ਗੁਣਵੰਤੀ ਗੁਣ ਵੀਥਰੈ ਅਉਗੁਣਵੰਤੀ ਝੂਰਿ ॥
ਜੇ ਲੋੜਹਿ ਵਰੁ ਕਾਮਣੀ ਨਹ ਮਿਲੀਐ ਪਿਰ ਕੂਰਿ ॥
ਨਾ ਬੇੜੀ ਨਾ ਤੁਲਹੜਾ ਨਾ ਪਾਈਐ ਪਿਰੁ ਦੂਰਿ ॥੧॥
ਗੁਰਮੁਖਿ ਪੂਰਾ ਜੇ ਕਰੇ ਪਾਈਐ ਸਾਚੁ ਅਤੋਲੁ ॥੧॥ ਰਹਾਉ ॥
ਪ੍ਰਭੁ ਹਰਿਮੰਦਰੁ ਸੋਹਣਾ ਤਿਸੁ ਮਹਿ ਮਾਣਕ ਲਾਲ ॥ ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰੀਸਾਲ ॥
ਬਿਨੁ ਪਉੜੀ ਗੜਿ ਕਿਉ ਚੜਉ ਗੁਰ ਹਰਿ ਧਿਆਨ ਨਿਹਾਲ ॥੨॥
ਗੁਰੁ ਪਉੜੀ ਬੇੜੀ ਗੁਰੂ ਗੁਰੁ ਤੁਲਹਾ ਹਰਿ ਨਾਉ ॥
ਗੁਰੁ ਸਰੁ ਸਾਗਰੁ ਬੋਹਿਥੋ ਗੁਰੁ ਤੀਰਥੁ ਦਰੀਆਉ ॥
ਜੇ ਤਿਸੁ ਭਾਵੈ ਊਜਲੀ ਸਤ ਸਰਿ ਨਾਵਣ ਜਾਉ ॥੩॥
ਪੂਰੋ ਪੂਰੋ ਆਖੀਐ ਪੂਰੈ ਤਖਤਿ ਨਿਵਾਸ ॥
ਸਿਰੀਰਾਗੁਮਹਲਾ੧॥
ਗੁਣਵੰਤੀਗੁਣਵੀਥਰੈਅਉਗੁਣਵੰਤੀਝੂਰਿ॥
ਜੇਲੋੜਹਿਵਰੁਕਾਮਣੀਨਹਮਿਲੀਐਪਿਰਕੂਰਿ॥
ਨਾਬੇੜੀਨਾਤੁਲਹੜਾਨਾਪਾਈਐਪਿਰੁਦੂਰਿ॥੧॥
ਮੇਰੇਠਾਕੁਰਪੂਰੈਤਖਤਿਅਡੋਲੁ॥
ਗੁਰਮੁਖਿਪੂਰਾਜੇਕਰੇਪਾਈਐਸਾਚੁਅਤੋਲੁ॥੧॥ਰਹਾਉ॥
ਪ੍ਰਭੁਹਰਿਮੰਦਰੁਸੋਹਣਾਤਿਸੁਮਹਿਮਾਣਕਲਾਲ॥ਮੋਤੀਹੀਰਾਨਿਰਮਲਾਕੰਚਨਕੋਟਰੀਸਾਲ॥
ਬਿਨੁਪਉੜੀਗੜਿਕਿਉਚੜਉਗੁਰਹਰਿਧਿਆਨਨਿਹਾਲ॥੨॥
ਗੁਰੁਪਉੜੀਬੇੜੀਗੁਰੂਗੁਰੁਤੁਲਹਾਹਰਿਨਾਉ॥
ਗੁਰੁਸਰੁਸਾਗਰੁਬੋਹਿਥੋਗੁਰੁਤੀਰਥੁਦਰੀਆਉ॥
ਜੇਤਿਸੁਭਾਵੈਊਜਲੀਸਤਸਰਿਨਾਵਣਜਾਉ॥੩॥
ਪੂਰੋਪੂਰੋਆਖੀਐਪੂਰੈਤਖਤਿਨਿਵਾਸ॥
ਪੂਰੈਥਾਨਿਸੁਹਾਵਣੈਪੂਰੈਆਸਨਿਰਾਸ॥
ਨਾਨਕਪੂਰਾਜੇਮਿਲੈਕਿਉਘਾਟੈਗੁਣਤਾਸ॥੪॥੯॥
sirīrāg mahalā 1 .
