ਲੇਖੈ ਬੋਲਣੁ ਬੋਲਣਾ ਲੇਖੈ ਖਾਣਾ ਖਾਉ ॥
ਲੇਖੈ ਵਾਟ ਚਲਾਈਆ ਲੇਖੈ ਸੁਣਿ ਵੇਖਾਉ ॥
ਲੇਖੈ ਸਾਹ ਲਵਾਈਅਹਿ ਪੜੇ ਕਿ ਪੁਛਣ ਜਾਉ ॥੧॥
ਅੰਧੈ ਨਾਮੁ ਵਿਸਾਰਿਆ ਨਾ ਤਿਸੁ ਏਹ ਨ ਓਹੁ ॥੧॥ ਰਹਾਉ ॥
ਜੀਵਣ ਮਰਣਾ ਜਾਇ ਕੈ ਏਥੈ ਖਾਜੈ ਕਾਲਿ ॥
ਜਿਥੈ ਬਹਿ ਸਮਝਾਈਐ ਤਿਥੈ ਕੋਇ ਨ ਚਲਿਓ ਨਾਲਿ ॥
ਰੋਵਣ ਵਾਲੇ ਜੇਤੜੇ ਸਭਿ ਬੰਨਹਿ ਪੰਡ ਪਰਾਲਿ ॥੨॥
ਸਭੁ ਕੋ ਆਖੈ ਬਹੁਤੁ ਬਹੁਤੁ ਘਟਿ ਨ ਆਖੈ ਕੋਇ ॥
ਕੀਮਤਿ ਕਿਨੈ ਨ ਪਾਈਆ ਕਹਣਿ ਨ ਵਡਾ ਹੋਇ ॥
ਸਾਚਾ ਸਾਹਬੁ ਏਕੁ ਤੂ ਹੋਰਿ ਜੀਆ ਕੇਤੇ ਲੋਅ ॥੩॥
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥ ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥
ਸਿਰੀਰਾਗੁਮਹਲਾ੧॥
ਲੇਖੈਬੋਲਣੁਬੋਲਣਾਲੇਖੈਖਾਣਾਖਾਉ॥
ਲੇਖੈਵਾਟਚਲਾਈਆਲੇਖੈਸੁਣਿਵੇਖਾਉ॥
ਲੇਖੈਸਾਹਲਵਾਈਅਹਿਪੜੇਕਿਪੁਛਣਜਾਉ॥੧॥
ਬਾਬਾਮਾਇਆਰਚਨਾਧੋਹੁ॥
ਅੰਧੈਨਾਮੁਵਿਸਾਰਿਆਨਾਤਿਸੁਏਹਨਓਹੁ॥੧॥ਰਹਾਉ॥
ਜੀਵਣਮਰਣਾਜਾਇਕੈਏਥੈਖਾਜੈਕਾਲਿ॥
ਜਿਥੈਬਹਿਸਮਝਾਈਐਤਿਥੈਕੋਇਨਚਲਿਓਨਾਲਿ॥
ਰੋਵਣਵਾਲੇਜੇਤੜੇਸਭਿਬੰਨਹਿਪੰਡਪਰਾਲਿ॥੨॥
ਸਭੁਕੋਆਖੈਬਹੁਤੁਬਹੁਤੁਘਟਿਨਆਖੈਕੋਇ॥
ਕੀਮਤਿਕਿਨੈਨਪਾਈਆਕਹਣਿਨਵਡਾਹੋਇ॥
ਸਾਚਾਸਾਹਬੁਏਕੁਤੂਹੋਰਿਜੀਆਕੇਤੇਲੋਅ॥੩॥
ਨੀਚਾਅੰਦਰਿਨੀਚਜਾਤਿਨੀਚੀਹੂਅਤਿਨੀਚੁ॥ਨਾਨਕੁਤਿਨਕੈਸੰਗਿਸਾਥਿਵਡਿਆਸਿਉਕਿਆਰੀਸ॥
ਜਿਥੈਨੀਚਸਮਾਲੀਅਨਿਤਿਥੈਨਦਰਿਤੇਰੀਬਖਸੀਸ॥੪॥੩॥
sirīrāg mahalā 1 .
