ਸੋ ਕਿਛੁ ਕਰਿ ਜਿਤੁ ਮੈਲੁ ਨ ਲਾਗੈ ॥
ਹਰਿ ਕੀਰਤਨ ਮਹਿ ਏਹੁ ਮਨੁ ਜਾਗੈ ॥੧॥ ਰਹਾਉ ॥
ਗਉੜੀਮਹਲਾ੫॥
ਸੋਕਿਛੁਕਰਿਜਿਤੁਮੈਲੁਨਲਾਗੈ॥
ਹਰਿਕੀਰਤਨਮਹਿਏਹੁਮਨੁਜਾਗੈ॥੧॥ਰਹਾਉ॥
ਏਕੋਸਿਮਰਿਨਦੂਜਾਭਾਉ॥
ਸੰਤਸੰਗਿਜਪਿਕੇਵਲਨਾਉ॥੧॥
ਕਰਮਧਰਮਨੇਮਬ੍ਰਤਪੂਜਾ॥
ਪਾਰਬ੍ਰਹਮਬਿਨੁਜਾਨੁਨਦੂਜਾ॥੨॥
ਤਾਕੀਪੂਰਨਹੋਈਘਾਲ॥ਜਾਕੀਪ੍ਰੀਤਿਅਪੁਨੇਪ੍ਰਭਨਾਲਿ॥੩॥
ਸੋਬੈਸਨੋਹੈਅਪਰਅਪਾਰੁ॥
ਕਹੁਨਾਨਕਜਿਨਿਤਜੇਬਿਕਾਰ॥੪॥੯੬॥੧੬੫॥
gaurī mahalā 5 .
sō kish kar jit mail n lāgai .
har kīratan mah ēh man jāgai .1. rahāu .
ēkō simar n dūjā bhāu .
santasang jap kēval nāu .1.
karam dharam nēm brat pūjā .
pārabraham bin jān n dūjā .2.
tā kī pūran hōī ghāl . jā kī prīt apunē prabh nāl .3.
sō baisanō hai apar apār .
kah nānak jin tajē bikār .4.96.165.
Gauri 5th Guru.
Do thou only that by which filth may not attach to thee,
and this soul of thine may remain awake in singing God's praises. Pause.
Meditate in the One Lord, and think not duality.
In the guild of saints repeat only the Name.
Rituals, duty, religious rites, fasting and worship,
are all covered recognising none else in sans the Supreme Lord.
The toil those is approved, whose affection is with his own Master.
Infinitely invaluable is that vegetarian,
says Nanak; who renounced sins.
Gauree, Fifth Mehl:
Do only that, by which no filth or pollution shall stick to you.
