ਤਰੁ ਭਉਜਲੁ ਅਕਥ ਕਥਾ ਸੁਨਿ ਹਰਿ ਕੀ ॥੧॥
ਹਰਿ ਰਸੁ ਰਸਨਾ ਰਾਮ ਗੁਨ ਗਾਇ ॥੧॥ ਰਹਾਉ ॥
ਗਉੜੀਗੁਆਰੇਰੀਮਹਲਾ੪॥
ਨਿਰਗੁਣਕਥਾਕਥਾਹੈਹਰਿਕੀ॥
ਭਜੁਮਿਲਿਸਾਧੂਸੰਗਤਿਜਨਕੀ॥
ਤਰੁਭਉਜਲੁਅਕਥਕਥਾਸੁਨਿਹਰਿਕੀ॥੧॥
ਗੋਬਿੰਦਸਤਸੰਗਤਿਮੇਲਾਇ॥
ਹਰਿਰਸੁਰਸਨਾਰਾਮਗੁਨਗਾਇ॥੧॥ਰਹਾਉ॥
ਜੋਜਨਧਿਆਵਹਿਹਰਿਹਰਿਨਾਮਾ॥
ਤਿਨਦਾਸਨਿਦਾਸਕਰਹੁਹਮਰਾਮਾ॥
ਜਨਕੀਸੇਵਾਊਤਮਕਾਮਾ॥੨॥
ਜੋਹਰਿਕੀਹਰਿਕਥਾਸੁਣਾਵੈ॥
ਸੋਜਨੁਹਮਰੈਮਨਿਚਿਤਿਭਾਵੈ॥
ਜਨਪਗਰੇਣੁਵਡਭਾਗੀਪਾਵੈ॥੩॥
ਸੰਤਜਨਾਸਿਉਪ੍ਰੀਤਿਬਨਿਆਈ॥ਜਿਨਕਉਲਿਖਤੁਲਿਖਿਆਧੁਰਿਪਾਈ॥
ਤੇਜਨਨਾਨਕਨਾਮਿਸਮਾਈ॥੪॥੨॥੪੦॥
gaurī guārērī mahalā 4 .
niragun kathā kathā hai har kī .
bhaj mil sādhū sangat jan kī .
tar bhaujal akath kathā sun har kī .1.
gōbind satasangat mēlāi .
har ras rasanā rām gun gāi .1. rahāu .
jō jan dhiāvah har har nāmā .
tin dāsan dās karah ham rāmā .
jan kī sēvā ūtam kāmā .2.
jō har kī har kathā sunāvai .
sō jan hamarai man chit bhāvai .
jan pag rēn vadabhāgī pāvai .3.
sant janā siu prīt ban āī . jin kau likhat likhiā dhur pāī .
tē jan nānak nām samāī .4.2.40.
Gauri Guareri, 4th Guru.
Of all the discourses, God's discourse is unutterable,
Ponder over God, by meeting the society of His saints and slaves.
Sail across the terrible ocean by hearing the ineffable exposition of god.
O Master of the Universe, unite me with the Saints congregation.
Immersed in God's love, with my tongue I sing the praises of the all-pervading Lord. Pause.
O Master, make me the slave of the slaves of those persons,
who meditate on the Name of Lord god.
Thy serf's service is a commendable engagement.
He who reads out to me the divine discourse of God,
He is heartily pleasing to me.
The very fortunate ones obtain the dust of the feet of Lord's slaves.
They cherish affection for the saintly persons, who are blessed with the such pre-ordained writ.
Such mortals, O Nanak merge in to the Lord's Name.
Gauree Gwaarayree, Fourth Mehl:
The Speech of the Lord is the most sublime speech, free of any attributes.
Vibrate on it, meditate on it, and join the Saadh Sangat, the Company of the Holy.
Cross over the terrifying worldocean, listening to the Unspoken Speech of the Lord. ||1||
O Lord of the Universe, unite me with the Sat Sangat, the True Congregation.
My tongue savors the sublime essence of the Lord, singing the Lord's Glorious Praises. ||1||Pause||
Those humble beings who meditate on the Name of the Lord, Har, Har
please make me the slave of their slaves, Lord.
Serving Your slaves is the ultimate good deed. ||2||
One who chants the Speech of the Lord
that humble servant is pleasing to my conscious mind.
