ਧਾਤੁ ਮਿਲੈ ਫੁਨਿ ਧਾਤੁ ਕਉ ਸਿਫਤੀ ਸਿਫਤਿ ਸਮਾਇ ॥
ਲਾਲੁ ਗੁਲਾਲੁ ਗਹਬਰਾ ਸਚਾ ਰੰਗੁ ਚੜਾਉ ॥
ਸਚੁ ਮਿਲੈ ਸੰਤੋਖੀਆ ਹਰਿ ਜਪਿ ਏਕੈ ਭਾਇ ॥੧॥
ਸੰਤ ਸਭਾ ਗੁਰੁ ਪਾਈਐ ਮੁਕਤਿ ਪਦਾਰਥੁ ਧੇਣੁ ॥੧॥ ਰਹਾਉ ॥
ਊਚਉ ਥਾਨੁ ਸੁਹਾਵਣਾ ਊਪਰਿ ਮਹਲੁ ਮੁਰਾਰਿ ॥
ਸਚੁ ਕਰਣੀ ਦੇ ਪਾਈਐ ਦਰੁ ਘਰੁ ਮਹਲੁ ਪਿਆਰਿ ॥
ਗੁਰਮੁਖਿ ਮਨੁ ਸਮਝਾਈਐ ਆਤਮ ਰਾਮੁ ਬੀਚਾਰਿ ॥੨॥
ਤ੍ਰਿਬਿਧਿ ਕਰਮ ਕਮਾਈਅਹਿ ਆਸ ਅੰਦੇਸਾ ਹੋਇ ॥
ਕਿਉ ਗੁਰ ਬਿਨੁ ਤ੍ਰਿਕੁਟੀ ਛੁਟਸੀ ਸਹਜਿ ਮਿਲਿਐ ਸੁਖੁ ਹੋਇ ॥
ਨਿਜ ਘਰਿ ਮਹਲੁ ਪਛਾਣੀਐ ਨਦਰਿ ਕਰੇ ਮਲੁ ਧੋਇ ॥੩॥
ਬਿਨੁ ਗੁਰ ਮੈਲੁ ਨ ਉਤਰੈ ਬਿਨੁ ਹਰਿ ਕਿਉ ਘਰ ਵਾਸੁ ॥
ਸਿਰੀਰਾਗੁਮਹਲੁ੧॥
ਧਾਤੁਮਿਲੈਫੁਨਿਧਾਤੁਕਉਸਿਫਤੀਸਿਫਤਿਸਮਾਇ॥
ਲਾਲੁਗੁਲਾਲੁਗਹਬਰਾਸਚਾਰੰਗੁਚੜਾਉ॥
ਸਚੁਮਿਲੈਸੰਤੋਖੀਆਹਰਿਜਪਿਏਕੈਭਾਇ॥੧॥
ਭਾਈਰੇਸੰਤਜਨਾਕੀਰੇਣੁ॥
ਸੰਤਸਭਾਗੁਰੁਪਾਈਐਮੁਕਤਿਪਦਾਰਥੁਧੇਣੁ॥੧॥ਰਹਾਉ॥
ਊਚਉਥਾਨੁਸੁਹਾਵਣਾਊਪਰਿਮਹਲੁਮੁਰਾਰਿ॥
ਸਚੁਕਰਣੀਦੇਪਾਈਐਦਰੁਘਰੁਮਹਲੁਪਿਆਰਿ॥
ਗੁਰਮੁਖਿਮਨੁਸਮਝਾਈਐਆਤਮਰਾਮੁਬੀਚਾਰਿ॥੨॥
ਤ੍ਰਿਬਿਧਿਕਰਮਕਮਾਈਅਹਿਆਸਅੰਦੇਸਾਹੋਇ॥
ਕਿਉਗੁਰਬਿਨੁਤ੍ਰਿਕੁਟੀਛੁਟਸੀਸਹਜਿਮਿਲਿਐਸੁਖੁਹੋਇ॥
ਨਿਜਘਰਿਮਹਲੁਪਛਾਣੀਐਨਦਰਿਕਰੇਮਲੁਧੋਇ॥੩॥
ਬਿਨੁਗੁਰਮੈਲੁਨਉਤਰੈਬਿਨੁਹਰਿਕਿਉਘਰਵਾਸੁ॥
ਏਕੋਸਬਦੁਵੀਚਾਰੀਐਅਵਰਤਿਆਗੈਆਸ॥
ਨਾਨਕਦੇਖਿਦਿਖਾਈਐਹਉਸਦਬਲਿਹਾਰੈਜਾਸੁ॥੪॥੧੨॥
sirīrāg mahal 1 .
dhāt milai phun dhāt kau siphatī siphat samāi .
lāl gulāl gahabarā sachā rang charāu .
sach milai santōkhīā har jap ēkai bhāi .1.
bhāī rē sant janā kī rēn .
sant sabhā gur pāīai mukat padārath dhēn .1. rahāu .
