ਤਿਸੁ ਸਿਉ ਬੇਮੁਖੁ ਜਿਨਿ ਜੀਉ ਪਿੰਡੁ ਦੀਨਾ ॥
ਕੋਟਿ ਜਨਮ ਭਰਮਹਿ ਬਹੁ ਜੂਨਾ ॥੧॥ ਰਹਾਉ ॥
ਗਉੜੀਮਹਲਾ੫॥
ਖਾਦਾਪੈਨਦਾਮੂਕਰਿਪਾਇ॥
ਤਿਸਨੋਜੋਹਹਿਦੂਤਧਰਮਰਾਇ॥੧॥
ਤਿਸੁਸਿਉਬੇਮੁਖੁਜਿਨਿਜੀਉਪਿੰਡੁਦੀਨਾ॥
ਕੋਟਿਜਨਮਭਰਮਹਿਬਹੁਜੂਨਾ॥੧॥ਰਹਾਉ॥
ਸਾਕਤਕੀਐਸੀਹੈਰੀਤਿ॥
ਜੋਕਿਛੁਕਰੈਸਗਲਬਿਪਰੀਤਿ॥੨॥
ਜੀਉਪ੍ਰਾਣਜਿਨਿਮਨੁਤਨੁਧਾਰਿਆ॥ਸੋਈਠਾਕੁਰੁਮਨਹੁਬਿਸਾਰਿਆ॥੩॥
ਬਧੇਬਿਕਾਰਲਿਖੇਬਹੁਕਾਗਰ॥
ਨਾਨਕਉਧਰੁਕ੍ਰਿਪਾਸੁਖਸਾਗਰ॥੪॥
ਪਾਰਬ੍ਰਹਮਤੇਰੀਸਰਣਾਇ॥
ਬੰਧਨਕਾਟਿਤਰੈਹਰਿਨਾਇ॥੧॥ਰਹਾਉਦੂਜਾ॥੭੮॥੧੪੭॥
gaurī mahalā 5 .
khādā painadā mūkar pāi .
tis nō jōhah dūt dharamarāi .1.
tis siu bēmukh jin jīu pind dīnā .
kōt janam bharamah bah jūnā .1. rahāu .
sākat kī aisī hai rīt .
jō kish karai sagal biparīt .2.
jīu prān jin man tan dhāriā . sōī thākur manah bisāriā .3.
badhē bikār likhē bah kāgar .
nānak udhar kripā sukh sāgar .4.
pārabraham tērī saranāi .
bandhan kāt tarai har nāi .1. rahāu dūjā .78.147.
Gauri 5th Guru.
Who eats, wears and denies the Lord;
him the couriers of the Righteous Judge stalk.
The mortal is faithless with Him, who has given him soul and body.
He wanders through millions of births and goes many existences. Pause.
Such is the life-routine of the mammon worshipper,
whatever he does all that is the evil way,
Who has created his soul, very life mind and body, within his mind, the man grows forgetful of that very Lord.
His sins have increased, and are penned down on volumes of paper.
Nanak, the sinner is saved by the grace of the Ocean of peace.
O Supreme Lord, I have entered Thine sanctuary.
Break Thou my bonds that, with God's Name, I may swim across. Pause second.
Gauree, Fifth Mehl:
They eat and wear what they are given, but still, they deny the Lord.
The messengers of the Righteous Judge of Dharma shall hunt them down. ||1||
They are unfaithful to the One, who has given them body and soul.
Through millions of incarnations, for so many lifetimes, they wander lost. ||1||Pause||
Such is the lifestyle of the faithless cynics;
everything they do is evil. ||2||
Within their minds, they have forgotten that Lord and Master, who created the soul, breath of life, mind and body. ||3||
Their wickedness and corruption have increased they are recorded in volumes of books.
O Nanak, they are saved only by the Mercy of God, the Ocean of peace. ||4||
O Supreme Lord God, I have come to Your Sanctuary.
