ਸਭਿ ਰਸ ਮਿਠੇ ਮੰਨਿਐ ਸੁਣਿਐ ਸਾਲੋਣੇ ॥
ਖਟ ਤੁਰਸੀ ਮੁਖਿ ਬੋਲਣਾ ਮਾਰਣ ਨਾਦ ਕੀਏ ॥
ਛਤੀਹ ਅੰਮ੍ਰਿਤ ਭਾਉ ਏਕੁ ਜਾ ਕਉ ਨਦਰਿ ਕਰੇਇ ॥੧॥
ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥
ਰਤਾ ਪੈਨਣੁ ਮਨੁ ਰਤਾ ਸੁਪੇਦੀ ਸਤੁ ਦਾਨੁ ॥
ਨੀਲੀ ਸਿਆਹੀ ਕਦਾ ਕਰਣੀ ਪਹਿਰਣੁ ਪੈਰ ਧਿਆਨੁ ॥
ਕਮਰਬੰਦੁ ਸੰਤੋਖ ਕਾ ਧਨੁ ਜੋਬਨੁ ਤੇਰਾ ਨਾਮੁ ॥੨॥
ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥
ਘੋੜੇ ਪਾਖਰ ਸੁਇਨੇ ਸਾਖਤਿ ਬੂਝਣੁ ਤੇਰੀ ਵਾਟ ॥
ਤਰਕਸ ਤੀਰ ਕਮਾਣ ਸਾਂਗ ਤੇਗਬੰਦ ਗੁਣ ਧਾਤੁ ॥
ਵਾਜਾ ਨੇਜਾ ਪਤਿ ਸਿਉ ਪਰਗਟੁ ਕਰਮੁ ਤੇਰਾ ਮੇਰੀ ਜਾਤਿ ॥੩॥
ਜਿਤੁ ਚੜਿਐ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥
ਘਰ ਮੰਦਰ ਖੁਸੀ ਨਾਮ ਕੀ ਨਦਰਿ ਤੇਰੀ ਪਰਵਾਰੁ ॥
ਹੁਕਮੁ ਸੋਈ ਤੁਧੁ ਭਾਵਸੀ ਹੋਰੁ ਆਖਣੁ ਬਹੁਤੁ ਅਪਾਰੁ ॥
ਸਿਰੀਰਾਗੁਮਹਲਾ੧॥
ਸਭਿਰਸਮਿਠੇਮੰਨਿਐਸੁਣਿਐਸਾਲੋਣੇ॥
ਖਟਤੁਰਸੀਮੁਖਿਬੋਲਣਾਮਾਰਣਨਾਦਕੀਏ॥
ਛਤੀਹਅੰਮ੍ਰਿਤਭਾਉਏਕੁਜਾਕਉਨਦਰਿਕਰੇਇ॥੧॥
ਬਾਬਾਹੋਰੁਖਾਣਾਖੁਸੀਖੁਆਰੁ॥
ਜਿਤੁਖਾਧੈਤਨੁਪੀੜੀਐਮਨਮਹਿਚਲਹਿਵਿਕਾਰ॥੧॥ਰਹਾਉ॥
ਰਤਾਪੈਨਣੁਮਨੁਰਤਾਸੁਪੇਦੀਸਤੁਦਾਨੁ॥
ਨੀਲੀਸਿਆਹੀਕਦਾਕਰਣੀਪਹਿਰਣੁਪੈਰਧਿਆਨੁ॥
ਕਮਰਬੰਦੁਸੰਤੋਖਕਾਧਨੁਜੋਬਨੁਤੇਰਾਨਾਮੁ॥੨॥
ਬਾਬਾਹੋਰੁਪੈਨਣੁਖੁਸੀਖੁਆਰੁ॥
ਜਿਤੁਪੈਧੈਤਨੁਪੀੜੀਐਮਨਮਹਿਚਲਹਿਵਿਕਾਰ॥੧॥ਰਹਾਉ॥
ਘੋੜੇਪਾਖਰਸੁਇਨੇਸਾਖਤਿਬੂਝਣੁਤੇਰੀਵਾਟ॥
ਤਰਕਸਤੀਰਕਮਾਣਸਾਂਗਤੇਗਬੰਦਗੁਣਧਾਤੁ॥
ਵਾਜਾਨੇਜਾਪਤਿਸਿਉਪਰਗਟੁਕਰਮੁਤੇਰਾਮੇਰੀਜਾਤਿ॥੩॥
ਬਾਬਾਹੋਰੁਚੜਣਾਖੁਸੀਖੁਆਰੁ॥
ਜਿਤੁਚੜਿਐਤਨੁਪੀੜੀਐਮਨਮਹਿਚਲਹਿਵਿਕਾਰ॥੧॥ਰਹਾਉ॥
ਘਰਮੰਦਰਖੁਸੀਨਾਮਕੀਨਦਰਿਤੇਰੀਪਰਵਾਰੁ॥
ਹੁਕਮੁਸੋਈਤੁਧੁਭਾਵਸੀਹੋਰੁਆਖਣੁਬਹੁਤੁਅਪਾਰੁ॥
ਨਾਨਕਸਚਾਪਾਤਿਸਾਹੁਪੂਛਿਨਕਰੇਬੀਚਾਰੁ॥੪॥
ਬਾਬਾਹੋਰੁਸਉਣਾਖੁਸੀਖੁਆਰੁ॥
ਜਿਤੁਸੁਤੈਤਨੁਪੀੜੀਐਮਨਮਹਿਚਲਹਿਵਿਕਾਰ॥੧॥ਰਹਾਉ॥੪॥੭॥
sirīrāg mahalā 1 .
