ਹਉਮੈ ਮੈਲੁ ਲਾਗੀ ਗੁਰ ਸਬਦੀ ਖੋਵੈ ॥
ਮਨੁ ਨਿਰਮਲੁ ਅਨਦਿਨੁ ਭਗਤੀ ਰਾਤਾ ਭਗਤਿ ਕਰੇ ਹਰਿ ਪਾਵਣਿਆ ॥੧॥
ਹਉ ਵਾਰੀ ਜੀਉ ਵਾਰੀ ਆਪਿ ਭਗਤਿ ਕਰਨਿ ਅਵਰਾ ਭਗਤਿ ਕਰਾਵਣਿਆ ॥
ਤਿਨਾ ਭਗਤ ਜਨਾ ਕਉ ਸਦ ਨਮਸਕਾਰੁ ਕੀਜੈ ਜੋ ਅਨਦਿਨੁ ਹਰਿ ਗੁਣ ਗਾਵਣਿਆ ॥੧॥ ਰਹਾਉ ॥
ਪੂਰੈ ਭਾਗਿ ਗੁਰ ਸੇਵਾ ਹੋਵੈ ਗੁਰ ਸੇਵਾ ਤੇ ਸੁਖੁ ਪਾਵਣਿਆ ॥੨॥
ਸਦਾ ਮੁਕਤੁ ਹਰਿ ਮੰਨਿ ਵਸਾਏ ਸਹਜੇ ਸਹਜਿ ਸਮਾਵਣਿਆ ॥੩॥
ਬਿਰਥਾ ਜਨਮੁ ਗਵਾਇਆ ਕਪਟੀ ਬਿਨੁ ਸਬਦੈ ਦੁਖੁ ਪਾਵਣਿਆ ॥੪॥
ਸਤਿਗੁਰੁ ਆਪੇ ਮੇਲਿ ਮਿਲਾਏ ਮਿਲਿ ਪ੍ਰੀਤਮ ਸੁਖੁ ਪਾਵਣਿਆ ॥੫॥
ਆਪਿ ਡੁਬੇ ਸਗਲੇ ਕੁਲ ਡੋਬੇ ਕੂੜੁ ਬੋਲਿ ਬਿਖੁ ਖਾਵਣਿਆ ॥੬॥
ਇਸੁ ਤਨ ਮਹਿ ਮਨੁ ਕੋ ਗੁਰਮੁਖਿ ਦੇਖੈ ॥
ਸਿਧ ਸਾਧਿਕ ਮੋਨਿਧਾਰੀ ਰਹੇ ਲਿਵ ਲਾਇ ਤਿਨ ਭੀ ਤਨ ਮਹਿ ਮਨੁ ਨ ਦਿਖਾਵਣਿਆ ॥੭॥
ਮਾਝਮਹਲਾ੩॥
ਆਤਮਰਾਮਪਰਗਾਸੁਗੁਰਤੇਹੋਵੈ॥
ਹਉਮੈਮੈਲੁਲਾਗੀਗੁਰਸਬਦੀਖੋਵੈ॥
ਮਨੁਨਿਰਮਲੁਅਨਦਿਨੁਭਗਤੀਰਾਤਾਭਗਤਿਕਰੇਹਰਿਪਾਵਣਿਆ॥੧॥
ਹਉਵਾਰੀਜੀਉਵਾਰੀਆਪਿਭਗਤਿਕਰਨਿਅਵਰਾਭਗਤਿਕਰਾਵਣਿਆ॥
ਤਿਨਾਭਗਤਜਨਾਕਉਸਦਨਮਸਕਾਰੁਕੀਜੈਜੋਅਨਦਿਨੁਹਰਿਗੁਣਗਾਵਣਿਆ॥੧॥ਰਹਾਉ॥
ਆਪੇਕਰਤਾਕਾਰਣੁਕਰਾਏ॥
ਜਿਤੁਭਾਵੈਤਿਤੁਕਾਰੈਲਾਏ॥
ਪੂਰੈਭਾਗਿਗੁਰਸੇਵਾਹੋਵੈਗੁਰਸੇਵਾਤੇਸੁਖੁਪਾਵਣਿਆ॥੨॥
ਮਰਿਮਰਿਜੀਵੈਤਾਕਿਛੁਪਾਏ॥
ਗੁਰਪਰਸਾਦੀਹਰਿਮੰਨਿਵਸਾਏ॥
ਸਦਾਮੁਕਤੁਹਰਿਮੰਨਿਵਸਾਏਸਹਜੇਸਹਜਿਸਮਾਵਣਿਆ॥੩॥
ਬਹੁਕਰਮਕਮਾਵੈਮੁਕਤਿਨਪਾਏ॥
ਦੇਸੰਤਰੁਭਵੈਦੂਜੈਭਾਇਖੁਆਏ॥
ਬਿਰਥਾਜਨਮੁਗਵਾਇਆਕਪਟੀਬਿਨੁਸਬਦੈਦੁਖੁਪਾਵਣਿਆ॥੪॥
ਧਾਵਤੁਰਾਖੈਠਾਕਿਰਹਾਏ॥
ਗੁਰਪਰਸਾਦੀਪਰਮਪਦੁਪਾਏ॥
ਸਤਿਗੁਰੁਆਪੇਮੇਲਿਮਿਲਾਏਮਿਲਿਪ੍ਰੀਤਮਸੁਖੁਪਾਵਣਿਆ॥੫॥
ਇਕਿਕੂੜਿਲਾਗੇਕੂੜੇਫਲਪਾਏ॥
ਦੂਜੈਭਾਇਬਿਰਥਾਜਨਮੁਗਵਾਏ॥
ਆਪਿਡੁਬੇਸਗਲੇਕੁਲਡੋਬੇਕੂੜੁਬੋਲਿਬਿਖੁਖਾਵਣਿਆ॥੬॥
ਇਸੁਤਨਮਹਿਮਨੁਕੋਗੁਰਮੁਖਿਦੇਖੈ॥
ਭਾਇਭਗਤਿਜਾਹਉਮੈਸੋਖੈ॥
ਸਿਧਸਾਧਿਕਮੋਨਿਧਾਰੀਰਹੇਲਿਵਲਾਇਤਿਨਭੀਤਨਮਹਿਮਨੁਨਦਿਖਾਵਣਿਆ॥੭॥
ਆਪਿਕਰਾਏਕਰਤਾਸੋਈ॥
ਹੋਰੁਕਿਕਰੇਕੀਤੈਕਿਆਹੋਈ॥
ਨਾਨਕਜਿਸੁਨਾਮੁਦੇਵੈਸੋਲੇਵੈਨਾਮੋਮੰਨਿਵਸਾਵਣਿਆ॥੮॥੨੩॥੨੪॥
mājh mahalā 3 .
