ਸੰਤ ਜੀਵਹਿ ਪ੍ਰਭ ਓਟ ਤੁਮਾਰੀ ॥੧॥ ਰਹਾਉ ॥
ਸਭ ਕਿਛੁ ਬਿਆਪਤ ਬਿਨੁ ਹਰਿ ਰੰਗ ਰਾਤ ॥੪॥
ਕਹੁ ਨਾਨਕ ਜਿਨਿ ਧੂਰਿ ਸੰਤ ਪਾਈ ॥ ਤਾ ਕੈ ਨਿਕਟਿ ਨ ਆਵੈ ਮਾਈ ॥੫॥੧੯॥੮੮॥
ਗਉੜੀਗੁਆਰੇਰੀਮਹਲਾ੫॥
ਬਿਆਪਤਹਰਖਸੋਗਬਿਸਥਾਰ॥
ਬਿਆਪਤਸੁਰਗਨਰਕਅਵਤਾਰ॥
ਬਿਆਪਤਧਨਨਿਰਧਨਪੇਖਿਸੋਭਾ॥
ਮੂਲੁਬਿਆਧੀਬਿਆਪਸਿਲੋਭਾ॥੧॥
ਮਾਇਆਬਿਆਪਤਬਹੁਪਰਕਾਰੀ॥
ਸੰਤਜੀਵਹਿਪ੍ਰਭਓਟਤੁਮਾਰੀ॥੧॥ਰਹਾਉ॥
ਬਿਆਪਤਅਹੰਬੁਧਿਕਾਮਾਤਾ॥
ਬਿਆਪਤਪੁਤ੍ਰਕਲਤ੍ਰਸੰਗਿਰਾਤਾ॥
ਬਿਆਪਤਹਸਤਿਘੋੜੇਅਰੁਬਸਤਾ॥
ਬਿਆਪਤਰੂਪਜੋਬਨਮਦਮਸਤਾ॥੨॥
ਬਿਆਪਤਭੂਮਿਰੰਕਅਰੁਰੰਗਾ॥
ਬਿਆਪਤਗੀਤਨਾਦਸੁਣਿਸੰਗਾ॥
ਬਿਆਪਤਸੇਜਮਹਲਸੀਗਾਰ॥
ਪੰਚਦੂਤਬਿਆਪਤਅੰਧਿਆਰ॥੩॥
ਬਿਆਪਤਕਰਮਕਰੈਹਉਫਾਸਾ॥
ਬਿਆਪਤਿਗਿਰਸਤਬਿਆਪਤਉਦਾਸਾ॥
ਆਚਾਰਬਿਉਹਾਰਬਿਆਪਤਇਹਜਾਤਿ॥
ਸਭਕਿਛੁਬਿਆਪਤਬਿਨੁਹਰਿਰੰਗਰਾਤ॥੪॥
ਸੰਤਨਕੇਬੰਧਨਕਾਟੇਹਰਿਰਾਇ॥
ਤਾਕਉਕਹਾਬਿਆਪੈਮਾਇ॥
ਕਹੁਨਾਨਕਜਿਨਿਧੂਰਿਸੰਤਪਾਈ॥ਤਾਕੈਨਿਕਟਿਨਆਵੈਮਾਈ॥੫॥੧੯॥੮੮॥
gaurī guārērī mahalā 5 .
biāpat harakh sōg bisathār .
biāpat surag narak avatār .
biāpat dhan niradhan pēkh sōbhā .
mūl biādhī biāpas lōbhā .1.
māiā biāpat bah parakārī .
sant jīvah prabh ōt tumārī .1. rahāu .
biāpat ahanbudh kā mātā .
biāpat putr kalatr sang rātā .
biāpat hasat ghōrē ar basatā .
biāpat rūp jōban mad masatā .2.
biāpat bhūm rank ar rangā .
biāpat gīt nād sun sangā .
biāpat sēj mahal sīgār .
panch dūt biāpat andhiār .3.
biāpat karam karai hau phāsā .
biāpat girasat biāpat udāsā .
āchār biuhār biāpat ih jāt .
sabh kish biāpat bin har rang rāt .4.
santan kē bandhan kātē har rāi .
tā kau kahā biāpai māi .
kah nānak jin dhūr sant pāī . tā kai nikat n āvai māī .5.19.88.