sabh ras mithē manniai suniai sālōnē .
khat turasī mukh bōlanā māran nād kīē .
shatīh anmrit bhāu ēk jā kau nadar karēi .1.
bābā hōr khānā khusī khuār .
jit khādhai tan pīrīai man mah chalah vikār .1. rahāu .
ratā painan man ratā supēdī sat dān .
nīlī siāhī kadā karanī pahiran pair dhiān .
kamaraband santōkh kā dhan jōban tērā nām .2.
bābā hōr painan khusī khuār .
jit paidhai tan pīrīai man mah chalah vikār .1. rahāu .
ghōrē pākhar suinē sākhat būjhan tērī vāt .
tarakas tīr kamān sānhg tēgaband gun dhāt .
vājā nējā pat siu paragat karam tērā mērī jāt .3.
bābā hōr charanā khusī khuār .
jit chariai tan pīrīai man mah chalah vikār .1. rahāu .
ghar mandar khusī nām kī nadar tērī paravār .
hukam sōī tudh bhāvasī hōr ākhan bahut apār .
nānak sachā pātisāh pūsh n karē bīchār .4.
bābā hōr saunā khusī khuār .
jit sutai tan pīrīai man mah chalah vikār .1. rahāu .4.7.
Sri Rag, First Guru.
To believe in God's Name is all sweet relish, to hear it is saltish,
to utter it with the mouth is sweet savoury and to hymn God's Name I have made my spices.
The love of the unique Lord is the thirty-six sorts of flavoury Nectars (victuals). This is the way of those on whom He casts His gracious glance.
O Brother! ruinous is the happiness of other viand,
by eating which the body is crushed and sin enters the mind. Pause.
Mind being imbued (with Lord's love) is as red, verity and charity as white dress for me.
To erase blackness of sin is to wear blue clothes and to meditate (on Lord's) feet is my robe of honour.
Contentment is my waist-band and Thy Name, (O Lord,!) my wealth and youth.
O Brother! the happiness of other raiments is ruinous.
By wearing which the body is ground and wickedness takes possession of the soul. Pause.
To know Thy way, (O Lord)! is as horse, saddle and gold crupper for me.
To run after virtues is as quiver arrow, bow spear and sword-belt for me.
To be honourably distinguished are my bands and lances and Thy favour is my caste (lineage).
O Brother! the glee of other rides is ruinous.
By which mountings the body is pained and sin enters the mind. Pause.
The bliss of the Name is as houses and mansions and Thy favouring glance, (O Lord!) is as family for me.7
That is the command which pleases Thee. To say more is greatly beyond reach.
Nanak, the True King takes decision without seeking other's counsel.
O Brother! the pleasure of other rests is pernicious.
By such sleeps the body is crushed and the evil deeds over ride the soul. Pause.
Siree Raag, First Mehl:
Believing, all tastes are sweet. Hearing, the salty flavors are tasted;
chanting with one's mouth, the spicy flavors are savored. All these spices have been made from the Soundcurrent of the Naad.
The thirtysix flavors of ambrosial nectar are in the Love of the One Lord; they are tasted only by one who is blessed by His Glance of Grace. ||1||
O Baba, the pleasures of other foods are false.
Eating them, the body is ruined, and wickedness and corruption enter into the mind. ||1||Pause||
My mind is imbued with the Lord's Love; it is dyed a deep crimson. Truth and charity are my white clothes.
The blackness of sin is erased by my wearing of blue clothes, and meditation on the Lord's Lotus Feet is my robe of honor.
Contentment is my cummerbund, Your Name is my wealth and youth. ||2||
O Baba, the pleasures of other clothes are false.
Wearing them, the body is ruined, and wickedness and corruption enter into the mind. ||1||Pause||
The understanding of Your Way, Lord, is horses, saddles and bags of gold for me.
The pursuit of virtue is my bow and arrow, my quiver, sword and scabbard.
To be distinguished with honor is my drum and banner. Your Mercy is my social status. ||3||
O Baba, the pleasures of other rides are false.
By such rides, the body is ruined, and wickedness and corruption enter into the mind. ||1||Pause||
The Naam, the Name of the Lord, is the pleasure of houses and mansions. Your Glance of Grace is my family, Lord.
