ਧ੍ਰਿਗੁ ਤਨੁ ਧ੍ਰਿਗੁ ਧਨੁ ਮਾਇਆ ਸੰਗਿ ਰਾਤੇ ॥੧॥ ਰਹਾਉ ॥
ਜਿਉ ਬਿਗਾਰੀ ਕੈ ਸਿਰਿ ਦੀਜਹਿ ਦਾਮ ॥
ਓਇ ਖਸਮੈ ਕੈ ਗ੍ਰਿਹਿ ਉਨ ਦੂਖ ਸਹਾਮ ॥
ਨੇਤ੍ਰ ਪਸਾਰੈ ਤਾ ਨਿਰਾਰਥ ਕਾਜਾ ॥੨॥
ਗਉੜੀਗੁਆਰੇਰੀਮਹਲਾ੫॥
ਬਹੁਤੁਦਰਬੁਕਰਿਮਨੁਨਅਘਾਨਾ॥
ਅਨਿਕਰੂਪਦੇਖਿਨਹਪਤੀਆਨਾ॥
ਪੁਤ੍ਰਕਲਤ੍ਰਉਰਝਿਓਜਾਨਿਮੇਰੀ॥
ਓਹਬਿਨਸੈਓਇਭਸਮੈਢੇਰੀ॥੧॥
ਬਿਨੁਹਰਿਭਜਨਦੇਖਉਬਿਲਲਾਤੇ॥
ਧ੍ਰਿਗੁਤਨੁਧ੍ਰਿਗੁਧਨੁਮਾਇਆਸੰਗਿਰਾਤੇ॥੧॥ਰਹਾਉ॥
ਜਿਉਬਿਗਾਰੀਕੈਸਿਰਿਦੀਜਹਿਦਾਮ॥
ਓਇਖਸਮੈਕੈਗ੍ਰਿਹਿਉਨਦੂਖਸਹਾਮ॥
ਜਿਉਸੁਪਨੈਹੋਇਬੈਸਤਰਾਜਾ॥
ਨੇਤ੍ਰਪਸਾਰੈਤਾਨਿਰਾਰਥਕਾਜਾ॥੨॥
ਜਿਉਰਾਖਾਖੇਤਊਪਰਿਪਰਾਏ॥
ਖੇਤੁਖਸਮਕਾਰਾਖਾਉਠਿਜਾਏ॥
ਉਸੁਖੇਤਕਾਰਣਿਰਾਖਾਕੜੈ॥
ਤਿਸਕੈਪਾਲੈਕਛੂਨਪੜੈ॥੩॥
ਜਿਸਕਾਰਾਜੁਤਿਸੈਕਾਸੁਪਨਾ॥
ਜਿਨਿਮਾਇਆਦੀਨੀਤਿਨਿਲਾਈਤ੍ਰਿਸਨਾ॥
ਆਪਿਬਿਨਾਹੇਆਪਿਕਰੇਰਾਸਿ॥
ਨਾਨਕਪ੍ਰਭਆਗੈਅਰਦਾਸਿ॥੪॥੧੧॥੮੦॥
gaurī guārērī mahalā 5 .
bahut darab kar man n aghānā .
anik rūp dēkh nah patīānā .
putr kalatr urajhiō jān mērī .
ōh binasai ōi bhasamai dhērī .1.
bin har bhajan dēkhau bilalātē .
dhrig tan dhrig dhan māiā sang rātē .1. rahāu .
jiu bigārī kai sir dījah dām .
ōi khasamai kai grih un dūkh sahām .
jiu supanai hōi baisat rājā .
nētr pasārai tā nirārath kājā .2.
jiu rākhā khēt ūpar parāē .
khēt khasam kā rākhā uth jāē .
us khēt kāran rākhā karai .
tis kai pālai kashū n parai .3.
jis kā rāj tisai kā supanā .
jin māiā dīnī tin lāī trisanā .
āp bināhē āp karē rās .
nānak prabh āgai aradās .4.11.80.
Gauri Guareri 5th Guru.
With vast wealth man 's mind is not satiated.
