ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥
ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ॥੧॥
ਕੈਸੀ ਆਰਤੀ ਹੋਇ ॥ ਭਵ ਖੰਡਨਾ ਤੇਰੀ ਆਰਤੀ ॥
ਅਨਹਤਾ ਸਬਦ ਵਾਜੰਤ ਭੇਰੀ ॥੧॥ ਰਹਾਉ ॥
ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋੁਹੀ ॥
ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ ॥੨॥
ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ ॥
ਹਰਿ ਚਰਣ ਕਵਲ ਮਕਰੰਦ ਲੋਭਿਤ ਮਨੋ ਅਨਦਿਨੋੁ ਮੋਹਿ ਆਹੀ ਪਿਆਸਾ ॥
ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਇ ਵਾਸਾ ॥੪॥੩॥
ਰਾਗੁਧਨਾਸਰੀਮਹਲਾ੧॥
ਗਗਨਮੈਥਾਲੁਰਵਿਚੰਦੁਦੀਪਕਬਨੇਤਾਰਿਕਾਮੰਡਲਜਨਕਮੋਤੀ॥
ਧੂਪੁਮਲਆਨਲੋਪਵਣੁਚਵਰੋਕਰੇਸਗਲਬਨਰਾਇਫੂਲੰਤਜੋਤੀ॥੧॥
ਕੈਸੀਆਰਤੀਹੋਇ॥ਭਵਖੰਡਨਾਤੇਰੀਆਰਤੀ॥
ਅਨਹਤਾਸਬਦਵਾਜੰਤਭੇਰੀ॥੧॥ਰਹਾਉ॥
ਸਹਸਤਵਨੈਨਨਨਨੈਨਹਹਿਤੋਹਿਕਉਸਹਸਮੂਰਤਿਨਨਾਏਕਤੋੁਹੀ॥
ਸਹਸਪਦਬਿਮਲਨਨਏਕਪਦਗੰਧਬਿਨੁਸਹਸਤਵਗੰਧਇਵਚਲਤਮੋਹੀ॥੨॥
ਸਭਮਹਿਜੋਤਿਜੋਤਿਹੈਸੋਇ॥
ਤਿਸਦੈਚਾਨਣਿਸਭਮਹਿਚਾਨਣੁਹੋਇ॥
ਗੁਰਸਾਖੀਜੋਤਿਪਰਗਟੁਹੋਇ॥
ਜੋਤਿਸੁਭਾਵੈਸੁਆਰਤੀਹੋਇ॥੩॥
ਹਰਿਚਰਣਕਵਲਮਕਰੰਦਲੋਭਿਤਮਨੋਅਨਦਿਨੋੁਮੋਹਿਆਹੀਪਿਆਸਾ॥
ਕ੍ਰਿਪਾਜਲੁਦੇਹਿਨਾਨਕਸਾਰਿੰਗਕਉਹੋਇਜਾਤੇਤੇਰੈਨਾਇਵਾਸਾ॥੪॥੩॥
rāg dhanāsarī mahalā 1 .
gagan mai thāl rav chand dīpak banē tārikā mandal janak mōtī .
dhūp malaānalō pavan chavarō karē sagal banarāi phūlant jōtī .1.
kaisī āratī hōi . bhav khandanā tērī āratī .
anahatā sabad vājant bhērī .1. rahāu .
sahas tav nain nan nain hah tōh kau sahas mūrat nanā ēk tōhī .
sahas pad bimal nan ēk pad gandh bin sahas tav gandh iv chalat mōhī .2.
sabh mah jōt jōt hai sōi .
tis dai chānan sabh mah chānan hōi .
gur sākhī jōt paragat hōi .
jō tis bhāvai s āratī hōi .3.
har charan kaval makarand lōbhit manō anadinō mōh āhī piāsā .
kripā jal dēh nānak sāring kau hōi jā tē tērai nāi vāsā .4.3.
Dhanasri Measure, First Guru.
In the sky's salver the sun and the moon are lamps and the stars with their orbs are the studded pearls.
The fragrance of sandal wood makes Thy incense, wind Thy fan and all the vegetation Thine flowers, O Luminous Lord!
What a beautiful 'worship with lamps' is being performed? This is Thine 'Present adoratio' O the Destroyer of dread!