The Hukam of Your Command is the pleasure of Your Will, Lord. To say anything else is far beyond anyone's reach.
O Nanak, the True King does not seek advice from anyone else in His decisions. ||4||
O Baba, the pleasure of other sleep is false.
By such sleep, the body is ruined, and wickedness and corruption enter into the mind. ||1||Pause||4||7||
ਸਿਰੀਰਾਗੁ ਮਹਲਾ ੧ ॥
(ਪ੍ਰਭੂ ਨਾਮ) ਮੰਨਣ ਨਾਲ (ਹਰ ਪ੍ਰਕਾਰ ਦੇ) ਸਾਰੇ ਮਿਠੇ ਰਸ ਪ੍ਰਾਪਤ ਹੋ ਗਏ, (ਅਤੇ ਨਾਮ) ਸੁਣਨ ਨਾਲ (ਸਾਰੇ) ਲੂਣੇ ਰਸ,
ਮੁਖ ਤੋਂ (ਜਸ) ਬੋਲਣ ਨਾਲ (ਹਰ ਪ੍ਰਕਾਰ ਦੇ) ਖੱਟੇ ਤੇ ਤੁਰਸ਼ (ਰਸ ਅਤੇ) ਸ਼ਬਦ ਕੀਰਤਨ ਕਰਨ (ਨਾਲ ਮਾਨੋ ਭੋਜਨ ਵਿਚ ਕਈ ਪ੍ਰਕਾਰ ਦੇ) ਮਸਾਲੇ (ਪ੍ਰਾਪਤ ਹੋ ਗਏ)।
ਇਕ (ਨਾਮ ਨੂੰ) ਪ੍ਰੇਮ ਕਰਨ (ਨਾਲ ਮਾਨੋ) ਛਤੀਹ ਪ੍ਰਕਾਰ ਦੇ ਅੰਮ੍ਰਿਤ (ਸੁਆਦਿਸ਼ਟ ਭੋਜਨ ਪ੍ਰਾਪਤ ਹੋ ਗਏ), (ਭਾਵ ਸਭ ਤੋਂ ਸਰਬੋਤਮ ਨਾਮ-ਰੱਸ ਉਸ ਨੂੰ ਮਿਲਦਾ ਹੈ) ਜਿਸ ਉਤੇ (ਪ੍ਰਭੂ ਆਪਣੀ) ਕਿਰਪਾ-ਦ੍ਰਿਸ਼ਟੀ ਕਰਦਾ ਹੈ।੧।
ਹੇ ਭਾਈ ! ਜਿਸ (ਭੋਜਨ) ਖਾਣ ਨਾਲ ਮਨ ਵਿਚ ਵਿਕਾਰ ਚੱਲ ਪੈਣ, ਸਰੀਰ ਨੂੰ ਪੀੜਿਆ (ਭਾਵ ਦੁਖੀ ਕੀਤਾ) ਜਾਂਦਾ ਹੋਵੇ (ਉਹ) ਹੋਰ (ਅਰਥਾਤ ਦੂਜੀ ਕਿਸਮ ਦਾ) ਖਾਣਾ ਹੈ
ਅਤੇ (ਅਜਿਹੇ ਖਾਣੇ ਦੀ) ਖੁਸ਼ੀ (ਅੰਤ ਨੂੰ) ਜ਼ਲੀਲ (ਕਰਦੀ ਹੈ, ਇਸ ਲਈ ਮੈਨੂੰ ਅਜਿਹੇ ਭੋਜਨ ਦੀ ਲੋੜ ਨਹੀਂ)।੧।ਰਹਾਉ।