By beholding several beauties man is not appeased,
Deeming them his own, he is entangled with his sons, and wife.
That wealth shall perish and those (relatives) shall become heaps of ashes.
Without God's meditation, I see the mortals lamenting.
Accursed are the bodies and accursed the wealth of those who are imbued with mammon. Pause.
As a bag of money is put on the head of a forced labourer,
that money reaches the Master 's house and he just suffers pain.
As when a man sits as a King in a dream,
but when he opens his eyes, then he finds that this affair is all in vain.
As is the watchman watches over the field of another,
the farm belongs to the owner, and the watchman gets up and departs when his work is over,
For that field the watchman toils hard,
but there from nothing comes to his hand.
Similarly, His is the dream to whom belongs the world empire.
He, who given wealth, has infused craving for it.
The Lord Himself annihilates and Himself sets aright the mortal.
Before the Lord, Nanak makes the supplication.
Gauree Gwaarayree, Fifth Mehl:
Even with vast sums of wealth, the mind is not satisfied.
Gazing upon countless beauties, the man is not satisfied.
He is so involved with his wife and sons he believes that they belong to him.
That wealth shall pass away, and those relatives shall be reduced to ashes. ||1||
Without meditating and vibrating on the Lord, they are crying out in pain.
Their bodies are cursed, and their wealth is cursed they are imbued with Maya. ||1||Pause||
The servant carries the bags of money on his head,
but it goes to his master's house, and he receives only pain.
The man sits as a king in his dreams,
but when he opens his eyes, he sees that it was all in vain. ||2||
The watchman oversees the field of another,
but the field belongs to his master, while he must get up and depart.
He works so hard, and suffers for that field,
but still, nothing comes into his hands. ||3||
The dream is His, and the kingdom is His;
He who has given the wealth of Maya, has infused the desire for it.
He Himself annihilates, and He Himself restores.
Nanak offers this prayer to God. ||4||11||80||
ਗਉੜੀ ਗੁਆਰੇਰੀ ਮਹਲਾ ੫ ॥
ਬਹੁਤਾ ਧਨ (ਇਕਠਾ) ਕਰਕੇ (ਵੀ ਮਨੁੱਖ ਦਾ ਮਨ ਨਹੀਂ ਰਜਿਆ)।
ਅਨੇਕ (ਪ੍ਰਕਾਰ ਦੇ) ਰੂੁਪ ਵੇਖ ਕੇ ਵੀ (ਇਸ ਦਾ ਮਨ ਨਹੀਂ ਪਤੀਜਿਆ)।
(ਪੁਤਰ ਤੇ ਇਸਤਰੀ ਆਦਿ) ਮੇਰੀ (ਵਸਤੂ) ਜਾਣ ਕੇ (ਮਨੁੱਖ ਇਨ੍ਹਾ ਵਿੱਚ ਫਸਿਆ ਪਿਆ ਹੈ)।
(ਪਰ) ਉਹ (ਧਨ) ਨਾਸ਼ ਹੋ ਜਾਂਦਾ ਹੈ, ਓਇ (ਪੁਤਰ-ਇਸਤਰੀ ਭਾਵ ਪਰਵਾਰ ਸਭ) ਸੁਆਹ ਦੀ ਢੇਰੀ (ਬਣ ਜਾਂਦਾ ਹੈ)।੧।
