ਸਲੋਕ ਮਃ ੧ ॥
ਜੀਉ ਪਾਇ ਤਨੁ ਸਾਜਿਆ ਰਖਿਆ ਬਣਤ ਬਣਾਇ ॥
ਅਖੀ ਦੇਖੈ ਜਿਹਵਾ ਬੋਲੈ ਕੰਨੀ ਸੁਰਤਿ ਸਮਾਇ ॥
ਪੈਰੀ ਚਲੈ ਹਥੀ ਕਰਣਾ ਦਿਤਾ ਪੈਨੈ ਖਾਇ ॥
ਜਿਨਿ ਰਚਿ ਰਚਿਆ ਤਿਸਹਿ ਨ ਜਾਣੈ ਅੰਧਾ ਅੰਧੁ ਕਮਾਇ ॥
ਜਾ ਭਜੈ ਤਾ ਠੀਕਰੁ ਹੋਵੈ ਘਾੜਤ ਘੜੀ ਨ ਜਾਇ ॥
ਨਾਨਕ ਗੁਰ ਬਿਨੁ ਨਾਹਿ ਪਤਿ ਪਤਿ ਵਿਣੁ ਪਾਰਿ ਨ ਪਾਇ ॥੧॥
ਮਃ ੨ ॥
ਦੇਂਦੇ ਥਾਵਹੁ ਦਿਤਾ ਚੰਗਾ ਮਨਮੁਖਿ ਐਸਾ ਜਾਣੀਐ ॥
ਸੁਰਤਿ ਮਤਿ ਚਤੁਰਾਈ ਤਾ ਕੀ ਕਿਆ ਕਰਿ ਆਖਿ ਵਖਾਣੀਐ ॥
ਅੰਤਰਿ ਬਹਿ ਕੈ ਕਰਮ ਕਮਾਵੈ ਸੋ ਚਹੁ ਕੁੰਡੀ ਜਾਣੀਐ ॥
ਜੋ ਧਰਮੁ ਕਮਾਵੈ ਤਿਸੁ ਧਰਮ ਨਾਉ ਹੋਵੈ ਪਾਪਿ ਕਮਾਣੈ ਪਾਪੀ ਜਾਣੀਐ ॥
ਤੂੰ ਆਪੇ ਖੇਲ ਕਰਹਿ ਸਭਿ ਕਰਤੇ ਕਿਆ ਦੂਜਾ ਆਖਿ ਵਖਾਣੀਐ ॥
ਜਿਚਰੁ ਤੇਰੀ ਜੋਤਿ ਤਿਚਰੁ ਜੋਤੀ ਵਿਚਿ ਤੂੰ ਬੋਲਹਿ ਵਿਣੁ ਜੋਤੀ ਕੋਈ ਕਿਛੁ ਕਰਿਹੁ ਦਿਖਾ ਸਿਆਣੀਐ ॥
ਨਾਨਕ ਗੁਰਮੁਖਿ ਨਦਰੀ ਆਇਆ ਹਰਿ ਇਕੋ ਸੁਘੜੁ ਸੁਜਾਣੀਐ ॥੨॥
ਪਉੜੀ ॥
ਤੁਧੁ ਆਪੇ ਜਗਤੁ ਉਪਾਇ ਕੈ ਤੁਧੁ ਆਪੇ ਧੰਧੈ ਲਾਇਆ ॥
ਮੋਹ ਠਗਉਲੀ ਪਾਇ ਕੈ ਤੁਧੁ ਆਪਹੁ ਜਗਤੁ ਖੁਆਇਆ ॥
ਤਿਸਨਾ ਅੰਦਰਿ ਅਗਨਿ ਹੈ ਨਹ ਤਿਪਤੈ ਭੁਖਾ ਤਿਹਾਇਆ ॥
ਸਹਸਾ ਇਹੁ ਸੰਸਾਰੁ ਹੈ ਮਰਿ ਜੰਮੈ ਆਇਆ ਜਾਇਆ ॥
ਬਿਨੁ ਸਤਿਗੁਰ ਮੋਹੁ ਨ ਤੁਟਈ ਸਭਿ ਥਕੇ ਕਰਮ ਕਮਾਇਆ ॥
ਗੁਰਮਤੀ ਨਾਮੁ ਧਿਆਈਐ ਸੁਖਿ ਰਜਾ ਜਾ ਤੁਧੁ ਭਾਇਆ ॥
ਸਲੋਕਮਃ੧॥
ਜੀਉਪਾਇਤਨੁਸਾਜਿਆਰਖਿਆਬਣਤਬਣਾਇ॥
ਅਖੀਦੇਖੈਜਿਹਵਾਬੋਲੈਕੰਨੀਸੁਰਤਿਸਮਾਇ॥
ਪੈਰੀਚਲੈਹਥੀਕਰਣਾਦਿਤਾਪੈਨੈਖਾਇ॥
ਜਿਨਿਰਚਿਰਚਿਆਤਿਸਹਿਨਜਾਣੈਅੰਧਾਅੰਧੁਕਮਾਇ॥
ਜਾਭਜੈਤਾਠੀਕਰੁਹੋਵੈਘਾੜਤਘੜੀਨਜਾਇ॥
ਨਾਨਕਗੁਰਬਿਨੁਨਾਹਿਪਤਿਪਤਿਵਿਣੁਪਾਰਿਨਪਾਇ॥੧॥
ਮਃ੨॥
ਦੇਂਦੇਥਾਵਹੁਦਿਤਾਚੰਗਾਮਨਮੁਖਿਐਸਾਜਾਣੀਐ॥
ਸੁਰਤਿਮਤਿਚਤੁਰਾਈਤਾਕੀਕਿਆਕਰਿਆਖਿਵਖਾਣੀਐ॥
ਅੰਤਰਿਬਹਿਕੈਕਰਮਕਮਾਵੈਸੋਚਹੁਕੁੰਡੀਜਾਣੀਐ॥
ਜੋਧਰਮੁਕਮਾਵੈਤਿਸੁਧਰਮਨਾਉਹੋਵੈਪਾਪਿਕਮਾਣੈਪਾਪੀਜਾਣੀਐ॥
ਤੂੰਆਪੇਖੇਲਕਰਹਿਸਭਿਕਰਤੇਕਿਆਦੂਜਾਆਖਿਵਖਾਣੀਐ॥
ਜਿਚਰੁਤੇਰੀਜੋਤਿਤਿਚਰੁਜੋਤੀਵਿਚਿਤੂੰਬੋਲਹਿਵਿਣੁਜੋਤੀਕੋਈਕਿਛੁਕਰਿਹੁਦਿਖਾਸਿਆਣੀਐ॥
ਨਾਨਕਗੁਰਮੁਖਿਨਦਰੀਆਇਆਹਰਿਇਕੋਸੁਘੜੁਸੁਜਾਣੀਐ॥੨॥
ਪਉੜੀ॥
ਤੁਧੁਆਪੇਜਗਤੁਉਪਾਇਕੈਤੁਧੁਆਪੇਧੰਧੈਲਾਇਆ॥
ਮੋਹਠਗਉਲੀਪਾਇਕੈਤੁਧੁਆਪਹੁਜਗਤੁਖੁਆਇਆ॥
ਤਿਸਨਾਅੰਦਰਿਅਗਨਿਹੈਨਹਤਿਪਤੈਭੁਖਾਤਿਹਾਇਆ॥
ਸਹਸਾਇਹੁਸੰਸਾਰੁਹੈਮਰਿਜੰਮੈਆਇਆਜਾਇਆ॥
ਬਿਨੁਸਤਿਗੁਰਮੋਹੁਨਤੁਟਈਸਭਿਥਕੇਕਰਮਕਮਾਇਆ॥
ਗੁਰਮਤੀਨਾਮੁਧਿਆਈਐਸੁਖਿਰਜਾਜਾਤੁਧੁਭਾਇਆ॥
ਕੁਲੁਉਧਾਰੇਆਪਣਾਧੰਨੁਜਣੇਦੀਮਾਇਆ॥
ਸੋਭਾਸੁਰਤਿਸੁਹਾਵਣੀਜਿਨਿਹਰਿਸੇਤੀਚਿਤੁਲਾਇਆ॥੨॥
salōk mah 1 .
jīu pāi tan sājiā rakhiā banat banāi .
akhī dēkhai jihavā bōlai kannī surat samāi .
pairī chalai hathī karanā ditā painai khāi .
jin rach rachiā tisah n jānai andhā andh kamāi .
jā bhajai tā thīkar hōvai ghārat gharī n jāi .
nānak gur bin nāh pat pat vin pār n pāi .1.
mah 2 .
dēnhdē thāvah ditā changā manamukh aisā jānīai .
surat mat chaturāī tā kī kiā kar ākh vakhānīai .
antar bah kai karam kamāvai sō chah kundī jānīai .
jō dharam kamāvai tis dharam nāu hōvai pāp kamānai pāpī jānīai .
tūn āpē khēl karah sabh karatē kiā dūjā ākh vakhānīai .
jichar tērī jōt tichar jōtī vich tūn bōlah vin jōtī kōī kish karih dikhā siānīai .