Break my bonds, and carry me across, with the Lord's Name. ||1||Second Pause||78||147||
ਗਉੜੀ ਮਹਲਾ ੫ ॥
ਹੇ ਭਾਈ ! ਜਿਹੜਾ ਮਨੁੱਖ ਰੋਟੀ) ਖਾਂਦਾ ਹੈ, (ਕਪੜੇ) ਪਹਿਨਦਾ ਹੈ (ਖਾ ਪਾ ਕੇ ਫਿਰ ਮੁਕਰ ਜਾਂਦਾ ਹੈ (ਭਾਵ ਦਾਤਾਰ ਦਾ ਸੁਕਰਾਨਾ ਨਹੀਂ ਕਰਦਾ, ਪਰਮੇਸ਼ਰ ਤੋਂ ਬੇ-ਮੁੱਖ ਹੋ ਜਾਂਦਾ ਹੈ),
ਉਸ ਨੂੰ ਧਰਮ ਰਾਜੇ ਦੇ ਦੂਤ (ਡੰਡ ਦੇਣ ਲਈ ਵੇਖਦੇ ਰਹਿੰਦੇ ਹਨ)।੧।
ਜਿਸ (ਪ੍ਰਭੂ) ਨੇ (ਮਨੁੱਖ ਨੂੰ ਅਮੋਲਕ) ਜਿੰਦ ਤੇ ਸਰੀਰ ਦਿਤਾ ਹੈ (ਇਹ) ਉਸ ਤੋਂ ਵੀ, ਬੇ-ਮੁਖ ਹੈ।
(ਇਸ ਦੇ ਫਲਸਰੂਪ ਜੀਵ) ਕ੍ਰੋੜਾਂ ਜਨਮਾਂ (ਅੰਦਰ) ਬਹੁਤ ਜੂਨੀਆਂ ਵਿਚ ਭਟਕਦਾ ਰਹਿੰਦਾ ਹੈ।੧।ਰਹਾਉ।
(ਹੇ ਭਾਈ !) ਸਾਕਤ (ਪੁਰਸ਼) ਦੀ ਇਹੋ ਜਿਹੀ (ਜੀਵਨ) ਰੀਤੀ (ਮਰਯਾਦਾ) ਹੈ,
ਜੋ ਕੁਝ ਕਰਦਾ ਹੈ (ਉਹ) ਸਾਰਾ ਹੀ (ਸਚ ਧਰਮ) ਦੀ ਰੀਤੀ ਤੋਂ ਉਲਟ-ਪੁਲਟ ਹੀ ਕਰਦਾ ਹੈ।੨।
ਜਿਸ (ਪ੍ਰਭੂ) ਨੇ ਜਿੰਦ, ਪ੍ਰਾਣ (ਅਤੇ) ਸਰੀਰ ਬਣਾਇਆ ਹੈ, ਉਸ ਠਾਕੁਰ ਨੂੰ (ਜੀਵ ਨੇ ਆਪਣੇ) ਮਨ ਤੋਂ ਹੀ ਵਿਸਾਰ ਦਿੱਤਾ ਹੈ।੩।
(ਬੇਮੁਖ ਜੀਵ ਦੇ) ਵਿਕਾਰ (ਬਹੁਤ) ਵਧ ਗਏ ਹਨ (ਅਤੇ ਚਿਤ੍ਰ ਗੁਪਤ ਨੇ ਇਸ ਦੇ ਕਰਮ-ਲੇਖਾਂ ਦੇ) ਬਹੁਤ ਕਾਗਜ਼ ਲਿਖ ਲਏ ਹਨ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਜੀਵ ਬੇਨਤੀ ਕਰੇ) ਹੇ ਸੁੱਖਾਂ ਦੇ ਸਮੁੰਦਰ ! (ਤੂੰ) ਕਿਰਪਾ ਕਰ (ਮੈਨੂੰ ਸੰਸਾਰ ਸਾਗਰ ਤੋਂ) ਤਾਰ ਲੈ।੪।
ਹੇ ਪਾਰਬ੍ਰਹਮ ! (ਜੋ ਜੀਵ) ਤੇਰੀ ਸਰਣੀ ਵਿਚ ਆਉਂਦਾ ਹੈ
