ਸਲੋਕੁ ਮਃ ੨ ॥
ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ ॥
ਪੈਰਾ ਬਾਝਹੁ ਚਲਣਾ ਵਿਣੁ ਹਥਾ ਕਰਣਾ ॥
ਜੀਭੈ ਬਾਝਹੁ ਬੋਲਣਾ ਇਉ ਜੀਵਤ ਮਰਣਾ ॥
ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ ॥੧॥
ਮਃ ੨ ॥
ਦਿਸੈ ਸੁਣੀਐ ਜਾਣੀਐ ਸਾਉ ਨ ਪਾਇਆ ਜਾਇ ॥
ਰੁਹਲਾ ਟੁੰਡਾ ਅੰਧੁਲਾ ਕਿਉ ਗਲਿ ਲਗੈ ਧਾਇ ॥
ਭੈ ਕੇ ਚਰਣ ਕਰ ਭਾਵ ਕੇ ਲੋਇਣ ਸੁਰਤਿ ਕਰੇਇ ॥
ਨਾਨਕੁ ਕਹੈ ਸਿਆਣੀਏ ਇਵ ਕੰਤ ਮਿਲਾਵਾ ਹੋਇ ॥੨॥
ਪਉੜੀ ॥
ਸਦਾ ਸਦਾ ਤੂੰ ਏਕੁ ਹੈ ਤੁਧੁ ਦੂਜਾ ਖੇਲੁ ਰਚਾਇਆ ॥
ਹਉਮੈ ਗਰਬੁ ਉਪਾਇ ਕੈ ਲੋਭੁ ਅੰਤਰਿ ਜੰਤਾ ਪਾਇਆ ॥
ਜਿਉ ਭਾਵੈ ਤਿਉ ਰਖੁ ਤੂ ਸਭ ਕਰੇ ਤੇਰਾ ਕਰਾਇਆ ॥
ਇਕਨਾ ਬਖਸਹਿ ਮੇਲਿ ਲੈਹਿ ਗੁਰਮਤੀ ਤੁਧੈ ਲਾਇਆ ॥
ਇਕਿ ਖੜੇ ਕਰਹਿ ਤੇਰੀ ਚਾਕਰੀ ਵਿਣੁ ਨਾਵੈ ਹੋਰੁ ਨ ਭਾਇਆ ॥
ਹੋਰੁ ਕਾਰ ਵੇਕਾਰ ਹੈ ਇਕਿ ਸਚੀ ਕਾਰੈ ਲਾਇਆ ॥
ਸਲੋਕੁਮਃ੨॥
ਅਖੀਬਾਝਹੁਵੇਖਣਾਵਿਣੁਕੰਨਾਸੁਨਣਾ॥
ਪੈਰਾਬਾਝਹੁਚਲਣਾਵਿਣੁਹਥਾਕਰਣਾ॥
ਜੀਭੈਬਾਝਹੁਬੋਲਣਾਇਉਜੀਵਤਮਰਣਾ॥
ਨਾਨਕਹੁਕਮੁਪਛਾਣਿਕੈਤਉਖਸਮੈਮਿਲਣਾ॥੧॥
ਮਃ੨॥
ਦਿਸੈਸੁਣੀਐਜਾਣੀਐਸਾਉਨਪਾਇਆਜਾਇ॥
ਰੁਹਲਾਟੁੰਡਾਅੰਧੁਲਾਕਿਉਗਲਿਲਗੈਧਾਇ॥
ਭੈਕੇਚਰਣਕਰਭਾਵਕੇਲੋਇਣਸੁਰਤਿਕਰੇਇ॥
ਨਾਨਕੁਕਹੈਸਿਆਣੀਏਇਵਕੰਤਮਿਲਾਵਾਹੋਇ॥੨॥
ਪਉੜੀ॥
ਸਦਾਸਦਾਤੂੰਏਕੁਹੈਤੁਧੁਦੂਜਾਖੇਲੁਰਚਾਇਆ॥
ਹਉਮੈਗਰਬੁਉਪਾਇਕੈਲੋਭੁਅੰਤਰਿਜੰਤਾਪਾਇਆ॥
ਜਿਉਭਾਵੈਤਿਉਰਖੁਤੂਸਭਕਰੇਤੇਰਾਕਰਾਇਆ॥
ਇਕਨਾਬਖਸਹਿਮੇਲਿਲੈਹਿਗੁਰਮਤੀਤੁਧੈਲਾਇਆ॥
ਇਕਿਖੜੇਕਰਹਿਤੇਰੀਚਾਕਰੀਵਿਣੁਨਾਵੈਹੋਰੁਨਭਾਇਆ॥
ਹੋਰੁਕਾਰਵੇਕਾਰਹੈਇਕਿਸਚੀਕਾਰੈਲਾਇਆ॥
ਪੁਤੁਕਲਤੁਕੁਟੰਬੁਹੈਇਕਿਅਲਿਪਤੁਰਹੇਜੋਤੁਧੁਭਾਇਆ॥
ਓਹਿਅੰਦਰਹੁਬਾਹਰਹੁਨਿਰਮਲੇਸਚੈਨਾਇਸਮਾਇਆ॥੩॥
salōk mah 2 .
akhī bājhah vēkhanā vin kannā sunanā .
pairā bājhah chalanā vin hathā karanā .
jībhai bājhah bōlanā iu jīvat maranā .
nānak hukam pashān kai tau khasamai milanā .1.
mah 2 .
disai sunīai jānīai sāu n pāiā jāi .
ruhalā tundā andhulā kiu gal lagai dhāi .
bhai kē charan kar bhāv kē lōin surat karēi .
nānak kahai siānīē iv kant milāvā hōi .2.
paurī .
sadā sadā tūn ēk hai tudh dūjā khēl rachāiā .
haumai garab upāi kai lōbh antar jantā pāiā .
jiu bhāvai tiu rakh tū sabh karē tērā karāiā .
ikanā bakhasah mēl laih guramatī tudhai lāiā .
ik kharē karah tērī chākarī vin nāvai hōr n bhāiā .
hōr kār vēkār hai ik sachī kārai lāiā .
