ਹਮਰੈ ਮਨਿ ਚਿਤਿ ਹਰਿ ਆਸ ਨਿਤ ਕਿਉ ਦੇਖਾ ਹਰਿ ਦਰਸੁ ਤੁਮਾਰਾ ॥
ਜਿਨਿ ਪ੍ਰੀਤਿ ਲਾਈ ਸੋ ਜਾਣਤਾ ਹਮਰੈ ਮਨਿ ਚਿਤਿ ਹਰਿ ਬਹੁਤੁ ਪਿਆਰਾ ॥
ਹਉ ਕੁਰਬਾਨੀ ਗੁਰ ਆਪਣੇ ਜਿਨਿ ਵਿਛੁੜਿਆ ਮੇਲਿਆ ਮੇਰਾ ਸਿਰਜਨਹਾਰਾ ॥੧॥
ਮੇਰੇ ਰਾਮ ਹਮ ਪਾਪੀ ਸਰਣਿ ਪਰੇ ਹਰਿ ਦੁਆਰਿ ॥
ਮਤੁ ਨਿਰਗੁਣ ਹਮ ਮੇਲੈ ਕਬਹੂੰ ਅਪੁਨੀ ਕਿਰਪਾ ਧਾਰਿ ॥੧॥ ਰਹਾਉ ॥
ਹਮਰੇ ਅਵਗੁਣ ਬਹੁਤੁ ਬਹੁਤੁ ਹੈ ਬਹੁ ਬਾਰ ਬਾਰ ਹਰਿ ਗਣਤ ਨ ਆਵੈ ॥
ਤੂੰ ਗੁਣਵੰਤਾ ਹਰਿ ਹਰਿ ਦਇਆਲੁ ਹਰਿ ਆਪੇ ਬਖਸਿ ਲੈਹਿ ਹਰਿ ਭਾਵੈ ॥
ਹਮ ਅਪਰਾਧੀ ਰਾਖੇ ਗੁਰ ਸੰਗਤੀ ਉਪਦੇਸੁ ਦੀਓ ਹਰਿ ਨਾਮੁ ਛਡਾਵੈ ॥੨॥
ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ ਜਬ ਗੁਰੁ ਬੋਲਹ ਤਬ ਬਿਸਮੁ ਹੋਇ ਜਾਇ ॥
ਹਮ ਜੈਸੇ ਅਪਰਾਧੀ ਅਵਰੁ ਕੋਈ ਰਾਖੈ ਜੈਸੇ ਹਮ ਸਤਿਗੁਰਿ ਰਾਖਿ ਲੀਏ ਛਡਾਇ ॥
ਤੂੰ ਗੁਰੁ ਪਿਤਾ ਤੂੰਹੈ ਗੁਰੁ ਮਾਤਾ ਤੂੰ ਗੁਰੁ ਬੰਧਪੁ ਮੇਰਾ ਸਖਾ ਸਖਾਇ ॥੩॥
ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ਸਾ ਬਿਧਿ ਤੁਮ ਹਰਿ ਜਾਣਹੁ ਆਪੇ ॥
ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ ॥
ਧੰਨੁ ਧੰਨੁ ਗੁਰੂ ਨਾਨਕ ਜਨ ਕੇਰਾ ਜਿਤੁ ਮਿਲਿਐ ਚੂਕੇ ਸਭਿ ਸੋਗ ਸੰਤਾਪੇ ॥੪॥੫॥੧੧॥੪੯॥
ਗਉੜੀਬੈਰਾਗਣਿਮਹਲਾ੪॥
ਹਮਰੈਮਨਿਚਿਤਿਹਰਿਆਸਨਿਤਕਿਉਦੇਖਾਹਰਿਦਰਸੁਤੁਮਾਰਾ॥
ਜਿਨਿਪ੍ਰੀਤਿਲਾਈਸੋਜਾਣਤਾਹਮਰੈਮਨਿਚਿਤਿਹਰਿਬਹੁਤੁਪਿਆਰਾ॥
ਹਉਕੁਰਬਾਨੀਗੁਰਆਪਣੇਜਿਨਿਵਿਛੁੜਿਆਮੇਲਿਆਮੇਰਾਸਿਰਜਨਹਾਰਾ॥੧॥
ਮੇਰੇਰਾਮਹਮਪਾਪੀਸਰਣਿਪਰੇਹਰਿਦੁਆਰਿ॥
ਮਤੁਨਿਰਗੁਣਹਮਮੇਲੈਕਬਹੂੰਅਪੁਨੀਕਿਰਪਾਧਾਰਿ॥੧॥ਰਹਾਉ॥
ਹਮਰੇਅਵਗੁਣਬਹੁਤੁਬਹੁਤੁਹੈਬਹੁਬਾਰਬਾਰਹਰਿਗਣਤਨਆਵੈ॥
ਤੂੰਗੁਣਵੰਤਾਹਰਿਹਰਿਦਇਆਲੁਹਰਿਆਪੇਬਖਸਿਲੈਹਿਹਰਿਭਾਵੈ॥
ਹਮਅਪਰਾਧੀਰਾਖੇਗੁਰਸੰਗਤੀਉਪਦੇਸੁਦੀਓਹਰਿਨਾਮੁਛਡਾਵੈ॥੨॥
ਤੁਮਰੇਗੁਣਕਿਆਕਹਾਮੇਰੇਸਤਿਗੁਰਾਜਬਗੁਰੁਬੋਲਹਤਬਬਿਸਮੁਹੋਇਜਾਇ॥
