ਗਉੜੀਮਹਲਾ੫॥
ਬਾਹਰਿਰਾਖਿਓਰਿਦੈਸਮਾਲਿ॥
ਘਰਿਆਏਗੋਵਿੰਦੁਲੈਨਾਲਿ॥੧॥
ਹਰਿਹਰਿਨਾਮੁਸੰਤਨਕੈਸੰਗਿ॥
ਮਨੁਤਨੁਰਾਤਾਰਾਮਕੈਰੰਗਿ॥੧॥ਰਹਾਉ॥
ਗੁਰਪਰਸਾਦੀਸਾਗਰੁਤਰਿਆ॥
ਜਨਮਜਨਮਕੇਕਿਲਵਿਖਸਭਿਹਿਰਿਆ॥੨॥
ਸੋਭਾਸੁਰਤਿਨਾਮਿਭਗਵੰਤੁ॥
ਪੂਰੇਗੁਰਕਾਨਿਰਮਲਮੰਤੁ॥੩॥
ਚਰਣਕਮਲਹਿਰਦੇਮਹਿਜਾਪੁ॥
ਨਾਨਕੁਪੇਖਿਜੀਵੈਪਰਤਾਪੁ॥੪॥੮੮॥੧੫੭॥
gaurī mahalā 5 .
bāhar rākhiō ridai samāl .
ghar āē gōvind lai nāl .1.
har har nām santan kai sang .
man tan rātā rām kai rang .1. rahāu .
gur parasādī sāgar tariā .
janam janam kē kilavikh sabh hiriā .2.
sōbhā surat nām bhagavant .
pūrē gur kā niramal mant .3.
charan kamal hiradē mah jāp .
nānak pēkh jīvai paratāp .4.88.157.
Gauri 5th Guru.
Abroad (the saints) carefully keep the Lord of World in their mind.
Returning home, they bring Him along.
Lord God's Name is the Saints comrade.
Their soul and body are imbued with the love of the Omnipresent Lord. Pause.
By the Guru's grace the world-ocean is crossed,
and the sins of many births are all washed off.
Through the Name of the auspicious Master, honour and Divine understanding are acquired.
Pure is the teaching of the perfect Guru.
On Lord's Lotus feet meditate thou in thy mind.
Nanak loves by seeing the Lord's effulgence.
Gauree, Fifth Mehl:
When they are out and about, they keep Him enshrined in their hearts;
returning home, the Lord of the Universe is still with them. ||1||
The Name of the Lord, Har, Har, is the Companion of His Saints.
