ਰੈਣਿ ਗਵਾਈ ਸੋਇ ਕੈ ਦਿਵਸੁ ਗਵਾਇਆ ਖਾਇ ॥
ਹੀਰੇ ਜੈਸਾ ਜਨਮੁ ਹੈ ਕਉਡੀ ਬਦਲੇ ਜਾਇ ॥੧॥
ਮੂੜੇ ਫਿਰਿ ਪਾਛੈ ਪਛੁਤਾਹਿ ਰੇ ॥੧॥ ਰਹਾਉ ॥
ਅਨਤਾ ਧਨੁ ਧਰਣੀ ਧਰੇ ਅਨਤ ਨ ਚਾਹਿਆ ਜਾਇ ॥
ਅਨਤ ਕਉ ਚਾਹਨ ਜੋ ਗਏ ਸੇ ਆਏ ਅਨਤ ਗਵਾਇ ॥੨॥
ਆਪਣ ਲੀਆ ਜੇ ਮਿਲੈ ਤਾ ਸਭੁ ਕੋ ਭਾਗਠੁ ਹੋਇ ॥
ਕਰਮਾ ਉਪਰਿ ਨਿਬੜੈ ਜੇ ਲੋਚੈ ਸਭੁ ਕੋਇ ॥੩॥
ਗਉੜੀਬੈਰਾਗਣਿਮਹਲਾ੧॥
ਰੈਣਿਗਵਾਈਸੋਇਕੈਦਿਵਸੁਗਵਾਇਆਖਾਇ॥
ਹੀਰੇਜੈਸਾਜਨਮੁਹੈਕਉਡੀਬਦਲੇਜਾਇ॥੧॥
ਨਾਮੁਨਜਾਨਿਆਰਾਮਕਾ॥
ਮੂੜੇਫਿਰਿਪਾਛੈਪਛੁਤਾਹਿਰੇ॥੧॥ਰਹਾਉ॥
ਅਨਤਾਧਨੁਧਰਣੀਧਰੇਅਨਤਨਚਾਹਿਆਜਾਇ॥
ਅਨਤਕਉਚਾਹਨਜੋਗਏਸੇਆਏਅਨਤਗਵਾਇ॥੨॥
ਆਪਣਲੀਆਜੇਮਿਲੈਤਾਸਭੁਕੋਭਾਗਠੁਹੋਇ॥
ਕਰਮਾਉਪਰਿਨਿਬੜੈਜੇਲੋਚੈਸਭੁਕੋਇ॥੩॥
ਨਾਨਕਕਰਣਾਜਿਨਿਕੀਆਸੋਈਸਾਰਕਰੇਇ॥
ਹੁਕਮੁਨਜਾਪੀਖਸਮਕਾਕਿਸੈਵਡਾਈਦੇਇ॥੪॥੧॥੧੮॥
gaurī bairāgan mahalā 1 .
rain gavāī sōi kai divas gavāiā khāi .
hīrē jaisā janam hai kaudī badalē jāi .1.
nām n jāniā rām kā .
mūrē phir pāshai pashutāh rē .1. rahāu .
anatā dhan dharanī dharē anat n chāhiā jāi .
anat kau chāhan jō gaē sē āē anat gavāi .2.
āpan līā jē milai tā sabh kō bhāgath hōi .
karamā upar nibarai jē lōchai sabh kōi .3.
nānak karanā jin kīā sōī sār karēi .
hukam n jāpī khasam kā kisai vadāī dēi .4.1.18.
Gauri Bairagan, 1st Guru.
Man loses his nights in sleeping and loses his days in eating.
Human life is like a jewel. It goes in exchange for a shell.
He known not the Name of the Pervading God.
O fool, thou shalt, again repent afterwards. Pause
He puts (buries) the perishable wealth in the earth but desires not the Endless Lord.
They, who have departed, craving for the perishable riches, have returned losing the Boundless One.
If one could take by his own taking (effort), then, everyone would become fortunate.
Even though all desire to be fortunate, yet their destiny is decided according to their deeds.
Nanak, who made the creation He does take care of it.
The master's mandate cannot be known. He grants greatness to any He likes.
Gauree Bairaagan, First Mehl:
The nights are wasted sleeping, and the days are wasted eating.
Human life is such a precious jewel, but it is being lost in exchange for a mere shell. ||1||
You do not know the Name of the Lord.
You fool you shall regret and repent in the end! ||1||Pause||
You bury your temporary wealth in the ground, but how can you love that which is temporary?