ātam rām paragās gur tē hōvai .
haumai mail lāgī gur sabadī khōvai .
man niramal anadin bhagatī rātā bhagat karē har pāvaniā .1.
hau vārī jīu vārī āp bhagat karan avarā bhagat karāvaniā .
tinā bhagat janā kau sad namasakār kījai jō anadin har gun gāvaniā .1. rahāu .
āpē karatā kāran karāē .
jit bhāvai tit kārai lāē .
pūrai bhāg gur sēvā hōvai gur sēvā tē sukh pāvaniā .2.
mar mar jīvai tā kish pāē .
gur parasādī har mann vasāē .
sadā mukat har mann vasāē sahajē sahaj samāvaniā .3.
bah karam kamāvai mukat n pāē .
dēsantar bhavai dūjai bhāi khuāē .
birathā janam gavāiā kapatī bin sabadai dukh pāvaniā .4.
dhāvat rākhai thāk rahāē .
gur parasādī param pad pāē .
satigur āpē mēl milāē mil prītam sukh pāvaniā .5.
ik kūr lāgē kūrē phal pāē .
dūjai bhāi birathā janam gavāē .
āp dubē sagalē kul dōbē kūr bōl bikh khāvaniā .6.
is tan mah man kō guramukh dēkhai .
bhāi bhagat jā haumai sōkhai .
sidh sādhik mōnidhārī rahē liv lāi tin bhī tan mah man n dikhāvaniā .7.
āp karāē karatā sōī .
hōr k karē kītai kiā hōī .
nānak jis nām dēvai sō lēvai nāmō mann vasāvaniā .8.23.24.
Majh, Third Guru.
It is from the Guru that the light of the all-pervading soul shines.
The filth of ego, attached to ma's mind is removed by the Guru's gospel.
The man who night and day remains imbued with the Lord's worship becomes pure and obtains God by performing His devotional service.
I am a sacrifice and my soul is a sacrifice unto those who themselves perform the Lord's worship, and cause others to take to Master's Meditation.
Ever make obeisance unto those pious person who night and day chant God's glories. Pause.
The creator Himself does the deeds.
He yokes man to the task which He likes.
Through perfect Good fortune the Guru's service is performed. From the Guru's service alone solace is procured.
If man lives after eradicating his ego then does he gain something.
By the Guru's grace he enshrines God in his mind.
He, who places the Lord within his heart is ever emancipated and easily gets absorbed in the Master.
Man performs many rituals but gains not deliverance.
In the country he wanders about, and on account of another's love he is ruined.
Vainly does the deceiver lose his life. Without God's Name he undergoes hardships.
He who restrains his wandering mind and keeps it steady,
by the Guru's grace obtains the highest rank.
The True Guru himself unites man in the union of God who by meeting the Beloved, attains to peace.
Some are linked with falsehood and false are the boons they obtain.
In duality they waste their life in vain.
They drown themselves and drown their entire lineage. By telling lies they eat poison.
Some solitary Guruward looks into his mind within this body.
Through affectionate service his ego evaporates.
The adepts strivers and silent ones are tired of cultivating love. They too have not seen the mind in their body.
That Creator Himself makes us work.
What can some one else do? What can be done by his doing.
Nanak he on whom the Lord bestows His Name obtains and treasures it in his heart.
Maajh, Third Mehl:
The Divine Light of the Supreme Soul shines forth from the Guru.
The filth stuck to the ego is removed through the Word of the Guru's Shabad.
One who is imbued with devotional worship to the Lord night and day becomes pure. Worshipping the Lord, He is obtained. ||1||
I am a sacrifice, my soul is a sacrifice, to those who themselves worship the Lord, and inspire others to worship Him as well.
I humbly bow to those devotees who chant the Glorious Praises of the Lord, night and day. ||1||Pause||
The Creator Lord Himself is the Doer of deeds.
As He pleases, He applies us to our tasks.
Through perfect destiny, we serve the Guru; serving the Guru, peace is found. ||2||
Those who die, and remain dead while yet alive, obtain it.
By Guru's Grace, they enshrine the Lord within their minds.
Enshrining the Lord within their minds, they are liberated forever. With intuitive ease, they merge into the Lord. ||3||
They perform all sorts of rituals, but they do not obtain liberation through them.
They wander around the countryside, and in love with duality, they are ruined.
The deceitful lose their lives in vain; without the Word of the Shabad, they obtain only misery. ||4||
Those who restrain their wandering mind, keeping it steady and stable,
obtain the supreme status, by Guru's Grace.
The True Guru Himself unites us in Union with the Lord. Meeting the Beloved, peace is obtained. ||5||
Some are stuck in falsehood, and false are the rewards they receive.
In love with duality, they waste away their lives in vain.
They drown themselves, and drown their entire family; speaking lies, they eat poison. ||6||
How rare are those who, as Gurmukh, look within their bodies, into their minds.
