ਮਾਇਆ ਦੇ ਲੇਖੇ) ਲਿਖਦੇ ਲਿਖਦੇ (ਅਨੇਕਾਂ) ਕਾਗ਼ਜ਼ ਤੇ (ਬੇਅੰਤ) ਸਿਆਹੀ ਮੁਕਾ ਲੈਂਦੇ ਹਨ,
ਪਰ ਮਾਇਆ ਦੇ ਮੋਹ ਵਿਚ ਫਸੇ ਰਹਿ ਕੇ ਕਿਸੇ ਨੇ ਕਦੇ ਆਤਮਕ ਆਨੰਦ ਨਹੀਂ ਮਾਣਿਆ।
ਉਹ ਮਾਇਆ ਦਾ ਹੀ ਲੇਖਾ ਲਿਖਦੇ ਰਹਿੰਦੇ ਹਨ, ਅਤੇ ਮਾਇਆ ਹੀ ਇਕੱਠੀ ਕਰਦੇ ਰਹਿੰਦੇ ਹਨ, ਉਹ ਸਦਾ ਖਿੱਝਦੇ ਹੀ ਰਹਿੰਦੇ ਹਨ ਕਿਉਂਕਿ ਉਹ ਨਾਸਵੰਤ ਮਾਇਆ ਵਿਚ ਹੀ ਆਪਣਾ ਮਨ ਜੋੜੀ ਰੱਖਦੇ ਹਨ ॥੬॥
ਗੁਰੂ ਦੀ ਸਰਨ ਵਿਚ ਰਹਿਣ ਵਾਲੇ ਮਨੁੱਖ ਸਦਾ-ਥਿਰ ਪ੍ਰਭੂ ਦਾ ਨਾਮ ਲਿਖਦੇ ਹਨ, ਪਰਮਾਤਮਾ ਦੇ ਗੁਣਾਂ ਦਾ ਵਿਚਾਰ ਲਿਖਦੇ ਹਨ।
ਉਹ ਮਨੁੱਖ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦੇ ਹਨ, ਉਹ ਮਾਇਆ ਦੇ ਮੋਹ ਤੋਂ ਖ਼ਲਾਸੀ ਦਾ ਰਾਹ ਲੱਭ ਲੈਂਦੇ ਹਨ।
ਉਹਨਾਂ ਮਨੁੱਖਾਂ ਦਾ ਕਾਗ਼ਜ਼ ਸਫਲ ਹੈ, ਉਹਨਾਂ ਦੀ ਕਲਮ ਸਫਲ ਹੈ, ਦਵਾਤ ਭੀ ਸਫਲ ਹੈ, ਜੇਹੜੇ ਸਦਾ-ਥਿਰ ਪ੍ਰਭੂ ਦਾ ਨਾਮ ਲਿਖ ਲਿਖ ਕੇ ਸਦਾ-ਥਿਰ ਪ੍ਰਭੂ ਦੇ ਵਿਚ ਹੀ ਲੀਨ ਰਹਿੰਦੇ ਹਨ ॥੭॥
(ਹੇ ਭਾਈ!) ਮੇਰਾ ਪਰਮਾਤਮਾ (ਸਭ ਜੀਵਾਂ ਦੇ) ਅੰਦਰ ਬੈਠਾ (ਹਰੇਕ ਦੀ) ਸੰਭਾਲ ਕਰਦਾ ਹੈ।
ਜੇਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਉਸ ਪਰਮਾਤਮਾ ਦੇ ਚਰਨਾਂ ਵਿਚ ਜੁੜਦਾ ਹੈ, ਉਹੀ ਮਨੁੱਖ ਪਰਮਾਤਮਾ ਦੀਆਂ ਨਜ਼ਰਾਂ ਵਿਚ ਪਰਵਾਨ ਹੁੰਦਾ ਹੈ।
ਹੇ ਨਾਨਕ! ਪਰਮਾਤਮਾ ਦਾ ਨਾਮ ਪੂਰੇ ਗੁਰੂ ਪਾਸੋਂ ਹੀ ਮਿਲਦਾ ਹੈ। ਜਿਸ ਨੂੰ ਨਾਮ ਮਿਲ ਜਾਂਦਾ ਹੈ, ਉਹ (ਪਰਮਾਤਮਾ ਦੀ ਹਜ਼ੂਰੀ ਵਿਚ) ਆਦਰ ਪ੍ਰਾਪਤ ਕਰਦਾ ਹੈ ॥੮॥੨੨॥੨੩॥
ਮਾਝ, ਤੀਜੀ ਪਾਤਸ਼ਾਹੀ।