gunavantī gun vītharai augunavantī jhūr .
jē lōrah var kāmanī nah milīai pir kūr .
nā bērī nā tulaharā nā pāīai pir dūr .1.
mērē thākur pūrai takhat adōl .
guramukh pūrā jē karē pāīai sāch atōl .1. rahāu .
prabh harimandar sōhanā tis mah mānak lāl . mōtī hīrā niramalā kanchan kōt rīsāl .
bin paurī gar kiu charau gur har dhiān nihāl .2.
gur paurī bērī gurū gur tulahā har nāu .
gur sar sāgar bōhithō gur tīrath darīāu .
jē tis bhāvai ūjalī sat sar nāvan jāu .3.
pūrō pūrō ākhīai pūrai takhat nivās .
pūrai thān suhāvanai pūrai ās nirās .
nānak pūrā jē milai kiu ghātai gun tās .4.9.
Sri Rag, First Guru.
The virtuous wife repeats the virtues (of Her Spouse) and the virtueless one repents.
O Woman if thou desirest thy Bridegroom then the consort can not be met through falsehood.
Thy Beloved is far off. Thou cannot meet Him. There is no boat nor a raft (to ferry thee across).
My Lord is perfect. His throne is immovable.
If the Exalted Guru makes the mortal perfect he procures the immeasurable True Lord. Pause.
Lord God's palace is beautiful. It is studded with flawless diamonds, gems, rubies and pearls. It is surrounded by a golden fort and is the home of Nectar.
How shall I scale the fortress without a ladder? By meditation on God, through the Guru, I shall behold that.
(To have access to God's Name) the Guru is the ladder, the Guru the boat and the Guru the raft.
The Guru is (my) ship to cross si's lake and world's ocean and the Guru is (my) place of pilgrimage and sacred stream.
If it pleases Him, I shall go to bathe in the true tank and become pure.
Perfect of the perfect the Lord is called. He reposes on the perfect throne.
He Looks Beautiful on His Perfect seat and fulfils the hopes of the hopeless.
Nanak, if man obtains the Perfect Master, how can his virtues decrease?
Siree Raag, First Mehl:
The virtuous wife exudes virtue; the unvirtuous suffer in misery.
If you long for your Husband Lord, O soulbride, you must know that He is not met by falsehood.
No boat or raft can take you to Him. Your Husband Lord is far away. ||1||
My Lord and Master is Perfect; His Throne is Eternal and Immovable.
One who attains perfection as Gurmukh, obtains the Immeasurable True Lord. ||1||Pause||
The Palace of the Lord God is so beautiful. Within it, there are gems, rubies, pearls and flawless diamonds. A fortress of gold surrounds this Source of Nectar.
How can I climb up to the Fortress without a ladder? By meditating on the Lord, through the Guru, I am blessed and exalted. ||2||
The Guru is the Ladder, the Guru is the Boat, and the Guru is the Raft to take me to the Lord's Name.
The Guru is the Boat to carry me across the worldocean; the Guru is the Sacred Shrine of Pilgrimage, the Guru is the Holy River.
If it pleases Him, I bathe in the Pool of Truth, and become radiant and pure. ||3||
He is called the Most Perfect of the Perfect. He sits upon His Perfect Throne.
He looks so Beautiful in His Perfect Place. He fulfills the hopes of the hopeless.
