ਗਉੜੀਮਹਲਾ੫॥
ਜਾਕਾਮੀਤੁਸਾਜਨੁਹੈਸਮੀਆ॥
ਤਿਸੁਜਨਕਉਕਹੁਕਾਕੀਕਮੀਆ॥੧॥
ਜਾਕੀਪ੍ਰੀਤਿਗੋਬਿੰਦਸਿਉਲਾਗੀ॥
ਦੂਖੁਦਰਦੁਭ੍ਰਮੁਤਾਕਾਭਾਗੀ॥੧॥ਰਹਾਉ॥
ਜਾਕਉਰਸੁਹਰਿਰਸੁਹੈਆਇਓ॥
ਸੋਅਨਰਸਨਾਹੀਲਪਟਾਇਓ॥੨॥
ਜਾਕਾਕਹਿਆਦਰਗਹਚਲੈ॥
ਸੋਕਿਸਕਉਨਦਰਿਲੈਆਵੈਤਲੈ॥੩॥
ਜਾਕਾਸਭੁਕਿਛੁਤਾਕਾਹੋਇ॥
ਨਾਨਕਤਾਕਉਸਦਾਸੁਖੁਹੋਇ॥੪॥੩੩॥੧੦੨॥
gaurī mahalā 5 .
jā kā mīt sājan hai samīā .
tis jan kau kah kā kī kamīā .1.
jā kī prīt gōbind siu lāgī .
dūkh darad bhram tā kā bhāgī .1. rahāu .
jā kau ras har ras hai āiō .
sō an ras nāhī lapatāiō .2.
jā kā kahiā daragah chalai .
sō kis kau nadar lai āvai talai .3.
jā kā sabh kish tā kā hōi .
nānak tā kau sadā sukh hōi .4.33.102.
Gauri 5th Guru.
He whose friend and intimate is the Pervading Lord,
ask, what else is that man in need of?
He, whose love is with Lord of the Universe,
his malady, anguish and superstition run away. Pause.
He, who has enjoyed the relish of God's elixir,
he clings not to other pleasures.
He, whose word is accepted in Lord's court,
what does he care for anything else?
If man be of Him, to whom belongs everything,
then O Nanak, he attains everlasting bliss.
Gauree, Fifth Mehl:
Those who have the Lord as their Friend and Companio
tell me, what else do they need? ||1||
Those who are in love with the Lord of the Universe
pain, suffering and doubt run away from them. ||1||Pause||
Those who have enjoyed the flavor of the Lord's sublime essence
are not attracted to any other pleasures. ||2||
Those whose speech is accepted in the Court of the Lord
what do they care about anything else? ||3||
Those who belong to the One, unto whom all things belong
O Nanak, they find a lasting peace. ||4||33||102||
ਗਉੜੀ ਮਹਲਾ ੫ ॥
ਜਿਸ ਦਾ ਸਜਣ ਮਿਤਰ, ਸਰਬ ਵਿਆਪਕ ਸੁਆਮੀ ਹੈ,
ਦਸੋ ਉਸ ਜਨ ਨੂੰ ਕਿਸ ਗਲ ਦਾ ਘਾਟਾ ਹੈ? (ਭਾਵ ਕੋਈ ਘਾਟਾ ਨਹੀਂ ਹੈ)।੧।