ਤੇਰੇ ਜਾਨਿਸਾਰ ਤੇਰੀ ਸੱਚੀ ਦਰਗਾਹ ਅੰਦਰ ਸੋਹਣੇ ਲਗਦੇ ਹਨ।
ਗੁਰਾਂ ਦੇ ਉਪਦੇਸ਼ ਰਾਹੀਂ ਉਹ ਨਾਮ ਨਾਲ ਸਸ਼ੋਭਤ ਹੋ ਜਾਂਦੇ ਹਨ।
ਦਿਨ ਰਾਤ ਉਹ ਸਦੀਵ ਹੀ ਖੁਸ਼ੀ ਅੰਦਰ ਵਿਚਰਦੇ ਹਨ ਅਤੇ ਉਸ ਦੀ ਕੀਰਤੀ ਉਚਾਰਨ ਕਰ ਕੇ ਕੀਰਤੀ-ਮਾਨ ਸੁਆਮੀ ਅੰਦਰ ਲੀਨ ਹੋ ਜਾਂਦੇ ਹਨ।
ਮੈਂ ਸਦਕੇ ਹਾਂ ਅਤੇ ਮੇਰੀ ਜਿੰਦੜੀ ਸਦਕੇ ਹੈ ਉਨ੍ਹਾਂ ਉਤੋਂ ਜੋ ਨਾਮ ਨੂੰ ਸਰਵਣ ਕਰਦੇ ਤੇ ਆਪਣੇ ਚਿੱਤ ਵਿੱਚ ਟਿਕਾਉਂਦੇ ਹਨ।
ਪੂਜਯ ਸੱਚਾ ਵਾਹਿਗੁਰੂ ਬੁਲੰਦਾਂ ਦਾ ਪਰਮ ਬੁਲੰਦ, ਉਨ੍ਹਾਂ ਦਾ ਹੰਕਾਰ ਦੂਰ ਕਰਕੇ ਆਪਦੇ ਨਾਲ ਉਨ੍ਹਾਂ ਨੂੰ ਮਿਲਾ ਲੈਂਦਾ ਹੈ। ਠਹਿਰਾਉ।
ਮਾਣਨੀਯ ਮਾਲਕ ਸੱਚਾ ਹੈ ਅਤੇ ਸੱਚਾ ਹੈ ਉਸ ਦਾ ਨਾਮ।
ਗੁਰਾਂ ਦੀ ਦਇਆ ਦੁਆਰਾ ਉਹ ਕਿਸੇ ਵਿਰਲੇ ਨੂੰ ਆਪਦੇ ਨਾਲ ਮਿਲਾਉਂਦਾ ਹੈ।
ਗੁਰਾਂ ਦੇ ਉਪਦੇਸ਼ ਤਾਬੇ ਜੋ ਵਾਹਿਗੁਰੂ ਨੂੰ ਮਿਲੇ ਹਨ ਉਹ ਮੁੜ ਵਿਛੜਦੇ ਨਹੀਂ। ਉਹ ਸੁਖੈਨ ਹੀ, ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦੇ ਹਨ।
ਤੇਰੇ ਬਗੇਰ, ਹੈ ਸਾਈਂ! ਕੁਝ ਭੀ ਕੀਤਾ ਨਹੀਂ ਜਾ ਸਕਦਾ।
ਕੇਵਲ ਤੂੰ ਹੀ ਆਪਦੇ ਕੰਮਾਂ ਨੂੰ ਕਰਦਾ ਦੇਖਦਾ ਅਤੇ ਚੰਗੀ ਤਰ੍ਰਾਂ ਜਾਣਦਾ ਹੈ।
ਖੁਦ ਹੀ ਸਿਰਜਣਹਾਰ ਕਰਦਾ ਤੇ ਕਰਾਉਂਦਾ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਬੰਦੇ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
ਉਹ ਨੇਕੀ ਨਿਪੁੰਨ ਪਤਨੀ ਵਾਹਿਗੁਰੂ ਨੂੰ ਪਾ ਲੈਂਦੀ ਹੈ,
ਜੋ ਪਤੀ ਦੇ ਡਰ ਤੇ ਪਿਆਰ ਨੂੰ ਆਪਣਾ ਹਾਰ ਸ਼ਿੰਗਾਰ ਬਣਾਉਂਦੀ ਹੈ।