O Nanak, if one obtains the Perfect Lord, how can his virtues decrease? ||4||9||
ਸਿਰੀਰਾਗੁ ਮਹਲਾ ੧ ॥
(ਜੋ ਜੀਵ ਰੂਪ ਇਸਤ੍ਰੀ ਸ਼ੁੱਭ) ਗੁਣਾਂ ਵਾਲੀ ਹੈ (ਉਹ ਸਦਾ ਪਤੀ ਦੇ ਗੁਣਾਂ ਦਾ) ਵਿਸਥਾਰ ਕਰਦੀ ਹੈ (ਜਿਸ ਕਰਕੇ ਉਹ ਸਦਾ ਪ੍ਰਸੰਨ ਰਹਿੰਦੀ ਹੈ, ਪਰ) ਅਵਗੁਣਾਂ ਨਾਲ ਭਰੀ ਹੋਈ (ਜੀਵ-ਇਸਤ੍ਰੀ) ਝੂਰਦੀ ਰਹਿੰਦੀ ਹੈ।
ਹੇ (ਜਗਿਆਸੂ ਰੂਪ) ਇਸਤਰੀ ! ਜੇ (ਤੂੰ ਸਹੀ ਅਰਥਾਂ ਵਿਚ) ਪਤੀ ਪਰਮਾਤਮਾ ਨੁੰ (ਮਿਲਣਾ) ਚਾਹੁੰਦੀ ਹੈ (ਤਾਂ ਇਹ ਗੱਲ ਸਮਝ ਲੈ ਕਿ ਉਹ) ਪਤੀ-ਪਰਮੇਸਰ ਕੂੜ-ਕੁਸੱਤ ਦੁਆਰਾ ਨਹੀਂ ਮਿਲਦਾ।
(ਹੇ ਜੀਵ ਰੂਪ ਇਸਤ੍ਰੀ ! ਤੇਰੇ ਕੋਲ) ਨਾ (ਜਪ ਤਪ ਰੂਪੀ) ਬੇੜੀ (ਹੈ), ਨਾ (ਸਤ ਸੰਤੋਖ ਰੂਪੀ) ਤੁਲਹਾ ਹੈ, ਇਸ ਲਈ ਤੁੰ ਬਿਨਾਂ ਅਜਿਹੇ ਸ਼ੁਭ ਗੁਣਾਂ ਦੇ (ਸੰਸਾਰ ਸਾਗਰ ਤੋਂ) ਦੂਰ (ਵਸਦੇ) ਪਤੀ ਨੂੰ ਨਹੀਂ ਪਾ ਸਕਦੀ।੧।
(ਹੇ ਜੀਵ-ਇਸਤ੍ਰੀ ਸੁਣ !) ਮੇਰੇ ਪੂਰੇ ਮਾਲਕ ਦਾ (ਆਸਣ ਉਸ) ਅਡੋਲ ਤਖ਼ਤ ਉਤੇ ਹੈ,
(ਜੋ ਕਦੇ ਵੀ ਨਹੀਂ ਡੋਲਦਾ)। ਜੇ ਪੂਰਾ ਗੁਰੂ (ਕਿਰਪਾ) ਕਰੇ (ਤਾਂ ਉਸ) ਤੋਲਣ ਤੋਂ ਰਹਿਤ ਸਤਿਸਰੂਪ (ਪ੍ਰਭੂ) ਨੂੰ ਪਾ ਸਕੀਦਾ ਹੈ।੧।ਰਹਾਉ।
