ਗਉੜੀਗੁਆਰੇਰੀਮਹਲਾ੫॥
ਸਾਧਸੰਗਿਜਪਿਓਭਗਵੰਤੁ॥
ਕੇਵਲਨਾਮੁਦੀਓਗੁਰਿਮੰਤੁ॥
ਤਜਿਅਭਿਮਾਨਭਏਨਿਰਵੈਰ॥
ਆਠਪਹਰਪੂਜਹੁਗੁਰਪੈਰ॥੧॥
ਅਬਮਤਿਬਿਨਸੀਦੁਸਟਬਿਗਾਨੀ॥
ਜਬਤੇਸੁਣਿਆਹਰਿਜਸੁਕਾਨੀ॥੧॥ਰਹਾਉ॥
ਸਹਜਸੂਖਆਨੰਦਨਿਧਾਨ॥
ਰਾਖਨਹਾਰਰਖਿਲੇਇਨਿਦਾਨ॥
ਦੂਖਦਰਦਬਿਨਸੇਭੈਭਰਮ॥
ਆਵਣਜਾਣਰਖੇਕਰਿਕਰਮ॥੨॥
ਪੇਖੈਬੋਲੈਸੁਣੈਸਭੁਆਪਿ॥
ਸਦਾਸੰਗਿਤਾਕਉਮਨਜਾਪਿ॥
ਸੰਤਪ੍ਰਸਾਦਿਭਇਓਪਰਗਾਸੁ॥
ਪੂਰਿਰਹੇਏਕੈਗੁਣਤਾਸੁ॥੩॥
ਕਹਤਪਵਿਤ੍ਰਸੁਣਤਪੁਨੀਤ॥ਗੁਣਗੋਵਿੰਦਗਾਵਹਿਨਿਤਨੀਤ॥
ਕਹੁਨਾਨਕਜਾਕਉਹੋਹੁਕ੍ਰਿਪਾਲ॥
ਤਿਸੁਜਨਕੀਸਭਪੂਰਨਘਾਲ॥੪॥੨੩॥੯੨॥
gaurī guārērī mahalā 5 .
sādhasang japiō bhagavant .
kēval nām dīō gur mant .
taj abhimān bhaē niravair .
āth pahar pūjah gur pair .1.
ab mat binasī dusat bigānī .
jab tē suniā har jas kānī .1. rahāu .
sahaj sūkh ānand nidhān .
rākhanahār rakh lēi nidān .
dūkh darad binasē bhai bharam .
āvan jān rakhē kar karam .2.
pēkhai bōlai sunai sabh āp .
sadā sang tā kau man jāp .
sant prasād bhaiō paragās .
pūr rahē ēkai gunatās .3.
kahat pavitr sunat punīt . gun gōvind gāvah nit nīt .
kah nānak jā kau hōh kripāl .
tis jan kī sabh pūran ghāl .4.23.92.
Gauri Guareri 4th Guru.
In the Saints, congregation I meditate on the Auspicious Master.
The Guru has given me the spell of the Name alone.
Shedding my ego, I have become uninominal.
Throughout the eight watches of the day, I worship Guru 's Feet.
Now my evil and alien intellect is eliminated,
when I have heard God 's praises, with mine ears. Pause.
Who is the treasure of poise peace and pleasure,
and the preserver, shall ultimately save me.
Pain pang dread and doubt of mine are effaced.
From birth and death, He has mercifully saved me.
The Lord Himself beholds speaks and hear everything.
O my soul remember Him who is ever with Thee,
By Saints favour light has dawned,
The One Lord, the Treasure of excellences is fully pervading everywhere.
Pure are those recite, pure are those who listen, and sing for ever the praise of the world-Lord.
Says Nanak unto who, Thou becomest kind,
the entire service of that man becomes accomplished.
Gauree Gwaarayree, Fifth Mehl:
In the Saadh Sangat, the Company of the Holy, I meditate on the Lord God.
The Guru has given me the Mantra of the Naam, the Name of the Lord.
Shedding my ego, I have become free of hate.