nānak guramukh nadarī āiā har ikō sughar sujānīai .2.
paurī .
tudh āpē jagat upāi kai tudh āpē dhandhai lāiā .
mōh thagaulī pāi kai tudh āpah jagat khuāiā .
tisanā andar agan hai nah tipatai bhukhā tihāiā .
sahasā ih sansār hai mar janmai āiā jāiā .
bin satigur mōh n tutaī sabh thakē karam kamāiā .
guramatī nām dhiāīai sukh rajā jā tudh bhāiā .
kul udhārē āpanā dhann janēdī māiā .
sōbhā surat suhāvanī jin har sētī chit lāiā .2.
Slok, First Guru.
Having created the body the Creator infused Life therein and made arrangements to protect it.
Man sees with his eyes speaks with his tongue and fixes his attention by gearing with his ears.
He walks with feet, works with hands and wears and eats what is given to him.
He knows not Him who made the make. The blind man does dark deeds.
When the pitcher breaks it crumbles into pot-pieces then and its mould cannot be remoulded.
Nanak, without the Guru there is no honour and without this honour one cannot ferry across.
Second Guru.
The gift is preferable to the Giver. Understand the perverse person to be such.
What should be said and told regarding his intelligence, understanding and cleverness?
The deeds which the mortal commits sitting inside they are known in four directions.
He, who practises virtue goes by the Name of virtuous and he who commits sins is known a sinner.
Thou Thyself performest the entire play, O Creator! Why to speak and talk of another?
O Lord! as long as Thy light is in the body so long Thou speakest in the illumined body. If some one shows that he has accomplished something without Thy light I would call him wise.
Nanak, God who alone is accomplished and omniscient is made manifest by the Guru's instruction.
Pauri.
Thou Thyself created the world and Thou Thyself put it to work.
Giving to eat the intoxicating herb of worldly love, Thou Thyself hast led astray the world.
Within the mortal is the fire of desire. He gets not satiated and remains hungry and thirsty.
Illusion is this world. It perishes, is reborn, comes and goes.
Without the True Guru secular attachment sunders not. All have grown weary of performing rituals.
When it pleases Thee, O Lord! the mortal is sated with joy by remembering the Name under the Guru's instruction.
