ਗਉੜੀਮਹਲਾ੫॥
ਕਲਿਕਲੇਸਗੁਰਸਬਦਿਨਿਵਾਰੇ॥
ਆਵਣਜਾਣਰਹੇਸੁਖਸਾਰੇ॥੧॥
ਭੈਬਿਨਸੇਨਿਰਭਉਹਰਿਧਿਆਇਆ॥
ਸਾਧਸੰਗਿਹਰਿਕੇਗੁਣਗਾਇਆ॥੧॥ਰਹਾਉ॥
ਚਰਨਕਵਲਰਿਦਅੰਤਰਿਧਾਰੇ॥
ਅਗਨਿਸਾਗਰਗੁਰਿਪਾਰਿਉਤਾਰੇ॥੨॥
ਬੂਡਤਜਾਤਪੂਰੈਗੁਰਿਕਾਢੇ॥
ਜਨਮਜਨਮਕੇਟੂਟੇਗਾਢੇ॥੩॥
ਕਹੁਨਾਨਕਤਿਸੁਗੁਰਬਲਿਹਾਰੀ॥
ਜਿਸੁਭੇਟਤਗਤਿਭਈਹਮਾਰੀ॥੪॥੫੬॥੧੨੫॥
gaurī mahalā 5 .
kal kalēs gur sabad nivārē .
āvan jān rahē sukh sārē .1.
bhai binasē nirabhau har dhiāiā .
sādhasang har kē gun gāiā .1. rahāu .
charan kaval rid antar dhārē .
agan sāgar gur pār utārē .2.
būdat jāt pūrai gur kādhē .
janam janam kē tūtē gādhē .3.
kah nānak tis gur balihārī .
jis bhētat gat bhaī hamārī .4.56.125.
Gauri 5th Guru.
Guru's Word stills worries and afflictions.
Coming and going cease and all the comforts are obtained.
My fear is dispelled by meditating on the Fearless God.
In the Society of the Saints, I chant the glories of God. Pause.
Lord's lotus feet, I have placed within my mind
The Guru has ferried me across the ocean of fire.
I was sinking, the Perfect Guru has extricated me.
The Guru has united me with the Lord from whom I was separated wince many births.
Says Nanak, I am a sacrifice unto the Guru,
by meeting whom my salvation has been accomplished.
Gauree, Fifth Mehl:
The Word of the Guru's Shabad quiets worries and troubles.
Coming and going ceases, and all comforts are obtained. ||1||
Fear is dispelled, meditating on the Fearless Lord.