(ਹੇ ਜੀਵ-ਰੂਪ ਇਸਤ੍ਰੀ ਇਉਂ ਜਾਣ ਕਿ ਉਹ) ਪ੍ਰਭੂ (ਆਪ ਸੋਹਣਾ ਹੈ ਅਤੇ ਉਸਦਾ) ਹਰਿਮੰਦਰ ਵੀ ਸੋਹਣਾ ਹੈ, ਉਸ ਵਿਚ (ਨਾਮ ਰੂਪੀ) ਲਾਲ ਮੋਤੀ ਹੈ। (ਉਸ ਹਰਿਮੰਦਰ ਵਿਚ ਨਾਮ ਰੂਪੀ) ਮੋਤੀ ਤੇ ਹਿਰੇ (ਭਰੇ ਪਏ ਹਨ ਜਿਸ ਕਰਕੇ ਉਹ ਅਤੀ) ਉਜਲਾ ਹੈ (ਅਤੇ ਉਸ ਦੇ ਚਾਰ ਚੁਫੇਰੇ) ਸੋਨੇ ਦਾ ਮਨੋਹਰ ਕਿਲਾ (ਉਸਰਿਆ ਹੋਇਆ ਹੈ)।
(ਦਸੋ, ਗੁਰ-ਉਪਦੇਸ਼ ਰੂਪੀ) ਪਉੜੀ ਤੋਂ ਬਿਨਾਂ (ਉਸ ਹਰਿਮੰਦਰ ਦੇ ਆਲੇ-ਦੁਆਲੇ ਉਸਰੇ ਹੋਏ) ਕਿਲੇ ਉਤੇ ਕਿਵੇਂ ਚੜ੍ਹਿਆ ਜਾ ਸਕੀਦਾ ਹੈ? (ਭਾਵ ਨਹੀਂ ਚੜ੍ਹ ਸਕੀਦਾ, ਸੋ ਤੂੰ) ਗੁਰ-ਪਰਮੇਸਰ ਦਾ ਧਿਆਨ (ਧਰ ਅਤੇ ਉਸ ਹਰਿਮੰਦਰ ਨੂੰ) ਵੇਖ।੨।
(ਹਰੀ ਦੇ ਕਿਲੇ ਉਤੇ ਚੜ੍ਹਨ ਲਈ) ਗੁਰੂ ਪਉੜੀ ਰੂਪ ਹੈ (ਅਤੇ ਸੰਸਾਰ ਸਾਗਰ ਤੋਂ ਪਾਰ ਹੋਣ ਲਈ) ਗੁਰੂ ਬੇੜੀ ਰੂਪ ਹੈ, ਗੁਰੂ ਹੀ ਤੁਲ੍ਹਾ ਹੈ (ਜੋ) ਹਰੀ-ਨਾਮ ਆਸਰਾ (ਦਿੰਦਾ ਹੈ)।
ਗੁਰੂ ਹੀ ਸਰੋਵਰ ਹੈ, (ਗੁਰੂ ਹੀ) ਸਮੁੰਦਰ ਹੈ, (ਗੁਰੂ ਹੀ) ਜਹਾਜ਼ ਹੈ, ਗੁਰੂ ਹੀ ਤੀਰਥ (ਅਤੇ) ਦਰਿਆ ਹੈ।
ਜੇ (ਜੀਵ ਰੂਪ ਇਸਤ੍ਰੀ) ਉਸ (ਗੁਰੂ) ਨੂੰ ਚੰਗੀ ਲਗ ਜਾਏ ਤਾਂ ਉਜਲੀ (ਭਾਂਵ ਸ਼ੁੱਧ) ਹੋ ਜਾਂਦੀ ਹੈ (ਕਿਉਂਕਿ ਉਹ ਗੁਰੂ ਰੂਪ) ਸੱਚੇ ਸਰੋਵਰ ਅੰਦਰ ਨਹਾਉਣ ਜਾਂਦੀ ਹੈ, (ਭਾਵ ਗੁਰੂ ਦੀ ਸ਼ਰਣੀ ਪੈਂਦੀ ਹੈ)।੩।
(ਉਸ ਪ੍ਰਭੂ ਨੂੰ) ਪੂਰਾ ਆਖਿਆ ਜਾਂਦਾ ਹੈ (ਅਤੇ ਉਸ ਦਾ) ਟਿਕਾਣਾ ਵੀ ਪੂਰੇ (ਅਖੰਡ) ਤਖ਼ਤ ਉਤੇ ਹੈ।