put kalat kutanb hai ik alipat rahē jō tudh bhāiā .
ōh andarah bāharah niramalē sachai nāi samāiā .3.
Slok, Second Guru.
To see without eyes to hear without ears,
to walk without feet, to work without hands,
and to speak without tongue; like this one remain dead whilst alive.
O Nanak! then does the mortal meet his Spouse by recognising His will.
Second Guru.
The Lord is seen heard of and known but His relish is not obtained.
How can a lame, armless and blind person run to embrace the Lord?
Make fear of God thine feet, His love thine hands and His understanding thine eyes.
Sayeth Nanak in this way, O wise woman! the union with the Bridegroom is accomplished.
pauri.
For ever and aye Thou, O Lord! art but One. Secondly Thou hast set afoot the world play.
Thou hast created self-conceit and arrogance and infused avarice into the mortals.
Do Thou keep me in the way as it pleases Thee. Everyone does as Thou directest him.
Some Thou attachest to the Guru's instruction, grantest pardon and unitest with Thyself.
Some stands at Thy door and perform Thine service. Except the Name nothing else is pleasing to them.
Some Thou hast put to Thine true service. Any other service is worthless for them.
Some, who are pleasing to Thee, remain detached in the midst of their sons, wife and other relations.
From within and without they are pure and remain absorbed in the true Name.
Shalok, Second Mehl:
To see without eyes; to hear without ears;
to walk without feet; to work without hands;
to speak without a tonguelike this, one remains dead while yet alive.
O Nanak, recognize the Hukam of the Lord's Command, and merge with your Lord and Master. ||1||
Second Mehl:
He is seen, heard and known, but His subtle essence is not obtained.
How can the lame, armless and blind person run to embrace the Lord?