Those who are blessed with great good fortune obtain the dust of the feet of the humble. ||3||
Those who are blessed with such preordained destiny are in love with the humble Saints.
Those humble beings, O Nanak, are absorbed in the Naam, the Name of the Lord. ||4||2||40||
ਗਉੜੀ ਗੁਆਰੇਰੀ ਮਹਲਾ ੪ ॥
ਹਰੀ ਦੀ (ਜੋ) ਕਥਾ ਹੈ (ਉਹ) ਨਿਰਗਣੁ (ਸਰੂਪ) ਦੀ ਕਥਾ ਹੈ।
ਹੇ ਭਾਈ !) ਸਾਧੂ ਜਨਾਂ ਦੀ ਸੰਗਤ ਵਿੱਚ ਮਿਲ ਕੇ (ਉਸ ਨਿਰਗੁਣ ਹਰੀ ਦਾ) ਭਜਨ ਕਰ।
ਹਰੀ ਦੀ ਅਕਥ-ਕਥਾ ਸੁਣ ਕੇ ਸੰਸਾਰ ਸਾਗਰ ਤੋਂ ਤਰ ਜਾੳ।੧।
ਹੇ ਗੋਬਿੰਦ ! (ਮੈਨੂੰ ਆਪਣੀ) ਸਤ ਸੰਗਤ ਨਾਲ ਮਿਲਾ ਦੇਉ ਜੀ
(ਤਾਂ ਜੋ ਮੇਰੀ) ਰਸਨਾ ਰਾਮ ਦੇ ਗੁਣ ਗਾ ਕੇ ਹਰੀ ਰਸ (ਮਾਣੇ) ।੧।ਰਹਾਉ।
ਜਿਹੜੇ ਜਨ ਹਰੀ ਦਾ ਨਾਮ ਧਿਆਉਂਦੇ ਹਨ
ਹੇ ਰਾਮ ! ਮੈਨੂੰ ਉਨ੍ਹਾਂ ਦੇ ਦਾਸਾਂ ਦਾ ਦਾਸ ਕਰੋ ਜੀ।
(ਕਿਉਂਕਿ) ਉਨ੍ਹਾਂ ਦੀ ਸੇਵਾ ਕਰਨੀ (ਸਭ ਤੋਂ) ਉਤਮ ਕੰਮ ਹੈ।੨।
(ਹੇ ਭਾਈ !) ਜੋ (ਜਨ) ਮੈਨੂੰ ਹਰੀ ਦੀ ਕਥਾ ਸੁਣਾਉਂਦਾ ਹੈ
ਉਹ ਮੇਰੇ ਮਨ ਤੇ ਚਿਤ ਵਿੱਚ ਬਹੁਤ ਚੰਗਾ ਲਗਦਾ ਹੈ।
ਅਜਿਹੇ) ਜਨਾਂ ਦੇ ਚਰਨਾਂ ਦੀ ਧੂੜੀ (ਕੋਈ) ਵਡਭਾਗੀ (ਪੁਰਸ਼) ਹੀ ਪਾਉਂਦਾ ਹੈ।੩।
ਜਿਨ੍ਹਾਂ ਨੂੰ ਧੂਰ ਤੋਂ (ਪਰਮੇਸ਼ਰ ਨੇ ਮੱਥੇ ਤੇ) ਲਿਖਤ ਲਿਖ ਕੇ ਪਾਈ ਹੈ, (ਉਨ੍ਹਾਂ ਜਗਿਆਸੂਆਂ ਦੀ) ਸੰਤ ਜਨਾਂ ਨਾਲ ਪ੍ਰੀਤ ਬਣੀ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਓਹ (ਹਰੀ) ਜਨ (ਨਿਰੋਲ) ਨਾਮ ਵਿੱਚ ਲੀਨ ਰਹਿੰਦੇ ਹਨ।੪।੨।੪੦।
ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਤਿੰਨਾਂ ਗੁਣਾਂ ਤੋਂ ਉਤਾਂਹ ਹਨ (ਦੁਨੀਆ ਦੇ ਲੋਕਾਂ ਦੀਆਂ ਸਿਫ਼ਤਾਂ ਦੀਆਂ ਕਹਾਣੀਆਂ ਨਾਲੋਂ ਬਹੁਤ ਉੱਚੇ ਟਿਕਾਣੇ ਦੀਆਂ ਹਨ)।
(ਹੇ ਭਾਈ!) ਸਾਧੂ ਜਨਾਂ ਦੀ ਸੰਗਤਿ ਵਿਚ ਮਿਲ ਕੇ (ਉਸ ਪਰਮਾਤਮਾ ਦਾ) ਭਜਨ ਕਰਿਆ ਕਰ।
ਉਸ ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣਿਆ ਕਰ, ਜਿਸ ਦੇ ਗੁਣ ਦੱਸੇ ਨਹੀਂ ਜਾ ਸਕਦੇ (ਤੇ, ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਸੰਸਾਰ-ਸਮੁੰਦਰ ਤੋਂ ਪਾਰ ਲੰਘ ॥੧॥
ਹੇ ਗੋਬਿੰਦ! (ਮੈਨੂੰ) ਸਾਧ ਸੰਗਤਿ ਦਾ ਮਿਲਾਪ ਬਖ਼ਸ਼,
(ਤਾਂ ਜੁ ਮੇਰੀ) ਜੀਭ ਹਰਿ-ਨਾਮ ਦਾ ਸੁਆਦ (ਲੈ ਕੇ) ਹਰਿ-ਗੁਣ ਗਾਂਦੀ ਰਹੇ ॥੧॥ ਰਹਾਉ ॥
ਹੇ ਹਰੀ! ਹੇ ਰਾਮ! ਜੇਹੜੇ ਮਨੁੱਖ ਤੇਰਾ ਨਾਮ ਸਿਮਰਦੇ ਹਨ,
ਮੈਨੂੰ ਉਹਨਾਂ ਦੇ ਦਾਸਾਂ ਦਾ ਦਾਸ ਬਣਾ।
(ਤੇਰੇ) ਦਾਸਾਂ ਦੀ ਸੇਵਾ (ਮਨੁੱਖਾ ਜੀਵਨ ਵਿਚ ਸਭ ਤੋਂ) ਸ੍ਰੇਸ਼ਟ ਕੰਮ ਹੈ ॥੨॥
(ਹੇ ਭਾਈ!) ਜੇਹੜਾ ਮਨੁੱਖ (ਮੈਨੂੰ) ਪਰਮਾਤਮਾ (ਦੀ ਸਿਫ਼ਤ-ਸਾਲਾਹ) ਦੀਆਂ ਗੱਲਾਂ ਸੁਣਾਂਦਾ ਹੈ,
ਉਹ (ਮੈਨੂੰ) ਮੇਰੇ ਮਨ ਵਿਚ ਮੇਰੇ ਚਿੱਤ ਵਿਚ ਪਿਆਰਾ ਲੱਗਦਾ ਹੈ।
(ਪਰਮਾਤਮਾ ਦੇ) ਭਗਤ ਦੇ ਪੈਰਾਂ ਦੀ ਖ਼ਾਕ ਕੋਈ ਵੱਡੇ ਭਾਗਾਂ ਵਾਲਾ ਮਨੁੱਖ (ਹੀ) ਹਾਸਲ ਕਰਦਾ ਹੈ ॥੩॥
ਹੇ ਨਾਨਕ! (ਪ੍ਰਭੂ ਦੇ) ਸੰਤ ਜਨਾਂ ਨਾਲ (ਉਹਨਾਂ ਮਨੁੱਖਾਂ ਦੀ) ਪ੍ਰੀਤਿ ਨਿਭਦੀ ਹੈ, ਜਿਨ੍ਹਾਂ ਦੇ ਮੱਥੇ ਉਤੇ ਪਰਮਾਤਮਾ ਨੇ ਧੁਰੋਂ (ਆਪਣੀ ਦਰਗਾਹ ਤੋਂ ਆਪਣੀ ਬਖ਼ਸ਼ਸ਼ ਦਾ) ਲੇਖ ਲਿਖ ਦਿੱਤਾ ਹੋਵੇ।
