ਗਉੜੀਮਹਲਾ੫॥
ਥਾਤੀਪਾਈਹਰਿਕੋਨਾਮ॥
ਬਿਚਰੁਸੰਸਾਰਪੂਰਨਸਭਿਕਾਮ॥੧॥
ਵਡਭਾਗੀਹਰਿਕੀਰਤਨੁਗਾਈਐ॥
ਪਾਰਬ੍ਰਹਮਤੂੰਦੇਹਿਤਪਾਈਐ॥੧॥ਰਹਾਉ॥
ਹਰਿਕੇਚਰਣਹਿਰਦੈਉਰਿਧਾਰਿ॥
ਭਵਸਾਗਰੁਚੜਿਉਤਰਹਿਪਾਰਿ॥੨॥
ਸਾਧੂਸੰਗੁਕਰਹੁਸਭੁਕੋਇ॥
ਸਦਾਕਲਿਆਣਫਿਰਿਦੂਖੁਨਹੋਇ॥੩॥
ਪ੍ਰੇਮਭਗਤਿਭਜੁਗੁਣੀਨਿਧਾਨੁ॥
ਨਾਨਕਦਰਗਹਪਾਈਐਮਾਨੁ॥੪॥੮੪॥੧੫੩॥
gaurī mahalā 5 .
thātī pāī har kō nām .
bichar sansār pūran sabh kām .1.
vadabhāgī har kīratan gāīai .
pārabraham tūn dēh t pāīai .1. rahāu .
har kē charan hiradai ur dhār .
bhav sāgar char utarah pār .2.
sādhū sang karah sabh kōi .
sadā kaliān phir dūkh n hōi .3.
prēm bhagat bhaj gunī nidhān .
nānak daragah pāīai mān .4.84.153.
Gauri 5th Guru.
He who obtains the wealth of God's Name,
moves freely in the world, and has all his affairs adjusted.
Through the greatest good luck, god's praises are sung.
My Supreme Lord, if Thou givest, then, does the man obtain (the singing of Thine praises). Pause.
God's feet, enshrine thou in thy heart and mind.
Embarking on the ship of God's feet, thou shalt cross the terrible ocean.
Let everyone mix with the society of Saints,
whereby eternal peace is obtained and pain harasses not again.
Through devotional service, meditate on the Treasure of excellences.
Like this, O Nanak, honour is obtained in the Lord's court.
Gauree, Fifth Mehl:
Those who obtain the wealth of the Lord's Name
move freely in the world; all their affairs are resolved. ||1||
By great good fortune, the Kirtan of the Lord's Praises are sung.
O Supreme Lord God, as You give, so do I receive. ||1||Pause||
Enshrine the Lord's Feet within your heart.
Get aboard this boat, and cross over the terrifying worldocean. ||2||
Everyone who joins the Saadh Sangat, the Company of the Holy,
obtains eternal peace; pain does not afflict them any longer. ||3||
With loving devotional worship, meditate on the treasure of excellence.
