ਕਾਮਿ ਕਰੋਧਿ ਨਗਰੁ ਬਹੁ ਭਰਿਆ ਮਿਲਿ ਸਾਧੂ ਖੰਡਲ ਖੰਡਾ ਹੇ ॥
ਪੂਰਬਿ ਲਿਖਤ ਲਿਖੇ ਗੁਰੁ ਪਾਇਆ ਮਨਿ ਹਰਿ ਲਿਵ ਮੰਡਲ ਮੰਡਾ ਹੇ ॥੧॥
ਕਰਿ ਡੰਡਉਤ ਪੁਨੁ ਵਡਾ ਹੇ ॥੧॥ ਰਹਾਉ ॥
ਸਾਕਤ ਹਰਿ ਰਸ ਸਾਦੁ ਨ ਜਾਣਿਆ ਤਿਨ ਅੰਤਰਿ ਹਉਮੈ ਕੰਡਾ ਹੇ ॥
ਜਿਉ ਜਿਉ ਚਲਹਿ ਚੁਭੈ ਦੁਖੁ ਪਾਵਹਿ ਜਮਕਾਲੁ ਸਹਹਿ ਸਿਰਿ ਡੰਡਾ ਹੇ ॥੨॥
ਹਰਿ ਜਨ ਹਰਿ ਹਰਿ ਨਾਮਿ ਸਮਾਣੇ ਦੁਖੁ ਜਨਮ ਮਰਣ ਭਵ ਖੰਡਾ ਹੇ ॥
ਅਬਿਨਾਸੀ ਪੁਰਖੁ ਪਾਇਆ ਪਰਮੇਸਰੁ ਬਹੁ ਸੋਭ ਖੰਡ ਬ੍ਰਹਮੰਡਾ ਹੇ ॥੩॥
ਰਾਗੁਗਉੜੀਪੂਰਬੀਮਹਲਾ੪॥
ਕਾਮਿਕਰੋਧਿਨਗਰੁਬਹੁਭਰਿਆਮਿਲਿਸਾਧੂਖੰਡਲਖੰਡਾਹੇ॥
ਪੂਰਬਿਲਿਖਤਲਿਖੇਗੁਰੁਪਾਇਆਮਨਿਹਰਿਲਿਵਮੰਡਲਮੰਡਾਹੇ॥੧॥
ਕਰਿਸਾਧੂਅੰਜੁਲੀਪੁਨੁਵਡਾਹੇ॥
ਕਰਿਡੰਡਉਤਪੁਨੁਵਡਾਹੇ॥੧॥ਰਹਾਉ॥
ਸਾਕਤਹਰਿਰਸਸਾਦੁਨਜਾਣਿਆਤਿਨਅੰਤਰਿਹਉਮੈਕੰਡਾਹੇ॥
ਜਿਉਜਿਉਚਲਹਿਚੁਭੈਦੁਖੁਪਾਵਹਿਜਮਕਾਲੁਸਹਹਿਸਿਰਿਡੰਡਾਹੇ॥੨॥
ਹਰਿਜਨਹਰਿਹਰਿਨਾਮਿਸਮਾਣੇਦੁਖੁਜਨਮਮਰਣਭਵਖੰਡਾਹੇ॥
ਅਬਿਨਾਸੀਪੁਰਖੁਪਾਇਆਪਰਮੇਸਰੁਬਹੁਸੋਭਖੰਡਬ੍ਰਹਮੰਡਾਹੇ॥੩॥
ਹਮਗਰੀਬਮਸਕੀਨਪ੍ਰਭਤੇਰੇਹਰਿਰਾਖੁਰਾਖੁਵਡਵਡਾਹੇ॥
ਜਨਨਾਨਕਨਾਮੁਅਧਾਰੁਟੇਕਹੈਹਰਿਨਾਮੇਹੀਸੁਖੁਮੰਡਾਹੇ॥੪॥੪॥
rāg gaurī pūrabī mahalā 4 .
kām karōdh nagar bah bhariā mil sādhū khandal khandā hē .
