ਸਲੋਕੁ ਮਃ ੧ ॥
ਮਾਰੂ ਮੀਹਿ ਨ ਤ੍ਰਿਪਤਿਆ ਅਗੀ ਲਹੈ ਨ ਭੁਖ ॥
ਰਾਜਾ ਰਾਜਿ ਨ ਤ੍ਰਿਪਤਿਆ ਸਾਇਰ ਭਰੇ ਕਿਸੁਕ ॥
ਨਾਨਕ ਸਚੇ ਨਾਮ ਕੀ ਕੇਤੀ ਪੁਛਾ ਪੁਛ ॥੧॥
ਮਹਲਾ ੨ ॥
ਨਿਹਫਲੰ ਤਸਿ ਜਨਮਸਿ ਜਾਵਤੁ ਬ੍ਰਹਮ ਨ ਬਿੰਦਤੇ ॥
ਸਾਗਰੰ ਸੰਸਾਰਸਿ ਗੁਰ ਪਰਸਾਦੀ ਤਰਹਿ ਕੇ ॥
ਕਰਣ ਕਾਰਣ ਸਮਰਥੁ ਹੈ ਕਹੁ ਨਾਨਕ ਬੀਚਾਰਿ ॥
ਕਾਰਣੁ ਕਰਤੇ ਵਸਿ ਹੈ ਜਿਨਿ ਕਲ ਰਖੀ ਧਾਰਿ ॥੨॥
ਪਉੜੀ ॥
ਸਚਾ ਸਤਿਗੁਰੁ ਸੇਵਨਿ ਸਚਾ ਮਾਰਗੁ ਦਸਿਆ ॥
ਸਲੋਕੁਮਃ੧॥
ਮਾਰੂਮੀਹਿਨਤ੍ਰਿਪਤਿਆਅਗੀਲਹੈਨਭੁਖ॥
ਰਾਜਾਰਾਜਿਨਤ੍ਰਿਪਤਿਆਸਾਇਰਭਰੇਕਿਸੁਕ॥
ਨਾਨਕਸਚੇਨਾਮਕੀਕੇਤੀਪੁਛਾਪੁਛ॥੧॥
ਮਹਲਾ੨॥
ਨਿਹਫਲੰਤਸਿਜਨਮਸਿਜਾਵਤੁਬ੍ਰਹਮਨਬਿੰਦਤੇ॥
ਸਾਗਰੰਸੰਸਾਰਸਿਗੁਰਪਰਸਾਦੀਤਰਹਿਕੇ॥
ਕਰਣਕਾਰਣਸਮਰਥੁਹੈਕਹੁਨਾਨਕਬੀਚਾਰਿ॥
ਕਾਰਣੁਕਰਤੇਵਸਿਹੈਜਿਨਿਕਲਰਖੀਧਾਰਿ॥੨॥
ਪਉੜੀ॥
ਖਸਮੈਕੈਦਰਬਾਰਿਢਾਢੀਵਸਿਆ॥
ਸਚਾਖਸਮੁਕਲਾਣਿਕਮਲੁਵਿਗਸਿਆ॥
ਖਸਮਹੁਪੂਰਾਪਾਇਮਨਹੁਰਹਸਿਆ॥
ਦੁਸਮਨਕਢੇਮਾਰਿਸਜਣਸਰਸਿਆ॥
ਸਚਾਸਤਿਗੁਰੁਸੇਵਨਿਸਚਾਮਾਰਗੁਦਸਿਆ॥
ਸਚਾਸਬਦੁਬੀਚਾਰਿਕਾਲੁਵਿਧਉਸਿਆ॥
ਢਾਢੀਕਥੇਅਕਥੁਸਬਦਿਸਵਾਰਿਆ॥
ਨਾਨਕਗੁਣਗਹਿਰਾਸਿਹਰਿਜੀਉਮਿਲੇਪਿਆਰਿਆ॥੨੩॥
salōk mah 1 .
mārū mīh n tripatiā agī lahai n bhukh .
rājā rāj n tripatiā sāir bharē kisuk .
nānak sachē nām kī kētī pushā push .1.
mahalā 2 .
nihaphalan tas janamas jāvat braham n bindatē .
sāgaran sansāras gur parasādī tarah kē .
karan kāran samarath hai kah nānak bīchār .
kāran karatē vas hai jin kal rakhī dhār .2.
paurī .
khasamai kai darabār dhādhī vasiā .
sachā khasam kalān kamal vigasiā .
khasamah pūrā pāi manah rahasiā .
dusaman kadhē mār sajan sarasiā .
sachā satigur sēvan sachā mārag dasiā .
sachā sabad bīchār kāl vidhausiā .
dhādhī kathē akath sabad savāriā .
nānak gun gah rās har jīu milē piāriā .23.
