ਜਿਚਰੁ ਆਗਿਆ ਤਿਚਰੁ ਭੋਗਹਿ ਭੋਗ ॥੧॥
ਕਿਰਤਿ ਸੰਜੋਗਿ ਸਤੀ ਉਠਿ ਹੋਈ ॥੧॥ ਰਹਾਉ ॥
ਪ੍ਰਿਅ ਸੰਗੁ ਨ ਪਾਵੈ ਬਹੁ ਜੋਨਿ ਭਵਾਈਐ ॥੨॥
ਗਉੜੀਗੁਆਰੇਰੀਮਹਲਾ੫॥
ਕਲਿਜੁਗਮਹਿਮਿਲਿਆਏਸੰਜੋਗ॥
ਜਿਚਰੁਆਗਿਆਤਿਚਰੁਭੋਗਹਿਭੋਗ॥੧॥
ਜਲੈਨਪਾਈਐਰਾਮਸਨੇਹੀ॥
ਕਿਰਤਿਸੰਜੋਗਿਸਤੀਉਠਿਹੋਈ॥੧॥ਰਹਾਉ॥
ਦੇਖਾਦੇਖੀਮਨਹਠਿਜਲਿਜਾਈਐ॥
ਪ੍ਰਿਅਸੰਗੁਨਪਾਵੈਬਹੁਜੋਨਿਭਵਾਈਐ॥੨॥
ਸੀਲਸੰਜਮਿਪ੍ਰਿਅਆਗਿਆਮਾਨੈ॥
ਤਿਸੁਨਾਰੀਕਉਦੁਖੁਨਜਮਾਨੈ॥੩॥
ਕਹੁਨਾਨਕਜਿਨਿਪ੍ਰਿਉਪਰਮੇਸਰੁਕਰਿਜਾਨਿਆ॥
ਧੰਨੁਸਤੀਦਰਗਹਪਰਵਾਨਿਆ॥੪॥੩੦॥੯੯॥
gaurī guārērī mahalā 5 .
kalijug mah mil āē sanjōg .
jichar āgiā tichar bhōgah bhōg .1.
jalai n pāīai rām sanēhī .
kirat sanjōg satī uth hōī .1. rahāu .
dēkhā dēkhī manahath jal jāīai .
pri sang n pāvai bah jōn bhavāīai .2.
sīl sanjam pri āgiā mānai .
tis nārī kau dukh n jamānai .3.
kah nānak jin priu paramēsar kar jāniā .
dhann satī daragah paravāniā .4.30.99.
Gauri Guareri 5th Guru.
In the dark age, husband and wife have come together through destiny.
So long as is the Lord's command till then, they enjoy pleasures.
By burning thyself the Loved Lord is not obtained.
Through wrought deeds, she arises and gets burned with her dead husband. Pause.
Imitatingly and through mind's obstinacy, she gets burnt up.
She obtains not the company of her Spouse, and is made to wander through many existences.
She, who possess goodness, and self-restraint, and submits to her Lord's order,
that women suffers not anguish at the hands of Death's Couriers.
Say Nanak, She who looks upon the Supreme Lord as her Spouse,
is the blessed chaste wife, and she becomes acceptable in God's court.
Gauree Gwaarayree, Fifth Mehl:
In the Dark Age of Kali Yuga, they come together through destiny.
As long as the Lord commands, they enjoy their pleasures. ||1||
By burning oneself, the Beloved Lord is not obtained.
Only by the actions of destiny does she rise up and burn herself, as a 'satee'. ||1||Pause||
Imitating what she sees, with her stubborn mindset, she goes into the fire.