Let the Fear of God be your feet, and let His Love be your hands; let His Understanding be your eyes.
Says Nanak, in this way, O wise soulbride, you shall be united with your Husband Lord. ||2||
Pauree:
Forever and ever, You are the only One; You set the play of duality in motion.
You created egotism and arrogant pride, and You placed greed within our beings.
Keep me as it pleases Your Will; everyone acts as You cause them to act.
Some are forgiven, and merge with You; through the Guru's Teachings, we are joined to You.
Some stand and serve You; without the Name, nothing else pleases them.
Any other task would be worthless to themYou have enjoined them to Your True Service.
In the midst of children, spouse and relations, some still remain detached; they are pleasing to Your Will.
Inwardly and outwardly, they are pure, and they are absorbed in the True Name. ||3||
ਸਲੋਕੁ ਮਃ ੨ ॥
ਅਸਥੂਲ) ਅੱਖਾਂ ਤੋਂ ਬਿਨਾ ਵੇਖਣਾ, (ਅਸਥੂਲ) ਕੰਨਾਂ ਤੋਂ ਬਿਨਾ ਸੁਣਨਾ,
(ਅਸਥੂਲ) ਪੈਰਾਂ ਤੋਂ ਬਿਨਾ ਚਲਣਾ, (ਅਸਥੂਲ) ਹੱਥਾਂ ਤੋਂ ਬਿਨਾ ਕਰਨਾ,
ਅਸਥੂਲ) ਜੀਭ ਤੋਂ ਬਿਨਾ ਬੋਲਣਾ,
ਇਸ ਤਰ੍ਹਾਂ (ਦੀ ਜੁਗਤੀ ਅਪਨਾਉਣ ਨਾਲ ਹੀ) ਜੀਵਤ ਭਾਵ ਤੋਂ ਮਰਣ (ਵਾਲਾ ਹੋਈਦਾ ਹੈ)।੧।
ਮਃ ੨ ॥
ਜੋ) ਦਿਸਦਾ ਹੈ, (ਜੋ) ਸੁਣੀਦਾ ਹੈ, (ਜੋ) ਜਾਣੀਦਾ ਹੈ, (ਜੀਵ ਪਾਸੋਂ ਉਸ ਦਾ) ਸੁਆਦ (ਆਨੰਦ) ਨਹੀਂ ਪਾਇਆ ਜਾ ਸਕਦਾ
ਕਿਉਂਕਿ ਇਹ) ਪਿੰਗਲਾ, ਟੁੰਡਾ ਤੇ ਅੰਨ੍ਹਾ (ਜੀਵ ਹੈ), ਕਿਸ ਤਰ੍ਹਾਂ ਦੌੜ ਕੇ (ਉਸ ਵਾਹਿਗੁਰੂ ਦੇ) ਗਲ ਨਾਲ ਲਗ ਕੇ ਮਿਲੇ?
