ਗਉੜੀਮਹਲਾ੫॥
ਹਰਿਸਿਮਰਤਤੇਰੀਜਾਇਬਲਾਇ॥
ਸਰਬਕਲਿਆਣਵਸੈਮਨਿਆਇ॥੧॥
ਭਜੁਮਨਮੇਰੇਏਕੋਨਾਮ॥
ਜੀਅਤੇਰੇਕੈਆਵੈਕਾਮ॥੧॥ਰਹਾਉ॥
ਰੈਣਿਦਿਨਸੁਗੁਣਗਾਉਅਨੰਤਾ॥
ਗੁਰਪੂਰੇਕਾਨਿਰਮਲਮੰਤਾ॥੨॥
ਛੋਡਿਉਪਾਵਏਕਟੇਕਰਾਖੁ॥
ਮਹਾਪਦਾਰਥੁਅੰਮ੍ਰਿਤਰਸੁਚਾਖੁ॥੩॥
ਬਿਖਮਸਾਗਰੁਤੇਈਜਨਤਰੇ॥
ਨਾਨਕਜਾਕਉਨਦਰਿਕਰੇ॥੪॥੬੮॥੧੩੭॥
gaurī mahalā 5 .
har simarat tērī jāi balāi .
sarab kaliān vasai man āi .1.
bhaj man mērē ēkō nām .
jī tērē kai āvai kām .1. rahāu .
rain dinas gun gāu anantā .
gur pūrē kā niramal mantā .2.
shōd upāv ēk tēk rākh .
mahā padārath anmrit ras chākh .3.
bikham sāgar tēī jan tarē .
nānak jā kau nadar karē .4.68.137.
Gauri 5th Guru.
By remembering God, thy calamity shall be averted,
and all the joys shall come and abide within thy mind.
Meditate thou, O my mind, on the Name alone.
It shall be of avail unto thy soul. Pause.
Night and day, sing the praises of the Infinite Lord.
as per the holy instruction of the Perfect Guru.
Renounce other efforts, and put thy faith in thy Lord alone.
Thus shalt thou taste nectar relish, the supremely precious commodity.
Those person alone, cross the formidable ocean,
on whom, O Nanak, the Lord casts a His merciful glance.
Gauree, Fifth Mehl:
Remembering the Lord in meditation, your misfortune shall be taken away,
and all joy shall come to abide in your mind. ||1||
Meditate, O my mind, on the One Name.
It alone shall be of use to your soul. ||1||Pause||
Night and day, sing the Glorious Praises of the Infinite Lord,
through the Pure Mantra of the Perfect Guru. ||2||
Give up other efforts, and place your faith in the Support of the One Lord.
Taste the Ambrosial Essence of this, the greatest treasure. ||3||
They alone cross over the treacherous worldocean,
O Nanak, upon whom the Lord casts His Glance of Grace. ||4||68||137||
ਗਉੜੀ ਮਹਲਾ ੫ ॥
ਹੇ ਭਾਈ !) ਹਰੀ ਦਾ (ਨਾਮ) ਸਿਮਰਦਿਆਂ ਤੇਰੀ (ਸਾਰੀ) ਬਿਪਤਾ ਦੂਰ ਹੋ ਜਾਵੇਗੀ।