lēkhai bōlan bōlanā lēkhai khānā khāu .
lēkhai vāt chalāīā lēkhai sun vēkhāu .
lēkhai sāh lavāīah parē k pushan jāu .1.
bābā māiā rachanā dhōh .
andhai nām visāriā nā tis ēh n ōh .1. rahāu .
jīvan maranā jāi kai ēthai khājai kāl .
jithai bah samajhāīai tithai kōi n chaliō nāl .
rōvan vālē jētarē sabh bannah pand parāl .2.
sabh kō ākhai bahut bahut ghat n ākhai kōi .
kīmat kinai n pāīā kahan n vadā hōi .
sāchā sāhab ēk tū hōr jīā kētē lō .3.
nīchā andar nīch jāt nīchī hū at nīch . nānak tin kai sang sāth vadiā siu kiā rīs .
jithai nīch samālīan tithai nadar tērī bakhasīs .4.3.
Sri Rag, First Guru.
In account the man speaks the words, in accounts he partakes of the food.
In account he walks along the way, In account he hearts and sees.
In account he draws the breath. Why should I go to ask the literate?
O Father! deceitful is the splendor of worldly object.
The (spiritually) blind man has forgotten God's Name. He neither abides in peace in this world nor in the next. Pause.
Life and death are for everything that is born. Death devours everything here.
Where the (Righteous Judge) sits and explains the account, thither no one goes with the man.
The weepers, one and all, tie bundles of straw.
All say that the Lord is the greatest of the great. None calls Him less.