ਹਮਜੈਸੇਅਪਰਾਧੀਅਵਰੁਕੋਈਰਾਖੈਜੈਸੇਹਮਸਤਿਗੁਰਿਰਾਖਿਲੀਏਛਡਾਇ॥
ਤੂੰਗੁਰੁਪਿਤਾਤੂੰਹੈਗੁਰੁਮਾਤਾਤੂੰਗੁਰੁਬੰਧਪੁਮੇਰਾਸਖਾਸਖਾਇ॥੩॥
ਜੋਹਮਰੀਬਿਧਿਹੋਤੀਮੇਰੇਸਤਿਗੁਰਾਸਾਬਿਧਿਤੁਮਹਰਿਜਾਣਹੁਆਪੇ॥
ਹਮਰੁਲਤੇਫਿਰਤੇਕੋਈਬਾਤਨਪੂਛਤਾਗੁਰਸਤਿਗੁਰਸੰਗਿਕੀਰੇਹਮਥਾਪੇ॥
ਧੰਨੁਧੰਨੁਗੁਰੂਨਾਨਕਜਨਕੇਰਾਜਿਤੁਮਿਲਿਐਚੂਕੇਸਭਿਸੋਗਸੰਤਾਪੇ॥੪॥੫॥੧੧॥੪੯॥
gaurī bairāgan mahalā 4 .
hamarai man chit har ās nit kiu dēkhā har daras tumārā .
jin prīt lāī sō jānatā hamarai man chit har bahut piārā .
hau kurabānī gur āpanē jin vishuriā mēliā mērā sirajanahārā .1.
mērē rām ham pāpī saran parē har duār .
mat niragun ham mēlai kabahūn apunī kirapā dhār .1. rahāu .
hamarē avagun bahut bahut hai bah bār bār har ganat n āvai .
tūn gunavantā har har daiāl har āpē bakhas laih har bhāvai .
ham aparādhī rākhē gur sangatī upadēs dīō har nām shadāvai .2.
tumarē gun kiā kahā mērē satigurā jab gur bōlah tab bisam hōi jāi .
ham jaisē aparādhī avar kōī rākhai jaisē ham satigur rākh līē shadāi .
tūn gur pitā tūnhai gur mātā tūn gur bandhap mērā sakhā sakhāi .3.
jō hamarī bidh hōtī mērē satigurā sā bidh tum har jānah āpē .
ham rulatē phiratē kōī bāt n pūshatā gur satigur sang kīrē ham thāpē .
dhann dhann gurū nānak jan kērā jit miliai chūkē sabh sōg santāpē .4.5.11.49.
Gauri Bairagan, 4th Guru.
The longing for God is ever within my mind and heart, O God how shall I behold Thine sight?