He saves his lineage. Blest is the mother who gave birth to him.
Beauteous is the magnificence and understanding of him who fixes his mind with God.
Shalok, First Mehl:
He placed the soul in the body which He had fashioned. He protects the Creation which He has created.
With their eyes, they see, and with their tongues, they speak; with their ears, they bring the mind to awareness.
With their feet, they walk, and with their hands, they work; they wear and eat whatever is given.
They do not know the One who created the Creation. The blind fools do their dark deeds.
When the pitcher of the body breaks and shatters into pieces, it cannot be recreated again.
O Nanak, without the Guru, there is no honor; without honor, no one is carried across. ||1||
Second Mehl:
They prefer the gift, instead of the Giver; such is the way of the selfwilled manmukhs.
What can anyone say about their intelligence, their understanding or their cleverness?
The deeds which one commits, while sitting in one's own home, are known far and wide, in the four directions.
One who lives righteously is known as righteous; one who commits sins is known as a sinner.
You Yourself enact the entire play, O Creator. Why should we speak of any other?
As long as Your Light is within the body, You speak through that Light. Without Your Light, who can do anything? Show me any such cleverness!
O Nanak, the Lord alone is Perfect and Allknowing; He is revealed to the Gurmukh. ||2||
Pauree:
You Yourself created the world, and You Yourself put it to work.
