ਸਲੋਕੁ ਮਃ ੧ ॥
ਸਿਰੁ ਖੋਹਾਇ ਪੀਅਹਿ ਮਲਵਾਣੀ ਜੂਠਾ ਮੰਗਿ ਮੰਗਿ ਖਾਹੀ ॥
ਫੋਲਿ ਫਦੀਹਤਿ ਮੁਹਿ ਲੈਨਿ ਭੜਾਸਾ ਪਾਣੀ ਦੇਖਿ ਸਗਾਹੀ ॥
ਭੇਡਾ ਵਾਗੀ ਸਿਰੁ ਖੋਹਾਇਨਿ ਭਰੀਅਨਿ ਹਥ ਸੁਆਹੀ ॥
ਮਾਊ ਪੀਊ ਕਿਰਤੁ ਗਵਾਇਨਿ ਟਬਰ ਰੋਵਨਿ ਧਾਹੀ ॥
ਓਨਾ ਪਿੰਡੁ ਨ ਪਤਲਿ ਕਿਰਿਆ ਨ ਦੀਵਾ ਮੁਏ ਕਿਥਾਊ ਪਾਹੀ ॥
ਅਠਸਠਿ ਤੀਰਥ ਦੇਨਿ ਨ ਢੋਈ ਬ੍ਰਹਮਣ ਅੰਨੁ ਨ ਖਾਹੀ ॥
ਸਦਾ ਕੁਚੀਲ ਰਹਹਿ ਦਿਨੁ ਰਾਤੀ ਮਥੈ ਟਿਕੇ ਨਾਹੀ ॥
ਝੁੰਡੀ ਪਾਇ ਬਹਨਿ ਨਿਤਿ ਮਰਣੈ ਦੜਿ ਦੀਬਾਣਿ ਨ ਜਾਹੀ ॥
ਲਕੀ ਕਾਸੇ ਹਥੀ ਫੁੰਮਣ ਅਗੋ ਪਿਛੀ ਜਾਹੀ ॥
ਨਾ ਓਇ ਜੋਗੀ ਨਾ ਓਇ ਜੰਗਮ ਨਾ ਓਇ ਕਾਜੀ ਮੁੰਲਾ ॥
ਦਯਿ ਵਿਗੋਏ ਫਿਰਹਿ ਵਿਗੁਤੇ ਫਿਟਾ ਵਤੈ ਗਲਾ ॥
ਜੀਆ ਮਾਰਿ ਜੀਵਾਲੇ ਸੋਈ ਅਵਰੁ ਨ ਕੋਈ ਰਖੈ ॥
ਦਾਨਹੁ ਤੈ ਇਸਨਾਨਹੁ ਵੰਜੇ ਭਸੁ ਪਈ ਸਿਰਿ ਖੁਥੈ ॥
ਪਾਣੀ ਵਿਚਹੁ ਰਤਨ ਉਪੰਨੇ ਮੇਰੁ ਕੀਆ ਮਾਧਾਣੀ ॥
ਅਠਸਠਿ ਤੀਰਥ ਦੇਵੀ ਥਾਪੇ ਪੁਰਬੀ ਲਗੈ ਬਾਣੀ ॥
ਨਾਇ ਨਿਵਾਜਾ ਨਾਤੈ ਪੂਜਾ ਨਾਵਨਿ ਸਦਾ ਸੁਜਾਣੀ ॥
ਮੁਇਆ ਜੀਵਦਿਆ ਗਤਿ ਹੋਵੈ ਜਾਂ ਸਿਰਿ ਪਾਈਐ ਪਾਣੀ ॥
ਨਾਨਕ ਸਿਰਖੁਥੇ ਸੈਤਾਨੀ ਏਨਾ ਗਲ ਨ ਭਾਣੀ ॥
ਵੁਠੈ ਹੋਇਐ ਹੋਇ ਬਿਲਾਵਲੁ ਜੀਆ ਜੁਗਤਿ ਸਮਾਣੀ ॥
ਵੁਠੈ ਅੰਨੁ ਕਮਾਦੁ ਕਪਾਹਾ ਸਭਸੈ ਪੜਦਾ ਹੋਵੈ ॥
ਵੁਠੈ ਘਾਹੁ ਚਰਹਿ ਨਿਤਿ ਸੁਰਹੀ ਸਾ ਧਨ ਦਹੀ ਵਿਲੋਵੈ ॥
ਤਿਤੁ ਘਿਇ ਹੋਮ ਜਗ ਸਦ ਪੂਜਾ ਪਇਐ ਕਾਰਜੁ ਸੋਹੈ ॥
ਗੁਰੂ ਸਮੁੰਦੁ ਨਦੀ ਸਭਿ ਸਿਖੀ ਨਾਤੈ ਜਿਤੁ ਵਡਿਆਈ ॥
ਨਾਨਕ ਜੇ ਸਿਰਖੁਥੇ ਨਾਵਨਿ ਨਾਹੀ ਤਾ ਸਤ ਚਟੇ ਸਿਰਿ ਛਾਈ ॥੧॥
ਮਃ ੨ ॥
ਅਗੀ ਪਾਲਾ ਕਿ ਕਰੇ ਸੂਰਜ ਕੇਹੀ ਰਾਤਿ ॥
ਚੰਦ ਅਨੇਰਾ ਕਿ ਕਰੇ ਪਉਣ ਪਾਣੀ ਕਿਆ ਜਾਤਿ ॥
ਧਰਤੀ ਚੀਜੀ ਕਿ ਕਰੇ ਜਿਸੁ ਵਿਚਿ ਸਭੁ ਕਿਛੁ ਹੋਇ ॥
ਨਾਨਕ ਤਾ ਪਤਿ ਜਾਣੀਐ ਜਾ ਪਤਿ ਰਖੈ ਸੋਇ ॥੨॥
ਪਉੜੀ ॥
ਤੂੰ ਸਚਾ ਦੀਬਾਣੁ ਹੋਰਿ ਆਵਣ ਜਾਣਿਆ ॥
ਸਚੁ ਜਿ ਮੰਗਹਿ ਦਾਨੁ ਸਿ ਤੁਧੈ ਜੇਹਿਆ ॥
ਮੰਨਿਐ ਗਿਆਨੁ ਧਿਆਨੁ ਤੁਧੈ ਤੇ ਪਾਇਆ ॥
ਸਲੋਕੁਮਃ੧॥
ਸਿਰੁਖੋਹਾਇਪੀਅਹਿਮਲਵਾਣੀਜੂਠਾਮੰਗਿਮੰਗਿਖਾਹੀ॥
ਫੋਲਿਫਦੀਹਤਿਮੁਹਿਲੈਨਿਭੜਾਸਾਪਾਣੀਦੇਖਿਸਗਾਹੀ॥
ਭੇਡਾਵਾਗੀਸਿਰੁਖੋਹਾਇਨਿਭਰੀਅਨਿਹਥਸੁਆਹੀ॥
ਮਾਊਪੀਊਕਿਰਤੁਗਵਾਇਨਿਟਬਰਰੋਵਨਿਧਾਹੀ॥
ਓਨਾਪਿੰਡੁਨਪਤਲਿਕਿਰਿਆਨਦੀਵਾਮੁਏਕਿਥਾਊਪਾਹੀ॥
ਅਠਸਠਿਤੀਰਥਦੇਨਿਨਢੋਈਬ੍ਰਹਮਣਅੰਨੁਨਖਾਹੀ॥
ਸਦਾਕੁਚੀਲਰਹਹਿਦਿਨੁਰਾਤੀਮਥੈਟਿਕੇਨਾਹੀ॥
ਝੁੰਡੀਪਾਇਬਹਨਿਨਿਤਿਮਰਣੈਦੜਿਦੀਬਾਣਿਨਜਾਹੀ॥
ਲਕੀਕਾਸੇਹਥੀਫੁੰਮਣਅਗੋਪਿਛੀਜਾਹੀ॥
ਨਾਓਇਜੋਗੀਨਾਓਇਜੰਗਮਨਾਓਇਕਾਜੀਮੁੰਲਾ॥
ਦਯਿਵਿਗੋਏਫਿਰਹਿਵਿਗੁਤੇਫਿਟਾਵਤੈਗਲਾ॥
ਜੀਆਮਾਰਿਜੀਵਾਲੇਸੋਈਅਵਰੁਨਕੋਈਰਖੈ॥
ਦਾਨਹੁਤੈਇਸਨਾਨਹੁਵੰਜੇਭਸੁਪਈਸਿਰਿਖੁਥੈ॥
ਪਾਣੀਵਿਚਹੁਰਤਨਉਪੰਨੇਮੇਰੁਕੀਆਮਾਧਾਣੀ॥
ਅਠਸਠਿਤੀਰਥਦੇਵੀਥਾਪੇਪੁਰਬੀਲਗੈਬਾਣੀ॥
ਨਾਇਨਿਵਾਜਾਨਾਤੈਪੂਜਾਨਾਵਨਿਸਦਾਸੁਜਾਣੀ॥
ਮੁਇਆਜੀਵਦਿਆਗਤਿਹੋਵੈਜਾਂਸਿਰਿਪਾਈਐਪਾਣੀ॥
ਨਾਨਕਸਿਰਖੁਥੇਸੈਤਾਨੀਏਨਾਗਲਨਭਾਣੀ॥
ਵੁਠੈਹੋਇਐਹੋਇਬਿਲਾਵਲੁਜੀਆਜੁਗਤਿਸਮਾਣੀ॥
ਵੁਠੈਅੰਨੁਕਮਾਦੁਕਪਾਹਾਸਭਸੈਪੜਦਾਹੋਵੈ॥
ਵੁਠੈਘਾਹੁਚਰਹਿਨਿਤਿਸੁਰਹੀਸਾਧਨਦਹੀਵਿਲੋਵੈ॥
ਤਿਤੁਘਿਇਹੋਮਜਗਸਦਪੂਜਾਪਇਐਕਾਰਜੁਸੋਹੈ॥
ਗੁਰੂਸਮੁੰਦੁਨਦੀਸਭਿਸਿਖੀਨਾਤੈਜਿਤੁਵਡਿਆਈ॥
ਨਾਨਕਜੇਸਿਰਖੁਥੇਨਾਵਨਿਨਾਹੀਤਾਸਤਚਟੇਸਿਰਿਛਾਈ॥੧॥
ਮਃ੨॥
ਅਗੀਪਾਲਾਕਿਕਰੇਸੂਰਜਕੇਹੀਰਾਤਿ॥
ਚੰਦਅਨੇਰਾਕਿਕਰੇਪਉਣਪਾਣੀਕਿਆਜਾਤਿ॥
ਧਰਤੀਚੀਜੀਕਿਕਰੇਜਿਸੁਵਿਚਿਸਭੁਕਿਛੁਹੋਇ॥
ਨਾਨਕਤਾਪਤਿਜਾਣੀਐਜਾਪਤਿਰਖੈਸੋਇ॥੨॥
ਪਉੜੀ॥
ਤੁਧੁਸਚੇਸੁਬਹਾਨੁਸਦਾਕਲਾਣਿਆ॥
ਤੂੰਸਚਾਦੀਬਾਣੁਹੋਰਿਆਵਣਜਾਣਿਆ॥
ਸਚੁਜਿਮੰਗਹਿਦਾਨੁਸਿਤੁਧੈਜੇਹਿਆ॥
ਸਚੁਤੇਰਾਫੁਰਮਾਨੁਸਬਦੇਸੋਹਿਆ॥
ਮੰਨਿਐਗਿਆਨੁਧਿਆਨੁਤੁਧੈਤੇਪਾਇਆ॥
ਕਰਮਿਪਵੈਨੀਸਾਨੁਨਚਲੈਚਲਾਇਆ॥
ਤੂੰਸਚਾਦਾਤਾਰੁਨਿਤਦੇਵਹਿਚੜਹਿਸਵਾਇਆ॥
ਨਾਨਕੁਮੰਗੈਦਾਨੁਜੋਤੁਧੁਭਾਇਆ॥੨੬॥
salōk mah 1 .