Slok, First Guru.
The desert is not satiated with rain and the hunger of fire is not quenched.
The King is satiated not with his dominion and who has ever filled the oceans?
How many inquiries and interrogations should Nanak make regarding the True Name? His hunger for it never appeases.
Second Guru.
Until the mortal knows the Pervading God his human birth is unprofitable.
That world-ocean few cross over by the Guru's grace.
Potent to do all the works is the Lord. After deep deliberation Nanak says this.
The creation is in the control of the Creator who by His might is sustaining it.
Pauri.
In the Court of the Lord the minstrel abides.
By singing the praises of the True Master His heart lotus has bloomed.
By obtaining perfect understanding from the Master in his mind he is transported.
The enemies have been beaten off, so the friends are pleased.
The right path is shown unto them who serve the True Sat Guru.
By meditating on the True Name, the fear of death is annulled.
The eulogist utters the ineffable Lord, and is adorned with His Name.
By holding fast the capital of virtue. Nanak has met the venerable Beloved Lord.
Shalok, First Mehl:
The desert is not satisfied by rain, and the fire is not quenched by desire.
The king is not satisfied with his kingdom, and the oceans are full, but still they thirst for more.
O Nanak, how many times must I seek and ask for the True Name? ||1||
Second Mehl:
Life is useless, as long as one does not know the Lord God.
Only a few cross over the worldocean, by Guru's Grace.
The Lord is the Allpowerful Cause of causes, says Nanak after deep deliberation.
The creation is subject to the Creator, who sustains it by His Almighty Power. ||2||
Pauree:
In the Court of the Lord and Master, His minstrels dwell.
Singing the Praises of their True Lord and Master, the lotuses of their hearts have blossomed forth.
Obtaining their Perfect Lord and Master, their minds are transfixed with ecstasy.
Their enemies have been driven out and subdued, and their friends are very pleased.
Those who serve the Truthful True Guru are shown the True Path.
Reflecting on the True Word of the Shabad, death is overcome.
Speaking the Unspoken Speech of the Lord, one is adorned with the Word of His Shabad.
Nanak holds tight to the Treasure of Virtue, and meets with the Dear, Beloved Lord. ||23||
ਸਲੋਕੁ ਮਃ ੧ ॥
ਰੇਤਲਾ ਥਾਂ, ਮੀਂਹ ਨਾਲ (ਕਦੇ) ਨਹੀਂ ਰੱਜਿਆ (ਅਤੇ) ਅੱਗ ਦੀ ਭੁੱਖ (ਬਾਲਣ ਨਾਲ) ਕਦੇ ਨਹੀਂ ਲਹਿੰਦੀ।
ਰਾਜਾ (ਕਦੇ ਵੀ) ਰਾਜ ਨਾਲ ਨਹੀਂ ਰੱਜਿਆ (ਅਤੇ) ਸਮੁੰਦਰ (ਪਾਣੀ ਨਾਲ) ਕਿਸ ਭਰਿਆ ਹੈ? (ਭਾਵ ਸਮੁੰਦਰ ਪਾਣੀ ਨਾਲ ਨਹੀਂ ਰੱਜਦਾ)।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਇਸੇ ਤਰ੍ਹਾਂ) ਸੱਚੇ ਨਾਮ ਦੀ ਕਿਤਨੀ ਕੁ ਪੁੱਛ ਪੁੱਛਾਂ? (ਭਾਵ ਨਾਮ ਨੂੰ ਜਪਦਿਆਂ ਰਜੀਦਾ ਨਹੀਂ, ਜਿਵੇਂ ਕਿ ਭੁਖ ਦੀ ਪੁਛ ਅਪੁੱਛ ਦਾ ਰੂਪ ਧਾਰ ਗਈ ਹੋਵੇ)।੧।