Twentyfour hours a day, I worship the Guru's Feet. ||1||
Now, my evil sense of alienation is eliminated,
since I have heard the Praises of the Lord with my ears. ||1||Pause||
The Savior Lord is the treasure of intuitive peace, poise and bliss.
He shall save me in the end.
My pains, sufferings, fears and doubts have been erased.
He has mercifully saved me from coming and going in reincarnation. ||2||
He Himself beholds, speaks and hears all.
O my mind, meditate on the One who is always with you.
By the Grace of the Saints, the Light has dawned.
The One Lord, the Treasure of Excellence, is perfectly pervading everywhere. ||3||
Pure are those who speak, and sanctified are those who hear and sing, forever and ever, the Glorious Praises of the Lord of the Universe.
Says Nanak, when the Lord bestows His Mercy,
all one's efforts are fulfilled. ||4||23||92||
ਗਉੜੀ ਗੁਆਰੇਰੀ ਮਹਲਾ ੫ ॥
ਜਿਸ ਮਨੁੱਖ ਨੇ) ਸਾਧ ਸੰਗਤ ਵਿੱਚ (ਬੈਠ ਕੇ) ਪਰਮੇਸ਼ਰ ਨੂੰ ਜਪਿਆ,
ਕੇਵਲ (ਉਸ ਨੂੰ ਹੀ ਸਤਿ) ਗੁਰੂ ਨੇ ਨਾਮ ਰੂਪੀ ਮੰਤਰ ਦਿੱਤਾ।
ਇਸ ਦੇ ਫਲਸਰੂਪ ਉਹ) ਹੰਕਾਰ ਤਿਆਗ ਕੇ ਵੈਰ ਰਹਿਤ ਹੋ ਗਏ।
