ਸਲੋਕੁ ਮਃ ੨ ॥
ਦੀਖਿਆ ਆਖਿ ਬੁਝਾਇਆ ਸਿਫਤੀ ਸਚਿ ਸਮੇਉ ॥
ਤਿਨ ਕਉ ਕਿਆ ਉਪਦੇਸੀਐ ਜਿਨ ਗੁਰੁ ਨਾਨਕ ਦੇਉ ॥੧॥
ਮਃ ੧ ॥
ਜਿਸੁ ਆਪਿ ਸੁਝਾਏ ਤਿਸੁ ਸਭੁ ਕਿਛੁ ਸੂਝੈ ॥
ਪਉੜੀ ॥
ਰਾਤਿ ਦਿਹੈ ਕੈ ਵਾਰ ਧੁਰਹੁ ਫੁਰਮਾਇਆ ॥
ਸਲੋਕੁਮਃ੨॥
ਦੀਖਿਆਆਖਿਬੁਝਾਇਆਸਿਫਤੀਸਚਿਸਮੇਉ॥
ਤਿਨਕਉਕਿਆਉਪਦੇਸੀਐਜਿਨਗੁਰੁਨਾਨਕਦੇਉ॥੧॥
ਮਃ੧॥
ਆਪਿਬੁਝਾਏਸੋਈਬੂਝੈ॥
ਜਿਸੁਆਪਿਸੁਝਾਏਤਿਸੁਸਭੁਕਿਛੁਸੂਝੈ॥
ਕਹਿਕਹਿਕਥਨਾਮਾਇਆਲੂਝੈ॥
ਹੁਕਮੀਸਗਲਕਰੇਆਕਾਰ॥
ਆਪੇਜਾਣੈਸਰਬਵੀਚਾਰ॥
ਅਖਰਨਾਨਕਅਖਿਓਆਪਿ॥
ਲਹੈਭਰਾਤਿਹੋਵੈਜਿਸੁਦਾਤਿ॥੨॥
ਪਉੜੀ॥
ਹਉਢਾਢੀਵੇਕਾਰੁਕਾਰੈਲਾਇਆ॥
ਰਾਤਿਦਿਹੈਕੈਵਾਰਧੁਰਹੁਫੁਰਮਾਇਆ॥
ਢਾਢੀਸਚੈਮਹਲਿਖਸਮਿਬੁਲਾਇਆ॥
ਸਚੀਸਿਫਤਿਸਾਲਾਹਕਪੜਾਪਾਇਆ॥
ਸਚਾਅੰਮ੍ਰਿਤਨਾਮੁਭੋਜਨੁਆਇਆ॥
ਗੁਰਮਤੀਖਾਧਾਰਜਿਤਿਨਿਸੁਖੁਪਾਇਆ॥
ਢਾਢੀਕਰੇਪਸਾਉਸਬਦੁਵਜਾਇਆ॥
ਨਾਨਕਸਚੁਸਾਲਾਹਿਪੂਰਾਪਾਇਆ॥੨੭॥ਸੁਧੁ
salōk mah 2 .
dīkhiā ākh bujhāiā siphatī sach samēu .
tin kau kiā upadēsīai jin gur nānak dēu .1.
mah 1 .
āp bujhāē sōī būjhai .
jis āp sujhāē tis sabh kish sūjhai .
kah kah kathanā māiā lūjhai .
hukamī sagal karē ākār .
āpē jānai sarab vīchār .
akhar nānak akhiō āp .
lahai bharāt hōvai jis dāt .2.
paurī .
hau dhādhī vēkār kārai lāiā .
rāt dihai kai vār dhurah phuramāiā .
dhādhī sachai mahal khasam bulāiā .
sachī siphat sālāh kaparā pāiā .
sachā anmrit nām bhōjan āiā .
guramatī khādhā raj tin sukh pāiā .
dhādhī karē pasāu sabad vajāiā .
nānak sach sālāh pūrā pāiā .27. sudh
Slok, Second Guru.
They, whom the instruction (of Guru Nanak) has taught and put on the right path remain absorbed in the praises of the True Lord.
What instruction can be imparted to them, who have God-incarnate Nanak as their Guru?