ਮਹਲਾ ੨ ॥
ਜਦ ਤੱਕ(ਕਿਸੇ ਨੂੰ ਪੂਰਨ) ਬ੍ਰਹਮ ਦੀ ਜਾਣ-ਪਛਾਣ ਨਹੀਂ ਹੁੰਦੀ। (ਓਦੋਂ ਤੱਕ) ਉਸ ਦਾ (ਮਨੁੱਖਾ) ਜਨਮ ਵਿਅਰਥ ਜਾਂਦਾ ਹੈ।
(ਕਈ ਜਗਿਆਸੂ) ਗੁਰੂ ਦੀ ਕਿਰਪਾ ਨਾਲ (ਇਸ ਸੰਸਾਰ ਤੋਂ ਤਰ ਜਾਂਦੇ ਹਨ)।
ਕਾਰਣਾਂ ਦੇ ਕਰਨ ਵਾਲਾ (ਮਾਲਕ) ਸਮਰਥ (ਤੇ ਸਰਬ ਸ਼ਕਤੀਮਾਨ) ਹੈ।
ਨਾਨਕ! ਆਖ ਕਿ ਹੇ ਜੀਵ! ਜਿਸ (ਕਰਤਾਰ) ਨੇ (ਸਾਰੀ) ਸ਼ਕਤੀ ਧਾਰ ਕੇ ਭਾਵ ਟਿਕਾ ਕੇ ਰਖੀ ਹੈ, (ਤੂੰ) ਇਹ ਵਿਚਾਰ (ਕਿ ਹਰੇਕ) ਕਾਰਨ ਉਸ ਕਰਤਾ ਪੁਰਖ ਦੇ ਵੱਸ ਵਿੱਚ ਹੈ।੨।
ਪਉੜੀ ॥
ਹੇ ਭਾਈ!) ਮਾਲਕ ਦੇ ਦਰਬਾਰ ਵਿੱਚ ਢਾਢੀ (ਆ) ਵਸਿਆ ਹੈ। (
(ਸੱਚੀ) ਸਿਫਤ-ਸਾਲਾਹ (ਨਾਲ ਢਾਢੀ ਦਾ ਹਿਰਦਾ ਰੂਪੀ) ਕਮਲ ਖਿੜ ਪਿਆ ਹੈ (ਅਤੇ) ਸੱਚਾ ਖਸਮ (ਉਸ ਨੂੰ) ਮਿਲ ਗਿਆ ਹੈ।
ਸੱਚੇ ਮਾਲਕ ਤੋਂ) ਪੂਰਨ (ਪਦ) ਪ੍ਰਾਪਤ ਕਰਕੇ (ਢਾਢੀ) ਦਿਲੋਂ ਆਨੰਦਤ ਹੋ ਗਿਆ ਹੈ।
ਉਸ ਨੇ ਕਾਮ, ਕ੍ਰੋਧ ਆਦਿ) ਵੈਰੀ ਮਾਰ ਕੇ ਕੱਢ ਦਿੱਤੇ ਹਨ (ਅਤੇ) ਸੱਜਣ (ਭਾਵ ਸਤ, ਸੰਤੋਖ, ਦਇਆ ਆਦਿ ਦੈਵੀ ਗੁਣ) ਪ੍ਰਫੁਲਤ ਹੋ ਗਏ ਹਨ।
ਉਹ) ਸੱਚਾ ਸਤਿਗੁਰੂ ਸੇਂਵਦੇ (ਸਿਮਰਦੇ) ਹਨ, ਜਿਸ ਨੇ ਇਹ ਸੱਚਾ ਮਾਰਗ ਦੱਸਿਆ ਹੈ।
(ਉਸ ਨੇ) ਸੱਚਾ ਸ਼ਬਦ ਵੀਚਾਰ ਕੇ, ਕਾਲ ਨੂੰ ਨਾਸ ਕਰ ਦਿੱਤਾ ਹੈ (ਅਤੇ ਉਹ) ਸ਼ਬਦ ਦੁਆਰਾ ਸਵਾਰਿਆ (ਗਿਆ ਹੈ)।
ਢਾਢੀ (ਉਸ) ਕਥਨ ਤੋਂ ਰਹਿਤ (ਪ੍ਰਭੂ) ਨੂੰ ਕਥਦਾ (ਭਾਵ ਉਸ ਦੇ ਗੁਣ ਗਾਇਨ ਕਰਦਾ) ਹੈ (ਅਤੇ
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਦੈਵੀ) ਗੁਣਾਂ ਦੀ ਰਾਸ ਗ੍ਰਹਿਣ ਕਰਕੇ (ਉਹ) ਪਿਆਰਾ ਪ੍ਰਭੂ ਮਿਲ ਪੈਂਦਾ ਹੈ।੨੩।
ਰੇਤ-ਥਲਾ ਮੀਂਹ ਨਾਲ (ਕਦੇ) ਰੱਜਦਾ ਨਹੀਂ, ਅੱਗ ਦੀ (ਸਾੜਨ ਦੀ) ਭੁੱਖ (ਕਦੇ ਬਾਲਣ ਨਾਲ) ਨਹੀਂ ਮਿਟਦੀ।
(ਕੋਈ) ਰਾਜਾ ਕਦੇ ਰਾਜ (ਕਰਨ) ਨਾਲ ਨਹੀਂ ਰੱਜਿਆ, ਭਰੇ ਸਮੁੰਦਰ ਨੂੰ ਸੁੱਕ ਕੀਹ ਆਖ ਸਕਦੀ ਹੈ? (ਭਾਵ, ਕਿਤਨੀ ਤਪਸ਼ ਪਈ ਪਵੇ, ਭਰੇ ਸਮੁੰਦਰਾਂ ਦੇ ਡੂੰਘੇ ਪਾਣੀਆਂ ਨੂੰ ਸੁੱਕ ਨਹੀਂ ਮੁਕਾ ਸਕਦੀ)।