ਉਤਰ- (ਤੁੰ ਸੁਣ!) ਰੱਬੀ ਡਰ ਦੇ ਚਰਨ (ਬਣਾ), ਹੱਥ ਪ੍ਰੇਮ ਦੇ (ਬਣਾ), ਅੱਖਾਂ ਗਿਆਨ ਦੀਆਂ ਕਰ।
ਨਾਨਕ (ਗੁਰੂ ਜੀ) ਆਖਦੇ ਹਨ ਕਿ ਹੇ ਸਿਆਣੀਏ! ਇਸ ਤਰ੍ਹਾਂ ਪਤੀ ਦਾ ਮੇਲ ਹੁੰਦਾ ਹੈ।
ਪਉੜੀ ॥
ਹੇ ਪ੍ਰਭੂ!) ਸਦਾ ਸਦਾ (ਭਾਵ ਹਰ ਸਮੇਂ) ਤੂੰ ਇਕ (ਆਪ ਹੀ) ਹੈਂ, ਤੂੰ (ਆਪ ਹੀ) ਦੂਜਾ ਖੇਲ (ਭਾਵ ਜਗਤ-ਤਮਾਸ਼ਾ) ਰਚਾਇਆ ਹੈ।
ਹਉਮੈ, ਅਹੰਕਾਰ ਪੈਦਾ ਕਰਕੇ, ਜੀਆਂ ਦੇ ਅੰਦਰ ਲੋਭ ਪਾ ਦਿੱਤਾ ਹੈ
ਜਿਸ ਤਰ੍ਹਾਂ (ਤੈਨੂੰ) ਭਾਉਂਦਾ ਹੈ ਉਸੇ ਤਰ੍ਹਾਂ ਹੀ ਤੂੰ (ਇਨ੍ਹਾਂ ਨੂੰ) ਰਖ (ਲੈ, ਕਿਉਂਕਿ ਸਭ ਕੋਈ) ਤੇਰਾ ਕਰਾਇਆ (ਹੀ ਕੰਮ) ਕਰ ਰਿਹਾ ਹੈ।
ਕਈ (ਜੀਆਂ ਨੂੰ ਤੂੰ ਆਪੇ) ਬਖਸ਼ ਲੈਂਦਾ ਹੈ (ਤੇ ਆਪਣੇ ਨਾਲ) ਮੇਲ ਲੈਂਦਾ ਹੈਂ, (ਉਨ੍ਹਾਂ ਨੂੰ) ਗੁਰੂ ਦੀ ਮਤਿ ਵਿੱਚ ਤੁਧ (ਆਪ ਹੀ) ਲਾਇਆ ਹੈ।
ਕਈ (ਜੀਵ ਤੇਰੀ ਹਜ਼ੂਰੀ ਵਿੱਚ) ਖੜੇ ਹਨ (ਤੇ) ਤੇਰੀ ਚਾਕਰੀ ਕਰ ਰਹੇ ਹਨ, (ਉਨ੍ਹਾਂ ਨੂੰ ਤੇਰੇ) ਨਾਮ ਤੋਂ ਬਿਨਾ ਹੋਰ (ਕੁਝ ਕਰਨਾ) ਚੰਗਾ ਨਹੀਂ ਲਗਦਾ।
ਕਈ (ਜੀਆਂ ਨੂੰ ਤੂੰ ਅਜਿਹੀ) ਸੱਚੀ ਕਾਰ (ਬੰਦਗੀ) ਵਿੱਚ ਲਾਇਆ ਹੋਇਆ ਹੈ (ਭਾਵ) ਹੋਰ ਧੰਧਾ ਕਰਨਾ ਉਨ੍ਹਾਂ ਨੂੰ ਵਿਅਰਥ ਕਾਰ (ਭਾਸਦੀ) ਹੈ।
ਕਈ ਜੀਵ ਜੋ ਤੈਨੂੰ ਚੰਗੇ ਲਗ ਗਏ ਹਨ, ਉਹ) ਪੁਤਰ, ਇਸਤਰੀ, ਤੇ ਪਰਵਾਰ (ਜੋ ਤੇਰਾ ਬਣਾਇਆ ਹੋਇਆ) ਹੈ, ਉਸ ਵਿੱਚ ਵਿਚਰਦੇ ਹੋਏ ਨਿਰਲੇਪ ਰਹਿ ਰਹੇ ਹਨ।
(ਉਹ) ਅੰਦਰੋਂ ਬਾਹਰੋਂ (ਹਉਂ ਦੀ) ਮੈਲ ਤੋਂ ਰਹਿਤ ਹਨ (ਅਤੇ) ਸੱਚੇ ਨਾਮ ਵਿੱਚ ਸਮਾਏ ਹੋਏ ਹਨ।੩।