Gauri Guareri 5th Guru.
Mammon is spread through the ostentations of weal and woe.
It effects heaven, hell, and incarnations.
It is seen affecting the rich, the poor, and the glorious.
This basic melody operates through covetousness.
The mammon effects in many ways.
But the saints under Thy Protection, O Lord pass their life unaffected by it. Pause.
It clings to him who is intoxicated with intellectual pride.
It clings to him who is imbued with the love of his sons and wife.
It clings to him who is engrossed in elephants, horses and raiments.
It clings to the person who is intoxicated with the wine of beauty and youth.
It clings to the landlords, the paupers and revelers.
It cling to the hearer of songs and music at assemblies.
It is contained in couches, palaces and decorations.
It is contained in the five evil passions. which are blinding.
It is contained in him, who goes about his business, entangled in ego.
She impinges upon us in house hold, and impinges in renunciation as well.
It impinges upon us through our character, occupation and caste.
It clings to everything save those who are imbued with God's love.
The Saints' fetters God, the King has cut off.
How can mammon cling to them.
Says Nanak, who has obtained the dust of the Saints feet., the mammon does not draw near him.
Gauree Gwaarayree, Fifth Mehl:
It torments us with the expression of pleasure and pain.
It torments us through incarnations in heaven and hell.
It is seen to afflict the rich, the poor and the glorious.
The source of this illness which torments us is greed. ||1||
Maya torments us in so many ways.
But the Saints live under Your Protection, God. ||1||Pause||
It torments us through intoxication with intellectual pride.
It torments us through the love of children and spouse.
It torments us through elephants, horses and beautiful clothes.
It torments us through the intoxication of wine and the beauty of youth. ||2||
It torments landlords, paupers and lovers of pleasure.
It torments us through the sweet sounds of music and parties.
It torments us through beautiful beds, palaces and decorations.
It torments us through the darkness of the five evil passions. ||3||
It torments those who act, entangled in ego.
It torments us through household affairs, and it torments us in renunciation.
It torments us through character, lifestyle and social status.
It torments us through everything, except for those who are imbued with the Love of the Lord. ||4||
The Sovereign Lord King has cut away the bonds of His Saints.
