ਗਉੜੀਮਹਲਾ੫॥
ਸਿਮਰਤਸੁਆਮੀਕਿਲਵਿਖਨਾਸੇ॥
ਸੂਖਸਹਜਆਨੰਦਨਿਵਾਸੇ॥੧॥
ਰਾਮਜਨਾਕਉਰਾਮਭਰੋਸਾ॥
ਨਾਮੁਜਪਤਸਭੁਮਿਟਿਓਅੰਦੇਸਾ॥੧॥ਰਹਾਉ॥
ਸਾਧਸੰਗਿਕਛੁਭਉਨਭਰਾਤੀ॥
ਗੁਣਗੋਪਾਲਗਾਈਅਹਿਦਿਨੁਰਾਤੀ॥੨॥
ਕਰਿਕਿਰਪਾਪ੍ਰਭਬੰਧਨਛੋਟ॥
ਚਰਣਕਮਲਕੀਦੀਨੀਓਟ॥੩॥
ਕਹੁਨਾਨਕਮਨਿਭਈਪਰਤੀਤਿ॥ਨਿਰਮਲਜਸੁਪੀਵਹਿਜਨਨੀਤਿ॥੪॥੭੩॥੧੪੨॥
gaurī mahalā 5 .
simarat suāmī kilavikh nāsē .
sūkh sahaj ānand nivāsē .1.
rām janā kau rām bharōsā .
nām japat sabh mitiō andēsā .1. rahāu .
sādhasang kash bhau n bharātī .
gun gōpāl gāīah din rātī .2.
kar kirapā prabh bandhan shōt .
charan kamal kī dīnī ōt .3.
kah nānak man bhaī paratīt . niramal jas pīvah jan nīt .4.73.142.
Gauri 5th Guru.
Meditating on the Master the sins are effaced,
and man abides in bliss, peace and joy.
Lord's slaves have faith in the Lord.
Meditating on the Name all the anxieties are annulled. Pause.
In the Society of Saints, no dread and doubt infests,
and day and night, the praises of the World Cherisher are sung.
Showing His mercy, the Lord has freed me of the fetters,
and has given me the support of His lotus feet.
Says Nanak, the faith comes in the mind of God's servant, and he ever quaffs the pure praises of the Lord.
Gauree, Fifth Mehl:
Meditating in remembrance on the Lord Master, sinful mistakes are erased,
and one comes to abide in peace, celestial joy and bliss. ||1||
The Lord's humble servants place their faith in the Lord.