(ਉਹ ਮਾਇਆ ਦੇ) ਬੰਧਨ ਕਟ ਕੇ ਹਰੀ ਦੇ ਨਾਮ (ਸਿਮਰਨ) ਦੁਆਰਾ (ਸੰਸਾਰ ਸਮੂੰਦਰ) ਤੋਂ ਪਾਰ ਹੋ ਜਾਂਦਾ ਹੈ। ਰਹਾਉ ਦੂਜਾ।੭੮।੧੪੭।
(ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦੀਆਂ ਬਖ਼ਸ਼ੀਆਂ ਦਾਤਾਂ) ਖਾਂਦਾ ਰਹਿੰਦਾ ਹੈ ਪਹਿਨਦਾ ਰਹਿੰਦਾ ਹੈ ਤੇ ਇਸ ਗੱਲੋਂ ਮੁਕਰਿਆ ਰਹਿੰਦਾ ਹੈ ਕਿ ਇਹ ਪਰਮਾਤਮਾ ਨੇ ਦਿੱਤੀਆਂ ਹਨ,
ਉਸ ਮਨੁੱਖ ਨੂੰ ਧਰਮ-ਰਾਜ ਦੇ ਦੂਤ ਆਪਣੀ ਤੱਕ ਵਿਚ ਰੱਖਦੇ ਹਨ (ਭਾਵ, ਉਹ ਮਨੁੱਖ ਸਦਾ ਆਤਮਕ ਮੌਤੇ ਮਰਿਆ ਰਹਿੰਦਾ ਹੈ) ॥੧॥
(ਹੇ ਭਾਈ! ਤੂੰ) ਉਸ ਪਰਮਾਤਮਾ (ਦੀ ਯਾਦ) ਵਲੋਂ ਮੂੰਹ ਮੋੜੀ ਬੈਠਾ ਹੈਂ, ਜਿਸ ਨੇ (ਤੈਨੂੰ) ਜਿੰਦ ਦਿੱਤੀ, ਜਿਸ ਨੇ (ਤੈਨੂੰ) ਸਰੀਰ ਦਿੱਤਾ।
(ਯਾਦ ਰੱਖ, ਇਥੋਂ ਖੁੰਝ ਕੇ) ਕ੍ਰੋੜਾਂ ਜਨਮਾਂ ਵਿਚ ਅਨੇਕਾਂ ਜੂਨਾਂ ਵਿਚ ਭਟਕਦਾ ਫਿਰੇਂਗਾ ॥੧॥ ਰਹਾਉ ॥
(ਹੇ ਭਾਈ!) ਮਾਇਆ-ਵੇੜ੍ਹੇ ਮਨੁੱਖ ਦੀ ਜੀਵਨ-ਮਰਯਾਦਾ ਹੀ ਐਸੀ ਹੈ,
ਕਿ ਉਹ ਜੋ ਕੁਝ ਕਰਦਾ ਹੈ ਸਾਰਾ ਬੇ-ਮੁਖਤਾ ਦਾ ਕੰਮ ਹੀ ਕਰਦਾ ਹੈ ॥੨॥
(ਹੇ ਭਾਈ!) ਜਿਸ ਪਰਮਾਤਮਾ ਨੇ ਜੀਵ ਦੀ ਜਿੰਦ ਨੂੰ ਮਨ ਨੂੰ ਸਰੀਰ ਨੂੰ (ਆਪਣੀ ਜੋਤਿ ਦਾ) ਸਹਾਰਾ ਦਿੱਤਾ ਹੋਇਆ ਹੈ, ਉਸ ਪਾਲਣਹਾਰ ਪ੍ਰਭੂ ਨੂੰ ਸਾਕਤ ਮਨੁੱਖ ਆਪਣੇ ਮਨ ਤੋਂ ਭੁਲਾਈ ਰੱਖਦਾ ਹੈ ॥੩॥
(ਇਸ ਤਰ੍ਹਾਂ, ਹੇ ਭਾਈ! ਉਸ ਸਾਕਤ ਦੇ ਇਤਨੇ) ਵਿਕਾਰ ਵਧ ਜਾਂਦੇ ਹਨ ਕਿ ਉਹਨਾਂ ਦੇ ਅਨੇਕਾਂ ਦਫ਼ਤਰ ਹੀ ਲਿਖੇ ਜਾਂਦੇ ਹਨ।
ਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ-) ਹੇ ਦਇਆ ਦੇ ਸਮੁੰਦਰ! ਹੇ ਸੁਖਾਂ ਦੇ ਸਮੁੰਦਰ! (ਤੂੰ ਆਪ ਸਾਨੂੰ ਜੀਵਾਂ ਨੂੰ ਵਿਕਾਰਾਂ ਤੋਂ) ਬਚਾ ਰੱਖ ॥੪॥
ਹੇ ਪਾਰਬ੍ਰਹਮ ਪ੍ਰਭੂ! ਜੇਹੜੇ ਮਨੁੱਖ (ਤੇਰੀ ਮਿਹਰ ਨਾਲ) ਤੇਰੀ ਸਰਨ ਆਉਂਦੇ ਹਨ,
ਉਹ ਤੇਰੇ ਹਰਿ-ਨਾਮ ਦੀ ਬਰਕਤਿ ਨਾਲ (ਆਪਣੇ ਮਾਇਆ ਦੇ) ਬੰਧਨ ਕੱਟ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ ॥੧॥ਰਹਾਉ ਦੂਜਾ॥੭੮॥੧੪੭॥
ਗਊੜੀ ਪਾਤਸ਼ਾਹੀ ਪੰਜਵੀ।
ਜੋ ਭੁੰਚਦਾ, ਪਹਿਰਦਾ ਅਤੇ ਸਾਈਂ ਤੋਂ ਮੁਨਕਰ ਹੁੰਦਾ ਹੈ,
ਉਸ ਨੂੰ ਧਰਮ ਰਾਜੇ ਦੇ ਕਾਸਦ ਤਕਾਉਂਦੇ ਹਨ।
ਪ੍ਰਾਨੀ ਉਸ ਨਾਲ ਬੇਈਮਾਨ ਹੈ, ਜਿਸ ਨੇ ਉਸ ਨੂੰ ਆਤਮਾ ਤੇ ਦੇਹਿ ਦਿਤੇ ਹਨ।
ਉਹ ਕ੍ਰੋੜਾਂ ਹੀ ਪੈਦਾਇਸ਼ ਅਤੇ ਘਲੇਰੀਆਂ ਜੂਨੀਆਂ ਅੰਦਰ ਭਟਕਦਾ ਹੈ। ਠਹਿਰਾਉ।
ਐਹੋ ਜੇਹੇ ਹੈ ਜੀਵਨ-ਮਰਯਾਦਾ ਮਾਇਆ ਦੇ ਪੁਜਾਰੀ ਦੀ,
ਜੋ ਕੁਛ ਭੀ ਉਹ ਕਰਦਾ ਹੈ, ਉਹ ਸਾਰੀ ਮੰਦੀ ਰੀਤ ਹੀ ਹੈ।
ਜਿਸ ਨੇ ਉਸ ਦੀ ਆਤਮਾ, ਜਿੰਦ ਜਾਨ ਮਨੂਆ ਅਤੇ ਸਰੀਰ ਸਾਜੇ ਹਨ, ਆਪਦੇ ਚਿੱਤ ਅੰਦਰੋ ਇਨਸਾਨ ਉਸ ਪ੍ਰਭੂ ਨੂੰ ਭੁਲਾ ਦਿੰਦਾ ਹੈ।
ਉਸ ਦੇ ਪਾਪ ਘਨੇਰੇ ਹੋ ਗਏ ਹਨ ਅਤੇ ਢੇਰ ਸਾਰੇ ਕਾਗਜ਼ਾਂ ਤੇ ਉਕਰੇ ਗਏ ਹਨ।
ਨਾਨਕ ਆਰਾਮ ਦੇ ਸਮੁੰਦਰ ਦੀ ਦਇਆ ਦੁਆਰਾ ਪਾਪੀ ਪਾਰ ਉਤਰ ਜਾਂਦਾ ਹੈ।
ਹੈ ਸ਼੍ਰੋਮਣੀ ਸਾਹਿਬ, ਮੈਂ ਤੇਰੀ ਸ਼ਰਣਾਗਤ ਸੰਭਾਲੀ ਹੈ।
ਤੂੰ ਮੇਰੀਆਂ ਬੇੜੀਆਂ ਵਢ ਦੇ, ਤਾਂ ਜੋ ਰੱਬ ਦੇ ਨਾਮ ਨਾਲ ਮੈਂ ਤਰ ਕੇ ਪਾਰ ਹੋ ਜਾਵਾਂ। ਠਹਿਰਾਉ ਦੂਜਾ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.