(ਹੇ ਪ੍ਰਭੂ ! ਜਿਹੜਾ) ਮਨ (ਤੇਰੇ ਨਾਮ ਵਿਚ) ਰੰਗਿਆ ਹੋਇਆ (ਭਾਵ ਲੀਨ) ਹੈ (ਉਹ ਮਾਨੋ) ਲਾਲ ਰੰਗ ਦੀ ਪੁਸ਼ਾਕ ਹੈ, ਪੁੰਨ ਦਾਨ (ਕਰਨਾ ਇਹ) ਚਿੱਟੀ (ਪੁਸ਼ਾਕ) ਹੈ।
(ਮਨ ਤੋਂ ਪਾਪਾਂ ਰੂਪੀ) ਕਾਲਖ ਦੂਰ ਕਰਨੀ, (ਇਹ) ਨੀਲੇ ਰੰਗ ਦੀ (ਪੁਸ਼ਾਕ ਅਤੇ) ਚਰਨਾਂ ਦਾ ਧਿਆਨ (ਧਰਨਾ ਇਹ ਵਡਾ) ਲੰਮਾ ਚੋਗਾ ਹੈ।
ਸੰਤੋਖ ਦਾ (ਧਾਰਨਾ ਇਹ) ਕਮਰ-ਕੱਸਾ (ਅਤੇ) ਤੇਰਾ ਨਾਮ ਹੀ (ਮੇਰੇ ਲਈ) ਧਨ ਅਤੇ ਜੁਆਨੀ ਹੈ।੨।
ਹੇ ਭਾਈ ! ਜਿਸ ਹੋਰ (ਪੁਸ਼ਾਕ ਦੇ) ਪਹਿਨਣ ਨਾਲ ਮਨ ਵਿਚ (ਹੜ੍ਹ ਵਾਂਗ) ਵਿਕਾਰ ਚੱਲ ਪੈਣ, ਸਰੀਰ ਨੂੰ ਪੀੜਿਆ (ਭਾਵ ਦੁਖੀ ਕੀਤਾ) ਜਾਂਦਾ ਹੋਵੇ, (ਉਹ) ਹੋਰ ਪਹਿਨਣ ਹੈ।
(ਅਜਿਹੀ ਪੁਸ਼ਾਕ ਪਹਿਨਣ ਦੀ) ਖੁਸ਼ੀ (ਅੰਤ ਨੂੰ) ਜ਼ਲੀਲ (ਕਰਦੀ ਹੈ, ਇਸ ਲਈ ਮੈਨੂੰ ਇਸ ਦੀ ਲੋੜ ਨਹੀਂ)।੧।ਰਹਾਉ।
(ਹੇ ਪ੍ਰਭੂ !) ਤੇਰੀ ਵਾਟ (ਪ੍ਰੇਮ-ਰੂਪੀ ਰਸਤੇ) ਦਾ ਧਿਆਨ ਹੀ (ਮੇਰੇ ਲਈ) ਘੋੜੇ ਦੀ ਦੁਮਚੀ ਅਤੇ ਕਾਠੀ ਸਮੇਤ (ਸ਼ਿੰਗਾਰੇ ਹੋਏ ਸੁੰਦਰ) ਘੋੜਿਆਂ (ਦੀ ਸਵਾਰੀ ਹੈ)।
ਸ਼ੁਭ ਗੁਣਾਂ ਵਲ ਧਾਉਣਾ (ਮੇਰੇ ਲਈ) ਤੀਰਾਂ ਦੇ ਭੱਥੇ, ਤੀਰ ਕਮਾਨ, ਬਰਛੀਆਂ ਅਤੇ ਤਲਵਾਰਾਂ ਦੇ ਗਾਤਰੇ ਹਨ।
(ਤੇਰੇ ਦਰਬਾਰ ਵਿਚ) ਇਜ਼ਤ ਨਾਲ ਹਾਜ਼ਰ ਹੋਣਾ (ਮੇਰੇ ਲਈ) ਧੌਸਾ ਤੇ ਨੇਜਾ (ਰੂਪੀ ਨਿਸ਼ਾਨ ਹੈ), ਤੇਰੀ ਬਖ਼ਸ਼ਿਸ਼ (ਹੀ ਮੇਰੀ ਉਤਮ) ਜ਼ਾਤਿ ਹੈ।੩।
ਹੇ ਬਾਬਾ (ਭਾਈ !) ਜਿਸ ਸਵਾਰੀ ਕਰਨ ਨਾਲ ਮਨ ਵਿਚ (ਹੜ੍ਹ ਵਾਂਗ) ਵਿਕਾਰ ਪੈਦਾ ਹੋ ਜਾਣ ਅਤੇ ਸਰੀਰ ਨੂੰ ਪੀੜਿਆ (ਭਾਵ ਦੁਖੀ ਕੀਤਾ) ਜਾਂਦਾ ਹੋਵੇ
(ਉਹ) ਹੋਰ ਚੜ੍ਹਨਾ ਹੈ (ਭਾਵ ਐਸੀ ਸਵਾਰੀ ਕਰਨੀ ਯੋਗ ਨਹੀਂ ਕਿਉਂਕਿ ਅਜਿਹੀ) ਖੁਸ਼ੀ ਅੰਤ ਨੂੰ ਖੁਆਰ (ਜ਼ਲੀਲ) ਕਰਦੀ ਹੈ।੧।ਰਹਾਉ।