ਉਹ ਮਨੁੱਖ ਪਰਮਾਤਮਾ ਦੇ ਨਾਮ ਵਿਚ (ਸਦਾ ਲਈ) ਲੀਨਤਾ ਹਾਸਲ ਕਰ ਲੈਂਦੇ ਹਨ ॥੪॥੨॥੪੦॥
ਗਉੜੀ ਗੁਆਰੇਰੀ, ਪਾਤਸ਼ਾਹੀ ਚੌਥੀ।
ਸਾਰੀਆਂ ਵਿਆਖਿਆ ਵਿਚੋਂ ਰਬ ਦੀ ਵਿਆਖਿਆ ਅਕੱਥ ਹੈ।
ਉਸ ਦੇ ਸੰਤਾਂ ਅਤੇ ਸੇਵਕਾਂ ਦੇ ਸਮੇਲਨ ਨਾਲ ਜੁੜ ਕੇ ਵਾਹਿਗੁਰੂ ਦਾ ਚਿੰਤਨ ਕਰ।
ਵਾਹਿਗੁਰੂ ਭਉਜਲ ਦੀ ਨਾਂ ਬਿਆਨ ਹੋਣ ਵਾਲੀ ਵਾਰਤਾ ਸ੍ਰਵਣ ਕਰ ਕੇ, ਤੂੰ ਭਿਆਨਕ ਸਮੁੰਦਰ ਤੋਂ ਪਾਰ ਹੋ ਜਾਂ।
ਹੈ ਆਲਮ ਦੇ ਮਾਲਕ! ਮੈਨੂੰ ਸਾਧ ਸਮੇਲਨ ਨਾਲ ਜੋੜ ਦੇ!
ਵਾਹਿਗੁਰੂ ਦੀ ਪ੍ਰੀਤ ਅੰਦਰ ਰਮ ਕੇ ਆਪਣੀ ਜੀਭ ਨਾਲ ਮੈਂ ਸਰਬ-ਵਿਆਪਕ ਸਾਈਂ ਦਾ ਜੱਸ ਅਲਾਪਦਾ ਹਾਂ। ਠਹਿਰਾਉ।
ਮੇਰੇ ਮਾਲਕ ਮੈਨੂੰ ਉਨ੍ਹਾਂ ਪੁਰਸ਼ਾਂ ਦੇ ਗੋਲਿਆਂ ਦਾ ਗੋਲਾ ਬਣਾ,
ਜਿਹੜੇ ਵਾਹਿਗੁਰੂ ਸੁਆਮੀ ਦੇ ਨਾਮ ਦਾ ਅਰਾਧਨ ਕਰਦੇ ਹਲ।
ਤੇਰੇ ਨਫਰ ਦੀ ਟਹਿਲ ਇਕ ਸ਼੍ਰੇਸ਼ਟ ਕਰਣੀ ਹੈ।
ਜਿਹੜਾ ਵਾਹਿਗੁਰੂ ਦੀ ਈਸ਼ਵਰੀ ਵਾਰਤਾ ਮੈਨੂ ਪੜ੍ਹ ਕੇ ਸੁਣਾਉਂਦਾ ਹੈ,
ਉਹ ਮਨੁਖ ਮੇਰੇ ਮਨ ਤੇ ਹਿਰਦੇ ਨੂੰ ਚੰਗਾ ਲਗਦਾ ਹੈ।
ਸਾਈਂ ਦੇ ਗੋਲਿਆਂ ਦੇ ਪੈਰਾ ਦੀ ਧੂੜ ਭਾਰੇ ਨਸੀਬਾਂ ਵਾਲੇ ਹੀ ਪ੍ਰਾਪਤ ਕਰਦੇ ਹਨ।
ਉਨ੍ਹਾਂ ਦੀ ਪਿਰਹੜੀ ਸਾਧੂ ਸਰੂਪ ਪੁਰਸ਼ਾ ਨਾਲਿ ਪੈ ਜਾਂਦੀ ਹੈ, ਜਿਨ੍ਹਾਂ ਨੂੰ ਧੁਰ ਦੀ ਲਿਖੀ ਹੋਈ ਐਸੀ ਲਿਖਤਾਕਾਰ ਪ੍ਰਾਪਤ ਹੋਈ ਹੈ।
ਐਸੇ ਪ੍ਰਾਣੀ ਹੈ ਨਾਨਕ! ਸਾਈਂ ਦੇ ਨਾਮ ਅੰਦਰ ਲੀਨ ਹੋ ਜਾਂਦੇ ਹਨ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.