ਜੇ ਅੱਖਾਂ ਤੋਂ ਬਿਨਾ ਵੇਖੀਏ (ਭਾਵ, ਜੇ ਪਰਾਇਆ ਰੂਪ ਤੱਕਣ ਦੀ ਵਾਦੀ ਵਲੋਂ ਇਹਨਾਂ ਅੱਖਾਂ ਨੂੰ ਹਟਾ ਕੇ ਜਗਤ ਨੂੰ ਵੇਖੀਏ), ਕੰਨਾਂ ਤੋਂ ਬਿਨਾ ਸੁਣੀਏ (ਭਾਵ, ਜੇ ਨਿੰਦਾ ਸੁਣਨ ਦੀ ਵਾਦੀ ਹਟਾ ਕੇ ਇਹ ਕੰਨ ਵਰਤੀਏ),
ਜੇ ਪੈਰਾਂ ਤੋਂ ਬਿਨਾ ਤੁਰੀਏ (ਭਾਵ, ਜੇ ਮੰਦੇ ਪਾਸੇ ਵਲ ਦੌੜਨ ਤੋਂ ਪੈਰਾਂ ਨੂੰ ਵਰਜ ਰੱਖੀਏ), ਜੇ ਹੱਥਾਂ ਤੋਂ ਬਿਨਾ ਕੰਮ ਕਰੀਏ (ਭਾਵ, ਜੇ ਪਰਾਇਆ ਨੁਕਸਾਨ ਕਰਨ ਵਲੋਂ ਰੋਕ ਕੇ ਹੱਥਾਂ ਨੂੰ ਵਰਤੀਏ),
ਜੇ ਜੀਭ ਤੋਂ ਬਿਨਾ ਬੋਲੀਏ, (ਭਾਵ ਜੇ ਨਿੰਦਾ ਕਰਨ ਦੀ ਵਾਦੀ ਹਟਾ ਕੇ ਜੀਭ ਤੋਂ ਬੋਲਣ ਦਾ ਕੰਮ ਲਈਏ), -ਇਸ ਤਰ੍ਹਾਂ ਜਿਊਂਦਿਆਂ ਮਰੀਦਾ ਹੈ।
ਹੇ ਨਾਨਕ! ਖਸਮ ਪ੍ਰਭੂ ਦਾ ਹੁਕਮ ਪਛਾਣੀਏ ਤਾਂ ਉਸ ਨੂੰ ਮਿਲੀਦਾ ਹੈ (ਭਾਵ, ਜੇ ਇਹ ਸਮਝ ਲਈਏ ਕਿ ਖਸਮ ਪ੍ਰਭੂ ਵਲੋਂ ਅੱਖਾਂ ਆਦਿਕ ਇੰਦ੍ਰਿਆਂ ਨੂੰ ਕਿਵੇਂ ਵਰਤਣ ਦਾ ਹੁਕਮ ਹੈ, ਤਾਂ ਉਸ ਪ੍ਰਭੂ ਨੂੰ ਮਿਲ ਪਈਦਾ ਹੈ) ॥੧॥
(ਪਰਮਾਤਮਾ ਕੁਦਰਤਿ ਵਿਚ ਵੱਸਦਾ) ਦਿੱਸ ਰਿਹਾ ਹੈ, (ਉਸ ਦੀ ਜੀਵਨ-ਰੌ ਸਾਰੀ ਰਚਨਾ ਵਿਚ) ਸੁਣੀ ਜਾ ਰਹੀ ਹੈ, (ਉਸ ਦੇ ਕੰਮਾਂ ਤੋਂ) ਜਾਪ ਰਿਹਾ ਹੈ (ਕਿ ਉਹ ਕੁਦਰਤਿ ਵਿਚ ਮੌਜੂਦ ਹੈ, ਫਿਰ ਭੀ ਉਸ ਦੇ ਮਿਲਾਪ ਦਾ) ਸੁਆਦ (ਜੀਵ ਨੂੰ) ਹਾਸਲ ਨਹੀਂ ਹੁੰਦਾ।
(ਇਹ ਕਿਉਂ?) ਇਸ ਵਾਸਤੇ ਕਿ ਪ੍ਰਭੂ ਨੂੰ ਮਿਲਣ ਲਈ (ਜੀਵ ਦੇ) ਨਾਹ ਪੈਰ ਹਨ, ਨਾਹ ਹੱਥ ਹਨ ਤੇ ਨਾਹ ਅੱਖਾਂ ਹਨ (ਫਿਰ ਇਹ) ਕਿਵੇਂ ਭੱਜ ਕੇ (ਪ੍ਰਭੂ ਦੇ) ਗਲ ਜਾ ਲੱਗੇ?