He, who bears love to the lord, understands this, To my mind and heart, God is very dear.
I am a sacrifice unto my Guru, who has united em with my Creator, from whom I was separated.
I am a sinner, O my Pervading lord, I have taken refuge and fallen at Thine gate, O god.
My intellect is utterly without merit. I am filthy. Sometime show Thine mercy unto me, too pause.
Great many are my misdeeds. Again and again, I have committed various sins, their count cannot be had, O God.
Thou O lord God, art accomplished and compassionate. O God when it pleases Thee Thou Thyself grantest pardon.
I am an offender saved by Guru's society. the Guru has instructed me that God's Name liberates the mortal.
what virtues of Thin can I recount O my True Guru? When the Guru speaks I am transported with wonder, then.
Can any one else save a sinner like me, as the True Guru, has saved and delivered me?
Thou, O Guru, art my father, Thou, O Guru art my mother and Thou O Guru, art my kinsman, comrade and succourer.
The condition that I was in, O my true Guru, that condition, Thou O God incarnate Guru, knowest thyself.
I was rolling about in dust and no one cared for me. Though the association of the great True Guru I, a worm, am installed on an exalted position.
Blessed! blessed is the Guru of serf Nanak by meeting whom all my troubles have come to an end.
Gauree Bairaagan, Fourth Mehl:
Within my conscious mind is the constant longing for the Lord. How can I behold the Blessed Vision of Your Darshan, Lord?
One who loves the Lord knows this; the Lord is very dear to my conscious mind.
I am a sacrifice to my Guru, who has reunited me with my Creator Lord; I was separated from Him for such a long time! ||1||
O my Lord, I am a sinner; I have come to Your Sanctuary, and fallen at Your Door, Lord.
My intellect is worthless; I am filthy and polluted. Please shower me with Your Mercy sometime. ||1||Pause||
My demerits are so many and numerous. I have sinned so many times, over and over again. O Lord, they cannot be counted.
You, Lord, are the Merciful Treasure of Virtue. When it pleases You, Lord, You forgive me.
I am a sinner, saved only by the Company of the Guru. He has bestowed the Teachings of the Lord's Name, which saves me. ||2||
What Glorious Virtues of Yours can I describe, O my True Guru? When the Guru speaks, I am transfixed with wonder.
Can anyone else save a sinner like me? The True Guru has protected and saved me.
O Guru, You are my father. O Guru, You are my mother. O Guru, You are my relative, companion and friend. ||3||
My condition, O my True Guru that condition, O Lord, is known only to You.
I was rolling around in the dirt, and no one cared for me at all. In the Company of the Guru, the True Guru, I, the worm, have been raised up and exalted.
Blessed, blessed is the Guru of servant Nanak; meeting Him, all my sorrows and troubles have come to an end. ||4||5||11||49||
ਗਉੜੀ ਬੈਰਾਗਣਿ ਮਹਲਾ ੪ ॥
ਹੇ ਹਰੀ ! ਸਾਡੇ ਮਨ ਤੇ ਚਿਤ ਵਿਚ ਨਿਤ ਹੀ (ਆਪ ਜੀ ਦੇ ਦਰਸ਼ਨਾਂ ਦੀ) ਇੱਛਾ ਰਹਿੰਦੀ ਹੈ, (ਪਰ) ਹੇ ਹਰੀ ! (ਮੈਂ) ਤੁਹਾਡਾ ਦਰਸ਼ਨ ਕਿਸ ਤਰ੍ਹਾਂ ਕਰਾਂ?