(ਇਸ ਲਈ ਹੇ ਸਤਿ ਸੰਗੀਓ ! ਤੁਸੀਂ ਵੀ ਅਜਿਹੇ) ਗੁਰੂ ਦੇ ਚਰਨ ਅੱਠੇ ਪਹਿਰ (ਭਾਵ ਹਰ ਸਮੇਂ) ਪੂਜੋ।੧।
ਹੁਣ (ਸਾਡੀ) ਭੈੜੀ ਤੇ ਓਪਰੀ ਮਤਿ ਨਸ਼ਟ ਹੋ ਗਈ ਹੈ।
ਜਦੋਂ ਦਾ (ਅਸਾਂ) ਹਰੀ ਦਾ ਜਸ ਕੰਨਾਂ ਨਾਲ ਸੁਣਿਆ ਹੈ ॥੧॥ ਰਹਾਉ ॥
ਹੇ ਭਾਈ ! (ਭੈੜੀ ਮਤ ਦਾ ਖ਼ਾਤਮਾ ਹੋਣ ਕਰਕੇ ਮਨ ਦੀ) ਅਡੋਲਤਾ ਦਾ (ਅਕਹਿ) ਸੁਖ (ਅਤੇ) ਅਨੰਦ ਦੇ ਖ਼ਜ਼ਾਨੇ (ਪ੍ਰਾਪਤ ਹੋ ਗਏ ਹਨ)।
(ਹੁਣ ਸਾਨੂੰ ਯਕੀਨ ਹੋ ਗਿਆ ਕਿ) ਰਖਣ ਵਾਲਾ (ਪਰਮੇਸ਼ਰ) ਅੰਤ ਸਮੇਂ (ਸਾਨੂੰ ਜਮਦੂਤਾਂ ਤੋਂ) ਬਚਾਅ ਲਵੇਗਾ
(ਇਸ ਲਈ ਸਾਰੇ) ਦੁਖ ਦਰਦ ਤੇ ਭਰਮ ਖ਼ਤਮ ਹੋ ਗਏ ਹਨ।
(ਪ੍ਰਭੂ ਨੇ ਆਪਣੀ) ਕਿਰਪਤ ਕਰਕੇ ਆਉਣ ਜਾਣ (ਭਾਵ ਜੰਮਣ ਮਰਨ ਵਾਲੇ ਦੁੱਖ ਤੋਂ) ਰਖ ਲਏ।੨।
ਹੇ ਭਾਈ ! (ਪ੍ਰਭੂ) ਆਪ ਹੀ ਸਭ (ਕੁਝ) ਵੇਖਦਾ, ਬੋਲਦਾ (ਅਤੇ) ਸੁਣਦਾ ਹੈ।
ਜਿਹੜਾ (ਪ੍ਰਭੂ) ਸਦਾ (ਜੀਵ ਦੇ) ਨਾਲ (ਅੰਗ-ਸੰਗ) ਰਹਿੰਦਾ ਹੈ;) ਹੇ ਮਨ ! (ਤੂੰ ਉਸ ਦਾ) ਸਿਮਰਣ ਕਰ।
ਹੇ ਭਾਈ !) ਸੰਤ (ਗੁਰੂ ਦੀ) ਕਿਰਪਾ ਨਾਲ (ਜਿਸ ਦੇ ਹਿਰਦੇ ਵਿੱਚ ਗੁਰੂ ਗਿਆਨ ਦਾ) ਚਾਨਣ ਹੋ ਗਿਆ ਹੈ।
ਉਸ ਨੂੰ (ਸਭ ਪਾਸੇ) ਇਕੋ (ਹੀ) ਗੁਣਾਂ ਦਾ ਭੰਡਾਰ ਵਾਹਿਗੁਰੂ ਪਰੀ-ਪੂਰਨ (ਦਿਸਦਾ ਹੇ)।੩।
ਹੇ ਭਾਈ ! (ਜਿਹੜੇ ਮਨੁੱਖ) ਹਰ ਰੋਜ਼ ਗੋਬਿੰਦ ਦੇ ਗੁਣ (ਸਿਫਤਾਂ) ਗਾਉਂਦੇ ਹਨ (ਉਹ) ਕਹਿਣ ਵਾਲੇ, ਸੁਣਨ ਵਾਲੇ ਪਵਿੱਤਰ ਤੇ ਪੁਨੀਤ ਹੋ ਜਾਂਦੇ ਹਨ।
ਨਾਨਕ ਆਖ (ਕਿ ਹੇ ਵਾਹਿਗਰੂ !) ਜਿਸ ਉਤੇ (ਤੁਸੀਂ) ਕਿਰਪਾਲੂ ਹੁੰਦੇ ਹੋ
ਉਸ ਜਨ ਦੀ (ਪਰਮਾਰਥ-ਮਾਰਗ ਵਿੱਚ ਕੀਤੀ) ਸਾਰੀ ਘਾਲ (ਕਮਾਈ) ਥਾਇ ਪੈ ਜਾਂਦੀ ਹੈ।੪।੨੩।੯੨।
(ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਮਨੁੱਖਾਂ ਨੇ) ਸਾਧ ਸੰਗਤਿ ਵਿਚ ਭਗਵਾਨ ਦਾ ਸਿਮਰਨ ਕੀਤਾ ਹੈ,