Their minds and bodies are imbued with the Love of the Lord. ||1||Pause||
By Guru's Grace, one crosses over the worldocean;
the sinful mistakes of countless incarnations are all washed away. ||2||
Honor and intuitive awareness are acquired through the Name of the Lord God.
The Teachings of the Perfect Guru are immaculate and pure. ||3||
Within your heart, meditate on the His Lotus Feet.
Nanak lives by beholding the Lord's Expansive Power. ||4||88||157||
ਗਉੜੀ ਮਹਲਾ ੫ ॥
ਹਰੀ ਦੇ ਪਿਆਰੇ ਸੰਤ, ਜਦ ਘਰੋਂ) ਬਾਹਰ ਗਏ (ਤਾਂ ਵੀ ਉਨ੍ਹਾਂ ਨੇ ਹਰੀ ਨੂੰ) ਹਿਰਦੇ ਵਿਚ ਸੰਭਾਲ ਕੇ ਰਖਿਆ (ਭਾਵ ਚੇਤੇ ਰਖਿਆ)।
(ਜਦ ਉਹ ਵਾਪਸ) ਘਰ ਵਿਚ ਆਏ (ਤਾਂ ਵੀ) ਗੋਬਿੰਦ ਨੂੰ ਨਾਲ ਲੈ ਕੇ ਆਏ (ਭਾਵ ਓਦੋਂ ਵੀ ਯਾਦ ਰਖਿਆ)।੧।
(ਹੇ ਭਾਈ !) ਹਰੀ ਦਾ ਨਾਮ (ਹਰ ਸਮੇਂ) ਸੰਤਾਂ ਦੇ ਸੰਗ ਹੀ (ਰਹਿੰਦਾ ਹੈ)।
ਉਨ੍ਹਾਂ ਦਾ) ਮਨ, ਤਨ ਰਾਮ (ਨਾਮ) ਦੇ ਰੰਗ ਵਿਚ ਰੰਗਿਆ ਰਹਿੰਦਾ ਹੈ।੧।ਰਹਾਉ।
(ਹੇ ਭਾਈ ! ਹਰੀ ਦੇ ਜਨਾਂ ਨੇ) ਸੰਸਾਰ ਸਾਗਰ ਤਰ ਲਿਆ ਹੈ,
(ਅਤੇ) ਉਨ੍ਹਾਂ ਦੇ (ਪੂਰਬਲੇ) ਜਨਮਾਂ ਜਨਮਾਤਰਾਂ ਦੇ ਸਾਰੇ ਪਾਪ ਨਾਸ਼ ਹੋ ਗਏਹਨ।੨।
(ਹੇ ਭਾਈ ! ਨਾਮ ਦੁਆਰਾ) ਸ਼ੋਭਾ ਬਣਦੀ ਹੈ, ਉਚੀ ਸੁਰਤਿ ਮਿਲਦੀ ਹੈ ਤੇ ਚੰਗੇ ਭਾਗਾਂ ਵਾਲੇ ਹੋਈਦਾ ਹੈ।
ਪੂਰੇ ਗੁਰੂ ਦਾ ਪਵਿਤ੍ਰ ਮੰਤਰ (ਆਪਣੀ ਕਲਾ ਵਰਤਾਉਂਦਾ ਹੈ)।੩।
ਹੇ ਭਾਈ ! ਜਿਸ ਜਗਿਆਸੂ ਦੇ) ਹਿਰਦੇ ਵਿਚ (ਪ੍ਰਭੂ ਦੇ) ਚਰਨ ਕਮਲ ਦਾ ਜਾਪ (ਹੋ ਰਿਹਾ ਹੈ)
ਨਾਨਕ (ਉਸ ਪ੍ਰਭੂ ਦਾ) ਪਰਤਾਪ ਵੇਖ ਕੇ ਜੀਉਂਦਾ ਹੈ।੪।੮੮।੧੫੭।
(ਹੇ ਭਾਈ!) ਜਗਤ ਨਾਲ ਕਾਰ-ਵਿਹਾਰ ਕਰਦਿਆਂ ਸੰਤ ਜਨਾਂ ਨੇ ਗੋਬਿੰਦ ਨੂੰ ਆਪਣੇ ਹਿਰਦੇ ਵਿਚ ਸਾਂਭ ਕੇ ਰੱਖਿਆ ਹੁੰਦਾ ਹੈ,
ਗੋਬਿੰਦ ਨੂੰ ਸੰਤ ਜਨ ਆਪਣੇ ਹਿਰਦੇ-ਘਰ ਵਿਚ ਸਦਾ ਆਪਣੇ ਨਾਲ ਰੱਖਦੇ ਹਨ ॥੧॥