ūchau thān suhāvanā ūpar mahal murār .
sach karanī dē pāīai dar ghar mahal piār .
guramukh man samajhāīai ātam rām bīchār .2.
tribidh karam kamāīah ās andēsā hōi .
kiu gur bin trikutī shutasī sahaj miliai sukh hōi .
nij ghar mahal pashānīai nadar karē mal dhōi .3.
bin gur mail n utarai bin har kiu ghar vās .
ēkō sabad vīchārīai avar tiāgai ās .
nānak dēkh dikhāīai hau sad balihārai jās .4.12.
Sri Rag, First Guru.
As a metal ultimately merges in metal, so does a praise-chanter gets absorbed in the Praise -worthy Lord.
Like the poppy flower he is dyed deep red in the colour of truthfulness.
The content, who meditate on God with single love, meet the True One.
O Brother! become the dust of the feet of saintly persons.
Guru, the wealth of salvation giver, elysian cow, is obtained in the society of saints. Pause.
The mansion of God the destroyer of spiritual ignorance is on the beauteous raised platform.
Through good deeds human body is obtained and through Divine love the door of Lord home and palace.
It is through the meditation of the Omnipresent Soul that the holy instruct their mind.
By doing three pronged deed hope and anxiety are produced.
How can one be released from the bondage of three qualities without the Guru? it is by acquiring Divine knowledge that comfort ensues.
By casting His gracious glance, God washes off ma's filth and in his very home (body) he comes to realise Lord's presence.
Without the Guru pollution is not removed and without God how can there be home coming?
Having renounced other hopes, we ought to meditate on the Name alone.
O Nanak! I am ever a sacrifice (unto the Guru) who Himself beholds and causes others to behold (God).
Siree Raag, First Mehl:
As metal merges with metal, those who chant the Praises of the Lord are absorbed into the Praiseworthy Lord.
Like the poppies, they are dyed in the deep crimson color of Truthfulness.
Those contented souls who meditate on the Lord with singleminded love, meet the True Lord. ||1||
O Siblings of Destiny, become the dust of the feet of the humble Saints.
In the Society of the Saints, the Guru is found. He is the Treasure of Liberation, the Source of all good fortune. ||1||Pause||
Upon that Highest Plane of Sublime Beauty, stands the Mansion of the Lord.
By true actions, this human body is obtained, and the door within ourselves which leads to the Mansion of the Beloved, is found.
The Gurmukhs train their minds to contemplate the Lord, the Supreme Soul. ||2||
By actions committed under the influence of the three qualities, hope and anxiety are produced.
Without the Guru, how can anyone be released from these three qualities? Through intuitive wisdom, we meet with Him and find peace.
Within the home of the self, the Mansion of His Presence is realized when He bestows His Glance of Grace and washes away our pollution. ||3||
Without the Guru, this pollution is not removed. Without the Lord, how can there be any homecoming?
Contemplate the One Word of the Shabad, and abandon other hopes.