Through loving devotion, their ego evaporates.
The Siddhas, the seekers and the silent sages continually, lovingly focus their consciousness, but they have not seen the mind within the body. ||7||
The Creator Himself inspires us to work;
what can anyone else do? What can be done by our doing?
O Nanak, the Lord bestows His Name; we receive it, and enshrine it within the mind. ||8||23||24||
ਮਾਝ ਮਹਲਾ ੩ ॥
ਸਾਰੀਆਂ ਆਤਮਾਵਾਂ ਵਿਚ ਰਮੇ ਹੋਏ ਰਾਮ ਦਾ ਪ੍ਰਕਾਸ਼ ਗੁਰੂ ਤੋਂ (ਪ੍ਰਾਪਤ) ਹੁੰਦਾ ਹੈ।
ਜਦੋਂ ਜਗਿਆਸੂ) ਹਉਮੈ ਦੀ ਲਗੀ ਹੋਈ ਮੈਲ ਨੂੰ ਗੁਰੂੁ ਦੇ ਸ਼ਬਦ ਰਾਹੀਂ ਦੂਰ ਕਰਦਾ ਹੈ,
(ਫਿਰ ਉਸ ਦਾ) ਨਿਰਮਲ ਮਨ ਦਿਨ ਰਾਤ ਭਗਤੀ ਵਿਚ ਰੱਤਾ ਰਹਿੰਦਾ ਹੈ। (ਇਸ ਤਰ੍ਹਾਂ) ਭਗਤੀ ਕਰਕੇ ਹਰੀ ਨੂੰ ਪਾਉਣ ਵਾਲਾ (ਬਣ ਜਾਂਦਾ ਹੈ)।੧।
ਮੈਂ ਵਾਰਨੇ ਹਾਂ ਜੀ, ਵਾਰਨੇ (ਹਾਂ ਉਨ੍ਹਾਂ ਤੋਂ, ਜੋ) ਆਪ ਭਗਤੀ ਕਰਦੇ ਹਨ (ਅਤੇ) ਹੋਰਨਾਂ ਨੂੰ ਵੀ ਭਗਤੀ ਕਰਾਉਣ ਵਾਲੇ (ਬਣਦੇ ਹਨ)।
(ਉਨ੍ਹਾਂ ਭਗਤ ਜਨਾਂ ਨੂੰ ਸਦਾ ਨਮਸਕਾਰ ਕਰਨੀ ਚਾਹੀਦੀ ਹੈ ਜੋ ਦਿਨ ਰਾਤ ਹਰੀ ਦੇ ਗੁਣ ਗਾਉਣ ਵਾਲੇ ਹਨ।੧।ਰਹਾਉ।
(ਹੇ ਭਾਈ!) ਕਰਤਾ (ਪੁਰਖ) ਆਪ ਹੀ ਕਾਰਣ (ਹੀਲਾ) ਬਣਾ ਰਿਹਾ ਹੈ।
ਜਿਸ (ਕਾਰ ਵਿਚ ਜੀਵ ਨੂੰ ਲਾਉਣਾ ਉਸ ਨੂੰ) ਚੰਗਾ ਲਗਦਾ ਹੈ ਉਸ ਕਾਰ ਵਿਚ ਲਾ ਰਿਹਾ ਹੈ।
ਪੂਰੇ ਭਾਗਾਂ ਨਾਲ ਗੁਰੂ ਦੀ ਸੇਵਾ ਹੁੰਦੀ ਹੈ (ਅਤੇ) ਗੁਰੂ ਦੀ ਸੇਵਾ (ਕਰਨ) ਤੇ ਹੀ (ਆਤਮਿਕ) ਸੁਖ ਪਾਉਣ ਵਾਲਾ (ਬਣ ਸਕੀਦਾ ਹੈ)।੨।
(ਹੇ ਭਾਈ!) ਮਰਿ ਮਰਿ ਜੀਵੈ (ਭਾਵ ਆਪਾ, ਹਉਮੈ ਮਾਰ ਕੇ ਜੇ ਮਨੁੱਖ ਜੀਵਨ) ਜੀਵੇ ਤਾਂ ਕਿਛ ਪ੍ਰਾਪਤ (ਕਰਨ ਦੇ ਯੋਗ ਬਣ ਸਕਦਾ ਹੈ)।
ਗੁਰੂ ਦੀ ਕਿਰਪਾ ਨਾਲ (ਜੇ ਕੋਈ ਜੀਵ) ਹਰੀ ਮਨ ਵਿਚ ਵਸਾ ਲਵੇ।
(ਜੋ) ਹਰੀ ਨੂੰ ਮਨ ਵਿੱਚ ਵਸਾਉਂਦਾ ਹੈ, (ਉਹ) ਸਦਾ ਮੁਕਤ (ਹੋ ਜਾਂਦਾ ਹੈ ਅਤੇ) ਸੌਖੇ ਹੀ ਸਹਿਜ (ਅਵਸਥਾ) ਵਿਚ ਸਮਾਉਣ ਵਾਲਾ (ਬਣ ਜਾਂਦਾ ਹੈ)।੩।