(ਹੇ ਪ੍ਰਭੂ ! ਤੇਰਾ) ਨਾਮ ਜਪਣ ਦੀ ਖੁਸ਼ੀ (ਮੇਰੇ ਲਈ ਸੁੰਦਰ) ਘਰ ਤੇ ਮਹਲ-ਮਾੜੀਆਂ ਹਨ, ਤੇਰੀ (ਕਿਰਪਾ) ਦ੍ਰਿਸ਼ਟੀ (ਮੇਰੇ ਲਈ) ਪਰਵਾਰ (ਵਾਲੀ ਖੁੱਸ਼ੀ ਹੈ)
ਜੋ ਤੈਨੂੰ ਚੰਗਾ ਲਗਦਾ ਹੈ ਉਹੀ (ਮੇਰੇ ਵਾਸਤੇ) ਫੁਰਮਾਨ (ਹੁਕਮ ਸਮਾਨ ਹੈ), ਹੋਰ ਕਥਨ-ਵਖਿਆਨ ਬਹੁਤ ਤੇ ਬੇਅੰਤ ਹਨ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਹੇ ਪ੍ਰਭੂ ! ਤੂੰ) ਸੱਚਾ (ਬੇਪਰਵਾਹ) ਪਾਤਿਸ਼ਾਹ ਹੈਂ (ਜੋ) ਕਿਸੇ (ਦੂਜੇ) ਕੋਲੋਂ ਪੁਛ ਕੇ ਵਿਚਾਰ (ਸਾਲਾਹ) ਨਹੀਂ ਕਰਦਾ।੪।
ਹੇ ਬਾਬਾ! ਜਿਸ (ਸੇਜ ਉਤੇ) ਸੌਣ (ਭਾਵ ਆਰਾਮ ਕਰਨ) ਨਾਲ ਮਨ ਵਿਚ (ਹੜ੍ਹ ਵਾਂਗ) ਵਿਕਾਰ ਚਲ ਪੈਣ ਅਤੇ ਸਰੀਰ ਨੂੰ ਦੁਖੀ ਕੀਤਾ ਜਾਂਦਾ ਹੋਵੇ (ਉਹ)
(ਉਹ) ਹੋਰ ਸੋਣਾ ਹੈ (ਭਾਵ ਉਹ ਸੌਣਾ ਪਰਵਾਨ ਨਹੀਂ ਅਤੇ ਅਜਿਹੇ ਸੌਣ ਦੀ) ਖੁਸ਼ੀ (ਅੰਤ ਨੂੰ) ਖੱਜਲ-ਖੁਆਰ (ਕਰਦੀ ਹੈ)।੧।ਰਹਾਉ।੪।੭।
ਜੇ ਮਨ ਪ੍ਰਭੂ ਦੀ ਯਾਦ ਵਿਚ ਪਰਚ ਜਾਏ, ਤਾਂ ਇਸ ਨੂੰ (ਦੁਨੀਆ ਦੇ) ਸਾਰੇ ਮਿੱਠੇ ਸੁਆਦ ਵਾਲੇ ਪਦਾਰਥ ਸਮਝੋ। ਜੇ ਸੁਰਤ ਹਰੀ ਦੇ ਨਾਮ ਵਿਚ ਜੁੜਨ ਲੱਗ ਪਏ, ਤਾਂ ਇਸ ਨੂੰ ਲੂਣ ਵਾਲੇ ਪਦਾਰਥ ਜਾਣੋ।
ਮੂੰਹ ਨਾਲ ਪ੍ਰਭੂ ਦਾ ਨਾਮ ਉਚਾਰਨਾ ਖੱਟੇ ਸੁਆਦ ਵਾਲੇ ਪਦਾਰਥ ਸਮਝੋ। ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਕੀਰਤਨ ਮਸਾਲੇ ਜਾਣੋ।
ਪਰਮਾਤਮਾ ਨਾਲ ਇਕ-ਰਸ ਪ੍ਰੇਮ ਛੱਤੀ ਕਿਸਮਾਂ ਦੇ ਸੁਆਦਲੇ ਭੋਜਨ ਹਨ। (ਪਰ ਇਹ ਉੱਚੀ ਦਾਤ ਉਸੇ ਨੂੰ ਮਿਲਦੀ ਹੈ) ਜਿਸ ਉਤੇ (ਪ੍ਰਭੂ ਮਿਹਰ ਦੀ) ਨਜ਼ਰ ਕਰਦਾ ਹੈ ॥੧॥
ਹੇ ਭਾਈ! ਉਹਨਾਂ ਪਦਾਰਥਾਂ ਨੂੰ ਖਾਣ ਨਾਲ ਖ਼ੁਆਰ ਹੋਈਦਾ ਹੈ,