First Guru.
He, whom He Himself causes to understand understands Him.
Whom the Lord Himself gives knowledge, he comes to know every thing.
The preacher regularly preaches and sermons but longs for wealth.
The Commander has created the entire creation.
He Himself understands the mental out-look of all.
Nanak, the Lord Himself has uttered forth the Word.
Doubt departs from Him who receives the gift.
pauri.
Me, the bard out of work, the Lord has applied to His service.
In the very beginning He gave me the order to sing His praises night and day.
The Master summoned the minstrel to His True Court.
He clothed me with the robe of His true Honour and eulogy.
Since then the True Name has become my ambrosial food.
They, who under the Guru's instruction, eat this food to their satisfaction, obtain peace.
By singing the Guru's hymns, I the minstrel spread the Lord's glory.
Nanak, by praising the True Name I have obtained the perfect Lord.
Shalok, Second Mehl:
Those who have accepted the Guru's Teachings, and who have found the path, remain absorbed in the Praises of the True Lord.
What teachings can be imparted to those who have the Divine Guru Nanak as their Guru? ||1||
First Mehl:
We understand the Lord only when He Himself inspires us to understand Him.
He alone knows everything, unto whom the Lord Himself gives knowledge.
One may talk and preach and give sermons but still yearn after Maya.
The Lord, by the Hukam of His Command, has created the entire creation.
He Himself knows the inner nature of all.
O Nanak, He Himself uttered the Word.
Doubt departs from one who receives this gift. ||2||
Pauree:
I was a minstrel, out of work, when the Lord took me into His service.
To sing His Praises day and night, He gave me His Order, right from the start.
My Lord and Master has summoned me, His minstrel, to the True Mansion of His Presence.
He has dressed me in the robes of His True Praise and Glory.
The Ambrosial Nectar of the True Name has become my food.
Those who follow the Guru's Teachings, who eat this food and are satisfied, find peace.
His minstrel spreads His Glory, singing and vibrating the Word of His Shabad.
O Nanak, praising the True Lord, I have obtained His Perfection. ||27||Sudh||
ਸਲੋਕੁ ਮਃ ੨ ॥
(ਜਿਨ੍ਹਾਂ ਸਿੱਖਾਂ ਨੂੰ ਗੁਰੂ ਨੇ) ਦੀਖਿਆ ਰਾਹੀਂ (ਇਹ) ਆਖ ਕੇ ਸਮਝਾ ਦਿੱਤਾ ਹੈ ਕਿ ਸਿਫਤਿ ਸਲਾਹ ਦੁਆਰਾ ਸੱਚ ਵਿੱਚ ਲੀਨ ਹੋਵੇ,
ਉਨ੍ਹਾਂ ਨੂੰ (ਫਿਰ ਹੋਰ) ਕੀ ਉਪਦੇਸ਼ ਕਰੀਏ ਜਿਨ੍ਹਾਂ ਦਾ ਕਿ ਗੁਰੂ (ਹੀ) ਸ੍ਰੀ ਗੁਰੂ ਨਾਨਕ ਦੇਵ (ਜੀ) ਹੈ?।੧।
ਮਃ ੧ ॥
ਜਿਸ ਜਗਿਆਸੂ ਨੂੰ ਵਾਹਿਗੁਰੂ) ਆਪ (ਸਿਫਤ ਸਲਾਹ ਦਾ ਮਾਰਗ) ਬੁਝਾ ਦੇਵੇ (ਉਹ ਇਸ ਨੂੰ) ਬੁਝਦਾ ਹੈ।