ਜੇ ਕੋਈ) ਬਹੁਤ ਕਰਮ ਕਮਾਉਂਦਾ ਰਹੇ, (ਉਹ) ਮੁਕਤੀ ਨਹੀਂ ਪਾ ਸਕੇਗਾ।
(ਬੇਸ਼ਕ) ਦੇਸ਼ ਦੇਸ਼ਾਂਤਰਾਂ ਵਿਚ ਭਾਉਂਦਾ ਰਹੇ, ਦ੍ਵੈਤ ਭਾਵ ਕਰਕੇ ਕੁਰਾਹੇ ਹੀ ਪਿਆ ਰਹੇਗਾ।
ਇਉਂ ਜਾਣੋ ਕਿ ਅਜਿਹੇ) ਛਲੀਏ (ਮਨੁੱਖ) ਨੇ (ਆਪਣਾ ਅਮੋਲਕ) ਜਨਮ ਵਿਅਰਥ ਗੁਆ ਲਿਆ ਹੈ, (ਅਤੇ ਗੁਰ) ਸ਼ਬਦ ਤੋਂ ਬਿਨਾਂ (ਉਹ) ਦੁਖ ਪਾਉਣ ਵਾਲਾ ਬਣਿਆ ਹੋਇਆ ਹੈ।੪।
(ਹਾਂ, ਜੇ ਕੋਈ ਆਪਣੇ) ਚੰਚਲ (ਮਨ) ਨੂੰ (ਸੰਕਲਪਾਂ ਵਿਕਲਪਾਂ ਤੋਂ) ਰੋਕ ਕੇ ਰਖੇ
ਉਹ) ਗੁਰੂ ਦੀ ਕਿਰਪਾ ਨਾਲ ਪਰਮ ਪਦਵੀ ਪਾ ਲੈਂਦਾ ਹੈ।
ਸਤਿਗੁਰੂ ਆਪ ਹੀ (ਉਸ ਨੂੰ ਆਪਣੇ ਨਾਲ) ਮੇਲ ਕੇ (ਹਰੀ ਨਾਲ) ਮਿਲਾ ਦਿੰਦੇ ਹਨ (ਅਤੇ ਉਹ ਆਪਣੇ) ਪ੍ਰੀਤਮ ਨਾਲ ਮਿਲ ਕੇ ਸੁਖ ਪਾਉਣ ਵਾਲਾ ਹੋ ਜਾਂਦਾ ਹੈ।੫।
ਕਈ ਅਜਿਹੇ ਮਨੁਖ ਹਨ ਜੋ ਕੂੜ ਵਿਚ ਲਗੇ ਹੋਏ ਹਨ ਅਤੇ (ਉਨ੍ਹਾਂ ਨੇ) ਕੂੜੇ ਫਲ ਹੀ ਪਾਏ ਹਨ।
ਦ੍ਰੈਤ ਭਾਵ ਵਿਚ (ਲਗ ਕੇ) ਉਂਨ੍ਹਾਂ ਨੇ ਆਪਣੇ ਜਨਮ ਵਿਅਰਥ ਗੁਆ ਲਏ ਹਨ।
(ਉਹ) ਆਪ (ਤਾਂ ਕੂੜ ਵਿਚ) ਡੁਬ ਗਏ ਹਨ (ਪਰ ਨਾਲ) ਉਨ੍ਹਾਂ ਆਪਣੇ ਸਾਰੇ ਖ਼ਾਨਦਾਨ (ਕੂੜ ਵਿਚ) ਡੋਬ ਦਿਤੇ (ਇਸ ਤਰ੍ਹਾਂ, ਓਹ) ਕੂੜ ਬੋਲ ਕੇ ਬਿਖ ਖਾਉਣ ਵਾਲੇ (ਬਣੇ ਹਨ)।੬।
ਇਸ ਸਰੀਰ ਵਿਚ (ਜੋਤਿ ਸਰੂਪ) ਮਨ ਹੈ (ਪਰ ਇਸ ਨੂੰ) ਕੋਈ (ਵਿਰਲਾ) ਗੁਰਮੁਖ ਹੀ ਵੇਖਦਾ ਹੈ। (
ਉਹ ਉਦੋਂ ਵੇਖਦਾ ਹੈ ਜਦੋਂ ਗੁਰੂ ਦੀ ਕਿਰਪਾ ਸਦਕਾ) ਪ੍ਰੇਮਾ-ਭਗਤੀ ਦੁਆਰਾ (ਆਪਣੀ) ਹਉਮੈ ਨੂੰ ਸੁਕਾਅ-ਮੁਕਾਅ ਦੇਂਦਾ ਹੈ।
ਵਡੇ ਜੋਗੀ, ਜੋਗ ਸਾਧਨਾ ਦੇ ਅਭਿਆਸੀ, ਚੁਪ ਰਹਿਣ ਵਾਲੇ ਲਿਵ ਲਾ ਕੇ ਥਕ ਗਏ (ਹਨ ਪਰ) ਉਹ ਵੀ ਸਰੀਰ ਵਿਚ ਮਨ ਨੂੰ ਵੇਖਣ ਵਾਲੇ ਨਹੀਂ ਬਣ ਸਕੇ। (ਭਾਵ ਸਰੀਰ ਤੋਂ ਉਪਰ ਉਠ ਕੇ ‘ਜੋਤਿ ਸਰੂੁਪ’ ਮਨ ਦੇ ਦਰਸ਼ਨ ਨਸੀਬ ਹੁੰਦੇ ਹਨ ਭਾਵ ਅਧਿਆਤਮਕ ਮਾਰਗ ਵਿੱਚ ਸਰੀਰਕ ਪਕੜ ਚੰਗੀ ਨਹੀਂ)।੭।
ਉਹ ਕਰਤਾ ਆਪ ਹੀ ਸਭ ਕੁਝ ਕਰਦਾ ਹੈ ਤੇ) ਕਰਾ ਰਿਹਾ ਹੈ।