No one has ascertained His worth. He becomes not great just by saying.
Thou alone art the True Lord of mine and other being of numberless worlds.
Those who are of low caste among the lowly, rather the lowest of the low; Nanak seeks the company of those. Why should he rival the lofty?
Where the poor are looked after, there does rain the look of Thy grace, O Lord!
Siree Raag, First Mehl:
As it is preordained, people speak their words. As it is preordained, they consume their food.
As it is preordained, they walk along the way. As it is preordained, they see and hear.
As it is preordained, they draw their breath. Why should I go and ask the scholars about this? ||1||
O Baba, the splendor of Maya is deceptive.
The blind man has forgotten the Name; he is in limbo, neither here nor there. ||1||Pause||
Life and death come to all who are born. Everything here gets devoured by Death.
He sits and examines the accounts, there where no one goes along with anyone.
Those who weep and wail might just as well all tie bundles of straw. ||2||
Everyone says that God is the Greatest of the Great. No one calls Him any less.
No one can estimate His Worth. By speaking of Him, His Greatness is not increased.
You are the One True Lord and Master of all the other beings, of so many worlds. ||3||
Nanak seeks the company of the lowest of the low class, the very lowest of the low. Why should he try to compete with the great?
In that place where the lowly are cared forthere, the Blessings of Your Glance of Grace rain down. ||4||3||
ਸਿਰੀਰਾਗੁ ਮਹਲਾ ੧ ॥
(ਇਸ ਸਚਾਈ ਤੋਂ ਸਾਰੇ ਜਾਣੂੰ ਹਨ ਕਿ ਧੁਰੋਂ ਲਿਖੇ) ਲੇਖ ਅਨੁਸਾਰ ਹੀ ਬੋਲ ਬੋਲੀਦਾ ਹੈ, ਲੇਖੇ ਅਨੁਸਾਰ ਹੀ ਖਾਣਾ ਖਾਈਦਾ ਹੈ।
ਲੇਖੇ ਅਨੁਸਾਰ ਹੀ ਸਫਰ ਕਰੀਦਾ ਹੈ, ਲੇਖੇ ਅਨੁਸਾਰ ਹੀ ਵੇਖੀਦਾ ਹੈ
ਲੇਖੇ ਅਨੁਸਾਰ ਹੀ ਸੁਆਸ ਲਈਦੇ ਹਨ (ਫਿਰ ਇਨ੍ਹਾਂ ਗਲਾਂ ਬਾਰੇ) ਕਿਸੇ ਪੜ੍ਹੇ ਹੋਏ (ਵਿਦਵਾਨ ਨੂੰ) ਕੀ ਪੁੱਛਣ ਜਾਂਦੇ ਹੋ? (ਭਾਵ ਪੁੱਛਣ ਦੀ ਲੋੜ ਨਹੀਂ)।੧।
ਹੇ ਭਾਈ ! (ਇਹ ) ਮਾਇਆ ਦੀ ਖੇਡ (ਇਕ) ਛਲ (ਸਮਾਨ) ਹੈ।
(ਜਿਸ) ਅਗਿਆਨੀ (ਪੁਰਸ਼) ਨੇ (ਪ੍ਰਭੂ ਦੇ) ਨਾਮ ਨੂੰ ਭੁਲਾ ਦਿਤਾ ਹੈ, ਨਾ ਉਸ ਨੂੰ ਇਹ (ਮਾਇਆ ਅਤੇ) ਨਾ ਉਹ (ਭਾਵ ਮਾਲਕ ਮਿਲਦਾ ਹੈ)।੧।ਰਹਾਉ
(ਹੇ ਭਾਈ !) ਏਥੇ (ਭਾਵ ਇਸ ਸੰਸਾਰ ਵਿਚ ਜੀਵ) ਜਨਮ ਲੈ ਕੇ ਜੰਮਣ ਤੋਂ ਮਰਣ (ਤੱਕ ਦੇ) ਸਮੇਂ ਵਿਚ (ਸਾਰੀ ਉਮਰ ਪਦਾਰਥ) ਖਾਂਦਾ ਰਹਿੰਦਾ ਹੈ
(ਪਰ ਮਰਨ ਮਗਰੋਂ) ਜਿਸ ਥਾਂ ਤੇ (ਭਾਵ ਧਰਮਰਾਜ ਦੀ ਕਚਹਿਰੀ ਵਿਚ ਬੈਠ ਕੇ (ਇਸ ਨੂੰ ਆਪਣੇ ਕੀਤੇ ਕਰਮਾਂ ਦਾ ਲੇਖਾ) ਸਮਝਾਇਆ ਜਾਂਦਾ ਹੈ, ਉਸ ਥਾਂ ਤੇ (ਜੀਵ ਦੇ ਸਬੰਧੀਆਂ ਵਿਚੋਂ) ਕੋਈ ਵੀ ਨਾਲ ਨਹੀਂ ਜਾਂਦਾ।
(ਸਗੋਂ ਪ੍ਰਾਣੀ ਦੇ ਮਰਨ ਮਗਰੋਂ) ਜਿਤਨੇ ਵੀ ਰੋਣ-ਪਿੱਟਣ ਵਾਲੇ (ਸਬੰਧੀ ਆਦਿ) ਸਾਰੇ ਹੀ ਪਰਾਲੀ ਦੀਆਂ ਪੰਡਾਂ ਬੰਨ੍ਹਦੇ ਹਨ (ਭਾਵ ਵਿਅਰਥ ਕਾਵਾਂ ਰੌਲੀ ਪਾਉਂਦੇ ਹਨ)।੨।
(ਆਪਣੇ ਵਲੋਂ) ਸਭ ਕੋਈ (ਉਸ ਸਾਹਿਬ ਨੂੰ) ਬਹੁਤ ਤੋਂ ਬਹੁਤ (ਭਾਵ ਵੱਧ ਤੋਂ ਵੱਧ ਅਤੇ ਵੱਡੇ ਤੋਂ ਵੱਡਾ) ਆਖਦਾ ਹੈ ਘੱਟ (ਭਾਵ ਥੋੜਾ ਜਾਂ ਛੋਟੇ ਤੋਂ ਛੋਟਾ) ਕੋਈ ਨਹੀਂ ਆਖਦਾ।
(ਪਰ ਇਸ ਤਰ੍ਹਾਂ ਦੇ ਆਖਣ ਨਾਲ) ਕਿਸੇ (ਮਨੁੱਖ) ਨੇ (ਉਸ ਪ੍ਰਭੂ ਦੀ) ਕੀਮਤ ਨਹੀਂ ਪਾਈ, (ਨਿਰਾ) ਕਹਿਣ ਨਾਲ (ਉਹ ਪ੍ਰਭੁ) ਵੱਡਾ ਨਹੀਂ ਹੁੰਦਾ।