Administering the drug of emotional attachment, You Yourself have led the world astray.
The fire of desire is deep within; unsatisfied, people remain hungry and thirsty.
This world is an illusion; it dies and it is rebornit comes and it goes in reincarnation.
Without the True Guru, emotional attachment is not broken. All have grown weary of performing empty rituals.
Those who follow the Guru's Teachings meditate on the Naam, the Name of the Lord. Filled with a joyful peace, they surrender to Your Will.
They save their families and ancestors; blessed are the mothers who gave birth to them.
Beautiful and sublime is the glory and the understanding of those who focus their consciousness on the Lord. ||2||
ਸਲੋਕ ਮਃ ੧ ॥
ਕਰਤਾ ਪੁਰਖ ਨੇ) ਜਿੰਦ ਪਾ ਕੇ (ਮਨੁੱਖੀ) ਸਰੀਰ ਬਣਾਇਆ ਹੈ (ਅਤੇ) ਵਿਉਂਤ ਬਣਾ ਕੇ (ਇਸ ਨੂੰ) ਰਖਿਆ ਹੈ।
(ਮਨੁੱਖ) ਅੱਖਾਂ ਨਾਲ ਵੇਖਦਾ ਹੈ, ਮੂੰਹ ਨਾਲ ਬੋਲਦਾ ਹੈ, (ਇਸ ਦੇ) ਕੰਨਾਂ ਵਿੱਚ ਸੁਣਨ ਦੀ ਸ਼ਕਤੀ ਸਮਾਈ ਟਿੱਕੀ (ਹੋਈ) ਹੈ।
(ਜੀਵ) ਪੈਰਾਂ ਨਾਲ ਚਲਦਾ ਹੈ, ਹੱਥਾਂ ਨਾਲ (ਕੰਮ) ਕਰਦਾ ਹੈ, (ਉਸ ਪ੍ਰਭੂ ਦਾ) ਦਿਤਾ ਹੋਇਆ ਪਾਂਦਾ ਤੇ ਖਾਂਦਾ ਹੈ,
(ਪਰ) ਜਿਸ (ਸਿਰਜਣਹਾਰ) ਨੇ (ਇਸ ਦੇ ਸਰੀਰ ਨੂੰ) ਬਣਾ ਕੇ ਸਵਾਰਿਆ ਹੈ ਉਸ ਨੂੰ (ਇਹ ਪਛਾਣਦਾ ਨਹੀਂ, ਅੰਨ੍ਹਾ (ਅਗਿਆਨੀ ਮਨੁੱਖ ਇਸ ਤਰ੍ਹਾਂ ਦੇ) ਅਗਿਆਨਤਾ ਵਾਲੇ ਕੰਮ ਕਰਦਾ ਹੈ
ਜਦੋਂ (ਇਹ ਸਰੀਰ ਰੂਪੀ ਭਾਂਡਾ) ਭਜਦਾ ਹੈ ਤਾਂ ਠੀਕਰਾ ਹੋ ਜਾਂਦਾ ਹੈ (ਭਾਵ ਕਿਸੇ ਅਰਥ ਨਹੀਂ ਆਉਂਦਾ ਅਤੇ ਮੁੜ ਸਰੀਰਕ) ਬਣਤਰ ਭੀ ਨਹੀਂ ਬਣ ਸਕਦੀ।
ਨਾਨਕ (ਗੂਰੂ ਜੀ ਫੁਰਮਾਉਂਦੇ ਹਨ ਕਿ) ਗੁਰੂ ਤੋਂ ਬਿਨਾ ਜੀਵ ਦੀ ਸੰਸਾਰ ਅਤੇ ਰੱਬੀ ਦਰਬਾਰ ਵਿੱਚ ਇਜ਼ਤ ਨਹੀਂ ਹੁੰਦੀ ਅਤੇ ਇਜ਼ਤ ਤੋਂ ਬਿਨਾਂ ਇਹ ਬਿਖਮ ਭਉਜਲ ਤੋਂ) ਪਾਰ ਵੀ ਨਹੀਂ ਪੈ ਸਕਦਾ।੧।
ਮਃ ੨ ॥
ਮਨਮੁਖ ਨੂੰ ਇਹੋ ਜਿਹਾ ਸਮਝਣਾ ਚਾਹੀਦਾ ਹੈ ਭਾਵ ਉਸ ਦੀ ਨਿਸ਼ਾਨੀ ਇਹ ਹੈ (ਕਿ ਉਹ ਦਾਤੇ ਨਾਲੋਂ ਉਸ ਦਾ) ਦਿੱਤਾ (ਪਦਾਰਥ) ਚੰਗਾ (ਸਮਝਦਾ) ਹੈ।