pūrab likhat likhē gur pāiā man har liv mandal mandā hē .1.
kar sādhū anjulī pun vadā hē .
kar dandaut pun vadā hē .1. rahāu .
sākat har ras sād n jāniā tin antar haumai kandā hē .
jiu jiu chalah chubhai dukh pāvah jamakāl sahah sir dandā hē .2.
har jan har har nām samānē dukh janam maran bhav khandā hē .
abināsī purakh pāiā paramēsar bah sōbh khand brahamandā hē .3.
ham garīb masakīn prabh tērē har rākh rākh vad vadā hē .
jan nānak nām adhār tēk hai har nāmē hī sukh mandā hē .4.4.
Gauri Purbi Measure, Fourth Guru.
With lust and wrath, (the body) village is full to the brim. By meeting the saint Guru, I have broken (both) into pieces.
By virtue of the pre-ordained writ, I have obtained the Guru and entered the realm of Lord's love.
Make obeisance with clasped hands unto the Saint (Guru). It is a greatly meritorious act.
Make a prostrate salutation, this is a great virtue indeed. Pause.
The mammon-worshippers know the relish of God's elixir, within them is the thorn of pride.
The more they walk away (from God) the more it pricks and more the pain they suffer and they bear on their heads the mace of death's myrmidon.
God's men are absorbed in Lord God's Name and they have broken away the pangs and fear of birth and death.
