ਗਉੜੀਮਹਲਾ੫॥
ਆਪਨਤਨੁਨਹੀਜਾਕੋਗਰਬਾ॥
ਰਾਜਮਿਲਖਨਹੀਆਪਨਦਰਬਾ॥੧॥
ਆਪਨਨਹੀਕਾਕਉਲਪਟਾਇਓ॥
ਆਪਨਨਾਮੁਸਤਿਗੁਰਤੇਪਾਇਓ॥੧॥ਰਹਾਉ॥
ਸੁਤਬਨਿਤਾਆਪਨਨਹੀਭਾਈ॥
ਇਸਟਮੀਤਆਪਬਾਪੁਨਮਾਈ॥੨॥
ਸੁਇਨਾਰੂਪਾਫੁਨਿਨਹੀਦਾਮ॥
ਹੈਵਰਗੈਵਰਆਪਨਨਹੀਕਾਮ॥੩॥
ਕਹੁਨਾਨਕਜੋਗੁਰਿਬਖਸਿਮਿਲਾਇਆ॥
ਤਿਸਕਾਸਭੁਕਿਛੁਜਿਸਕਾਹਰਿਰਾਇਆ॥੪॥੩੭॥੧੦੬॥
gaurī mahalā 5 .
āpan tan nahī jā kō garabā .
rāj milakh nahī āpan darabā .1.
āpan nahī kā kau lapatāiō .
āpan nām satigur tē pāiō .1. rahāu .
sut banitā āpan nahī bhāī .
isat mīt āp bāp n māī .2.
suinā rūpā phun nahī dām .
haivar gaivar āpan nahī kām .3.
kah nānak jō gur bakhas milāiā .
tis kā sabh kish jis kā har rāiā .4.37.106.
Gauri 5th Guru.
O man! thine is not the body on which thou takes pride.
Empire property, and wealth are not thine.
They are not thine, why clingest thou to them then?
The Name alone is thine and this thou shalt receive from the True Guru. Pause.
The sons, wife and brothers are not thine.
Thine are not the dear friends, father and mother,
Gold, Silver and rupees are not thine.
The fine horses and beauteous elephants are not of any avail to thee.
Says Nanak whom the Guru pardons, him, he unites with the Lord.
Everything belongs to him whose Lord is God, the King.
Gauree, Fifth Mehl:
The body which you are so proud of, does not belong to you.
Power, property and wealth are not yours. ||1||
They are not yours, so why do you cling to them?
Only the Naam, the Name of the Lord, is yours; it is received from the True Guru. ||1||Pause||
Children, spouse and siblings are not yours.
Dear friends, mother and father are not yours. ||2||
Gold, silver and money are not yours.
Fine horses and magnificent elephants are of no use to you. ||3||
Says Nanak, those whom the Guru forgives, meet with the Lord.
Everything belongs to those who have the Lord as their King. ||4||37||106||
ਗਉੜੀ ਮਹਲਾ ੫ ॥
(ਹੇ ਭਾਈ !) ਜਿਸ ਸਰੀਰ ਦਾ (ਤੂੰ) ਹੰਕਾਰ ਕਰਦਾ ਹੈਂ (ਉਹ ਸਰੀਰ ਤੇਰਾ) ਆਪਣਾ ਨਹੀਂ ਹੈ।
ਰਾਜ, ਜਾਇਦਾਦ (ਅਤੇ) ਦੌਲਤ (ਉਹ ਵੀ ਤੇਰੀ ਆਪਣੀ) ਨਹੀਂ ਹੈ।੧।
(ਜਦ ਤੇਰਾ) ਆਪਣਾ (ਕੁਝ ਵੀ) ਨਹੀਂ ਹੈ, (ਤਾ ਓਇ ਮੂਰਖਾ ! ਤੂੰ) ਕਾਹਦੇ ਵਾਸਤੇ ਇਨ੍ਹਾਂ ਨਾਲ ਚੰਬੜਿਆ ਪਿਆ ਹੈ?