(ਸੋ, ਮਨੁੱਖ ਨੂੰ ਇਹੋ ਆਖਦਾ ਬਣਦਾ ਹੈ ਕਿ ਹੇ ਪ੍ਰਭੁ!) ਇਕੋ ਤੂੰ ਹੀ ਸਦਾ ਥਿਰ ਰਹਿਣ ਵਾਲਾ ਮਾਲਕ ਹੈਂ, ਹੋਰ ਅਨੇਕਾਂ ਲੋਕਾਂ (ਦੇਸ਼ਾਂ ਦੇ) ਜੀਵ (ਸਾਰੇ ਹੀ ਨਾਸ਼ਵੰਤ ਹਨ)।੩।
ਨੀਵਿਆਂ ਮਨੁੱਖਾਂ ਵਿਚ (ਜੋ) ਨੀਵੀਂ ਜਾਤ (ਦੇ ਬੰਦੇ ਹਨ ਅਤੇ ਅਗੋਂ ਉਨ੍ਹਾਂ ਦਾ ਬੈਠਣਾ ਉਨ੍ਹਾਂ) ਬੰਦਿਆਂ ਵਿਚ ਹੈ ਜੋ ਬਹੁਤ ਹੀ ਨੀਵੇਂ (ਬੰਦੇ ਹਨ)। ਨਾਨਕ ਉਨ੍ਹਾਂ ਦੇ ਨਾਲ (ਉਨ੍ਹਾਂ ਦਾ) ਸਾਥੀ (ਬਣ ਕੇ ਰਹਿਣਾ ਪਸੰਦ ਕਰਦਾ ਹੈ)। ਵੱਡਿਆਂ (ਭਾਵ ਮਾਇਆਧਾਰੀਆਂ, ਅਹੰਕਾਰੀਆਂ) ਨਾਲ ਰਹਿਣ ਦੀ ਕੀ ਰੀਸ (ਕਰਨੀ ਹੈ, ਭਾਵ ਉਨ੍ਹਾਂ ਨਾਲ ਮੇਰਾ ਬੈਠਣ ਉਠਣ ਨਹੀਂ)।
(ਹੇ ਪ੍ਰਭੂ ! ਮੇਰਾ ਇਹ ਵਿਸ਼ਵਾਸ਼ ਹੈ ਕਿ) ਜਿਸ ਥਾਂ ਤੇ (ਭਾਵ ਹਿਰਦੇ ਰੂਪੀ ਘਰ ਅਤੇ ਦੇਸ਼ ਵਿਚ) ਨੀਵੇਂ (ਨਾਮ ਵਿਚ ਪੁਗੇ ਹੋਏ ਨਿੰਮਰਤਾ ਭਾਵੀ ਬੰਦੇ) ਸੰਭਾਲੇ ਜਾਂਦੇ ਹਨ (ਭਾਵ ਉਨ੍ਹਾਂ ਦੀ ਸਾਰ ਲਈ ਜਾਂਦੀ ਹੈ) ਉਸ ਥਾਂ ਤੇ ਤੇਰੀ ਕਿਰਪਾ-ਦ੍ਰਿਸ਼ਟੀ ਤੇ ਬਖ਼ਸ਼ਿਸ਼ ਹੁੰਦੀ ਹੈ।੪।੩।
ਸਾਡਾ ਬੋਲ-ਚਾਲ, ਸਾਡਾ ਖਾਣ-ਪੀਣ ਥੋੜੇ ਹੀ ਸਮੇਂ ਲਈ ਹੈ,
ਜਿਸ ਜੀਵਨ-ਸਫ਼ਰ ਵਿਚ ਅਸੀਂ ਤੁਰੇ ਹੋਏ ਹਾਂ ਇਹ ਸਫ਼ਰ ਭੀ ਥੋੜੇ ਹੀ ਚਿਰ ਲਈ ਹੈ, (ਦੁਨੀਆਂ ਦੇ ਰਾਗ-ਰੰਗ ਤੇ ਰੰਗ-ਤਮਾਸ਼ੇ) ਸੁਣਨੇ ਵੇਖਣੇ ਭੀ ਥੋੜੇ ਹੀ ਸਮੇਂ ਲਈ ਹਨ।
ਅਸੀਂ ਜ਼ਿੰਦਗੀ ਦੇ ਸਾਹ ਗਿਣੇ-ਮਿਥੇ ਸਮੇਂ ਲਈ ਹੀ ਲੈ ਰਹੇ ਹਾਂ। ਮੈਂ (ਇਸ ਬਾਰੇ) ਕਿਸੇ ਪੜ੍ਹੇ ਹੋਏ ਮਨੁੱਖ ਨੂੰ ਕੀਹ ਪੁੱਛਣ ਜਾਵਾਂ? ਇਸ ਬਾਰੇ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਹਰ ਕੋਈ ਜਾਣਦਾ ਹੈ ॥੧॥
ਹੇ ਭਾਈ! ਮਾਇਆ ਦੀ ਖੇਡ (ਜੀਵਾਂ ਲਈ) ਚਾਰ ਦਿਨ ਦੀ ਹੀ ਖੇਡ ਹੈ।
ਪਰ ਇਸ ਚਾਰ ਦਿਨ ਦੀ ਖੇਡ ਵਿਚ ਅੰਨ੍ਹੇ ਹੋਏ ਮਨੁੱਖ ਨੇ ਪ੍ਰਭੂ ਦਾ ਨਾਮ ਵਿਸਾਰ ਦਿੱਤਾ ਹੈ, ਨਾਹ ਮਾਇਆ ਨਾਲ ਹੀ ਨਿਭਦੀ ਹੈ ਤੇ ਨਾਹ ਪ੍ਰਭੂ ਦਾ ਨਾਮ ਹੀ ਮਿਲਦਾ ਹੈ ॥੧॥ ਰਹਾਉ ॥
