ਗਉੜੀਮਹਲਾ੫॥
ਏਕਸੁਸਿਉਜਾਕਾਮਨੁਰਾਤਾ॥
ਵਿਸਰੀਤਿਸੈਪਰਾਈਤਾਤਾ॥੧॥
ਬਿਨੁਗੋਬਿੰਦਨਦੀਸੈਕੋਈ॥
ਕਰਨਕਰਾਵਨਕਰਤਾਸੋਈ॥੧॥ਰਹਾਉ॥
ਮਨਹਿਕਮਾਵੈਮੁਖਿਹਰਿਹਰਿਬੋਲੈ॥
ਸੋਜਨੁਇਤਉਤਕਤਹਿਨਡੋਲੈ॥੨॥
ਜਾਕੈਹਰਿਧਨੁਸੋਸਚਸਾਹੁ॥
ਗੁਰਿਪੂਰੈਕਰਿਦੀਨੋਵਿਸਾਹੁ॥੩॥
ਜੀਵਨਪੁਰਖੁਮਿਲਿਆਹਰਿਰਾਇਆ॥
ਕਹੁਨਾਨਕਪਰਮਪਦੁਪਾਇਆ॥੪॥੪੮॥੧੧੭॥
gaurī mahalā 5 .
ēkas siu jā kā man rātā .
visarī tisai parāī tātā .1.
bin gōbind n dīsai kōī .
karan karāvan karatā sōī .1. rahāu .
manah kamāvai mukh har har bōlai .
sō jan it ut katah n dōlai .2.
jā kai har dhan sō sach sāh .
gur pūrai kar dīnō visāh .3.
jīvan purakh miliā har rāiā .
kah nānak param pad pāiā .4.48.117.
Gauri 5th Guru.
He, whose soul is imbued with the One Lord,
forgets to feel jealous of others.
Without the World Lord he sees not another.
(For him) that Creator is the Doer and Prompter of deeds. Pause.
Who heartily performs God's Service and with his mouth utters God's Name,
that man here and here-after, no where wavers.
He who possesses god's wealth, is the True Banker.
The Perfect Guru, has established his credit.
The life bestowing Lord God, the king meets him.
Says Nanak, like this he attains to the supreme status.
Gauree, Fifth Mehl:
Those whose minds are imbued with the One Lord,
forget to feel jealous of others. ||1||
They see none other than the Lord of the Universe.