In the Saadh Sangat, the Company of the Holy, I chant the Glorious Praises of the Lord. ||1||Pause||
I have enshrined the Lotus Feet of the Lord within my heart.
The Guru has carried me across the ocean of fire. ||2||
I was sinking down, and the Perfect Guru pulled me out.
I was cut off from the Lord for countless incarnations, and now the Guru united me with Him again. ||3||
Says Nanak, I am a sacrifice to the Guru;
meeting Him, I have been saved. ||4||56||125||
ਗਉੜੀ ਮਹਲਾ ੫ ॥
(ਹੇ ਭਾਈ !) ਗੁਰੂ ਦੇ ਸ਼ਬਦ (ਭਾਵ ਗੁਰਬਾਣੀ) ਨੇ ਕਲਪਣਾ ਅਤੇ (ਹੋਰ ਸਾਰੇ) ਦੁੱਖ ਦੂਰ ਕਰ ਦਿੱਤੇ।
ਜਨਮ ਮਰਣ ਦੇ (ਸਾਰੇ ਗੇੜ) ਮੁਕ ਗਏ (ਅਤੇ) ਸਾਰੇ (ਆਤਮਿਕ ਸੁਖ) (ਪ੍ਰਾਪਤ ਹੋ ਗਏ)।੧।
ਭੈ-ਰਹਿਤ ਹਰੀ ਨੂੰ ਧਿਆਉਣ ਨਾਲ (ਸਾਰੇ) ਡਰ ਨਾਸ਼ ਹੋ ਗਏ
(ਕਿਉਂਕਿ ਅਸਾਂ) ਸਾਧ ਸੰਗਤ ਵਿਚ (ਬੈਠ ਕੇ) ਹਰੀ ਦੇ ਗੁਣ ਗਾਇਨ ਕਿਤੇ ਗਏ।੧।ਰਹਾਉ।
(ਜਿਨ੍ਹਾਂ ਮਨੁਖਾਂ ਨੇ ਹਰੀ ਦੇ) ਚਰਨ-ਕਮਲ (ਆਪਣੇ ਹਿਰਦੇ) ਵਿਚ ਵਸਾਏ,
(ਉਹ ਜੀਵ) ਗੁਰੂ ਨੇ (ਤ੍ਰਿਸ਼ਨਾ ਰੂਪੀ) ਅਗ ਦੇ ਸਮੁੰਦਰ ਤੋਂ ਪਾਰ ਲੰਘਾ ਦਿਤੇ।੨।
ਪੂਰੇ ਗੁਰੂ ਨੇ (ਸੰਸਾਰ ਸਾਗਰ ਵਿਚ) ਡੁਬਦੇ ਜਾਂਦੇ (ਮਨੁੱਖ) (ਬਾਂਹ ਪਕੜ ਕੇ ਬਾਹਰ) ਕੱਢ ਦਿੱਤੇ।
ਜਨਮਾਂ ਜਨਮਾਂ ਦੇ ਟੁੱਟੇ (ਵਿਛੜੇ ਹੋਏ ਜੀਵ ਪਰਮੇਸ਼ਰ ਨਾਲ) ਜੋੜ ਦਿਤੇ।੩।
ਨਾਨਕ ਆਖ (ਮੈਂ) ਉਸ ਗੁਰੂ ਤੋਂ ਸਦਕੇ ਹਾਂ,
ਜਿਸ (ਗੁਰੂ) ਨੂੰ ਮਿਲਦਿਆਂ ਹੀ ਸਾਡੀ ਗਤੀ (ਮੁਕਤੀ ਹੋ ਗਈ)।੪।੫੬।੧੨੫।
(ਸਾਧ ਸੰਗਤਿ ਵਿਚ ਪਹੁੰਚੇ ਹੋਏ ਜਿਨ੍ਹਾਂ ਮਨੁੱਖਾਂ ਦੇ) ਮਾਨਸਕ ਝਗੜੇ ਤੇ ਕਲੇਸ਼ ਗੁਰੂ ਦੇ ਸ਼ਬਦ ਨੇ ਦੂਰ ਕਰ ਦਿੱਤੇ,
ਉਹਨਾਂ ਦੇ ਜਨਮ ਮਰਨ ਦੇ ਗੇੜ ਮੁੱਕ ਗਏ, ਉਹਨਾਂ ਨੂੰ ਸਾਰੇ ਸੁਖ ਪ੍ਰਾਪਤ ਹੋ ਗਏ ॥੧॥
(ਹੇ ਭਾਈ!) ਜਿਨ੍ਹਾਂ ਨੇ ਨਿਰਭਉ ਹਰੀ ਦਾ ਧਿਆਨ (ਆਪਣੇ ਹਿਰਦੇ ਵਿਚ) ਧਰਿਆ ਹੈ, ਉਹਨਾਂ ਦੇ (ਦੁਨੀਆ ਵਾਲੇ ਸਾਰੇ) ਡਰ ਦੂਰ ਹੋ ਗਏ ਹਨ।