ਜਗਤ ਵਿਚ ਜਨਮ ਲੈ ਕੇ ਜੰਮਣ ਤੋਂ ਮਰਨ ਤਕ ਸਾਰੀ ਉਮਰ (ਮਨੁੱਖ) ਖਾਣ ਦੇ ਪਦਾਰਥ ਇਕੱਠੇ ਕਰਨ ਵਿੱਚ ਦੇ ਆਹਰ ਵਿੱਚ ਰੁੱਝਿਆ ਰਹਿੰਦਾ ਹੈ।
(ਜਿਨ੍ਹਾਂ ਦੀ ਖ਼ਾਤਰ ਇਹ ਦੌੜ ਭੱਜ ਕਰਦਾ ਹੈ, ਉਹਨਾਂ ਵਿਚੋਂ) ਕੋਈ ਭੀ ਉਹ ਥਾਂ ਤਕ ਸਾਥ ਨਹੀਂ ਨਿਬਾਹੁੰਦਾ, ਜਿਥੇ ਇਸ ਨੂੰ (ਸਾਰੀ ਜ਼ਿੰਦਗੀ ਵਿਚ ਕੀਤੇ ਕੰਮਾਂ ਦਾ ਲੇਖਾ) ਸਮਝਾਇਆ ਜਾਂਦਾ ਹੈ।
(ਇਸ ਦੇ ਮਰਨ ਪਿਛੋਂ) ਇਸ ਨੂੰ ਰੋਣ ਵਾਲੇ ਸਾਰੇ ਹੀ ਸੰਬੰਧੀ (ਇਸ ਦੇ ਭਾ ਦੀਆਂ), ਪਰਾਲੀ ਦੀਆਂ ਪੰਡਾਂ ਪਏ ਚੁੱਕਦੇ ਹਨ (ਕਿਉਂਕਿ ਮਰਨ ਵਾਲੇ ਨੂੰ ਕੋਈ ਲਾਭ ਨਹੀਂ ਹੁੰਦਾ) ॥੨॥
(ਹੇ ਪ੍ਰਭੂ!) ਹਰੇਕ ਜੀਵ (ਤੈਨੂੰ) ਬਹੁਤ ਬਹੁਤ ਧਨ ਵਾਸਤੇ ਹੀ ਆਖਦਾ ਹੈ, ਕੋਈ ਭੀ ਥੋੜਾ ਨਹੀਂ ਮੰਗਦਾ, ਕਿਸੇ ਨੇ ਭੀ ਕਦੇ ਮੰਗਣ ਤੋਂ ਬੱਸ ਨਹੀਂ ਕੀਤੀ, ਮੰਗ ਮੰਗ ਕੇ ਕਦੇ ਕੋਈ ਭੀ ਰੱਜਿਆ ਨਹੀਂ (ਪਰ ਉਹ ਸਾਰਾ ਧਨ ਇਥੇ ਹੀ ਰਹਿ ਜਾਂਦਾ ਹੈ)।
ਕਿਸੇ ਨੇ ਕਦੇ ਆਪਣੇ ਮੰਗਣ ਦੀ ਕੀਮਤ ਨਹੀਂ ਪਾਈ, ਮੰਗਣ ਦਾ ਹੱਦ-ਬੰਨਾ ਨਹੀਂ ਲੱਭਾ, ਬੱਸ ਨਹੀਂ ਕੀਤੀ। ਆਪਣੇ ਕਹਿਣ-ਅਨੁਸਾਰ ਕੋਈ ਵੱਡਾ ਨਹੀਂ ਬਣਿਆ, ਮੂੰਹੋਂ-ਮੰਗੇ ਧਨ ਨਾਲ ਕਦੇ ਕੋਈ ਰੱਜਿਆ ਨਹੀਂ।
ਹੇ ਪ੍ਰਭੂ! ਇਕ ਤੂੰ ਹੀ ਸਦਾ ਕਾਇਮ ਰਹਿਣ ਵਾਲਾ ਖ਼ਾਲਕ ਹੈਂ, ਹੋਰ ਸਾਰੇ ਜੀਆ-ਜੰਤ ਹੋਰ ਸਾਰੇ ਜਗਤ ਮੰਡਲ-ਨਾਸਵੰਤ ਹਨ ॥੩॥
ਜੋ ਨੀਵੀਂ ਤੋਂ ਨੀਵੀਂ ਜਾਤਿ ਦੇ ਹਨ ਜੋ ਨੀਵਿਆਂ ਤੋਂ ਭੀ ਅਤਿ ਨੀਵੇਂ ਅਖਵਾਂਦੇ ਹਨ, (ਹੇ ਪ੍ਰਭੂ! ਮੈਂ ਤੈਥੋਂ ਇਹੀ ਮੰਗਦਾ ਹਾਂ ਕਿ ਤੇਰਾ) ਨਾਨਕ ਉਹਨਾਂ ਬੰਦਿਆਂ ਨਾਲ ਸਾਥ ਬਣਾਏ। ਮੈਨੂੰ ਮਾਇਆ-ਧਾਰੀਆਂ ਦੇ ਰਾਹੇ ਤੁਰਨ ਦੀ ਕੋਈ ਤਾਂਘ ਨਹੀਂ
(ਕਿਉਂਕਿ ਮੈਨੂੰ ਪਤਾ ਹੈ ਕਿ) ਤੇਰੀ ਮਿਹਰ ਦੀ ਨਜ਼ਰ ਉਥੇ ਹੈ ਜਿਥੇ ਗ਼ਰੀਬਾਂ ਦੀ ਸਾਰ ਲਈ ਜਾਂਦੀ ਹੈ ॥੪॥੩॥
ਸਿਰੀ ਰਾਗ, ਪਹਿਲੀ ਪਾਤਸ਼ਾਹੀ।
ਹਿਸਾਬ ਵਿੱਚ ਆਦਮੀ ਬਚਨ ਬੋਲਦਾ ਹੈ। ਹਿਸਾਬ ਅੰਦਰ ਉਹ ਭੋਜਨ ਛਕਦਾ ਹੈ।
ਹਿਸਾਬ ਅੰਦਰ ਉਹ ਰਾਹੋ ਟੁਰਦਾ ਹੈ। ਹਿਸਾਬ ਅੰਦਰ ਉਹ ਸੁਣਦਾ ਤੇ ਦੇਖਦਾ ਹੈ।
ਹਿਸਾਬ ਅੰਦਰ ਉਹ ਸੁਆਸ ਲੈਂਦਾ ਹੈ। ਮੈਂ ਪੜ੍ਹੇ ਲਿਖੇ ਕੋਲੋ ਪਤਾ ਕਰਨ ਲਈ ਕਿਉਂ ਜਾਵਾਂ?