The celestial strain is the sounding of temple drums. Pause.
Thousands are Thine eyes, yet Thou hast no eye. Thousands are Thine forms, yet Thou hast not even one.
Thousands are Thine pure feet, even then Thou hast not one foot. Thousands are Thine noses and yet Thou art without a nose. I am bewitched by these plays or Thine.
Amongst all there is light and that light (art Thou).
By His light, the light shines within all the souls.
By the Guru's teaching the Divine light becomes manifest.
Whatever pleases Him, that is (His) real worship.
My soul is bewitched of the honey of the lotus feet of God, and night and day I am athirst for them.
Give piedcuckoo Nanak, the water of Thine mercy, (O God!) so that he may have an abode in Thy Name.
Raag Dhanaasaree, First Mehl:
Upon that cosmic plate of the sky, the sun and the moon are the lamps. The stars and their orbs are the studded pearls.
The fragrance of sandalwood in the air is the temple incense, and the wind is the fan. All the plants of the world are the altar flowers in offering to You, O Luminous Lord. ||1||
What a beautiful Aartee, lamplit worship service this is! O Destroyer of Fear, this is Your Ceremony of Light.
The Unstruck Soundcurrent of the Shabad is the vibration of the temple drums. ||1||Pause||
You have thousands of eyes, and yet You have no eyes. You have thousands of forms, and yet You do not have even one.
You have thousands of Lotus Feet, and yet You do not have even one foot. You have no nose, but you have thousands of noses. This Play of Yours entrances me. ||2||
Amongst all is the LightYou are that Light.
By this Illumination, that Light is radiant within all.
Through the Guru's Teachings, the Light shines forth.
That which is pleasing to Him is the lamplit worship service. ||3||
My mind is enticed by the honeysweet Lotus Feet of the Lord. Day and night, I thirst for them.
Bestow the Water of Your Mercy upon Nanak, the thirsty songbird, so that he may come to dwell in Your Name. ||4||3||
ਰਾਗੁ ਧਨਾਸਰੀ ਮਹਲਾ ੧ ॥
(ਕੁਦਰਤੀ ਆਰਤੀ ਦਾ ਮਾਨੋ ਦ੍ਰਿਸ਼ ਵਰਨਣ ਕਰਦੇ ਹੋਏ ਗੁਰਦੇਵ ਜੀ ਫੁਰਮਾਉਂਦੇ ਹਨ ਕਿ) ਅਕਾਸ਼ਮਈ (ਇਕ) ਥਾਲ ਹੈ, ਅਤੇ (ਇਸ ਵਿਚ) ਚੰਨ ਤੇ ਸੂਰਜ (ਦੋ) ਦੀਵੇ ਬਣੇ ਹੋਏ ਹਨ। ਤਾਰਿਆਂ ਦਾ ਸਮੂ੍ਹ (ਮਾਨੋ ਉਸੇ ਥਾਲ ਵਿਚ) ਮੋਤੀ ਹਨ।
ਮਲਿਆਨ (ਪਹਾੜ ਦੇ ਰੁਖਾਂ ਦੀ ਸੁਗੰਧੀ) ਧੂਪ ਹੈ, ਹਵਾ ਚੌਰ ਕਰ ਰਹੀ ਹੈ, ਸਾਰੀ ਬਨਾਸਪਤੀ (ਦੇ ਜੋ ਫੁੱਲ) ਖਿੜਦੇ ਹਨ, (ਇਹਨਾਂ ਫੁਲਾਂ ਦੀ ਮਾਨੋ ਵਰਖਾ ਹੋ ਰਹੀ ਹੈ ਅਤੇ ਘਿਉ ਵਾਲੀ ਜੋਤਿ ਦੀ ਥਾਂ ਤੇ ਸਰਬ ਵਿਆਪੀ) ਜੋਤਿ (ਜਗ ਰਹੀ ਹੈ)।੧।
ਹੇ ਆਵਾਗਉਣ ਦਾ ਦੁੱਖ ਕੱਟਣ ਵਾਲੇ ! (ਪ੍ਰਭੂ ਤੇਰੀ) ਕਿਹੋ ਜਿਹੀ ਸੁੰਦਰ (ਅਦੁੱਤੀ) ਆਰਤੀ ਹੋ ਰਹੀ ਹੈ।
(ਜਿਥੇ ਕਿ) ਭੇਰੀਆਂ (ਤੂਤਣੀਆਂ ਦੀ ਥਾਂ) ਅਨਹਦ ਸ਼ਬਦ ਦੇ (ਨਿਰੰਤਰ ਵਾਜੇ) ਵਜ ਰਹੇ ਹਨ।ਰਹਾਉ।