O Nanak, I am forever a sacrifice to the one who beholds, and inspires others to behold Him. ||4||12||
ਸਿਰੀਰਾਗੁ ਮਹਲੁ ੧ ॥
(ਜਿਵੇਂ) ਧਾਤ ਵਿਚ ਫਿਰ ਧਾਤ (ਜਾ) ਮਿਲਦੀ ਹੈ (ਤਾਂ ਕੋਈ ਭਿੰਨ ਭੇਦ ਨਹੀਂ ਰਹਿੰਦਾ ਤਿਵੇਂ) ਰੱਬੀ-ਸਿਫਤ ਕਰਨ ਵਾਲਾ (ਜੀਵ) ਰੱਬੀ-ਸਿਫਤ ਵਿਚ ਸਮਾਅ ਜਾਂਦਾ ਹੈ (ਭਾਵ ਸਾਈਂ ਨਾਲ ਅਭੇਦ ਹੋ ਜਾਂਦਾ ਹੈ)।
(ਰੱਬੀ ਸਿਫਤ ਦਾ ਸਦਕਾ ਉਸ ਦੇ ਚਿਹਰੇ ਉਤੇ ‘ਨਾਮ ਜਪੰਦੜੀ ਲਾਲੀ’ ਦਾ) ਗੂੜ੍ਹਾ ਲਾਲ ਰੰਗ ਚੜ੍ਹ ਜਾਂਦਾ ਹੈ।
(ਇਸ ਤਰ੍ਹਾਂ) ਇਕੋ ਪ੍ਰੇਮ (ਰਸ) ਵਿਚ ਹਰੀ ਦਾ ਸਿਮਰਨ-ਧਿਆਨ ਕਰਕੇ (ਸਿਫਤਾਂ ਕਰਨ ਵਾਲੇ) ਸੰਤੋਖੀ (ਸਤਿਵਾਦੀ) ਜਨਾਂ ਨੂੰ ਸਦਾ ਥਿਰ ਰਹਿਣ ਵਾਲਾ (ਪਰਮੇਸ਼ਰ) ਮਿਲ ਜਾਂਦਾ ਹੈ।੧।
ਹੇ ਭਾਈ ! (ਉਨ੍ਹਾਂ ਸਤਿਵਾਦੀ) ਸੰਤ ਜਨਾਂ ਦੀ (ਚਰਨ) ਧੂੜ (ਮੰਗ)। (ਫਿਰ ਪ੍ਰਸ਼ਨ ਉਠਦਾ ਹੈ ਕਿ ਉਹ ਧੂੜੀ ਕਿਥੋਂ ਤੇ ਕਿਵੇਂ ਲੱਭੇ? ਜਿਸ ਦਾ ਉਤਰ ਇਹ ਹੈ ਕਿ) ਸੰਤਾਂ (ਭਾਵ ਸਾਸ ਗਿਰਾਸ ਨਾਮ ਸਿਮਰਨ-ਕਮਾਈ ਵਾਲੇ ਅਭਿਆਸੀ ਗੁਰਸਿਖਾਂ) ਦੀ ਸੰਗਤ ਵਿਚ ਬੈਠਿਆਂ ਗੁਰੂ (ਪਾਈਦਾ ਹੈ ਅਤੇ ਉਥੋਂ ਹੀ ਇਹ ਪਵਿੱਤਰ ਧੂੜੀ) ਮਿਲਦੀ ਹੈ
(ਫਿਰ ਉਹ ਸਤਿ ਸੰਗਤ ਮਾਨੋ) ਮੁਕਤੀ ਰੂਪ ਪਦਾਰਥ ਦੇਣ ਵਾਲੀ ਕਾਮਧੇਨ (ਹੋ ਨਿਬੜਦੀ) ਹੈ।੧।ਰਹਾਉ।
(ਪ੍ਰਭੂ ਦਾ ਸਾਧਸੰਗ ਰੂਪ) ਅਸਥਾਨ (ਉਚੇ ਤੋਂ) ਉਚਾ, ਸਹਾਵਣਾ (ਅਤੇ ਅਤਿ ਸੋਹਣਾ ਹੈ, ਉਸ ਥਾਨ) ਉਤੇ ਪ੍ਰਭੂ ਦਾ ਮਹਲੁ (ਨਿਜੀ ਟਿਕਾਣਾ) ਹੈ।
(ਉਹ) ਦਰੁ ਘਰੁ (ਉਹ) ਮਹਲ ਸੱਚ ਰੂਪ ਕਰਣੀ ਪਿਆਰ ਦੁਆਰਾ ਪਾਈਦਾ ਹੈ।