ਉਸ (ਮਨਮੁਖ) ਦੀ ਸਮਝ ਅਕਲ ਤੇ ਸਿਆਣਪ ਨੂੰ ਕੀ ਆਖ ਕੇ ਬਿਆਨ ਕਰੀਏ (ਭਾਵ ਬਹੁਤ ਘਟੀਆ ਹੈ)।
ਉਹ ਆਪਣੇ) ਅੰਦਰ ਬੈਠ ਕੇ (ਭਾਵ ਲੁਕ ਕੇ ਮੰਦੇ) ਕੰਮ ਕਰਦਾ ਹੈ (ਉਨ੍ਹਾਂ ਮਾੜੇ ਕੰਮਾਂ ਕਰਕੇ) ਚੌਹਾਂ ਕੁੰਡਾਂ ਵਿੱਚ ਭਾਂਵ ਹਰ ਪਾਸੇ ਨਸ਼ਰ ਹੋ ਜਾਂਦਾ ਹੈ।
ਜੋ ਧਰਮ ਕਮਾਉਂਦਾ ਹੈ ਉਸ ਦਾ ਨਾਉ ‘ਧਰਮੀ’ (ਪ੍ਰਸਿਧ) ਹੋ ਜਾਂਦਾ ਹੈ (ਅਤੇ) ਪਾਪ ਕਰਮ ਕਮਾਉਣ ਵਾਲਾ (ਮਨੁੱਖ) ‘ਪਾਪੀ’ ਸਮਝਿਆ ਜਾਂਦਾ ਹੈ।
(ਹੇ ਸ੍ਰਿਸ਼ਟੀ ਦੇ ਕਰਤੇ! ਤੂੰ ਆਪ ਹੀ ਸਾਰੇ ਕੌਤਕ ਕਰ ਰਿਹਾ ਹੈਂ (ਤੇਰੇ ਤੋਂ ਬਿਨਾ ਹੋਰ) ਦੂਜਾ ਕਿਹੜਾ ਹੈ ਜਿਹੜਾ ਆਖ ਕੇ ਦਸੀਏ? (ਭਾਵ ਕੋਈ ਨਹੀਂ ਹੈ)।
(ਹੇ ਪ੍ਰਭੂ!) ਜਦੋਂ ਤਾਈਂ ਤੇਰੀ ਜੋਤਿ (ਸਰੀਰ ਵਿੱਚ) ਹੈ ਓਦੋਂ ਤਾਈਂ ਜੋਤੀ ਵਿੱਚ ਤੂੰ (ਆਪ) ਬੋਲ ਰਿਹਾ ਹੈਂ, ਬਿਨਾ ਜੋਤਿ ਤੋਂ ਕੋਈ (ਕੁਝ) ਕਰੇ, (ਫਿਰ) ਦੁਖੀਏ, ਜਾਣੀਏ (ਕਿ ਕੋਈ ਬੜਾ ਸਿਆਣਾ ਤੇ ਸ਼ਕਤੀਵਾਨ ਹੈ)।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਗੁਰਮੁਖ ਦੀ ਨਜ਼ਰ ਵਿੱਚ (ਇਹ) ਆਇਆ ਹੈ (ਕਿ) ਇਕੋ ਹਰੀ ਹੀ (ਕੇਵਲ) ਸੁਘੜ ਤੇ ਸੁਜਾਣ ਹੈ (ਉਸ ਤੋਂ ਬਿਨਾ ਹੋਰ ਕੋਈ ਕੁਝ ਨਹੀਂ ਕਰ ਸਕਦਾ)।੨।
ਪਉੜੀ ॥
ਹੇ ਪ੍ਰਭੂ!) ਤੂੰ ਆਪ ਹੀ ਜਗਤ ਨੂੰ ਪੈਦਾ ਕਰਕੇ ਤੂੰ ਆਪ ਹੀ (ਇਸ ਨੂੰ) ਧੰਧੇ ਵਿੱਚ ਲਾ ਛੱਡਿਆ ਹੈ
ਮੋਹ ਰੂਪੀ ਠਗ-ਬੂਟੀ ਪਾ ਕੇ ਤੂੰ ਆਪ ਹੀ ਜਗਤ ਨੂੰ (ਆਪੇ ਦੀ ਪਛਾਣ ਤੋਂ) ਖੁੰਝਾਇਆ ਹੋਇਆ ਹੈ। (ਇਸ ਜਗਤ ਦੇ) ਅੰਦਰ ਤ੍ਰਿਸ਼ਨਾ (ਰੂਪੀ) ਅਗਨੀ ਹੈ,
ਜਿਸ ਕਰਕੇ) ਇਹ (ਸਦਾ) ਭੁੱਖਾ ਤੇ ਤ੍ਰਿਹਾਇਆ (ਪਿਆਸਾ ਹੀ) ਰਹਿੰਦਾ ਹੈ, ਰਜਦਾ ਨਹੀਂ ਹੈ।
ਇਹ ਸੰਸਾਰ ਸੰਸਾ ਰੂਪ ਹੈ, (ਇਸ ਲਈ ਜੀਵ) ਮਰ ਕੇ ਜੰਮਦਾ (ਰਹਿੰਦਾ ਹੈ, ਭਾਵ ਜੂਨੀਆਂ ਵਿੱਚ) ਆਉਂਦਾ ਜਾਂਦਾ (ਰਹਿੰਦਾ ਹੈ)।
ਸਾਰੇ (ਜੀਵ) ਕਰਮ ਕਮਾ ਕਮਾ ਕੇ ਥੱਕ ਗਏ ਹਨ (ਪ੍ਰੰਤੂ) ਸਤਿਗੁਰੂ ਤੋਂ ਬਿਨਾ (ਮਾਇਆ ਦਾ) ਮੋਹ ਨਹੀਂ ਮਿੱਟਦਾ।
ਹੇ ਪ੍ਰਭੂ! ਜਿਸ ਜਗਿਆਸੂ ਨੇ) ਗੁਰਮਤਿ ਦੁਆਰਾ (ਤੇਰਾ) ਨਾਮ ਧਿਆਇਆ (ਉਹ ਨਾਮ ਦੇ) ਸੁਖ ਵਿੱਚ (ਓਦੋਂ) ਰਜ ਗਿਆ ਜਦੋਂ (ਉਹ) ਤੈਨੂੰ ਚੰਗਾ ਲਗ ਗਿਆ।
ਉਸ ਨੂੰ) ਜਨਮ ਦੇਣ ਵਾਲੀ ਮਾਤਾ ਧੰਨ ਹੈ (ਅਤੇ ਉਸ ਨੇ ਮਾਨੋ) ਆਪਣਾ ਕੁਲ ਹੀ ਉਧਾਰ ਲਿਆ ਹੈ। (
ਤੱਤ ਇਹ ਹੈ ਕਿ) ਜਿਸ ਨੇ ਹਰੀ ਨਾਲ (ਆਪਣਾ) ਚਿਤ ਜੋੜ ਲਿਆ ਹੈ (ਉਸ ਦੀ) ਸੁਰਤਿ ਸੋਹਣੀ ਹੋ ਗਈ ਹੈ ਅਤੇ ਜਗਤ ਵਿੱਚ (ਉਸ ਦੀ) ਸੋਭਾ (ਹਰ ਪਾਸੇ ਪਸਰ ਗਈ ਹੈ)।੨।