(ਹੇ ਭਵਖੰਡਨਾ! ਸਰਗੁਣ ਰੂਪ ਵਿਚ) ਤੇਰੇ ਹਜ਼ਾਰਾਂ ਨੇਤਰ ਹਨ (ਪਰ ਨਿਰਗੁਣ ਰੂਪ ਵਿਚ ਤੇਰਾ) ਇਕ ਵੀ ਨੇਤਰ ਨਹੀਂ ਹੈ, (ਇਸੇ ਤਰ੍ਹਾਂ ਸਥੂਲ ਰੂਪ ਵਿਚ ਤੇਰੀਆਂ) ਹਜ਼ਾਰਾਂ ਸ਼ਕਲਾਂ ਹਨ (ਪਰ ਸੂਖਮ ਰੂਪ ਵਿਚ) ਇਕ (ਸ਼ਕਲ) ਵੀ ਨਹੀਂ ਹੈ।
(ਵੇਖਣ ਵਿਚ ਤੇਰੇ) ਹਜ਼ਾਰਾਂ ਹੀ ਨਿਰਮਲ ਪੈਰ ਹਨ (ਪਰ ਅਸਲ ਵਿਚ) ਇਕ ਪੈਰ ਵੀ ਨਹੀਂ ਹੈ। (ਤੂੰ) ਨੱਕ ਤੋਂ ਰਹਿਤ ਹੈਂ (ਪਰ) ਸਰਗੁਣ ਰੂਪ ਵਿਚ ਤੇਰੇ ਹਜ਼ਾਰਾਂ ਹੀ ਨੱਕ ਹਨ, ਇਸ ਤਰ੍ਹਾਂ ਦੇ ਕੌਤਕ (ਵੇਖ ਕੇ) ਮੈਂ (ਜਗਿਆਸੂ ਰੂਪ ਇਸਤਰੀ) ਮੋਹੀ ਗਈ ਹਾਂ।੨।
ਸਭ (ਜੀਆਂ) ਵਿਚ (ਤੇਰੀ) ਜੋਤਿ ਵਿਆਪਕ ਹੈ, ਉਹ (ਮੂਲ ਰੂਪ ਜੋਤਿ ਪ੍ਰਭੂ ਦੀ ਹੀ) ਜੋਤਿ ਹੈ।
ਉਸ (ਜੋਤਿ ਕਲਾ) ਦੇ ਪ੍ਰਕਾਸ਼ ਕਰਕੇ ਸਭ (ਜੀਆਂ) ਵਿਚ ਪ੍ਰਕਾਸ਼ ਹੋ ਰਿਹਾ ਹੈਂ।
(ਉਹ) ਜੋਤਿ, ਗੁਰੂ ਦੀ ਸਿਖਿਆ (ਗੁਰਮੰਤ੍ਰ ਦੀ ਕਮਾਈ) ਰਾਹੀਂ ਪਰਤੱਖ ਹੁੰਦੀ ਹੈ।
ਜੋ ਉਸ (ਪ੍ਰਭੂ) ਨੂੰ ਚੰਗਾ ਲਗਦਾ ਹੈ, (ਅਸਲ ਵਿਚ) ਉਹੋ ਹੀ ਆਰਤੀ ਹੋ ਰਹੀ ਹੈ।੩।
ਹੇ ਹਰੀ ! (ਤੁਹਾਡੇ) ਚਰਨ-ਕਮਲਾਂ ਦੀ ਸੁਗੰਧੀ (ਲਈ ਮੇਰਾ) ਮਨ (ਦਿਲੋਂ) ਲੋਭੀ ਹੈ (ਅਤੇ) ਰਾਤ ਦਿਨ ਮੈਨੂੰ ਇਹੋ ਹੀ ਪਿਆਸ (ਲੱਗੀ ਰਹਿੰਦੀ) ਹੈ।
(ਇਸ ਲਈ ਮੇਰੀ ਬੇਨਤੀ ਹੈ ਕਿ) ਕਿਰਪਾ ਰੂਪੀ ਜਲ (ਮੈਂ) ਨਾਨਕ ਪਪੀਹੇ ਨੂੰ ਦਿਓ, ਜਿਸ ਕਰਕੇ ਤੇਰੇ ਨਾਮ ਵਿਚ (ਮੇਰਾ) ਵਾਸਾ ਹੋ ਜਾਵੇ।੪।੩।
ਰਾਗ ਧਨਾਸਰੀ ਵਿੱਚ ਗੁਰੂ ਨਾਨਕ ਜੀ ਦੀ ਬਾਣੀ।
ਸਾਰਾ ਆਕਾਸ਼ (ਮਾਨੋ) ਥਾਲ ਹੈ ਤੇ ਸੂਰਜ ਤੇ ਚੰਦ (ਉਸ ਥਾਲ ਵਿਚ) ਦੀਵੇ ਬਣੇ ਹੋਏ ਹਨ। ਤਾਰਿਆਂ ਦੇ ਸਮੂਹ, ਮਾਨੋ, (ਥਾਲ ਵਿਚ) ਮੋਤੀ ਰੱਖੇ ਹੋਏ ਹਨ।
ਮਲਯ ਪਰਬਤ ਵਲੋਂ ਆਉਣ ਵਾਲੀ ਹਵਾ, ਮਾਨੋ, ਧੂਪ (ਧੁਖ ਰਿਹਾ) ਹੈ, ਤੇ ਹਵਾ ਚੌਰ ਕਰ ਰਹੀ ਹੈ। ਸਾਰੀ ਬਨਸਪਤੀ ਜੋਤਿ-ਰੂਪ (ਪ੍ਰਭੂ ਦੀ ਆਰਤੀ) ਵਾਸਤੇ ਫੁੱਲ ਦੇ ਰਹੀ ਹੈ ॥੧॥
(ਕੁਦਰਤਿ ਵਿਚ) ਤੇਰੀ ਕੈਸੀ ਸੁੰਦਰ ਆਰਤੀ ਹੋ ਰਹੀ ਹੈ! ਹੇ ਜੀਵਾਂ ਦੇ ਜਨਮ ਮਰਨ ਨਾਸ ਕਰਨ ਵਾਲੇ! ਇਹ ਹੈ ਤੇਰੀ ਅਦਭੁਤ ਆਰਤੀ!