Chanting the Naam, the Name of the Lord, all anxieties are dispelled. ||1||Pause||
In the Saadh Sangat, the Company of the Holy, there is no fear or doubt.
The Glorious Praises of the Lord are sung there, day and night. ||2||
Granting His Grace, God has released me from bondage.
He has given me the Support of His Lotus Feet. ||3||
Says Nanak, faith comes into the mind of His servant, who continually drinks in the Immaculate Praises of the Lord. ||4||73||142||
ਗਉੜੀ ਮਹਲਾ ੫ ॥
ਹੇ ਭਾਈ !) ਸੁਆਮੀ ਦਾ (ਨਾਮ) ਸਿਮਰਦਿਆਂ (ਰਾਮ ਜਨਾਂ ਦੇ ਸਾਰੇ) ਪਾਪ ਨਾਸ ਹੋ ਗਏ ਹਨ (
ਅਤੇ ਉਨ੍ਹਾਂ ਨੂੰ ਹਿਰਦੇ ਅੰਦਰ) ਸੂਖ ਸਹਜ ਤੇ ਅਨੰਦ ਦਾ ਨਿਵਾਸ ਹੋ ਗਿਆ ਹੈ।੧।
ਰਾਮ ਜਨਾਂ ਨੂੰ (ਸਦਾ) ਰਾਮ ਦਾ ਭਰੋਸਾ (ਪ੍ਰਾਪਤ ਹੈ)
ਅਤੇ ਨਾਮ ਜਪਦਿਆਂ (ਉਨ੍ਹਾਂ ਦਾ) ਸਾਰਾ ਫਿਕਰ ਦਰਤ (ਪਾਪ) ਮਿਟ ਗਿਆ ਹੈ।੧।ਰਹਾਉ।
(ਹੇ ਭਾਈ !) ਸਾਧ ਸੰਗਤ ਵਿਚ (ਵਿਚਰਦਿਆਂ) ਕਿਸੇ ਪ੍ਰਕਾਰ ਦਾ ਭੈ ਅਤੇ ਭਰਮ ਨਹੀਂ ਰਹਿੰਦਾ
(ਕਿਉਂਕਿ ਉਥੇ) ਦਿਨ ਰਾਤ ਗੋਪਾਲ ਦੇ ਗੁਣ ਗਾਏ ਜਾਂਦੇ ਹਨ।੨।
ਪ੍ਰਭੂ ਦੀ ਕਿਰਪਾ ਕਰਕੇ (ਰਾਮ ਜਨਾਂ ਨੂੰ ਜਨਮ ਮਰਣ ਦੇ) ਬੰਧਨਾਂ ਤੋਂ ਛੋਟ (ਮਿਲੀ ਹੁੰਦੀ ਹੈ)।
(ਪ੍ਰਭੂ ਨੇ ਆਪ ਉਨ੍ਹਾਂ ਨੂੰ) ਚਰਨ ਕਮਲ ਦੀ ਟੇਕ ਦੇ ਦਿੱਤੀ (ਹੁੰਦੀ) ਹੈ।੩।
ਨਾਨਕ ! ਆਖ ਕਿ ਰਾਮ ਜਨਾਂ ਦੇ ਮਨ ਵਿਚ (ਨਾਮ ਦੀ) ਪਰਤੀਤੀ ਆ ਗਈ ਹੈ। (ਇਸ ਲਈ ਉਹ) ਹਰ ਰੋਜ ਹਰੀ ਦਾ ਨਿਰਮਲ ਜਸ (ਗਾਇਨ ਕਰਕੇ ਨਾਮ ਅੰਮ੍ਰਿਤ) ਪੀਂਦੇ ਹਨ।੪।੭੩।੧੪੨।
(ਹੇ ਭਾਈ!) ਮਾਲਕ-ਪ੍ਰਭੂ ਦਾ ਨਾਮ ਸਿਮਰਦਿਆਂ (ਪਰਮਾਤਮਾ ਦੇ ਸੇਵਕਾਂ ਦੇ ਸਾਰੇ) ਪਾਪ ਨਾਸ ਹੋ ਜਾਂਦੇ ਹਨ,
(ਉਹਨਾਂ ਦੇ ਅੰਦਰ) ਆਤਮਕ ਅਡੋਲਤਾ ਦੇ ਸੁਖਾਂ ਆਨੰਦਾਂ ਦਾ ਨਿਵਾਸ ਬਣਿਆ ਰਹਿੰਦਾ ਹੈ ॥੧॥