ਜਿਨ੍ਹਾਂ ਪਦਾਰਥਾਂ ਦੇ ਖਾਣ ਨਾਲ ਸਰੀਰ ਰੋਗੀ ਹੋ ਜਾਂਦਾ ਹੈ, ਅਤੇ ਮਨ ਵਿਚ (ਭੀ ਕਈ) ਮੰਦੇ ਖ਼ਿਆਲ ਤੁਰ ਪੈਂਦੇ ਹਨ ॥੧॥ ਰਹਾਉ ॥
ਪ੍ਰਭੂ-ਪ੍ਰੀਤ ਵਿਚ ਮਨ ਰੰਗਿਆ ਜਾਏ, ਇਹ ਲਾਲ ਪੁਸ਼ਾਕ (ਸਮਾਨ) ਹੈ, ਦਾਨ ਪੁੰਨ ਕਰਨਾ (ਲੋੜਵੰਦਿਆਂ ਦੀ ਸੇਵਾ ਕਰਨੀ) ਇਹ ਚਿੱਟੀ ਪੁਸ਼ਾਕ ਸਮਝੋ।
ਆਪਣੇ ਮਨ ਵਿਚੋਂ ਕਾਲਖ਼ ਕੱਟ ਦੇਣੀ ਨੀਲੇ ਰੰਗ ਦੀ ਪੁਸ਼ਾਕ ਜਾਣੋ। ਪ੍ਰਭੂ-ਚਰਨਾਂ ਦਾ ਧਿਆਨ ਚੋਗਾ ਹੈ।
ਹੇ ਪ੍ਰਭੂ! ਸੰਤੋਖ ਨੂੰ ਮੈਂ ਆਪਣੇ ਲੱਕ ਦਾ ਪਟਕਾ ਬਣਾਇਆ ਹੈ, ਤੇਰਾ ਨਾਮ ਹੀ ਮੇਰਾ ਧਨ ਹੈ ਮੇਰੀ ਜੁਆਨੀ ਹੈ ॥੨॥
ਹੇ ਭਾਈ! ਇਹੋ ਜਿਹਾ ਪਹਿਨਣ ਦਾ ਸ਼ੌਂਕ ਤੇ ਚਾਉ ਖ਼ੁਆਰ ਕਰਦਾ ਹੈ,
ਜਿਸ ਪਹਿਨਣ ਨਾਲ ਸਰੀਰ ਦੁਖੀ ਹੋਵੇ, ਤੇ ਮਨ ਵਿਚ ਭੀ ਭੈੜੇ ਖ਼ਿਆਲ ਤੁਰ ਪੈਣ ॥੧॥ ਰਹਾਉ ॥
ਹੇ ਪ੍ਰਭੂ! ਤੇਰੇ ਚਰਨਾਂ ਵਿਚ ਜੁੜਨ ਦਾ ਜੀਵਨ-ਰਾਹ ਸਮਝਣਾ (ਮੇਰੇ ਵਾਸਤੇ) ਸੋਨੇ ਦੀ ਦੁਮਚੀ ਵਾਲੇ ਤੇ (ਸੋਹਣੀ) ਕਾਠੀ ਵਾਲੇ ਘੋੜਿਆਂ ਦੀ ਸਵਾਰੀ ਹੈ।
ਤੇਰੀ ਸਿਫ਼ਤ-ਸਾਲਾਹ ਦਾ ਉੱਦਮ ਕਰਨਾ (ਮੇਰੇ ਵਾਸਤੇ) ਭੱਥੇ ਤੀਰ ਕਮਾਨ ਬਰਛੀ ਤੇ ਤਲਵਾਰ ਦਾ ਗਾਤ੍ਰਾ ਹਨ।
(ਤੇਰੇ ਦਰ ਤੇ) ਇੱਜ਼ਤ ਨਾਲ ਸੁਰਖ਼ਰੂ ਹੋਣਾ (ਮੇਰੇ ਵਾਸਤੇ) ਵਾਜਾ ਤੇ ਨੇਜਾ ਹਨ, ਤੇਰੀ ਮਿਹਰ (ਦੀ ਨਜ਼ਰ) ਮੇਰੇ ਲਈ ਉੱਚੀ ਕੁਲ ਹੈ ॥੩॥
ਹੇ ਭਾਈ! ਉਹ ਘੋੜ-ਸਵਾਰੀ ਤੇ ਉਸ ਦਾ ਚਾਉ ਖ਼ੁਆਰ ਕਰਦਾ ਹੈ,
ਜਿਸ ਘੋੜ-ਸਵਾਰੀ ਕਰਨ ਨਾਲ ਸਰੀਰ ਔਖਾ ਹੋਵੇ, ਮਨ ਵਿਚ ਭੀ (ਅਹੰਕਾਰ ਆਦਿਕ ਦੇ) ਕਈ ਵਿਕਾਰ ਪੈਦਾ ਹੋ ਜਾਣ ॥੧॥ ਰਹਾਉ ॥
(ਦੂਜਿਆਂ ਮਹਲ-ਮਾੜੀਆਂ ਦਾ ਵਸੇਬਾ (ਮੇਰੇ ਵਾਸਤੇ) ਤੇਰਾ ਨਾਮ ਜਪਣ ਤੋਂ ਪੈਦਾ ਹੋਈ ਖ਼ੁਸ਼ੀ ਹੀ ਹੈ। ਤੇਰੀ ਮਿਹਰ ਦੀ ਨਜ਼ਰ ਮੇਰਾ ਕੁਟੰਬ ਹੈ (ਜੋ ਖ਼ੁਸ਼ੀ ਮੈਨੂੰ ਆਪਣਾ ਪਰਵਾਰ ਦੇਖ ਕੇ ਹੁੰਦੀ ਹੈ, ਉਹੀ ਤੇਰੀ ਮਿਹਰ ਦੀ ਨਜ਼ਰ ਵਿਚੋਂ ਮਿਲੇਗੀ)।