(ਪ੍ਰਭੂ ਨੇ) ਜਿੰਦ ਪਾ ਕੇ (ਮਨੁੱਖ ਦਾ) ਸਰੀਰ ਬਣਾਇਆ ਹੈ, (ਕਿਆ ਸੋਹਣੀ) ਘਾੜਤ ਘੜ ਕੇ ਰੱਖੀ ਹੈ।
ਅੱਖਾਂ ਨਾਲ ਇਹ ਵੇਖਦਾ ਹੈ, ਜੀਭ ਨਾਲ ਬੋਲਦਾ ਹੈ, (ਇਸ ਦੇ) ਕੰਨਾਂ ਵਿਚ ਸੁਣਨ ਦੀ ਸੱਤਿਆ ਮੌਜੂਦ ਹੈ,
ਪੈਰਾਂ ਨਾਲ ਤੁਰਦਾ ਹੈ, ਹੱਥਾਂ ਨਾਲ (ਕੰਮ) ਕਰਦਾ ਹੈ, ਤੇ (ਪ੍ਰਭੂ ਦਾ) ਦਿੱਤਾ ਖਾਂਦਾ ਪਹਿਨਦਾ ਹੈ।
ਪਰ, ਜਿਸ (ਪ੍ਰਭੂ) ਨੇ (ਇਸ ਦੇ ਸਰੀਰ ਨੂੰ) ਬਣਾਇਆ ਸੁਆਰਿਆ ਹੈ, ਉਸ ਨੂੰ ਇਹ ਪਛਾਣਦਾ (ਭੀ) ਨਹੀਂ, ਅੰਨ੍ਹਾ ਮਨੁੱਖ (ਭਾਵ, ਆਤਮਕ ਜੀਵਨ ਵਲੋਂ ਬੇ-ਸਮਝ) ਅੰਨ੍ਹਿਆਂ ਵਾਲਾ ਕੰਮ ਕਰਦਾ ਹੈ (ਭਾਵ, ਔਝੜੇ ਪਿਆ ਭਟਕਦਾ ਹੈ)।
ਜਦੋਂ (ਇਹ ਸਰੀਰ-ਰੂਪ ਭਾਂਡਾ) ਟੁੱਟ ਜਾਂਦਾ ਹੈ, ਤਾਂ (ਇਹ ਤਾਂ) ਠੀਕਰਾ ਹੋ ਜਾਂਦਾ ਹੈ (ਭਾਵ, ਕਿਸੇ ਕੰਮ ਦਾ ਨਹੀਂ ਰਹਿ ਜਾਂਦਾ) ਤੇ ਮੁੜ ਇਹ (ਸਰੀਰਕ) ਬਣਤਰ ਬਣ ਭੀ ਨਹੀਂ ਸਕਦੀ।
ਹੇ ਨਾਨਕ! (ਅੰਨ੍ਹਾ ਮਨੁੱਖ) ਗੁਰੂ (ਦੀ ਸਰਨ) ਤੋਂ ਬਿਨਾ ਬਖ਼ਸ਼ਸ਼ ਤੋਂ ਵਾਂਜਿਆ ਰਹਿੰਦਾ ਹੈ, ਤੇ ਪ੍ਰਭੂ ਦੀ ਮਿਹਰ ਤੋਂ ਬਿਨਾ (ਇਸ ਔਝੜ ਵਿਚੋਂ) ਪਾਰ ਨਹੀਂ ਲੰਘ ਸਕਦਾ ॥੧॥
ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਇਹੋ ਜਿਹਾ ਸਮਝ ਲਵੋ (ਕਿ ਉਸ ਨੂੰ) ਦੇਣ ਵਾਲੇ (ਪਰਮਾਤਮਾ) ਨਾਲੋਂ (ਉਸ ਦਾ) ਦਿੱਤਾ ਹੋਇਆ (ਪਦਾਰਥ) ਚੰਗਾ ਲੱਗਦਾ ਹੈ।
ਉਸ ਮਨੁੱਖ ਦੀ ਸੂਝ, ਅਕਲ ਤੇ ਸਿਆਣਪ (ਅਜੇਹੀ ਨੀਵੀਂ ਹੈ ਕਿ) ਲਫ਼ਜ਼ਾਂ ਨਾਲ ਬਿਆਨ ਨਹੀਂ ਕੀਤੀ ਜਾ ਸਕਦੀ ਹੈ।
(ਉਹ ਆਪਣੇ ਵਲੋਂ) ਲੁਕ ਕੇ (ਮੰਦੇ) ਕੰਮ ਕਰਦਾ ਹੈ, (ਪਰ ਜੋ ਕੁਝ ਉਹ ਕਰਦਾ ਹੈ) ਉਹ ਹਰ ਥਾਂ ਨਸ਼ਰ ਹੋ ਜਾਂਦਾ ਹੈ।
(ਕੁਦਰਤ ਦਾ ਨੇਮ ਹੀ ਐਸਾ ਹੈ ਕਿ) ਜੋ ਮਨੁੱਖ ਭਲਾ ਕੰਮ ਕਰਦਾ ਹੈ, ਉਸਦਾ ਨਾਮ 'ਧਰਮੀ' ਪੈ ਜਾਂਦਾ ਹੈ, ਮੰਦੇ ਕੰਮ ਕੀਤਿਆਂ ਮਨੁੱਖ ਮੰਦਾ ਹੀ ਸਮਝਿਆ ਜਾਂਦਾ ਹੈ।
(ਪਰ ਮੰਦਾ ਕਿਸ ਨੂੰ ਆਖੀਏ?) (ਹੇ ਪ੍ਰਭੂ!) ਸਾਰੇ ਕੌਤਕ ਤੂੰ ਆਪ ਹੀ ਕਰ ਰਿਹਾ ਹੈਂ। ਤੈਥੋਂ ਵੱਖਰਾ ਹੋਰ ਕੇਹੜਾ ਦੱਸੀਏ?
(ਜੀਵਾਂ ਦੇ ਅੰਦਰ) ਜਿਤਨਾ ਚਿਰ ਤੇਰੀ ਜੋਤਿ ਮੌਜੂਦ ਹੈ ਉਤਨਾ ਚਿਰ ਉਸ ਜੋਤਿ ਵਿਚ ਤੂੰ (ਆਪ ਹੀ) ਬੋਲਦਾ ਹੈਂ। ਜਦੋਂ ਤੇਰੀ ਜੋਤਿ ਨਿਕਲ ਜਾਏ, ਤਾਂ ਭਲਾ ਕੋਈ ਕੁਝ ਕਰੇ ਤਾਂ ਸਹੀ, ਅਸੀਂ ਪਰਖ ਕੇ ਵੇਖੀਏ, (ਭਾਵ, ਤੇਰੀ ਜੋਤਿ ਤੋਂ ਬਿਨਾ ਕੋਈ ਕੁਝ ਨਹੀਂ ਕਰ ਸਕਦਾ; ਸੋ, ਮਨਸੁਖ ਵਿਚ ਭੀ ਤੇਰੀ ਹੀ ਜੋਤਿ ਹੈ)।
ਹੇ ਨਾਨਕ! ਗੁਰੂ ਦੀ ਸਰਨ ਆਏ ਮਨੁੱਖ ਨੂੰ (ਹਰ ਥਾਂ) ਇਕੋ ਸਿਆਣਾ ਤੇ ਸੁਜਾਨ ਪ੍ਰਭੂ ਹੀ ਦਿੱਸਦਾ ਹੈ ॥੨॥