ਜਿਸ (ਗੁਰੂ) ਨੇ (ਮੈਨੂੰ ਆਪ ਜੀ ਦੀ) ਪ੍ਰੀਤਿ ਲਾਈ ਹੈ ਉਹ (ਚੰਗੀ ਤਰ੍ਹਾਂ) ਜਾਣਦਾ ਹੈ ਕਿ ਮੇਰੇ ਮਨ ਵਿੱਚ, ਚਿਤ ਵਿਚ, ਹਰੀ ਦਾ ਬਹੁਤ ਪਿਆਰ ਹੈ।
ਮੈਂ ਆਪਣੇ ਗੁਰੂ ਤੋਂ ਸਦਕੇ ਹਾਂ ਜਿਸ ਨੇ ਮੇਰਾ ਸਿਰਜਨਹਾਰ (ਜਿਸ ਤੋਂ ਮੈਂ) ਵਿਛੜਿਆ ਹੋਇਆ ਸਾਂ, (ਉਸ ਨਾਲ ਮੈਨੂੰ) ਮੇਲ ਦਿੱਤਾ ਹੈ।੧।
ਹੇ ਮੇਰੇ ਰਾਮ! ਅਸੀਂ ਪਾਪੀ ਹਾਂ, ਹੇ ਹਰੀ ! (ਅਸੀਂ ਤੇਰੇ) ਦੁਆਰੇ ਉਤੇ (ਤੇਰੀ) ਸ਼ਰਨ ਵਿੱਚ (ਆ) ਪਏ ਹਾਂ।
ਮਤਾਂ ਅਸਾਂ ਨਿਰਗੁਣਿਆਰਿਆਂ ਤੇ ਕਿਰਪਾ ਕਰਕੇ (ਹਰੀ ਸਾਨੂੰ ਆਪਣੇ ਨਾਲ) ਮੇਲ ਲਏ।੧।ਰਹਾਉ।
ਹੇ ਹਰੀ ! ਸਾਡੇ ਅਉਗਣ ਬਹੁਤ ਬਹੁਤ ਹਨ, (ਜੇ ਉਨ੍ਹਾਂ ਅਉਗਣਾਂ ਦੀ) ਬਹੁਤ ਵਾਰੀ ਭਾਵ ਮੁੜ ਮੁੜ ਕੇ (ਗਿਣਤੀ ਕਰਨ ਲਗੀਏ ਤਾਂ ਉਨ੍ਹਾਂ ਅਉਗਣਾਂ ਦੀ) ਗਿਣਤੀ ਨਹੀਂ ਹੋ ਸਕਦੀ।
ਹੇ ਹਰੀ! ਤੂੰ ਗੁਣਾਂ ਵਾਲਾ, ਹੇ ਹਰੀ ! (ਤੂੰ) ਦਿਆਲੂ ਹੈਂ, ਹੇ ਹਰੀ ! (ਜੋ ਤੈਨੂੰ) ਭਾਉਂਦਾ ਹੈ (ਉਸ ਨੂੰ ਤੂੰ) ਆਪ ਹੀ ਬਖ਼ਸ਼ ਲੈਂਦਾ ਹੈਂ।
ਅਸੀਂ (ਵੱਡੇ) ਅਪਰਾਧੀ ਸਾਂ, (ਪਰ ਸਾਨੂੰ) ਗੁਰੂ ਦੀ ਸੰਗਤ ਵਿੱਚ ਰਖ ਕੇ (ਇਹ) ਉਪਦੇਸ਼ ਦਿੱਤਾ ਕਿ ਹਰੀ ਦਾ ਨਾਮ ਹੀ (ਪਾਪਾਂ ਦੇ ਬੰਧਨਾਂ ਤੋਂ) ਛਡਾਉਂਦਾ ਹੈ।੨।
