ਗੁਰ ਸਬਦੁ ਮਾਰਣੁ ਮਨ ਮਾਹਿ ਸਮਾਹਿ ॥
ਤੇਰੇ ਗੁਣ ਅਨੇਕ ਕੀਮਤਿ ਨਹ ਪਾਹਿ ॥੧॥
ਤੇਰੀ ਅਕਥ ਕਥਾ ਗੁਰ ਸਬਦਿ ਵਖਾਣੀ ॥੧॥ ਰਹਾਉ ॥
ਜਹ ਸਤਿਗੁਰੁ ਤਹਾ ਹਉਮੈ ਸਬਦਿ ਜਲਾਈ ॥੨॥
ਗਉੜੀਗੁਆਰੇਰੀਮਹਲਾ੩॥
ਤੂੰਅਕਥੁਕਿਉਕਥਿਆਜਾਹਿ॥
ਗੁਰਸਬਦੁਮਾਰਣੁਮਨਮਾਹਿਸਮਾਹਿ॥
ਤੇਰੇਗੁਣਅਨੇਕਕੀਮਤਿਨਹਪਾਹਿ॥੧॥
ਜਿਸਕੀਬਾਣੀਤਿਸੁਮਾਹਿਸਮਾਣੀ॥
ਤੇਰੀਅਕਥਕਥਾਗੁਰਸਬਦਿਵਖਾਣੀ॥੧॥ਰਹਾਉ॥
ਜਹਸਤਿਗੁਰੁਤਹਸਤਸੰਗਤਿਬਣਾਈ॥
ਜਹਸਤਿਗੁਰੁਸਹਜੇਹਰਿਗੁਣਗਾਈ॥
ਜਹਸਤਿਗੁਰੁਤਹਾਹਉਮੈਸਬਦਿਜਲਾਈ॥੨॥
ਗੁਰਮੁਖਿਸੇਵਾਮਹਲੀਥਾਉਪਾਏ॥
ਗੁਰਮੁਖਿਅੰਤਰਿਹਰਿਨਾਮੁਵਸਾਏ॥
ਗੁਰਮੁਖਿਭਗਤਿਹਰਿਨਾਮਿਸਮਾਏ॥੩॥
ਆਪੇਦਾਤਿਕਰੇਦਾਤਾਰੁ॥
ਪੂਰੇਸਤਿਗੁਰਸਿਉਲਗੈਪਿਆਰੁ॥
ਨਾਨਕਨਾਮਿਰਤੇਤਿਨਕਉਜੈਕਾਰੁ॥੪॥੮॥੨੮॥
gaurī guārērī mahalā 3 .
tūn akath kiu kathiā jāh .
gur sabad māran man māh samāh .
tērē gun anēk kīmat nah pāh .1.
jis kī bānī tis māh samānī .
tērī akath kathā gur sabad vakhānī .1. rahāu .
jah satigur tah satasangat banāī .
jah satigur sahajē har gun gāī .
jah satigur tahā haumai sabad jalāī .2.
guramukh sēvā mahalī thāu pāē .
guramukh antar har nām vasāē .
guramukh bhagat har nām samāē .3.
āpē dāt karē dātār .
pūrē satigur siu lagai piār .
nānak nām ratē tin kau jaikār .4.8.28.
Gauri Guareri. 3rd Guru.
Thou art ineffable. How can Thou be described?
They, who by Guru's instruction, subdue their mind, are absorbed in thee, O Lord.
Numberless are Thine virtues, and their worth cannot be appraised.
Gurbani is merged in Him, to whom it belongs.
Thine exposition is unutterable. By Guru's instruction it is described. Pause.
Wherever is the True Guru, their is the congregation of Saints.
Wherever is the True Guru, the praises of God, are, automatically sung there.
Wherever is the True Guru, there, through the Name, mortals ego is burnt.
By performing Lord's service, through the Guru, one obtains a seat in His mansion.
By means of the Guru, the Name of the Lord is enshrined in the mind.
Through meditation, the holy man gets absorbed in God's Name.
Himself the Giver gives gifts,
and the man contracts love with the perfect satguru.