ਸਾਧ ਸੰਗਤਿ ਵਿਚ (ਜਾ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਇਆਂ (ਨਿਰਭਉ ਹੋਈਦਾ ਹੈ) ॥੧॥ ਰਹਾਉ ॥
(ਸਾਧ ਸੰਗਤਿ ਦੀ ਬਰਕਤਿ ਨਾਲ ਜਿਨ੍ਹਾਂ ਮਨੁੱਖਾਂ ਨੇ) ਪਰਮਾਤਮਾ ਦੇ ਸੋਹਣੇ ਚਰਨ ਆਪਣੇ ਹਿਰਦੇ ਵਿਚ ਵਸਾ ਲਏ,
ਗੁਰੂ ਨੇ ਉਹਨਾਂ ਨੂੰ ਤ੍ਰਿਸ਼ਨਾ-ਅੱਗ ਦੇ ਸਮੁੰਦਰ ਵਿਚੋਂ ਪਾਰ ਲੰਘਾ ਦਿੱਤਾ ॥੨॥
(ਵਿਕਾਰਾਂ ਦੇ ਸਮੁੰਦਰ ਵਿਚ) ਡੁੱਬ ਰਹੇ ਮਨੁੱਖਾਂ ਨੂੰ ਪੂਰੇ ਗੁਰੂ ਨੇ (ਬਾਹੋਂ ਫੜ ਕੇ ਬਾਹਰ) ਕੱਢ ਲਿਆ (ਜਦੋਂ ਉਹ ਸਾਧ ਸੰਗਤਿ ਵਿਚ ਅੱਪੜ ਗਏ),
ਉਹਨਾਂ ਨੂੰ (ਪਰਮਾਤਮਾ ਨਾਲੋਂ) ਅਨੇਕਾਂ ਜਨਮਾਂ ਦੇ ਟੁੱਟਿਆਂ ਹੋਇਆਂ ਨੂੰ (ਗੁਰੂ ਨੇ ਮੁੜ ਪਰਮਾਤਮਾ ਦੇ ਨਾਲ) ਮਿਲਾ ਦਿੱਤਾ ॥੩॥
ਨਾਨਕ ਆਖਦਾ ਹੈ- ਮੈਂ ਉਸ ਗੁਰੂ ਤੋਂ ਸਦਕੇ ਜਾਂਦਾ ਹਾਂ,
ਜਿਸ ਨੂੰ ਮਿਲਿਆਂ ਸਾਡੀ (ਜੀਵਾਂ ਦੀ) ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ ॥੪॥੫੬॥੧੨੪॥
ਗਊੜੀ ਪਾਤਸ਼ਾਹੀ ਪੰਜਵੀਂ।
ਗੁਰਾਂ ਦੀ ਬਾਣੀ ਕਲਪਣਾ ਤੇ ਕਸ਼ਟਾਂ ਨੂੰ ਦੂਰ ਕਰ ਦਿੰਦੀ ਹੈ।
ਆਉਣਾ ਤੇ ਜਾਣਾ ਮਿਟ ਜਾਂਦਾ ਹੈ ਤੇ ਸਭ ਆਰਾਮ ਮਿਲ ਜਾਂਦੇ ਹਨ।
ਨਿਡਰ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਮੇਰਾ ਡਰ ਦੂਰ ਹੋ ਗਿਆ ਹੈ।
ਸਚਿਆਰਾ ਦੀ ਸੰਗਤ ਅੰਦਰ ਮੈਂ ਵਾਹਿਗੁਰੂ ਦੀ ਉਸਤਤੀ ਗਾਇਨ ਕਰਦਾ ਹਾਂ। ਠਹਿਰਾਉ।
ਸਾਹਿਬ ਦੇ ਚਰਨ ਕਮਲ ਮੈਂ ਆਪਣੇ ਚਿਰਦੇ ਅੰਦਰ ਟਿਕਾ ਲਏ ਹਨ।
ਗੁਰਾਂ ਨੇ ਮੈਨੂੰ ਅੱਗ ਦੇ ਸਮੁੰਦਰ ਤੋਂ ਪਾਰ ਕਰ ਦਿੱਤਾ ਹੈ।
ਮੈਂ ਡੁੱਬ ਰਿਹਾ ਸਾਂ, ਪੂਰਨ ਗੁਰਾਂ ਨੇ ਮੈਨੂੰ ਬਚਾ ਲਿਆ ਹੈ।
ਗੁਰਾਂ ਨੇ ਮੈਨੂੰ ਪ੍ਰਭੂ ਨਾਲ ਜੋੜ ਦਿਤਾ ਹੈ, ਜਿਸ ਨਾਲੋਂ ਮੈਂ ਅਨੇਕਾਂ ਜਨਮਾਂ ਤੋਂ ਵਿਛੁੜਿਆਂ ਹੋਇਆ ਸਾਂ।
ਗੁਰੂ ਜੀ ਫੁਰਮਾਉਂਦੇ ਹਨ, ਮੈਂ ਉਨ੍ਹਾਂ ਗੁਰਾਂ ਉਤੇ ਵਾਰਨੇ ਜਾਂਦਾ ਹਾਂ,
ਜਿਨ੍ਹਾਂ ਨੂੰ ਮਿਲਣ ਦੁਆਰਾ ਮੇਰੀ ਕਲਿਆਣ ਹੋ ਗਈ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.