(ਉਹ) ਪੂਰੇ ਤੇ ਸੁਹਾਵਣੇ ਥਾਨ ਤੇ (ਬੈਠਾ ਹੋਇਆ) ਨਿਰਾਸ਼ਿਆ ਦੀ ਆਸ ਵੀ ਪੂਰੀ ਕਰਦਾ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਅਜਿਹਾ) ਪੂਰਨ (ਪ੍ਰਭੂ ਜੇ ਕਿਸੇ ਜੀਵ ਰੂਪ ਇਸਤਰੀ ਨੂੰ) ਮਿਲ ਪਵੇ (ਤਾਂ) ਉਸ ਦੇ ਗੁਣ ਕਿਵੇਂ ਘਟ ਸਕਦੇ ਹਨ? (ਭਾਵ ਉਸ ਦੇ ਗੁਣਾਂ ਵਿਚ ਕੋਈ ਤੋਟ ਨਹੀਂ ਆ ਸਕਦੀ)।੪।੯।
ਜਿਸ ਜੀਵ-ਇਸਤ੍ਰੀ ਨੇ ਆਪਣੇ ਹਿਰਦੇ ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਵਸਾਈ ਹੋਈ ਹੈ ਉਹ ਪ੍ਰਭੂ ਦੇ ਗੁਣਾਂ ਦੀ ਹੀ ਕਥਾ ਵਾਰਤਾ ਕਰਦੀ ਹੈ। ਪਰ ਜਿਸ ਦੇ ਅੰਦਰ (ਮਾਇਆ ਦੇ ਮੋਹ ਦੇ ਕਾਰਨ) ਔਗੁਣ ਹੀ ਔਗੁਣ ਹਨ ਉਹ (ਆਪਣੇ ਹੀ ਔਗੁਣਾਂ ਦੇ ਪ੍ਰਭਾਵ ਹੇਠ) ਸਦਾ ਝੂਰਦੀ ਰਹਿੰਦੀ ਹੈ।
ਹੇ ਜੀਵ-ਇਸਤ੍ਰੀ! ਜੇ ਤੂੰ ਖਸਮ-ਪ੍ਰਭੂ ਨੂੰ ਮਿਲਣਾ ਚਾਹੁੰਦੀ ਹੈਂ, ਤਾਂ (ਚੇਤੇ ਰੱਖ ਕਿ) ਕੂੜੇ ਮੋਹ ਵਿਚ ਫਸੇ ਰਿਹਾਂ ਪਤੀ-ਪ੍ਰਭੂ ਨੂੰ ਨਹੀਂ ਮਿਲ ਸਕਦੀ।
(ਤੂੰ ਤਾਂ ਮੋਹ ਦੇ ਸਮੁੰਦਰ ਵਿਚ ਗੋਤੇ ਖਾ ਰਹੀ ਹੈਂ) ਤੇਰੇ ਪਾਸ ਨਾਹ ਬੇੜੀ ਹੈ, ਨਾਹ ਤੁਲਹਾ ਹੈ, ਇਸ ਤਰ੍ਹਾਂ ਪਤੀ-ਪ੍ਰਭੂ ਨਹੀਂ ਲੱਭ ਸਕਦਾ, (ਕਿਉਂਕਿ) ਉਹ ਤਾਂ (ਇਸ ਸੰਸਾਰ-ਸਮੁੰਦਰ ਤੋਂ ਪਾਰ ਹੈ,) ਦੂਰ ਹੈ ॥੧॥