ਜਿਸ ਨੂੰ ਆਪ ਸੋਝੀ ਕਰਾਏ ਉਸ ਨੂੰ ਸਭ ਕਿਛ ਸੁੱਝਦਾ ਹੈ।
ਬਾਕੀ ਜੋ ਹੋਰ) ਆਖ ਆਖ ਕੇ ਕਥਨੀ ਕਰਦਾ ਹੈ ਉਹ ਮਾਇਆ (ਖ਼ਾਤਰ) ਖਪਦਾ ਹੈ।
ਹੁਕਮੀ (ਭਾਵ ਵਾਹਿਗੁਰੂ ਆਪ) ਸਾਰੇ ਆਕਾਰ (ਸਰੀਰ ਪੈਦਾ) ਕਰ ਰਿਹਾ ਹੈ (ਅਤੇ
ਉਹ) ਆਪ (ਹੀ) ਸਭਨਾਂ ਦੇ ਵੀਚਾਰ ਜਾਣਦਾ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਇਹ ਉਪਦੇਸ਼ ਰੂਪੀ) ਅੱਖਰ (ਵਾਹਿਗੁਰੂ ਨੇ) ਆਪ ਆਖਿਆ ਹੈ।
ਜਿਸ ਨੂੰ (ਗੁਰ-ਉਪਦੇਸ਼ ਰੂਪੀ) ਦਾਤ (ਪ੍ਰਾਪਤ) ਹੋ ਜਾਂਦੀ ਹੈ (ਉਸ ਦੀ) ਭਰਮ ਭਰਾਂਤੀ (ਭਾਵ ਅਗਿਆਨਤਾ) ਦੂਰ ਹੋ ਜਾਂਦੀ ਹੈ।
ਪਉੜੀ ॥
ਬੇਕਾਰ ਢਾਢੀ ਨੂੰ (ਵਾਹਿਗੁਰੂ ਜੀ ਨੇ ਆਪਣੀ) ਕਾਰ ਵਿੱਚ ਲਾਇਆ ਹੈ।
(ਇਹ) ਧੁਰ (ਆਰੰਭ) ਤੋਂ ਫ਼ੁਰਮਾਨ ਕੀਤਾ ਸੀ ਕਿ (ਭਾਵੇਂ) ਰਾਤ ਦਿਨ ਜਾਂ ਵਾਰ ਹੋਵੇ (ਸਦਾ ਜੱਸ ਕਰਦਾ ਰਹੀਂ)।
(ਜਦੋਂ ਮੈਂ ਇਹ ਕਾਰ ਕੀਤੀ ਤਾਂ) ਸੱਚੇ ਮਾਲਕ ਨੇ ਢਾਢੀ ਨੂੰ ਆਪਣੇ ਮਹਲ ਵਿੱਚ ਬੁਲਾਇਆ।
ਉਥੇ ਪਹੁੰਚਣ ਤੇ ਸਾਈਂ ਨੇ ਮੈਨੂੰ) ਸੱਚੀ ਸਿਫਤਿ ਦਾ ਸਿਰੋਪਾ ਪਾ ਦਿੱਤਾ।
(ਫਿਰ ਸੱਚਾ ਅੰਮ੍ਰਿਤ-ਨਾਮ ਰੁਪੀ ਭੋਜਨ (ਖਾਣ ਲਈ) ਆਇਆ।
ਜਿਨ੍ਹਾਂ ਨੇ) ਗੁਰਮਤਿ ਦੁਆਰਾ (ਇਸ ਭੋਜਨ ਨੂੰ) ਰੱਜ ਕੇ ਖਾਧਾ ਉਨ੍ਹਾਂ ਨੇ (ਸੱਚਾ) ਸੁੱਖ ਪ੍ਰਾਪਤ ਕੀਤਾ।
ਢਾਢੀ (ਨਾਮ ਦਾ) ਪ੍ਰਚਾਰ-ਪਰਸਾਰ ਕਰ ਰਿਹਾ ਹੈ (ਅਤੇ) ਸ਼ਬਦ ਨੂੰ ਪ੍ਰਗਟ ਕਰ ਰਿਹਾ ਹੈ
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਮੈਂ) ਸੱਚ ਰੂਪ (ਨਾਮ) ਨੂੰ ਸਲਾਹ ਕੇ ਪੂਰਾ (ਪ੍ਰਭੂ) ਪਾ ਲਿਆ ਹੈ।੨੭।੧।ਸੁਧੁ।
ਹੇ ਨਾਨਕ! ਜਿਨ੍ਹਾਂ ਦਾ ਗੁਰਦੇਵ ਹੈ (ਭਾਵ, ਜਿਨ੍ਹਾਂ ਦੇ ਸਿਰ ਤੇ ਗੁਰਦੇਵ ਹੈ), ਜਿਨ੍ਹਾਂ ਨੂੰ (ਗੁਰੂ ਨੇ) ਸਿੱਖਿਆ ਦੇ ਕੇ ਗਿਆਨ ਦਿੱਤਾ ਹੈ ਤੇ ਸਿਫ਼ਤ-ਸਾਲਾਹ ਦੀ ਰਾਹੀਂ ਸੱਚ ਵਿਚ ਜੋੜਿਆ ਹੈ,
ਉਹਨਾਂ ਨੂੰ ਕਿਸੇ ਹੋਰ ਉਪਦੇਸ਼ ਦੀ ਲੋੜ ਨਹੀਂ ਰਹਿੰਦੀ (ਭਾਵ, ਪ੍ਰਭੂ ਦੇ ਨਾਮ ਵਿਚ ਜੁੜਨ ਦੀ ਸਿੱਖਿਆ ਤੋਂ ਉੱਚੀ ਹੋਰ ਕੋਈ ਸਿੱਖਿਆ ਨਹੀਂ ਹੈ) ॥੧॥