She does not obtain the Company of her Beloved Lord, and she wanders through countless incarnations. ||2||
With pure conduct and selfrestraint, she surrenders to her Husband Lord's Will;
that woman shall not suffer pain at the hands of the Messenger of Death. ||3||
Says Nanak, she who looks upon the Transcendent Lord as her Husband,
is the blessed 'satee'; she is received with honor in the Court of the Lord. ||4||30||99||
ਗਉੜੀ ਗੁਆਰੇਰੀ ਮਹਲਾ ੫ ॥
(ਅਸੀਂ ਸਾਰੇ ਜੀਵ ਪਿਛਲੇ) ਸੰਜੋਗਾਂ (ਦੇ) ਮੇਲ ਕਰਕੇ ਕਲਿਜੁਗ ਵਿਚ ਆਏ ਹਾਂ।
ਜਿਤਨਾ ਚਿਰ (ਉਸ ਪਰਮੇਸ਼ਰ ਦੀ) ਆਗਿਆ ਹੈ, ਉਤਨਾ ਚਿਰ (ਅਸੀਂ ਆਪੋ ਆਪਣੇ ਕੀਤੇ ਕਰਮਾਂ) ਦਾ ਫਲ ਭੋਗਦੇ ਹਾ।੧।
(ਹਾਂ, ਇਕ ਗਲ ਯਾਦ ਰਖੋ ਕਿ) ਸਾੜਨ ਨਾਲ ਉਹ ਪਿਆਰਾ ਰਾਮ ਪ੍ਰਾਪਤ ਨਹੀਂ ਕਰ ਸਕੀਦਾ।
ਪਿਛਲੇ ਜਨਮਾਂ ਦੇ ਪਏ) ਸੰਜੋਗਾਂ ਦੀ ਕਿਰਤ ਕਰਕੇ ਹੀ (ਭੁਲੀ ਹੋਈ ਇਸਤਰੀ ਝਟ) ਉਠ ਕੇ (ਪਤੀ ਨਾਲ) ਸਤੀ ਹੋ ਜਾਂਦੀ ਹੈ (ਭਾਵ ਸੜ ਜਾਂਦੀ ਹੈ)।੧।ਰਹਾਉ।
(ਜਿਹੜੀ ਇਸਤਰੀ) ਵੇਖਾ ਵੇਖੀ (ਭੇਡ-ਚਾਲ) ਅਨੁਸਾਰ, ਮਨ ਦੇ ਹਠ ਨਾਲ (ਅਗ ਵਿੱਚ) ਸੜ ਕੇ (ਮਰ) ਜਾਂਦੀ ਹੈ,
(ਉਹ) ਪਤੀ ਦਾ ਸੰਗ ਨਹੀਂ ਪਾ ਸਕਦੀ, (ਸਗੋਂ) ਬਹੁਤ ਜੂਨਾਂ ਵਿਚ ਫਿਰਾਈ ਜਾਂਦੀ ਹੈ।੨।