ਮੇਰੇ ਪਾਲਣਹਾਰ ਪ੍ਰਭੂ ਦਾ ਅਹਿੱਲ ਟਿਕਾਣਾ ਉਸ ਤਖ਼ਤ ਉੱਤੇ ਹੈ ਜੇਹੜਾ (ਪ੍ਰਭੂ ਵਾਂਗ ਹੀ) ਸੰਪੂਰਨ ਹੈ (ਜਿਸ ਵਿਚ ਕੋਈ ਉਕਾਈ ਨਹੀਂ ਹੈ)।
ਉਹ ਪ੍ਰਭੂ ਸਦਾ-ਥਿਰ ਰਹਿਣ ਵਾਲਾ ਹੈ, ਉਸ ਦਾ ਤੋਲ-ਮਾਪ ਦੱਸਿਆ ਨਹੀਂ ਜਾ ਸਕਦਾ। ਪੂਰਾ ਗੁਰੂ ਜੇ ਮਿਹਰ ਕਰੇ, ਤਾਂ ਹੀ ਉਹ ਮਿਲ ਸਕਦਾ ਹੈ ॥੧॥ ਰਹਾਉ ॥
ਹਰੀ-ਪਰਮਾਤਮਾ (ਮਾਨੋ) ਇਕ ਸੋਹਣਾ ਮੰਦਰ ਹੈ, ਜਿਸ ਵਿਚ ਮਾਣਕ ਲਾਲ ਮੋਤੀ ਤੇ ਚਮਕਦੇ ਹੀਰੇ ਹਨ। (ਜਿਸ ਦੇ ਦੁਆਲੇ) ਸੋਨੇ ਦੇ ਸੁੰਦਰ ਆਨੰਦ ਦੇਣ ਵਾਲੇ ਕਿਲ੍ਹੇ ਹਨ।
ਪਰ ਉਸ (ਮੰਦਰ-) ਕਿਲ੍ਹੇ ਉਤੇ ਪਉੜੀ ਤੋਂ ਬਿਨਾ ਚੜ੍ਹਿਆ ਨਹੀਂ ਜਾ ਸਕਦਾ। (ਹਾਂ,) ਜੇ ਗੁਰੂ-ਚਰਨਾਂ ਦਾ ਧਿਆਨ ਧਰਿਆ ਜਾਏ, ਜੇ ਪ੍ਰਭੂ-ਚਰਨਾਂ ਦਾ ਧਿਆਨ ਧਰਿਆ ਜਾਏ, ਤਾਂ ਦਰਸਨ ਹੋ ਜਾਂਦਾ ਹੈ ॥੨॥
ਉਸ (ਹਰਿ-ਮੰਦਰ-ਕਿਲ੍ਹੇ ਉੱਤੇ ਚੜ੍ਹਨ ਵਾਸਤੇ) ਗੁਰੂ ਪਉੜੀ ਹੈ, (ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਵਾਸਤੇ) ਗੁਰੂ ਬੇੜੀ ਹੈ, ਪ੍ਰਭੂ ਦਾ ਨਾਮ (ਦੇਣ ਵਾਲਾ) ਗੁਰੂ ਹੀ ਤੁਲਹਾ ਹੈ।
ਗੁਰੂ ਸਰੋਵਰ ਹੈ, ਗੁਰੂ ਸਮੁੰਦਰ ਹੈ, ਗੁਰੂ ਹੀ ਜਹਾਜ਼ ਹੈ, ਗੁਰੂ ਹੀ ਤੀਰਥ ਹੈ ਤੇ ਦਰੀਆ ਹੈ।
ਜੇ ਪ੍ਰਭੂ ਦੀ ਰਜ਼ਾ ਹੋਵੇ, ਤਾਂ (ਗੁਰੂ ਨੂੰ ਮਿਲ ਕੇ) ਮਨੁੱਖ ਦੀ ਮਤਿ ਸ਼ੁੱਧ ਹੋ ਜਾਂਦੀ ਹੈ (ਕਿਉਂਕਿ) ਮਨੁੱਖ ਸਾਧ ਸੰਗਤਿ ਸਰੋਵਰ ਵਿਚ (ਮਾਨਸਕ) ਇਸ਼ਨਾਨ ਕਰਨ ਜਾਣ ਲੱਗ ਪੈਂਦਾ ਹੈ ॥੩॥