Nanak pays homage to those, who are imbued with the Master's Name.
Gauree Gwaarayree, Third Mehl:
You are Indescribable; how can I describe You?
Those who subdue their minds, through the Word of the Guru's Shabad, are absorbed in You.
Your Glorious Virtues are countless; their value cannot be estimated. ||1||
The Word of His Bani belongs to Him; in Him, it is diffused.
Your Speech cannot be spoken; through the Word of the Guru's Shabad, it is chanted. ||1||Pause||
Where the True Guru is there is the Sat Sangat, the True Congregation.
Where the True Guru is there, the Glorious Praises of the Lord are intuitively sung.
Where the True Guru is there egotism is burnt away, through the Word of the Shabad. ||2||
The Gurmukhs serve Him; they obtain a place in the Mansion of His Presence.
The Gurmukhs enshrine the Naam within the mind.
The Gurmukhs worship the Lord, and are absorbed in the Naam. ||3||
The Giver Himself gives His Gifts,
as we enshrine love for the True Guru.
Nanak celebrates those who are attuned to the Naam, the Name of the Lord. ||4||8||28||
ਗਉੜੀ ਗੁਆਰੇਰੀ ਮਹਲਾ ੩ ॥
(ਹੇ ਪ੍ਰਭੂ !) ਤੂੰ ਕਥਨ ਤੋਂ ਰਹਿਤ ਹੈਂ, ਕਿਸ ਤਰ੍ਹਾਂ ਕਥਿਆ ਜਾ ਸਕਦਾ ਹੈ? (ਭਾਵ ਨਹੀਂ ਕਥਿਆ ਜਾ ਸਕਦਾ)।
ਗੁਰੂ ਦਾ ਸ਼ਬਦ (ਮਨ ਦੀ ਮੈਲ ਕਟਣ ਵਾਲੇ ਮਸਕਲੇ ਦੀ ਨਿਆਈਂ ਅਜਿਹਾ) ਮਿਸਾਲਾ ਹੈ,