ਜੇ (ਜੀਵ ਪ੍ਰਭੂ ਦੇ) ਡਰ (ਵਿਚ ਤੁਰਨ) ਨੂੰ (ਆਪਣੇ) ਪੈਰ ਬਣਾਏ, ਪਿਆਰ ਦੇ ਹੱਥ ਬਣਾਏ ਤੇ (ਪ੍ਰਭੂ ਦੀ) ਯਾਦ (ਵਿਚ ਜੁੜਨ) ਨੂੰ ਅੱਖਾਂ ਬਣਾਏ,
ਤਾਂ ਨਾਨਕ ਆਖਦਾ ਹੈ- ਹੇ ਸਿਆਣੀ (ਜੀਵ-ਇਸਤ੍ਰੀਏ)! ਇਸ ਤਰ੍ਹਾਂ ਖਸਮ-ਪ੍ਰਭੂ ਨਾਲ ਮੇਲ ਹੁੰਦਾ ਹੈ ॥੨॥
(ਹੇ ਪ੍ਰਭੂ!) ਤੂੰ ਸਦਾ ਹੀ ਇਕ (ਆਪ ਹੀ ਆਪ) ਹੈਂ, ਇਹ (ਤੈਥੋਂ ਵੱਖਰਾ ਦਿੱਸਦਾ ਤਮਾਸ਼ਾ ਤੂੰ ਆਪ ਹੀ ਰਚਿਆ ਹੈ।
(ਤੂੰ ਹੀ ਜੀਵਾਂ ਦੇ ਅੰਦਰ) ਹਉਮੈ ਅਹੰਕਾਰ ਪੈਦਾ ਕਰ ਕੇ ਜੀਵਾਂ ਦੇ ਅੰਦਰ ਲੋਭ (ਭੀ) ਪਾ ਦਿੱਤਾ ਹੈ।
(ਸੋ), ਸਾਰੇ ਜੀਵ ਤੇਰੇ ਹੀ ਪ੍ਰੇਰੇ ਹੋਏ ਕਾਰ ਕਰ ਰਹੇ ਹਨ। ਜਿਵੇਂ ਤੈਨੂੰ ਭਾਵੇ ਤਿਵੇਂ ਇਹਨਾਂ ਦੀ ਰੱਖਿਆ ਕਰ।
ਕਈ ਜੀਵਾਂ ਨੂੰ ਤੂੰ ਬਖ਼ਸ਼ਦਾ ਹੈਂ (ਤੇ ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈਂ, ਗੁਰੂ ਦੀ ਸਿੱਖਿਆ ਵਿਚ ਤੂੰ ਆਪ ਹੀ ਉਹਨਾਂ ਨੂੰ ਲਾਇਆ ਹੈ।
(ਐਸੇ) ਕਈ ਜੀਵ ਸੁਚੇਤ ਹੋ ਕੇ ਤੇਰੀ ਬੰਦਗੀ ਕਰ ਰਹੇ ਹਨ। ਤੇਰੇ ਨਾਮ (ਦੀ ਯਾਦ) ਤੋਂ ਬਿਨਾ ਕੋਈ ਹੋਰ ਕੰਮ ਉਹਨਾਂ ਨੂੰ ਭਾਉਂਦਾ ਨਹੀਂ (ਭਾਵ, ਕਿਸੇ ਹੋਰ ਕੰਮ ਦੀ ਖ਼ਾਤਰ ਤੇਰਾ ਨਾਮ ਵਿਸਾਰਨ ਨੂੰ ਉਹ ਤਿਆਰ ਨਹੀਂ)।