sir khōhāi pīah malavānī jūthā mang mang khāhī .
phōl phadīhat muh lain bharāsā pānī dēkh sagāhī .
bhēdā vāgī sir khōhāin bharīan hath suāhī .
māū pīū kirat gavāin tabar rōvan dhāhī .
ōnā pind n patal kiriā n dīvā muē kithāū pāhī .
athasath tīrath dēn n dhōī brahaman ann n khāhī .
sadā kuchīl rahah din rātī mathai tikē nāhī .
jhundī pāi bahan nit maranai dar dībān n jāhī .
lakī kāsē hathī phunman agō pishī jāhī .
nā ōi jōgī nā ōi jangam nā ōi kājī munlā .
day vigōē phirah vigutē phitā vatai galā .
jīā mār jīvālē sōī avar n kōī rakhai .
dānah tai isanānah vanjē bhas paī sir khuthai .
pānī vichah ratan upannē mēr kīā mādhānī .
athasath tīrath dēvī thāpē purabī lagai bānī .
nāi nivājā nātai pūjā nāvan sadā sujānī .
muiā jīvadiā gat hōvai jānh sir pāīai pānī .
nānak sirakhuthē saitānī ēnā gal n bhānī .
vuthai hōiai hōi bilāval jīā jugat samānī .
vuthai ann kamād kapāhā sabhasai paradā hōvai .
vuthai ghāh charah nit surahī sā dhan dahī vilōvai .
tit ghii hōm jag sad pūjā paiai kāraj sōhai .
gurū samund nadī sabh sikhī nātai jit vadiāī .
nānak jē sirakhuthē nāvan nāhī tā sat chatē sir shāī .1.
mah 2 .
agī pālā k karē sūraj kēhī rāt .
chand anērā k karē paun pānī kiā jāt .
dharatī chījī k karē jis vich sabh kish hōi .
nānak tā pat jānīai jā pat rakhai sōi .2.
paurī .
tudh sachē subahān sadā kalāniā .
tūn sachā dībān hōr āvan jāniā .
sach j mangah dān s tudhai jēhiā .
sach tērā phuramān sabadē sōhiā .
manniai giān dhiān tudhai tē pāiā .
karam pavai nīsān n chalai chalāiā .
tūn sachā dātār nit dēvah charah savāiā .
nānak mangai dān jō tudh bhāiā .26.
Slok First Guru.
They have their heads plucked, drink dirty water and repeatedly beg and eat other's leavings.
They spread out ordure with their mouths suck its ordure and dread to look at water.
With hands smeared with ashes, they have their heads plucked like sheep.
The daily routine of their mothers and fathers they give up and their kith and kin bewail loudly.
For them none gives barley rolls and food on leaves nor performs last rites nor lights earthen lamp. After death where shall thy be cast?
The sixty-eight places of pilgrimage grant them no refuge, and Pandits eat not their food.
They ever remain filthy day and night and bear not sacrificial marks on their brow.
They ever sit in groups as if in mourning and go not into the True Court.
With begging bowls slung round their loins and a clew in their hands they walk in single file.
They are neither disciples of Gorakh nor adorers of Shiva nor Muslim judges and Muslim preachers.
Ruined by God, they walk about disgraced and their entire multitude goes contaminated.
The beings that Lord alone kills and restores to life. None else can protect them.
They go without giving alms and performing ablutions. The dust alights on their plucked heads.
From within water came out the jewel, when the mountain of gold was made the churning staff.
The gods appointed the sixty-eight places of pilgrimage, where festivals are celebrated and hymns are recited.
After ablution the Muslims say prayers after wash the Hindus perform worship and the wise ever bathe.
The dead and the living are purified when water is poured on their heads.
Nanak, the head-plucked are devils. This word of advice pleases them not.
When it rains, there is happiness. The key to the life of beings is contained in water.
When it rains there is corn sugar cane and cotton which affords covering to all.
When it rains the cows ever graze grass and the women churn the curd of their milk.
By putting that clarified butter havan, sacred feasts and worships are ever performed and other ceremonies are adorned.
The Guru is the ocean and all his teachings are the river by bathing where-in greatness is obtained.
Nanak, if the plucked-heads bathe not, then seven handfuls of ashes be on their heads.
Second Guru.
What can cold do to fire and how can night affect the sun?
What effect can darkness have on the moon? What effect has caste on air and water?
What should the earth do with chattels, where-in all the things are produced?
Nanak then alone the mortal is deemed honourable when that lord preserves his honour.
Pauri.
Thine, O my wonderous True Lord! I have ever sung the praises.
Thou alone hast the eternal court. All others are subject to coming and going.
They, who ask for the gift of the True Name, are like Thee.
True is Thine command. With Thine Name the Man is bedecked.
Believing in Thee, O Lord! man receives from Thee Divine knowledge and Thy meditation.
By Thine grace, man obtains the mark of honour which cannot be effaced by effacing.
Thou the True Bestower ever givest. Thine gifts become more and more.
Nanak asks for the gift which is pleasing unto Thee, O Lord!
Shalok, First Mehl:
They pluck the hair out of their heads, and drink in filthy water; they beg endlessly and eat the garbage which others have thrown away.
They spread manure, they suck in rotting smells, and they are afraid of clean water.
Their hands are smeared with ashes, and the hair on their heads is plucked outthey are like sheep!
They have renounced the lifestyle of their mothers and fathers, and their families and relatives cry out in distress.
No one offers the rice dishes at their last rites, and no one lights the lamps for them. After their death, where will they be sent?
The sixtyeight sacred shrines of pilgrimage give them no place of protection, and no Brahmin will eat their food.
They remain polluted forever, day and night; they do not apply the ceremonial tilak mark to their foreheads.
They sit together in silence, as if in mourning; they do not go to the Lord's Court.
With their begging bowls hanging from their waists, and their flybrushes in their hands, they walk along in single file.
They are not Yogis, and they are not Jangams, followers of Shiva. They are not Qazis or Mullahs.
Ruined by the Merciful Lord, they wander around in disgrace, and their entire troop is contaminated.
The Lord alone kills and restores to life; no one else can protect anyone from Him.
They go without giving alms or any cleansing baths; their shaven heads become covered with dust.
The jewel emerged from the water, when the mountain of gold was used to churn it.
The gods established the sixtyeight sacred shrines of pilgrimage, where the festivals are celebrated and hymns are chanted.
After bathing, the Muslims recite their prayers, and after bathing, the Hindus perform their worship services. The wise always take cleansing baths.
At the time of death, and at the time of birth, they are purified, when water is poured on their heads.
O Nanak, the shavenheaded ones are devils. They are not pleased to hear these words.
When it rains, there is happiness. Water is the key to all life.
When it rains, the corn grows, and the sugar cane, and the cotton, which provides clothing for all.
When it rains, the cows always have grass to graze upon, and housewives can churn the milk into butter.