ਹਰ ਕੋਈ ਆਖਦਾ ਹੈ ਕਿ ਪਰਮਾਤਮਾ ਵਿਚ ਕੋਈ ਉਕਾਈ ਨਹੀਂ ਹੈ, ਉਸ ਦਾ ਨਿਵਾਸ ਭੀ ਐਸੇ ਤਖ਼ਤ ਉੱਤੇ ਹੈ ਜਿਸ ਵਿਚ ਕੋਈ ਘਾਟ ਨਹੀਂ ਹੈ।
ਉਹ ਪੂਰਾ ਪ੍ਰਭੂ ਸੋਹਣੇ ਉਕਾਈ-ਹੀਣ ਥਾਂ ਤੇ ਬੈਠਾ ਹੈ ਤੇ ਟੁੱਟੇ ਦਿਲਾਂ ਵਾਲੇ ਬੰਦਿਆਂ ਦੀਆਂ ਆਸਾਂ ਪੂਰੀਆਂ ਕਰਦਾ ਹੈ।
ਹੇ ਨਾਨਕ! ਉਹ ਪੂਰਨ ਪ੍ਰਭੂ ਜੇ ਮਨੁੱਖ ਨੂੰ ਮਿਲ ਪਏ ਤਾਂ ਉਸ ਦੇ ਗੁਣਾਂ ਵਿਚ ਭੀ ਕਿਵੇਂ ਕੋਈ ਘਾਟ ਆ ਸਕਦੀ ਹੈ? ॥੪॥੯॥
ਸਿਰੀ ਰਾਗ, ਪਹਿਲੀ ਪਾਤਸ਼ਾਹੀ।
ਨੇਕ ਪਤਨੀ (ਆਪਣੇ ਪਤੀ ਦੀਆਂ) ਨੇਕੀਆਂ ਉਚਾਰਨ ਕਰਦੀ ਹੈ ਅਤੇ ਨੇਕੀ-ਬਿਹੁਨ ਪਸਚਾਤਾਪ ਕਰਦੀ ਹੈ।
ਹੇ ਇਸਤ੍ਰੀ! ਜੇਕਰ ਤੂੰ ਆਪਣੇ ਕੰਤ ਨੂੰ ਚਾਹੁੰਦੀ ਹੈ ਤਾਂ ਪਤੀ ਝੂਠ ਦੇ ਰਾਹੀਂ ਭੇਟਿਆ ਨਹੀਂ ਜਾ ਸਕਦਾ।
ਤੇਰਾ ਪ੍ਰੀਤਮ ਦੁਰੇਡੇ ਹੈ। ਤੂੰ ਉਸ ਨੂੰ ਮਿਲ ਨਹੀਂ ਸਕਦੀ। (ਤੈਨੂੰ ਪਾਰ ਲੈ ਜਾਣ ਲਈ) ਨਾਂ ਕਿਸ਼ਤੀ ਹੈ ਤੇ ਨਾਂ ਹੀ ਕੋਈ ਤੁਲਹਾ।
ਮੇਰਾ ਮਾਲਕ ਮੁਕੰਮਲ ਹੈ। ਉਸ ਦਾ ਰਾਜ-ਸਿੰਘਾਸਨ ਅਹਿੱਲ ਹੈ।
ਜੇਕਰ ਉਤਕ੍ਰਿਸ਼ਟ ਗੁਰੂ ਜੀ ਪ੍ਰਾਣੀ ਨੂੰ ਪੂਰਨ ਬਣਾ ਦੇਣ ਤਾਂ ਉਹ ਅਪਾਰ ਸੱਚੇ ਸੁਆਮੀ ਨੂੰ ਪਰਾਪਤ ਕਰ ਲੈਂਦਾ ਹੈ। ਠਹਿਰਾਉ।