(ਜਿਸ ਦੀ ਵਰਤੋਂ ਨਾਲ ਮਨ ਨਿਰਮਲ ਹੋ ਜਾਂਦਾ ਹੈ ਫਿਰ) ਮਨ ਵਿੱਚ ਸਮਾਅ ਜਾਂਦਾ ਹੈ। ਤੇਰੇ ਗੁਣ ਅਨੇਕਾਂ ਹੀ ਹਨ (ਅਸੀਂ ਉਨ੍ਹਾਂ ਮੂਲਕ ਗੁਣਾਂ ਦੀ) ਕੀਮਤ ਨਹੀਂ ਪਾ ਸਕਦੇ।੧।
ਇਹ ਗੁਰਮਤਿ ਦਾ ਸਿਧਾਂਤ ਹੈ ਕਿ) ਜਿਸ (ਪ੍ਰਭੂ) ਦੀ ਬਾਣੀ ਹੈ, ਉਸੇ ਵਿੱਚ ਹੀ ਸਮਾਈ ਹੋਈ ਹੈ
(ਸੋ, ਹੇ ਪ੍ਰਭੂ !) ਤੇਰੀ ਅਕਥ ਕਥਾ ਗੁਰੂ ਦੇ ਸ਼ਬਦ ਰਾਹੀਂ ਹੀ ਬਿਆਨ ਕੀਤੀ ਜਾ ਸਕਦੀ ਹੈ (ਹੋਰ ਕੋਈ ਤਰੀਕਾ ਨਹੀਂ ਹੈ)।੧।ਰਹਾਉ।
ਜਿਸ ਥਾਂ ਤੇ ਸਤਿਗੁਰੂ (ਜੀ ਦਾ ਨਿਵਾਸ ਹੈ) ਉਥੇ ਹੀ (ਆਪ ਜੀ ਨੇ) ਸਤਿ ਸੰਗਤ ਬਣਾਈ ਹੈ।
ਜਿਥੇ ਸਤਿਗੁਰੂ (ਜੀ ਹਨ ਉਥੇ) ਸਹਜੇ ਹੀ ਹਰੀ ਦੇ ਗੁਣ ਗਾਏ ਜਾਂਦੇ ਹਨ।
ਜਿਥੇ ਸਤਿਗੁਰੂ (ਜੀ ਹਨ) ਉਥੇ ਸ਼ਬਦ ਦੁਆਰਾ (ਸ਼ਰਣ ਪਏ ਜੀਵ ਦੀ) ਹਉਮੈ ਸਾੜ ਦਿੱਤੀ ਹੈ।੨।
ਗੁਰਮੁਖ (ਗੁਰੂ ਦੀ) ਸੇਵਾ ਕਰਕੇ (ਰਬੀ) ਮਹਲ ਵਿੱਚ ਥਾਂ ਪ੍ਰਾਪਤ ਕਰਦਾ ਹੈ।
ਗੁਰਮੁਖ (ਆਪਣੇ) ਅੰਦਰ ਹਰੀ ਦਾ ਨਾਮ ਵਸਾਉਂਦਾ ਹੈ।
ਗੁਰਮੁਖ (ਦੀ ਇਹ) ਭਗਤੀ ਹੈ (ਕਿ ਉਹ) ਹਰੀ ਦੇ ਨਾਮ ਵਿੱਚ ਸਮਾਉਂਦਾ ਹੈ।੩।
(ਹੇ ਭਾਈ ! ਉਹ) ਦਾਤਾ ਆਪ ਹੀ (ਆਪਣੀ) ਦਾਤ ਕਰੇ (ਤਾਂ) ਪੂਰੇ ਸਤਿਗੁਰੂ ਨਾਲ ਪਿਆਰ ਲਗਦਾ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਜਿਹੜੇ ਪੁਰਸ਼)
ਨਾਮ ਵਿੱਚ ਰਤੇ ਹੋਏ ਹਨ, ਉਨ੍ਹਾਂ ਨੂੰ (ਮੇਰੀ ਸਦਾ) ਨਮਸਕਾਰ ਹੈ।੪।੮।੨੮।
ਹੇ ਪ੍ਰਭੂ! ਤੂੰ ਕਥਨ ਤੋਂ ਪਰੇ ਹੈਂ, ਤੇਰਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ।
ਜਿਸ ਮਨੁੱਖ ਦੇ ਪਾਸ ਗੁਰੂ ਦਾ ਸ਼ਬਦ-ਰੂਪ ਮਸਾਲਾ ਹੈ (ਉਸ ਨੇ ਆਪਣੇ ਮਨ ਨੂੰ ਮਾਰ ਲਿਆ ਹੈ, ਉਸ ਦੇ) ਮਨ ਵਿਚ ਤੂੰ ਆ ਵੱਸਦਾ ਹੈਂ।
ਹੇ ਪ੍ਰਭੂ! ਤੇਰੇ ਅਨੇਕਾਂ ਹੀ ਗੁਣ ਹਨ, ਜੀਵ ਤੇਰੇ ਗੁਣਾਂ ਦਾ ਮੁੱਲ ਨਹੀਂ ਪਾ ਸਕਦੇ ॥੧॥