How can Maya torment them?
Says Nanak, Maya does not draw near those who have obtained the dust of the feet of the Saints. ||5||19||88||
ਗਉੜੀ ਗੁਆਰੇਰੀ ਮਹਲਾ ੫ ॥
ਪਰਮੇਸ਼ਰ ਦੀ ਮਾਇਆ ਕਿਤੇ) ਖੁਸ਼ੀਆਂ, ਗ਼ਮੀਆਂ ਦੇ ਅਡੰਬਰਾਂ (ਸਮੇਂ) ਵਿਆਪਦੀ ਹੈ।
(ਕਿਤੇ ਇਹ) ਸੁਰਗਾਂ, ਨਰਕਾਂ (ਦੇ ਜੀਆਂ ਅਤੇ) ਜਨਮ ਲੈਣ (ਵਾਲਿਆਂ ਉਤੇ) ਵੀ ਵਿਆਪਦੀ ਹੈ।
(ਇਹ ਮਾਇਆ) ਧਨਵਾਨਾਂ ਅਤੇ ਧਨਹੀਣਾਂ (ਉਤੇ) ਸੋਭਾ ਦਾ (ਰੂਪ) ਦੇਖ ਕੇ ਵਿਆਪਦੀ ਹੈ।
(ਮਾਇਆ) ਬੀਮਾਰਿਆਂ ਦਾ ਮੁਢ ਹੈ (ਜੋ) ਲੋਭ ਦੇ (ਰੂਪ ਵਿਚ ਬਹੁਤ) ਵਿਆਪਦੀ ਹੈ।੧।
(ਹੇ ਪ੍ਰਭੂ ! ਤੇਰੀ) ਮਾਇਆ, ਕਈ ਤਰ੍ਹਾਂ ਦੇ (ਰੂਪਾਂ ਰੰਗਾਂ ਰਾਹੀਂ ਆਪਣਾ) ਪ੍ਰਭਾਵ ਪਾਉਂਦੀ ਹੈ।
(ਪਰ) ਹੇ ਪ੍ਰਭੂ ! ਸੰਤ (ਲੋਕਾਂ ਤੇ ਇਹ ਆਪਣਾ ਪ੍ਰਭਾਵ ਨਹੀਂ ਪਾ ਸਕਦੀ ਕਿਉਂਕਿ ਸੰਤ) ਤੇਰੀ ਓਟ (ਆਸਰੇ) ਜੀਉਂਦੇ ਹਨ।੧।ਰਹਾਉ।
(ਜਿਹੜਾ ਕੋਈ) ਹੰਕਾਰ-ਬੁੱਧੀ ਦਾ ਮੱਤਾ ਹੋਇਆ (ਹੈ ਉਸ ਉਤੇ ਵੀ ਮਾਇਆ ਦਾ ਹੀ) ਪ੍ਰਭਾਵ ਹੈ
ਪੁਤਰ-ਇਸਤਰੀ (ਆਦਿ) ਨਾਲ ਰਚਿਆ ਹੋਇਆ (ਵੀ ਮਾਇਆ ਦੇ ਪ੍ਰਭਾਵ ਅਧੀਨ ਹੈ)।
(ਜਿਸ ਕੋਲ) ਹਾਥੀ, ਘੋੜੇ ਅਤੇ (ਭਾਂਤ ਭਾਂਤ ਦੇ) ਬਸਤਰ ਹਨ (ਉਸ ਉਤੇ ਸੰਪਤੀ ਦੇ ਮਾਣ ਵਾਲੇ ਰੂਪ ਵਿੱਚ ਮਾਇਆ) ਵਿਆਪ ਰਹੀ ਹੈ।
ਸੁੰਦਰਤਾ, ਜੁਆਨੀ ਦੇ ਨਸ਼ੇ (ਦੀ ਮਸਤੀ) ਦਾ ਮੱਤਿਆ ਹੋਇਆ (ਜੀਵ) ਮਾਇਆ ਦੇ ਪ੍ਰਭਾਵ ਅਧੀਨ ਹੈ।੨।
ਜ਼ਿਮੀਦਾਰਾਂ, ਕੰਗਾਲਾਂ ਅਤੇ ਰੰਗ-ਰਲੀਆਂ ਮਨਾਉਣ ਵਾਲੇ ਅਮੀਰਜ਼ਾਦਿਆਂ ਅਥਵਾ ਰਾਜਿਆਂ ਮਹਾਰਾਜਿਆਂ (ਉਤੇ ਮਾਇਆ ਹੀ) ਵਿਆਪ ਰਹੀ ਹੈ।
ਸੰਗੀ-ਸਾਥੀਆਂ ਦੇ ਨਾਲ (ਮਾਇਆਵੀ) ਗੀਤ (ਨਾਚ ਆਦਿ) ਨਾਦ ਸੁਣ ਕੇ (ਜੋ ਮਨ ਉਤੇ) ਦੂਜਾ ਪ੍ਰਭਾਵ ਪੈਂਦਾ ਹੈ (ਉਹ ਮਾਇਆ ਦੀ ਹੀ ਮਿਹਰਬਾਨੀ ਹੈ)।
ਮਾਇਆ ਸੁੰਦਰ) ਸੇਜਾਂ, ਮਹਲ-ਮਾੜੀਆਂ (ਅਤੇ ਅਨੇਕ ਪ੍ਰਕਾਰ ਦੇ) ਸ਼ੀਗਾਰਾਂ (ਰਾਹੀਂ ਮਨ ਉਤੇ ਆਪਣਾ) ਪ੍ਰਭਾਵ ਪਾਉਂਦੀ ਹੈ।