(ਹੇ ਪ੍ਰਭੂ!) ਤੂੰ ਆਪ ਹੀ ਜਗਤ ਪੈਦਾ ਕਰ ਕੇ ਤੂੰ ਆਪ ਹੀ (ਇਸ ਨੂੰ) ਜੰਜਾਲ ਵਿਚ ਪਾ ਦਿੱਤਾ ਹੈ।
(ਮਾਇਆ ਦੇ) ਮੋਹ ਦੀ ਠਗ ਬੂਟੀ ਖੁਆ ਕੇ ਤੂੰ ਜਗਤ ਨੂੰ ਆਪਣੇ ਆਪ ਤੋਂ (ਭਾਵ, ਆਪਣੀ ਯਾਦ ਤੋਂ) ਖੁੰਝਾ ਦਿੱਤਾ ਹੈ।
(ਜਗਤ ਦੇ) ਅੰਦਰ ਤ੍ਰਿਸ਼ਨਾ ਦੀ ਅੱਗ (ਬਲ ਰਹੀ) ਹੈ, (ਇਸ ਵਾਸਤੇ ਇਹ ਮਾਇਆ ਦੀ) ਤ੍ਰਿਹ ਤੇ ਭੁੱਖ ਦਾ ਮਾਰਿਆ ਹੋਇਆ ਰੱਜਦਾ ਨਹੀਂ ਹੈ।
ਇਹ ਜਗਤ ਹੈ ਹੀ ਤੌਖ਼ਲਾ (ਰੂਪ), (ਇਸ ਤੌਖ਼ਲੇ ਵਿਚ ਪਿਆ ਜੀਵ) ਜੰਮਦਾ ਮਰਦਾ ਤੇ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ।
(ਮਾਇਆ ਦਾ ਇਹ) ਮੋਹ ਗੁਰੂ (ਦੀ ਸਰਨ) ਤੋਂ ਬਿਨਾ ਟੁੱਟਦਾ ਨਹੀਂ, (ਬਥੇਰੇ ਜੀਵ) ਹੋਰ ਹੋਰ (ਧਾਰਮਿਕ) ਕੰਮ ਕਰ ਕੇ ਹਾਰ ਚੁਕੇ ਹਨ।
ਪ੍ਰਭੂ ਦਾ ਨਾਮ ਗੁਰੂ ਦੀ ਸਿੱਖਿਆ ਦੀ ਰਾਹੀਂ ਹੀ ਸਿਮਰਿਆ ਜਾ ਸਕਦਾ ਹੈ। (ਹੇ ਪ੍ਰਭੂ!) ਜਦੋਂ ਤੈਨੂੰ ਭਾਵੇ (ਤਾਂ ਜੀਵ ਤੇਰੇ ਨਾਮ ਦੇ) ਸੁਖ ਵਿਚ (ਟਿਕ ਕੇ) ਤ੍ਰਿਪਤ ਹੁੰਦਾ ਹੈ।
ਧੰਨ ਹੈ (ਉਸ ਜੀਵ ਦੀ) ਜੰਮਣ ਵਾਲੀ ਮਾਂ, (ਨਾਮ ਦੀ ਬਰਕਤਿ ਨਾਲ ਉਹ) ਆਪਣਾ ਖ਼ਾਨਦਾਨ (ਹੀ ਵਿਕਾਰਾਂ ਤੋਂ) ਬਚਾ ਲੈਂਦਾ ਹੈ।
ਜਿਸ ਮਨੁੱਖ ਨੇ ਪ੍ਰਭੂ ਨਾਲ ਚਿੱਤ ਜੋੜਿਆ ਹੈ, (ਜਗਤ ਵਿਚ ਉਸ ਦੀ) ਸੋਭਾ ਹੁੰਦੀ ਹੈ ਤੇ ਉਸ ਦੀ ਸੋਹਣੀ ਸੂਝ ਹੋ ਜਾਂਦੀ ਹੈ ॥੨॥
ਸਲੋਕ, ਪਹਿਲੀ ਪਾਤਸ਼ਾਹੀ।
ਦੇਹਿ ਨੂੰ ਰਚ ਕੇ ਕਰਤਾਰ ਨੇ ਉਸ ਅੰਦਰ ਜਿੰਦ ਜਾਨ ਪਾਈ ਅਤੇ ਇਸ ਨੂੰ ਬਚਾਉਣ ਦਾ ਪ੍ਰਬੰਧ ਕੀਤਾ।
ਆਦਮੀ ਆਪਣਿਆਂ ਨੇਤ੍ਰਾ ਨਾਲ ਵੇਖਦਾ ਹੈ, ਆਪਣੀ ਜੀਭ ਨਾਲ ਬੋਲਦਾ ਹੈ, ਅਤੇ ਆਪਣੇ ਕੰਨਾਂ ਦੁਆਰਾ ਸੁਣ ਕੇ ਆਪਣੀ ਬਿਰਤੀ ਜੋੜਦਾ ਹੈ।
ਪੈਰਾਂ ਨਾਲ ਤੁਰਦਾ ਹੈ, ਹੱਥਾਂ ਨਾਲ ਕੰਮ ਕਰਦਾ ਹੈ ਤੇ ਜੋ ਕੁਛ ਉਸ ਨੂੰ ਮਿਲਦਾ ਹੈ, ਉਸ ਨੂੰ ਪਹਿਨਦਾ ਤੇ ਖਾਂਦਾ ਹੈ।
ਉਹ ਉਸ ਨੂੰ ਨਹੀਂ ਜਾਣਦਾ ਜਿਸ ਨੇ ਬਨਾਵਟ ਬਣਾਈ ਹੈ! ਮੁਨਾਖਾ ਮਨੁੱਖ ਕਾਲੇ ਕਰਮ ਕਮਾਉਂਦਾ ਹੈ।
ਜਦ ਘੜਾ ਟੁਟਦਾ ਹੈ, ਤਦ ਇਹ ਠੀਕਰੀਆਂ ਹੋ ਜਾਂਦਾ ਹੈ, ਅਤੇ ਇਸ ਦੀ ਡੌਲ ਮੁੜ ਡੌਲੀ ਨਹੀਂ ਜਾ ਸਕਦੀ।
ਨਾਨਕ ਗੁਰਾਂ ਦੇ ਬਾਝੋਂ, ਇੱਜ਼ਤ ਆਬਰੂ ਨਹੀਂ ਹੁੰਦੀ, ਅਤੇ ਇਸ ਇੱਜ਼ਤ ਆਬਰੁ ਦੇ ਬਗੈਰ ਇਨਸਾਨ ਪਾਰ ਨਹੀਂ ਹੋ ਸਕਦਾ।
ਦੂਜੀ ਪਾਤਸ਼ਾਹੀ।
ਦਾਤੇ ਨਾਲੋਂ ਦਾਤ ਚੰਗੀ ਹੈ। ਪ੍ਰਤੀਕੂਲ ਪੁਰਸ਼ ਨੂੰ ਐਹੋ ਜੇਹਾ ਸਮਝ।
ਉਸ ਦੀ ਅਕਲਮੰਦੀ, ਸਮਝ ਅਦੇ ਪ੍ਰਬੀਨਤਾ ਬਾਰੇ ਕੀ ਕਹਿਆ ਤੇ ਕਥਿਆ ਜਾਵੇ?