(ਜਦ ਨਾਮ) ਮਨ ਵਿਚ ਆਕੇ ਵਸਦਾ ਹੈ ਸਾਰੇ ਸੁਖ-ਅਨੰਦ (ਪ੍ਰਾਪਤ ਹੋ ਜਾਂਦੇ ਹਨ)।੧।
ਹੇ ਮੇਰੇ ਮਨ ! (ਤੂੰ) ਇਕੋ ਨਾਮ ਸਿਮਰ।
(ਅੰਤਿ, ਨਾਮ ਹੀ) ਤੇਰੇ ਜੀਅ ਦੇ ਕੰਮ ਆਵੇਗਾ।੧।ਰਹਾਉ।
ਹੇ ਮਨ ! ਤੁੰ) ਅਨੰਤ (ਪ੍ਰਭੂ) ਦੇ ਦਿਨ ਰਾਤ ਗੁਣ ਗਾਇਨ ਕਰ,
(ਤੇਰੇ ਲਈ ਇਹੋ ਹੀ) ਪੂਰੇ ਗੁਰੂ ਦਾ ਨਿਰਮਲ ਉਪਦੇਸ਼ ਹੈ।੨।
ਹੇ ਮਨ ! ਸਾਰੇ) ਹੀਲੇ ਛੱਡ ਕੇ (ਤੂੰ) ਇਕ (ਪ੍ਰਭੂ) ਦੀ ਟੇਕ ਰਖ (ਅਤੇ
ਨਾਮ ਅੰਮ੍ਰਿਤ ਜੋ ਇਕ) ਮਹਾਨ ਪਦਾਰਥ ਹੈ (ਉਸ) ਦਾ ਅੰਮ੍ਰਿਤ ਰਸ ਚੱਖ।੩।
ਉਹੀ ਜਨ ਔਖੇ (ਤਰੇ ਜਾਣ ਵਾਲੇ) ਸਾਗਰ ਤੋਂ ਤਰੇ ਹਨ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਜਿਨ੍ਹਾਂ ਉਤੇ (ਪ੍ਰਭੂ ਆਪਣੀ ਕਿਰਪਾ) ਦ੍ਰਿਸ਼ਟੀ ਕਰੇ (ਭਾਵ ਜੋ ਦ੍ਰਿਸ਼ਟੀ ਦੇ ਪਾਤਰ ਬਣੇ)੪।੬੮।੧੩੭।
(ਹੇ ਭਾਈ!) ਪਰਮਾਤਮਾ ਦਾ ਸਿਰਮਨ ਕਰਦਿਆਂ ਤੇਰੀ ਵੈਰਨ (ਮਾਇਆ ਡਾਇਣ) ਤੈਥੋਂ ਪਰੇ ਹਟ ਜਾਏਗੀ।
(ਜੇ ਪਰਮਾਤਮਾ ਦਾ ਨਾਮ ਤੇਰੇ) ਮਨ ਵਿਚ ਆ ਵੱਸੇ ਤਾਂ (ਤੇਰੇ ਅੰਦਰ) ਸਾਰੇ ਸੁਖ (ਆ ਵੱਸਣਗੇ) ॥੧॥
ਹੇ ਮੇਰੇ ਮਨ! ਇਕ ਪਰਮਾਤਮਾ ਦਾ ਹੀ ਨਾਮ ਸਿਮਰਦਾ ਰਹੁ।
ਇਹ ਨਾਮ ਹੀ ਤੇਰੀ ਜਿੰਦ ਦੇ ਕੰਮ ਆਵੇਗਾ (ਜਿੰਦ ਦੇ ਨਾਲ ਸਦਾ ਨਿਭੇਗਾ) ॥੧॥ ਰਹਾਉ ॥
(ਹੇ ਭਾਈ!) ਦਿਨ ਰਾਤ ਬੇਅੰਤ ਪਰਮਾਤਮਾ ਦੇ ਗੁਣ ਗਾਇਆ ਕਰ,
ਤੇ ਪੂਰੇ ਗੁਰੂ ਦਾ ਪਵਿੱਤਰ ਉਪਦੇਸ਼ ਲੈ ॥੨॥
(ਹੇ ਭਾਈ! ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ) ਹੋਰ ਸਾਰੇ ਹੀਲੇ ਛੱਡ, ਤੇ ਇਕ ਪਰਮਾਤਮਾ (ਦੇ ਨਾਮ) ਦਾ ਆਸਰਾ ਰੱਖ।
ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਚੱਖ-ਇਹੀ ਹੈ ਸਭ ਪਦਾਰਥਾਂ ਤੋਂ ਸ੍ਰੇਸ਼ਟ ਪਦਾਰਥ ॥੩॥
ਹੇ ਨਾਨਕ! ਉਹੀ ਮਨੁੱਖ ਔਖੇ (ਸੰਸਾਰ) ਸਮੁੰਦਰ ਤੋਂ (ਆਤਮਕ ਪੂੰਜੀ ਸਮੇਤ) ਪਾਰ ਲੰਘਦੇ ਹਨ,
ਜਿਨ੍ਹਾਂ ਤੇ (ਪਰਮਾਤਮਾ ਆਪ ਮਿਹਰ ਦੀ) ਨਜ਼ਰ ਕਰਦਾ ਹੈ ॥੪॥੬੮॥੧੩੭॥
ਗਊੜੀ ਪਾਤਸ਼ਾਹੀ ਪੰਜਵੀਂ।
ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ ਤੇਰੀ ਮੁਸੀਬਤ ਟਲ ਜਾਏਗੀ,
ਅਤੇ ਸਾਰੀਆਂ ਖੁਸ਼ੀਆਂ ਆ ਕੇ ਤੇਰੇ ਚਿੱਤ ਵਿੱਚ ਟਿਕ ਜਾਣਗੀਆਂ।
ਤੂੰ ਕੇਵਲ ਨਾਮ ਦਾ ਆਰਾਧਨ ਕਰ।
ਹੇ ਮੇਰੇ ਮਨੂਏ ਇਹ ਤੇਰੀ ਜਿੰਦੜੀ ਦੇ ਕੰਮ ਆਏਗਾ। ਠਹਿਰਾਉ।
ਰਾਤ ਅਤੇ ਦਿਨ ਅਨੰਤ ਸਾਹਿਬ ਦਾ ਜੱਸ ਗਾਇਨ ਕਰ,
ਪੂਰਨ ਗੁਰਾਂ ਦੇ ਪਵਿਤ੍ਰ ਉਪਦੇਸ਼ ਅਨੁਸਾਰ।
ਹੋਰ ਉਪਰਾਲੇ ਤਿਆਗ ਦੇ ਅਤੇ ਆਪਣੇ ਭਰੋਸਾ ਕੇਵਲ ਪ੍ਰਭੂ ਉਤੇ ਰਖ।
ਇਸ ਤਰ੍ਹਾਂ ਤੂੰ ਪਰਮ ਵਡਮੁੱਲੇ ਵੱਖਰ ਅੰਮ੍ਰਿਤਮਈ ਜੋਹਰ ਨੂੰ ਚੱਖ ਲਵੇਗਾ।
ਕੇਵਲ ਓਹੀ ਪੁਰਸ਼ ਕਠਨ ਸਮੁੰਦਰ ਤੋਂ ਪਾਰ ਹੁੰਦੇ ਹਨ,
ਜਿਨ੍ਹਾਂ ਉਤੇ ਹੇ ਨਾਨਕ! ਸੁਆਮੀ ਆਪਣੀ ਮਿਹਰ ਦੀ ਨਿਗਾਹ ਧਾਰਦਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.