ਹੋਰ (ਕੋਈ) ਕੀ ਕਰੇ (ਕਿਸੇ ਦੇ) ਕੀਤੇ ਨਾਲ ਕੀ ਹੁੰਦਾ ਹੈ? (ਭਾਵ ਕੁਝ ਨਹੀਂ ਬਣਦਾ)।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਜਿਸ (ਜਗਆਸੂ) ਨੂੰ (ਪ੍ਰਭੂ) ਨਾਮ ਦੇਂਦਾ ਹੈ ਉਹੀ (ਨਾਮ) ਲੈਂਦਾ ਹੈ (ਅਤੇ ਓਹੀ) ਨਾਮ ਨੂੰ ਮਨ ਵਿਚ ਵਸਾਉਣ ਵਾਲਾ (ਬਣਦਾ ਹੈ)।੮।੨੩।੨੪।
ਗੁਰੂ ਪਾਸੋਂ ਹੀ ਮਨੁੱਖ ਨੂੰ ਇਹ ਚਾਨਣ ਹੋ ਸਕਦਾ ਹੈ ਕਿ ਪਰਮਾਤਮਾ ਦੀ ਜੋਤਿ ਸਭ ਵਿਚ ਵਿਆਪਕ ਹੈ।
ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮਨੁੱਖ (ਮਨ ਨੂੰ) ਲੱਗੀ ਹੋਈ ਹਉਮੈ ਦੀ ਮੈਲ ਧੋ ਸਕਦਾ ਹੈ।
ਜਿਸ ਮਨੁੱਖ ਦਾ ਮਨ ਮਲ-ਰਹਿਤ ਹੋ ਜਾਂਦਾ ਹੈ ਉਹ ਪ੍ਰਭੂ ਦੀ ਭਗਤੀ ਵਿਚ ਰੰਗਿਆ ਜਾਂਦਾ ਹੈ, ਭਗਤੀ ਕਰ ਕਰ ਕੇ ਉਹ ਪਰਮਾਤਮਾ (ਦਾ ਮਿਲਾਪ) ਪ੍ਰਾਪਤ ਕਰ ਲੈਂਦਾ ਹੈ ॥੧॥
ਮੈਂ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਜਾਂਦਾ ਹਾਂ, ਜੇਹੜੇ ਆਪ ਪਰਮਾਤਮਾ ਦੀ ਭਗਤੀ ਕਰਦੇ ਹਨ ਤੇ ਹੋਰਨਾਂ ਪਾਸੋਂ ਭਗਤੀ ਕਰਾਂਦੇ ਹਨ।
ਇਹੋ ਜਿਹੇ ਭਗਤਾਂ ਅੱਗੇ ਸਦਾ ਸਿਰ ਨਿਵਾਣਾ ਚਾਹੀਦਾ ਹੈ, ਜੇਹੜੇ ਹਰ ਰੋਜ਼ ਪਰਮਾਤਮਾ ਦੇ ਗੁਣ ਗਾਂਦੇ ਹਨ ॥੧॥ ਰਹਾਉ ॥
ਕਰਤਾਰ ਆਪ ਹੀ (ਜੀਵਾਂ ਪਾਸੋਂ ਭਗਤੀ ਕਰਾਣ ਦਾ) ਸਬੱਬ ਪੈਦਾ ਕਰਦਾ ਹੈ।
(ਕਿਉਂਕਿ) ਉਹ ਜੀਵਾਂ ਨੂੰ ਉਸ ਕੰਮ ਵਿਚ ਲਾਂਦਾ ਹੈ ਜਿਸ ਵਿਚ ਲਾਣਾ ਉਸ ਨੂੰ ਚੰਗਾ ਲੱਗਦਾ ਹੈ।
ਵੱਡੀ ਕਿਸਮਤਿ ਨਾਲ ਹੀ ਜੀਵ ਪਾਸੋਂ ਗੁਰੂ ਦਾ ਆਸਰਾ ਲਿਆ ਜਾ ਸਕਦਾ ਹੈ। ਗੁਰੂ ਦਾ ਆਸਰਾ ਲੈ ਕੇ (ਵਡ-ਭਾਗੀ) ਮਨੁੱਖ ਆਤਮਕ ਆਨੰਦ ਮਾਣਦਾ ਹੈ ॥੨॥
ਜਦੋਂ ਮਨੁੱਖ ਮੁੜ ਮੁੜ ਜਤਨ ਕਰ ਕੇ ਹਉਮੈ ਵਲੋਂ ਮਰਦਾ ਹੈ ਤੇ ਆਤਮਕ ਜੀਵਨ ਹਾਸਲ ਕਰਦਾ ਹੈ, ਤਦੋਂ ਉਹ ਪਰਮਾਤਮਾ ਦੀ ਭਗਤੀ ਦਾ ਕੁਝ ਆਨੰਦ ਮਾਣਦਾ ਹੈ।
(ਤਦੋਂ) ਗੁਰੂ ਦੀ ਕਿਰਪਾ ਨਾਲ ਉਹ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾਂਦਾ ਹੈ।
ਜੇਹੜਾ ਮਨੁੱਖ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾਈ ਰੱਖਦਾ ਹੈ, ਉਹ ਸਦਾ (ਹਉਮੈ ਆਦਿਕ ਵਿਕਾਰਾਂ ਤੋਂ) ਆਜ਼ਾਦ ਰਹਿਂਦਾ ਹੈ, ਉਹ ਸਦਾ ਆਤਮਕ ਅਡੋਲਤਾ ਵਿਚ ਹੀ ਲੀਨ ਰਹਿਂਦਾ ਹੈ ॥੩॥