Let your mind remain awake and aware, singing the Kirtan of the Lord's Praises. ||1||Pause||
Meditate in remembrance on the One Lord; do not be in love with duality.
In the Society of the Saints, chant only the Name. ||1||
The karma of good actions, the Dharma of righteous living, religious rituals, fasts and worship
practice these, but do not know any other than the Supreme Lord God. ||2||
Those who place their love in God their works are brought to fruition. ||3||
Infinitely invaluable is that Vaishnaav, that worshipper of Vishnu,
says Nanak, who has renounced corruption. ||4||96||165||
ਗਉੜੀ ਮਹਲਾ ੫ ॥
ਹੇ ਭਾਈ !) ਉਹ (ਕੰਮ) ਕਰ, ਜਿਸ ਦੇ ਕਰਣ ਨਾਲ (ਤੇਰੇ ਮਨ ਨੂੰ ਪਾਪਾਂ ਦੀ) ਮੈਲ ਨ ਲਗੇ,
ਹਰੀ ਦੇ ਕੀਰਤਨ ਵਿਚ (ਤੇਰਾ) ਇਹ ਮਨ ਜਾਗਦਾ ਰਹੇ।੧।ਰਹਾਉ।
ਹੇ ਭਾਈ ! ਤੂੰ) ਇਕੋ (ਪਰਮੇਸ਼ਰ) ਨੂੰ ਯਾਦ ਕਰ, (ਮਨ ਵਿਚ) ਦੂਜਾ ਪਿਆਰ ਨਾ (ਲਿਆ)।
ਸੰਤ ਦੇ ਸੰਗ ਵਿਚ ਕੇਵਲ (ਪ੍ਰਭੂ ਦਾ) ਨਾਮ ਜਪੀ ਜਾ।੧।
ਬਸ ਇਹੋ ਤੇਰਾ) ਕਰਮ, ਧਰਮ, ਨੇਮ, ਬ੍ਰਤ, (ਅਤੇ) ਪੂਜਾ ਹੇ
(ਹੇ ਭਾਈ ! ਤੂੰ) ਪਾਰਬ੍ਰਹਮ ਤੋਂ ਬਿਨਾਂ ਦੂਜਾ (ਹੋਰ ਕੋਈ) ਨਾ ਜਾਣ (ਭਾਵ ਕਿਸੇ ਨਾਲ ਸਾਂਝ ਨਾ ਪਾ।੨।
(ਹੇ ਭਾਈ !) ਉਸ (ਸੇਵਕ ਜਨ) ਦੀ ਘਾਲ (ਕਮਾਈ) ਪੂਰੀ ਹੋਈ ਹੈ (ਭਾਵ ਥਾਇ ਪਈ ਹੈ) ਜਿਸ ਦੀ ਪ੍ਰੀਤਿ ਆਪਣੇ ਪ੍ਰਭੂ ਨਾਲ ਹੈ।੩।
ਨਾਨਕ ! ਆਖ ਜਿਸ ਨੇ (ਮਨ ਦੇ ਸਾਰੇ) ਵਿਕਾਰ ਛਡ ਦਿਤੇ ਹਨ,
ਉਹ ਵੈਸ਼ਨੋ ਪਰੇ ਤੋਂ ਪਰੇ ਬੇਅੰਤ ਹੈ (ਭਾਵ ਉਚਾ ਹੈ)।੪।੯੬।੧੬੫।
(ਹੇ ਭਾਈ!) ਉਹ (ਧਾਰਮਿਕ) ਉੱਦਮ ਕਰ, ਜਿਸ ਦੇ ਕਰਨ ਨਾਲ ਤੇਰੇ ਮਨ ਨੂੰ ਵਿਕਾਰਾਂ ਦੀ ਮੈਲ ਨ ਲੱਗ ਸਕੇ,