ਜਿਨ੍ਹਾਂ ਐਸੇ ਬੰਦਿਆਂ ਤੂੰ ਇਸ ਸੱਚੀ ਕਾਰ ਵਿਚ ਲਾਇਆ ਹੈ, ਉਹਨਾਂ ਨੂੰ (ਤੇਰਾ ਨਾਮ ਵਿਸਾਰ ਕੇ) ਕੋਈ ਹੋਰ ਕੰਮ ਕਰਨਾ ਮੰਦਾ ਲੱਗਦਾ ਹੈ।
ਇਹ ਜੋ ਪੁਤ੍ਰ ਇਸਤ੍ਰੀ ਤੇ ਪਰਵਾਰ ਹੈ, (ਹੇ ਪ੍ਰਭੂ!) ਜੋ ਬੰਦੇ ਤੈਨੂੰ ਪਿਆਰੇ ਲੱਗਦੇ ਹਨ, ਉਹ ਇਹਨਾਂ ਤੋਂ ਨਿਰਮੋਹ ਰਹਿੰਦੇ ਹਨ;
ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਵਿਚ ਜੁੜੇ ਹੋਏ ਉਹ ਬੰਦੇ ਅੰਦਰੋਂ ਬਾਹਰੋਂ ਸੁੱਚੇ ਰਹਿੰਦੇ ਹਨ ॥੩॥
ਸਲੋਕ, ਦੂਜੀ ਪਾਤਸ਼ਾਹੀ।
ਦੀਦਿਆਂ ਬਿਨਾ ਦੇਖਣਾ, ਕੰਨਾਂ ਦੇ ਬਗੈਰ ਸਰਵਣ ਕਰਨਾ,
ਪੈਰਾਂ ਦੇ ਬਿਨਾ ਤੁਰਨਾ, ਹੱਥਾਂ ਦੇ ਬਗੈਰ ਕੰਮ ਕਰਨਾ,
ਅਤੇ ਜੀਭ ਦੇ ਬਗੈਰ ਬਚਨ-ਬਿਲਾਸ ਕਰਨਾ, ਇਸ ਤਰ੍ਹਾਂ ਆਦਮੀ ਜੀਊਦੇ ਜੀ ਮਰਿਆ ਰਹਿੰਦਾ ਹੈ।
ਹੇ ਨਾਨਕ! ਤਦ ਪ੍ਰਾਣੀ ਉਸ ਦੀ ਰਜਾ ਨੂੰ ਸਿੰਞਾਣ ਕੇ ਆਪਣੇ ਕੰਤ ਨੂੰ ਮਿਲ ਪੈਦਾ ਹੈ।
ਦੂਜੀ ਪਾਤਸ਼ਾਹੀ।
ਸੁਆਮੀ ਵੇਖਿਆ, ਸਰਵਣ ਕੀਤਾ ਅਤੇ ਜਾਣਿਆ ਜਾਂਦਾ ਹੈ ਪ੍ਰੰਤੂ ਉਸ ਦੇ ਸੁਆਦ ਦੀ ਪਰਾਪਤੀ ਨਹੀਂ ਹੁੰਦੀ।
ਇਕ ਲੰਗੜਾ, ਲੁੰਜਾ ਅਤੇ ਅੰਨ੍ਹਾ ਪੁਰਸ਼ ਕਿਸ ਤਰ੍ਰਾਂ ਦੌੜ ਕੇ ਸਾਹਿਬ ਨੂੰ ਜੱਫੀ ਪਾ ਸਕਦਾ ਹੈ?