(ਭਗਤੀ ਤੋਂ ਬਿਨਾ) ਜੇ ਮਨੁੱਖ ਅਨੇਕਾਂ ਹੋਰ (ਮਿਥੇ ਹੋਏ ਧਾਰਮਿਕ) ਕੰਮ ਕਰਦਾ ਹੈ (ਤਾਂ ਭੀ ਵਿਕਾਰਾਂ ਤੋਂ) ਆਜ਼ਾਦੀ ਪ੍ਰਾਪਤ ਨਹੀਂ ਕਰ ਸਕਦਾ।
ਜੇ ਹੋਰ ਹੋਰ ਦੇਸਾਂ ਦਾ ਰਟਨ ਕਰਦਾ ਫਿਰੇ, ਤਾਂ ਭੀ ਮਾਇਆ ਦੇ ਮੋਹ ਵਿਚ ਰਹਿ ਕੇ ਕੁਰਾਹੇ ਹੀ ਪਿਆ ਰਹਿੰਦਾ ਹੈ।
(ਅਸਲ ਵਿਚ ਉਹ ਮਨੁੱਖ ਛਲ ਹੀ ਕਰਦਾ ਹੈ ਤੇ) ਛਲੀ ਮਨੁੱਖ ਆਪਣਾ ਮਨੁੱਖਾਂ ਜੀਵਨ ਵਿਅਰਥ ਗਵਾਂਦਾ ਹੈ, ਗੁਰੂ ਦੇ ਸ਼ਬਦ (ਦਾ ਆਸਰਾ ਲੈਣ) ਤੋਂ ਬਿਨਾ ਉਹ ਦੁੱਖ ਹੀ ਪਾਂਦਾ ਰਹਿਂਦਾ ਹੈ ॥੪॥
ਜੇਹੜਾ ਮਨੁੱਖ (ਵਿਕਾਰਾਂ ਵਲ) ਦੌੜਦੇ ਮਨ ਦੀ ਰਾਖੀ ਕਰਦਾ ਹੈ (ਇਸ ਨੂੰ ਵਿਕਾਰਾਂ ਵਲੋਂ) ਰੋਕ ਕੇ ਰੱਖਦਾ ਹੈ,
ਗੁਰੂ ਦੀ ਕਿਰਪਾ ਨਾਲ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ।
ਗੁਰੂ ਆਪ ਹੀ ਉਸ ਨੂੰ ਪਰਮਾਤਮਾ ਦੇ ਚਰਨਾਂ ਵਿਚ ਮਿਲਾ ਦੇਂਦਾ ਹੈ, ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਉਹ ਆਤਮਕ ਆਨੰਦ ਮਾਣਦਾ ਹੈ ॥੫॥
ਕਈ ਜੀਵ ਐਸੇ ਹਨ ਜੋ ਨਾਸਵੰਤ ਜਗਤ ਦੇ ਮੋਹ ਵਿਚ ਹੀ ਫਸੇ ਰਹਿੰਦੇ ਹਨ, ਉਹ ਫਲ ਭੀ ਉਹੀ ਪ੍ਰਾਪਤ ਕਰਦੇ ਹਨ ਜਿਨ੍ਹਾਂ ਨਾਲੋਂ ਸਾਥ ਟੁੱਟ ਜਾਂਦਾ ਹੈ।
(ਤੇ ਇਸ ਤਰ੍ਹਾਂ ਸਦਾ) ਮਾਇਆ ਦੇ ਮੋਹ ਵਿਚ ਹੀ ਰਹਿ ਕੇ ਉਹ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਲੈਂਦੇ ਹਨ।
ਉਹ ਆਪ ਮਾਇਆ ਦੇ ਮੋਹ ਵਿਚ ਗ਼ਲਤਾਨ ਰਹਿੰਦੇ ਹਨ, ਆਪਣੀਆਂ ਸਾਰੀਆਂ ਕੁਲਾਂ ਨੂੰ ਉਸ ਮੋਹ ਵਿਚ ਹੀ ਡੋਬੀ ਰੱਖਦੇ ਹਨ, ਉਹ ਸਦਾ ਮਾਇਆ ਦੇ ਮੋਹ ਦੀਆਂ ਹੀ ਗੱਲਾਂ ਕਰ ਕੇ ਉਸ ਜ਼ਹਰ ਨੂੰ ਆਪਣੀ ਆਤਮਕ ਖ਼ੁਰਾਕ ਬਣਾਈ ਰੱਖਦੇ ਹਨ (ਜੋ ਉਹਨਾਂ ਦੀ ਆਤਮਕ ਮੌਤ ਦਾ ਕਾਰਨ ਬਣਦਾ ਹੈ) ॥੬॥
(ਆਮ ਤੌਰ ਤੇ ਹਰੇਕ ਮਨੁੱਖ ਮਾਇਕ ਪਦਾਰਥਾਂ ਦੇ ਪਿੱਛੇ ਹੀ ਭਟਕਦਾ ਫਿਰਦਾ ਹੈ) ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਵਿਰਲਾ ਮਨੁੱਖ ਆਪਣੇ ਮਨ ਨੂੰ ਆਪਣੇ ਇਸ ਸਰੀਰ ਦੇ ਅੰਦਰ ਹੀ ਟਿਕਿਆ ਹੋਇਆ ਵੇਖਦਾ ਹੈ।
