ਰਾਗੁ ਸਿਰੀਰਾਗੁ ਮਹਲਾ ਪਹਿਲਾ ੧ ਘਰੁ ੧ ॥
ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ ਜੜਾਉ ॥
ਕਸਤੂਰਿ ਕੁੰਗੂ ਅਗਰਿ ਚੰਦਨਿ ਲੀਪਿ ਆਵੈ ਚਾਉ ॥
ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥੧॥
ਮੈ ਆਪਣਾ ਗੁਰੁ ਪੂਛਿ ਦੇਖਿਆ ਅਵਰੁ ਨਾਹੀ ਥਾਉ ॥੧॥ ਰਹਾਉ ॥
ਧਰਤੀ ਤ ਹੀਰੇ ਲਾਲ ਜੜਤੀ ਪਲਘਿ ਲਾਲ ਜੜਾਉ ॥
ਮੋਹਣੀ ਮੁਖਿ ਮਣੀ ਸੋਹੈ ਕਰੇ ਰੰਗਿ ਪਸਾਉ ॥
ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥੨॥
ਸਿਧੁ ਹੋਵਾ ਸਿਧਿ ਲਾਈ ਰਿਧਿ ਆਖਾ ਆਉ ॥
ਗੁਪਤੁ ਪਰਗਟੁ ਹੋਇ ਬੈਸਾ ਲੋਕੁ ਰਾਖੈ ਭਾਉ ॥
ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥੩॥
ਸੁਲਤਾਨੁ ਹੋਵਾ ਮੇਲਿ ਲਸਕਰ ਤਖਤਿ ਰਾਖਾ ਪਾਉ ॥
ੴਸਤਿਗੁਰਪ੍ਰਸਾਦਿ॥
ਰਾਗੁਸਿਰੀਰਾਗੁਮਹਲਾਪਹਿਲਾ੧ਘਰੁ੧॥
ਮੋਤੀਤਮੰਦਰਊਸਰਹਿਰਤਨੀਤਹੋਹਿਜੜਾਉ॥
ਕਸਤੂਰਿਕੁੰਗੂਅਗਰਿਚੰਦਨਿਲੀਪਿਆਵੈਚਾਉ॥
ਮਤੁਦੇਖਿਭੂਲਾਵੀਸਰੈਤੇਰਾਚਿਤਿਨਆਵੈਨਾਉ॥੧॥
ਹਰਿਬਿਨੁਜੀਉਜਲਿਬਲਿਜਾਉ॥
ਮੈਆਪਣਾਗੁਰੁਪੂਛਿਦੇਖਿਆਅਵਰੁਨਾਹੀਥਾਉ॥੧॥ਰਹਾਉ॥
ਧਰਤੀਤਹੀਰੇਲਾਲਜੜਤੀਪਲਘਿਲਾਲਜੜਾਉ॥
ਮੋਹਣੀਮੁਖਿਮਣੀਸੋਹੈਕਰੇਰੰਗਿਪਸਾਉ॥
ਮਤੁਦੇਖਿਭੂਲਾਵੀਸਰੈਤੇਰਾਚਿਤਿਨਆਵੈਨਾਉ॥੨॥
ਸਿਧੁਹੋਵਾਸਿਧਿਲਾਈਰਿਧਿਆਖਾਆਉ॥
ਗੁਪਤੁਪਰਗਟੁਹੋਇਬੈਸਾਲੋਕੁਰਾਖੈਭਾਉ॥
ਮਤੁਦੇਖਿਭੂਲਾਵੀਸਰੈਤੇਰਾਚਿਤਿਨਆਵੈਨਾਉ॥੩॥
ਸੁਲਤਾਨੁਹੋਵਾਮੇਲਿਲਸਕਰਤਖਤਿਰਾਖਾਪਾਉ॥
ਹੁਕਮੁਹਾਸਲੁਕਰੀਬੈਠਾਨਾਨਕਾਸਭਵਾਉ॥
ਮਤੁਦੇਖਿਭੂਲਾਵੀਸਰੈਤੇਰਾਚਿਤਿਨਆਵੈਨਾਉ॥੪॥੧॥
ik ōunkār satigur prasād .
rāg sirīrāg mahalā pahilā 1 ghar 1 .
mōtī t mandar ūsarah ratanī t hōh jarāu .
kasatūr kungū agar chandan līp āvai chāu .
mat dēkh bhūlā vīsarai tērā chit n āvai nāu .1.
har bin jīu jal bal jāu .
mai āpanā gur pūsh dēkhiā avar nāhī thāu .1. rahāu .
dharatī t hīrē lāl jaratī palagh lāl jarāu .
mōhanī mukh manī sōhai karē rang pasāu .
mat dēkh bhūlā vīsarai tērā chit n āvai nāu .2.
sidh hōvā sidh lāī ridh ākhā āu .
gupat paragat hōi baisā lōk rākhai bhāu .
mat dēkh bhūlā vīsarai tērā chit n āvai nāu .3.
sulatān hōvā mēl lasakar takhat rākhā pāu .
hukam hāsal karī baithā nānakā sabh vāu .
mat dēkh bhūlā vīsarai tērā chit n āvai nāu .4.1.