ਪਾਸੋਂ ਆਪਣਾ) ਹੁਕਮ (ਮਨਾਣਾ) ਤੇ (ਹੁਕਮ ਦੇ) ਹੋਰ ਹੋਰ ਬੋਲ ਬੋਲਣੇ (ਤੇ ਇਸ ਵਿਚ ਖ਼ੁਸ਼ੀ ਮਹਿਸੂਸ ਕਰਨੀ ਮੇਰੇ ਵਾਸਤੇ) ਤੇਰੀ ਰਜ਼ਾ ਵਿਚ ਰਾਜ਼ੀ ਰਹਿਣਾ ਹੈ।
ਹੇ ਨਾਨਕ! ਸਦਾ-ਥਿਰ ਪ੍ਰਭੂ ਪਾਤਿਸ਼ਾਹ ਐਸੇ ਜੀਵਨ ਵਾਲੇ ਦੀ ਹੋਰ ਪੁੱਛ-ਵਿਚਾਰ ਨਹੀਂ ਕਰਦਾ (ਭਾਵ, ਉਸ ਦਾ ਜੀਵਨ ਉਸ ਦੀਆਂ ਨਜ਼ਰਾਂ ਬਿਵ ਪਰਵਾਨ ਹੈ) ॥੪॥
ਹੇ ਭਾਈ! (ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਖ਼ੁਸ਼ੀ ਛੱਡ ਕੇ) ਹੋਰ ਐਸ਼-ਇਸ਼ਰਤ ਦੀ ਖ਼ੁਸ਼ੀ ਖ਼ੁਆਰ ਕਰਦੀ ਹੈ,
ਕਿਉਂ ਕਿ ਹੋਰ ਹੋਰ ਐਸ਼-ਇਸ਼ਰਤ ਸਰੀਰ ਨੂੰ ਰੋਗੀ ਕਰਦੀ ਹੈ ਤੇ ਮਨ ਵਿਚ ਭੀ ਵਿਕਾਰ ਚੱਲ ਪੈਂਦੇ ਹਨ ॥੧॥ ਰਹਾਉ ॥੪॥੭॥{16-17}
ਸਿਰੀ ਰਾਗ, ਪਹਿਲੀ ਪਾਤਸ਼ਾਹੀ।
ਰੱਬ ਦੇ ਨਾਮ ਦੀ ਤਾਬੇਦਾਰੀ ਸਾਰੇ ਮਿੱਠੜੇ ਸੁਆਦ ਹਨ, ਇਸ ਦਾ ਸਰਵਣ ਕਰਨਾ ਸਲੂਣੇ,
ਮੂੰਹ ਨਾਲ ਇਸ ਦਾ ਉਚਾਰਨਾ ਖਟ-ਮਿਠੇ ਅਤੇ ਰੱਬ ਦੇ ਨਾਮ ਦੇ ਗਾਇਨ ਕਰਨ ਨੂੰ ਮੈਂ ਆਪਣਾ ਮਸਾਲਾ ਬਣਾਇਆ ਹੈ।
ਅਦੁੱਤੀ ਪ੍ਰਭੂ ਦੀ ਪ੍ਰੀਤ ਛਤੀ ਪਕਾਰ ਦੇ ਸੁਧਾ ਰਸ ਰਸੀਲੇ ਹਨ। ਇਹ ਉਨ੍ਹਾਂ ਦਾ ਮਾਰਗ ਹੈ ਜਿਨ੍ਹਾਂ ਉਤੇ ਉਹ ਆਪਣੀ ਦਇਆ-ਦ੍ਰਿਸ਼ਟੀ ਧਾਰਦਾ ਹੈ।
ਹੇ ਵੀਰ! ਤਬਾਹਕੁਨ ਹੈ ਅਨੰਦ ਹੋਰਨਾ ਭੋਜਨਾਂ ਦਾ,
ਜਿਨ੍ਹਾਂ ਨੂੰ ਖਾਣ ਦੁਆਰਾ ਦੇਹ ਕੁਚਲੀ ਜਾਂਦੀ ਹੈ ਅਤੇ ਚਿੱਤ ਅੰਦਰ ਪਾਪ ਪ੍ਰਵੇਸ਼ ਕਰ ਜਾਂਦਾ ਹੈ। ਠਹਿਰਾਉ।
ਚਿੱਤ ਦਾ (ਪ੍ਰਭੂ ਦੀ ਪ੍ਰੀਤ ਨਾਲ) ਰੰਗੀਜਣਾ ਸੂਹੀ ਅਤੇ ਸਚਾਈ ਤੇ ਸਖਾਵਤ ਮੇਰੀ ਚਿੱਟੀ ਪੁਸ਼ਾਕ ਹੈ।