(ਪਰ ਇਹ ਤਦੋਂ ਹੀ ਹੁੰਦਾ ਹੈ) ਜਦੋਂ ਉਹ ਪ੍ਰਭੂ ਦੇ ਪ੍ਰੇਮ ਵਿਚ ਪ੍ਰਭੂ ਦੀ ਭਗਤੀ ਵਿਚ ਟਿਕ ਕੇ (ਆਪਣੇ ਅੰਦਰੋਂ) ਹਉਮੈ ਮੁਕਾਂਦਾ ਹੈ।
ਪੁੱਗੇ ਹੋਈ ਜੋਗੀ, ਜੋਗ-ਸਾਧਨ ਕਰਨ ਵਾਲੇ ਜੋਗੀ, ਮੋਨ-ਧਾਰੀ ਸਾਧੂ ਸੁਰਤ ਜੋੜਨ ਦੇ ਜਤਨ ਕਰਦੇ ਹਨ, ਪਰ ਉਹ ਭੀ ਆਪਣੇ ਮਨ ਨੂੰ ਸਰੀਰ ਦੇ ਅੰਦਰ ਟਿਕਿਆ ਹੋਇਆ ਨਹੀਂ ਵੇਖ ਸਕਦੇ ॥੭॥
(ਪਰ ਜੀਵਾਂ ਦੇ ਕੀਹ ਵੱਸ? ਮਨ ਨੂੰ ਕਾਬੂ ਕਰਨ ਦਾ ਤੇ ਭਗਤੀ ਵਿਚ ਜੁੜਨ ਦਾ ਉੱਦਮ) ਉਹ ਕਰਤਾਰ ਆਪ ਹੀ (ਜੀਵਾਂ ਪਾਸੋਂ) ਕਰਾਂਦਾ ਹੈ।
(ਆਪਣੇ ਆਪ) ਕੋਈ ਜੀਵ ਕੀਹ ਕਰ ਸਕਦਾ ਹੈ? ਕਰਤਾਰ ਦੇ ਪੈਦਾ ਕੀਤੇ ਹੋਏ ਇਹ ਜੀਵ ਪਾਸੋਂ ਆਪਣੇ ਉੱਦਮ ਨਾਲ ਕੁੱਝ ਨਹੀਂ ਹੋ ਸਕਦਾ ਹੈ।
ਹੇ ਨਾਨਕ! ਜਿਸ ਮਨੁੱਖ ਨੂੰ ਪਰਮਾਤਮਾ ਆਪਣੇ ਨਾਮ ਦੀ ਦਾਤ ਦੇਂਦਾ ਹੈ, ਉਹੀ ਨਾਮ ਸਿਮਰ ਸਕਦਾ ਹੈ , ਉਸ ਸਦਾ ਪ੍ਰਭੂ ਦੇ ਨਾਮ ਨੂੰ ਹੀ ਆਪਣੇ ਮਨ ਵਿਚ ਵਸਾਈ ਰੱਖਦਾ ਹੈ ॥੮॥੨੩॥੨੪॥
ਮਾਝ, ਤੀਜੀ ਪਾਤਸ਼ਾਹੀ।
ਗੁਰਾਂ ਤੋਂ ਹੀ ਸਰਬ-ਵਿਆਪਕ ਰੂਹ ਦਾ ਚਾਨਣ ਪ੍ਰਾਕਸ਼ ਹੁੰਦਾ ਹੈ।
ਮਨੁੱਖ ਦੇ ਮਨ ਨੂੰ ਚਿਮੜੀ ਹੋਈ ਹੰਕਾਰ ਦੀ ਮਲੀਨਤਾ ਗੁਰਾਂ ਦੇ ਉਪਦੇਸ਼ ਦੁਆਰਾ ਉਤਰ ਜਾਂਦੀ ਹੈ।
ਇਨਸਾਨ ਜੋ ਰੈਣ ਦਿਹੁੰ ਸਾਹਿਬ ਦੀ ਉਪਾਸ਼ਨਾ ਅੰਦਰ ਰੰਗਿਆ ਰਹਿੰਦਾ ਹੈ, ਪਵਿੱਤ੍ਰ ਹੋ ਜਾਂਦਾ ਅਤੇ ਪ੍ਰੇਮ-ਮਈ ਘਾਲ ਕਮਾਉਣ ਦੁਆਰਾ ਹਰੀ ਨੂੰ ਪਾ ਲੈਂਦਾ ਹੈ।
ਮੈਂ ਕੁਰਬਾਨ ਹਾਂ ਅਤੇ ਮੇਰੀ ਆਤਮਾ ਕੁਰਬਾਨ ਹੈ ਉਨ੍ਹਾਂ ਉਤੋਂ ਜੋ ਖੁਦ ਸੁਆਮੀ ਦੀ ਚਾਕਰੀ ਕਮਾਉਂਦੇ ਹਨ ਅਤੇ ਹੋਰਨਾ ਨੂੰ ਮਾਲਕ ਦੇ ਸਿਮਰਨ ਅੰਦਰ ਜੋੜਦੇ ਹਨ।
ਸਦੀਵ ਹੀ ਉਨ੍ਹਾਂ ਪਵਿੱਤ੍ਰ ਪੁਰਸ਼ਾ ਨੂੰ ਪ੍ਰਣਾਮ ਕਰ ਜਿਹੜੇ ਰਾਤ੍ਰੀ ਤੇ ਦਿਹੁੰ ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਗਾਹਿਨ ਕਰਦੇ ਹਨ। ਠਹਿਰਾਉ।
ਸਿਰਜਣਹਾਰ ਖੁਦ ਹੀ ਕਾਰਜ ਕਰਦਾ ਹੈ।
ਉਹ ਬੰਦੇ ਨੂੰ ਉਸ ਕੰਮ ਲਾਉਂਦਾ ਹੈ ਜਿਹੜਾ ਉਸ ਨੂੰ ਚੰਗਾ ਲਗਦਾ ਹੈ।
ਪੂਰਨ ਚੰਗੇ ਨਸੀਬਾਂ ਰਾਹੀਂ ਗੁਰਾਂ ਦੀ ਟਹਿਲ-ਸੇਵਾ ਕਮਾਈ ਜਾਂਦੀ ਹੈ। ਗੁਰਾਂ ਦੀ ਚਾਕਰੀ ਤੋਂ ਹੀ ਕੇਵਲ ਠੰਢ ਚੈਨ ਪਰਾਪਤ ਹੁੰਦੀ ਹੈ।