ਤੂੰ ਇਹ ਸਮਝ ਕਿ ਤੇਰਾ) ਆਪਣਾ (ਤਾਂ ਕੇਵਲ) ਨਾਮ ਹੈ (ਜੋ) ਸਤਿਗੁਰੂ ਪਾਸੋਂ ਪ੍ਰਾਪਤ ਹੁੰਦਾ ਹੈ।੧।ਰਹਾਉ।
ਪੁਤ੍ਰ ਇਸਤ੍ਰੀ, ਭਰਾ (ਵੀ ਤੇਰੇ) ਆਪਣੇ ਨਹੀਂ ਹਨ। ਪਿਆਰੇ ਮਿਤਰ (ਅਤੇ)
(ਅਤੇ) ਮਾਈ ਬਾਪ ਵੀ (ਤੇਰੇ) ਆਪਣੇ ਨਹੀਂ ਹਨ।੨।
ਫਿਰ ਸੋਨਾ, ਚਾਂਦੀ, ਦਮੜੇ (ਵੀ ਤੇਰੇ) ਨਹੀਂ ਹਨ।
ਘੋੜੇ, ਹਾਥੀ (ਆਦਿ ਵੀ ਤੇਰੇ) ਆਪਣੇ ਕੰਮ ਆਉਣ ਵਾਲੇ ਨਹੀਂ ਹਨ।੩।
ਨਾਨਕ ! ਆਖ, ਜਿਸ ਨੂੰ ਗੁਰੂ ਨੇ (ਨਾਮ) ਬਖਸ਼ ਕੇ (ਪ੍ਰਭੂ ਨਾਲ) ਮਿਲਾ ਲਿਆ ਹੈ
(ਉਸ ਨੂੰ ਸਮਝ ਆ ਗਈ ਹੈ ਕਿ) ਜਿਸ ਦਾ ਹਰੀ ਰਾਜਾ (ਮਿੱਤਰ ਬਣ ਗਿਆ ਹੈ) ਉਸ ਦਾ ਸਭ ਕੁਝ (ਆਪਣਾ ਹੋ ਗਿਆ ਹੈ)।੪।੩੭।੧੦੬।
(ਹੇ ਭਾਈ!) ਇਹ ਸਰੀਰ ਜਿਸ ਦਾ (ਤੂੰ) ਮਾਣ ਕਰਦਾ ਹੈਂ (ਸਦਾ ਲਈ) ਆਪਣਾ ਨਹੀਂ ਹੈ।
ਰਾਜ, ਭੁਇਂ, ਧਨ (ਇਹ ਭੀ ਸਦਾ ਲਈ) ਆਪਣੇ ਨਹੀਂ ਹਨ ॥੧॥
(ਹੇ ਭਾਈ! ਤੂੰ) ਕਿਸ ਕਿਸ ਨਾਲ ਮੋਹ ਕਰ ਰਿਹਾ ਹੈਂ? (ਇਹਨਾਂ ਵਿਚੋਂ ਕੋਈ ਭੀ ਸਦਾ ਲਈ) ਤੇਰਾ ਆਪਣਾ ਨਹੀਂ ਹੈ।
(ਸਦਾ ਲਈ) ਆਪਣਾ (ਬਣੇ ਰਹਿਣ ਵਾਲਾ ਪਰਮਾਤਮਾ ਦਾ) ਨਾਮ (ਹੀ) ਹੈ (ਜੋ) ਗੁਰੂ ਪਾਸੋਂ ਮਿਲਦਾ ਹੈ! ॥੧॥ ਰਹਾਉ ॥
ਪੁੱਤਰ, ਇਸਤ੍ਰੀ, ਭਰਾ, (ਇਹਨਾਂ ਵਿਚੋਂ ਕੋਈ ਆਪਣਾ ਨਹੀਂ)
ਪਿਆਰੇ ਮਿੱਤਰ, ਪਿਉ, ਮਾਂ (ਇਹਨਾਂ ਵਿਚੋਂ ਕੋਈ ਭੀ ਕਿਸੇ ਦਾ ਸਦਾ ਲਈ) ਆਪਣਾ ਨਹੀਂ ਹੈ ॥੨॥
(ਹੇ ਭਾਈ!) ਸੋਨਾ ਚਾਂਦੀ ਤੇ ਦੌਲਤ ਭੀ (ਸਦਾ ਲਈ ਆਪਣੇ) ਨਹੀਂ ਹਨ।