ਹੇ ਭਾਈ ! ਮੈਂ) ਵੇਖਦਾ ਹਾਂ (ਕਿ) ਹਰੀ ਦੇ ਭਜਨ ਤੋਂ ਬਿਨਾਂ (ਸਾਰੇ ਜੀਵ) ਵਿਲਕ ਰਹੇ ਹਨ।
(ਜਿਹੜੇ) ਮਾਇਆ ਨਾਲ ਰਤੇ ਪਏ ਹਨ (ਉਨ੍ਹਾਂ ਦਾ ਸਰੀਰ ਵੀ ਧ੍ਰਿਗ ਹੈ, ਧਨ ਵੀ ਧ੍ਰਿਗ ਹੈ (ਭਾਵ ਲਾਹਨਤ ਯੋਗ ਹੈ)।੧।ਰਹਾਉ।
(ਪ੍ਰਮਾਣ ਵਜੋਂ) ਜਿਵੇਂ (ਇਕ) ਬਿਰਾਗੀ ਦੇ ਸਿਰ ਉਤੇ ਦਮੜੇ (ਚੁਕਾ) ਦਿਤੇ ਜਾਂਦੇ ਹਨ
(ਅਤੇ) ਉਹ (ਦਾਮ) ਮਾਲਕ ਦੇ ਘਰ ਵਿਚ (ਪਹੁੰਚ ਜਾਂਦੇ ਹਨ ਪਰ ਉਨ੍ਹਾ ਨੂੰ ਚੁਕਣ ਵਾਲਾ) ਉਹ (ਵੇਗਾਰੀਰਾਗੀ) ਦੁੱਖ ਸਹਾਰਦਾ ਹੈ।
ਜਿਵੇਂ, ਸੁਪਨੇ ਵਿੱਚ ਕੋਈ ਰਾਜਾ (ਬਣ) ਬੈਠਦਾ ਹੈ (ਪਰ ਜਦੋਂ ਉਹ) ਅੱਖਾਂ ਖੋਲ੍ਹਦਾ ਹੈ (ਭਾਵ ਜਾਗਦਾ ਹੈ,
ਤਾਂ ਉਹ ਰਾਜ ਸਾਜ ਵਾਲਾ ਸਾਰਾ) ਕਾਰਜ ਵਿਅਰਥ (ਹੋ ਜਾਂਦਾ ਹੈ)।੨।
(ਹੋਰ ਪ੍ਰਮਾਣ) ਜਿਵੇਂ (ਕੋਈ) ਪਰਾਏ ਖੇਤ ਉਤੇ ਰਾਖਾ (ਬੈਠਦਾ ਹੈ,
ਪਰ) ਖੇਤ (ਉਸ) ਮਾਲਕ ਦਾ (ਹੀ ਰਹਿੰਦਾ ਹੈ) ਰਾਖਾ ਉਠ ਕੇ (ਆਪਣੇ ਘਰ) ਚਲਾ ਜਾਂਦਾ ਹੈ।
ਉਸ ਖੇਤੀ ਲਈ ਰਾਖਾ ਦੁੱਖ ਝਲਦਾ ਹੈ
, (ਪਰ) ਉਸ ਦੇ ਪਲੇ ਕੁਝ ਨਹੀਂ ਪੈਂਦਾ।੩।
(ਅੰਤ ਵਿੱਚ ਤੱਤ ਇਹ ਹੈ ਕਿ) ਜਿਸ ਦਾ ਰਾਜ ਹੋਵੇ (ਰਾਤ ਨੂੰ ਸੁਪਨਾ ਭੀ) ਉਸੇ ਦਾ ਆਉਂਦਾ ਹੈ।
(ਇਸੇ ਤਰ੍ਹਾਂ) ਜਿਸ (ਪ੍ਰਭੂ) ਨੇ ਮਾਇਆ ਬਣਾ ਦਿਤੀ ਹੈ, ਉਸ (ਪ੍ਰਭੂ) ਨੇ (ਹੀ ਮਾਇਆ ਦੀ) ਤ੍ਰਿਸ਼ਨਾ ਲਾਈ ਹੈ।
(ਜਿਹੜਾ ਪ੍ਰਭੂ) ਆਪ ਹੀ (ਸ੍ਰਿਸ਼ਟੀ) ਪੈਦਾ ਕਰਦਾ ਹੈ (ਅਤੇ) ਆਪ ਹੀ ਨਾਸ਼ ਕਰਦਾ ਹੈ।
ਨਾਨਕ (ਤਾਂ ਉਸ) ਪ੍ਰਭੂ ਅਗੇ ਹੀ ਅਰਦਾਸਿ (ਕਰਦਾ ਹੈ)।੪।੧੧।੮੦।
ਬਹੁਤਾ ਧਨ ਜੋੜ ਕੇ (ਭੀ) ਮਨ ਰੱਜਦਾ ਨਹੀਂ।
ਅਨੇਕਾਂ (ਸੁੰਦਰ ਇਸਤ੍ਰੀਆਂ ਦੇ) ਰੂਪ ਵੇਖ ਕੇ ਭੀ ਮਨ ਦੀ ਤਸੱਲੀ ਨਹੀਂ ਹੁੰਦੀ।
ਮਨੁੱਖ, ਇਹ ਸਮਝ ਕੇ ਕਿ ਇਹ ਮੇਰੀ ਇਸਤ੍ਰੀ ਹੈ ਇਹ ਮੇਰਾ ਪੁਤ੍ਰ ਹੈ, ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ।