ਵਾਹਿਗੁਰੂ ਸੁਆਮੀ ਦਾ ਮਹਿਲ ਸੁੰਦਰ ਹੈ। ਉਸ ਵਿੱਚ ਬੇਦਾਗ ਮਣੀਆਂ, ਜਵੇਹਰ, ਨਗ-ਪੰਨੇ ਅਤੇ ਜਵਾਹਿਰਾਤ ਜੜੇ ਹੋਏ ਹਨ। (ਇਸ ਦੇ ਉਦਾਲੇ) ਸੋਨੇ ਦਾ ਕਿਲ੍ਹਾ ਹੈ ਅਤੇ ਇਹ ਅੰਮ੍ਰਿਤ ਦਾ ਨਿਰਮਲਾ ਘਰ ਹੈ।
ਸੀੜ੍ਹੀ ਦੇ ਬਗੈਰ ਮੈਂ ਕਿਲ੍ਹੇ ਉਤੇ ਕਿਸ ਤਰ੍ਹਾਂ ਚੜ੍ਹਾਂਗਾ? ਗੁਰਾਂ ਦੇ ਰਾਹੀਂ, ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ, ਮੈਂ ਉਸ ਨੂੰ ਵੇਖ ਲਵਾਂਗਾ।
(ਵਾਹਿਗੁਰੂ ਦੇ ਨਾਮ ਤਾਈ ਪਹੁੰਚ ਪ੍ਰਾਪਤ ਕਰਨ ਲਈ) ਗੁਰੂ ਸੀੜ੍ਹੀ ਹੈ, ਗੁਰੂ ਹੀ ਨਾਉਕਾ ਤੇ ਗੁਰੂ ਹੀ ਤੁਲਹੜਾ।
ਪਾਪਾਂ ਦੀ ਝੀਲ ਅਤੇ ਸੰਸਾਰ ਸਮੁੰਦਰ ਤੋਂ ਪਾਰ ਹੋਣ ਲਈ ਗੁਰੂ (ਮੇਰਾ) ਜਹਾਜ਼ ਹੈ ਅਤੇ ਗੁਰੂ ਹੀ (ਮੇਰਾ) ਯਾਤ੍ਰਾ ਅਸਥਾਨ ਤੇ ਪਵਿੱਤਰ ਨਦੀ ਹੈ।
ਜੇਕਰ ਉਸ ਨੂੰ ਚੰਗਾ ਲੱਗੇ, ਤਾਂ ਮੈਂ ਸੱਚੇ ਸਰੋਵਰ ਅੰਦਰ ਨ੍ਹਾਉਣ ਜਾਵਾਂਗੀ ਤੇ ਪਵਿੱਤਰ ਹੋ ਜਾਵਾਂਗੀ।
ਮਾਲਕ ਮੁਕੰਮਲਾ ਦਾ ਮੁਕੰਮਲ ਕਿਹਾ ਜਾਂਦਾ ਹੈ। ਉਹ ਮੁਕੰਮਲ ਰਾਜ ਸਿੰਘਾਸਨ ਤੇ ਬਿਰਾਜਮਾਨ ਹੈ।
ਉਹ ਆਪਣੇ ਮੁੰਮਲ ਆਸਨ ਤੇ ਸੁੰਦਰ ਲਗਦਾ ਹੈ। ਤੇ ਬੇ-ਉਮੈਦਾਂ ਦੀਆਂ ਊਮੈਦਾਂ ਪੂਰੀਆਂ ਕਰਦਾ ਹੈ।
ਨਾਨਕ, ਜੇਕਰ ਮਨੁਸ਼ ਨੂੰ ਮੁਕੰਮਲ ਮਾਲਕ ਪਰਾਪਤ ਹੋ ਜਾਵੇ ਤਾਂ ਉਸ ਦੀਆਂ ਨੇਕੀਆਂ ਕਿਸ ਤਰ੍ਹਾਂ ਘੱਟ ਹੋ ਸਕਦੀਆਂ ਹਨ?
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.