ਵਧੀਆ ਘੋੜੇ, ਵਧੀਆ ਹਾਥੀ (ਇਹ ਭੀ ਸਦਾ ਲਈ) ਆਪਣੇ ਕੰਮ ਨਹੀਂ ਆ ਸਕਦੇ ॥੩॥
ਨਾਨਕ ਆਖਦਾ ਹੈ- ਜਿਸ ਮਨੁੱਖ ਨੂੰ ਬਖ਼ਸ਼ਸ਼ ਕਰ ਕੇ ਗੁਰੂ ਨੇ (ਪ੍ਰਭੂ ਨਾਲ) ਮਿਲਾ ਦਿੱਤਾ ਹੈ,
ਜਿਸ ਮਨੁੱਖ ਦਾ (ਸਦਾ ਦਾ ਸਾਥੀ) ਪਰਮਾਤਮਾ ਬਣ ਗਿਆ ਹੈ, ਸਭ ਕੁਝ ਉਸ ਦਾ ਆਪਣਾ ਹੈ (ਭਾਵ, ਉਸ ਨੂੰ ਸਾਰਾ ਜਗਤ ਆਪਣਾ ਦਿੱਸਦਾ ਹੈ, ਉਸ ਨੂੰ ਦੁਨੀਆ ਦੇ ਸਾਕ ਸੈਣ ਦਾ ਦੁਨੀਆ ਦੇ ਧਨ ਪਦਾਰਥ ਦਾ ਵਿਛੋੜਾ ਦੁਖੀ ਨਹੀਂ ਕਰ ਸਕਦਾ) ॥੪॥੩੭॥੧੦੬॥
ਗਊੜੀ ਪਾਤਸ਼ਾਹੀ ਪੰਜਵੀਂ।
ਹੇ ਜੀਵ! ਇਹ ਦੇਹਿ ਜਿਸ ਤੇ ਤੂੰ ਮਾਣ ਕਰਦਾ ਹੈ, ਤੇਰੀ ਨਹੀਂ।
ਪਾਤਸ਼ਾਹੀ, ਜਾਇਦਾਦ ਤੇ ਦੌਲਤ ਤੇਰੇ ਨਹੀਂ।
ਉਹ ਤੇਰੇ ਨਹੀਂ, ਤਦ ਫਿਰ ਉਨ੍ਹਾਂ ਨੂੰ ਕਿਉਂ ਚਿਮੜਦਾ ਹੈ?
ਕੇਵਲ ਨਾਮ ਹੀ ਤੇਰਾ ਹੈ ਅਤੇ ਇਹ ਤੈਨੂੰ ਸੱਚੇ ਗੁਰਾਂ ਪਾਸੋਂ ਪ੍ਰਾਪਤ ਹੋਵੇਗਾ। ਠਹਿਰਾਉ।
ਪ੍ਰਤੂ ਪਤਨੀ ਅਤੇ ਭਰਾ ਤੇਰੇ ਨਹੀਂ।
ਪਿਆਰੇ ਦੋਸਤ ਪਿਤਾ ਅਤੇ ਮਾਤਾ ਤੇਰੇ ਆਪਣੇ ਨਹੀਂ!
ਸੋਨਾ ਚਾਂਦੀ ਅਤੇ ਰੁਪਏ ਤੇਰੇ ਨਹੀਂ।
ਉਮਦਾ ਘੋੜੇ ਅਤੇ ਸੁੰਦਰ ਹਾਥੀ ਤੇਰੇ ਕਿਸੇ ਕੰਮ ਨਹੀਂ।
ਗੁਰੂ ਜੀ ਫ਼ੁਰਮਾਉਂਦੇ ਹਨ, ਜਿਸ ਨੂੰ ਗੁਰੂ ਜੀ ਮਾਫ ਕਰ ਦਿੰਦੇ ਹਨ, ਉਸ ਨੂੰ ਉਹ ਸਾਈਂ ਨਾਲ ਮਿਲਾ ਦਿੰਦੇ ਹਨ।
ਹਰ ਵਸਤ ਉਸ ਦੀ ਮਲਕੀਅਤ ਹੈ ਜਿਸ ਦਾ ਸੁਆਮੀ ਵਾਹਿਗੁਰੂ ਪਾਤਸ਼ਾਹ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.