ਅਮਲ ਜੋ ਪ੍ਰਾਣੀ ਅੰਦਰ ਬੈਠ ਕੇ ਕਰਦਾ ਹੈ, ਉਹ ਚਾਰੀ ਪਾਸੀਂ ਜਾਣੇ ਜਾਂਦੇ ਹਨ।
ਜਿਹੜਾ ਨੇਕੀ ਕਰਦਾ ਹੈ ਉਸ ਦਾ ਨਾਮ ਨੇਕ ਪੈ ਜਾਂਦਾ ਹੈ ਅਤੇ ਜੋ ਗੁਨਾਹ ਕਰਦਾ ਹੈ ਉਹ ਗੁਨਾਹਗਾਰ ਜਾਣਿਆ ਜਾਂਦਾ ਹੈ।
ਤੂੰ ਖੁਦ ਹੀ ਸਮੂਹ, ਖੇਡ ਰਚਦਾ ਹੈ, ਹੇ ਸਿਰਜਨਹਾਰ! ਕਿਸੇ ਹੋਰ ਦੀ ਕਿਉਂ ਗੱਲ ਤੇ ਕਥਾ ਕਰੀਏ?
ਹੇ ਪ੍ਰਭੂ ਜਦ ਤੋੜੀ ਤੇਰਾ ਪ੍ਰਕਾਸ਼ ਦੇਹਿ ਅੰਦਰ ਹੈ, ਤਦ ਤੋੜੀ ਤੂੰ ਪ੍ਰਕਾਸ਼ਵਾਨ ਦੇਹਿ ਵਿੱਚ ਬੋਲਦਾ ਹੈ। ਜੇਕਰ ਕੋਈ ਜਣਾ ਵਿਖਾਲ ਦੇਵੇ ਕਿ ਉਸ ਨੇ ਤੇਰੇ ਪ੍ਰਕਾਸ਼ ਦੇ ਬਗੈਰ ਕੁਝ ਕਰ ਲਿਆ ਹੈ ਤਾਂ ਮੈਂ ਉਸ ਨੂੰ ਸਿਆਣਾ ਕਹਾਂਗਾ।
ਨਾਨਕ, ਵਾਹਿਗੁਰੂ ਜੋ ਇਕਲਾ ਹੀ ਕਾਮਲ ਤੇ ਸਰਬੱਗ ਹੈ, ਗੁਰਾਂ ਦੇ ਉਪਦੇਸ਼ ਦੁਆਰਾ ਪਰਗਟ ਹੁੰਦਾ ਹੈ।
ਪਉੜੀ।
ਤੂੰ ਆਪ ਹੀ ਸੰਸਾਰ ਨੂੰ ਪੈਦਾ ਕੀਤਾ ਅਤੇ ਤੂੰ ਆਪ ਹੀ ਇਸ ਨੂੰ ਕੰਮੀ ਕਾਜੀਂ ਲਾ ਦਿੱਤਾ ਹੈ।
ਸੰਸਾਰੀ ਮਮਤਾ ਦੀ ਨਸ਼ੀਲੀ ਬੂਟੀ ਖਾਣ ਨੂੰ ਦੇ ਕੇ ਤੂੰ ਆਪ ਹੀ ਸੰਸਾਰ ਨੂੰ ਕੁਰਾਹੇ ਪਾ ਛਡਿਆ ਹੈ।
ਪ੍ਰਾਣੀ ਦੇ ਅੰਦਰਵਾਰ ਖਾਹਿਸ਼ ਦੀ ਅੱਗ ਹੈ। ਉਹ ਰੱਜਦਾ ਨਹੀਂ ਅਤੇ ਭੁੱਖਾ ਤੇ ਪਿਆਸਾ ਰਹਿੰਦਾ ਹੈ।
ਦ੍ਰਿਸ਼ਿਅਕ ਗਲਤ-ਫਹਿਮੀ ਹੈ ਇਹ ਜਗਤ। ਇਹ ਮਰਦਾ, ਜੰਮਦਾ, ਆਉਂਦਾ ਤੇ ਜਾਂਦਾ ਰਹਿੰਦਾ ਹੈ।
ਸੱਚੇ ਗੁਰਾਂ ਦੇ ਬਗੈਰ ਸੰਸਾਰ ਲਗਨ ਟੁਟਦੀ ਨਹੀਂ। ਸਾਰੇ ਜਣੇ ਕਰਮ ਕਾਂਡ ਕਰ ਕੇ ਹਾਰ ਹੁਟ ਗਏ ਹਨ।
ਜਦ ਤੈਨੂੰ ਚੰਗਾ ਲੱਗਦਾ ਹੈ, ਹੇ ਸੁਆਮੀ! ਪ੍ਰਾਣੀ ਗੁਰਾਂ ਦੇ ਉਪਦੇਸ਼ ਤਾਬੇ, ਤੇਰੇ ਨਾਮ ਦਾ ਅਰਾਧਨ ਕਰਨ ਦੁਆਰਾ ਖੁਸ਼ੀ ਨਾਲ ਧ੍ਰਾਪ ਜਾਂਦਾ ਹੈ।
ਉਹ ਆਪਣੀ ਵੰਸ਼ ਨੂੰ ਬਚਾਅ ਲੈਂਦਾ ਹੈ। ਮੁਬਾਰਕ ਹੈ ਉਹ ਮਾਤਾ ਜਿਸ ਨੇ ਉਸ ਨੂੰ ਜਨਮ ਦਿੱਤਾ ਹੈ।
ਸੁਭਾਇਮਾਨ ਹੈ ਉਸ ਦੀ ਨਾਮਵਰੀ ਅਤੇ ਸੋਚ ਸਮਝ ਜੋ ਵਾਹਿਗੁਰੂ ਦੇ ਨਾਲ ਆਪਣੇ ਮਨ ਨੂੰ ਜੋੜਦਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.