(ਹੇ ਭਾਈ !) ਜਿਸ ਦੀ ਪ੍ਰੀਤ ਗੋਬਿੰਦ ਨਾਲ ਲਗ ਜਾਂਦੀ ਹੈ,
ਉਸ ਦਾ ਦੁਖ, ਦਰਦ ਤੇ ਭਰਮ (ਸਭ ਕੁਝ) ਭੱਜ ਜਾਂਦਾ ਭਾਵ ਦੂਰ ਹੋ ਜਾਂਦਾ ਹੈ।੧।ਰਹਾਉ।
(ਹੇ ਭਾਈ!) ਜਿਸ (ਮਨੁਖ) ਨੂੰ ਹਰਿ ਰਸ ਆ ਗਿਆ ਹੈ,
ਉਹ ਹੋਰਨਾਂ (ਮਾਇਕੀ) ਰਸਾਂ ਵਿਚ ਲੰਪਟ ਨਹੀਂ ਹੁੰਦਾ।੨।
(ਹੇ ਭਾਈ !) ਜਿਸ ਦਾ (ਜਗਿਆਸੂ) ਦਾ ਕਹਿਆ (ਹੋਇਆ, ਰਬੀ) ਦਰਗਾਹ ਵਿਚ ਚਲਦਾ ਹੋਵੇ
ਉਹ ਕਿਸ ਨੂੰ (ਆਪਣੀ) ਨਿਗਾਹ ਹੇਠਾਂ ਲਿਆਉਂਦਾ ਹੈ? (ਭਾਵ ਉਹ ਕਿਸੇ ਨੂੰ ਕੁਝ ਨਹੀਂ ਸਮਝਦਾ ਬੇ-ਪਰਵਾਹ ਹੋ ਜਾਂਦਾ ਹੈ)।੩।
(ਹੇ ਭਾਈ !) ਜਿਸ (ਪ੍ਰਭੂ) ਦਾ (ਇਹ ਸਰੀਰ ਤੇ ਹੋਰ) ਸਭ ਕੁਝ ਬਣਾਇਆ ਹੋਇਆ ਹੈ, (ਤੂੰ) ਉਸ ਦਾ ਸੇਵਕ ਬਣ ਜਾ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਜੋ ਅਜਿਹਾ ਸੇਵਕ ਬਣਕੇ ਸੇਵਾ ਵਿਚ ਵਿਚਰਦਾ ਹੈ), ਉਸ ਨੂੰ ਸਦਾ (ਆਤਮਿਕ) ਸੁਖ (ਪ੍ਰਾਪਤ) ਹੁੰਦਾ ਹੈ।੪।੩੩।੧੦੨।
ਜਿਸ ਮਨੁੱਖ ਦਾ (ਇਹ ਯਕੀਨ ਬਣ ਜਾਏ ਕਿ ਉਸ ਦਾ) ਸੱਜਣ-ਪ੍ਰਭੂ ਮਿੱਤਰ-ਪ੍ਰਭੂ ਹਰ ਥਾਂ ਵਿਆਪਕ ਹੈ,
(ਹੇ ਭਾਈ!) ਦੱਸ, ਉਸ ਮਨੁੱਖ ਨੂੰ ਕਿਸ ਸ਼ੈ ਦੀ ਥੁੜ ਰਹਿ ਜਾਂਦੀ ਹੈ? ॥੧॥
(ਹੇ ਭਾਈ!) ਜਿਸ ਮਨੁੱਖ ਦਾ ਪਿਆਰ ਪਰਮਾਤਮਾ ਨਾਲ ਬਣ ਜਾਂਦਾ ਹੈ,
ਉਸ ਦਾ ਹਰੇਕ ਦੁੱਖ ਹਰੇਕ ਦਰਦ ਹਰੇਕ ਭਰਮ-ਵਹਿਮ ਦੂਰ ਹੋ ਜਾਂਦਾ ਹੈ ॥੧॥ ਰਹਾਉ ॥
(ਹੇ ਭਾਈ!) ਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ ਦਾ ਆਨੰਦ ਆ ਜਾਂਦਾ ਹੈ,
ਉਹ (ਦੁਨੀਆ ਦੇ) ਹੋਰ ਹੋਰ (ਪਦਾਰਥਾਂ ਦੇ) ਸੁਆਦਾਂ ਨਾਲ ਨਹੀਂ ਚੰਬੜਦਾ ॥੨॥
ਜਿਸ ਮਨੁੱਖ ਦਾ ਬੋਲਿਆ ਹੋਇਆ ਬੋਲ ਪਰਮਾਤਮਾ ਦੀ ਹਜ਼ੂਰੀ ਵਿਚ ਮੰਨਿਆ ਜਾਂਦਾ ਹੈ,
ਉਸ ਨੂੰ ਕਿਸੇ ਹੋਰ ਦੀ ਮੁਥਾਜੀ ਨਹੀਂ ਰਹਿ ਜਾਂਦੀ ॥੩॥
ਜਿਸ ਪਰਮਾਤਮਾ ਦਾ ਰਚਿਆ ਹੋਇਆ ਇਹ ਸਾਰਾ ਸੰਸਾਰ ਹੈ, ਜੇਹੜਾ ਮਨੁੱਖ ਉਸ ਪਰਮਾਤਮਾ ਦਾ ਸੇਵਕ ਬਣ ਜਾਂਦਾ ਹੈ,
ਹੇ ਨਾਨਕ! ਉਸ ਨੂੰ ਸਦਾ ਆਨੰਦ ਪ੍ਰਾਪਤ ਰਹਿੰਦਾ ਹੈ ॥੪॥੩੩॥੧੦੨॥
ਗਊੜੀ ਪਾਤਸ਼ਾਹੀ ਪੰਜਵੀਂ।
ਜਿਸ ਦਾ ਦੋਸਤ ਅਤੇ ਯਾਰ ਵਿਆਪਕ ਪ੍ਰਭੂ ਹੈ,
ਦਸੋ ਉਸ ਪੁਰਸ਼ ਨੂੰ ਕਿਸ ਚੀਜ ਦਾ ਘਾਟਾ ਹੈ?
ਜਿਸ ਦੀ ਪਿਰਹੜੀ ਆਮਲ ਦੇ ਸੁਆਮੀ ਨਾਲ ਹੈ,
ਉਸ ਦੀ ਬੀਮਾਰੀ, ਪੀੜਾ ਅਤੇ ਵਹਿਮ ਦੌੜ ਜਾਂਦੇ ਹਨ। ਠਹਿਰਾਉ।
ਜਿਸ ਨੇ ਵਾਹਿਗੁਰੂ ਦੇ ਅੰਮ੍ਰਿਤ ਦਾ ਸੁਆਦ ਮਾਣਿਆ ਹੈ,
ਉਹ ਹੋਰਨਾ ਭੋਗ-ਬਿਲਾਸਾ ਨੂੰ ਨਹੀਂ ਚਿਮੜਦਾ।
ਜਿਸ ਦਾ ਆਖਿਆ ਸਾਹਿਬ ਦੇ ਦਰਬਾਰ ਅੰਦਰ ਮੰਨਿਆ ਜਾਂਦਾ ਹੈ,
ਉਹ ਹੋਰ ਕੀਹਦੀ ਪਰਵਾਹ ਕਰਦਾ ਹੈ?
ਜਿਸ ਦੀ ਮਲਕੀਅਤ ਹਰ ਸ਼ੈ ਹੈ ਉਸ ਦਾ ਹੋਣ ਨਾਲ,
ਸਦੀਵੀ ਆਨੰਦ ਮਿਲ ਜਾਂਦਾ ਹੈ, ਹੇ ਨਾਨਕ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.