ਵਾਹਿਗੁਰੂ ਦੇ ਡਰ ਨੂੰ ਆਪਣੇ ਪੈਰ ਉਸ ਦੀ ਪ੍ਰੀਤ ਨੂੰ ਆਪਣੇ ਹੱਥ ਅਤੇ ਉਸ ਦੀ ਗਿਆਤ ਨੂੰ ਆਪਣੀਆਂ ਅੱਖਾਂ ਬਣਾ।
ਨਾਨਕ ਆਖਦਾ ਹੈ, ਇਸ ਤਰ੍ਹਾਂ ਹੇ ਅਕਲਮੰਦ ਔਰਤ! ਖਸਮ ਨਾਲ ਮਿਲਾਪ ਹੋ ਜਾਂਦਾ ਹੈ।
ਪਊੜੀ।
ਸਦੀਵ ਤੇ ਹਮੇਸ਼ਾਂ ਲਈਂ ਤੂੰ ਹੇ ਸਾਹਿਬ! ਕੇਵਲ ਇਕ ਹੈ। ਦੂਸਰੇ ਥਾਂ ਤੇ ਤੈਂ ਜਗਤ ਖੇਡ ਜਾਰੀ ਕੀਤੀ ਹੈ।
ਤੂੰ ਸਵੈ-ਹੰਗਤਾ ਅਤੇ ਘੁੰਮਡ ਰਚੇ ਹਨ ਅਤੇ ਪ੍ਰਾਣੀਆਂ ਦੇ ਅੰਦਰ ਤਮ੍ਹਾ ਪਾ ਦਿੱਤੀ ਹੈ।
ਤੂੰ ਮੈਨੂੰ ਉਸ ਤਰ੍ਹਾਂ ਰੱਖ ਜਿਸ ਤਰ੍ਰਾਂ ਤੈਨੂੰ ਚੰਗਾ ਲੱਗਦਾ ਹੈ। ਹਰ ਕੋਈ ਉਸ ਤਰ੍ਹਾਂ ਕਰਦਾ ਹੈ ਜਿਸ ਤਰ੍ਹਾਂ ਤੂੰ ਕਰਾਉਂਦਾ ਹੈ।
ਕਈਆਂ ਨੂੰ ਤੂੰ ਗੁਰਾਂ ਦੀ ਸਿਖ-ਮਤ ਨਾਲ ਜੋੜ ਦਿੰਦਾ ਹੈਂ, ਮਾਫੀ ਦੇ ਦਿੰਦਾ ਹੈਂ ਅਤੇ ਆਪਣੇ ਨਾਲ ਅਭੇਦ ਕਰ ਲੈਂਦਾ ਹੈਂ।
ਕਈ ਤੇਰੇ ਬੂਹੇ ਤੇ ਖਲੋਤੇ ਹਨ ਅਤੇ ਤੇਰੀ ਘਾਲ ਕਮਾਉਂਦੇ ਹਨ। ਨਾਮ ਦੇ ਬਿਨਾਂ ਉਹਨਾਂ ਨੂੰ ਹੋਰ ਕੁਛ ਚੰਗਾ ਨਹੀਂ ਲੱਗਦਾ।
ਕਈਆਂ ਨੂੰ ਤੂੰ ਆਪਣੀ ਸੱਚੀ ਨੌਕਰੀ ਵਿੱਚ ਲਾਇਆ ਹੋਇਆ ਹੈ। ਕੋਈ ਹੋਰ ਨੌਕਰੀ ਉਨ੍ਹਾਂ ਲਈ ਬੇਫਾਇਦਾ ਹੈ।
ਕਈ ਜਿਹੜੇ ਤੈਨੂੰ ਚੰਗੇ ਲੱਗਦੇ ਹਨ ਆਪਣੇ ਪੁੱਤਰਾਂ ਵਹੁਟੀ ਤੇ ਹੋਰ ਸਨਬੰਧੀਆਂ ਅੰਦਰ ਨਿਰਲੇਪ ਵਿਚਰਦੇ ਹਨ।
ਅੰਦਰੋਂ ਤੇ ਬਾਹਰੋਂ ਉਹ ਪਵਿੱਤ੍ਰ ਹਨ ਅਤੇ ਸੱਚੇ ਨਾਮ ਵਿੱਚ ਲੀਨ ਰਹਿੰਦੇ ਹਨ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.