ਜਿਸ ਮਨੁੱਖ ਨੂੰ ਪ੍ਰਭੂ ਆਪ ਮਤਿ ਦੇਂਦਾ ਹੈ, ਉਸ ਨੂੰ ਹੀ ਮਤਿ ਆਉਂਦੀ ਹੈ।
ਜਿਸ ਮਨੁੱਖ ਨੂੰ ਆਪ ਸੂਝ ਬਖ਼ਸ਼ਦਾ ਹੈ, ਉਸ ਨੂੰ (ਜੀਵਨ-ਸਫ਼ਰ ਦੀ) ਹਰੇਕ ਗੱਲ ਦੀ ਸੂਝ ਆ ਜਾਂਦੀ ਹੈ।
(ਜੇ ਇਹ ਮਤਿ ਤੇ ਸੂਝ ਨਹੀਂ, ਤਾਂ ਇਸ ਦੀ ਪ੍ਰਾਪਤੀ ਬਾਰੇ) ਆਖੀ ਜਾਣਾ ਆਖੀ ਜਾਣਾ (ਕੋਈ ਲਾਭ ਨਹੀਂ ਦੇਂਦਾ) (ਮਨੁੱਖ ਅਮਲੀ ਜੀਵਨ ਵਿਚ) ਮਾਇਆ ਵਿਚ ਹੀ ਸੜਦਾ ਰਹਿੰਦਾ ਹੈ।
ਸਾਰੇ ਜੀਅ-ਜੰਤ ਪ੍ਰਭੂ ਆਪ ਹੀ ਆਪਣੇ ਹੁਕਮ-ਅਨੁਸਾਰ ਪੈਦਾ ਕਰਦਾ ਹੈ।
ਸਾਰੇ ਜੀਵਾਂ ਬਾਰੇ ਵਿਚਾਰਾਂ (ਉਹਨਾਂ ਨੂੰ ਕੀਹ ਕੁਝ ਦੇਣਾ ਹੈ) ਪ੍ਰਭੂ ਆਪ ਹੀ ਜਾਣਦਾ ਹੈ।
ਹੇ ਨਾਨਕ! ਜਿਸ ਮਨੁੱਖ ਨੂੰ ਉਸ ਅਵਿਨਾਸ਼ੀ ਤੇ ਅਖੈ ਪ੍ਰਭੂ ਪਾਸੋਂ ('ਸੂਝ ਬੂਝ' ਦੀ) ਦਾਤ ਮਿਲਦੀ ਹੈ,
ਉਸ ਦੀ ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ ॥੨॥
ਮੈਂ ਵੇਹਲਾ ਸਾਂ, ਮੈਨੂੰ ਢਾਢੀ ਬਣਾ ਕੇ ਪ੍ਰਭੂ ਨੇ (ਅਸਲ) ਕੰਮ ਵਿਚ ਲਾ ਦਿੱਤਾ।
ਪ੍ਰਭੂ ਨੇ ਧੁਰੋਂ ਹੁਕਮ ਦਿੱਤਾ ਕਿ ਭਾਵੇਂ ਰਾਤ ਹੋਵੇ ਭਾਵੇਂ ਦਿਨ ਜਸ ਕਰੋ।
ਮੈਨੂੰ ਢਾਢੀ ਨੂੰ (ਭਾਵ, ਜਦੋਂ ਮੈਂ ਉਸ ਦੀ ਸਿਫ਼ਤ-ਸਾਲਾਹ ਸਾਲਾਹ ਵਿਚ ਲੱਗਾ ਤਾਂ) ਖਸਮ ਨੇ ਆਪਣੇ ਸੱਚੇ ਮਹਲ ਵਿਚ (ਆਪਣੀ ਹਜ਼ੂਰੀ ਵਿਚ) ਸੱਦਿਆ।
(ਉਸ ਨੇ) ਸੱਚੀ ਸਿਫ਼ਤ-ਸਾਲਾਹ-ਰੂਪ ਮੈਨੂੰ ਸਿਰੋਪਾਉ ਦਿੱਤਾ।
ਸਦਾ ਕਾਇਮ ਰਹਿਣ ਵਾਲਾ ਆਤਮਕ ਜੀਵਨ ਦੇਣ ਵਾਲਾ ਨਾਮ (ਮੇਰੇ ਆਤਮਾ ਦੇ ਆਧਾਰ ਲਈ ਮੈਨੂੰ) ਭੋਜਨ (ਉਸ ਪਾਸੋਂ) ਮਿਲਿਆ।
ਜਿਸ ਜਿਸ ਮਨੁੱਖ ਨੇ ਗੁਰੂ ਦੀ ਸਿੱਖਿਆ ਤੇ ਤੁਰ ਕੇ (ਇਹ 'ਅੰਮ੍ਰਿਤ ਨਾਮੁ ਭੋਜਨ'); ਰੱਜ ਕੇ ਖਾਧਾ ਹੈ ਉਸ ਨੇ ਸੁਖ ਪਾਇਆ ਹੈ।
ਮੈਂ ਢਾਢੀ (ਭੀ ਜਿਉਂ ਜਿਉਂ) ਸਿਫ਼ਤ-ਸਾਲਾਹ ਦਾ ਗੀਤ ਗਾਉਂਦਾ ਹਾਂ, ਪ੍ਰਭੂ-ਦਰ ਤੋਂ ਮਿਲੇ ਇਸ ਨਾਮ-ਪ੍ਰਸ਼ਾਦ ਨੂੰ ਛਕਦਾ ਹਾਂ (ਭਾਵ, ਨਾਮ ਦਾ ਆਨੰਦ ਮਾਣਦਾ ਹਾਂ)।