Those who have departed, after craving for temporary wealth, have returned home without this temporary wealth. ||2||
If people could gather it in by their own efforts, then everyone would be so lucky.
According to the karma of past actions, one's destiny unfolds, even though everyone wants to be so lucky. ||3||
O Nanak, the One who created the creation He alone takes care of it.
The Hukam of our Lord and Master's Command cannot be known; He Himself blesses us with greatness. ||4||1||18||
ਗਉੜੀ ਬੈਰਾਗਣਿ ਮਹਲਾ ੧ ॥
ਹੇ ਮੁਰਖ ! ਤੂੰ) ਰਾਤ ਸੌਂ ਕੇ ਗਵਾ ਛੱਡੀ (ਤੇ) ਦਿਨ ਖਾ ਕੇ ਗਵਾ ਦਿੱਤਾ।
(ਤੇਰਾ) ਹੀਰੇ ਵਰਗਾ (ਅਮੋਲਕ) ਜਨਮ ਹੈ (ਪਰ) ਬਿਨਾ ਭਜਨ ਤੋਂ ਕਉਡੀ ਬਦਲੇ (ਭਾਵ ਭੌਂਹ ਦੇ ਭਾੜੇ) ਜਾ ਰਿਹਾ ਹੈ।੧।
ਓਇ ਮੂਰਖਾ ! (ਤੂੰ) ਰਾਮ ਦਾ ਨਾਮ ਸਮਝਿਆ (ਵਿਚਾਰਿਆ ਹੀ) ਨਹੀਂ,
ਫਿਰ ਪਿਛੋਂ ਪਛਤਾਵੇਂਗਾ।੧।ਰਹਾਉ।
(ਮਨੁੱਖ ਨੇ) ਬੇਸ਼ੁਮਾਰ ਧਨ (ਦੌਲਤ) ਧਰਤੀ ਵਿੱਚ ਦਬੀ ਰਖੇ (ਪ੍ਰੰਤੂ) ਬੇਅੰਤ (ਧਨ ਦੀ) ਚਾਹਨਾ (ਇਸ ਦੇ ਦਿਲ ਚੋਂ ਨਹੀਂ ਜਾਂਦੀ)।
ਜੋ (ਮਨੁੱਖ) ਬੇਸ਼ੁਮਾਰ ਧਨ ਖੋਜਣ ਲਈ ਗਏ ਉਹ ਅਨੰਤ (ਵਾਹਿਗੁਰੂ ਜੀ ਨੂੰ ਮਿਲਣ ਦੀ ਚਾਹਨਾ) ਗਵਾ ਆਏ।੨।
ਜੇ ਆਪਣਾ ਲਿਤਾ ਹੋਇਆ (ਭਾਵ ਆਪਣੀ ਮਨਮਰਜ਼ੀ ਅਨੁਸਾਰ ਕਿਸੇ ਨੂੰ ਸਚਾ ਧਨ) ਮਿਲਦਾ ਹੋਵੇ ਤਾਂ ਹਰ ਕੋਈ ਭਾਗਸ਼ਾਲੀ ਹੋ ਜਾਵੇ।