With that ghee, sacred feasts and worship services are performed; all these efforts are blessed.
The Guru is the ocean, and all His Teachings are the river. Bathing within it, glorious greatness is obtained.
O Nanak, if the shavenheaded ones do not bathe, then seven handfuls of ashes are upon their heads. ||1||
Second Mehl:
What can the cold do to the fire? How can the night affect the sun?
What can the darkness do to the moon? What can social status do to air and water?
What are personal possessions to the earth, from which all things are produced?
O Nanak, he alone is known as honorable, whose honor the Lord preserves. ||2||
Pauree:
It is of You, O my True and Wondrous Lord, that I sing forever.
Yours is the True Court. All others are subject to coming and going.
Those who ask for the gift of the True Name are like You.
Your Command is True; we are adorned with the Word of Your Shabad.
Through faith and trust, we receive spiritual wisdom and meditation from You.
By Your Grace, the banner of honor is obtained. It cannot be taken away or lost.
You are the True Giver; You give continually. Your Gifts continue to increase.
Nanak begs for that gift which is pleasing to You. ||26||
ਸਲੋਕੁ ਮਃ ੧ ॥
ਜੈਨੀ) ਸਿਰ ਖੁਹਾ ਕੇ (ਭਾਵ ਸਿਰ ਦੇ ਵਾਲ ਪੁਟਵਾ ਕੇ) ਮੈਲਾ ਪਾਣੀ ਪੀਂਦੇ ਹਨ (ਅਤੇ ਭੋਜਨ ਵੀ) ਜੂਠਾ (ਹੀ) ਮੰਗ ਮੰਗ ਕੇ ਖਾਂਦੇ ਹਨ।
(ਆਪਣਾ) ਵਿਸ਼ਟਾ ਫਰੋਲ ਕੇ (ਉਸ ਦੀ) ਭੜਾਸ (ਆਪਣੇ) ਮੂੰਹ ਵਿੱਚ ਲੈਂਦੇ ਹਨ (ਅਤੇ) ਪਾਣੀ ਵੇਖ ਕੇ ਸੰਗਦੇ ਹਨ
ਜਿਵੇਂ ਭੇਡਾਂ ਤੋਂ ਉਨ ਲਾਹੀਦੀ, ਅਥਵਾ ਮੁੰਨੀ ਜਾਂਦੀ ਹੈ, ਤਿਵੇਂ ਉਹ) ਭੇਡਾਂ ਵਾਂਗ (ਆਪਣਾ) ਸਿਰ (ਦੂਜਿਆਂ) ਪਾਸੋਂ ਪੁਟਵਾਉਂਦੇ ਹਨ (ਤੇ ਉਨ੍ਹਾਂ ਦੇ) ਹੱਥ ਸੁਆਹ ਨਾਲ ਭਰੇ ਜਾਂਦੇ ਹਨ (ਕਿਉਂਕਿ ਉਹ ਹੱਥਾਂ ਨੂੰ ਸੁਆਹ ਲਾ ਕੇ ਵਾਲ ਪੁੱਟਦੇ ਹਨ)।
ਮਾਤਾ ਪਿਤਾ ਵਾਲੀ ਕਿਰਤ (ਭਾਵ ਪਰਵਾਰ ਦੀ ਪਾਲਣਾ ਪੋਸਣਾ) ਛੱਡ ਦੇਂਦੇ ਹਨ, (ਅਤੇ ਉਨ੍ਹਾਂ ਦੇ) ਪਰਵਾਰ ਢਾਹਾਂ (ਮਾਰ) ਕੇ ਰੋਂਦੇ ਹਨ।
(ਜਦੋਂ ਉਹ ਮਰ ਜਾਂਦੇ ਹਨ ਤਾਂ ਹਿੰਦੂ ਧਰਮ ਦੀ ਰੀਤੀ ਅਨੁਸਾਰ) ਉਨ੍ਹਾਂ ਦੇ ਨਮਿਤ (ਨਾਂਹ) ਪਿੰਡ (ਭਰੇ ਜਾਂਦੇ ਹਨ) ਨਾ ਪਤਲ (ਦਿੱਤੀ ਜਾਂਦੀ ਹੈ) ਨਾ ਕਿਰਿਆ (ਕੀਤੀ ਜਾਂਦੀ ਹੈ, ਨਾ) ਦੀਵਾ (ਜਗਾਇਆ ਜਾਂਦਾ ਹੈ) ਪਤਾ ਨਹੀਂ ਉਹ ਮੋਏ (ਹੋਏ) ਕਿਥੇ ਪਾਏ ਜਾਂਦੇ ਹਨ?
ਹਿੰਦੂਆਂ ਦੇ) ਅਠਾਹਠ ਤੀਰਥ ਵੀ (ਉਨ੍ਹਾਂ ਨੂੰ) ਢੋਈ ਨਹੀਂ ਦੇਂਦੇ, ਬ੍ਰਾਹਮਣ (ਉਨ੍ਹਾਂ ਦਾ) ਅੰਨ (ਭੋਜਨ) ਨਹੀਂ ਖਾਂਦੇ।
(ਉਹ) ਹਮੇਸ਼ਾਂ ਦਿਨ ਰਾਤ ਗੰਦੇ ਮੈਲੇ (ਹੀ ਬਣੇ) ਰਹਿੰਦੇ ਹਨ, ਮੱਥੇ ਉਤੇ ਤਿਲਕ ਵੀ ਨਹੀਂ (ਲਾਉਂਦੇ)।
ਹਰ ਰੋਜ਼ ਸਿਰ ਨੀਵਾਂ ਪਾ ਕੇ ਬੈਠਦੇ ਹਨ, ਸਭਾਵਾਂ ਤੇ ਦੀਵਾਨਾਂ ਵਿੱਚ ਵੀ ਨਹੀਂ ਜਾਂਦੇ (ਭਾਵ ਸਦਾ ਸੋਗ ਵਿੱਚ ਡੁਬੇ ਰਹਿੰਦੇ ਹਨ)।
(ਉਨ੍ਹਾਂ ਆਪਣੇ) ਲੱਕਾਂ ਨਾਲ ਪਿਆਲੇ ਬੰਨ੍ਹੇ ਹੋਏ ਹਨ, ਹੱਥਾਂ ਵਿੱਚ ਫੰਮਣ (ਭਾਵ ਸੂਤਰ ਦੇ ਬਣੇ ਹੋਏ ਫੰਮਣਾਂ ਵਾਲੇ ਚੋਰ ਫੜੇ ਹੋਏ ਹੁੰਦੇ) ਹਨ (ਅਤੇ) ਅਗੋਂ ਪਿਛੀ (ਹੋ ਕੇ ਟੁਰੀ) ਜਾਂਦੇ ਹਨ।