ਗੁਰੂ ਦੁਆਰਾ ਆਤਮਰਾਮੁ ਵੀਚਾਰ ਕੇ ਮਨ ਨੂੰ ਸਮਝਾਉਣਾ ਚਾਹੀਦਾ ਹੈ।੨।
ਤਿੰਨ ਪ੍ਰਕਾਰ ਨਾਲ (ਭਾਵ ਰਜੋ, ਤਮੋ ਅਤੇ ਸਤੋ ਗੁਣਾਂ ਵਿਚ ਪਰਵਿਤਰ ਹੋ ਕੇ ਜਿਹੜੇ) ਕੰਮ ਕੀਤੇ ਜਾਂਦੇ ਹਨ ਉਨ੍ਹਾਂ ਕੰਮਾਂ ਦੀ ਪੂਰਤੀ ਦੇ ਫਲ ਸਰੂਪ) ਆਸ (ਵਧਦੀ ਹੈ ਅਤੇ ਅਪੂਰਤੀ ਕਾਰਨ) ਚਿੰਤਾ (ਪੈਦਾ) ਹੁੰਦੀ ਹੈ।
(ਹੇ ਭਾਈ !) ਗੁਰੂ ਤੋਂ ਬਿਨਾਂ ਤਿੰਨਾਂ ਗੁਣਾਂ ਵਾਲੀ ਬੰਧਨ ਰੂਪ ਗੰਢ ਤੋਂ ਕਿਵੇਂ ਛੁਟਕਾਰਾ ਹੋ ਸਕੇਗਾ? (ਭਾਵ ਨਹੀਂ ਹੋ ਸਕਦਾ ਅਤੇ ਤੱਤ-ਵਿਚਾਰ ਇਹ ਹੈ ਕਿ) ਸਹਜ ਦੁਆਰਾ (ਗੁਰ ਗਿਆਨ ਅਤੇ ਪ੍ਰੇਮਾ-ਭਗਤੀ ਮਿਲਣ ਨਾਲ ਹੀ ਸਦੀਵੀ) ਸੁਖ (ਪ੍ਰਾਪਤ) ਹੁੰਦਾ ਹੈ।
(ਹਾਂ, ਜਦੋਂ ਗੁਰੂ ਆਪਣੀ) ਕਿਰਪਾ-ਦ੍ਰਿਸ਼ਟੀ ਕਰੇ (ਅਤੇ ਜੀਵ ਦੇ ਅੰਦਰੋਂ ਤਿੰਨਾਂ ਗੁਣਾਂ ਵਾਲੀ) ਮੈਲ ਧੋ (ਕੇ ਬਾਹਰ ਕੱਢ ਦੇਵੇ ਤਾਂ) ਆਪਣੇ ਹਿਰਦੇ ਵਿਚ ਹੀ (ਉਸ ਪ੍ਰਭੂ ਦਾ) ਸਰੂਪ ਪਛਾਣ ਲਈਦਾ ਹੈ।੩।
ਗੁਰੂ ਤੋਂ ਬਿਨਾ (ਮਨ ਨੂੰ ਲਗੀ ਹੋਈ ਤਿੰਨਾਂ ਗੁਣਾਂ ਦੀ) ਮੈਲ ਨਹੀਂ ਉਤਰ ਸਕਦੀ (ਫਿਰ) ਹਰੀ (ਪਰਮੇਸ਼ਰ) ਤੋਂ ਬਿਨਾਂ ਕਿਵੇਂ ਘਰ (ਨਿਜ ਸਰੂਪ) ਵਿਚ ਨਿਵਾਸ ਹੋ ਸਕਦਾ ਹੈ? (ਭਾਵ ਨਹੀਂ ਹੋ ਸਕਦਾ)।
(ਸੋ, ਜਗਿਆਸੂ ਨੂੰ) ਹੋਰ ਸਾਰੀਆਂ ਆਸਾਂ ਤਿਆਗ ਕੇ ਇਕੋ ਗੁਰੂ-ਸ਼ਬਦ ਨੂੰ ਹੀ ਵੀਚਾਰਨਾ ਚਾਹੀਦਾ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਮੈਂ ਗੁਰੂ ਤੋਂ) ਸਦਾ ਕੁਰਬਾਨ ਜਾਂਦਾ ਹਾਂ (ਜੋ ਆਪ ਪ੍ਰਭੂ ਦਾ ਮਹਲ) ਵੇਖ ਕੇ (ਹੋਰਨਾਂ ਨੂੰ) ਦਰਸ਼ਨ ਕਰਾਉਂਦਾ ਹੈ।੪।੧੨।
ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ ਗੁਣਾਂ ਦੇ ਮਾਲਕ ਪ੍ਰਭੂ ਵਿਚ ਮਨੁੱਖ ਇਉਂ ਲੀਨ ਹੋ ਜਾਂਦਾ ਹੈ, ਜਿਵੇਂ (ਸੋਨਾ ਆਦਿਕ ਕਿਸੇ ਧਾਤ ਦਾ ਬਣਿਆ ਹੋਇਆ ਜ਼ੇਵਰ ਢਲ ਕੇ) ਮੁੜ (ਉਸੇ) ਧਾਤ ਨਾਲ ਇੱਕ-ਰੂਪ ਹੋ ਜਾਂਦਾ ਹੈ।
(ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਮਨੁੱਖ ਉੱਤੇ ਪੱਕਾ ਗੂੜ੍ਹਾ ਲਾਲ ਰੰਗ ਚੜ੍ਹ ਜਾਂਦਾ ਹੈ (ਮਨੁੱਖ ਦਾ ਚਿਹਰਾ ਚਮਕ ਉਠਦਾ ਹੈ)।
ਪਰ ਉਹ ਸਦਾ-ਥਿਰ ਪ੍ਰਭੂ ਉਹਨਾਂ ਸੰਤੋਖੀ ਜੀਵਨ ਵਾਲਿਆਂ ਨੂੰ ਹੀ ਮਿਲਦਾ ਹੈ ਜੋ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਕਰਦੇ ਉਸ ਇੱਕੋ ਦੇ ਪ੍ਰੇਮ ਵਿਚ ਹੀ (ਮਗਨ ਰਹਿੰਦੇ) ਹਨ ॥੧॥
ਹੇ ਭਾਈ! (ਪ੍ਰਭੂ ਦਾ ਦਰਸ਼ਨ ਕਰਨਾ ਹੈ ਤਾਂ) ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣ।
ਸੰਤ ਜਨਾਂ ਦੀ ਸਭਾ ਵਿਚ (ਸਤਸੰਗ ਵਿਚ) ਗੁਰੂ ਮਿਲਦਾ ਹੈ ਜੋ (ਮਾਨੋ) ਕਾਮਧੇਨ ਹੈ ਜਿਸ ਪਾਸੋਂ ਉਹ ਨਾਮ-ਪਦਾਰਥ ਮਿਲਦਾ ਹੈ ਜੋ ਵਿਕਾਰਾਂ ਤੋਂ ਬਚਾ ਲੈਂਦਾ ਹੈ ॥੧॥ ਰਹਾਉ ॥
ਪਰਮਾਤਮਾ (ਦੇ ਰਹਿਣ) ਦਾ ਸੋਹਣਾ ਥਾਂ ਉੱਚਾ ਹੈ, ਉਸ ਦਾ ਮਹਲ (ਸਭ ਤੋਂ) ਉੱਪਰ ਹੈ।
ਉਸ ਦਾ ਦਰ ਉਸ ਦਾ ਘਰ ਮਹਲ ਪਿਆਰ ਦੀ ਰਾਹੀਂ ਲੱਭਦਾ ਹੈ, ਟਿਕਵਾਂ (ਚੰਗਾ) ਆਚਰਣ ਦੇ ਕੇ ਲੱਭੀਦਾ ਹੈ।
(ਪਰ ਉੱਚਾ ਆਚਰਨ ਭੀ ਸੌਖੀ ਖੇਡ ਨਹੀਂ, ਮਨ ਵਿਕਾਰਾਂ ਵਲ ਹੀ ਪ੍ਰੇਰਦਾ ਰਹਿੰਦਾ ਹੈ, ਤੇ) ਮਨ ਨੂੰ ਗੁਰੂ ਦੀ ਰਾਹੀਂ ਸਿੱਧੇ ਰਾਹੇ ਪਾਈਦਾ ਹੈ, ਸਰਬ-ਵਿਆਪੀ ਪ੍ਰਭੂ ਦੇ ਗੁਣਾਂ ਦੀ ਵਿਚਾਰ ਨਾਲ ਸਮਝਾਈਦਾ ਹੈ ॥੨॥
