ਗਉੜੀਮਹਲਾ੫॥
ਮਹਜਰੁਝੂਠਾਕੀਤੋਨੁਆਪਿ॥
ਪਾਪੀਕਉਲਾਗਾਸੰਤਾਪੁ॥੧॥
ਜਿਸਹਿਸਹਾਈਗੋਬਿਦੁਮੇਰਾ॥
ਤਿਸੁਕਉਜਮੁਨਹੀਆਵੈਨੇਰਾ॥੧॥ਰਹਾਉ॥
ਸਾਚੀਦਰਗਹਬੋਲੈਕੂੜੁ॥
ਸਿਰੁਹਾਥਪਛੋੜੈਅੰਧਾਮੂੜੁ॥੨॥
ਰੋਗਬਿਆਪੇਕਰਦੇਪਾਪ॥
ਅਦਲੀਹੋਇਬੈਠਾਪ੍ਰਭੁਆਪਿ॥੩॥
ਅਪਨਕਮਾਇਐਆਪੇਬਾਧੇ॥
ਦਰਬੁਗਇਆਸਭੁਜੀਅਕੈਸਾਥੈ॥੪॥
ਨਾਨਕਸਰਨਿਪਰੇਦਰਬਾਰਿ॥
ਰਾਖੀਪੈਜਮੇਰੈਕਰਤਾਰਿ॥੫॥੯੯॥੧੬੮॥
gaurī mahalā 5 .
mahajar jhūthā kītōn āp .
pāpī kau lāgā santāp .1.
jisah sahāī gōbid mērā .
tis kau jam nahī āvai nērā .1. rahāu .
sāchī daragah bōlai kūr .
sir hāth pashōrai andhā mūr .2.
rōg biāpē karadē pāp .
adalī hōi baithā prabh āp .3.
apan kamāiai āpē bādhē .
darab gaiā sabh jī kai sāthai .4.
nānak saran parē darabār .
rākhī paij mērai karatār .5.99.168.
Gauri 5th Guru.
The Lord Himself proved the memorandum to be false.
Affliction befell the sinner.
Death does not come near to him whose helper is Lord. Pause.
Death does not come near to him whose helper is Lord. Pause.
The blind fool tells lies in the True court,
and smites his head with his hands.
Ailments afflict those who commit sins.
The Lord Himself sits as the Judge.
They are bound by their own actions.
All the wealth goes away with the life.
Nanak has taken the shelter of Lord's Court.
My Creator has saved my honour.
Gauree, Fifth Mehl:
The memorandum was proven to be false by the Lord Himself.
The sinner is now suffering in despair. ||1||
Those who have my Lord of the Universe as their support
death does not even approach them. ||1||Pause||
In the True Court, they lie;
the blind fools strike their own heads with their own hands. ||2||
Sickness afflicts those who commit sins;