They have obtained the imperishable supreme Lord God and great honour is theirs in the various regions and universes.
I am poor and humble but I am Thine, O Lord God! Save me, save me, O Thou greatest, of the great.
The Name is slave Nanak's sustenance and support and by God's Name he enjoys peace.
Raag Gauree Poorbee, Fourth Mehl:
The bodyvillage is filled to overflowing with anger and sexual desire; these were broken into bits when I met with the Holy Saint.
By preordained destiny, I have met with the Guru. I have entered into the realm of the Lord's Love. ||1||
Greet the Holy Saint with your palms pressed together; this is an act of great merit.
Bow down before Him; this is a virtuous action indeed. ||1||Pause||
The wicked shaaktas, the faithless cynics, do not know the Taste of the Lord's Sublime Essence. The thorn of egotism is embedded deep within them.
The more they walk away, the deeper it pierces them, and the more they suffer in pain, until finally, the Messenger of Death smashes his club against their heads. ||2||
The humble servants of the Lord are absorbed in the Name of the Lord, Har, Har. The pain of birth and the fear of death are eradicated.
They have found the Imperishable Supreme Being, the Transcendent Lord God, and they receive great honor throughout all the worlds and realms. ||3||
I am poor and meek, God, but I belong to You! Save meplease save me, O Greatest of the Great!
Servant Nanak takes the Sustenance and Support of the Naam. In the Name of the Lord, he enjoys celestial peace. ||4||4||
ਰਾਗੁ ਗਉੜੀ ਪੂਰਬੀ ਮਹਲਾ ੪ ॥
(ਜਿਹੜਾ ਮਨੁੱਖੀ) ਸਰੀਰ ਕਾਮ ਚੇਸ਼ਟਾ ਅਤੇ ਗੁਸੇ ਨਾਲ ਨੱਕੋ-ਨੱਕ ਭਰਿਆ ਪਿਆ ਸੀ (ਉਹ) ਸਾਧੂ (ਗੁਰੂ) ਨੂੰ ਮਿਲ ਕੇ (ਕਾਮਾਦਿਕ ਵਿਕਾਰਾਂ ਨੂੰ) ਟੋਟੇ ਟੋਟੇ ਕਰ ਦਿਤਾ ਹੈ।
ਪੂਰਬ ਲਿਖਤ ਦੇ ਅਨੁਸਾਰ ਗੁਰੂ ਪ੍ਰਾਪਤ ਹੋਇਆ ਹੈ (ਜਿਸ ਦੀ ਕਿਰਪਾ ਸਦਕਾ) ਮਨ ਵਿਚ ਹਰੀ ਦੀ ਲਿਵ ਚੰਗੀ ਤਰ੍ਹਾਂ ਇਸਥਿਤ ਕੀਤੀ ਹੈ।੧।
ਸਾਧੂ (ਗੁਰੂ) ਨੂੰ ਦੋਵੇਂ ਹੱਥ ਜੋੜ ਕੇ ਪ੍ਰਣਾਮ ਕਰ ਕੇ ਵੱਡਾ ਪੁੰਨ (ਮਿਲਦਾ) ਹੈ
ਡੰਡੇ ਵਤ ਲੰਮਾ ਪੈ ਕੇ ਨਮਸਕਾਰ ਕਰਨ ਨਾਲ ਭਾਰੀ ਪੁੰਨ (ਪ੍ਰਾਪਤ ਹੁੰਦਾ) ਹੈ।੧।ਰਹਾਉ।
(ਸਾਕਤਾਂ ਨੂੰ ਆਤਮ-ਗਿਆਨ ਦੀ ਸੋਝੀ ਨਹੀਂ ਹੈ ਇਸ ਲਈ) ਸਾਕਤ ਪੁਰਸ਼ਾਂ ਨੇ ਹਰੀ ਰਸ ਦੇ ਸੁਆਦ ਨੂੰ ਨਹੀਂ ਸਮਝਿਆ (ਕਿਉਂਕਿ) ਉਨ੍ਹਾ ਦੇ (ਮਨ) ਅੰਦਰ ਹੰਕਾਰ ਰੂਪ ਕੰਡਾ (ਹੁੰਦਾ) ਹੈ।
(ਸਾਕਤ ਪੁਰਸ਼) ਜਿਉਂ ਜਿਉਂ (ਜੀਵਨ ਮਾਰਗ ਤੇ) ਚਲਦੇ ਹਨ (ਉਹ ਕੰਡਾ ਉਨ੍ਹਾਂ ਨੂੰ) ਚੁਭਦਾ (ਪੁੜਦਾ ਰਹਿੰਦਾ) ਹੈ ਅਤੇ ਉਹ ਦੁਖ ਪਾਉੰਦੇ ਰਹਿੰਦੇ ਹਨ (ਅਤੇ) ਜਮਕਾਲ ਦਾ ਡੰਡਾ ਸਿਰ ਉਤੇ ਸਹਾਰਦੇ ਰਹਿੰਦੇ ਹਨ।੨।
(ਜਿਹੜੇ) ਹਰੀ ਦੇ ਸੇਵਕ ਹਨ ਹਰੀ ਦੇ ਨਾਮ ਵਿਚ ਲੀਨ ਹੋਏ ਹੋਏ ਹਨ (ਉਨ੍ਹਾਂ ਨੇ) ਜੰਮਣ ਮਰਨ ਦੇ ਦੁਖ ਅਤੇ ਡਰ ਨੂੰ ਤੋੜ (ਭਾਵ ਦੂਰ ਕਰ) ਦਿੱਤਾ ਹੈ।
(ਉਨ੍ਹਾਂ ਨੇ) ਨਾਸ ਤੋਂ ਰਹਿਤ ਕਰਤਾ ਪੁਰਖ, ਪਰਮੇਸ਼ਰ ਨੂੰ ਪਾ ਲਿਆ ਹੈ (ਅਤੇ ਉਨ੍ਹਾਂ ਦੀ) ਕੰਡਾਂ ਬ੍ਰਹਮੰਡਾਂ ਵਿਚ ਬਹੁਤ ਸ਼ੋਭਾ (ਫੈਲੀ ਹੋਈ) ਹੈ।੩।