ਨਾ ਉਹ ਜੋਗੀ, ਨਾ ਉਹ ਜੰਗਮ, ਨਾ ਉਹ ਕਾਜੀ (ਤੇ ਨਾ ਉਹ) ਮੌਲਵੀ ਹਨ (ਭਾਵ ਕਿਸੇ ਫ਼ਿਕਰੇ ਨਾਲ ਮੇਲ ਨਹੀਂ ਖਾਂਦੇ)।
ਰੱਬ ਨੇ (ਜੋ) ਖ਼ਰਾਬ ਕੀਤੇ (ਵੰਞਾਏ ਹਨ, ਉਹ) ਖ਼ਰਾਬ ਹੋਈ ਫਿਰਦੇ ਹਨ (ਉਹ ਆਪ ਹੀ ਨਹੀਂ ਸਗੋਂ ਉਨ੍ਹਾਂ ਦਾ ਸਾਰਾ ਟੋਲਾ ਹੀ (ਇਸ ਤਰ੍ਹਾਂ) ਧਿਕਾਰਿਆ ਫਿਰਦਾ ਹੈ।
(ਇਸ ਟੋਲੇ ਨੂੰ ਇਹ ਗਿਆਨ ਨਹੀਂ ਕਿ) ਜੀਆਂ ਨੂੰ ਮਾਰ ਕੇ ਜੀਵਾਲਣ ਵਾਲਾ ਉਹ ਪਰਮੇਸ਼ਰ (ਆਪ) ਹੈ, ਉਸ ਤੋਂ ਬਿਨਾ ਹੋਰ ਦੂਜਾ ਕੋਈ (ਮੋਤ ਤੋਂ ਬਚਾਅ ਕੇ) ਜੀਉਂਦਾ ਨਹੀਂ ਰਖ ਸਕਦਾ।
(ਇਹ ਟੋਲਾ) ਦਾਨ ਤੇ ਇਸ਼ਨਾਨ ਤੋਂ ਵਾਂਝਿਆ ਹੋਇਆ ਹੈ (ਜਿਨ੍ਹਾਂ ਦੇ) ਖੁੱਥੇ ਹੋਏ ਸਿਰ ਉਤੇ ਸੁਆਹ ਪਈ (ਰਹਿੰਦੀ ਹੈ)।
(ਜਿਸ ਪਾਣੀ ਵਿੱਚ ਇਸ਼ਨਾਨ ਕਰਨ ਤੋਂ ਇਹ ਸਰੇਵੜੇ ਸੰਗਦੇ ਹਨ, ਉਸ ਬਾਰੇ ਇਨ੍ਹਾਂ ਨੂੰ ਇਹ ਪਤਾ ਨਹੀਂ ਕਿ ਦੇਵਤਿਆਂ ਨੇ ਜਦ) ਸੁਮੇਰ (ਪਰਬਤ) ਨੂੰ ਮਧਾਣੀ ਬਣਾ ਕੇ (ਸਮੁੰਦਰ ਰਿੜਕਿਆ ਸੀ) ਉਦੋਨ (ਪਾਣੀ ਵਿਚੋਂ ਹੀ) ਰਤਨ (ਕੀਮਤੀ ਪਦਾਰਥ) ਨਿਕਲੇ ਸਨ।
ਪਾਣੀ ਦੇ ਫਲਸਰੂਪ ਹੀ) ਦੇਵਤਿਆਂ ਲਈ ਅਠਾਹਠ ਤੀਰਥ (ਇਸ਼ਨਾਨ ਕਰਨ ਲਈ) ਬਣਾਏ ਗਏ (ਜਿਥੇ ਕਿ) ਪੁਰਬੀ (ਮੇਲੇ) ਲਗਦੇ ਹਨ ਅਤੇ ਕਥਾ ਵਾਰਤਾ ਹੁੰਦੀ ਹੈ।
(ਫਿਰ ਵੇਖੋ) ਨਹਾ ਕੇ ਨਿਮਾਜ਼ (ਪੜ੍ਹੀ ਜਾਂਦੀ ਹੈ), ਨਹਾ ਕੇ ਹੀ ਪੂਜਾ ਹੂੰਦੀ ਹੈ, ਸਿਆਣੇ ਪੁਰਸ਼ ਨਿਤਾ ਪ੍ਰਤਿ ਇਸ਼ਨਾਨ ਕਰਦੇ ਹਨ ।
ਜਦ ਸਿਰ ਉਤੇ ਪਾਣੀ ਪਾਈਏ (ਭਾਵ ਇਸ਼ਨਾਨ ਕਰਾਈਦਾ ਹੈ, ਇਸ ਨਾਲ ਮੁਇਆ ਜੀਉਂਦਿਆਂ ਮਨੁੱਖ ਦੀ ਗਤੀ (ਸ਼ੁੱਧੀ, ਸਵੱਛਤਾ) ਰਹਿੰਦੀ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਇਹ) ਸਿਰ-ਖੁੱਥੇ ਸ਼ੈਤਾਨ-ਬ੍ਰਿਤੀ ਵਾਲੇ ਹਨ (ਇਨ੍ਹਾਂ ਨੂੰ ਇਸ਼ਨਾਨ ਕਰਨ ਵਾਲੀ ਗਲ ਚੰਗੀ ਨਹੀਂ) ਲਗਦੀ (ਭਾਵ ਭਾਉਂਦੀ ਸੁਖਾਉਂਦੀ ਹੀ ਨਹੀਂ)।
(ਮੀਂਹ ਦੇ) ਵਸਣ ਨਾਲ (ਜਗਤ ਵਿੱਚ) ਖੁਸ਼ੀ ਹੁੰਦੀ ਹੈ (ਕਿਉਂਕਿ ਸਾਰੇ) ਜੀਆਂ ਦੀ ਜੀਵਨ ਜੁਗਤੀ (ਇਸ ਪਾਣੀ ਵਿੱਚ ਹੀ) ਸਮਾਈ ਹੁੰਦੀ ਹੈ (ਭਾਵ ਹਰ ਕੋਈ ਪਾਣੀ ਕਰਕੇ ਹੀ ਹਰਾ-ਭਰਾ ਰਹਿੰਦਾ ਹੈ)।
ਮੀਂਹ) ਵਸਣ ਨਾਲ ਅੰਨ (ਕਣਕ) ਕਮਾਦ (ਅਤੇ) ਕਪਾਹ (ਪੈਂਦਾ ਹੁੰਦੀ ਹੈ, ਜੋ ਕਪੜੇ ਦਾ ਰੂਪ ਧਾਰ ਕੇ) ਹਰੇਕ ਦਾ ਪੜਦਾ (ਢਕਦੀ ਹੈ)।
(ਮੀਂਹ) ਵਸਣ ਨਾਲ ਘਾਹ (ਬਹੁਤ ਉਗਦਾ ਹੈ, ਜਿਸ ਨੂੰ) ਹਰ ਰੋਜ਼ ਗਊਆਂ ਚਰਦੀਆਂ (ਚੁਗਦੀਆਂ) ਹਨ ਤੇ ਦੁੱਧ ਦੇਂਦੀਆਂ ਹਨ ਜਿਸ ਨੂੰ ਜਮਾ ਕੇ) ਦਹੀਂ (ਬਣਦੀ ਹੈ ਜਿਸ ਨੂੰ ਘਰ ਦੀ) ਇਸਤਰੀ ਰਿੜਕਦੀ ਹੈ (ਤੇ ਮੱਖਣ ਨਿਕਲਦਾ ਹੈ, ਫਿਰ ਘਿਉ ਬਣਦਾ ਹੈ)
ਉਸ ਘਿਉ ਬਣਦਾ ਹੈ) ਉਸ ਘਿਉ ਨਾਲ ਸਦਾ ਹੋਮ ਯੱਗ ਤੇ ਪੂਜਾ (ਹੁੰਦੀ ਹੈ, ਅਤੇ ਘਿਉ ਦੇ) ਪਾਇਆਂ ਹੀ (ਸਾਰਾ) ਕਾਰਜ ਸੋਭਦਾ ਹੈ।
(ਅੰਤ ਵਿੱਚ ਸਾਰੀ ਵੀਚਾਰ ਦਾ ਤੱਤ ਕਢਦੇ ਹੋਏ) ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਗੁਰੂ ਸਮੁੰਦਰ (ਦੀ ਨਿਆਈਂ ਹੈ ਅਤੇ) ਉਸਦੀ ਸਿਖੀ (ਸਿਖਿਆ) ਸਭ ਨਦੀਆਂ (ਸਮਾਨ ਹੈ ਜਿਸ ਵਿੱਚ) ਨਹਾਉਣ ਨਾਲ (ਭਾਵ ਸੁਰਤਿ ਜੋੜਨ ਨਾਲ ਲੋੜੀਂਦੀ) ਵਡਿਆਈ (ਮਿਲਦੀ ਹੈ,
ਪਰ) ਜੇ (ਇਹ) ਸਿਰਖੁਥੇ (ਸਰੇਵੜੇ ਇਸ ਨਾਮ ਰੂਪੀ ਜਾਲ ਵਿੱਚ) ਇਸ਼ਨਾਨ ਨਹੀਂ ਕਰਦੇ ਤਾਂ (ਇਹ ਗੱਲ) ਯਥਾਰਥ (ਜਾਣੋ ਕਿ ਇਨ੍ਹਾਂ ਦੇ) ਸਿਰ ਉਤੇ ਸੁਆਹ ਦੇ ਹੀ ਸਤ ਬੁੱਕ (ਪੈਂਦੇ ਹਨ) ਭਾਵ ਆਪਣੀ ਨਿਰਾਦਰੀ ਕਰਾਉਂਦੇ ਹਨ।
ਮਃ ੨ ॥
ਪਾਲਾ ਅਗ ਦਾ ਕੀ (ਵਿਗਾੜ) ਕਰੇਗਾ? ਸੂਰਜ ਲਈ ਕਾਹਦੀ ਰਾਤ? (ਭਾਵ ਰਾਤ ਕੀ ਵਿਗਾੜ ਕਰੇਗੀ?)
ਹਨੇਰਾ ਚੰਨ ਦਾ ਕੀ (ਵਿਗਾੜ) ਕਰੇਗਾ?