There is but one God. By the true Guru's grace He is obtained.
Sri Measures, First Guru.
Shall I have palaces, built of rubies, set with gems and plastered with musk saffron,
and saw dust of eagle and sandal wood, by which yearning ambition may arise in the mind?
No, lest by seeing them, I may go astray, forget Thee, O God! and Thy Name may not enter my heart.
Without God my soul is scorched and burnt down.
I am convinced after consulting my Guru that there in no other place (except God). Pause.
Though the floor be a mosaic of diamonds and rubies, the couch be enchased with gems,
and a fascinating houri with emerald bedecked face invites me to the couch with love and capturing gestures.
May it not be that on beholding then I may go amiss, forget Thee and remember not Thy Name.
Becoming a man of occult powers, were I to work miracles and command and summon wealth,
were I to become non-apparent and apparent at will, and thereby people may have regard for me.
May it not be that a beholding them I may go amiss, forget Thee and remember not Thy Name.
Were I to become an emperor, raise a huge army, set my foot on the throne,
and seated on the throne, were I to issue commands and collect revenue; O Nanak! all this is liable to pass away like a puff of wind.
May it not be that on beholding them I may go amiss, forget Thee and remember not Thy Name.
One Universal Creator God. By The Grace Of The True Guru:
Raag Siree Raag, First Mehl, First House:
If I had a palace made of pearls, inlaid with jewels,
scented with musk, saffron and sandalwood, a sheer delight to behold
seeing this, I might go astray and forget You, and Your Name would not enter into my mind. ||1||
Without the Lord, my soul is scorched and burnt.
I consulted my Guru, and now I see that there is no other place at all. ||1||Pause||
If the floor of this palace was a mosaic of diamonds and rubies, and if my bed was encased with rubies,
and if heavenly beauties, their faces adorned with emeralds, tried to entice me with sensual gestures of love
seeing these, I might go astray and forget You, and Your Name would not enter into my mind. ||2||
If I were to become a Siddha, and work miracles, summon wealth
and become invisible and visible at will, so that people would hold me in awe
seeing these, I might go astray and forget You, and Your Name would not enter into my mind. ||3||
If I were to become an emperor and raise a huge army, and sit on a throne,