ਹੇ ਪ੍ਰਭੂ ! ਅਸੀਂ ਗਰੀਬ ਨਿਮਾਣੇ ਤੇਰੇ (ਬਣਾਏ ਹੋਏ) ਹਾਂ, ਹੇ ਹਰੀ ! (ਸਾਨੂੰ ਆਪਣੀ ਸ਼ਰਨ ਵਿਚ) ਰੱਖ ਲੈ, (ਤੂੰ) ਵਡਿਆਂ ਤੋਂ ਵੱਡਾ ਹੈਂ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਦਾਸ ਨੂੰ ਨਾਮ ਰੂਪੀ ਆਸਰਾ, ਟੇਕ ਹੈ, ਅਤੇ ਹਰਿ ਨਾਮ (ਦੀ ਬਰਕਤ) ਨਾਲ ਹੀ (ਮੇਰੇ ਮਨ ਵਿਚ ਆਤਮਿਕ) ਸੁਖ ਭਰਿਆ ਗਿਆ ਹੈ।੪।੪।
(ਮਨੁੱਖ ਦਾ ਇਹ ਸਰੀਰ-) ਸ਼ਹਰ ਕਾਮ ਅਤੇ ਕ੍ਰੋਧ ਨਾਲ ਭਰਿਆ ਰਹਿੰਦਾ ਹੈ। ਗੁਰੂ ਨੂੰ ਮਿਲ ਕੇ ਹੀ (ਕਾਮ ਕ੍ਰੋਧ ਆਦਿਕ ਦੇ ਇਸ ਜੋੜ ਨੂੰ) ਤੋੜਿਆ ਜਾ ਸਕਦਾ ਹੈ।
ਜਿਸ ਮਨੁੱਖ ਨੂੰ ਪੂਰਬਲੇ ਕੀਤੇ ਕਰਮਾਂ ਦੇ ਸੰਜੋਗਾਂ ਨਾਲ ਗੁਰੂ ਮਿਲ ਪੈਂਦਾ ਹੈ, ਉਸ ਦੇ ਮਨ ਵਿਚ ਪਰਮਾਤਮਾ ਨਾਲ ਲਿਵ ਲੱਗ ਜਾਂਦੀ ਹੈ (ਅਤੇ ਉਸ ਦੇ ਅੰਦਰੋਂ ਕਾਮਾਦਿਕਾਂ ਦਾ ਜੋੜ ਟੁੱਟ ਜਾਂਦਾ ਹੈ) ॥੧॥
(ਹੇ ਭਾਈ!) ਗੁਰੂ ਅੱਗੇ ਹੱਥ ਜੋੜ, ਇਹ ਬਹੁਤ ਭਲਾ ਕੰਮ ਹੈ।
ਗੁਰੂ ਅੱਗੇ ਢਹਿ ਪਉ, ਇਹ ਬੜਾ ਨੇਕ ਕੰਮ ਹੈ ॥੧॥ ਰਹਾਉ ॥
ਜੇਹੜੇ ਮਨੁੱਖ ਪਰਮਾਤਮਾ ਨਾਲੋਂ ਟੁੱਟੇ ਹੋਏ ਹਨ, ਉਹ ਉਸ ਦੇ ਨਾਮ ਦੇ ਰਸ ਦੇ ਸੁਆਦ ਨੂੰ ਸਮਝ ਨਹੀਂ ਸਕਦੇ। ਉਹਨਾਂ ਦੇ ਮਨ ਵਿਚ ਅਹੰਕਾਰ ਦਾ (ਮਾਨੋ) ਕੰਡਾ ਚੁੱਭਾ ਹੋਇਆ ਹੈ।
ਜਿਉਂ ਜਿਉਂ ਉਹ ਤੁਰਦੇ ਹਨ (ਜਿਉਂ ਜਿਉਂ ਉਹ ਹਉਮੈ ਦੇ ਸੁਭਾਵ ਵਾਲੀ ਵਰਤੋਂ ਵਰਤਦੇ ਹਨ, ਹਉਮੈ ਦਾ ਉਹ ਕੰਡਾ ਉਹਨਾਂ ਨੂੰ) ਚੁੱਭਦਾ ਹੈ, ਉਹ ਦੁੱਖ ਪਾਂਦੇ ਹਨ, ਅਤੇ ਆਪਣੇ ਸਿਰ ਉੱਤੇ ਆਤਮਕ ਮੌਤ-ਰੂਪ ਡੰਡਾ ਸਹਾਰਦੇ ਹਨ (ਆਤਮਕ ਮੌਤ ਉਹਨਾਂ ਦੇ ਸਿਰ ਉਤੇ ਸਵਾਰ ਰਹਿੰਦੀ ਹੈ) ॥੨॥
(ਦੂਜੇ ਪਾਸੇ) ਪਰਮਾਤਮਾ ਦੇ ਪਿਆਰੇ ਬੰਦੇ ਪਰਮਾਤਮਾ ਦੇ ਨਾਮ ਵਿਚ ਜੁੜੇ ਰਹਿੰਦੇ ਹਨ। ਉਹਨਾਂ ਦਾ ਸੰਸਾਰ ਦਾ ਜੰਮਣ ਮਰਨ ਦਾ ਦੁੱਖ ਕੱਟਿਆ ਜਾਂਦਾ ਹੈ।
ਉਹਨਾਂ ਨੂੰ ਕਦੇ ਨਾਸ਼ ਨਾਹ ਹੋਣ ਵਾਲਾ ਸਰਬ-ਵਿਆਪਕ ਪਰਮੇਸਰ ਮਿਲ ਪੈਂਦਾ ਹੈ। ਉਹਨਾਂ ਦੀ ਸੋਭਾ ਸਾਰੇ ਖੰਡਾਂ ਬ੍ਰਹਮੰਡਾਂ ਵਿਚ ਹੋ ਜਾਂਦੀ ਹੈ ॥੩॥
ਹੇ ਪ੍ਰਭੂ! ਅਸੀਂ ਜੀਵ ਤੇਰੇ ਦਰ ਦੇ ਗਰੀਬ ਮੰਗਦੇ ਹਾਂ। ਤੂੰ ਸਭ ਤੋਂ ਵੱਡਾ ਸਹਾਈ ਹੈਂ। ਸਾਨੂੰ (ਇਹਨਾਂ ਕਾਮਾਦਿਕਾਂ ਤੋਂ) ਬਚਾ ਲੈ।