ਹੇ ਮੇਰੇ ਸਤਿਗੁਰੂ ਜੀ ! ਤੇਰੇ ਕਿਹੜੇ ਕਿਹੜੇ ਗੁਣ ਆਖਾਂ ਜਦੋਂ (ਅਸੀਂ) ‘ਗੁਰੂ’ ‘ਗੁਰੂ’ ਬੋਲਦੇ ਹਾਂ ਤਾਂ (ਸਾਡਾ ਮਨ) ਵਿਸਮਾਦ (ਅਸਚਰਜ) ਹੋ ਜਾਂਦਾ ਹੈ,
ਸਾਡੇ ਵਰਗੇ ਅਪਰਾਧੀ ਕੋਈ ਹੋਰ ਰਖੇ (ਤਾਂ ਮੰਨੀਏ) ਜਿਵੇਂ ਕਿ (ਆਪ) ਸਤਿਗੁਰੂ ਨੇ ਸਾਨੂੰ (ਬੰਧਨਾਂ ਤੋਂ) ਛੁੜਾ ਕੇ ਰਖ ਲਿਆ।
ਹੇ ਸਤਿਗੁਰੂ !) ਤੂੰ ਗੁਰੂ ਰੂਪ ਪਿਤਾ ਹੈਂ, ਤੂੰ ਹੀ ਗੁਰੂ ਰੂਪ ਮਾਤਾ ਹੈਂ, ਤੂੰ ਹੀ ਬੰਧਪ (ਸਾਕ) ਰੂਪ ਗੁਰੂ ਹੈਂ (ਅਤੇ ਤੂੰ ਹੀ ਮੇਰਾ ਸੰਗੀ ਸਾਥੀ ਹੈਂ।੩।
ਹੇ ਮੇਰੇ ਸਤਿਗੁਰੂ ਜੀ ! ਜੋ ਸਾਡੀ ਹਾਲਤ ਹੁੰਦੀ ਸੀ, ਉਸ ਹਾਲਤ ਨੂੰ ਹਰੀ (ਰੂਪ-ਗੁਰੂ ਜੀ) ਆਪ ਜਾਣਦੇ ਹੋ।
ਅਸੀਂ ਰੁਲਦੇ, ਫਿਰਦੇ ਸਾਂ ਕੋਈ ਵਾਤ ਤੱਕ ਨਹੀਂ ਸੀ ਪੁਛਦਾ, (ਪਰ ਆਪ) ਗੁਰੂ ਜੀ ਦੀ ਸੰਗਤ ਕਰਕੇ (ਅਸੀਂ) ਕੀੜੇ (ਨੀਵੇਂ, ਉਚ ਪਦਵੀ ਤੇ) ਥਾਪੇ (ਬਿਠਾ) ਦਿੱਤੇ।
ਦਾਸ ਨਾਨਕ ਦਾ ਗੁਰੂ ਧੰਨ ਧੰਨ ਹੈ, ਜਿਸ (ਗੁਰੂ) ਦੇ ਮਿਲਣ ਨਾਲ ਸਾਰੇ ਦੁਖ ਕਲੇਸ਼ ਮੁਕ ਗਏ ਹਨ।੪।੫।੧੧।੪੯।
ਹੇ ਹਰੀ! ਮੇਰੇ ਮਨ ਵਿਚ ਚਿੱਤ ਵਿਚ ਸਦਾ ਇਹ ਆਸ ਰਹਿੰਦੀ ਹੈ ਕਿ ਮੈਂ ਕਿਸੇ ਤਰ੍ਹਾਂ ਤੇਰਾ ਦਰਸਨ ਕਰ ਸਕਾਂ।
(ਹੇ ਭਾਈ!) ਜਿਸ ਹਰੀ ਨੇ ਮੇਰੇ ਅੰਦਰ ਆਪਣਾ ਪਿਆਰ ਪੈਦਾ ਕੀਤਾ ਹੈ ਉਹੀ ਜਾਣਦਾ ਹੈ, ਮੈਨੂੰ ਆਪਣੇ ਮਨ ਵਿਚ ਚਿੱਤ ਵਿਚ ਹਰੀ ਬਹੁਤ ਪਿਆਰਾ ਲੱਗ ਰਿਹਾ ਹੈ।
ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ ਮੈਨੂੰ ਮੇਰਾ ਵਿੱਛੁੜਿਆ ਹੋਇਆ ਸਿਰਜਣਹਾਰ ਹਰੀ ਮਿਲਾ ਦਿੱਤਾ ਹੈ ॥੧॥
ਹੇ ਮੇਰੇ ਮਨ! ਮੈਂ ਪਾਪੀ ਤੇਰੀ ਸਰਨ ਆਇਆ ਹਾਂ, ਤੇਰੇ ਦਰ ਤੇ ਆ ਡਿੱਗਾ ਹਾਂ,
ਕਿ ਸ਼ਾਇਦ (ਇਸ ਤਰ੍ਹਾਂ) ਤੂੰ ਆਪਣੀ ਮਿਹਰ ਕਰ ਕੇ ਮੈਨੂੰ ਗੁਣ-ਹੀਨ ਨੂੰ ਆਪਣੇ ਚਰਨਾਂ ਵਿਚ ਜੋੜ ਲਏਂ ॥੧॥ ਰਹਾਉ ॥
ਹੇ ਹਰੀ! ਮੇਰੇ ਅੰਦਰ ਬੇਅੰਤ ਅਉਗਣ ਹਨ, ਗਿਣੇ ਨਹੀਂ ਜਾ ਸਕਦੇ, ਮੈਂ ਮੁੜ ਮੁੜ ਔਗਣ ਕਰਦਾ ਹਾਂ।
ਤੂੰ ਗੁਣਾਂ ਦਾ ਮਾਲਕ ਹੈਂ, ਦਇਆ ਦਾ ਘਰ ਹੈਂ ਜਦੋਂ ਤੇਰੀ ਰਜ਼ਾ ਹੁੰਦੀ ਹੈ ਤੂੰ ਆਪ ਹੀ ਬਖ਼ਸ਼ ਲੈਂਦਾ ਹੈਂ।
(ਹੇ ਭਾਈ!) ਸਾਡੇ ਵਰਗੇ ਪਾਪੀਆਂ ਨੂੰ ਹਰੀ ਗੁਰੂ ਦੀ ਸੰਗਤਿ ਵਿਚ ਰੱਖਦਾ ਹੈ, ਉਪਦੇਸ਼ ਦੇਂਦਾ ਹੈ, ਤੇ ਉਸ ਦਾ ਨਾਮ ਵਿਕਾਰਾਂ ਤੋਂ ਖ਼ਲਾਸੀ ਕਰਾ ਦੇਂਦਾ ਹੈ ॥੨॥
ਹੇ ਮੇਰੇ ਸਤਿਗੁਰੂ! ਮੈਂ ਤੇਰੇ ਗੁਣ ਕੀਹ ਕੀਹ ਦੱਸਾਂ? ਜਦੋਂ ਮੈਂ 'ਗੁਰੂ ਗੁਰੂ' ਜਪਦਾ ਹਾਂ, ਮੇਰੀ ਅਸਚਰਜ ਆਤਮਕ ਹਾਲਤ ਬਣ ਜਾਂਦੀ ਹੈ।
ਸਾਡੇ ਵਰਗੇ ਪਾਪੀਆਂ ਨੂੰ ਜਿਵੇਂ ਸਤਿਗੁਰੂ ਨੇ ਰੱਖ ਲਿਆ ਹੈ (ਵਿਕਾਰਾਂ ਦੇ ਪੰਜੇ ਤੋਂ) ਛੁਡਾ ਲਿਆ ਹੈ ਹੋਰ ਕੌਣ (ਇਸ ਤਰ੍ਹਾਂ) ਰੱਖ ਸਕਦਾ ਹੈ?