(ਹੇ ਭਾਈ!) ਪਰਮਾਤਮਾ ਦਾ ਨਾਮ ਸਦਾ ਸੰਤ ਜਨਾਂ ਦੇ ਹਿਰਦੇ ਵਿਚ ਵੱਸਦਾ ਹੈ।
ਪਰਮਾਤਮਾ ਦੇ (ਪ੍ਰੇਮ-) ਰੰਗ ਵਿਚ (ਸੰਤ ਜਨਾਂ ਦਾ) ਮਨ ਰੰਗਿਆ ਰਹਿੰਦਾ ਹੈ ਤਨ (ਭਾਵ, ਹਰੇਕ ਗਿਆਨ-ਇੰਦ੍ਰਾ) ਰੰਗਿਆ ਰਹਿੰਦਾ ਹੈ ॥੧॥ ਰਹਾਉ ॥
(ਹੇ ਭਾਈ!) ਗੁਰੂ ਦੀ ਕਿਰਪਾ ਨਾਲ (ਪਰਮਾਤਮਾ ਦਾ ਨਾਮ ਹਿਰਦੇ ਵਿਚ ਸਾਂਭ ਕੇ ਸੰਤ ਜਨ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ,
ਤੇ ਅਨੇਕਾਂ ਜਨਮਾਂ ਦੇ (ਪਹਿਲੇ ਕੀਤੇ ਹੋਏ) ਸਾਰੇ ਪਾਪ ਦੂਰ ਕਰ ਲੈਂਦੇ ਹਨ ॥੨॥
(ਹੇ ਭਾਈ!) ਜੇਹੜਾ ਮਨੁੱਖ ਗੁਰੂ ਦਾ ਉਪਦੇਸ਼ ਆਪਣੇ ਹਿਰਦੇ ਵਿਚ ਵਸਾਂਦਾ ਹੈ, ਉਹ) ਭਾਗਾਂ ਵਾਲਾ ਹੋ ਜਾਂਦਾ ਹੈ, ਉਹ (ਲੋਕ ਪਰਲੋਕ ਵਿਚ) ਵਡਿਆਈ ਖੱਟਦਾ ਹੈ, ਉਸ ਦੀ ਸੁਰਤ ਪ੍ਰਭੂ ਦੇ ਨਾਮ ਵਿਚ ਜੁੜਦੀ ਹੈ।
(ਤੂੰ ਭੀ) ਪੂਰੇ ਗੁਰੂ ਦਾ ਉਪਦੇਸ਼ (ਆਪਣੇ ਹਿਰਦੇ ਵਿਚ ਵਸਾ ॥੩॥
(ਹੇ ਭਾਈ! ਤੂੰ ਭੀ ਪਰਮਾਤਮਾ ਦੇ) ਸੋਹਣੇ ਚਰਨ (ਆਪਣੇ) ਹਿਰਦੇ ਵਿਚ ਜਪਦਾ ਰਹੁ।
ਨਾਨਕ (ਉਸ ਪਰਮਾਤਮਾ ਦਾ) ਪਰਤਾਪ ਵੇਖ ਕੇ ਆਤਮਕ ਜੀਵਨ ਹਾਸਲ ਕਰਦਾ ਹੈ ॥੪॥੮੮॥੧੫੭॥
ਗਊੜੀ ਪਾਤਸ਼ਾਹੀ ਪੰਜਵੀ।
ਬਾਹਰਵਾਰ (ਸਾਧੂ) ਸ੍ਰਿਸ਼ਟੀ ਦੇ ਸੁਆਮੀ ਨੂੰ ਗਹੁ ਨਾਲ ਆਪਦੇ ਮਨ ਵਿੱਚ ਟਿਕਾਈ ਰਖਦੇ ਹਨ।
ਘਰ ਨੂੰ ਮੁੜਦੇ ਹੋਏ ਉਹ ਉਸ ਨੂੰ ਸਾਥ ਲਈ ਆਉਂਦੇ ਹਨ।
ਵਾਹਿਗੁਰੂ ਸੁਆਮੀ ਦਾ ਨਾਮ ਸਾਧੂਆਂ ਦਾ ਸੰਗੀ ਹੈ।
ਉਨ੍ਹਾਂ ਦੀ ਆਤਮਾ ਤੇ ਦੇਹਿ ਸਰਬ-ਵਿਆਪਕ ਸੁਆਮੀ ਦੇ ਨਾਮ-ਪ੍ਰੀਤ ਨਾਲ ਰੰਗੇ ਹੋਏ ਹਨ। ਠਹਿਰਾਉ।
ਗੁਰਾਂ ਦੀ ਦਇਆ ਦੁਆਰਾ ਸੰਸਾਰ-ਸੰਮੁਦਰ ਤੋਂ ਪਾਰ ਉਤਰਿਆ ਜਾਂਦਾ ਹੈ,
ਅਤੇ ਅਨੇਕਾ ਜਨਮਾਂ ਦੇ ਸਮੂਹ ਪਾਪ ਧੋਤੇ ਜਾਂਦੇ ਹਨ।
ਮੁਬਾਰਕ ਮਾਲਕ ਦੇ ਨਾਮ ਰਾਹੀਂ ਇੱਜਤ ਆਬਰੂ ਅਤੇ ਈਸ਼ਵਰੀ ਗਿਆਤ ਪ੍ਰਾਪਤ ਹੁੰਦੇ ਹਨ।
ਪਵਿੱਤਰ ਹੈ ਪੂਰਨ ਗੁਰਾਂ ਦਾ ਉਪਦੇਸ਼।
ਸਾਈਂ ਦੇ ਕੰਵਲ ਰੂਪੀ ਚਰਨਾਂ ਦਾ ਤੂੰ ਆਪਦੇ ਚਿੱਤ ਅੰਦਰ ਸਿਮਰਨ ਕਰ।
ਨਾਨਕ ਪ੍ਰਭੂ ਦੀ ਤਪਤੇਜ ਵੇਖ ਕੇ ਜੀਊਂਦਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.