ਹੇ ਪ੍ਰਭੂ! ਤੇਰੇ ਦਾਸ ਨਾਨਕ ਨੂੰ ਤੇਰਾ ਨਾਮ ਹੀ ਆਸਰਾ ਹੈ, ਤੇਰਾ ਨਾਮ ਹੀ ਸਹਾਰਾ ਹੈ। ਤੇਰੇ ਨਾਮ ਵਿਚ ਜੁੜਿਆਂ ਹੀ ਸੁਖ ਮਿਲਦਾ ਹੈ ॥੪॥੪॥
ਗਊੜੀ ਪੂਰਬੀ ਰਾਗ, ਚਉਥੀ ਪਾਤਸ਼ਾਹੀ।
ਭੋਗ ਰਸ ਅਤੇ ਰੋਹ ਨਾਲ, (ਦੇਹਿ) ਪਿੰਡ ਕੰਢਿਆ ਤਾਈ ਡੱਕਿਆ ਹੋਇਆ ਹੈ। ਸੰਤ ਗੁਰਦੇਵ ਜੀ ਨੂੰ ਮਿਲ ਕੇ ਮੈਂ (ਦੋਹਾਂ ਨੂੰ) ਭੰਨ ਤੋੜ ਕੇ ਪਾਸ਼ ਪਾਸ਼ ਕਰ ਦਿੱਤਾ ਹੈ।
ਧੁਰ ਦੀ ਲਿਖੀ ਹੋਈ ਲਿਖਤਾਕਾਰ ਦੀ ਬਦੌਲਤ ਮੈਂ ਗੁਰਾਂ ਨੂੰ ਪਾ ਲਿਆ ਹੈ ਅਤੇ ਪ੍ਰਭੂ ਦੀ ਪ੍ਰੀਤ ਦੇ ਦੇਸ ਅੰਦਰ ਦਾਖਲ ਹੋ ਗਿਆ ਹਾਂ।
ਸੰਤ (ਗੁਰਾਂ) ਨੂੰ ਹੱਥ ਜੋੜ ਕੇ ਨਮਸ਼ਕਾਰ ਕਰ ਇਹ ਇਕ ਭਾਰਾ ਨੇਕ ਕੰਮ ਹੈ।
ਲੰਮਾ ਪੈ ਕੇ ਪ੍ਰਣਾਮ ਕਰ, ਨਿਰਸੰਦੇਹ ਇਹ ਇਕ ਵਿਸ਼ਾਲ ਨੇਕੀ ਹੈ। ਠਹਿਰਾਉ।
ਮਾਇਆ ਦੇ ਉਪਾਸ਼ਕ ਵਾਹਿਗੁਰੂ ਦੇ ਅੰਮ੍ਰਿਤ ਦੇ ਸੁਆਦ ਨੂੰ ਨਹੀਂ ਜਾਣਦੇ, ਉਨ੍ਹਾਂ ਦੇ ਅੰਦਰ ਹੰਕਾਰ ਦੀ ਸੂਲ ਹੈ।
ਜਿੰਨੀ ਦੂਰ ਉਹ (ਰੱਬ ਤੋਂ) ਜਾਂਦੇ ਹਨ, ਉਨ੍ਹਾਂ ਹੀ ਜਿਆਦਾ ਉਹ ਚੁਭਦਾ ਹੈ ਅਤੇ ਉਨ੍ਹਾਂ ਹੀ ਬਹੁਤਾ ਉਹ ਕਸ਼ਟ ਉਠਾਉਂਦੇ ਹਨ ਅਤੇਉਹ ਮੌਤ ਦੇ ਫ਼ਰਿਸ਼ਤੇ ਦਾ ਸੋਟਾ ਆਪਣੇ ਮੂੰਡਾ ਉਤੇ ਸਹਾਰਦੇ ਹਨ।
ਵਾਹਿਗੁਰੂ ਦੇ ਬੰਦੇ, ਵਾਹਿਗੁਰੂ ਸੁਆਮੀ ਦੇ ਨਾਮ ਅੰਦਰ ਲੀਨ ਹੋਏ ਹੋਏ ਹਨ ਅਤੇ ਉਨ੍ਹਾਂ ਨੇ ਪੈਦਾ ਤੇ ਫ਼ੋਤ ਹੋਣ ਦੇ ਕਸ਼ਟ ਅਤੇ ਡਰ ਨੂੰ ਤੋੜ ਮਰੋੜ ਛੱਡਿਆ ਹੈ।
ਉਨ੍ਹਾਂ ਨੇ ਨਾਸ-ਰਹਿਤ ਸ਼ਰੋਮਣੀ ਸਾਹਿਬ ਵਾਹਿਗੁਰੂ ਨੂੰ ਪਾ ਲਿਆ ਹੈ, ਅਤੇ ਉਹ ਅਨੇਕਾਂ ਦੀਪਾਂ ਤੇ ਆਲਮਾਂ ਅੰਦਰ ਬਹੁਤ ਵਡਿਆਈ ਪਾਉਂਦੇ ਹਨ।
ਮੈਂ ਗ੍ਰੀਬੜਾ ਤੇ ਆਜਿਜ਼ ਹਾਂ, ਪਰ ਤੇਰਾ ਹਾਂ, ਹੇ ਵਾਹਿਗੁਰੂ ਸਾਈਂ! ਮੇਰੀ ਰੱਖਿਆ ਕਰ, ਮੇਰੀ ਰੱਖਿਆ ਕਰ, ਤੂੰ ਹੇ ਵਿਸ਼ਾਲਾ ਦੇ ਵਿਸ਼ਾਲ।
ਨਾਮ ਹੀ ਗੋਲੇ ਨਾਨਕ ਦਾ ਅਹਾਰ ਤੇ ਆਸਰਾ ਹੈ ਅਤੇ ਰੱਬ ਦੇ ਨਾਮ ਦੁਆਰਾ ਹੀ ਉਹ ਆਰਾਮ ਮਾਣਦਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.