ਤੇ ਤੇਰਾ ਇਹ ਮਨ ਪਰਮਾਤਮਾ ਦੀ ਸਿਫ਼ਤ-ਸਾਲਾਹ ਵਿਚ ਟਿਕ ਕੇ (ਵਿਕਾਰਾਂ ਦੇ ਹੱਲਿਆਂ ਵਲੋਂ) ਸੁਚੇਤ ਰਹੇ ॥੧॥ ਰਹਾਉ ॥
(ਹੇ ਭਾਈ!) ਸਿਰਫ਼ ਇਕ ਪਰਮਾਤਮਾ ਦਾ ਨਾਮ ਜਪ, ਕਿਸੇ ਹੋਰ ਦਾ ਪਿਆਰ (ਆਪਣੇ ਮਨ ਵਿਚ) ਨਾਹ ਲਿਆ।
ਸਾਧ ਸੰਗਤਿ ਵਿਚ ਟਿਕ ਕੇ ਸਿਰਫ਼ ਪਰਮਾਤਮਾ ਦਾ ਨਾਮ ਜਪਿਆ ਕਰ ॥੧॥
(ਹੇ ਭਾਈ! ਮਿਥੇ ਹੋਏ) ਧਾਰਮਿਕ ਕਰਮ, ਵਰਤ ਪੂਜਾ ਆਦਿਕ (ਬਣਾਏ ਹੋਏ) ਨੇਮ-
ਪਰਮਾਤਮਾ ਦੇ ਸਿਮਰਨ ਤੋਂ ਬਿਨਾ ਅਜੇਹੇ ਕਿਸੇ ਦੂਜੇ ਕੰਮ ਨੂੰ (ਉੱਚੇ ਆਤਮਕ ਜੀਵਨ ਵਾਸਤੇ ਸਹਾਇਕ) ਨਾਹ ਸਮਝ ॥੨॥
(ਹੇ ਭਾਈ! ਸਿਰਫ਼) ਉਸ ਮਨੁੱਖ ਦੀ ਮਿਹਨਤ ਸਫਲ ਹੁੰਦੀ ਹੈ, ਜਿਸ ਦੀ ਪ੍ਰੀਤਿ ਆਪਣੇ ਪਰਮਾਤਮਾ ਦੇ ਨਾਲ ਬਣੀ ਹੋਈ ਹੈ ॥੩॥
(ਕਰਮ ਧਰਮ ਨੇਮ ਬ੍ਰਤ ਪੂਜਾ ਕਰਨ ਵਾਲਾ ਮਨੁੱਖ ਅਸਲ ਬੈਸਨੋ ਨਹੀਂ ਹੈ) ਉਹ ਬੈਸਨੋ ਪਰੇ ਤੋਂ ਪਰੇ ਤੇ ਸ੍ਰੇਸ਼ਟ ਹੈ,
ਨਾਨਕ ਆਖਦਾ ਹੈ- ਜਿਸ ਨੇ (ਸਾਧ ਸੰਗਤਿ ਵਿਚ ਟਿਕ ਕੇ ਸਿਮਰਨ ਦੀ ਬਰਕਤਿ ਨਾਲ ਆਪਣੇ ਅੰਦਰੋਂ) ਸਾਰੇ ਵਿਕਾਰ ਦੂਰ ਕਰ ਲਏ ਹਨ ॥੪॥੯੬॥੧੬੫॥
ਗਊੜੀ ਪਾਤਸ਼ਾਹੀ ਪੰਜਵੀ।
ਤੂੰ ਕੇਵਲ ਉਹੀ ਕੁਝ ਕਰ, ਜਿਸ ਨਾਲ ਤੈਨੂੰ ਗੰਦਗੀ ਨਾਂ ਚਿਮੜੇ,
ਤੇ ਤੇਰੀ ਇਹ ਆਤਮਾ ਵਾਹਿਗੁਰੂ ਦਾ ਜੱਸ ਗਾਇਨ ਕਰਨ ਵਿੱਚ ਜਾਗਦੀ ਰਹੇ। ਠਹਿਰਾਉ।
ਇਕ ਸਾਹਿਬ ਦਾ ਭਜਨ ਕਰ ਅਤੇ ਦਵੈਤ-ਭਾਵ ਦਾ ਖਿਆਲ ਨਾਂ ਕਰ।
ਸਤਿਸੰਗਤ ਅੰਦਰ ਸਿਰਫ ਨਾਮ ਦਾ ਉਚਾਰਨ ਕਰ।
ਕਰਮ ਕਾਂਡ, ਫਰਜ, ਮਜ਼ਹਬੀ-ਸੰਸਕਾਰ, ਉਪਹਾਸ ਤੇ ਉਪਾਸਨਾ,
ਇਹ ਸਭ ਪ੍ਰਭੂ ਦੇ ਬਗੈਰ ਕਿਸੇ ਹੋਰ ਦੀ ਸਿੰਞਾਣ ਨਾਂ ਕਰਨ ਵਿੱਚ ਆ ਜਾਂਦੇ ਹਨ।
ਉਸ ਦੀ ਮੁਸ਼ਕੱਤ ਕਬੂਲ ਪੈ ਜਾਂਦੀ ਹੈ, ਜਿਸ ਦਾ ਪਿਆਰ ਆਪਦੇ ਨਿਜ ਦੇ ਮਾਲਕ ਨਾਲ ਹੈ।
ਬੇਅੰਤ ਅਣਮੁੱਲਾ ਹੈ ਉਹ ਮਾਸ-ਤਿਆਗੀ,
ਗੁਰੂ ਜੀ ਫੁਰਮਾਉਂਦੇ ਹਨ, ਜਿਸ ਨੇ ਪਾਪ ਛੱਡ ਦਿਤੇ ਹਨ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.