The Creator is the Doer, the Cause of causes. ||1||Pause||
Those who work willingly, and chant the Name of the Lord, Har, Har
they do not waver, here or hereafter. ||2||
Those who possess the wealth of the Lord are the true bankers.
The Perfect Guru has established their line of credit. ||3||
The Giver of life, the Sovereign Lord King meets them.
Says Nanak, they attain the supreme status. ||4||48||117||
ਗਉੜੀ ਮਹਲਾ ੫ ॥
ਇਕ (ਵਾਹਿਗੁਰੂ ਨਾਮ) ਨਾਲ ਜਿਸ (ਜਗਿਆਸੂ ਦਾ) ਮਨ ਰੰਗਿਆ ਗਿਆ ਹੈ
ਉਸ ਨੂੰ ਪਰਾਈ ਈਰਖਾ (ਕਰਨੀ) ਭੁੱਲ ਗਈ ਹੈ।੧।
(ਉਸ ਨੂੰ) ਪਰਮਾਤਮਾ ਤੋਂ ਬਿਨਾਂ (ਹੋਰ) ਕੋਈ ਨਹੀਂ ਦਿਸਦਾ।
ਓਹੀ ਕਰਤਾ ਪੁਰਖ (ਸਭ ਪਾਸੇ) ਕਰਨ ਕਰਾਉਣ ਵਾਲਾ ਹੈ।੧।ਰਹਾਉ।
(ਜਿਹੜਾ ਜਨ ਆਪਣੇ) ਮਨ ਵਿਚ (ਨਾਮ ਸਿਮਰਨ ਦੀ ਘਾਲ ਕਮਾਈ) ਕਰਦਾ ਹੈ, ਮੂੰਹ ਤੋਂ ਹਰੀ ਹਰੀ ਬੋਲਦਾ ਹੈ,
ਉਹ ਜਨ ਇਥੇ ਉਥੇ (ਭਾਵ ਲੋਕ ਪ੍ਰਲੋਕ ਵਿਚ) ਕਦੇ ਵੀ ਨਹੀਂ ਡੋਲਦਾ, (ਦ੍ਰਿੜਤਾ ਸਹਿਤ ਰਹਿੰਦਾ ਹੈ)।੨।
ਜਿਸ (ਜਨ) ਦੇ ਕੋਲ ਹਰੀ ਦਾ (ਨਾਮ ਰੂਪੀ) ਧਨ ਹੈ, ਉਹ ਸੱਚਾ ਸ਼ਾਹੂ ਹੈ (
ਅਤੇ) ਪੂਰੇ ਗੁਰੂ ਨੇ ਪਰਮੇਸ਼ਰ ਪਾਸ (ਉਸ ਦਾ)-ਭਰੋਸਾ ਬਣਾ ਦਿਤਾ ਹੈ।੩।
ਇਸਦੇ ਫਲਸਰੂਪ ਉਸ ਜਗਿਆਸੂ ਨੂੰ) ਸਤਿਪੁਰਖ ਹਰੀ ਰਾਜਾ ਮਿਲ ਗਿਆ ਹੈ।
ਨਾਨਕ ਆਖ ਕਿ (ਸਹੀ ਅਰਥਾਂ ਵਿੱਚ ਉਸ ਨੇ) ਪਰਮ ਪਦ ਪ੍ਰਾਪਤ ਕਰ ਲਿਆ ਹੈ।੪।੪੮।੧੧੭।
(ਗੁਰੂ ਦੀ ਕਿਰਪਾ ਨਾਲ) ਜਿਸ ਮਨੁੱਖ ਦਾ ਮਨ ਇਕ ਪਰਮਾਤਮਾ ਨਾਲ ਹੀ ਰੰਗਿਆ ਰਹਿੰਦਾ ਹੈ,
ਉਸ ਨੂੰ ਹੋਰਨਾਂ ਨਾਲ ਈਰਖਾ ਕਰਨੀ ਭੁੱਲ ਜਾਂਦੀ ਹੈ ॥੧॥
(ਜਿਸ ਮਨੁੱਖ ਉਤੇ ਗੁਰੂ ਦੀ ਕਿਰਪਾ ਹੁੰਦੀ ਹੈ, ਉਸ ਨੂੰ ਕਿਤੇ ਭੀ) ਗੋਬਿੰਦ ਤੋਂ ਬਿਨਾਂ ਹੋਰ ਕੋਈ (ਦੂਜਾ) ਨਹੀਂ ਦਿੱਸਦਾ।