issuing commands and collecting taxesO Nanak, all of this could pass away like a puff of wind.
Seeing these, I might go astray and forget You, and Your Name would not enter into my mind. ||4||1||
ੴ ਸਤਿਗੁਰ ਪ੍ਰਸਾਦਿ ॥
ਰਾਗੁ ਸਿਰੀਰਾਗੁ ਮਹਲਾ ਪਹਿਲਾ ੧ ਘਰੁ ੧ ॥
(ਗੁਰੂ ਬਾਬਾ ਜੀ ਫੁਰਮਾਉਂਦੇ ਹਨ ਕਿ ਮੇਰੇ ਨਿਵਾਸ ਲਈ ਜੇ ਇੱਟਾਂ ਪੱਥਰਾਂ ਦੀ ਥਾਂ) ਮੋਤੀਆਂ ਦੇ ਮੰਦਰ (ਘਰ) ਬਣ ਜਾਣ (ਉਨ੍ਹਾਂ ਦੀਆਂ ਕੰਧਾਂ ਉਤੇ ਬੇਲ ਬੂਟਿਆਂ ਦੀ ਚਿਤਰਕਾਰੀ ਦੀ ਥਾਂ) ਰਤਨਾਂ ਦਾ ਜੜਾਵਾ (ਜੜ੍ਹਤਕਾਰੀ) ਹੋ ਜਾਵੇ (ਗਾਰੇ, ਚੂਨੇ ਦੇ ਪਲਸਤਰ ਦੀ ਥਾਂ)
ਕਸਤੂਰੀ, ਕੇਸਰ, ਅਗਰ, ਚੰਦਨ (ਆਦਿ ਸੁਗੰਧੀਆਂ ਨਾਲ) ਲਿਪ ਕੇ (ਉਥੇ ਰਹਿਣ ਲਈ) ਪ੍ਰਸੰਨਤਾ ਹੁੰਦੀ ਹੋਵੇ, (ਪਰ ਹੇ ਪ੍ਰਭੂ ! ਮੈਨੂੰ ਅਜਿਹੇ ਨਿਵਾਸ ਅਸਥਾਨਾਂ ਦੀ ਲੋੜ ਨਹੀਂ, ਕਿਉਂਕਿ ਮੈਨੂੰ ਇਸ ਗਲ ਦਾ ਤੌਖਲਾ ਹੈ
ਕਿਤੇ ਅਜਿਹਾ ਨਾ ਹੋਵੇ ਕਿ ਮੈਂ (ਇਹਨਾਂ ਨੂੰ) ਵੇਖ ਕੇ ਭੁੱਲ ਜਾਵਾਂ (ਭਾਵ ਤੇਰੇ ਦਸੇ ਮਾਰਗ ਤੋਂ ਕੁਰਾਹੇ ਪੈ ਜਾਵਾਂ), ਤੇਰਾ ਨਾਮ ਵਿਸਰ ਜਾਏ (ਅਤੇ ਮੁੜ ਕੇ ਮੇਰੇ ਚਿਤ ਵਿਚ ਹੀ ਨਾ ਆਵੇ)।੧।
(ਮੇਰਾ ਇਹ ਅਟਲ ਵਿਸ਼ਵਾਸ਼ ਹੈ ਕਿ) ਹਰੀ (ਨਾਮ) ਤੋਂ ਬਿਨਾਂ ਹਿਰਦਾ ਸੜ ਬਲ ਕੇ (ਸੁਆਹ ਹੋ) ਜਾਂਦਾ ਹੈ (ਭਾਵ ਦੁਖੀ ਜੀਵਨ ਬਤੀਤ ਹੁੰਦਾ ਹੈ)।
(ਇਸ ਬਾਰੇ) ਮੈਂ ਆਪਣੇ ਗੁਰੂ (ਅਪਰੰਪਰ ਪਾਰਬ੍ਰਹਮ ਪਰਮੇਸ਼ਰ) ਨੂੰ ਪੁੱਛ ਕੇ ਵੇਖ ਲਿਆ ਹੈ (ਕਿ ਇਸ ਸੰਸਾਰ ਵਿਚ ਪਰਮੇਸ਼ਰ ਤੋਂ ਬਿਨਾਂ ਅਬਿਨਾਸੀ ਸੁਖ ਦੇਣ ਵਾਲਾ) ਕੋਈ ਅਸਥਾਨ ਨਹੀਂ ਹੈ।੧।ਰਹਾਉ।
(ਜੇ ਸੰਗਮਰਮਰੀ ਫ਼ਰਸ਼ ਦੀ ਥਾਂ ਤੇ ਉਨ੍ਹਾਂ ਮੰਦਰਾਂ ਦੀ ਸਾਰੀ) ਧਰਤੀ (ਨਿਸਚੇ ਕਰਕੇ) ਹੀਰੇ ਤੇ ਲਾਲਾਂ ਨਾਲ ਜੜੀ ਹੋਈ ਹੋਵੇ, (ਮੰਦਰ ਵਿਚ ਡਾਹੇ) ਪਲੰਘ ਵੀ ਲਾਲਾਂ ਨਾਲ ਜੜ੍ਹੇ ਹੋਏ ਹੋਣ,