ਹੇ ਹਰੀ! ਤੂੰ ਹੀ ਮੇਰਾ ਗੁਰੂ ਹੈਂ, ਮੇਰਾ ਪਿਤਾ ਹੈਂ, ਮੇਰਾ ਰਿਸ਼ਤੇਦਾਰ ਹੈਂ, ਮੇਰਾ ਮਿੱਤਰ ਹੈਂ ॥੩॥
ਹੇ ਮੇਰੇ ਸਤਿਗੁਰੂ! ਹੇ ਮੇਰੇ ਹਰੀ! ਜੇਹੜੀ ਮੇਰੀ ਹਾਲਤ ਹੁੰਦੀ ਸੀ ਉਹ ਹਾਲਤ ਤੂੰ ਆਪ ਹੀ ਜਾਣਦਾ ਹੈਂ।
ਮੈਂ ਰੁਲਦਾ ਫਿਰਦਾ ਸਾਂ ਕੋਈ ਮੇਰੀ ਵਾਤ ਨਹੀਂ ਸੀ ਪੁੱਛਦਾ ਤੂੰ ਮੈਨੂੰ ਕੀੜੇ ਨੂੰ ਗੁਰੂ ਸਤਿਗੁਰੂ ਦੇ ਚਰਨਾਂ ਵਿਚ ਲਿਆ ਕੇ ਵਡਿਆਈ ਬਖ਼ਸ਼ੀ।
(ਹੇ ਭਾਈ!) ਦਾਸ ਨਾਨਕ ਦਾ ਗੁਰੂ ਧੰਨ ਹੈ ਧੰਨ ਹੈ ਜਿਸ (ਗੁਰੂ) ਨੂੰ ਮਿਲ ਕੇ ਮੇਰੇ ਸਾਰੇ ਸੋਗ ਮੁੱਕ ਗਏ ਮੇਰੇ ਸਾਰੇ ਕਲੇਸ਼ ਦੂਰ ਹੋ ਗਏ ॥੪॥੫॥੧੧॥੪੯॥
ਗਊੜੀ ਬੈਰਾਗਣਿ, ਪਾਤਸ਼ਾਹੀ ਚੋਥੀ।
ਮੇਰੇ ਹਿਰਦੇ ਤੇ ਦਿਲ ਅੰਦਰ ਸਦਾ ਹੀ ਵਾਹਿਗੁਰੂ ਦੀ ਚਾਹ ਹੈ, ਹੇ ਵਾਹਿਗੁਰੂ! ਮੈਂ ਕਿਸ ਤਰ੍ਹਾਂ ਤੇਰਾ ਦੀਦਾਰ ਵੇਖਾਂ?
ਜੋ ਪ੍ਰਭੂ ਨੂੰ ਪਿਆਰ ਕਰਦਾ ਹੈ ਉਹ ਇਸ ਨੂੰ ਸਮਝਦਾ ਹੈ। ਮੇਰੇ ਹਿਰਦੇ ਤੇ ਦਿਲ ਨੂੰ ਵਾਹਿਗੁਰੂ ਖਰਾ ਹੀ ਲਾਡਲਾ ਹੈ।
ਮੈਂ ਆਪਣੇ ਗੁਰੂ ਉਤੇ ਬਲਿਹਾਰਨੇ ਜਾਂਦਾ ਹਾਂ, ਜਿਸ ਨੇ ਮੈਨੂੰ ਮੇਰੇ ਕਰਤਾਰ ਨਾਲ ਜੋੜ ਦਿਤਾ ਹੈ, ਜਿਸ ਨਾਲੋ ਮੈਂ ਵਿਛੁਨਾ ਹੋਇਆ ਸਾਂ।
ਮੈਂ ਗੁਨਹਗਾਰ ਹਾਂ, ਹੈ ਮੇਰੇ ਵਿਆਪਕ ਸੁਆਮੀ! ਮੈਂ ਤੇਰੇ ਬੂਹੇ ਦੀ ਪਨਾਹ ਲਈ ਹੈ ਅਤੇ ਇਸ ਤੇ ਡਿੱਗਾ ਹਾਂ, ਹੈ ਭਗਵਾਨ!
ਮੇਰੀ ਅਕਲ ਬਿਲਕੁਲ ਗੁਣ-ਵਿਹੁਣ ਹੈ। ਮੈਂ ਮਲੀਨ ਹਾਂ ਕਿਸੇ ਵੇਲੇ ਮੇਰੇ ਉਤੇ ਭੀ ਆਪਣੀ ਮਿਹਰ ਕਰ। ਠਹਿਰਾਉ।
ਬੜੇ ਹੀ ਘਨੇਰੇ ਹਨ ਮੇਰੇ ਕੁਕਰਮ। ਮੁੜ ਮੁੜ ਕੇ ਮੈਂ ਅਨੇਕਾਂ ਪਾਪ ਕਮਾਏ ਹਨ, ਉਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ, ਹੇ ਭਗਵਾਨ!