ਹੇ ਨਾਨਕ! ਸੱਚੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ ਉਸ ਪੂਰਨ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ ॥੨੭॥ ਸੁਧੁ।
ਸਲੋਕ, ਦੂਜੀ ਪਾਤਸ਼ਾਹੀ।
ਜਿਨ੍ਹਾਂ ਨੂੰ (ਗੁਰੂ ਨਾਨਕ ਦੀ) ਸਿੱਖਿਆ ਨੇ ਪੜ੍ਹਾਇਆ ਅਤੇ ਠੀਕ ਰਸਤੇ ਪਾਇਆ ਹੈ, ਉਹ ਸੱਚੇ ਸੁਆਮੀ ਦੀ ਸਿਫ਼ਤ-ਸ਼ਲਾਘਾ ਅੰਦਰ ਲੀਨ ਰਹਿੰਦੇ ਹਨ।
ਉਨ੍ਹਾਂ ਨੂੰ ਕਿਹੜੀ ਸਿੱਖ-ਮਤ ਦਿੱਤੀ ਜਾ ਸਕਦੀ ਹੈ, ਜਿਨ੍ਹਾਂ ਦਾ ਗੁਰੂ ਰਬ-ਰੂਪ ਨਾਨਕ ਹੈ।
ਪਹਿਲੀ ਪਾਤਸ਼ਾਹੀ।
ਜਿਸ ਨੂੰ ਉਹ ਖੁਦ ਸਮਝਾਉਂਦਾ ਹੈ, ਉਹੀ ਉਸ ਨੂੰ ਸਮਝਦਾ ਹੈ।
ਜਿਸ ਨੂੰ ਸਾਹਿਬ ਆਪੇ ਗਿਆਤ ਦਿੰਦੇ ਹਨ, ਉਹ ਸਾਰਾ ਕੁਝ ਜਾਣ ਲੈਂਦਾ ਹੈ।
ਪ੍ਰਚਾਰਕ ਬਰਾਬਰ ਉਪਦੇਸ਼ ਕਰਦਾ ਤੇ ਧਰਮ ਪ੍ਰਚਾਰਦਾ ਹੈ, ਪ੍ਰੰਤੂ ਧੰਨ ਦੋਲਤ ਨੂੰ ਤਰਸਦਾ ਹੈ।
ਹਾਕਮ ਨੂੰ ਸਮੁਹ ਰਚਨਾ ਰਚੀ ਹੈ।
ਉਹ ਖੁਦ ਹੀ ਸਰਿਆਂ ਦੇ ਆਤਮਕ ਨੁਕਤਾ-ਨਿਗਾਹ ਨੂੰ ਸਮਝਦਾ ਹੈ।
ਨਾਨਕ, ਪ੍ਰਭੂ ਨੇ ਆਪੇ ਹੀ ਬਾਣੀ ਦਾ ਉਚਾਰਣ ਕੀਤਾ ਹੈ।
ਜਿਸ ਨੂੰ ਬਖਸ਼ੀਸ਼ ਪਰਾਪਤ ਹੁੰਦੀ ਹੈ, ਉਸ ਦਾ ਸੰਦੇਹ ਦੂਰ ਹੋ ਜਾਂਦਾ ਹੈ।
ਪਊੜੀ।
ਮੈਂ ਨਿੰਕਮੇ ਭੱਟ ਨੂੰ ਪ੍ਰਭੂ ਨੇ ਆਪਣੀ ਸੇਵਾ ਵਿੱਚ ਲਾ ਲਿਆ ਹੈ।
ਐਨ ਆੰਰਭ ਵਿੱਚ ਉਸ ਨੇ ਰੈਣ ਦਿਨ ਆਪਣਾ ਜੱਸ ਗਾਹਿਨ ਕਰਨ ਦਾ ਹੁਕਮ ਮੈਨੂੰ ਦੇ ਦਿੱਤਾ।
ਮਾਲਕ ਨੇ ਭੱਟ ਨੂੰ ਆਪਣੇ ਸੱਚੇ ਦਰਬਾਰ ਅੰਦਰ ਸੱਦ ਘਲਿਆ।
ਉਸ ਨੇ ਆਪਣੀ ਸੱਚੀ ਕੀਰਤੀ ਤੇ ਜੱਸ ਦੀ ਪੁਸ਼ਾਕ ਮੈਨੂੰ ਪਵਾ ਦਿੱਤੀ ਹੈ।
ਤਦ ਤੋਂ ਸਤਿਨਾਮ ਮੇਰਾ ਸੁਧਾ ਸਰੁਪ ਖਾਣਾ ਬਣ ਗਿਆ ਹੈ।
ਜੋ ਗੁਰਾਂ ਦੇ ਉਪਦੇਸ਼ ਤਾਬੇ ਇਸ ਖਾਣੇ ਨੂੰ ਰੱਜ ਕੇ ਛਕਦੇ ਹਨ ਉਹ ਆਰਾਮ ਪਾਉਂਦੇ ਹਨ।
ਗੁਰਬਾਣੀ ਗਾਹਿਨ ਕਰਨ ਦੁਆਰਾ, ਮੈਂ ਜੱਸ ਗਾਉਂਦ ਵਾਲਾ ਸਾਹਿਬ ਦੀ ਵਡਿਆਈ ਵਿਸਤਾਰਦਾ ਹਾਂ।
ਨਾਨਕ, ਸੱਚੇ ਨਾਮ ਦੀ ਉਸਤਤੀ ਕਰਨ ਦੁਆਰਾ ਮੈਂ ਮੁਕੰਮਲ ਮਾਲਕ ਨੂੰ ਪਰਾਪਤ ਕਰ ਲਿਆ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.