ਜਿਸ (ਧਰਤੀ ਵਿੱਚ ਹਰੇਕ ਚੀਜ਼ ਪੈਦਾ ਹੁੰਦੀ ਹੈ, ਭਾਵ ਪਾਲਾ, ਰਾਤ, ਹਨੇਰਾ, ਜਾਤਿ ਆਦਿ ਕੁਝ ਵੀ ਨਹੀਂ ਵਿਗਾੜ ਸਕਦੀਆਂ)
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਜਦ (ਵਾਹਿਗੁਰੂ) ਇਜ਼ਤ ਰਖੇ ਤਾਂ (ਹੀ) ਇਜ਼ਤ (ਰਹੀ) ਜਾਣੋ, (ਭਾਵ ਆਪਣੀ ਬਣਾਈ ਇਜ਼ਤ ਦਾ ਕੀ ਮਾਣ ਹੈਂ?)।
ਪਉੜੀ ॥
ਹੇ ਸੱਚੇ (ਵਾਹਿਗੁਰੂ! ਤੂੰ) ਅਸਚਰਜ ਰੂਪ ਹੈਂ, (ਮੈਂ) ਤੈਨੂੰ ਸਦਾ ਹੀ ਸਲਾਹਿਆ ਹੈ
ਤੂੰ ਸਚਾ ਦੀਬਾਣ (ਆਸਰਾ) ਹੈਂ, ਹੋਰ (ਦੁਨੀਆਂ ਦੇ ਸਾਰੇ ਆਸਰੇ) ਆਉਣ ਜਾਣ ਵਾਲੇ ਹਨ।
ਜਿਹੜੇ (ਮਨੁੱਖ ਤੈਥੋਂ) ਸੱਚ ਰੂਪ ਦਾਨ ਮੰਗਦੇ ਹਨ ਉਹ ਵੀ ਤੇਰੇ ਵਰਗੇ ਹੀ ਹਨ।
ਤੇਰਾ ਫੁਰਮਾਨ ਸੱਚ ਰੂਪ ਹੈ (ਜੋ) ਸ਼ਬਦ ਦੁਆਰਾ ਸੋਭ ਰਿਹਾ ਹੈ (ਅਤੇ ਉਹਨਾਂ ਨੂੰ ਚੰਗਾ ਲਗਦਾ ਹੈ)।
ਤੇਰਾ) ਹੁਕਮ ਮੰਨਣ ਨਾਲ (ਉਨ੍ਹਾਂ ਨੇ) ਗਿਆਨ ਧਿਆਨ (ਤੇਰੇ ਪਾਸੋਂ ਹੀ) ਪ੍ਰਾਪਤ ਲਿਆ ਹੈ।
(ਤੇਰੀ) ਕਿਰਪਾ ਨਾਲ (ਨਾਮ ਰੂਪ ) ਨਿਸ਼ਾਨ ਪੈਂਦਾ ਹੈ (ਜਿਹੜਾ ਫਿਰ ਕਿਸੇ ਦਾ) ਮਿਟਾਇਆ ਵੀ ਨਹੀਂ ਮਿਟ ਸਕਦਾ।
ਤੂੰ ਸੱਚਾ ਦਾਤਾ ਹੈਂ, ਹਰ ਰੋਜ਼ (ਜੀਅ) ਦਾਨ ਦੇਂਦਾ ਹੈ (ਜੋ) ਸਵਾਇਆ ਹੁੰਦਾ ਰਹਿੰਦਾ ਹੈ (ਅਤੇ)
ਨਾਨਕ (ਤੇਰੇ ਪਾਸੋਂ ਓਹੀ) ਦਾਨ ਮੰਗਦਾ ਹੈ ਜੋ ਤੈਨੂੰ ਚੰਗਾ ਲਗਦਾ ਹੈ।੨੬।
(ਇਹ ਸਰੇਵੜੇ ਜੀਵ-ਹਿੰਸਾ ਦੇ ਵਹਿਮ ਵਿਚ) ਸਿਰ (ਦੇ ਵਾਲ) ਪੁਟਾ ਕੇ (ਕਿ ਕਿਤੇ ਜੂਆਂ ਨਾ ਪੈ ਜਾਣ) ਮੈਲਾ ਪਾਣੀ ਪੀਂਦੇ ਹਨ ਤੇ ਜੂਠੀ ਰੋਟੀ ਮੰਗ ਮੰਗ ਕੇ ਖਾਂਦੇ ਹਨ;
(ਆਪਣੇ) ਪਖ਼ਾਨੇ ਨੂੰ ਫੋਲ ਕੇ ਮੂੰਹ ਵਿਚ (ਗੰਦੀ) ਹਵਾੜ ਲੈਂਦੇ ਹਨ ਤੇ ਪਾਣੀ ਵੇਖ ਕੇ (ਇਸ ਤੋਂ) ਸੰਗਦੇ ਹਨ (ਭਾਵ, ਪਾਣੀ ਨਹੀਂ ਵਰਤਦੇ)।
ਭੇਡਾਂ ਵਾਂਗ ਸਿਰ (ਦੇ ਵਾਲ) ਪੁਟਾਂਦੇ ਹਨ, (ਵਾਲ ਪੁੱਟਣ ਵਾਲਿਆਂ ਦੇ) ਹੱਥ ਸੁਆਹ ਨਾਲ ਭਰੇ ਜਾਂਦੇ ਹਨ।
ਮਾਪਿਆਂ ਵਾਲਾ ਕੀਤਾ ਕੰਮ (ਭਾਵ, ਹੱਥੀਂ ਕਮਾਈ ਕਰ ਕੇ ਟੱਬਰ ਪਾਲਣ ਦਾ ਕੰਮ) ਛੱਡ ਬੈਠਦੇ ਹਨ (ਇਸ ਲਈ) ਇਹਨਾਂ ਦੇ ਟੱਬਰ ਢਾਹਾਂ ਮਾਰ ਮਾਰ ਰੋਂਦੇ ਹਨ।
(ਇਹ ਲੋਕ ਤਾਂ ਇਉਂ ਗਵਾਇਆ, ਅੱਗੇ ਇਹਨਾਂ ਦੇ ਪਰਲੋਕ ਦਾ ਹਾਲ ਸੁਣੋ) ਨਾ ਤਾਂ ਹਿੰਦੂ-ਮਤ ਅਨੁਸਾਰ (ਮਰਨ ਪਿੱਛੋਂ) ਪਿੰਡ ਪੱਤਲ ਕਿਰਿਆ ਦੀਵਾ ਆਦਿਕ ਦੀ ਰਸਮ ਕਰਦੇ ਹਨ, ਮਰੇ ਹੋਏ ਪਤਾ ਨਹੀਂ ਕਿਥੇ ਜਾ ਪੈਂਦੇ ਹਨ (ਭਾਵ ਪਰਲੋਕ ਸਵਾਰਨ ਦਾ ਕੋਈ ਆਹਰ ਨਹੀਂ ਹੈ)।
(ਹਿੰਦੂਆਂ ਦੇ) ਅਠਾਹਠ ਤੀਰਥ ਇਹਨਾਂ ਨੂੰ ਢੋਈ ਨਹੀਂ ਦੇਂਦੇ (ਭਾਵ ਹਿੰਦੂਆਂ ਵਾਂਗ ਤੀਰਥਾਂ ਤੇ ਭੀ ਨਹੀਂ ਜਾਂਦੇ), ਬ੍ਰਾਹਮਣ (ਇਹਨਾਂ ਦਾ) ਅੰਨ ਨਹੀਂ ਖਾਂਦੇ (ਭਾਵ ਬ੍ਰਾਹਮਣਾਂ ਦੀ ਭੀ ਸੇਵਾ ਨਹੀਂ ਕਰਦੇ)।
ਸਦਾ ਦਿਨ ਰਾਤ ਬੜੇ ਗੰਦੇ ਰਹਿੰਦੇ ਹਨ। ਮੱਥੇ ਉਤੇ ਤਿਲਕ ਨਹੀਂ ਲਾਉਂਦੇ (ਭਾਵ, ਨ੍ਹਾ ਧੋ ਕੇ ਸਰੀਰ ਨੂੰ ਸਾਫ਼-ਸੁਥਰਾ ਭੀ ਨਹੀਂ ਕਰਦੇ)।
ਸਦਾ ਧੌਣ ਸੁੱਟ ਕੇ ਬੈਠਦੇ ਹਨ ਜਿਵੇਂ ਕਿਸੇ ਦੇ ਮਰਨ ਦਾ ਸੋਗ ਕਰ ਰਹੇ ਹਨ (ਭਾਵ, ਇਹਨਾਂ ਦੇ ਅੰਦਰ ਕੋਈ ਆਤਮਕ ਹੁਲਾਰਾ ਭੀ ਨਹੀਂ ਹੈ)। ਕਿਸੇ ਸਤਸੰਗ ਆਦਿਕ ਵਿਚ ਭੀ ਕਦੇ ਨਹੀਂ ਜਾਂਦੇ।
ਲੱਕਾਂ ਨਾਲ ਪਿਆਲੇ ਬੱਧੇ ਹੋਏ ਹਨ, ਹੱਥਾਂ ਵਿਚ ਚਉਰੀਆਂ ਫੜੀਆਂ ਹੋਈਆਂ ਹਨ ਤੇ (ਜੀਵ-ਹਿੰਸਾ ਦੇ ਡਰ ਤੋਂ) ਇੱਕ ਕਤਾਰ ਵਿਚ ਤੁਰਦੇ ਹਨ।
ਨਾ ਇਹਨਾਂ ਦੀ ਜੋਗੀਆਂ ਵਾਲੀ ਰਹੁਰੀਤ, ਨਾ ਜੰਗਮਾਂ ਵਾਲੀ ਤੇ ਨਾ ਕਾਜ਼ੀ ਮੌਲਵੀਆਂ ਵਾਲੀ।