ਪਾਪ ਦੀ ਕਾਲਖ ਨੂੰ ਨਾਬੂਦ ਕਰਨਾ ਅਸਮਾਨੀ ਕਪੜੇ ਪਾਉਣਾ ਹੈ ਅਤੇ (ਪ੍ਰਭੂ ਦੇ) ਪੈਰਾਂ ਦਾ ਆਰਾਧਨਾ ਮੇਰੀ ਖਿੱਲ੍ਹਅਤ।
ਸਬਰ ਮੇਰਾ ਕਮਰਕਸਾ ਹੈ ਅਤੇ ਤੇਰਾ ਨਾਉ (ਹੇ ਸੁਆਮੀ!) ਮੇਰੀ ਦੌਲਤ ਤੇ ਜੁਆਨੀ।
ਹੇ ਵੀਰ! ਹੋਰਨਾ ਬਸਤਰਾਂ ਦੀ ਪ੍ਰਸੰਨਤਾ ਤਬਾਹ ਕਰਨ ਵਾਲੀ ਹੈ।
ਜਿਸ ਦੇ ਪਹਿਨਣ ਦੁਆਰਾ ਦੇਹ ਪੀਸੀ ਜਾਂਦੀ ਹੈ। ਅਤੇ ਵੈਲ ਆਤਮਾ ਤੇ ਕਬਜਾ ਕਰ ਲੈਂਦਾ ਹੈ। ਠਹਿਰਾਉ।
ਤੇਰੇ ਰਾਹ ਦਾ ਜਾਨਣਾ, (ਹੇ ਸਾਹਿਬ!) ਮੇਰੇ ਲਈ ਅਸਵ, ਕਾਠੀ ਤੇ ਸੋਨੇ ਦੀ ਦੁਮਚੀ ਹੈ।
ਨੇਕੀਆਂ ਮਗਰ ਦੌੜਨਾ ਮੇਰੇ ਲਈ ਭੱਬਾ, ਬਾਣ ਧਨੁੱਖ, ਬਰਛਾ ਅਤੇ ਤਲਵਾਰ ਦਾ ਗਾਤ੍ਰਾ ਹੈ।
ਇਜ਼ਤ ਨਾਲ ਪਰਸਿਧ ਹੋਣਾ ਮੇਰੇ ਬੈਡਂ-ਬਾਜੇ ਅਤੇ ਭਾਲੇ ਹਨ, ਅਤੇ ਤੈਡੀਂ ਮਿਹਰ ਮੇਰੀ ਜਾਤੀ (ਕੁਲ) ਹੈ।
ਹੇ ਭਾਈ! ਹੋਰਨਾਂ ਸਵਾਰੀਆਂ ਦਾ ਹੁਲਾਸ ਬਰਬਾਦ ਕਰਨ ਵਾਲਾ ਹੈ।
ਜਿਹੜੀਆਂ ਸਵਾਰੀਆਂ ਨਾਲ ਸਰੀਰ ਨੂੰ ਕਸ਼ਟ ਹੁੰਦਾ ਹੈ ਅਤੇ ਚਿੱਤ ਅੰਦਰ ਗੁਨਾਹ ਆ ਦਾਖਲ ਹੁੰਦਾ ਹੈ। ਠਹਿਰਾਉ।
ਨਾਮ ਦੀ ਪ੍ਰਸੰਨਤਾ ਮੇਰੇ ਲਈ ਗ੍ਰਿਹ ਤੇ ਮਹੱਲ ਹਨ ਅਤੇ ਤੇਰੀ ਮਿਹਰ ਦੀ ਨਿਗ੍ਹਾਂ ਟੱਬਰ ਕਬੀਲਾ ਹੈ, (ਹੇ ਸਾਈਂ!)।
ਉਹੀ ਫੁਰਮਾਨ ਹੈ ਜਿਹੜਾ ਤੈਨੂੰ ਚੰਗਾ ਲਗਦਾ ਹੈ। ਵਧੇਰੇ ਕਹਿਣਾ ਪਹੁੰਚ ਤੋਂ ਘਨੇਰਾ ਹੀ ਪਰੇ ਹੈ।
ਨਾਨਕ ਸੱਚਾ ਬਾਦਸ਼ਾਹ ਹੋਰਨਾ ਦੀ ਸਲਾਹ ਲਏ ਬਗ਼ੈਰ ਫ਼ੈਸਲਾ ਕਰਦਾ ਹੈ।
ਹੇ ਭਰਾ! ਹੋਰਨਾਂ ਆਰਾਮਾਂ ਦੀ ਪ੍ਰਸੰਨਤਾ ਹਾਨੀ ਕਾਰਕ ਹੈ।
ਇਸ ਤਰ੍ਹਾਂ ਸਉਣ ਦੁਆਰਾ ਜਿਸਮ ਕੁਚਲਿਆ ਜਾਂਦਾ ਹੈਂ ਅਤੇ ਕੁਕਰਮ ਆਤਮਾ ਤੇ ਸਵਾਰ ਹੁੰਦੇ ਹਨ। ਠਹਿਰਾਉ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.