(ਜਿਹੜੀ ਇਸਤਰੀ) ਸੀਲ-ਸੁਭਾਅ ਵਾਲੀ, ਸੰਜਮ ਵਾਲੀ ਪਤੀ ਦੀ ਆਗਿਆ ਮੰਨਦੀ ਹੈ,
ਉਸ ਇਸਤਰੀ ਨੂੰ (ਮਰਨ ਮਗਰੋਂ) ਜਮਾਂ ਦਾ ਦੁੱਖ ਨਹੀਂ ਹੁੰਦਾ।੩।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਜਿਸ (ਇਸਤਰੀ) ਨੇ ਪਤੀ ਨੂੰ ਪਰਮੇਸ਼ਰ ਕਰਕੇ ਜਾਣਿਆ ਹੈ,
(ਸਹੀ ਅਰਥਾਂ ਵਿਚ ਉਹ) ਸਤੀ ਧੰਨਤਾ ਯੋਗ ਹੈ, (ਰੱਬੀ) ਦਰਗਾਹ (ਵਿਚ ਵੀ ਓਹ ਹੀ) ਪਰਵਾਨੀ ਜਾਂਦੀ ਹੈ।੪।੩੦।੯੯।
ਇਸ ਕਲੇਸ਼ਾਂ-ਵੇੜ੍ਹੀ ਦੁਨੀਆ ਵਿਚ (ਇਸਤਰੀ ਤੇ ਪਤੀ) ਪਿਛਲੇ ਸੰਬੰਧਾਂ ਦੇ ਕਾਰਨ ਮਿਲ ਕੇ ਆ ਇਕੱਠੇ ਹੁੰਦੇ ਹਨ।
ਜਿਤਨਾ ਚਿਰ (ਪਰਮਾਤਮਾ ਵਲੋਂ) ਹੁਕਮ ਮਿਲਦਾ ਹੈ ਉਤਨਾ ਚਿਰ (ਦੋਵੇਂ ਮਿਲ ਕੇ ਜਗਤ ਦੇ) ਪਦਾਰਥ ਮਾਣਦੇ ਹਨ ॥੧॥
(ਅੱਗ ਵਿਚ) ਸੜਨ ਨਾਲ ਪਿਆਰ ਕਰਨ ਵਾਲਾ ਪਤੀ ਨਹੀਂ ਮਿਲ ਸਕਦਾ,
(ਆਪਣੇ ਮਰੇ ਪਤੀ ਨਾਲ ਮੁੜ) ਕੀਤੇ ਜਾ ਸਕਣ ਵਾਲੇ ਮਿਲਾਪ ਦੀ ਖ਼ਾਤਰ (ਇਸਤਰੀ) ਉੱਠ ਕੇ ਸਤੀ ਹੋ ਜਾਂਦੀ ਹੈ, (ਪਤੀ ਦੀ ਚਿਖ਼ਾ ਵਿਚ ਫ਼ਜ਼ੂਲ ਹੀ ਸੜ ਮਰਦੀ ਹੈ) ॥੧॥ ਰਹਾਉ ॥
ਇਕ ਦੂਜੀ ਨੂੰ ਵੇਖ ਕੇ ਮਨ ਦੇ ਹਠ ਨਾਲ (ਹੀ) ਸੜ ਜਾਈਦਾ ਹੈ (ਪਰ ਮਰੇ ਪਤੀ ਦੀ ਚਿਖ਼ਾ ਵਿਚ ਸੜ ਕੇ ਇਸਤਰੀ ਆਪਣੇ) ਪਿਆਰੇ ਦਾ ਸਾਥ ਨਹੀਂ ਪ੍ਰਾਪਤ ਕਰ ਸਕਦੀ।
(ਇਸ ਤਰ੍ਹਾਂ ਸਗੋਂ) ਕਈ ਜੂਨਾਂ ਵਿਚ ਹੀ ਭਟਕੀਦਾ ਹੈ ॥੨॥
ਜੇਹੜੀ ਇਸਤਰੀ ਮਿੱਠੇ ਸੁਭਾਵ ਦੀ ਜੁਗਤਿ ਵਿਚ ਰਹਿ ਕੇ (ਆਪਣੇ) ਪਿਆਰੇ (ਪਤੀ) ਦਾ ਹੁਕਮ ਮੰਨਦੀ ਰਹਿੰਦੀ ਹੈ,
ਉਸ ਇਸਤ੍ਰੀ ਨੂੰ ਜਮਾਂ ਦਾ ਦੁੱਖ ਨਹੀਂ ਪੋਹ ਸਕਦਾ ॥੩॥