ਰੱਬ ਵੱਲੋਂ (ਭੀ) ਖੁੰਝੇ ਹੋਏ ਭਟਕਦੇ ਹਨ (ਭਾਵ, ਪਰਮਾਤਮਾ ਦੀ ਬੰਦਗੀ ਵਿਚ ਭੀ ਇਹਨਾਂ ਦੀ ਕੋਈ ਸ਼ਰਧਾ ਨਹੀਂ) ਇਹ ਸਾਰਾ ਆਵਾ ਹੀ ਊਤਿਆ ਹੋਇਆ ਹੈ।
(ਇਹ ਵਿਚਾਰੇ ਨਹੀਂ ਸਮਝਦੇ ਕਿ) ਜੀਵਾਂ ਨੂੰ ਮਾਰਨ ਜੀਵਾਲਣ ਵਾਲਾ ਪ੍ਰਭੂ ਆਪ ਹੀ ਹੈ, ਪ੍ਰਭੂ ਤੋਂ ਬਿਨਾ ਕੋਈ ਹੋਰ ਇਹਨਾਂ ਨੂੰ (ਜੀਊਂਦਾ) ਰੱਖ ਨਹੀਂ ਸਕਦਾ।
(ਜੀਵ-ਹਿੰਸਾ ਦੇ ਵਹਿਣ ਵਿਚ ਪੈ ਕੇ, ਕਿਰਤ ਕਮਾਈ ਛੱਡ ਕੇ) ਇਹ ਦਾਨ ਅਤੇ ਇਸ਼ਨਾਨ ਤੋਂ ਵਾਂਜੇ ਹੋਏ ਹਨ, ਸੁਆਹ ਪਈ ਅਜਿਹੇ ਖੁੱਥੇ ਹੋਏ ਸਿਰ ਉੱਤੇ।
(ਇਹ ਲੋਕ ਸਾਫ਼ ਪਾਣੀ ਨਹੀਂ ਪੀਂਦੇ ਤੇ ਪਾਣੀ ਵਿਚ ਨ੍ਹਾਉਂਦੇ ਭੀ ਨਹੀਂ ਹਨ, ਇਹ ਗੱਲ ਨਹੀਂ ਸਮਝਦੇ ਕਿ ਜਦੋਂ ਦੇਵਤਿਆਂ ਨੇ) ਸੁਮੇਰ ਪਰਬਤ ਨੂੰ ਮਧਾਣੀ ਬਣਾ ਕੇ (ਸਮੁੰਦਰ ਰਿੜਕਿਆ ਦੀ) ਤਦੋਂ (ਪਾਣੀ ਵਿਚੋਂ) ਹੀ ਰਤਨ ਨਿਕਲੇ ਸਨ (ਭਾਵ, ਇਸ ਗੱਲ ਨੂੰ ਤਾਂ ਲੋਕ ਪੁਰਾਣੇ ਸਮਿਆਂ ਤੋਂ ਹੀ ਜਾਣਦੇ ਹਨ, ਕਿ ਪਾਣੀ ਵਿਚੋਂ ਬੇਅੰਤ ਕੀਮਤੀ ਪਦਾਰਥ ਨਿਕਲਦੇ ਹਨ ਜੋ ਮਨੁੱਖ ਦੇ ਕੰਮ ਆਉਂਦੇ ਹਨ, ਆਖ਼ਰ ਉਹ ਪਾਣੀ ਵਿਚ ਵੜਿਆਂ ਹੀ ਨਿਕਲਣਗੇ)।
(ਪਾਣੀ ਦੀ ਬਰਕਤਿ ਨਾਲ ਹੀ) ਦੇਵਤਿਆ ਲਈ ਅਠਾਰਹ ਤੀਰਥ ਬਣਾਏ ਗਏ ਜਿੱਥੇ ਪੁਰਬ ਲੱਗਦੇ ਹਨ, ਕਥਾ-ਵਾਰਤਾ ਹੁੰਦੀ ਹੈ।
ਨ੍ਹਾ ਕੇ ਹੀ ਨਮਾਜ਼ ਪੜ੍ਹੀਦੀ ਹੈ। ਨ੍ਹਾ ਕੇ ਹੀ ਪੂਜਾ ਹੁੰਦੀ ਹੈ। ਸੁਚੱਜੇ ਬੰਦੇ ਨਿੱਤ ਇਸ਼ਨਾਨ ਕਰਦੇ ਹਨ।
ਸਾਰੀ ਉਮਰ ਹੀ ਮਨੁੱਖ ਦੀ ਸੁਅੱਛ ਹਾਲਤ ਤਾਂ ਹੀ ਰਹਿ ਸਕਦੀ ਹੈ, ਜੇ ਇਸ਼ਨਾਨ ਕਰੇ।
ਪਰ ਹੇ ਨਾਨਕ! ਇਹ ਸਿਰ-ਖੁੱਥੇ ਅਜਿਹੇ ਉਲਟੇ ਰਾਹ ਪਏ ਹਨ (ਅਜਿਹੇ ਸ਼ੈਤਾਨ ਹਨ) ਕਿ ਇਹਨਾਂ ਨੂੰ ਇਸ਼ਨਾਨ ਵਾਲੀ ਗੱਲ ਚੰਗੀ ਨਹੀਂ ਲੱਗੀ।
(ਪਾਣੀ ਦੀਆਂ ਹੋਰ ਬਰਕਤਾਂ ਤੱਕੋ) ਮੀਂਹ ਪਿਆਂ (ਸਭ ਜੀਵਾਂ ਦੇ ਅੰਦਰ) ਖ਼ੁਸ਼ੀ ਪੈਦਾ ਹੁੰਦੀ ਹੈ। ਜੀਵਾਂ ਦੀ ਜੀਵਨ ਜੁਗਤਿ ਹੀ (ਪਾਣੀ ਵਿਚ) ਟਿਕੀ ਹੋਈ ਹੈ।
ਮੀਂਹ ਪਿਆਂ ਅੰਨ ਪੈਦਾ ਹੁੰਦਾ ਹੈ, ਕਮਾਦ ਉੱਗਦਾ ਹੈ, ਕਪਾਹ ਹੁੰਦੀ ਹੈ, ਜੋ ਸਭਨਾਂ ਦਾ ਪੜਦਾ ਬਣਦੀ ਹੈ।
ਮੀਂਹ ਪਿਆਂ (ਉੱਗਿਆ) ਘਾਹ ਗਾਈਆਂ ਚੁਗਦੀਆਂ ਹਨ (ਤੇ ਦੁੱਧ ਦੇਂਦੀਆਂ ਹਨ, ਉਸ ਦੁੱਧ ਤੋਂ ਬਣਿਆ) ਦਹੀਂ ਘਰ ਦੀ ਜ਼ਨਾਨੀ ਰਿੜਕਦੀ ਹੈ (ਤੇ ਘਿਉ ਬਣਾਂਦੀ ਹੈ)।
ਉਸ ਘਿਉ ਨਾਲ ਹੀ ਸਦਾ ਹੋਮ-ਜੱਗ ਪੂਜਾ ਆਦਿਕ ਹੁੰਦੇ ਹਨ, ਇਹ ਘਿਉ ਪਿਆਂ ਹੀ ਹਰੇਕ ਕਾਰਜ ਸੋਭਦਾ ਹੈ।
(ਇਕ ਹੋਰ ਇਸ਼ਨਾਨ ਭੀ ਹੈ) ਸਤਿਗੁਰੂ (ਮਾਨੋ) ਸਮੁੰਦਰ ਹੈ ਉਸ ਦੀ ਸਿੱਖਿਆ (ਮਾਨੋ) ਸਾਰੀਆਂ ਨਦੀਆਂ ਹਨ, (ਇਸ ਗੁਰ-ਸਿੱਖਿਆ) ਵਿਚ ਨ੍ਹਾਉਣ ਨਾਲ (ਭਾਵ, ਸੁਰਤ ਜੋੜਨ ਨਾਲ) ਵਡਿਆਈ ਮਿਲਦੀ ਹੈ।
ਹੇ ਨਾਨਕ! ਜੇ ਇਹ ਸਿਰ-ਖੁੱਥੇ (ਇਸ 'ਨਾਮ'-ਜਲ ਵਿਚ) ਇਸ਼ਨਾਨ ਨਹੀਂ ਕਰਦੇ, ਤਾਂ ਨਿਰੀ ਮੁਕਾਲਖ ਹੀ ਖੱਟਦੇ ਹਨ ॥੧॥
ਅੱਗ ਨੂੰ ਪਾਲਾ ਕੀਹ ਕਰ ਸਕਦਾ ਹੈ? (ਭਾਵ, ਪਾਲਾ ਅੱਗ ਦਾ ਕੋਈ ਵਿਗਾੜ ਨਹੀਂ ਕਰ ਸਕਦਾ) ਰਾਤ ਸੂਰਜ ਦਾ ਕੋਈ ਵਿਗਾੜ ਨਹੀਂ ਕਰ ਸਕਦੀ,
ਹਨੇਰਾ ਚੰਦ੍ਰਮਾ ਦਾ ਕੋਈ ਨੁਕਸਾਨ ਨਹੀਂ ਕਰ ਸਕਦਾ, (ਕੋਈ ਉੱਚੀ ਨੀਵੀਂ) ਜਾਤਿ ਹਵਾ ਤੇ ਪਾਣੀ ਨੂੰ ਵਿਗਾੜ ਨਹੀਂ ਸਕਦੀ (ਭਾਵ, ਕੋਈ ਨੀਵੀਂ ਜਾਤਿ ਇਹਨਾਂ ਤੱਤਾਂ ਨੂੰ ਭਿੱਟ ਨਹੀਂ ਸਕਦੀ)।