(ਫਿਰ ਉਸ ਸੁੰਦਰ ਸੇਜਾਂ ਉਤੇ ਮਨ ਨੂੰ) ਮੋਹਣ ਵਾਲੀ (ਅਪੱਛਰਾ ਬੈਠੀ ਹੋਈ ਹੋਵੇ ਜਿਸਦੇ) ਮੂੰਹ (ਮੱਥੇ) ਉਤੇ ਹੀਰੇ ਰਤਨਾਂ ਦੀ ਲੜੀ (ਟਿਕੜੀ) ਝਿਲ ਮਿਲ ਕਰ ਰਹੀ ਹੋਵੇ, (ਉਹ ਸੁੰਦਰੀ ਆਪਣੀ) ਮੌਜ ਵਿਚ (ਆ ਕੇ ਆਪਣੇ ਹਾਰ-ਸ਼ਿੰਗਾਰ ਨਾਲ ਆਪਣੇ ਹਾਵ-ਭਾਵ ਦਾ) ਪਸਾਰਾ (ਖਿਲਾਰਾ) ਕਰ ਰਹੀ ਹੋਵੇ (ਪਰ ਹੇ ਮੇਰੇ ਦਾਤਾ ਜੀਓ
ਮੈਨੂੰ ਅਜਿਹੇ ਸੁੰਦਰ ਮੰਦਰ ਅਤੇ ਅਜਹੀ ਸੁੰਦਰੀ ਵੇਖਣ ਦੀ ਇੱਛਾ ਨਹੀਂ, ਕਿਉਂ?) ਕਿਤੇ ਅਜਿਹਾ ਨਾ ਹੋਵੇ (ਕਿ ਮੈਂ ਅਜਿਹੀ ਸੁੰਦਰੀ ਨੂੰ) ਵੇਖ ਕੇ ਮੋਹਿਤ ਹੋ ਜਾਵਾਂ (ਮੈਨੂੰ) ਤੇਰਾ ਨਾਮ ਹੀ ਵਿਸਰ ਜਾਏ (ਅਤੇ ਮੁੜ ਕੇ ਮੇਰੇ) ਚਿਤ ਵਿਚ ਹੀ ਨਾ ਆਵੇ।੨।
(ਜੇ ਮੈਂ ਐਨਾਂ) ਸ਼ਕਤੀਵਾਨ ਪੁਰਸ਼ ਹੋ ਜਾਵਾਂ (ਕਿ ਆਪਣੀ) ਸ਼ਕਤੀ (ਦਾ ਬਾਜ਼ਾਰ) ਲਾਵਾਂ (ਭਾਵ ਲੋਕਾਂ ਨੂੰ ਸਿਧੀਆਂ ਦੇ ਚਮਤਕਾਰੇ ਵਿਖਾਵਾਂ, ਇਥੌਂ ਤਕ ਕਿ) ਰਿੱਧੀ ਨੂੰ ਆਖਾਂ (ਭਾਵ ਆਵਾਜ਼ ਮਾਰ ਕੇ ਬੁਲਾਵਾਂ ਕਿ ਅਮਕੀ ਰਿਧੀ ਤੂੰ ਮੇਰੇ ਕੋਲ) ਆ,
(ਉਹ ਆ ਜਾਵੇ, ਫਿਰ ਮੇਰਾ ਦਿਲ ਕਰੇ ਤਾਂ ਲੋਕਾਂ ਦੇ ਵੇਖਦੇ ਵੇਖਦੇ ਹੀ ਉਨ੍ਹਾਂ ਤੋਂ) ਲੁਕ ਛਿਪ ਜਾਵਾਂ (ਚਿਤ ਕਰੇ ਤਾਂ ਉਸੇ ਵੇਲੇ ਫਿਰ) ਪਰਤੱਖ (ਉਨ੍ਹਾਂ ਦੇ ਸਾਹਮਣੇ ਆਣ) ਬੈਠਾ, (ਏਦਾਂ ਦੀਆਂ ਕਰਾਮਾਤਾਂ ਵੇਖ ਕੇ ਦੁਨੀਆਂ ਦੇ) ਲੋਕ (ਮੇਰੇ ਨਾਲ) ਪ੍ਰੇਮ ਕਰਨ ਲਗ ਜਾਣ, (ਪਰ ਹੇ ਮੇਰੇ ਦਾਤਾ ਜੀਓ !
ਮੈਂ ਅਜਿਹੀ ਸ਼ਕਤੀ ਦਾ ਚਾਹਵਾਨ ਨਹੀਂ, ਕਿਉਂ?) ਕਿਤੇ ਅਜਿਹਾ ਨਾ ਹੋਵੇ (ਕਿ ਮੈਂ ਅਜਿਹਿਆਂ ਸ਼ਕਤੀਆਂ) ਵੇਖ ਕੇ ਮੋਹਿਤ ਹੋ ਜਾਵਾਂ, (ਤੇਰਾ ਨਾਮ (ਸਿਮਰਨ ਮੇਰੇ ਹਿਰਦੇ ਵਿਚੋਂ) ਵਿਸਰ ਜਾਏ (ਜੋ ਮੁੜ ਕੇ ਮੇਰੇ) ਚਿਤ ਵਿਚ ਹੀ ਨਾ ਆਵੇ।੩।
(ਜੇ ਮੈਂ) ਫੌਜਾਂ ਦੇ ਸਮੂਹ ਇਕੱਠੇ ਕਰ ਕੇ ਬਾਦਸ਼ਾਹ ਹੋ ਜਾਵਾਂ, ਸ਼ਾਹੀ-ਤਖ਼ਤ ਉਤੇ ਪੈਰ ਰੱਖਾਂ (ਭਾਵ ਰਾਜ-ਸਿੰਘਾਸਨ ਤੇ ਸੁਭਾਇਮਾਨ ਹੋਵਾਂ ਅਤੇ ਜੋ ਮੈਨੂੰ) ਸ਼ਾਹੀ ਹੁਕਮ ਪ੍ਰਾਪਤ (ਹੋਵੇ ਮੈਂ ਉਸ ਨੂੰ ਤਖ਼ਤ ਉਤੇ) ਬੈਠਾ ਹੋਇਆ ਚਲਾਵਾਂ,