ਪੰਜ ਦੂਤ (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ) ਅਤੇ ਅਗਿਆਨਤਾ (ਸਭ ਉਤੇ ਮਾਇਆ ਦਾ ਹੀ) ਵਿਆਪਕ ਪ੍ਰਭਾਵ ਹੈ।੩।
(ਜਿਹੜਾ ਕੋਈ) ਹਉਮੈ ਵਿੱਚ ਫਸਿਆ ਹੋਇਆ ਕਰਮ-ਕਾਂਡ ਕਰਦਾ ਹੈ (ਉਸ ਉਤੇ ਵੀ ਮਾਇਆ ਹੀ) ਵਿਆਪਦੀ ਹੈ।
ਗ੍ਰਿਹਸਤੀ (ਅਤੇ) ਉਦਾਸੀ (ਜੀਵਨ ਵਾਲਿਆਂ ਉਤੇ ਵੀ ਸੂਖਮ ਰੂਪ ਵਿੱਚ ਮਾਇਆ ਹੀ) ਵਿਆਪਦੀ ਹੈ।
ਆਚਾਰ, ਵਾਪਾਰ (ਅਤੇ ਜਾਤਿ ਅਭਿਮਾਨ ਵਿਚ ਮਾਇਆ ਹੀ) ਬਿਆਪਦੀ ਹੈ।
ਗਲ ਕੀ) ਹਰੀ ਪਰਮੇਸ਼ਰ ਦੇ ਪ੍ਰੇਮ ਵਿੱਚ ਰੰਗੇ ਜਾਣ ਤੋਂ ਬਿਨਾਂ ਸਭ ਕੁਝ (ਮਾਇਆ ਹੀ ਮਾਇਆ ਕਿਸੇ ਨਾ ਰੂਪ ਵਿੱਚ) ਵਿਆਪ ਰਹੀ ਹੈ।੪।
(ਜੇ ਮਾਇਆ ਕਿਸੇ ਤੇ ਪ੍ਰਭਾਵ ਨਹੀਂ ਪਾ ਸਕਦੀ ਤਾਂ ਉਹ ਕੇਵਲ ਪ੍ਰਭੂ ਪਿਆਰਿਆਂ ਉਤੇ, ਕਿਉਂਕਿ) ਸੰਤ ਲੋਕਾਂ ਦੇ (ਹਰ ਪ੍ਰਕਾਰ ਦੇ) ਬੰਧਨ ਹਰੀ ਪਰਮੇਸ਼ਰ ਨੇ ਕੱਟ ਦਿੱਤੇ ਹਨ,
(ਇਸ ਲਈ) ਉਨ੍ਹਾਂ ਨੂੰ ਮਾਇਆ ਕਿਥੋਂ ਵਿਆਪ ਸਕਦੀ ਹੈ? (ਭਾਵ ਨਹੀਂ ਵਿਆਪ ਸਕਦੀ
ਨਾਨਕ (ਗੁਰੂ ਜੀ ਤੱਤ ਰੂਪ ਵਿੱਚ ਫੁਰਮਾਉਂਦੇ ਹਨ ਕਿ) ਜਿਸ (ਵਡਭਾਗੀ ਜੀਵ) ਨੇ ਸੰਤ (ਸਤਿਗੁਰੂ ਜੀ) ਦੀ (ਚਰਨ) ਧੂੜ ਪ੍ਰਾਪਤ ਕਰ ਲਈ ਹੈ ਉਸ ਦੇ ਨੇੜੇ ਮਾਇਆ ਨਹੀਂ ਢੁਕ ਸਕਦੀ (ਭਾਵ ਉਨ੍ਹਾਂ ਉਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ)।੫।੧੯।੮੮।
ਕਿਤੇ ਖ਼ੁਸ਼ੀ ਗ਼ਮੀ ਦਾ ਖਿਲਾਰਾ ਹੈ,
ਕਿਤੇ ਜੀਵ ਨਰਕਾਂ ਵਿਚ ਪੈਂਦੇ ਹਨ, ਕਿਤੇ ਸੁਰਗਾਂ ਵਿਚ ਪਹੁੰਚਦੇ ਹਨ,
ਕਿਤੇ ਕੋਈ ਧਨ ਵਾਲੇ ਹਨ, ਕਿਤੇ ਕੰਗਾਲ ਹਨ, ਕਿਤੇ ਕੋਈ ਆਪਣੀ ਸੋਭਾ ਹੁੰਦੀ ਵੇਖ ਕੇ (ਖ਼ੁਸ਼ ਹਨ)-ਇਹਨਾਂ ਅਨੇਕਾਂ ਤਰੀਕਿਆਂ ਨਾਲ ਮਾਇਆ ਜੀਵਾਂ ਉਤੇ ਪ੍ਰਭਾਵ ਪਾ ਰਹੀ ਹੈ।
ਕਿਤੇ ਸਾਰੇ ਰੋਗਾਂ ਦਾ ਮੂਲ ਲੋਭ ਬਣ ਕੇ ਮਾਇਆ ਆਪਣਾ ਜ਼ੋਰ ਪਾ ਰਹੀ ਹੈ ॥੧॥
ਹੇ ਪ੍ਰਭੂ! (ਤੇਰੀ ਰਚੀ) ਮਾਇਆ ਅਨੇਕਾਂ ਤਰੀਕਿਆਂ ਨਾਲ (ਜੀਵਾਂ ਉਤੇ) ਪ੍ਰਭਾਵ ਪਾਈ ਰੱਖਦੀ ਹੈ, (ਤੇ ਆਤਮਕ ਮੌਤੇ ਜੀਵਾਂ ਨੂੰ ਮਾਰ ਦੇਂਦੀ ਹੈ)।