ਜਿਸ ਧਰਤੀ ਵਿਚ ਹਰੇਕ ਚੀਜ਼ ਪੈਦਾ ਹੁੰਦੀ ਹੈ, ਇਹ ਚੀਜ਼ਾਂ ਇਸ ਧਰਤੀ ਦਾ ਕੋਈ ਵਿਗਾੜ ਨਹੀਂ ਕਰ ਸਕਦੀਆਂ (ਇਹ ਤਾਂ ਪੈਦਾ ਹੀ ਧਰਤੀ ਵਿਚੋਂ ਹੋਈਆਂ ਹਨ।)
(ਇਸੇ ਤਰ੍ਹਾਂ) ਹੇ ਨਾਨਕ! ਉਹੀ ਇੱਜ਼ਤ (ਅਸਲੀ) ਸਮਝੋ (ਭਾਵ, ਸਿਰਫ ਉਸੇ ਇੱਜ਼ਤ ਨੂੰ ਕੋਈ ਵਿਗਾੜ ਨਹੀਂ ਸਕਦਾ) ਜੋ ਇੱਜ਼ਤ ਪ੍ਰਭੂ ਵੱਲੋਂ ਮਿਲੀ ਹੈ (ਪ੍ਰਭੂ-ਦਰ ਤੋਂ ਜੋ ਆਦਰ ਮਿਲੇ ਉਸ ਨੂੰ ਕੋਈ ਜੀਵ ਵਿਗਾੜ ਨਹੀਂ ਸਕਦਾ, ਇਸ ਦਰਗਾਹੀ ਆਦਰ ਲਈ ਉੱਦਮ ਕਰੋ) ॥੨॥
ਹੇ ਸੱਚੇ (ਪ੍ਰਭੂ)! ਮੈਂ ਤੈਨੂੰ ਸਦਾ 'ਸੁਬਹਾਨੁ' (ਆਖ ਆਖ ਕੇ) ਵਡਿਆਉਂਦਾ ਹਾਂ।
ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹਾਕਮ ਹੈਂ, ਹੋਰ ਸਾਰੇ ਜੀਵ ਜੰਮਦੇ ਮਰਦੇ ਰਹਿੰਦੇ ਹਨ।
(ਹੇ ਪ੍ਰਭੂ!) ਜੋ ਬੰਦੇ ਤੇਰਾ ਸੱਚਾ ਨਾਮ-ਰੂਪ ਦਾਨ ਤੈਥੋਂ ਮੰਗਦੇ ਹਨ ਉਹ ਤੇਰੇ ਵਰਗੇ ਹੋ ਜਾਂਦੇ ਹਨ।
ਤੇਰਾ ਅੱਟਲ ਹੁਕਮ (ਗੁਰ) ਸ਼ਬਦ ਦੀ ਬਰਕਤਿ ਨਾਲ (ਉਹਨਾਂ ਨੂੰ) ਮਿੱਠਾ ਲੱਗਦਾ ਹੈ।
ਤੇਰਾ ਹੁਕਮ ਮੰਨਣ ਨਾਲ ਅਸਲੀਅਤ ਦੀ ਸਮਝ ਤੇ ਉੱਚੀ ਟਿਕੀ ਸੁਰਤ ਤੇਰੇ ਪਾਸੋਂ ਉਹਨਾਂ ਨੂੰ ਹਾਸਲ ਹੁੰਦੀ ਹੈ।
ਤੇਰੀ ਮਿਹਰ ਨਾਲ (ਉਹਨਾਂ ਦੇ ਮੱਥੇ ਤੇ ਇਹ ਸੋਹਣਾ) ਲੇਖ ਲਿਖਿਆ ਜਾਂਦਾ ਹੈ ਜੋ ਕਿਸੇ ਦਾ ਮਿਟਾਇਆ ਮਿਟਦਾ ਨਹੀਂ।
ਹੇ ਪ੍ਰਭੂ! ਤੂੰ ਸਦਾ ਬਖ਼ਸ਼ਸ਼ਾਂ ਕਰਨ ਵਾਲਾ ਹੈਂ, ਤੂੰ ਨਿੱਤ ਬਖ਼ਸ਼ਸ਼ਾਂ ਕਰਦਾ ਹੈਂ ਤੇ ਵਧੀਕ ਵਧੀਕ ਬਖ਼ਸ਼ਸ਼ਾਂ ਕਰੀ ਜਾਂਦਾ ਹੈਂ।
ਨਾਨਕ (ਤੇਰੇ ਦਰ ਤੋਂ) ਉਹੀ ਦਾਨ ਮੰਗਦਾ ਹੈ ਜੋ ਤੈਨੂੰ ਚੰਗਾ ਲੱਗਦਾ ਹੈ (ਭਾਵ, ਤੇਰੀ ਰਜ਼ਾ ਵਿਚ ਰਾਜ਼ੀ ਰਹਿਣ ਦਾ ਦਾਨ ਮੰਗਦਾ ਹੈ) ॥੨੬॥
ਸਲੋਕ, ਪਹਿਲੀ ਪਾਤਸ਼ਾਹੀ।
ਉਹ ਆਪਣੇ ਮੂੰਡ ਪੁਟਵਾਉਂਦੇ, ਮੈਲਾ ਪਾਣੀ ਪੀਦੇ ਅਤੇ ਉਹ ਹੋਰਨਾਂ ਦੀ ਜੂਠ ਬਾਰ ਬਾਰ ਮੰਗਦੇ ਅਤੇ ਖਾਂਦੇ ਹਨ।
ਉਹ ਗੰਦਗੀ ਨੂੰ ਖਿਲਾਰਦੇ ਹਨ, ਆਪਣੇ ਮੂੰਹ ਨਾਲ ਇਸ ਦੀਆਂ ਹਵਾੜਾਂ ਅੰਦਰ ਖਿਚਦੇ ਹਨ ਤੇ ਜਲ ਵੇਖਣ ਤੋਂ ਤਰਹਿੰਦੇ ਹਨ।
ਰਾਖ ਨਾਲ ਲਿਬੜੇ ਹੋਏ ਹੱਥਾਂ ਨਾਲ ਭੇਡਾਂ ਦੀ ਮਾਨਿੰਦ ਊਹ ਆਪਣੇ ਮੂੰਡ ਪੁਟਵਾਉਂਦੇ ਹਨ।
ਆਪਣੀਆਂ ਅੰਮੜੀਆਂ ਤੇ ਬਾਬਲਾਂ ਦੀ ਨਿਤ ਦੀ ਮਰਿਆਦਾ ਉਹ ਛੱਡ ਦਿੰਦੇ ਹਨ ਅਤੇ ਉਹਨਾਂ ਦੇ ਸਾਕ ਸੈਨ ਭੁੱਬਾਂ ਮਾਰ ਕੇ ਰੋਂਦੇ ਹਨ।
ਊਹਨਾਂ ਲਈ ਕੋਈ ਜਵਾਂ ਦੇ ਪਿੰਨੇ ਅਤੇ ਪੱਤਿਆਂ ਤੇ ਭੋਜਨ ਨਹੀਂ ਦਿੰਦਾ, ਨਾਂ ਹੀ ਮਿਰਤਕ ਸੰਸਕਾਰ ਕਰਦਾ ਹੈ, ਨਾਂ ਹੀ ਮਿੱਟੀ ਦਾ ਦੀਵਾ ਬਾਲਦਾ ਹੈ। ਮਰਨ ਮਗਰੋਂ ਉਹ ਕਿਥੇ ਸੁੱਟੇ ਜਾਣਗੇ?
ਅਠਾਹਟ ਯਾਤਰਾ ਦੇ ਅਸਥਾਨ ਉਨ੍ਹਾਂ ਨੂੰ ਪਨਾਹ ਨਹੀਂ ਦਿੰਦੇ, ਅਤੇ ਪੰਡਤ ਉਹਨਾਂ ਦਾ ਭੋਜਨ ਨਹੀਂ ਖਾਂਦੇ।
ਉਹ ਹਮੇਸ਼ਾਂ ਦਿਹੁੰ ਰੈਣ ਮਲੀਨ ਰਹਿੰਦੇ ਹਨ ਅਤੇ ਉਨ੍ਹਾਂ ਦੇ ਮਸਤਕ ਊਤੇ ਤਿਲਕ ਨਹੀਂ।
ਮਾਤਮ ਕਰਨ ਵਾਲਿਆਂ ਦੀ ਮਾਨਿੰਦ ਊਹ ਸਦਾ ਮਜਮਾ ਬਣਾ ਕੇ ਬੈਠਦੇ ਹਨ ਤੇ ਸੱਚੀ ਕਚਹਿਰੀ ਵਿੱਚ ਨਹੀਂ ਜਾਂਦੇ।
ਮੰਗਣ ਵਾਲੇ ਠੂਠੇ ਕਮਰਾਂ ਨਾਲ ਲਟਕਦੇ ਹੋਏ ਤੇ ਹੱਥਾਂ ਵਿੱਚ ਧਾਗਿਆਂ ਦੇ ਗੁੱਛਿਆਂ ਨਾਲ ਉਹ ਅੱਗੜ ਪਿੱਛੜ ਤੁਰਦੇ ਹਨ।
ਨਾਂ ਉਹ ਗੋਰਖ ਦੇ ਸ਼ਿੱਸ਼, ਨਾਂ ਸ਼ਿਵ ਦੇ ਉਪਾਸਕ, ਨਾਂ ਹੀ ਮੁਸਲਮ ਮੁਨਸਫ ਤੇ ਮੁਸਲਿਮ ਊਪਦੇਸ਼ਕ ਹਨ।
ਰੱਬ ਦੇ ਮਾਰੇ ਹੋਏ ਉਹ ਬੇਇਜਤ ਹੋਏ ਫਿਰਦੇ ਹਨ ਅਤੇ ਉਹਨਾਂ ਦਾ ਸਮੂਹ ਸਮੂਦਾਅ ਭਰਿਸ਼ਟ ਹੋ ਜਾਂਦਾ ਹੈ।