(ਦੁਨੀਆ ਵਿਚ ਆਮ ਤੌਰ ਤੇ) ਮਾਇਆ ਦੇ ਤਿੰਨਾਂ ਗੁਣਾਂ ਦੇ ਅਧੀਨ ਰਹਿ ਕੇ ਹੀ ਕਰਮ ਕਰੀਦੇ ਹਨ, ਜਿਸ ਕਰਕੇ ਆਸਾ ਤੇ ਸਂਹਸਿਆਂ ਦਾ ਗੇੜ ਬਣਿਆ ਰਹਿੰਦਾ ਹੈ (ਇਹਨਾਂ ਦੇ ਕਾਰਨ ਮਨ ਵਿਚ ਖਿੱਝ ਬਣਦੀ ਹੈ)।
ਇਹ ਖਿੱਝ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਨਹੀਂ ਹਟਦੀ (ਗੁਰੂ ਦੀ ਰਾਹੀਂ ਹੀ ਅਡੋਲਤਾ ਪੈਦਾ ਹੁੰਦੀ ਹੈ), ਅਡੋਲਤਾ ਵਿਚ ਟਿਕੇ ਰਿਹਾਂ ਆਤਮਕ ਆਨੰਦ ਮਿਲਦਾ ਹੈ।
ਜਦੋਂ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ, ਮਨੁੱਖ (ਆਪਣੇ ਮਨ ਦੀ) ਮੈਲ ਸਾਫ਼ ਕਰਦਾ ਹੈ (ਮਨ ਭਟਕਣੋਂ ਹਟ ਜਾਂਦਾ ਹੈ) ਤੇ ਅਡੋਲਤਾ ਵਿਚ ਪਰਮਾਤਮਾ ਦਾ ਟਿਕਾਣਾ (ਆਪਣੇ ਅੰਦਰ ਹੀ) ਪਛਾਣ ਲਈਦਾ ਹੈ ॥੩॥
ਗੁਰੂ ਤੋਂ ਬਿਨਾ ਮਨ ਦੀ ਮੈਲ ਨਹੀਂ ਧੁਪਦੀ, ਪਰਮਾਤਮਾ ਵਿਚ ਜੁੜਨ ਤੋਂ ਬਿਨਾ ਮਾਨਸਕ ਅਡੋਲਤਾ ਨਹੀਂ ਲੱਭਦੀ।
(ਹੇ ਭਾਈ!) ਇਕ (ਰਾਜ਼ਕ) ਪ੍ਰਭੂ ਦੀ ਹੀ ਸਿਫ਼ਤ-ਸਾਲਾਹ ਵਿਚਾਰਨੀ ਚਾਹੀਦੀ ਹੈ (ਜੋ ਸਿਫ਼ਤ-ਸਾਲਾਹ ਕਰਦਾ ਹੈ ਉਹ) ਹੋਰ ਹੋਰ ਆਸਾਂ ਛੱਡ ਦੇਂਦਾ ਹੈ।
ਹੇ ਨਾਨਕ! (ਆਖ-) ਜਿਹੜਾ ਗੁਰੂ ਆਪ ਪ੍ਰਭੂ ਦਾ ਦਰਸ਼ਨ ਕਰ ਕੇ ਮੈਨੂੰ ਦਰਸ਼ਨ ਕਰਾਉਂਦਾ ਹੈ, ਮੈਂ ਉਸ ਤੋਂ ਸਦਾ ਸਦਕੇ ਜਾਂਦਾ ਹਾਂ ॥੪॥੧੨॥
ਸਿਰੀ ਰਾਗ, ਪਹਿਲੀ ਪਾਤਸ਼ਾਹੀ।
ਜਿਵੇਂ ਧਾਤੂ ਆਖੀਰ ਨੂੰ ਧਾਤੂ ਵਿੱਚ ਰਲ ਜਾਂਦੀ ਹੈ, ਇਵੇਂ ਹੀ ਜੱਸ-ਗਾਉਣ ਵਾਲਾ ਜੱਸ-ਯੋਗ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।
ਪੋਸਤ ਦੇ ਫੁੱਲ ਦੇ ਵਾਂਗ ਉਹ ਸੱਚ ਦੀ ਰੰਗਤ ਵਿੱਚ ਗੂੜ੍ਹਾ ਸੂਹਾ ਰੰਗਿਆ ਜਾਂਦਾ ਹੈ।