ਤੇਰੇ ਸੰਤ ਤੇਰੇ ਆਸਰੇ ਆਤਮਕ ਜੀਵਨ ਮਾਣਦੇ ਹਨ ॥੧॥ ਰਹਾਉ ॥
ਕਿਤੇ ਕੋਈ 'ਹਉ ਹਉ, ਮੈਂ ਮੈਂ' ਦੀ ਅਕਲ ਵਿਚ ਮਸਤ ਹੈ।
ਕਿਤੇ ਕੋਈ ਪੁੱਤਰ ਇਸਤ੍ਰੀ ਦੇ ਮੋਹ ਵਿਚ ਰੱਤਾ ਪਿਆ ਹੈ।
ਕਿਤੇ ਹਾਥੀ ਘੋੜਿਆਂ (ਸੁੰਦਰ) ਕੱਪੜਿਆਂ (ਦੀ ਲਗਨ ਹੈ),
ਕਿਤੇ ਕੋਈ ਰੂਪ ਤੇ ਜਵਾਨੀ ਦੇ ਨਸ਼ੇ ਵਿਚ ਮਸਤ ਹੈ-ਇਹਨਾਂ ਅਨੇਕਾਂ ਤਰੀਕਿਆਂ ਨਾਲ ਮਾਇਆ ਆਪਣਾ ਜ਼ੋਰ ਪਾ ਰਹੀ ਹੈ ॥੨॥
ਕਿਤੇ ਭੁਇਂ ਦੀ ਮਾਲਕੀ ਹੈ, ਕਿਤੇ ਕੰਗਾਲ ਹਨ, ਕਿਤੇ ਅਮੀਰ ਹਨ,
ਕਿਤੇ ਮੰਡਲੀਆਂ ਵਿਚ ਗੀਤ ਨਾਦ ਸੁਣ ਕੇ (ਖ਼ੁਸ਼ ਹੋ ਰਹੇ ਹਨ),
ਕਿਤੇ (ਸੋਹਣੀ) ਸੇਜ, ਹਾਰ-ਸਿੰਗਾਰ ਤੇ ਮਹਲ-ਮਾੜੀਆਂ (ਦੀ ਲਾਲਸਾ ਹੈ), ਇਹਨਾਂ ਅਨੇਕਾਂ ਤਰੀਕਿਆਂ ਨਾਲ ਮਾਇਆ ਪ੍ਰਭਾਵ ਪਾ ਰਹੀ ਹੈ।
ਕਿਤੇ ਮੋਹ ਦੇ ਹਨੇਰੇ ਵਿਚ ਕਾਮਾਦਿਕ ਪੰਜੇ ਦੂਤ ਬਣ ਕੇ ਮਾਇਆ ਜ਼ੋਰ ਪਾ ਰਹੀ ॥੩॥
ਕਿਤੇ ਕੋਈ ਹਉਮੈ ਵਿਚ ਫਸਿਆ ਹੋਇਆ (ਆਪਣੇ ਵਲੋਂ ਧਾਰਮਿਕ) ਕੰਮ ਕਰ ਰਿਹਾ ਹੈ,
ਕੋਈ ਗ੍ਰਿਹਸਤ ਵਿਚ ਪ੍ਰਵਿਰਤ ਹੈ, ਕੋਈ ਉਦਾਸੀ ਰੂਪ ਵਿਚ ਹੈ,
ਕਿਤੇ ਕੋਈ ਧਾਰਮਿਕ ਰਸਮਾਂ ਵਿਚ ਪ੍ਰਵਿਰਤ ਹੈ, ਕੋਈ (ਉੱਚੀ) ਜਾਤਿ ਦੇ ਮਾਣ ਵਿਚ ਹੈ;
ਪਰਮਾਤਮਾ ਦੇ ਪ੍ਰੇਮ ਵਿਚ ਮਗਨ ਹੋਣ ਤੋਂ ਵਾਂਜੇ ਰਹਿ ਕੇ ਇਹ ਸਭ ਕੁਝ ਮਾਇਆ ਦਾ ਪ੍ਰਭਾਵ ਹੀ ਹੈ ॥੪॥
ਪਰਮਾਤਮਾ ਆਪ ਹੀ ਸੰਤ ਜਨਾਂ ਦੇ ਮਾਇਆ ਦੇ ਬੰਧਨ ਕੱਟ ਦੇਂਦਾ ਹੈ।
ਉਹਨਾਂ ਉਤੇ ਮਾਇਆ ਆਪਣਾ ਜ਼ੋਰ ਨਹੀਂ ਪਾ ਸਕਦੀ।
ਨਾਨਕ ਆਖਦਾ ਹੈ- ਜਿਸ ਮਨੁੱਖ ਨੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰ ਲਈ ਹੈ, ਮਾਇਆ ਉਸ ਮਨੁੱਖ ਦੇ ਨੇੜੇ ਨਹੀਂ ਢੁੱਕ ਸਕਦੀ ॥੪॥੧੯॥੮੮॥
ਗਉੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
ਮਾਇਆ ਖੁਸ਼ੀ ਤੇ ਗ਼ਮੀ ਦੇ ਅਡੰਬਰਾ ਅੰਦਰ ਫੈਲੀ ਹੋਈ ਹੈ।
ਇਹ ਬਹਿਸ਼ਤ, ਦੋਜਖ ਅਤੇ ਜਨਮਾ ਦੇ ਗੇੜ ਤੇ ਅਸਰ ਕਰਦੀ ਹੈ।