ਪ੍ਰਾਣ ਧਾਰੀਆਂ ਨੂੰ ਕੇਵਲ ਓਹੀ ਸੁਆਮੀ ਮਾਰਦਾ ਹੈ ਤੇ ਸੁਰਜੀਤ ਕਰਦਾ ਹੈ। ਹੋਰ ਕੋਈ ਉਨ੍ਹਾਂ ਨੂੰ ਬਚਾ ਨਹੀਂ ਸਕਦਾ।
ਉਹ ਪੁੰਨ ਕਰਨੋਂ ਅਤੇ ਮੱਜਨ ਸਾਧਣੋਂ ਵਾਂਞੇ ਰਹਿ ਜਾਂਦੇ ਹਨ। ਉਨ੍ਹਾਂ ਦੇ ਨੋਚਿਆਂ ਮੂੰਡਾਂ ਉਤੇ ਖੇਹ ਪੈਦੀ ਹੈ।
ਜਦ ਸੁਮੇਰ ਪਰਬਤ ਨੂੰ ਮਧਾਣੀ ਬਣਾਇਆ ਗਿਆ ਤਾਂ ਜਲ ਵਿੱਚੋਂ ਜਵੇਹਰ ਨਿਕਲੇ।
ਦੇਵਤਿਆਂ ਨੇ ਅਠਾਹਟ ਯਾਤਰਾ ਅਸਥਾਨ ਮੁਕੱਰਰ ਕੀਤੇ ਹਨ, ਜਿਥੇ ਤਿਉਹਾਰ ਮਨਾਏ ਅਤੇ ਭਜਨ ਗਾਏ ਜਾਂਦੇ ਹਨ।
ਗੁਸਲ ਮਗਰੋਂ ਮੁਸਲਮਾਨ ਨਿਮਾਜ ਪੜ੍ਹਦੇ ਹਨ, ਇਸ਼ਨਾਨ ਮਗਰੋਂ ਹਿੰਦੂ ਉਪਾਸ਼ਨਾਂ ਕਰਦੇ ਹਨ ਅਤੇ ਸਿਆਣੇ, ਸਦੀਵ ਹੀ ਨ੍ਹਾਉਂਦੇ ਹਨ।
ਮਰੇ ਹੋਏ ਤੇ ਜੀਉਂਦੇ ਪਵਿੱਤਰ ਹੋ ਜਾਂਦੇ ਹਨ, ਜਦ ਉਹਨਾਂ ਦੇ ਸੀਸਾਂ ਉਤੇ ਜਲ ਪਾਇਆ ਜਾਂਦਾ ਹੈ।
ਨਾਨਕ ਮੂੰਡ ਖੁਹਾਉਣ ਵਾਲੇ ਭੂਤਨੇ ਹਨ। ਮੱਤ ਦੀ ਗੱਲਬਾਤ ਉਹਨਾਂ ਨੂੰ ਚੰਗੀ ਨਹੀਂ ਲੱਗਦੀ।
ਜਦ ਪਾਣੀ ਵੱਸਦਾ ਹੈ, ਖੁਸ਼ੀ ਹੁੰਦੀ ਹੈ। ਜੀਵਾਂ ਦੀ ਜਿੰਦਗੀ ਦੀ ਕੁੰਜੀ ਪਾਣੀ ਵਿੱਚ ਸਮਾਈ ਹੋਈ ਹੈ।
ਜਦ ਪਾਣੀ ਵੱਸਦਾ ਹੈ, ਅਨਾਜ, ਗੰਨਾ ਅਤੇ ਕਪਾਸ ਹੁੰਦੀ ਹੈ, ਜੋ ਸਾਰਿਆਂ ਨੂੰ ਕੱਜਣ ਵਾਲੀ ਚਾਦਰ ਬਣਦੀ ਹੈ।
ਜਦ ਮੀਹ ਵਰ੍ਹਦਾ ਹੈ, ਗਾਈਆਂ ਸਦਾ ਘਾਸ ਚਰਦੀਆਂ ਹਨ ਅਤੇ ਸੁਆਣੀਆਂ ਉਨ੍ਹਾਂ ਦੇ ਦੁੱਧ ਦਾ ਖੱਟਾ ਰਿੜਕਦੀਆਂ ਹਨ।
ਉਸ ਘਿਓ ਦੇ ਪਾਣ ਦੁਆਰਾ ਹਵਨ ਪਵਿੱਤਰ ਭੰਡਾਰੇ ਅਤੇ ਉਪ੍ਰਾਸ਼ਨਾਵਾ ਨਿੱਤ ਹੀ ਸਰੰਜਾਮ ਦਿੱਤੇ ਜਾਂਦੇ ਹਨ ਤੇ ਹੋਰ ਸੰਸਕਾਰ ਸੁਸ਼ੋਭਤ ਹੁੰਦੇ ਹਨ।
ਗੁਰੂ ਸਮੁੰਦਰ ਹੈ ਅਤੇ ਉਸ ਦੀਆਂ ਸਾਰੀਆਂ ਸਿਖਸ਼ਾਵਾਂ ਦਰਿਆ ਹਨ, ਜਿਨ੍ਹਾਂ ਵਿੱਚ ਨ੍ਹਾਉਣ ਦੁਆਰਾ ਬਜੁਰਗੀ ਪ੍ਰਾਪਤ ਹੁੰਦੀ ਹੈ।
ਨਾਨਕ ਜੇਕਰ ਮੂੰਡ ਨੁਚਵਾਉਣ ਵਾਲੇ ਇਸ਼ਨਾਨ ਨਾਂ ਕਰਨ, ਤਦ ਸਤ ਬੁੱਕ ਸੁਆਹ ਦੇ ਉਹਨਾਂ ਦੇ ਝਾਟੇ ਉਤੇ ਪੈਣ।
ਦੂਜੀ ਪਾਤਸ਼ਾਹੀ।
ਠੰਢ ਅੱਗ ਨੂੰ ਕੀ ਕਰ ਸਕਦੀ ਹੈ ਅਤੇ ਰੈਣ ਸੂਰਜ ਤੇ ਕਿਸ ਤਰ੍ਹਾਂ ਅਸਰ ਕਰ ਸਕਦੀ ਹੈ?
ਅੰਧੇਰਾ ਚੰਨ ਤੇ ਕੀ ਅਸਰ ਕਰ ਸਕਦਾ ਹੈ? ਜਾਤੀ ਦਾ ਹਵਾ ਅਤੇ ਜਲ ਤੇ ਕੀ ਅਸਰ ਹੈ?
ਜਮੀਨ ਵਸਤੂਆਂ ਨੂੰ ਕੀ ਕਰੇ, ਜੀਹਦੇ ਅੰਦਰ ਸਾਰਾ ਕੁਝ ਪੈਦਾ ਹੁੰਦਾ ਹੈ?
ਨਾਨਕ, ਪ੍ਰਾਣੀ ਕੇਵਲ ਤਦ ਹੀ ਪਤਵੰਤਾ ਸਮਝਿਆ ਜਾਂਦਾ ਹੈ, ਜਦ ਉਹ ਸਾਹਿਬ ਊਸ ਦੀ ਇਜਤ ਆਬਰੂ ਬਰਕਰਾਰ ਰੱਖੇ।
ਪਉੜੀ।
ਤੇਰੀ, ਹੇ ਮੇਰੇ ਅਸਚਰਜ ਸੱਚੇ ਸੁਆਮੀ! ਮੈਂ ਹਮੇਸ਼ਾਂ ਕੀਰਤੀ ਗਾਇਨ ਕੀਤੀ ਹੈ।
ਤੇਰਾ ਸਦੀਵੀ ਸਥਿਰ ਦਰਬਾਰ ਹੈ। ਹੋਰ ਸਾਰੇ ਆਉਣ ਤੇ ਜਾਣ ਦੇ ਅਧੀਨ ਹਨ।
ਜੋ ਸਤਿਨਾਮ ਦੀ ਦਾਤ ਦੀ ਯਾਚਨਾ ਕਰਦੇ ਹਨ, ਊਹ ਤੇਰੇ ਵਰਗੇ ਹੀ ਹਨ।
ਸਤਿ ਹੈ ਤੇਰਾ ਹੁਕਮ। ਤੇਰੇ ਨਾਮ ਨਾਲ ਇਨਸਾਨ ਸ਼ਿੰਗਾਰਿਆ ਜਾਂਦਾ ਹੈ।
ਤੇਰੇ ਤੇ ਭਰੋਸਾ ਲਿਆਉਣ ਦੁਆਰਾ, ਹੇ ਸਾਈਂ! ਬੰਦਾ ਤੇਰੇ ਪਾਸੋਂ ਬ੍ਰਹਿਮ ਬੋਧ ਅਤੇ ਤੇਰਾ ਸਿਮਰਨ ਪ੍ਰਾਪਤ ਕਰ ਲੈਂਦਾ ਹੈ।
ਤੇਰੀ ਦਇਆ ਦੁਆਰਾ, ਆਦਮੀ ਤੇ ਇਜਤ ਆਬਰੂ ਦਾ ਚਿੰਨ੍ਹ ਪੈ ਜਾਂਦਾ ਹੈ, ਜਿਹੜਾ ਮਿਟਾਉਣ ਦੁਆਰਾ ਮਿਟਦਾ ਨਹੀਂ।
ਤੂੰ ਸੱਚਾ ਦਾਤਾ ਹੈਂ ਅਤੇ ਸਦੀਵ ਹੀ ਦਿੰਦਾ ਹੈਂ। ਤੇਰੀਆਂ ਦਾਤਾਂ ਵਧੇਰੇ ਹੀ ਵਧੇਰੇ ਹੁੰਦੀਆਂ ਜਾਂਦੀਆਂ ਹਨ।
ਨਾਨਕ ਤੇਰੇ ਪਾਸੋਂ ਇੱਕ ਦਾਤ ਦੀ ਯਾਚਨਾ ਕਰਦਾ ਹੈ, ਜਿਹੜੀ ਤੈਨੂੰ ਚੰਗੀ ਲੱਗਦੀ ਹੈ, ਹੇ ਸੁਆਮੀ!
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.