(ਬੇਸ਼ਕ) ਸਭ ਕੋਈ (ਭਾਗਾਂ ਵਾਲਾ ਬਣਨਾ) ਪਿਆ ਲੋਚੇ (ਪਰ) ਫੈਸਲਾ ਆਪਣੇ ਕੀਤੇ ਕਰਮਾਂ ਉਤੇ ਹੀ ਹੁੰਦਾ ਹੈ।੩।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਜਿਸ (ਪ੍ਰਭੂ) ਨੇ (ਸੰਸਾਰ) ਪੈਦਾ ਕੀਤਾ ਹੈ ਓਹੀ (ਜੀਆਂ ਦੀ) ਸੰਭਾਲ ਕਰਦਾ ਹੈ।
ਪ੍ਰੰਤੂ ਖਸਮ ਦਾ ਹੁਕਮ (ਕਿਸੇ ਨੂੰ) ਪਤਾ ਨਹੀਂ ਲਗਦਾ (ਕਿ ਉਹ) ਕਿਸ ਨੂੰ ਵਡਿਆਈ ਦੇਂਦਾ ਹੈ।੪।੧।੧੮।
(ਹੇ ਮੂਰਖ!) ਤੂੰ ਰਾਤ ਸੌਂ ਕੇ ਗੁਜ਼ਾਰਦਾ ਜਾ ਰਿਹਾ ਹੈਂ ਤੇ ਦਿਨ ਖਾ ਖਾ ਕੇ ਵਿਅਰਥ ਬਿਤਾਂਦਾ ਜਾਂਦਾ ਹੈਂ।
ਤੇਰਾ ਇਹ ਮਨੁੱਖਾ ਜਨਮ ਹੀਰੇ ਵਰਗਾ ਕੀਮਤੀ ਹੈ, ਪਰ (ਸਿਮਰਨ-ਹੀਨ ਹੋਣ ਕਰਕੇ) ਕੌਡੀ ਦੇ ਭਾ ਜਾ ਰਿਹਾ ਹੈ ॥੧॥
ਹੇ ਮੂਰਖ! ਤੂੰ ਪਰਮਾਤਮਾ ਦੇ ਨਾਮ ਨਾਲ ਡੂੰਘੀ ਸਾਂਝ ਨਹੀਂ ਪਾਈ।
(ਇਹ ਮਨੁੱਖਾ ਜੀਵਨ ਹੀ ਸਿਮਰਨ ਦਾ ਸਮਾ ਹੈ, ਜਦੋਂ ਇਹ ਉਮਰ ਸਿਮਰਨ ਤੋਂ ਬਿਨਾ ਹੀ ਲੰਘ ਗਈ, ਤਾਂ) ਹੇ ਮੂਰਖ! ਮੁੜ ਸਮਾ ਬੀਤ ਜਾਣ ਤੇ ਅਫ਼ਸੋਸ ਕਰੇਂਗਾ ॥੧॥ ਰਹਾਉ ॥
ਜੋ ਮਨੁੱਖ (ਨਿਰਾ) ਬੇਅੰਤ ਧਨ ਹੀ ਇਕੱਠਾ ਕਰਦਾ ਰਹਿੰਦਾ ਹੈ, ਉਸ ਦੇ ਅੰਦਰ ਬੇਅੰਤ ਪ੍ਰਭੂ ਨੂੰ ਸਿਮਰਨ ਦੀ ਤਾਂਘ ਪੈਦਾ ਨਹੀਂ ਹੋ ਸਕਦੀ।
ਜੋ ਜੋ ਭੀ ਬੇਅੰਤ ਦੌਲਤ ਦੀ ਲਾਲਸਾ ਵਿਚ ਦੌੜੇ ਫਿਰਦੇ ਹਨ, ਉਹ ਬੇਅੰਤ ਪ੍ਰਭੂ ਦੇ ਨਾਮ-ਧਨ ਨੂੰ ਗਵਾ ਲੈਂਦੇ ਹਨ ॥੨॥
(ਪਰ) ਜੇ ਨਿਰੀ ਇੱਛਾ ਕੀਤਿਆਂ ਹੀ ਨਾਮ-ਧਨ ਮਿਲ ਸਕਦਾ ਹੋਵੇ, ਤਾਂ ਹਰੇਕ ਜੀਵ ਨਾਮ-ਧਨ ਦੇ ਖ਼ਜ਼ਾਨਿਆਂ ਦਾ ਮਾਲਕ ਬਣ ਜਾਏ।
ਭਾਵੇਂ ਜੀਕਰ ਹਰੇਕ ਮਨੁੱਖ (ਨਿਰਾ ਜ਼ਬਾਨੀ ਜ਼ਬਾਨੀ) ਨਾਮ-ਧਨ ਦੀ ਲਾਲਸਾ ਕਰੇ, ਪਰ ਇਹ ਹਰੇਕ ਦੇ ਅਮਲਾਂ ਉੱਤੇ ਹੀ ਫ਼ੈਸਲਾ ਹੁੰਦਾ ਹੈ (ਕਿ ਕਿਸ ਨੂੰ ਪ੍ਰਾਪਤੀ ਹੋਵੇਗੀ। ਸੋ, ਨਿਰਾ ਦੁਨੀਆ ਦੀ ਖ਼ਾਤਰ ਨਾਹ ਭਟਕੋ) ॥੩॥