(ਸਭ ਜੀਵਾਂ ਵਿਚ ਰੁਮਕ ਰਹੀ) ਇੱਕੋ ਜੀਵਨ-ਰੌ, ਮਾਨੋ, ਤੇਰੀ ਆਰਤੀ ਵਾਸਤੇ ਨਾਗਾਰੇ ਵੱਜ ਰਹੇ ਹਨ ॥੧॥ ਰਹਾਉ ॥
(ਸਭ ਜੀਵਾਂ ਵਿਚ ਵਿਆਪਕ ਹੋਣ ਕਰਕੇ) ਹਜ਼ਾਰਾਂ ਤੇਰੀਆਂ ਅੱਖਾਂ ਹਨ (ਪਰ, ਨਿਰਾਕਾਰ ਹੋਣ ਕਰਕੇ, ਹੇ ਪ੍ਰਭੂ!) ਤੇਰੀਆਂ ਕੋਈ ਅੱਖਾਂ ਨਹੀਂ। ਹਜ਼ਾਰਾਂ ਤੇਰੀਆਂ ਸ਼ਕਲਾਂ ਹਨ, ਪਰ ਤੇਰੀ ਕੋਈ ਭੀ ਸ਼ਕਲ ਨਹੀਂ ਹੈ।
ਹਜ਼ਾਰਾਂ ਤੇਰੇ ਸੋਹਣੇ ਪੈਰ ਹਨ, (ਪਰ ਨਿਰਾਕਾਰ ਹੋਣ ਕਰਕੇ) ਤੇਰਾ ਇੱਕ ਭੀ ਪੈਰ ਨਹੀਂ। ਹਜ਼ਾਰਾਂ ਤੇਰੇ ਨੱਕ ਹਨ, ਪਰ ਤੂੰ ਨੱਕ ਤੋਂ ਬਿਨਾ ਹੀ ਹੈਂ। ਤੇਰੇ ਅਜੇਹੇ ਕੌਤਕਾਂ ਨੇ ਮੈਨੂੰ ਹੈਰਾਨ ਕੀਤਾ ਹੋਇਆ ਹੈ ॥੨॥
ਸਾਰੇ ਜੀਵਾਂ ਵਿਚ ਇਕੋ ਉਹੀ ਪਰਮਾਤਮਾ ਦੀ ਜੋਤੀ ਵਰਤ ਰਹੀ ਹੈ।
ਉਸ ਜੋਤਿ ਦੇ ਪਰਕਾਸ਼ ਨਾਲ ਸਾਰੇ ਜੀਵਾਂ ਵਿਚ ਚਾਨਣ (ਸੂਝ-ਬੂਝ) ਹੈ।
ਪਰ ਇਸ ਜੋਤਿ ਦਾ ਗਿਆਨ ਗੁਰੂ ਦੀ ਸਿੱਖਿਆ ਨਾਲ ਹੀ ਹੁੰਦਾ ਹੈ। (ਗੁਰੂ ਰਾਹੀਂ ਇਹ ਸਮਝ ਪੈਂਦੀ ਹੈ ਕਿ ਹਰੇਕ ਦੇ ਅੰਦਰ ਪਰਮਾਤਮਾ ਦੀ ਜੋਤਿ ਹੈ)।
(ਇਸ ਸਰਬ-ਵਿਆਪਕ ਜੋਤਿ ਦੀ) ਆਰਤੀ ਇਹ ਹੈ ਕਿ ਜੋ ਕੁਝ ਉਸ ਦੀ ਰਜ਼ਾ ਵਿਚ ਹੋ ਰਿਹਾ ਹੈ, ਉਹ ਜੀਵ ਨੂੰ ਚੰਗਾ ਲੱਗੇ (ਪ੍ਰਭੂ ਦੀ ਰਜ਼ਾ ਵਿਚ ਤੁਰਨਾ ਪ੍ਰਭੂ ਦੀ ਆਰਤੀ ਕਰਨੀ ਹੈ) ॥੩॥
ਹੇ ਹਰੀ! ਤੇਰੇ ਚਰਨ-ਰੂਪ ਕੌਲ-ਫੁੱਲਾਂ ਦੇ ਰਸ ਲਈ ਮੇਰਾ ਮਨ ਲਲਚਾਂਦਾ ਹੈ, ਹਰ ਰੋਜ਼ ਮੈਨੂੰ ਇਸੇ ਰਸ ਦੀ ਪਿਆਸ ਲੱਗੀ ਹੋਈ ਹੈ।
ਮੈਨੂੰ ਨਾਨਕ ਪਪੀਹੇ ਨੂੰ ਆਪਣੀ ਮਿਹਰ ਦਾ ਜਲ ਦੇਹ, ਜਿਸ (ਦੀ ਬਰਕਤਿ) ਨਾਲ ਮੈਂ ਤੇਰੇ ਨਾਮ ਵਿਚ ਟਿਕਿਆ ਰਹਾਂ ॥੪॥੩॥
ਧਨਾਸਰੀ ਰਾਗ, ਪਹਿਲੀ ਪਾਤਸ਼ਾਹੀ।
ਅਸਮਾਨ ਦੀ ਵੱਡੀ ਥਾਲੀ ਅੰਦਰ ਸੂਰਜ ਤੇ ਚੰਨ ਦੀਵੇ ਹਨ ਅਤੇ ਤਾਰੇ ਆਪਣੇ ਚੱਕਰਾਂ ਸਮੇਤ ਜੜੇ ਹੋਏ ਮੌਤੀ।
ਚੰਨਣ ਦੀ ਸੁਗੰਧਤ ਤੇਰੀ ਹੋਮ-ਸਾਮੱਗਰੀ ਬਣਾਉਂਦੀ ਹੈ, ਹਵਾ ਤੇਰੀ ਚੋਰੀ ਅਤੇ ਸਾਰੀ ਬਨਸਪਤੀ ਤੇਰੇ ਫੁੱਲ ਹਨ, ਹੈ ਪ੍ਰਕਾਸ਼ਵਾਨ ਪ੍ਰਭੂ!