ਨਾਨਕ ਆਖਦਾ ਹੈ- ਜਿਸ (ਇਸਤ੍ਰੀ) ਨੇ ਆਪਣੇ ਪਤੀ ਨੂੰ ਹੀ ਇੱਕ ਖਸਮ ਕਰ ਕੇ ਸਮਝਿਆ ਹੈ (ਭਾਵ, ਸਿਰਫ਼ ਆਪਣੇ ਪਤੀ ਵਿਚ ਹੀ ਪਤੀ-ਭਾਵਨਾ ਰੱਖੀ ਹੈ) ਜਿਵੇਂ ਭਗਤ ਦਾ ਪਤੀ ਇੱਕ ਪਰਮਾਤਮਾ ਹੈ,
ਉਹ ਇਸਤ੍ਰੀ ਅਸਲੀ ਸਤੀ ਹੈ, ਉਹ ਭਾਗਾਂ ਵਾਲੀ ਹੈ, ਉਹ ਪਰਮਾਤਮਾ ਦੀ ਹਜ਼ੂਰੀ ਵਿਚ ਕਬੂਲ ਹੈ ॥੪॥੩੦॥੯੯॥
ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
ਕਾਲੇ ਸਮੇਂ ਅੰਦਰ ਪਤੀ ਤੇ ਪਤਨੀ ਪ੍ਰਾਲਬੰਧ ਰਾਹੀਂ ਆ ਇਕੱਠੇ ਹੋਏ ਹਨ।
ਜਦ ਤਾਈ ਸਾਹਿਬ ਦਾ ਫੁਰਮਾਨ ਹੈ, ਉਦੋਂ ਤਾਈ ਉਹ ਆਨੰਦ ਮਾਣਦੇ ਹਨ।
ਸੜ ਜਾਣ ਦੁਆਰਾ ਪਿਆਰਾ ਪ੍ਰਭੂ ਪ੍ਰਾਪਤ ਨਹੀਂ ਹੁੰਦਾ।
ਕੀਤੇ ਹੋਏ ਕਰਮਾਂ ਦੇ ਰਾਹੀਂ ਉਹ ਉਠ ਕੇ ਆਪਣੇ ਮਰੇ ਹੋਏ ਪਤੀ ਦੇ ਨਾਲ ਸੜ ਜਾਂਦੀ ਹੈ। ਠਹਿਰਾਉ।
ਰੀਸੋ ਰੀਸੀ ਅਤੇ ਮਨੂਏ ਦੀ ਜ਼ਿੱਦ ਰਾਹੀਂ ਉਹ ਸੜ ਬਲ ਜਾਂਦੀ ਹੈ।
ਉਹ ਆਪਣੇ ਪਤੀ ਦੀ ਸੰਗਤ ਨੂੰ ਪ੍ਰਾਪਤ ਨਹੀਂ ਹੁੰਦੀ ਅਤੇ ਅਨੇਕਾ ਜੂਨੀਆਂ ਅੰਦਰ ਭਟਕਾਈ ਜਾਂਦੀ ਹੈ।
ਜਿਸ ਦੇ ਪੱਲੇ ਸ਼ਰਾਫਤ ਤੇ ਸਵੈ-ਕਾਬੂ ਹੈ, ਅਤੇ ਜੋ ਆਪਣੇ ਸਿਰ ਦੇ ਸਾਈਂ ਦੇ ਹੁਕਮ ਮੰਨਦੀ ਹੈ,
ਉਹ ਇਸਤਰੀ ਮੌਤ ਦੇ ਦੂਤਾਂ ਦੇ ਹੱਥੋ ਤਕਲੀਫ ਨਹੀਂ ਉਠਾਉਂਦੀ।
ਗੁਰੂ ਜੀ ਫੁਰਮਾਉਂਦੇ ਹਨ, ਜੋ ਸ਼ਰੋਮਣੀ ਸਾਹਿਬ ਨੂੰ ਆਪਣਾ ਕੰਤ ਕਰਕੇ ਜਾਣਦੀ ਹੈ,
ਉਹ ਪਾਕ ਦਾਮਨ ਪਤਨੀ ਮੁਬਾਰਕ ਹੈ ਤੇ ਉਹ ਵਾਹਿਗੁਰੂ ਦੇ ਦਰਬਾਰ ਅੰਦਰ ਕਬੂਲ ਪੈ ਜਾਂਦੀ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.