ਜੋ ਸੱਚੇ ਗੁਰਾਂ ਦੀ ਟਹਿਲ ਕਾਮਉਂਦੀ ਹੈ ਉਹ ਹਮੇਸ਼ਾਂ ਲਈ ਚੰਗੀ ਵਸਣ ਵਾਲੀ ਵਹੁਟੀ ਹੈ ਅਤੇ ਉਸ ਦੇ ਸੰਚੇ ਉਪਦੇਸ਼ ਵਿੱਚ ਲੀਨ ਹੋ ਜਾਂਦੀ ਹੈ।
ਜੋ ਨਾਮ ਨੂੰ ਭੁਲਾਉਂਦੇ ਹਨ ਉਨ੍ਹਾਂ ਦਾ ਕੋਈ ਟਿਕਾਣਾ ਜਾ ਆਰਾਮ ਦਾ ਅਸਥਾਨ ਨਹੀਂ।
ਉਹ ਸੁਨਸਾਨ ਮਕਾਨ ਵਿੱਚ ਕਾਂ ਦੇ ਵਾਙੂ ਵਹਿਮ ਅੰਦਰ ਭਟਕਦੇ ਫਿਰਦੇ ਹਨ।
ਇਹ ਲੋਕ ਅਤੇ ਪ੍ਰਲੋਕ ਉਹ ਦੋਵੇ ਹੀ ਵੰਞਾ ਲੈਂਦੇ ਹਨ ਅਤੇ ਆਪਣਾ ਜੀਵਨ ਅਤਿਅੰਤ ਤਕਲੀਫ ਅੰਦਰ ਗੁਜਾਰਦੇ ਹਨ।
ਲਿਖਦਿਆਂ ਤੇ ਲਿਖਦਿਆਂ ਉਨ੍ਹਾ ਦਾ ਕਾਗਜ ਤੇ ਸਿਆਹੀ ਨਿਖੁਟ ਜਾਂਦੇ ਹਨ।
ਦਵੈਤ-ਭਾਵ ਵਿੱਚ ਕਦੇ ਕਿਸੇ ਨੂੰ ਭੀ ਆਰਾਮ ਪਰਾਪਤ ਨਹੀਂ ਹੋਇਆ।
ਝੂਠ ਉਹ ਲਿਖਦੇ ਹਨ, ਝੂਠ ਦਾ ਉਹ ਅਭਿਆਸ ਕਰਦੇ ਹਨ ਅਤੇ ਝੂਠ ਨਾਲ ਆਪਦਾ ਮਨ ਜੋੜ ਕੇ ਉਹ ਸੜ-ਸੁਆਹ ਹੋ ਜਾਂਦੇ ਹਨ।
ਪਵਿੱਤ੍ਰ ਪੁਰਸ਼ ਨਿਰੋਲ ਸੱਚ ਹੀ ਲਿਖਦੇ ਅਤੇ ਸੋਚਦੇ ਸਮਝਦੇ ਹਨ।
ਉਹ ਸੱਚੇ ਪੁਰਸ਼ ਮੁਕਤੀ ਦਾ ਦਰਵਾਜ਼ਾ ਪਾ ਲੈਂਦੇ ਹਨ।
ਸੱਚਾ ਹੈ ਕਾਗਜ, ਕਲਮ ਅਤੇ ਦਵਾਤ ਉਨ੍ਹਾਂ ਦੀ ਜੋ ਸੱਚ ਨੂੰ ਲਿਖ ਕੇ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦੇ ਹਨ।
ਮੇਰਾ ਮਾਲਕ ਮਨੁੱਖਾਂ ਦੇ ਮਨ ਵਿੱਚ ਬਹਿ ਕੇ ਉਨ੍ਹਾਂ ਦੇ ਕਰਮ ਦੇਖ ਰਿਹਾ ਹੈ।
ਜੋ ਪੁਰਸ਼ ਗੁਰਾਂ ਦੀ ਮਿਹਰ ਦੁਆਰਾ ਵਾਹਿਗੁਰੂ ਨੂੰ ਮਿਲਦਾ ਹੈ ਉਹ ਹਿਸਾਬ ਕਿਤਾਬ ਵਿੱਚ (ਪਰਵਾਨ) ਹੈ।
ਨਾਨਕ ਰੱਬ ਦੇ ਨਾਮ ਰਾਹੀਂ ਬਜੁਰਗੀ ਪਰਾਪਤ ਹੁੰਦੀ ਹੈ। ਪੂਰਨ ਗੁਰਾਂ ਪਾਸੋਂ ਨਾਮ ਪਾਹਿਆ ਜਾਂਦਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.