ਨਾਨਕ (ਗੁਰੂ ਜੀ ਆਪਣੀ ਮਨੋ-ਭਾਵਨਾ ਪ੍ਰਗਟਾਉਂਦੇ ਹੋਏ ਆਖਦੇ ਹਨ ਕਿ ਕੀਮਤੀ ਮੰਦਰ, ਰਾਜ, ਰੂਪ, ਰੰਗ ਅਤੇ ਸ਼ਕਤੀ ਮੇਰੇ ਲਈ) ਸਭ ਕੁਝ ਹੀ ਵਿਅਰਥ ਤਾਕਤ ਹੈ।
(ਹੇ ਪ੍ਰਭੂ ! ਮੈਨੂੰ ਤੇਰੇ ਨਾਮ-ਸਿਮਰਨ ਤੋਂ ਬਿਨਾਂ ਕਿਸੇ ਵਸਤੂ ਦੀ ਚਾਹਨਾ ਨਹੀਂ, ਕਿਉਂ?) ਕਿਤੇ ਅਜਿਹਾ ਨਾ ਹੋਵੇ (ਕਿ ਮੈਂ ਅਜਿਹਿਆਂ ਵਸਤੂਆਂ) ਵੇਖ ਕੇ ਮੋਹਿਤ ਹੋ ਜਾਵਾਂ (ਅਤੇ) ਤੇਰਾ ਨਾਮ (ਸਿਮਰਨ ਮੇਰੇ ਹਿਰਦੇ ਵਿਚੋਂ) ਵਿਸਰ ਜਾਏ (ਜੋ ਮੁੜ ਕੇ ਮੇਰੇ) ਚਿਤ ਵਿਚ ਹੀ ਨਾ ਆਵੇ।੪।੧।‘੪॥੧॥‘ ਅੰਗ ਤੋਂ ਭਾਵ ਹੈ, ਇਹ ਚਾਰ ਪਦਾਂ ਵਾਲਾ ਪਹਿਲਾ ਸ਼ਬਦ ਹੈ।
ਰਾਗ ਸਿਰੀਰਾਗੁ, ਘਰ ੧ ਵਿੱਚ ਗੁਰੂ ਨਾਨਕ ਜੀ ਦੀ ਬਾਣੀ।
ਜੇ (ਮੇਰੇ ਵਾਸਤੇ) ਮੋਤੀਆਂ ਦੇ ਮਹਲ-ਮਾੜੀਆਂ ਉਸਰ ਪੈਣ, ਜੇ (ਉਹ ਮਹਲ-ਮਾੜੀਆਂ) ਰਤਨਾਂ ਨਾਲ ਜੜਾਊ ਹੋ ਜਾਣ,
ਜੇ (ਉਹਨਾਂ ਮਹਲ-ਮਾੜੀਆਂ ਨੂੰ) ਕਸਤੂਰੀ ਕੇਸਰ ਊਦ ਤੇ ਚੰਦਨ ਨਾਲ ਲਿਪਾਈ ਕਰ ਕੇ (ਮੇਰੇ ਅੰਦਰ) ਚਾਉ ਚੜ੍ਹੇ,
(ਤਾਂ ਭੀ ਇਹ ਸਭ ਕੁਝ ਵਿਅਰਥ ਹੈ, ਮੈਨੂੰ ਖ਼ਤਰਾ ਹੈ ਕਿ ਇਹਨਾਂ ਮਹਲ-ਮਾੜੀਆਂ) ਨੂੰ ਵੇਖ ਕੇ ਮੈਂ ਕਿਤੇ (ਹੇ ਪ੍ਰਭੂ!) ਤੈਨੂੰ ਭੁਲਾ ਨਾਹ ਬੈਠਾਂ, ਕਿਤੇ ਤੂੰ ਮੈਨੂੰ ਵਿੱਸਰ ਨਾਹ ਜਾਏਂ, ਕਿਤੇ ਤੇਰਾ ਨਾਮ ਮੇਰੇ ਚਿੱਤ ਵਿਚ ਟਿਕੇ ਹੀ ਨਾਹ ॥੧॥
ਪ੍ਰਭੂ ਤੋਂ ਵਿੱਛੁੜ ਕੇ ਜਿੰਦ ਸੜ-ਬਲ ਜਾਂਦੀ ਹੈ।
ਮੈਂ ਆਪਣੇ ਗੁਰੂ ਨੂੰ ਪੁੱਛ ਕੇ ਵੇਖ ਲਿਆ ਹੈ (ਮੈ ਆਪਣੇ ਗੁਰੂ ਨੂੰ ਪੁੱਛਿਆ ਹੈ ਤੇ ਮੈਨੂੰ ਯਕੀਨ ਭੀ ਆ ਗਿਆ ਹੈ) ਕਿ (ਤੇ ਪ੍ਰਭੂ ਦੀ ਯਾਦ ਤੋਂ ਬਿਨਾ) ਹੋਰ ਕੋਈ ਥਾਂ (ਭੀ) ਨਹੀਂ ਹੈ (ਜਿਥੇ ਉਹ ਸਾੜ ਮੁੱਕ ਸਕੇ) ॥੧॥ ਰਹਾਉ ॥
ਜੇ (ਮੇਰੇ ਰਹਣ ਵਾਸਤੇ) ਧਰਤੀ ਹੀਰੇ ਲਾਲਾਂ ਨਾਲ ਜੜੀ ਜਾਏ, ਜੇ (ਮੇਰੇ ਸੌਣ ਵਾਲੇ) ਪਲੰਘ ਉੱਤੇ ਲਾਲ ਜੜੇ ਜਾਣ,
ਜੇ (ਮੇਰੇ ਸਾਹਮਣੇ) ਉਹ ਸੁੰਦਰ ਇਸਤ੍ਰੀ ਹਾਵ-ਭਾਵ ਕਰੇ ਜਿਸ ਦੇ ਮੱਥੇ ਉਤੇ ਮਣੀ ਸੋਭ ਰਹੀ ਹੋਵੇ,