(ਹੇ ਭਾਈ!) ਪਰਮਾਤਮਾ ਦੇ ਸੇਵਕਾਂ ਨੂੰ (ਹਰ ਵੇਲੇ) ਪਰਮਾਤਮਾ (ਦੀ ਸਹਾਇਤਾ) ਦਾ ਭਰੋਸਾ ਬਣਿਆ ਰਹਿੰਦਾ ਹੈ।
(ਇਸ ਵਾਸਤੇ) ਪਰਮਾਤਮਾ ਦਾ ਨਾਮ ਜਪਦਿਆਂ (ਉਹਨਾਂ ਦੇ ਅੰਦਰੋਂ) ਹਰੇਕ ਫ਼ਿਕਰ ਮਿਟਿਆ ਰਹਿੰਦਾ ਹੈ ॥੧॥ ਰਹਾਉ ॥
(ਹੇ ਭਾਈ!) ਸਾਧ ਸੰਗਤਿ ਵਿਚ ਰਹਿਣ ਕਰਕੇ (ਪਰਮਾਤਮਾ ਦੇ ਸੇਵਕਾਂ ਨੂੰ) ਕੋਈ ਡਰ ਨਹੀਂ ਪੋਹ ਸਕਦਾ ਕੋਈ ਭਟਕਣਾ ਨਹੀਂ ਪੋਹ ਸਕਦੀ,
(ਕਿਉਂਕਿ ਪਰਮਾਤਮਾ ਦੇ ਸੇਵਕਾਂ ਦੇ ਹਿਰਦੇ ਵਿਚ) ਦਿਨ ਰਾਤ ਗੋਪਾਲ-ਪ੍ਰਭੂ ਦੇ ਗੁਣ ਗਾਏ ਜਾਂਦੇ ਹਨ (ਉਹਨਾਂ ਦੇ ਅੰਦਰ ਹਰ ਵੇਲੇ ਸਿਫ਼ਤ-ਸਾਲਾਹ ਟਿਕੀ ਰਹਿੰਦੀ ਹੈ ॥੨॥
(ਹੇ ਭਾਈ!) ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਦੇਣ ਵਾਲੇ ਪ੍ਰਭੂ ਜੀ ਨੇ ਮਿਹਰ ਕਰ ਕੇ-
(ਆਪਣੇ ਸੇਵਕਾਂ ਨੂੰ ਆਪਣੇ) ਸੋਹਣੇ ਚਰਨਾਂ ਦਾ ਸਹਾਰਾ (ਸਦਾ) ਬਖ਼ਸ਼ਿਆ ਹੁੰਦਾ ਹੈ ॥੩॥
(ਇਸ ਵਾਸਤੇ) ਨਾਨਕ ਆਖਦਾ ਹੈ- (ਪਰਮਾਤਮਾ ਦੇ ਸੇਵਕਾਂ ਦੇ) ਮਨ ਵਿਚ (ਪਰਮਾਤਮਾ ਦੀ ਓਟ ਆਸਰੇ ਦਾ) ਨਿਸ਼ਚਾ ਬਣਿਆ ਰਹਿੰਦਾ ਹੈ, ਤੇ ਪਰਮਾਤਮਾ ਦੇ ਸੇਵਕ ਸਦਾ (ਜੀਵਨ ਨੂੰ) ਪਵਿਤ੍ਰ ਕਰਨ ਵਾਲਾ ਸਿਫ਼ਤ-ਸਾਲਾਹ ਦਾ ਅੰਮ੍ਰਿਤ ਪੀਂਦੇ ਰਹਿੰਦੇ ਹਨ ॥੪॥੭੩॥੧੪੨॥
ਗਊੜੀ ਪਾਤਸ਼ਾਹੀ ਪੰਜਵੀ।
ਮਾਲਕ ਦਾ ਆਰਾਧਨ ਕਰਨ ਨਾਲ ਪਾਪ ਮਿਟ ਜਾਂਦੇ ਹਨ,
ਤੇ ਖੁਸ਼ੀ, ਆਰਾਮ ਅਤੇ ਪਰਸੰਨਤਾ ਅੰਦਰ ਵਸਦਾ ਹੈ।
ਸਾਈਂ ਦੇ ਗੁਮਾਸ਼ਤਿਆਂ ਦਾ ਸਾਈਂ ਵਿੱਚ ਹੀ ਵਿਸ਼ਵਾਸ ਹੈ।
ਨਾਮ ਦਾ ਸਿਮਰਨ ਕਰਨ ਤੇ ਸਾਰੇ ਫਿਕਰ ਨਾਬੂਦ ਹੋ ਜਾਂਦੇ ਹਨ। ਠਹਿਰਾਉ।
ਸਤਿ ਸੰਗਤਿ ਅੰਦਰ ਕੋਈ ਡਰ ਅਤੇ ਵਹਿਮ ਨਹੀਂ ਵਿਆਪਦਾ,
ਅਤੇ ਦਿਨ ਰਾਤ ਸ੍ਰਿਸ਼ਟੀ ਦੇ ਮਾਲਕ ਦਾ ਜੱਸ ਗਾਇਨ ਕਰੀਦਾ ਹੈ।
ਆਪਣੀ ਮਿਹਰ ਧਾਰ ਕੇ, ਸੁਆਮੀ ਨੇ ਮੈਨੂੰ ਬੇੜੀਆਂ ਤੋਂ ਆਜਾਦ ਕਰ ਦਿਤਾ ਹੈ,
ਅਤੇ ਮੈਨੂੰ ਆਪਦੇ ਕੰਵਲਰੂਪੀ ਚਰਨਾ ਦਾ ਆਸਰਾ ਦਿੱਤਾ ਹੈ।
ਗੁਰੂ ਜੀ ਫੁਰਮਾਉਂਦੇ ਹਨ, ਰੱਬ ਦੇ ਦਾਸ ਦੇ ਚਿੱਤ ਅੰਦਰ ਭਰੋਸਾ ਆ ਜਾਂਦਾ ਹੈ, ਅਤੇ ਉਹ ਸਦੀਵ ਹੀ, ਸੁਆਮੀ ਦੀ ਪਵਿੱਤ੍ਰ ਮਹਿਮਾ ਪਾਨ ਕਰਦਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.