ਹੇ ਪਿਤਾ! ਧੋਖਾ ਦੇਣ ਵਾਲੀ ਹੈ ਸੰਸਾਰੀ ਪਦਾਰਥਾਂ ਦੀ ਰੌਣਕ।
(ਆਤਮਕ ਤੌਰ ਤੇ) ਮੁਨਾਖੇ ਮਨੁੱਖ ਨੇ ਵਾਹਿਗੁਰੂ ਦਾ ਨਾਮ ਭੁਲਾ ਦਿੱਤਾ ਹੈ। ਉਹ ਨਾਂ ਇਸ ਜਹਾਨ ਅੰਦਰ ਤੇ ਨਾਂ ਹੀ ਅਗਲੇ ਅੰਦਰ ਸੁਖੀ ਵਸਦਾ ਹੈ। ਠਹਿਰਾਉ।
ਹਰ ਸ਼ੈ ਜੋ ਪੈਦਾ ਹੋਈ ਹੈ ਉਸ ਲਈ ਪੈਦਾਇਸ਼ ਤੇ ਮੌਤ ਹੈ। ਏਕੇ ਹਰ ਸ਼ੈ ਨੂੰ ਮੌਤ ਨਿਗਲ ਜਾਂਦੀ ਹੈ।
ਜਿਥੇ (ਧਰਮਰਾਜ) ਬੈਠ ਕੇ ਹਿਸਾਬ ਸਮਝਾਉਂਦਾ ਹੈ, ਉਥੇ ਕੋਈ ਭੀ ਇਨਸਾਨ ਦੇ ਸਾਥ ਨਹੀਂ ਜਾਂਦਾ ਹੈ।
ਇਕ ਵਾਢਿਓਂ ਸਾਰੇ ਰੋਣ ਵਾਲੇ ਫੂਸ ਦੀਆਂ ਗਠੜੀਆਂ ਬੰਨ੍ਹਦੇ ਹਨ।
ਸਾਰੇ ਕਹਿੰਦੇ ਹਨ ਕਿ ਸਾਹਿਬ ਵਡਿਆਂ ਦਾ ਪਰਮ ਵੱਡਾ ਹੈ। ਕੋਈ ਭੀ ਉਸ ਨੂੰ ਘਟ ਨਹੀਂ ਕਹਿੰਦਾ।
ਕਿਸੇ ਨੂੰ ਉਸ ਮੁੱਲ ਮਲੂਮ ਨਹੀਂ ਹੋਇਆ। ਨਿਰਾ ਆਖਣ ਦੁਆਰਾ ਉਹ ਵਿਸ਼ਾਲ ਨਹੀਂ ਹੁੰਦਾ।
ਕੇਵਲ ਤੂੰ ਹੀ ਮੇਰਾ ਅਤੇ ਅਣਗਿਣਤ ਸੰਸਾਰਾਂ ਦੇ ਹੋਰਸੁ ਜੀਵਾਂ ਦਾ ਸੱਚਾ ਸੁਆਮੀ ਹੈ।
ਜਿਹੜੇ ਨੀਵੀਆਂ ਵਿਚੋਂ ਨੀਵੀਂ ਜਾਤੀਂ ਦੇ ਹਨ-ਨਹੀਂ ਸਗੋਂ ਮਾੜਿਆਂ ਵਿਚੋਂ ਸਭ ਤੋਂ ਮਾੜੇ ਹਨ; ਨਾਨਕ ਉਨ੍ਹਾਂ ਦੀ ਸੰਗਤ ਲੋੜਦਾ ਹੈ। ਉਚੇ ਲੋਕਾਂ ਦੀ ਬਰਾਬਰੀ ਕਰਨ ਦੀ ਰੀਸ ਉਹ ਕਿਉਂ ਕਰੇ?
ਜਿਥੇ ਗਰੀਬਾਂ ਦੀ ਪ੍ਰਤਿਪਾਲਨਾ ਹੁੰਦੀ ਹੈ, ਉਥੇ ਹੇ ਸਾਈਂ! ਤੇਰੀ ਰਹਿਮਤ ਦੀ ਨਿਗਾਹ ਵਰਸਦੀ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.