ਕੈਸੀ ਸੁੰਦਰ ਉਪਾਸ਼ਨਾ ਦੀਵਿਆਂ ਨਾਲ ਹੋ ਰਹੀ ਹੈ? ਇਹ ਤੇਰੀ ਸਨਮੁਖ ਪੂਜਾ ਹੈ, ਹੈ ਡਰ ਦੇ ਨਾਸ਼ ਕਰਣਹਾਰ!
ਰੱਬੀ ਕੀਰਤਨ ਮੰਦਰ ਦੇ ਨਗਾਰਿਆਂ ਦਾ ਵੱਜਣਾ ਹੈ। ਠਹਿਰਾਉ।
ਹਜ਼ਾਰਾਂ ਹਨ ਤੇਰੀਆਂ ਅੱਖਾਂ ਤੇ ਤਦਯਪ ਤੇਰੀ ਕੋਈ ਅੱਖ ਨਹੀਂ! ਹਜਾਰਾ ਹਨ ਤੇਰੇ ਸਰੂਪ ਤੇ ਤਦਯਪ ਤੇਰਾ ਇਕ ਸਰੂਪ ਭੀ ਨਹੀਂ।
ਹਜ਼ਾਰਾਂ ਹਨ ਤੇਰੇ ਪਵਿੱਤਰ ਪੈਰ, ਤਾਂ ਭੀ ਤੇਰਾ ਇਕ ਪੈਰ ਨਹੀਂ। ਹਜ਼ਾਰਾਂ ਹਨ ਤੇਰੇ ਨੱਕ ਤਦਯਪ ਤੂੰ ਨੱਕ ਦੇ ਬਗੈਰ ਹੈਂ। ਤੇਰਿਆਂ ਇਨ੍ਹਾਂ ਕੋਤਕਾ ਨੇ ਮੈਨੂੰ ਫਰੋਫ਼ਤਾ ਕਰ ਲਿਆ ਹੈ।
ਸਾਰਿਆਂ ਅੰਦਰ ਜਿਹੜੀ ਰੋਸ਼ਨੀ ਹੈ, ਉਹ ਰੋਸ਼ਨੀ ਤੂੰ ਹੈਂ।
ਉਸ ਦੇ ਨੂਰ ਦੁਆਰਾ ਸਾਰੀਆਂ ਆਤਮਾਵਾਂ ਅੰਦਰ ਨੂਰ ਪ੍ਰਕਾਸ਼ ਹੋ ਜਾਂਦਾ ਹੈ।
ਗੁਰਾਂ ਦੇ ਉਪਦੇਸ਼ ਦੁਆਰਾ ਈਸ਼ਵਰੀ ਨੂਰ ਜ਼ਾਹਿਰ ਹੋ ਜਾਂਦਾ ਹੈ।
ਜੋ ਕੁਝ ਉਸ ਨੂੰ ਭਾਉਂਦਾ ਹੈ, ਉਹੀ (ਉਸ ਦੀ) ਅਸਲੀ ਪੂਜਾ ਹੈ।
ਵਾਹਿਗੁਰੂ ਦੇ ਕਮਲ ਰੂਪੀ ਪੈਰਾਂ ਦੇ ਸ਼ਹਿਦ ਉਤੇ ਮੇਰੀ ਆਤਮਾ ਮਾਇਲ ਹੋਈ ਹੋਈ ਹੈ ਅਤੇ ਰੈਣ ਦਿਨਸ ਮੈਂ ਉਨ੍ਹਾਂ ਲਈ ਤਿਹਾਇਆ ਹਾਂ।
ਪਪੀਹੇ ਨਾਨਕ ਨੂੰ ਆਪਣੀ ਰਹਿਮਤ ਦਾ ਪਾਣੀ ਪਰਦਾਨ ਕਰ, (ਹੈ ਵਾਹਿਗੁਰੂ!) ਤਾਂ ਜੋ ਉਸ ਦਾ ਨਿਵਾਸ ਤੇਰੇ ਨਾਮ ਵਿੱਚ ਹੋ ਜਾਵੇ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.