ਹੇ ਨਾਨਕ! ਜਿਸ ਪਰਮਾਤਮਾ ਨੇ ਇਹ ਜਗਤ ਰਚਿਆ ਹੈ, ਉਹ ਹਰੇਕ ਜੀਵ ਦੀ ਸੰਭਾਲ ਕਰਦਾ ਹੈ।
(ਉੱਦਮ ਦੇ ਫਲ ਬਾਰੇ) ਉਸ ਖਸਮ ਦਾ ਹੁਕਮ ਸਮਝਿਆ ਨਹੀਂ ਜਾ ਸਕਦਾ, (ਇਹ ਪਤਾ ਨਹੀਂ ਲੱਗ ਸਕਦਾ) ਕਿ ਕਿਸ ਮਨੁੱਖ ਨੂੰ ਉਹ (ਨਾਮ ਜਪਣ ਦੀ) ਵਡਿਆਈ ਦੇ ਦੇਂਦਾ ਹੈ (ਅਸੀਂ ਜੀਵ ਕਿਸੇ ਮਨੁੱਖ ਦੇ ਦਿੱਸਦੇ ਉੱਦਮ ਤੇ ਗ਼ਲਤੀ ਖਾ ਸਕਦੇ ਹਾਂ। ਉੱਦਮ ਕਰਦੇ ਹੋਏ ਭੀ ਪ੍ਰਭੂ ਪਾਸੋਂ ਮਿਹਰ ਦੀ ਦਾਤ ਮੰਗਦੇ ਰਹੋ) ॥੪॥੧॥੧੮॥
ਗਊੜੀ ਬੇਰਾਗਣਿ ਪਾਤਸ਼ਾਹੀ ਪਹਿਲੀ।
ਇਨਸਾਨ ਆਪਣੀਆਂ ਰਾਤਾਂ ਸੋ ਕੇ ਗੁਆ ਲੈਂਦਾ ਹੈ ਅਤੇ ਦਿਨ ਖਾ ਕੇ ਗੁਆ ਲੈਂਦਾ ਹੈ।
ਮਨੁਖੀ ਜੀਵਨ ਜਵੇਹਰ ਵਰਗਾ ਹੈ, ਇਹ ਕੌਡੀ ਦੇ ਵਟਾਦਰੇ ਵਿੱਚ ਚਲਿਆਂ ਜਾਂਦਾ ਹੈ।
ਉਹ ਵਿਆਪਕ ਵਾਹਿਗੁਰੂ ਦਾ ਨਾਮ ਨਹੀਂ ਜਾਣਦਾ।
ਹੇ ਮੂਰਖ! ਤੂੰ ਮੁੜ ਕੇ ਮਗਰੋ ਪਸਚਾਤਾਪ ਕਰੇਗਾ। ਠਹਿਰਾਉ।
ਉਹ ਅਨਿੱਤ ਦੋਲਤ ਨੂੰ ਧਰਤੀ ਵਿੱਚ ਰਖ (ਦੱਬ) ਦਿੰਦਾ ਹੈ, ਪਰ ਅਨੰਤ ਸੁਆਮੀ ਨੂੰ ਨਹੀਂ ਚਾਹੁਦਾ।
ਜਿਹੜੇ ਨਾਸਵੰਤ ਪਦਾਰਥਾਂ ਲਈ ਤਾਂਘ ਕਰਦੇ ਹੋਏ ਟੁਰੇ ਹਨ, ਉਹ ਹੱਦਬੰਨਾ ਰਹਿਤ ਪੁਰਖ ਨੂੰ ਗੁਆ ਕੇ ਵਾਪਸ ਆਏ ਹਨ।
ਜੇਕਰ ਆਦਮੀ ਆਪਣੇ ਨਿੱਜ ਦੇ ਲੈਣ (ਯਤਨ) ਦੁਆਰਾ ਲੈ ਸਕਦਾ ਹੋਵੇ, ਤਾਂ ਹਰ ਕੋਈ ਭਾਗਾਂ ਵਾਲਾ ਬਣ ਜਾਵੇ।
ਭਾਵੇਂ ਸਾਰੇ ਭਾਗਾਂ ਵਾਲਾ ਹੋਣਾ ਲੋੜਦੇ ਹਨ, ਪਰ ਉਨ੍ਹਾਂ ਦੀ ਪ੍ਰਾਲਬਧ ਦਾ ਉਨ੍ਹਾਂ ਦੇ ਅਮਲਾ ਅਨੁਸਾਰ ਹੀ ਫੈਸਲਾ ਹੁੰਦਾ ਹੈ।
ਨਾਨਕ ਜਿਸ ਨੇ ਰਚਨਾ ਰਚੀ ਹੈ, ਉਹੀ ਇਸ ਦੀ ਸੰਭਾਲ ਕਰਦਾ ਹੈ।
ਮਾਲਕ ਦਾ ਫੁਰਮਾਨ ਜਾਣਿਆ ਨਹੀਂ ਜਾ ਸਕਦਾ। ਜਿਸ ਨੂੰ ਉਹ ਚਾਹੁੰਦਾ ਹੈ, ਉਚਤਾ ਬਖਸ਼ ਦਿੰਦਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.