O Nanak, you shall be honored in the Court of the Lord. ||4||84||153||
ਗਉੜੀ ਮਹਲਾ ੫ ॥
ਹੇ ਭਾਈ !) ਹਰੀ ਦਾ ਨਾਮ (ਰੂਪ) ਪੂੰਜੀ ਪਾ ਕੇ ਸੰਸਾਰ ਵਿਚ ਵਿਚਰਦਾ ਰਹੁ,
(ਤੇਰੇ) ਸਾਰੇ ਕਾਰਜ ਪੂਰੇ ਹੋ ਜਾਣਗੇ।੧।
ਵਡੇ ਭਾਗਾਂ ਨਾਲ ਹਰੀ ਦਾ ਕੀਰਤਨ ਗਾਇਆ ਜਾਂਦਾ ਹੈ।
(ਪਰ) ਹੇ ਪਾਰਬ੍ਰਹਮ ! ਜਿਸ ਨੂੰ ਤੂੰ (ਕੀਰਤਨ ਦੀ ਦਾਤਿ) ਦੇਵੇਂ ਤਾਂ ਹੀ (ਉਹ ਇਹ ਦਾਤ) ਪਾ ਸਕਦਾ ਹੈ।੧।ਰਹਾਉ।
(ਹੇ ਭਾਈ ! ਤੂੰ) ਹਰੀ ਦੇ ਚਰਨ (ਆਪਣੇ) ਹਿਰਦੇ ਵਿਚ ਟਿਕਾਅ।
(ਤੂੰ ਇਸ ਤਰ੍ਹਾਂ ਚਰਨ ਰੂੁਪੀ ਬੋਹਿਥ ਤੇ) ਚੜ੍ਹ ਕੇ ਸੰਸਾਰ ਤੋਂ ਪਾਰ ਹੋ ਜਾਵੇਂਗਾ।੨।
ਹੇ ਭਾਈ !) ਸਭ ਕੋਈ ਸਾਧੂ (ਗੁਰੂ) ਦਾ ਸੰਗ ਕਰੋ (ਇਸ ਨਾਮ ਤੁਹਾਡਾ) ਸਦਾ ਲਈ ਕਲਿਆਣ ਹੋ ਜਾਵੇਗਾ,
ਮੁੜ ਕੇ (ਕੋਈ) ਦੁਖ ਨਹੀਂ ਲਗੇਗਾ।੩।
ਨਾਨਕ (ਗੁਰੂ ਜੀ ਜੀਵ ਨੂੰ ਸੇਧ ਦਿੰਦੇ ਹਨ ਕਿ ਹੇ ਭਾਈ !) ਪ੍ਰੇਮਾ ਭਗਤੀ ਕਰ ਕੇ ਗੁਣਾਂ ਦੇ ਖਜ਼ਾਨੇ ਨੂੰ ਯਾਦ ਕਰ,
(ਇਸ ਤਰ੍ਹਾਂ) ਰਬੀ ਦਰਗਾਹ ਵਿਚ ਮਾਣ ਪਾਈਦਾ ਹੈ।੪।੮੪।੧੫੩।
(ਹੇ ਭਾਈ! ਜੇ ਤੂੰ ਪਰਮਾਤਮਾ ਦੀ ਕਿਰਪਾ ਨਾਲ) ਪਰਮਾਤਮਾ ਦੇ ਨਾਮ-ਧਨ ਦੀ ਥੈਲੀ ਹਾਸਲ ਕਰ ਲਈ ਹੈ,
ਤਾਂ ਤੂੰ ਸੰਸਾਰ ਦੇ ਕਾਰ-ਵਿਹਾਰਾਂ ਵਿਚ ਭੀ (ਨਿਸੰਗ ਹੋ ਕੇ) ਤੁਰ ਫਿਰ। ਤੇਰੇ ਸਾਰੇ ਕੰਮ ਸਿਰੇ ਚੜ੍ਹ ਜਾਣਗੇ ॥੧॥
(ਹੇ ਭਾਈ!) ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਵੱਡੇ ਭਾਗਾਂ ਨਾਲ ਗਾਇਆ ਜਾ ਸਕਦਾ ਹੈ।
ਹੇ ਪਾਰਬ੍ਰਹਮ ਪ੍ਰਭੂ! ਜੇ ਤੂੰ ਆਪ ਸਾਨੂੰ ਜੀਵਾਂ ਨੂੰ ਆਪਣੀ ਸਿਫ਼ਤ-ਸਾਲਾਹ ਦੀ ਦਾਤ ਦੇਵੇਂ ਤਾਂ ਹੀ ਸਾਨੂੰ ਮਿਲ ਸਕਦੀ ਹੈ ॥੧॥ ਰਹਾਉ ॥