ਜਿਨ੍ਹਾਂ ਨੂੰ ਗੁਰੂ ਨੇ ਪਰਮਾਤਮਾ ਦਾ ਨਾਮ ਹੀ ਮੰਤਰ ਦਿੱਤਾ ਹੈ,
(ਉਸ ਮੰਤਰ ਦੀ ਬਰਕਤਿ ਨਾਲ) ਉਹ ਅਹੰਕਾਰ ਛੱਡ ਕੇ ਨਿਰਵੈਰ ਹੋ ਗਏ ਹਨ,
(ਹੇ ਭਾਈ!) ਅੱਠੇ ਪਹਿਰ (ਹਰ ਵੇਲੇ) ਗੁਰੂ ਦੇ ਪੈਰ ਪੂਜੋ ॥੧॥
ਹੇ ਭਾਈ! ਤਦੋਂ ਤੋਂ ਮੇਰੀ ਭੈੜੀ ਤੇ ਬੇ-ਸਮਝੀ ਵਾਲੀ ਮਤਿ ਦੂਰ ਹੋ ਗਈ ਹੈ,
ਜਦੋਂ ਤੋਂ ਪਰਮਾਤਮਾ ਦੀ ਸਿਫ਼ਤ-ਸਾਲਾਹ ਮੈਂ ਕੰਨੀਂ ਸੁਣੀ ਹੈ ॥੧॥ ਰਹਾਉ ॥
(ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਹਰਿ-ਜਸ ਕੰਨੀਂ ਸੁਣਿਆ ਹੈ) ਆਤਮਕ ਅਡੋਲਤਾ, ਸੁਖ ਅਨੰਦ ਦੇ ਖ਼ਜ਼ਾਨੇ-
ਰੱਖਣਹਾਰ ਪਰਮਾਤਮਾ ਨੇ ਆਖ਼ਰ ਉਹਨਾਂ ਦੀ (ਸਦਾ) ਰੱਖਿਆ ਕੀਤੀ ਹੈ।
ਉਹਨਾਂ ਦੇ ਦੁੱਖ, ਦਰਦ, ਡਰ, ਵਹਿਮ ਸਾਰੇ ਨਾਸ ਹੋ ਜਾਂਦੇ ਹਨ।
ਪਰਮਾਤਮਾ ਮਿਹਰ ਕਰ ਕੇ ਉਨ੍ਹਾਂ ਦੇ ਜਨਮ ਮਰਨ ਦੇ ਗੇੜ (ਭੀ) ਮੁਕਾ ਦੇਂਦਾ ਹੈ ॥੨॥
ਹੇ (ਮੇਰੇ) ਮਨ! ਜਿਹੜਾ ਪਰਮਾਤਮਾ ਹਰ ਥਾਂ (ਸਭ ਜੀਵਾਂ ਵਿਚ ਵਿਆਪਕ ਹੋ ਕੇ) ਆਪ ਵੇਖਦਾ ਹੈ ਆਪ ਹੀ ਬੋਲਦਾ ਹੈ, ਆਪ ਹੀ ਸੁਣਦਾ ਹੈ,
ਜਿਹੜਾ ਹਰ ਵੇਲੇ ਤੇਰੇ ਅੰਗ-ਸੰਗ ਹੈ, ਉਸਦਾ ਭਜਨ ਕਰ।
ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਅੰਦਰ ਆਤਮਕ ਜੀਵਨ ਵਾਲਾ ਚਾਨਣ ਪੈਦਾ ਹੁੰਦਾ ਹੈ,
ਉਸਨੂੰ ਗੁਣਾਂ ਦਾ ਖ਼ਜ਼ਾਨਾ ਇਕ ਪਰਮਾਤਮਾ ਹੀ ਹਰ ਥਾਂ ਵਿਆਪਕ ਦਿੱਸਦਾ ਹੈ ॥੩॥
(ਹੇ ਭਾਈ! ਉਹ ਮਨੁੱਖ) ਸਿਫ਼ਤ-ਸਾਲਾਹ ਕਰਨ ਵਾਲੇ ਤੇ ਸਿਫ਼ਤ-ਸਾਲਾਹ ਸੁਣਨ ਵਾਲੇ ਸਭੇ ਪਵਿੱਤ੍ਰ ਜੀਵਨ ਵਾਲੇ ਬਣ ਜਾਂਦੇ ਹਨ, ਜੇਹੜੇ ਸਦਾ ਹੀ ਗੋਬਿੰਦ ਦੇ ਗੁਣ ਗਾਂਦੇ ਹਨ