ਸੰਤੁਸ਼ਟ, ਜੋ ਇਕ ਪ੍ਰੀਤ ਨਾਲ ਵਾਹਿਗੁਰੂ ਨੂੰ ਸਿਮਰਦੇ ਹਨ, ਸਤਿਪੁਰਖ ਨੂੰ ਮਿਲ ਪੈਂਦੇ ਹਨ।
ਹੇ ਭਰਾ! ਪਵਿੱਤ੍ਰ ਪੁਰਸ਼ ਦੇ ਚਰਨਾ ਦੀ ਧੂੜ ਹੋ ਜਾ।
ਗੁਰੂ, ਮੋਖ਼ਸ਼ ਦੀ ਦੋਲਤ ਦੇਣ ਵਾਲੀ ਸਵਰਗੀ ਗਊ ਸਤਿ ਸੰਗਤ ਅੰਦਰ ਮਿਲਦਾ ਹੈ। ਠਹਿਰਾਉ।
ਅਗਿਆਨ ਵਿਨਾਸਕ ਵਾਹਿਗੁਰੂ ਦਾ ਮੰਦਰ ਸੁੰਦਰ ਉਚੇ ਥੜ੍ਹੇ ਤੇ ਹੈ।
ਚੰਗੇ ਅਮਲਾ ਰਾਹੀਂ ਮਨੁੱਖਾ ਦੇਹ ਮਿਲਦੀ ਹੈ ਅਤੇ ਰੱਬੀ-ਪ੍ਰੀਤ ਦੁਆਰਾ ਸਾਈਂ ਦੇ ਗ੍ਰਿਹ ਤੇ ਮੰਦਰ ਦਾ ਬੂਹਾ।
ਸਰਬ-ਵਿਆਪਕ ਰੂਹ ਦੇ ਸਿਮਰਨ ਰਾਹੀਂ ਹੀ ਜਗਿਆਸੂ ਆਪਣੇ ਮਨੂਏ ਨੂੰ ਸਿੱਖ ਮੱਤ ਦਿੰਦੇ ਹਨ।
ਤਿੰਨ-ਰਾਹੇ ਕੰਮ ਕਰਨ ਦੁਆਰਾ ਆਸ ਅਤੇ ਚਿੰਤਾ ਪੈਦਾ ਹੁੰਦੇ ਹਨ।
ਗੁਰਾਂ ਦੇ ਬਗ਼ੈਰ ਬੰਦਾ ਤਿੰਨਾ ਗੁਣਾਂ ਦੀ ਕੈਦ ਤੋਂ ਕਿਸ ਤਰ੍ਹਾਂ ਖਲਾਸੀ ਪਾ ਸਕਦਾ ਹੈ? ਬ੍ਰਹਮ-ਗਿਆਨ ਦੀ ਪਰਾਪਤੀ ਰਾਹੀਂ ਆਰਾਮ ਪੈਦਾ ਹੁੰਦਾ ਹੈ।
ਆਪਣੀ ਦਇਆ-ਦ੍ਰਿਸ਼ਟੀ ਧਾਰ ਕੇ, ਵਾਹਿਗੁਰੂ ਪ੍ਰਾਨੀ ਦੀ ਮੈਲ ਧੋ ਸੁਟਦਾ ਹੈ ਅਤੇ ਉਹ ਆਪਣੇ ਗ੍ਰਹਿ (ਸਰੀਰ) ਵਿੱਚ ਹੀ ਸੁਆਮੀ ਦੀ ਹਜ਼ੂਰੀ ਨੂੰ ਅਨੁਭਵ ਕਰ ਲੈਂਦਾ ਹੈ।
ਗੁਰਾਂ ਦੇ ਬਾਝੋਂ ਪਲੀਤੀ ਦੂਰ ਨਹੀਂ ਹੁੰਦੀ ਤੇ ਵਾਹਿਗੁਰੂ ਦੇ ਬਗੈਰ ਗ੍ਰਹਿ-ਆਉਣਾ ਕਿਵੇਂ ਹੋ ਸਕਦਾ ਹੈ?
ਹੋਰ ਆਸਾ ਲਾਹ ਕੇ, ਸਾਨੂੰ ਕੇਵਲ ਨਾਮ ਦਾ ਸਿਮਰਨ ਕਰਨਾ ਉਚਿਤ ਹੈ।
ਹੇ ਨਾਨਕ! ਮੈਂ (ਗੁਰਾਂ ਉਤੋਂ) ਸਦਾ ਹੀ ਸਦਕੇ ਜਾਂਦਾ ਹਾਂ ਜੋ (ਵਾਹਿਗੁਰੂ ਨੂੰ) ਆਪ ਵੇਖਦੇ ਹਨ ਅਤੇ ਹੋਰਨਾ ਨੂੰ ਵਿਖਾਲਦੇ ਹਨ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.