(ਹੇ ਭਾਈ!) ਪਰਮਾਤਮਾ ਦੇ ਚਰਨ ਆਪਣੇ ਹਿਰਦੇ ਵਿਚ ਦਿਲ ਵਿਚ ਟਿਕਾਈ ਰੱਖ।
(ਪ੍ਰਭੂ-ਚਰਨ-ਰੂਪ ਜਹਾਜ਼ ਉਤੇ) ਚੜ੍ਹ ਕੇ ਤੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਏਂਗਾ ॥੨॥
(ਹੇ ਭਾਈ!) ਹਰੇਕ ਪ੍ਰਾਣੀ ਗੁਰੂ ਦੀ ਸੰਗਤਿ ਕਰੋ।
(ਗੁਰੂ ਦੀ ਸੰਗਤਿ ਵਿਚ ਰਿਹਾਂ) ਸਦਾ ਸੁਖ ਹੀ ਸੁਖ ਹੋਣਗੇ, ਮੁੜ ਕੋਈ ਦੁੱਖ ਪੋਹ ਨਹੀਂ ਸਕੇਗਾ ॥੩॥
ਪ੍ਰੇਮ-ਭਰੀ ਭਗਤੀ ਨਾਲ ਸਾਰੇ ਗੁਣਾਂ ਦੇ ਖ਼ਜਾਨੇ ਪਰਮਾਤਮਾ ਦਾ ਭਜਨ ਕਰ,
ਹੇ ਨਾਨਕ! (ਇਸ ਤਰ੍ਹਾਂ) ਪਰਮਾਤਮਾ ਦੀ ਹਜ਼ੂਰੀ ਵਿਚ ਆਦਰ-ਮਾਣ ਮਿਲਦਾ ਹੈ ॥੪॥੮੪॥੧੫੩॥
ਗਊੜੀ ਪਾਤਸ਼ਾਹੀ ਪੰਜਵੀ।
ਜਿਸ ਨੂੰ ਰੱਬ ਦੇ ਨਾਮ ਦੀ ਦੌਲਤ ਪ੍ਰਾਪਤ ਹੁੰਦੀ ਹੈ,
ਉਹ ਬੇ-ਰੋਕ ਟੌਕ ਜਹਾਨ ਅੰਦਰ ਫਿਰਦਾ ਹੈ ਅਤੇ ਉਸ ਦੇ ਸਾਰੇ ਕਾਰਜ ਰਾਸ ਹੋ ਜਾਂਦੇ ਹਨ।
ਬਹੁਤ ਚੰਗੇ ਭਾਗਾਂ ਰਾਹੀਂ ਵਾਹਿਗੁਰੂ ਦਾ ਜੱਸ ਗਾਇਨ ਕੀਤਾ ਜਾਂਦਾ ਹੈ।
ਮੇਰੇ ਪਰਮ ਪ੍ਰਭੂ, ਜੇਕਰ ਤੂੰ ਦੇਵੇ, ਤਦ ਬੰਦਾ (ਤੇਰੇ ਜੰਸ ਗਾਇਨ ਕਰਨ ਨੂੰ) ਪ੍ਰਾਪਤ ਹੁੰਦਾ ਹੈ। ਠਹਿਰਾਉ।
ਵਾਹਿਗੁਰੂ ਦੇ ਚਰਨ ਤੂੰ ਆਪਣੇ ਦਿਲ ਅਤੇ ਮਨ ਅੰਦਰ ਟਿਕਾ।
ਵਾਹਿਗੁਰੂ ਦੇ ਚਰਨਾ ਦੇ ਜਹਾਜ਼ ਤੇ ਚੜ੍ਹਕੇ ਤੂੰ ਭਿਆਨਕ ਸਮੁੰਦਰ ਤੋਂ ਪਾਰ ਹੋ ਜਾਵੇਗਾ।
ਹਰ ਇਨਸਾਨ ਨੂੰ ਸਤਿਸੰਗਤ ਨਾਲ ਜੁੜਨਾ ਉਚਿੱਤ ਹੈ,
ਜਿਸ ਦੁਆਰਾ ਸਦੀਵੀ ਸੁਖ ਮਿਲਦਾ ਹੈ, ਅਤੇ ਮੁੜ ਕੇ, ਤਕਲੀਫ ਦੁਖਾਤ੍ਰ ਨਹੀਂ ਕਰਦੀ।
ਪਰੇਮ-ਮਈ ਸੇਵਾ ਰਾਹੀਂ ਖੂਬੀਆਂ ਦੇ ਖਜਾਨੇ ਦਾ ਆਰਾਧਨ ਕਰ।
ਇਸ ਤਰ੍ਹਾਂ, ਹੈ ਨਾਨਕ! ਸੁਆਮੀ ਦੇ ਦਰਬਾਰ ਅੰਦਰ ਇੱਜ਼ਤ ਆਬਰੂ ਪ੍ਰਾਪਤ ਹੁੰਦੀ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.