(ਉਸ ਨੂੰ ਹਰ ਥਾਂ) ਉਹੀ ਕਰਤਾਰ ਦਿੱਸਦਾ ਹੈ ਜੋ ਸਭ ਕੁਝ ਕਰਨ ਦੀ ਸਮਰੱਥਾ ਵਾਲਾ ਹੈ ਤੇ ਸਭ ਜੀਵਾਂ ਪਾਸੋਂ ਕਰਾਣ ਦੀ ਤਾਕਤ ਵਾਲਾ ਹੈ ॥੧॥ ਰਹਾਉ ॥
(ਗੁਰੂ ਦੀ ਕਿਰਪਾ ਨਾਲ ਜਿਹੜਾ ਮਨੁੱਖ) ਮਨ ਲਾ ਕੇ ਸਿਮਰਨ ਦੀ ਕਮਾਈ ਕਰਦਾ ਹੈ ਤੇ ਮੂੰਹੋਂ ਸਦਾ ਪਰਮਾਤਮਾ ਦਾ ਨਾਮ ਉਚਾਰਦਾ ਹੈ,
ਉਹ ਮਨੁੱਖ (ਸੁੱਚੇ ਆਤਮਕ ਜੀਵਨ ਦੀ ਪੱਧਰ ਤੋਂ) ਕਦੇ ਭੀ ਨਹੀਂ ਡੋਲਦਾ, ਨਾਹ ਇਸ ਲੋਕ ਵਿਚ ਤੇ ਨਾਹ ਹੀ ਪਰਲੋਕ ਵਿਚ ॥੨॥
(ਗੁਰੂ ਦੀ ਕਿਰਪਾ ਨਾਲ) ਜਿਸ ਮਨੁੱਖ ਦੇ ਪਾਸ ਪਰਮਾਤਮਾ ਦਾ ਨਾਮ-ਧਨ ਹੈ, ਉਹ ਐਸਾ ਸ਼ਾਹੂਕਾਰ ਹੈ, ਜੋ ਸਦਾ ਹੀ ਸ਼ਾਹੂਕਾਰ ਟਿਕਿਆ ਰਹਿੰਦਾ ਹੈ।
ਪੂਰੇ ਗੁਰੂ ਨੇ (ਪਰਮਾਤਮਾ ਦੀ ਹਜ਼ੂਰੀ ਵਿਚ ਉਸ ਦੀ) ਸਾਖ ਬਣਾ ਦਿੱਤੀ ਹੈ ॥੩॥
ਆਖ-(ਗੁਰੂ ਦੀ ਕਿਰਪਾ ਨਾਲ) ਜਿਸ ਮਨੁੱਖ ਨੂੰ ਸਰਬ-ਵਿਆਪਕ ਪ੍ਰਭੂ ਸਭ ਜੀਵਾਂ ਦੀ ਜ਼ਿੰਦਗੀ ਦਾ ਸਹਾਰਾ ਪ੍ਰਭੂ ਮਿਲ ਪਿਆ ਹੈ,
ਹੇ ਨਾਨਕ! ਉਸਨੇ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲਿਆ ਹੈ ॥੪॥੪੮॥੧੧੭॥
ਗਊੜੀ ਪਾਤਸ਼ਾਹੀ ਪੰਜਵੀਂ।
ਜਿਸ ਦੀ ਆਤਮਾ ਇਕ ਸਾਹਿਬ ਨਾਲ ਰੰਗੀਜੀ ਹੈ,
ਉਹ ਹੋਰਨਾ ਨਾਲ ਈਰਖਾ ਕਰਨੀ ਭੁਲ ਜਾਂਦਾ ਹੈ।
ਸ਼੍ਰਿਟੀ ਦੇ ਸੁਆਮੀ ਦੇ ਬਗੈਰ ਉਹ ਹੋਰਸ ਨੂੰ ਨਹੀਂ ਦੇਖਦਾ।
(ਉਸ ਲਈ) ਉਹ ਸਿਰਜਣਹਾਰ ਕੰਮਾਂ ਦੇ ਕਰਨ ਵਾਲਾ ਅਤੇ ਕਰਾਉਣ ਵਾਲਾ ਹੈ। ਠਹਿਰਾਉ।
ਜੋ ਦਿਲੋਂ ਵਾਹਿਗੁਰੂ ਦੀ ਸੇਵਾ ਕਰਦਾ ਹੈ ਅਤੇ ਆਪਣੇ ਮੂੰਹ ਨਾਲ ਹਰੀ ਨਾਮ ਨੂੰ ਉਚਾਰਦਾ ਹੈ,
ਉਹ ਇਨਸਾਨ ਏਥੇ ਅਤੇ ੳਥੇ ਕਿਧਰੇ ਭੀ ਡਿੱਕੇ ਡੋਲੇ ਨਹੀਂ, ਖਾਂਦਾ।
ਜਿਸ ਦੇ ਪੱਲੇ ਵਾਹਿਗੁਰੂ ਦਾ ਪਦਾਰਥ ਹੈ, ਉਹ ਸੱਚਾ ਸਾਹੂਕਾਰ ਹੈ।
ਪੂਰਨ ਗੁਰਾਂ ਨੇ ਉਸ ਦੀ ਸ਼ਾਖ਼ ਬਣਾ ਦਿੱਤੀ ਹੈ।
ਜਿੰਦਗੀ ਬਖਸ਼ਣਹਾਰ ਸੁਆਮੀ ਵਾਹਿਗੁਰੂ ਪਾਤਸ਼ਾਹ ਉਸਨੂੰ ਮਿਲ ਪੈਂਦਾ ਹੈ।
ਗੁਰੂ ਜੀ ਫ਼ੁਰਮਾਉਂਦੇ ਹਨ, ਇਸ ਤਰ੍ਹਾਂ ਉਹ ਮਹਾਨ ਮਰਤਬੇ ਨੂੰ ਹਾਸਲ ਕਰ ਲੈਂਦਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.