ਤੂੰ ਹੈ ਵਾਹਿਗੁਰੂ ਸੁਆਮੀ! ਨੇਕੀ-ਨਿਪੁੰਨਾ ਅਤੇ ਮਿਹਰਬਾਨ ਹੈ, ਹੇ ਵਾਹਿਗੁਰੂ! ਜਦ ਤੇਨੂੰ ਚੰਗਾ ਲਗਦਾ ਹੈ, ਤੂੰ ਆਪ ਹੀ ਮਾਫੀ ਦੇ ਦਿੰਦਾ ਹੈ।
ਮੈਂ ਮੁਜਰਮ ਨੂੰ ਗੁਰਾਂ ਦੀ ਸੰਗਤ ਨੇ ਬਚਾ ਲਿਆ ਹੈ, ਗੁਰਾਂ ਨੇ ਮੈਨੂੰ ਸਿੱਖ-ਮਤ ਦਿੱਤੀ ਹੈ ਕਿ ਵਾਹਿਗੁਰੂ ਦਾ ਨਾਮ ਜੀਵਨ ਦੀ ਖਲਾਸੀ ਕਰਾ ਦਿੰਦਾ ਹੈ।
ਤੇਰੀਆਂ ਕਿਹੜੀਆਂ ਕਿਹੜੀਆਂ ਨੇਕੀਆਂ ਮੈਂ ਵਰਨਣ ਕਰ ਸਕਦਾ ਹਾਂ, ਹੈ ਮੇਰੇ ਸੱਚੇ ਗੁਰਦੇਵ! ਜਦ ਗੁਰੂ ਜੀ ਬਚਨ ਬਿਲਾਸ ਕਰਦੇ ਹਨ, ਮੈਂ ਤਦ ਅਸਚਰਜਤਾ ਨਾਲ ਪਰਸੰਨ ਹੋ ਜਾਂਦਾ ਹਾਂ।
ਕੀ ਕੋਈ ਹੋਰ ਮੇਰੇ ਵਰਗੇ ਪਾਪੀ ਨੂੰ ਬਚਾ ਸਕਦਾ ਹੈ, ਜਿਸ ਤਰ੍ਹਾਂ ਸੱਚੇ ਗੁਰਾਂ ਨੇ ਮੈਨੂੰ ਬਚਾ ਕੇ ਬੰਦ-ਖਲਾਸ ਕਰ ਦਿੱਤਾ ਹੈ।
ਹੇ ਗੁਰੂ! ਤੂੰ ਮੇਰਾ ਬਾਬਲ ਹੈ, ਹੇ ਗੁਰੂ! ਮੇਰੀ ਅੱਮੜੀ ਹੈ ਅਤੇ ਹੇ ਗੁਰੂ ਤੂੰ! ਮੇਰਾ ਸਾਕ-ਮੈਨ ਸਾਥੀ ਅਤੇ ਸਹਾਇਕ ਹੈ।
ਜਿਹੜੀ ਹਾਲਤ ਮੇਰੀ ਸੀ ਹੇ ਮੇਰੇ ਸੱਚੇ ਗੁਰੂ ਜੀ! ਉਸ ਹਾਲਤ ਨੂੰ ਤੁਸੀਂ, ਹੇ ਰਬ-ਰੂਪ ਗੁਰੂ ਜੀ ਖੁਦ ਹੀ ਜਾਣਦੇ ਹੋ!
ਮੈਂ ਮਿਟੀ ਵਿੱਚ ਠੇਡੇ ਖਾ ਰਿਹਾ ਸਾਂ ਅਤੇ ਕੋਈ ਮੇਰੀ ਪਰਵਾਹ ਨਹੀਂ ਸੀ ਕਰਦਾ। ਵਡੇ ਸੱਚੇ ਗੁਰਾਂ ਦੀ ਸੰਗਤ ਰਾਹੀਂ ਮੈਂ ਕੀੜਾ ਉਚੀ ਪਦਵੀ ਉਤੇ ਅਸਥਾਪਨ ਹੋ ਗਿਆ ਹਾਂ।
ਮੁਬਾਰਕ, ਮੁਬਾਰਕ ਹੇ ਨਫਰ ਨਾਨਕ ਦਾ ਗੁਰੂ ਜਿਸ ਨੂੰ ਮਿਲਣ ਦੁਆਰਾ ਮੇਰੇ ਸਾਰੇ ਗਮ ਦੁਖੜੇ ਮੁਕ ਗਏ ਹਨ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.