(ਤਾਂ ਭੀ ਇਹ ਸਭ ਕੁਝ ਵਿਅਰਥ ਹੈ, ਮੈਨੂੰ ਖ਼ਤਰਾ ਹੈ ਕਿ ਅਜਿਹੇ ਸੁੰਦਰ ਥਾਂ ਤੇ ਅਜਿਹੀ ਸੁੰਦਰੀ ਨੂੰ) ਵੇਖ ਕੇ ਮੈਂ ਕਿਤੇ (ਹੇ ਪ੍ਰਭੂ!) ਤੈਨੂੰ ਭੁਲਾ ਨਾਹ ਬੈਠਾਂ, ਕਿਤੇ ਤੂੰ ਮੈਨੂੰ ਵਿੱਸਰ ਨਾਹ ਜਾਏਂ, ਕਿਤੇ ਤੇਰਾ ਨਾਮ ਮੇਰੇ ਚਿੱਤ ਵਿਚ ਟਿਕੇ ਹੀ ਨਾਹ ॥੨॥
ਜੇ ਮੈਂ ਪੁੱਗਾ ਹੋਇਆ ਜੋਗੀ ਬਣ ਜਾਵਾਂ, ਜੇ ਮੈਂ ਜੋਗ-ਸਮਾਧੀ ਦੀਆਂ ਕਾਮਯਾਬੀਆਂ ਹਾਸਲ ਕਰ ਲਵਾਂ, ਜੇ ਮੈਂ ਜੋਗ ਤੋਂ ਪ੍ਰਾਪਤ ਹੋ ਸਕਣ ਵਾਲੀਆਂ ਬਰਕਤਾਂ ਨੂੰ ਵਾਜ ਮਾਰਾਂ ਤੇ ਉਹ (ਮੇਰੇ ਪਾਸ) ਆ ਜਾਣ,
ਜੇ (ਜੋਗ ਦੀ ਤਾਕਤ ਨਾਲ) ਮੈਂ ਕਦੇ ਲੁਕ ਸਕਾਂ ਤੇ ਕਦੇ ਪਰਤੱਖ ਹੋ ਕੇ ਬੈਠ ਜਾਵਾਂ, ਜੇ (ਸਾਰਾ) ਜਗਤ ਮੇਰਾ ਆਦਰ ਕਰੇ,
(ਤਾਂ ਭੀ ਇਹ ਸਭ ਕੁਝ ਵਿਅਰਥ ਹੈ, ਮੈਨੂੰ ਖ਼ਤਰਾ ਹੈ ਕਿ ਇਹਨਾਂ ਰਿੱਧੀਆਂ ਸਿੱਧੀਆਂ ਨੂੰ) ਵੇਖ ਕੇ ਮੈਂ ਕਿਤੇ (ਹੇ ਪ੍ਰਭੂ!) ਤੈਨੂੰ ਭੁਲਾ ਨਾਹ ਬੈਠਾਂ, ਕਿਤੇ ਤੂੰ ਮੈਨੂੰ ਵਿੱਸਰ ਨਾਹ ਜਾਏਂ, ਕਿਤੇ ਤੇਰਾ ਨਾਮ ਮੇਰੇ ਚਿੱਤ ਵਿਚ ਟਿਕੇ ਹੀ ਨਾਹ ॥੩॥
ਜੇ ਮੈਂ ਫ਼ੌਜਾਂ ਇਕੱਠੀਆਂ ਕਰ ਕੇ ਬਾਦਸ਼ਾਹ ਬਣ ਜਾਵਾਂ ਅਤੇ ਤਖ਼ਤ ਉੱਤੇ ਪੈਰ ਰੱਖਾਂ (ਦੁਨੀਆਂ ਦਾ ਹਕੂਮਤ ਪ੍ਰਾਪਤ ਕਰ ਲਵਾਂ),
ਜੇ ਮੈਂ (ਤਖ਼ਤ ਉੱਤੇ) ਬੈਠਾ (ਬਾਦਸ਼ਾਹੀ ਦਾ) ਹੁਕਮ ਚਲਾ ਸਕਾਂ, ਤਾਂ ਭੀ, ਹੇ ਨਾਨਕ! (ਇਹ) ਸਭ ਕੁਝ ਵਿਅਰਥ ਹੈ।
(ਮੈਨੂੰ ਖ਼ਤਰਾ ਹੈ ਕਿ ਇਹ ਰਾਜ-ਭਾਗ) ਵੇਖ ਕੇ ਮੈਂ ਕਿਤੇ (ਹੇ ਪ੍ਰਭੂ!) ਤੈਨੂੰ ਭੁਲਾ ਨਾਹ ਬੈਠਾਂ, ਕਿਤੇ ਤੂੰ ਮੈਨੂੰ ਵਿੱਸਰ ਨਾਹ ਜਾਏਂ, ਕਿਤੇ ਤੇਰਾ ਨਾਮ ਮੇਰੇ ਚਿੱਤ ਵਿਚ ਟਿਕੇ ਹੀ ਨਾਹ ॥੪॥੧॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
ਸਿਰੀ ਰਾਗ, ਪਹਿਲੀ ਪਾਤਸ਼ਾਹੀ।
ਕੀ ਮੈਂ ਜਵਾਹਰਾਤਾਂ ਨਾਲ ਜੜਿਤ, ਲਾਲਾਂ ਦੇ ਬਣੇ ਹੋਏ ਮਹਲ,
ਜਿਹੜੇ ਕਸਤੂਰੀ, ਕੇਸਰ ਅਤੇ ਚੌਆ ਤੇ ਸੰਦਲ ਦੀ ਲੱਕੜੀ ਦੇ ਬੁਰਾਦੇ ਨਾਲ ਲਿੱਪੇ ਹੋਏ ਹੋਣ ਅਤੇ ਜਿਹੜੇ ਮਨ ਵਿੱਚ ਤੀਬਰ ਉਮੰਗਾਂ ਪੈਦਾ ਕੇਰ ਦੇਣ, ਲੈ ਲਵਾਂ?