ਇਹ ਅਮੀਰਾ ਗਰੀਬਾਂ ਅਤੇ ਸੰਭਾਵਨਾਵਾਂ ਤੇ ਅਸਰ ਕਰਦੀ ਦੇਖੀ ਜਾਂਦੀ ਹੈ।
ਇਹ ਬੁਨਿਆਦੀ ਬੀਮਾਰੀ, ਲਾਲਚ ਦੇ ਰਾਹੀਂ ਕੰਮ ਕਰਦੀ ਹੈ।
ਮੋਹਨੀ ਕਈ ਤਰੀਕਿਆਂ ਨਾਲ ਅਸਰ ਕਰਦੀ ਹੈ।
ਤੇਰੀ ਪਨਾਹ ਤਾਬੇ ਹੇ ਸਾਹਿਬ! ਸਾਧੂ ਇਸ ਦੇ ਅਸਰ ਤੋਂ ਬਿਨਾ ਹੀ ਆਪਣਾ ਜੀਵਨ ਬਤੀਤ ਕਰਦੇ ਹਨ। ਠਹਿਰਾਉ।
ਇਹ ਉਸ ਨੂੰ ਚਿਮੜੀ ਹੋਈ ਹੈ ਜੋ ਅੰਹਕਾਰੀ ਅਕਲ ਨਾਲ ਨਸ਼ਈ ਹੋਇਆ ਹੋਇਆ ਹੈ।
ਇਹ ਉਸ ਨੂੰ ਚਿਮੜੀ ਹੋਈ ਹੈ ਜੋ ਆਪਣੇ ਪੁੱਤਾ ਤੇ ਪਤਨੀ ਦੇ ਪਿਆਰ ਨਾਲ ਰੰਗਿਆ ਹੋਇਆ ਹੈ।
ਇਹ ਉਸਨੂੰ ਚਿਮੜੀ ਹੋਈ ਹੈ ਜੋ ਹਾਥੀਆਂ ਘੋੜਿਆਂ ਅਤੇ ਬਸਤਰਾਂ ਅੰਦਰ ਗਲਤਾਨ ਹੈ।
ਇਹ ਉਸ ਪੁਰਸ਼ ਨੂੰ ਚਿਮੜੀ ਹੋਈ ਹੈ ਜੋ ਸੁੰਦਰਤਾ ਅਤੇ ਜੁਆਨੀ ਦੀ ਸ਼ਰਾਬ ਨਾਲ ਮਤਵਾਲਾ ਹੋਇਆ ਹੋਇਆ ਹੈ।
ਇਹ ਜਮੀਨ ਦੇ ਮਾਲਕ ਕੰਗਾਲਾ ਅਤੇ ਮੌਜ ਬਹਾਰਾ ਮਾਨਣ ਵਾਲਿਆਂ ਨੂੰ ਚਿਮੜੀ ਹੋਈ ਹੈ।
ਇਹ ਸਭਾਵਾ ਵਿੱਚ ਗਾਣੇ ਅਤੇ ਰਾਗ ਦੇ ਸੁਨਣ ਵਾਲਿਆਂ ਨੂੰ ਚਿਮੜੀ ਹੋਈ ਹੈ।
ਇਹ ਪਲੰਘਾ, ਮੰਦਰਾ ਅਤੇ ਹਰ-ਸ਼ਿੰਗਾਰਾ ਵਿੱਚ ਰਮੀ ਹੋਈ ਹੈ।
ਇਹ ਅੰਨ੍ਹਾਂ ਕਰ ਦੇਣ ਵਾਲੇ ਪੰਜ ਮੰਦੇ ਵਿਸ਼ਿਆਂ ਵਿੱਚ ਰਮੀ ਹੋਈ ਹੈ।
ਇਹ ਉਸ ਅੰਦਰ ਰਮੀ ਹੋਈ ਹੈ ਜੋ ਹੰਕਾਰ ਅੰਦਰ ਫਸ ਕੇ ਆਪਣੇ ਕਾਰ-ਵਿਹਾਰ ਕਰਦਾ ਹੈ।
ਘਰਬਾਰ ਵਿੱਚ ਭੀ ਇਹ ਸਾਡੇ ਉਤੇ ਢਹਿੰਦੀ ਹੈ ਅਤੇ ਤਿਆਗ ਵਿੱਚ ਭੀ ਢਹਿੰਦੀ ਹੈ।
ਸਾਡੇ ਚਾਲ-ਚਲਣ, ਕਾਰ ਵਿਹਾਰ ਅਤੇ ਜਾਤੀ ਦੇ ਰਾਹੀਂ ਇਹ ਸਾਡੇ ਉਤੇ ਛਾਪਾ ਮਾਰਦੀ ਹੈ।
ਸਿਵਾਏ ਉਨ੍ਹਾਂ ਦੇ ਜੋ ਵਾਹਿਗੁਰੂ ਦੀ ਪ੍ਰੀਤ ਨਾਲ ਰੰਗੇ ਹਨ, ਇਹ ਹਰ ਸ਼ੈ ਨੂੰ ਚਿਮੜਦੀ ਹੈ।
ਸਾਧੂਆਂ ਦੀ ਬੇੜੀਆਂ, ਵਾਹਿਗੁਰੂ ਪਾਤਸ਼ਾਹ ਨੇ ਕੱਟ ਸੁੱਟੀਆਂ ਹਨ।
ਮਾਇਆ ਉਨ੍ਹਾਂ ਨੂੰ ਕਿਸ ਤਰ੍ਹਾਂ ਚਿਮੜ ਸਕਦੀ ਹੈ?
ਗੁਰੂ ਜੀ ਫੁਰਮਾਉਂਦੇ ਹਨ, ਜਿਸ ਨੂੰ ਸਾਧੂਆਂ ਦੇ ਪੈਰਾ ਦੀ ਧੂੜ ਪ੍ਰਾਪਤ ਹੋਈ ਹੈ, ਮਾਇਆ ਉਸ ਦੇ ਲਾਗੇ ਨਹੀਂ ਲਗਦੀ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.