ਇਹ ਸਿਫ਼ਤ-ਸਾਲਾਹ ਜਿਸ (ਪਰਮਾਤਮਾ) ਦੀ ਹੈ ਉਸ (ਪਰਮਾਤਮਾ) ਵਿਚ (ਹੀ) ਲੀਨ ਰਹਿੰਦੀ ਹੈ (ਭਾਵ, ਜਿਵੇਂ ਪਰਮਾਤਮਾ ਬੇਅੰਤ ਹੈ ਤਿਵੇਂ ਸਿਫ਼ਤ-ਸਾਲਾਹ ਭੀ ਬੇਅੰਤ ਹੈ ਤਿਵੇਂ ਪਰਮਾਤਮਾ ਦੇ ਗੁਣ ਭੀ ਬੇਅੰਤ ਹਨ)।
ਹੇ ਪ੍ਰਭੂ! ਤੇਰੇ ਗੁਣਾਂ ਦੀ ਕਹਾਣੀ ਬਿਆਨ ਨਹੀਂ ਕੀਤੀ ਜਾ ਸਕਦੀ। ਗੁਰੂ ਦੇ ਸ਼ਬਦ ਨੇ ਇਹੀ ਗੱਲ ਦੱਸੀ ਹੈ ॥੧॥ ਰਹਾਉ ॥
ਜਿਸ ਹਿਰਦੇ ਵਿਚ ਸਤਿਗੁਰੂ ਵੱਸਦਾ ਹੈ ਉਥੇ ਸਤਸੰਗਤਿ ਬਣ ਜਾਂਦੀ ਹੈ,
(ਕਿਉਂਕਿ) ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਵੱਸਦਾ ਹੈ ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਹਰੀ ਦੇ ਗੁਣ ਗਾਂਦਾ ਹੈ।
ਜਿਸ ਹਿਰਦੇ ਵਿਚ ਗੁਰੂ ਵੱਸਦਾ ਹੈ, ਉਸ ਵਿਚੋਂ ਗੁਰੂ ਦੇ ਸ਼ਬਦ ਨੇ ਹਉਮੈ ਸਾੜ ਦਿੱਤੀ ਹੈ ॥੨॥
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦੀ ਸੇਵਾ-ਭਗਤੀ ਕਰ ਕੇ ਪਰਮਾਤਮਾ ਦੀ ਹਜ਼ੂਰੀ ਵਿਚ ਥਾਂ ਪ੍ਰਾਪਤ ਕਰ ਲੈਂਦਾ ਹੈ।
ਗੁਰੂ ਦੇ ਸਨਮੁਖ ਰਹਿ ਕੇ ਮਨੁੱਖ ਆਪਣੇ ਅੰਦਰ ਪਰਮਾਤਮਾ ਦਾ ਨਾਮ ਵਸਾ ਲੈਂਦਾ ਹੈ।
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪ੍ਰਭੂ-ਭਗਤੀ ਦੀ ਬਰਕਤਿ ਨਾਲ ਪ੍ਰਭੂ ਦੇ ਨਾਮ ਵਿਚ (ਸਦਾ) ਲੀਨ ਰਹਿੰਦਾ ਹੈ ॥੩॥
ਦਾਤਾਂ ਦੇਣ ਦੇ ਸਮਰੱਥ ਪਰਮਾਤਮਾ ਆਪ ਹੀ (ਜਿਸ ਮਨੁੱਖ ਨੂੰ ਸਿਫ਼ਤ-ਸਾਲਾਹ ਦੀ) ਦਾਤ ਦੇਂਦਾ ਹੈ,
ਉਸ ਦਾ ਪਿਆਰ ਪੂਰੇ ਗੁਰੂ ਨਾਲ ਬਣ ਜਾਂਦਾ ਹੈ।
ਹੇ ਨਾਨਕ! ਜੇਹੜੇ ਮਨੁੱਖ ਪਰਮਾਤਮਾ ਦੇ ਨਾਮ (-ਰੰਗ) ਵਿਚ ਰੰਗੇ ਰਹਿੰਦੇ ਹਨ, ਉਹਨਾਂ ਨੂੰ (ਲੋਕ ਪਰਲੋਕ ਵਿਚ) ਵਡਿਆਈ ਮਿਲਦੀ ਹੈ ॥੪॥੮॥੨੮॥
ਗਊੜੀ ਗੁਆਰੇਰੀ, ਪਾਤiਾਹੀ ਤੀਜੀ।
ਤੂੰ ਨਾਂ-ਬਿਆਨ ਹੋ ਸਕਣ ਵਾਲਾ ਹੈਂ। ਤੈਨੂੰ ਕਿਸ ਤਰ੍ਹਾਂ ਬਿਆਨ ਕੀਤਾ ਜਾ ਸਕਦਾ ਹੈ?
ਜੋ ਗੁਰਾਂ ਦੇ ਉਪਦੇਸ਼ ਦੁਆਰਾ ਆਪਣੇ ਮਨੂਏ ਨੂੰ ਕਾਬੂ ਕਰਦੇ ਹਨ, ਉਹ ਤੇਰੇ ਵਿੱਚ ਲੀਨ ਹੋ ਜਾਂਦੇ ਹਨ, ਹੇ ਸਾਈਂ!