ਨਹੀਂ ਕਿਤੇ ਐਸਾ ਨਾਂ ਹੋਵੇ ਕਿ ਇਨ੍ਹਾਂ ਨੂੰ ਵੇਖਕੇ ਮੈਂ ਕੁਰਾਹੇ ਪੈ ਜਾਵਾਂ। ਤੈਨੂੰ, ਹੇ ਵਾਹਿਗੁਰੂ! ਭੁੱਲ ਜਾਵਾਂ, ਅਤੇ ਤੇਰਾ ਨਾਮ ਮੇਰੇ ਦਿਲ ਅੰਦਰ ਪ੍ਰਵੇਸ਼ ਨਾਂ ਕਰੇ।
ਵਾਹਿਗੁਰੂ ਦੇ ਬਗੈਰ ਮੇਰੀ ਆਤਮਾ ਸੁੱਕ ਸੜ ਜਾਂਦੀ ਹੈ।
ਆਪਣੇ ਗੁਰਦੇਵ ਜੀ ਤੋਂ ਪਤਾ ਕਰਕੇ ਮੇਰੀ ਤਸੱਲੀ ਹੋ ਗਈ ਹੈ ਕਿ (ਵਾਹਿਗੁਰੂ ਦੇ ਬਾਝੋਂ) ਕੋਈ ਹੋਰ ਜਗ੍ਹਾ ਨਹੀਂ। ਠਹਿਰਾਉ।
ਭਾਵੇਂ ਫ਼ਰਸ਼ ਰਤਨਾ ਤੇ ਜਵੇਹਰ ਨਾਲ ਫੁੱਲ ਜੜਤ ਹੋਵੇ। ਪਲੰਘ ਪੰਨਿਆਂ, ਸਬਜ਼ਿਆਂ ਨਾਲ ਜੜਿਆ ਹੋਵੇ,
ਅਤੇ ਮਾਣਿਕ ਨਾਲ ਸਜਤ ਚਿਹਰੇ ਵਾਲੀ ਦਿਲ ਚੁਰਾਉਣ ਵਾਲੀ ਹੂਰਾ-ਪਰੀ ਪਿਆਰ ਤੇ ਦਿਲ ਖਿੱਚਵੇ ਇਸ਼ਾਰਿਆਂ ਨਾਲ ਮੈਨੂੰ ਪਲੰਘ ਉਤੇ ਸੱਦੇ।
ਕਿਤੇ ਐਸਾ ਨਾਂ ਹੋਵੇ ਕਿ ਉਨ੍ਹਾਂ ਨੂੰ ਤੱਕ ਕੇ ਮੈਂ ਰਾਹੋ ਘੁਸ ਜਾਵਾਂ, ਤੈਨੂੰ ਵਿਸਰ ਜਾਵਾਂ ਅਤੇ ਤੇਰੇ ਨਾਮ ਦਾ ਆਰਾਧਨ ਨਾਂ ਕਰਾਂ।
ਕਰਾਮਾਤੀ ਬੰਦਾ ਬਣ ਜੇਕਰ ਮੈਂ ਕਰਾਮਾਤਾ ਕਰਾਂ ਅਤੇ ਧਨ ਸੰਪਦਾ ਨੂੰ ਹੁਕਮ ਦੇਹ ਸੱਦ ਲਵਾਂ,
ਅਤੇ ਜੇਕਰ ਮੈਂ ਮਰਜ਼ੀ ਅਨੁਸਾਰ ਅਲੋਪ ਤੇ ਪਰਤੱਖ ਹੋ ਜਾਵਾਂ, ਜਿਸ ਕਰ ਕੇ ਜਨਤਾ ਮੇਰਾ ਆਦਰ ਤੇ ਮਾਣ ਕਰੇ।
ਕਿਤੇ ਐਸਾ ਨਾਂ ਹੋਵੇ ਕਿ ਉਨ੍ਹਾਂ ਨੂੰ ਤੱਕ ਕੇ ਮੈਂ ਰਾਹੋ ਘੁਸ ਜਾਵਾਂ, ਤੈਨੂੰ ਵਿਸਰ ਜਾਵਾਂ ਅਤੇ ਤੇਰੇ ਨਾਮ ਦਾ ਆਰਾਧਨ ਨਾਂ ਕਰਾਂ।
ਜੇਕਰ ਮੈਂ ਮਹਾਰਾਜਾ ਹੋ ਜਾਵਾਂ, ਭਾਰੀ ਸੈਨਾ ਜਮ੍ਹਾ ਕਰ ਲਵਾਂ ਅਤੇ ਰਾਜ ਸਿੰਘਾਸਨ ਉਤੇ ਆਪਣਾ ਪੈਰ ਟਿਕਾ ਲਵਾਂ ਤੇ ਤਖਤ ਦੇ ਉਤੇ ਬਹਿ ਕੇ ਜੇਕਰ ਮੈਂ ਫੁਰਮਾਨ ਜਾਰੀ ਕਰਾਂ,
ਅਤੇ ਮਾਮਲਾ ਉਗਰਾਹਾਂ, ਹੈ ਨਾਨਕ! ਇਹ ਸਾਰਾ ਕੁਝ ਹਵਾ ਦੇ ਬੁੱਲੇ ਵਾਂਗ ਲੰਘ ਜਾਣ ਵਾਲਾ ਹੈ।
ਕਿਤੇ ਐਸਾ ਨਾਂ ਹੋਵੇ ਕਿ ਉਨ੍ਹਾਂ ਨੂੰ ਤੱਕ ਕੇ ਮੈਂ ਰਾਹੋ ਘੁਸ ਜਾਵਾਂ, ਤੈਨੂੰ ਵਿਸਰ ਜਾਵਾ ਅਤੇ ਤੇਰੇ ਨਾਮ ਦਾ ਆਰਾਧਨ ਨਾਂ ਕਰਾਂ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.