(ਤਿਵੇਂ) ਹੇ ਨਾਨਕ! (ਨਾਮ ਜਪਣ ਵਾਲਿਆਂ ਦੇ ਅੰਦਰ) ਸੱਚੇ ਨਾਮ ਦੀ ਕਿਤਨੀ ਕੁ ਤਾਂਘ ਹੁੰਦੀ ਹੈ, -ਇਹ ਗੱਲ ਦੱਸੀ ਨਹੀਂ ਜਾ ਸਕਦੀ ॥੧॥
ਜਦ ਤਕ (ਮਨੁੱਖ) ਅਕਾਲ ਪੁਰਖ ਨੂੰ ਨਹੀਂ ਪਛਾਣਦਾ ਤਦ ਤਕ ਉਸ ਦਾ ਜਨਮ ਵਿਅਰਥ ਹੈ।
ਪਰ ਗੁਰੂ ਦੀ ਕਿਰਪਾ ਨਾਲ ਜੋ ਬੰਦੇ (ਨਾਮ ਵਿਚ ਜੁੜਦੇ ਹਨ ਉਹ) ਸੰਸਾਰ ਦੇ ਸਮੁੰਦਰ ਤੋਂ ਤਰ ਜਾਂਦੇ ਹਨ।
ਹੇ ਨਾਨਕ! ਜੋ ਪ੍ਰਭੂ ਜਗਤ ਦਾ ਮੂਲ ਸਭ ਕੁਝ ਕਰਨ-ਜੋਗ ਹੈ, ਉਸ ਦਾ ਧਿਆਨ ਧਰ,
ਜਿਸ ਕਰਤਾਰ ਦੇ ਵੱਸ ਜਗਤ ਦਾ ਬਨਾਣਾ ਹੈ ਅਤੇ ਜਿਸ ਨੇ (ਸਾਰੇ ਜਗਤ ਵਿਚ) ਆਪਣੀ ਸੱਤਿਆ ਟਿਕਾਈ ਹੋਈ ਹੈ ॥੨॥
ਜੋ ਮਨੁੱਖ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ ਉਹ (ਸਦਾ) ਮਾਲਕ ਦੀ ਹਜ਼ੂਰੀ ਵਿਚ ਵੱਸਦਾ ਹੈ।
ਸਦਾ ਕਾਇਮ ਰਹਿਣ ਵਾਲੇ ਖਸਮ ਨੂੰ ਸਾਲਾਹ ਕੇ ਉਸ ਦਾ ਹਿਰਦਾ-ਕਉਲ ਖਿੜਿਆ ਰਹਿੰਦਾ ਹੈ।
ਮਾਲਕ ਤੋਂ ਪੂਰਾ ਮਰਤਬਾ (ਭਾਵ, ਪੂਰਨ ਅਵਸਥਾ) ਹਾਸਲ ਕਰ ਕੇ ਉਹ ਅੰਦਰੋਂ ਹੁਲਾਸ ਵਿਚ ਆਉਂਦਾ ਹੈ,
(ਕਿਉਂਕਿ ਕਾਮਾਦਿਕ ਵਿਕਾਰ) ਵੈਰੀਆਂ ਨੂੰ ਉਹ (ਅੰਦਰੋਂ) ਮਾਰ ਕੇ ਕੱਢ ਦੇਂਦਾ ਹੈ (ਤਾਂ ਫਿਰ ਨਾਮ ਵਿਚ ਲੱਗੇ ਉਸ ਦੇ ਗਿਆਨ-ਇੰਦ੍ਰੇ-ਰੂਪ) ਮਿਤ੍ਰ ਟਹਿਕ ਪੈਂਦੇ ਹਨ।)
(ਇਹ ਗਿਆਨ-ਇੰਦ੍ਰੇ) ਗੁਰੂ ਦੀ ਰਜ਼ਾ ਵਿਚ ਤੁਰਨ ਲੱਗ ਜਾਂਦੇ ਹਨ, ਸਤਿਗੁਰੂ ਇਹਨਾਂ ਨੂੰ (ਹੁਣ ਜੀਵਨ ਦਾ) ਸੱਚਾ ਰਾਹ ਵਿਖਾਲਦਾ ਹੈ।
ਸਿਫ਼ਤ-ਸਾਲਾਹ ਕਰਨ ਵਾਲਾ ਮਨੁੱਖ ਸੱਚਾ ਗੁਰ-ਸ਼ਬਦ ਵੀਚਾਰ ਕੇ (ਆਤਮਕ) ਮੌਤ (ਦਾ ਡਰ) ਦੂਰ ਲੈਂਦਾ ਹੈ।
ਗੁਰੂ ਸ਼ਬਦ ਦੀ ਬਰਕਤਿ ਨਾਲ ਸੁਧਰਿਆ ਹੋਇਆ ਢਾਢੀ ਅਕੱਥ ਪ੍ਰਭੂ ਦੇ ਗੁਣ ਗਾਉਂਦਾ ਹੈ।
(ਇਸ ਤਰ੍ਹਾਂ), ਹੇ ਨਾਨਕ! ਪ੍ਰਭੂ ਦੇ ਗੁਣਾਂ ਦੀ ਪੂੰਜੀ ਇਕੱਠੀ ਕਰ ਕੇ ਪਿਆਰੇ ਪ੍ਰਭੂ ਨਾਲ ਮਿਲ ਜਾਂਦਾ ਹੈ ॥੨੩॥
ਸਲੋਕ, ਪਹਿਲੀ ਪਾਤਸ਼ਾਹੀ।
ਰੇਤਲਾ ਥਲ ਬਾਰਸ਼ ਨਾਲ ਸੰਤੁਸ਼ਟ ਨਹੀਂ ਹੁੰਦਾ ਅਤੇ ਅੱਗ ਦੀ ਖੁਦਿਆ ਨਵਿਰਤ ਨਹੀਂ ਹੁੰਦੀ।
ਪਾਤਸ਼ਾਹ ਪਾਤਸ਼ਾਹਤ ਨਾਲ ਨਹੀਂ ਰੱਜਦਾ ਅਤੇ ਸਮੁੰਦਰ ਕਦੋਂ ਕਿਸੇ ਨੇ ਭਰਪੂਰ ਕੀਤੇ ਹਨ?