ਅਣਗਿਣਤ ਹਨ, ਤੇਰੀਆਂ ਨੇਕੀਆਂ ਤੇ ਉਨ੍ਹਾਂ ਦਾ ਮੁੱਲ ਪਾਇਆ ਨਹੀਂ ਜਾ ਸਕਦਾ।
ਗੁਰਬਾਣੀ ਉਸ ਅੰਦਰ ਲੀਨ ਹੋਈ ਹੋਈ ਹੈ, ਜਿਸ ਦੀ ਇਹ ਮਲਕੀਅਤ ਹੈ।
ਤੇਰੀ ਵਿਆਖਿਆ ਨਾਂ ਵਰਨਣ ਹੋਣ ਵਾਲੀ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਇਹ ਬਿਆਨ ਕੀਤੀ ਜਾਂਦੀ ਹੈ। ਠਹਿਰਾਉ।
ਜਿਥੇ ਸਚੇ ਗੁਰੂ ਜੀ ਹੁੰਦੇ ਹਨ, ਉਥੇ ਹੀ ਸਾਧੂ ਜਨਾ ਦੀ ਸਭਾ ਹੁੰਦੀ ਹੈ।
ਜਿਸ ਜਗ੍ਹਾ ਤੇ ਸੱਚੇ ਗੁਰਦੇਵ ਬਿਰਾਜਦੇ ਹਨ, ਉਥੇ ਸੁਤੇ ਸਿੱਧ ਹੀ, ਵਾਹਿਗੁਰੂ ਦਾ ਜਸ ਗਾਇਨ ਹੁੰਦਾ ਹੈ।
ਜਿਥੇ ਸੱਚੇ ਗੁਰੂ ਮਹਾਰਰਾਜ ਹੁੰਦੇ ਹਨ ਉਥੇ ਨਾਮ ਦੇ ਰਾਹੀਂ ਪ੍ਰਾਣੀਆਂ ਦੀ ਹੰਗਤਾ ਸੜ ਜਾਂਦੀ ਹੈ।
ਗੁਰਾਂ ਦੇ ਜ਼ਰੀਏ ਸਾਹਿਬ ਦੀ ਖਿਦਮਤ ਕਮਾਉਣ ਦੁਆਰਾ ਇਨਸਾਨ ਉਸ ਦੇ ਮੰਦਰ ਅੰਦਰ ਜਗ੍ਹਾ ਪਾ ਲੈਂਦਾ ਹੈ।
ਗੁਰਾਂ ਦੇ ਜ਼ਰੀਏ, ਪ੍ਰਭੂ ਦਾ ਨਾਮ ਹਿਰਦੇ ਅੰਦਰ ਟਿਕਾਇਆ ਜਾਂਦਾ ਹੈ।
ਸਿਮਰਨ ਦੇ ਰਾਹੀਂ ਨੇਕ ਪੁਰਸ਼ ਵਾਹਿਗੁਰੂ ਦੇ ਨਾਮ ਵਿੱਚ ਲੀਨ ਹੋ ਜਾਂਦਾ ਹੈ।
ਆਪ ਹੀ ਬਖਸ਼ਸ਼ ਕਰਨਹਾਰ ਬਖਸੀਸ਼ ਬਖਸ਼ਦਾ ਹੈ,
ਤੇ ਬੰਦੇ ਦੀ ਪੂਰਨ ਸਤਿਗੁਰਾਂ ਨਾਲ ਪ੍ਰੀਤ ਪੈ ਜਾਂਦੀ ਹੈ।
ਨਾਨਕ ਉਨ੍ਹਾਂ ਨੂੰ ਪ੍ਰਣਾਮ ਕਰਦਾ ਹੈ ਜਿਹੜੇ ਮਾਲਕ ਦੇ ਨਾਮ ਨਾਲ ਰੰਗੇ ਹੋਏ ਹਨ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.