(ਇਸਤ੍ਰੀਆਂ ਦੀ) ਸੁੰਦਰਤਾ ਨਾਸ ਹੋ ਜਾਂਦੀ ਹੈ, (ਉਹ ਆਪਣੇ ਮਿਥੇ ਹੋਏ) ਇਸਤ੍ਰੀ ਪੁੱਤਰ ਸੁਆਹ ਦੀ ਢੇਰੀ ਹੋ ਜਾਂਦੇ ਹਨ (ਕਿਸੇ ਨਾਲ ਭੀ ਸਾਥ ਨਹੀਂ ਨਿਭਦਾ) ॥੧॥
ਮੈਂ ਵੇਖਦਾ ਹਾਂ ਕਿ ਪਰਮਾਤਮਾ ਦਾ ਭਜਨ ਕਰਨ ਤੋਂ ਬਿਨਾ ਜੀਵ ਵਿਲਕਦੇ ਹਨ।
ਜੇਹੜੇ ਮਨੁੱਖ ਮਾਇਆ ਦੇ ਮੋਹ ਵਿਚ ਮਸਤ ਰਹਿੰਦੇ ਹਨ ਉਹਨਾਂ ਦਾ ਸਰੀਰ ਫਿਟਕਾਰ-ਜੋਗ ਹੈ ਉਹਨਾਂ ਦਾ ਧਨ ਫਿਟਕਾਰ-ਜੋਗ ਹੈ ॥੧॥ ਰਹਾਉ ॥
ਜਿਵੇਂ ਕਿਸੇ ਵਿਗਾਰੀ ਦੇ ਸਿਰ ਉਤੇ ਪੈਸੇ-ਰੁਪਏ ਰੱਖੇ ਜਾਣ,
ਉਹ ਪੈਸੇ-ਰੁਪਏ ਮਾਲਕ ਦੇ ਘਰ ਵਿਚ ਜਾ ਪਹੁੰਚਦੇ ਹਨ, ਉਸ ਵਿਗਾਰੀ ਨੇ (ਭਾਰ ਚੁੱਕਣ ਦਾ) ਦੁੱਖ ਹੀ ਸਹਾਰਿਆ ਹੁੰਦਾ ਹੈ।
ਜਿਵੇਂ ਕੋਈ ਮਨੁੱਖ ਸੁਪਨੇ ਵਿਚ ਰਾਜਾ ਬਣ ਕੇ ਬੈਠ ਜਾਂਦਾ ਹੈ,
(ਪਰ ਜਦੋਂ ਨੀਂਦ ਮੁੱਕ ਜਾਣ ਤੇ) ਅੱਖਾਂ ਖੋਲ੍ਹਦਾ ਹੈ, ਤਾਂ (ਸੁਪਨੇ ਵਿਚ ਮਿਲੇ ਰਾਜ ਦਾ ਸਾਰਾ) ਕੰਮ ਚੌੜ ਹੋ ਜਾਂਦਾ ਹੈ ॥੨॥
ਜਿਵੇਂ ਕੋਈ ਰਾਖਾ ਕਿਸੇ ਹੋਰ ਦੇ ਖੇਤ ਉਤੇ (ਰਾਖੀ ਕਰਦਾ ਹੈ),
(ਫ਼ਸਲ ਪੱਕਣ ਤੇ) ਫ਼ਸਲ ਮਾਲਕ ਦੀ ਮਲਕੀਅਤ ਹੋ ਜਾਂਦਾ ਹੈ ਤੇ ਰਾਖਾ ਉੱਠ ਕੇ ਚਲਾ ਜਾਂਦਾ ਹੈ।
ਰਾਖਾ ਉਸ (ਪਰਾਏ) ਖੇਤ ਦੀ (ਰਾਖੀ ਦੀ) ਖ਼ਾਤਰ ਦੁਖੀ ਹੁੰਦਾ ਰਹਿੰਦਾ ਹੈ,
ਪਰ ਉਸ ਨੂੰ (ਆਖ਼ਰ) ਕੁਝ ਭੀ ਨਹੀਂ ਮਿਲਦਾ ॥੩॥
(ਪਰ ਜੀਵ ਦੇ ਕੀਹ ਵੱਸ? ਸੁਪਨੇ ਵਿਚ) ਜਿਸ ਪ੍ਰਭੂ ਦਾ (ਦਿੱਤਾ ਹੋਇਆ) ਰਾਜ ਮਿਲਦਾ ਹੈ, ਉਸੇ ਦਾ ਹੀ ਦਿੱਤਾ ਹੋਇਆ ਸੁਪਨਾ ਭੀ ਹੁੰਦਾ ਹੈ।
ਜਿਸ ਪ੍ਰਭੂ ਨੇ ਮਨੁੱਖ ਨੂੰ ਮਾਇਆ ਦਿੱਤੀ ਹੈ, ਉਸੇ ਨੇ ਹੀ ਮਾਇਆ ਦੀ ਤ੍ਰਿਸ਼ਨਾ ਚੰਬੋੜੀ ਹੋਈ ਹੈ।
ਪ੍ਰਭੂ ਆਪ ਹੀ (ਤ੍ਰਿਸ਼ਨਾ ਚੰਬੋੜ ਕੇ) ਆਤਮਕ ਮੌਤ ਦੇਂਦਾ ਹੈ, ਆਪ ਹੀ (ਆਪਣੇ ਨਾਮ ਦੀ ਦਾਤ ਦੇ ਕੇ) ਮਨੁੱਖਾ ਜੀਵਨ ਦਾ ਮਨੋਰਥ ਸਫਲ ਕਰਦਾ ਹੈ।
ਹੇ ਨਾਨਕ! ਪ੍ਰਭੂ ਦੇ ਦਰ ਤੇ ਹੀ (ਸਦਾ ਨਾਮ ਦੀ ਦਾਤ ਵਾਸਤੇ) ਅਰਦਾਸ ਕਰਨੀ ਚਾਹੀਦੀ ਹੈ ॥੪॥੧੧॥੮੦॥
ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
ਵਧੇਰੇ ਪਦਾਰਥ ਨਾਲ ਇਨਸਾਨ ਦਾ ਚਿੱਤ ਨਹੀਂ ਰੱਜਦਾ।
ਅਨੇਕਾ ਸੁੰਦਰਤਾਈਆਂ ਤੱਕ ਕੇ ਆਦਮੀ ਧ੍ਰਾਪਦਾ ਨਹੀਂ।
ਉਨ੍ਹਾਂ ਨੂੰ ਆਪਣੇ ਨਿਜ ਦੇ ਜਾਣ ਕੇ, ਉਹ ਆਪਣੇ ਲੜਕਿਆਂ ਅਤੇ ਪਤਨੀ ਨਾਲ ਉਲਝਿਆ ਹੋਇਆ ਹੈ।
ਉਹ ਦੌਲਤ ਨਾਸ਼ ਹੋ ਜਾਏਗੀ ਅਤੇ ਉਹ (ਸਬੰਧੀ) ਸੁਆਹ ਦੇ ਅੰਬਾਰ ਹੋ ਜਾਣਗੇ।
ਰੱਬ ਦੇ ਸਿਮਰਨ ਦੇ ਬਾਝੋਂ ਮੈਂ ਪ੍ਰਾਣੀਆਂ ਨੂੰ ਵਿਰਲਾਪ ਕਰਦੇ ਤੱਕਦਾ ਹਾਂ।
ਫਿਟੇ ਮੂੰਹ ਹੇ ਉਨ੍ਹਾਂ ਦੀਆਂ ਦੇਹਾਂ ਨੂੰ ਤੇ ਫਿੱਟੇ ਮੂੰਹ ਉਨ੍ਹਾਂ ਦੀ ਧਨ-ਦੌਲਤ ਨੂੰ ਜਿਹੜੇ ਮੋਹਨੀ ਨਾਲ ਰੰਗੇ ਹੋਏ ਹਨ। ਠਹਿਰਾਉ।
ਜਿਸ ਤਰ੍ਹਾਂ ਧਨ-ਦੋਲਤ ਦੀ ਥੈਲੀ ਵਿਗਾਰੀ ਦੇ ਸਿਰ ਤੇ ਰੱਖ ਦਿੱਤੀ ਜਾਂਦੀ ਹੈ,
ਉਹ ਧਨ-ਦੌਲਤ ਮਾਲਕ ਦੇ ਘਰ ਪੁਜ ਜਾਂਦੀ ਹੈ ਪਰ ਉਹ ਤਾਂ ਕਸ਼ਟ ਸਹਾਰਦਾ ਹੈ।
ਜਿਸ ਤਰ੍ਹਾਂ ਸੁਪਨੇ ਵਿੱਚ ਬੰਦਾ ਪਾਤਸ਼ਾਹ ਬਣਕੇ ਬਹਿ ਜਾਂਦਾ ਹੈ,
ਪਰ ਜਦੋਂ ਉਹ ਆਪਣੀਆਂ ਅੱਖਾਂ ਖੋਲ੍ਹਦਾ ਹੈ, ਤਦ ਮਲੂਮ ਕਰਦਾ ਹੈ ਕਿ ਉਸ ਦਾ ਸਾਰਾ ਕੰਮ ਬੇਫਾਇਦਾ ਹੈ।
ਜਿਸ ਤਰ੍ਹਾਂ ਬਿਗਾਨੀ ਪੈਲੀ ਉਤੇ ਰਾਖੀ ਕਰਨ ਵਾਲਾ ਹੈ,
ਪੈਲੀ ਮਾਲਕ ਦੀ ਮਲਕੀਅਤ ਹੈ ਅਤੇ ਪਹਿਰੇਦਾਰ ਜਦ ਉਸ ਦਾ ਕੰਮ ਮੁਕ ਜਾਂਦਾ ਹੈ,
ਉਸ ਪੈਲੀ ਦੀ ਖਾਤਰ ਪਹਿਰੇਦਾਰ ਘਣਾ ਦੁਖ ਝੱਲਦਾ ਹੈ,
ਪਰ ਉਸ ਵਿਚੋਂ ਉਸ ਦੇ ਹੱਥ-ਪਲੇ ਕੁਝ ਨਹੀਂ ਪੈਂਦਾ।
ਏਸੇ ਤਰ੍ਹਾਂ ਓਸ ਦਾ ਹੀ ਸੁਪਨਾ ਹੈ, ਜਗਤ ਦੀ ਪਾਤਸ਼ਾਹੀ ਜਿਸ ਦੀ ਮਲਕੀਅਤ ਹੈ।
ਜਿਸ ਨੇ ਧਨ-ਦੌਲਤ ਦਿੱਤੀ ਹੈ, ਉਸ ਨੇ ਹੀ ਇਸ ਲਈ ਖਿਚ ਅੰਦਰ ਫੂਕੀ ਹੈ।
ਸੁਆਮੀ ਖੁਦ ਪ੍ਰਾਣੀ ਨੂੰ ਤਬਾਹ ਕਰਦਾ ਹੈ ਤੇ ਖੁਦ ਹੀ ਉਸ ਨੂੰ ਦਰੂਸਤ ਕਰਦਾ ਹੈ।
ਸਾਹਿਬ ਦੇ ਮੂਹਰੇ, ਨਾਨਕ ਪ੍ਰਾਰਥਨਾ ਕਰਦਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.