ਸੱਚੇ ਨਾਮ ਸੰਬੰਧੀ ਨਾਨਕ ਕਿੰਨੀਆਂ ਪੁੱਛਾਂ ਗਿੱਛਾਂ ਕਰੇ? ਇਸ ਲਈ ਉਸ ਦੀ ਭੁੱਖ ਕਦਾਚਿਤ ਤ੍ਰਿਪਤ ਨਹੀਂ ਹੁੰਦੀ।
ਦੂਜੀ ਪਾਤਸ਼ਾਹੀ।
ਜਦ ਤਾਈਂ ਪ੍ਰਾਣੀ ਵਿਆਪਕ ਵਾਹਿਗੁਰੂ ਨੂੰ ਨਹੀਂ ਜਾਣਦਾ ਉਸ ਦਾ ਮਨੁੱਖਾ ਜਨਮ ਨਿਸਫਲ ਹੈ।
ਜਗਤ ਸਮੁੰਦਰ ਉਸ ਤੋਂ ਗੁਰਾਂ ਦੀ ਦਇਆ ਦੁਆਰਾ ਵਿਰਲੇ ਹੀ ਪਾਰ ਹੁੰਦੇ ਹਨ।
ਸਾਰੇ ਕੰਮ ਨੇਪਰੇ ਚਾੜ੍ਹਨ ਦੇ ਯੋਗ ਹੈ ਸੁਆਮੀ। ਗੂੜ੍ਹੀ ਸੋਚ ਵਿਚਾਰ ਮਗਰੋਂ ਨਾਨਕ ਇਹ ਆਖਦਾ ਹੈ।
ਰਚਨਾ ਰਚਣਹਾਰ ਦੇ ਅਖਤਿਆਰ ਵਿੱਚ ਹੈ। ਜੋ ਆਪਣੀ ਸ਼ਕਤੀ ਦੁਆਰਾ ਇਸ ਨੂੰ ਆਸਰਾ ਦੇ ਰਿਹਾ ਹੈ।
ਪਉੜੀ।
ਸਾਹਿਬ ਦੀ ਦਰਗਾਹ ਅੰਦਰ ਭੱਟ ਵੱਸਦਾ ਹੈ।
ਸੱਚੇ ਮਾਲਕ ਦੀ ਮਹਿਮਾ ਗਾਇਨ ਕਰਨ ਦੁਆਰਾ ਉਸ ਦਾ ਦਿਲ ਕੰਵਲ ਖਿੜ ਜਾਂਦਾ ਹੈ।
ਮਾਲਕ ਪਾਸੋਂ ਪੂਰਨ ਗਿਆਤ ਪ੍ਰਾਪਤ ਕਰਨ ਦੁਆਰਾ ਆਪਣੇ ਚਿੱਤ ਵਿੱਚ ਉਹ ਪਰਮ ਪਰਸੰਨ ਹੋ ਗਿਆ ਹੈ।
ਵੈਰੀ ਮਾਰ ਕੁੱਟ ਕੇ ਪਰੇ ਹਟਾ ਦਿੱਤੇ ਹਨ, ਸੋ ਮਿਤ੍ਰ ਖੁਸ਼ ਹੋ ਗਏ ਹਨ।
ਸਹੀ ਰਸਤਾ ਉਹਨਾ ਨੂੰ ਦਿਖਾਲ ਦਿੱਤਾ ਜਾਂਦਾ ਹੈ, ਜੋ ਸੱਚੇ ਸਤਿਗੁਰਾਂ ਦੀ ਟਹਿਲ ਕਮਾਉਂਦੇ ਹਨ।
ਸੱਚੇ ਨਾਮ ਦਾ ਸਿਮਰਨ ਕਰਨ ਦੁਆਰਾ, ਮੌਤ ਦਾ ਡਰ ਮਿਟ ਜਾਂਦਾ ਹੈ।
ਜੱਸ ਕਰਨ ਵਾਲਾ ਅਕਹਿ ਸੁਆਮੀ ਦਾ ਉਚਾਰਣ ਕਰਦਾ ਹੈ ਅਤੇ ਉਸ ਦੇ ਨਾਮ ਨਾਲ ਸ਼ਿਗਾਰਿਆ ਗਿਆ ਹੈ।
ਨੇਕੀ ਦੀ ਪੂੰਜੀ ਨੂੰ ਘੁੱਟ ਕੇ ਫੜ ਰੱਖਣ ਦੁਆਰਾ ਨਾਨਕ ਨੇ ਪੂਜਯ ਪ੍ਰੀਤਮ ਪ੍ਰਭੂ ਨੂੰ ਭੇਟ ਲਿਆ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.