ਨਾਨਕ ਆਖਦਾ ਹੈ- (ਹੇ ਪ੍ਰਭੂ!) ਜਿਸ ਮਨੁੱਖ ਉਤੇ ਤੂੰ ਦਇਆਵਾਨ ਹੁੰਦਾ ਹੈਂ,
(ਉਹ ਤੇਰੀ ਸਿਫ਼ਤ-ਸਾਲਾਹ ਕਰਦਾ ਹੈ) ਉਸਦੀ ਸਾਰੀ ਇਹ ਮਿਹਨਤ ਸਫਲ ਹੋ ਜਾਂਦੀ ਹੈ ॥੪॥੨੩॥੯੨॥
ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
ਸਤਿ ਸੰਗਤ ਅੰਦਰ ਮੈਂ ਮੁਬਾਰਕ ਮਾਲਕ ਦਾ ਆਰਾਧਨ ਕਰਦਾ ਹਾਂ।
ਗੁਰਾਂ ਨੇ ਮੈਨੂੰ ਸਿਰਫ ਨਾਮ ਦਾ ਹੀ ਜਾਦੂ ਦਿਤਾ ਹੈ।
ਆਪਣੀ ਹੰਗਤਾ ਛੱਡ ਕੇ ਮੈਂ ਦੁਸ਼ਮਨੀ-ਰਹਿਤ ਹੋ ਗਿਆ ਹਾਂ।
ਦਿਨ ਦੇ ਅੱਠੇ ਪਹਿਰ ਹੀ ਮੈਂ ਗੁਰਾਂ ਦੇ ਚਰਨਾ ਦੀ ਉਪਾਸ਼ਨਾ ਕਰਦਾ ਹਾਂ।
ਹੁਣ ਮੇਰੀ ਮੰਦੀ ਤੇ ਓਪਰੀ ਅਕਲ ਨਾਸ ਹੋ ਗਈ ਹੈ,
ਜਦ ਦੀ ਮੈਂ ਵਾਹਿਗੁਰੂ ਦੀ ਕੀਰਤੀ ਆਪਣੇ ਕੰਨਾਂ ਨਾਲ ਸਰਵਣ ਕੀਤੀ ਹੈ। ਠਹਿਰਾਉ।
ਜੋ ਟਿਕਾਓ, ਆਰਾਮ ਤੇ ਖੁਸ਼ੀ ਦਾ ਖਜਾਨਾ ਹੈ,
ਉਹ ਰਖਿਅਕ, ਆਖਰਕਾਰ, ਮੈਨੂੰ ਬਚਾ ਲਵੇਗਾ।
ਮੇਰੀ ਪੀੜ ਤਕਲੀਫ ਡਰ ਤੇ ਵਹਿਮ ਨਾਸ ਹੋ ਗਏ ਹਨ।
ਜੰਮਣ ਮਰਨ ਤੋਂ ਉਸ ਨੇ ਕਿਰਪਾ ਕਰਕੇ ਮੈਨੂੰ ਬਚਾ ਲਿਆ ਹੈ।
ਪ੍ਰਭੂ ਆਪੇ ਹੀ ਸਾਰਾ ਕੁਝ ਵੇਖਦਾ ਆਖਦਾ ਅਤੇ ਸੁਣਦਾ ਹੈ।
ਹੇ ਮੇਰੀ ਆਤਮਾ ਉਸ ਦਾ ਸਿਮਰਣ ਕਰ, ਜੋ ਹਮੇਸ਼ਾਂ ਹੀ ਤੇਰੇ ਅੰਗ ਸੰਗ ਹੈ।
ਸਾਧੂਆਂ ਦੀ ਦਇਆ ਦੁਆਰਾ ਪ੍ਰਕਾਸ਼ ਹੋ ਗਿਆ ਹੈ।
ਗੁਣਾ ਦਾ ਖਜਾਨਾ ਇਕ ਪ੍ਰਭੂ ਹਰ ਥਾ ਪਰੀਪੂਰਨ ਹੋ ਰਿਹਾ ਹੈ।
ਪਾਵਨ ਹਨ ਜੋ ਜਪਦੇ ਹਨ, ਪਵਿਤ੍ਰ ਹਨ ਜੋ ਸੁਣਦੇ ਹਨ, ਅਤੇ ਗਾਉਂਦੇ ਹਨ ਸਦਾ ਲਈ ਸ੍ਰਿਸ਼ਟੀ ਦੇ ਸੁਆਮੀ ਦਾ ਜੱਸ।
ਗੁਰੂ ਜੀ ਫੁਰਮਾਉਂਦੇ ਹਨ, ਜਿਸ ਉਤੇ ਤੂੰ ਮਿਹਰਬਾਨ ਹੋ ਜਾਂਦਾ ਹੈ,
ਉਸ ਪੁਰਸ਼ ਦੀ ਸਮੁੰਹ ਸੇਵਾ ਸੰਪੂਰਨ ਹੋ ਜਾਂਦੀ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.