ਜੇਕਰ ਆਦਮੀ ਆਪਣੇ ਆਪੇ ਨੂੰ ਨਵਿਰਤ ਕਰਕੇ ਜੀਵੇ ਤਦ ਉਸ ਨੂੰ ਕੁਝ ਪਰਾਪਤ ਹੁੰਦਾ ਹੈ।
ਗੁਰਾਂ ਦੀ ਦਇਆ ਦੁਆਰਾ ਉਹ ਵਾਹਿਗੁਰੂ ਨੂੰ ਆਪਦੇ ਚਿੱਤ ਵਿੱਚ ਟਿਕਾਉਂਦਾ ਹੈ।
ਜੋ ਸੁਆਮੀ ਨੂੰ ਆਪਣੇ ਦਿਲ ਅੰਦਰ ਅਸਥਾਪਨ ਕਰਦਾ ਹੈ ਉਹ ਹਮੇਸ਼ਾਂ ਲਈ ਬੰਦਖਲਾਸ ਹੈ ਅਤੇ ਸੁਖੈਨ ਹੀ ਮਾਲਕ ਅੰਦਰ ਲੀਨ ਹੋ ਜਾਂਦਾ ਹੈ।
ਆਦਮੀ ਘਲੇਰੇ ਕਰਮ ਕਾਂਡ ਕਰਦਾ ਹੈ ਪ੍ਰੰਤੂ ਕਲਿਆਨ ਨੂੰ ਪਰਾਪਤ ਨਹੀਂ ਹੁੰਦਾ।
ਮੁਲਕ ਵਿੱਚ ਉਹ ਭਟਕਦਾ ਫਿਰਦਾ ਹੈ ਅਤੇ ਉਹ ਹੋਰਸ ਦੀ ਪ੍ਰੀਤ ਦੇ ਕਾਰਨ ਤਬਾਹ ਹੋ ਜਾਂਦਾ ਹੈ।
ਛਲੀਆਂ ਬੇਅਰਥ ਹੀ ਆਪਦਾ ਜੀਵਨ ਵੰਞਾ ਲੈਂਦਾ ਹੈ। ਹਰੀ ਦੇ ਨਾਮ ਦੇ ਬਾਝੋਂ ਉਹ ਕਸ਼ਟ ਸਹਾਰਦਾ ਹੈ।
ਜੋ ਆਪਦੇ ਭਟਕਦੇ ਹੋਏ ਮਨੂਹੈ ਨੂੰ ਰੋਕਦਾ ਹੈ ਅਤੇ ਹੋੜ ਕੇ ਇਸ ਨੂੰ ਅਡੋਲ ਰਖਦਾ ਹੈ,
ਉਹ ਗੁਰਾਂ ਦੀ ਦਇਆ ਦੁਆਰਾ ਮਹਾਨ ਉਚੇ ਮਰਤਬੇ ਨੂੰ ਪਾ ਲੈਂਦਾ ਹੈ।
ਸੱਚੇ ਗੁਰੂ ਜੀ ਆਪ ਹੀ ਬੰਦੇ ਨੂੰ ਰੱਬ ਦੇ ਮਿਲਾਪ ਅੰਦਰ ਮਿਲਾਉਂਦੇ ਹਨ, ਜੋ ਪਿਆਰੇ ਨੂੰ ਭੇਟ ਕੇ ਆਰਾਮ ਪਾਉਂਦਾ ਹੈ।
ਕਈ ਝੂਠ ਨਾਲ ਜੁੜੇ ਹੋਏ ਹਨ ਅਤੇ ਝੂਠੀਆਂ ਮੁਰਾਦਾਂ ਹੀ ਉਹ ਹਾਸਲ ਕਰਦੇ ਹਨ।
ਦਵੈਤ-ਭਾਵ ਵਿੱਚ ਉਹ ਆਪਣਾ ਜੀਵਨ ਬੇਅਰਥ ਗੁਆ ਲੈਂਦੇ ਹਨ।
ਉਹ ਖੁਦ ਡੁੱਬ ਜਾਂਦੇ ਹਨ ਅਤੇ ਆਪਣੀਆਂ ਸਮੂਹ ਪੀੜ੍ਹੀਆਂ ਨੂੰ ਭੀ ਡੁਬੋ ਲੈਂਦੇ ਹਨ। ਝੂਠ ਮਾਰ ਕੇ ਉਹ ਜ਼ਹਿਰ ਖਾਂਦੇ ਹਨ।
ਕੋਈ ਵਿਰਲਾ ਗੁਰੂ ਸਮਰਪਣ ਹੀ ਇਸ ਦੇਹਿ ਅੰਦਰ ਆਪਦੇ ਮਨੂਏ ਵਿੱਚ ਝਾਤੀ ਪਾਉਂਦਾ ਹੈ।
ਪਰੇਮ ਭਰੀ ਸੇਵਾ ਰਾਹੀਂ ਉਸ ਦੀ ਹੰਗਤਾ ਸੁੱਕ ਜਾਂਦੀ ਹੈ।
ਪੂਰਨ ਪੁਰਸ਼, ਅਭਿਆਸੀ ਤੇ ਖਾਮੋਸ਼ ਬੰਦੇ ਪਿਆਰ ਪਾ ਕੇ ਹੰਭ ਗਏ ਹਨ। ਉਨ੍ਹਾਂ ਨੇ ਭੀ ਆਪਣੀ ਦੇਹਿ ਸਅੰਦਰ ਮਨੂਏ ਨੂੰ ਨਹੀਂ ਵੇਖਿਆ।
ਉਹ ਸਿਰਜਣਹਾਰ ਖੁਦ ਸਾਡੇ ਕੋਲੋ ਕੰਮ ਕਰਵਾਉਂਦਾ ਹੈ।
ਹੋਰਸ ਕੋਈ ਕੀ ਕਰ ਸਕਦਾ ਹੈ? ਉਸ ਦੇ ਕਰਨ ਨਾਲ ਕੀ ਹੋ ਸਕਦਾ ਹੈ?
ਨਾਨਕ ਜਿਸ ਨੂੰ ਪ੍ਰਭੂ ਆਪਦੇ ਨਾਮ ਦੀ ਬਖਸ਼ਸ਼ ਕਰਦਾ ਹੈ, ਉਹੀ ਇਸ ਨੂੰ ਪਾਉਂਦਾ ਹੈ ਤੇ ਆਪਦੇ ਦਿਲ ਅੰਦਰ ਟਿਕਾਉਂਦਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.