God Himself sits as the Judge. ||3||
By their own actions, they are bound and gagged.
All their wealth is gone, along with their lives. ||4||
Nanak has taken to the Sanctuary of the Lord's Court;
my Creator has preserved my honor. ||5||99||168||
ਗਉੜੀ ਮਹਲਾ ੫ ॥
(ਪ੍ਰਭੂ ਨੇ) ਆਪ ਹੀ ਮੇਜਰ ਨਾਮਾ ਝੂਠਾ ਕਰ ਦਿਤਾ,
(ਜਿਸ ਕਰਕੇ) ਪਾਪੀ ਨੂੰ (ਬੜਾ) ਦੁਖ ਲਗਾ।੧।
(ਹੇ ਭਾਈ !) ਜਿਸ ਨੂੰ ਮੇਰਾ ਗੋਬਿੰਦ ਸਹਾਈ (ਹੁੰਦਾ ਹੈ),
ਉਸ ਦੇ ਨੇੜੇ ਜਮ ਨਹੀਂ ਆਉਂਦਾ ਹੈ।੧।ਰਹਾਉ।
ਜਿਹੜਾ ਮਨੁੱਖ) ਸਾਚੀ ਦਰਗਾਹ ਵਿਚ ਝੂਠ ਬੋਲਦਾ ਹੈ,
(ਉਹ) ਅਗਿਆਨੀ (ਮਨੁੱਖ) ਸਿਰ ਮਾਰਦਾ ਤੇ ਹਥਾਂ ਨੂੰ ਮਲਦਾ (ਭਾਵ ਪਛਤਾਉਂਦਾ) ਹੈ।੨।
ਜਿਹੜੇ ਮਨੁੱਖ) ਪਾਪ (ਕਰਮ ਕਰਦੇ ਹਨ ਉਨ੍ਹਾਂ ਨੂੰ ਕਈ ਪ੍ਰਕਾਰ ਦੇ) ਰੋਗ ਲਗਦੇ ਹਨ।
ਪ੍ਰਭੂ ਆਪ ਇਨਸਾਫ ਕਰਨ ਵਾਲਾ (ਕਚਹਿਰੀ ਵਿਚ) ਬੈਠਾ ਹੋਇਆ ਹੈ।੩।
(ਇਹ ਕੁਦਰਤ ਦਾ ਨੇਮ ਹੈ ਕਿ ਮਨੁੱਖ) ਆਪਣੇ ਕੀਤੇ (ਮਾੜੇ) ਕਰਮਾਂ ਅਨੁਸਾਰ ਆਪ ਹੀ ਬਝ ਜਾਂਦੇ ਹਨ।
(ਇਸ ਤਰ੍ਹਾਂ ਨਿੰਦਕ ਪੁਰਸ਼ ਦਾ) ਸਾਰਾ ਧਨ (ਉਸ ਦੀ) ਜ਼ਿੰਦ ਦੇ ਨਾਲ ਹੀ ਚਲਾ ਗਿਆ।੪।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਜਿਹੜੇ ਮਨੁੱਖ ਪ੍ਰਭੂ ਦੀ) ਸਰਣ ਵਿਚ (ਢਹਿ) ਪਏ ਹਨ,
ਮੇਰੇ ਕਰਤਾਰ ਨੇ ਆਪ ਹੀ (ਉਨ੍ਹਾਂ ਦੀ) ਪੈਜ ਰਖੀ ਹੈ।੫।੯੯।੧੬੮।
(ਹੇ ਭਾਈ! ਵੇਖੋ, ਸਾਡੇ ਵਿਰੁੱਧ ਤਿਆਰ ਕੀਤਾ ਹੋਇਆ) ਮੇਜਰਨਾਮਾ ਕਰਤਾਰ ਨੇ ਆਪ ਝੂਠਾ (ਸਾਬਤ) ਕਰ ਦਿੱਤਾ,
(ਤੇ ਝੂਠ ਅਨਰਥ ਥੱਪਣ ਵਾਲੇ) ਪਾਪੀਆਂ ਨੂੰ (ਆਤਮਕ ਤੌਰ ਤੇ) ਬੜਾ ਦੁੱਖ-ਕਲੇਸ਼ ਹੋਇਆ ॥੧॥
(ਹੇ ਭਾਈ!) ਮੇਰਾ ਗੋਬਿੰਦ ਜਿਸ ਮਨੁੱਖ ਦਾ ਸਹਾਈ ਬਣਦਾ ਹੈ,
ਉਸ ਨੂੰ ਮੌਤ ਦਾ ਡਰ ਪੋਹ ਨਹੀਂ ਸਕਦਾ ॥੧॥ ਰਹਾਉ ॥
(ਹੇ ਭਾਈ!) ਜੇਹੜਾ ਮਨੁੱਖ (ਕਿਸੇ ਨੂੰ ਹਾਨੀ ਪੁਚਾਣ ਵਾਸਤੇ) ਝੂਠ ਬੋਲਦਾ ਹੈ,
ਉਹ ਅੰਨ੍ਹਾ ਮੂਰਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਦਰਗਾਹ ਵਿਚ ਆਪਣਾ ਸਿਰ ਆਪਣਾ ਹੱਥਾਂ ਨਾਲ ਪਿੱਟਦਾ ਹੈ (ਭਾਵ, ਉਹ ਪਛੁਤਾਵੇ ਕਰਦਾ ਹੈ) ॥੨॥
(ਹੇ ਭਾਈ!) ਜੇਹੜੇ ਮਨੁੱਖ ਮੰਦੇ ਕੰਮ ਕਰਦੇ ਹਨ (ਉਸ ਦੇ ਨਿਆਂ ਅਨੁਸਾਰ) ਉਹ ਅਨੇਕਾਂ ਰੋਗਾਂ ਵਿਚ ਗ੍ਰਸੇ ਰਹਿੰਦੇ ਹਨ।
ਪਰਮਾਤਮਾ ਆਪ ਨਿਆਂ ਕਰਨ ਵਾਲਾ ਬਣ ਕੇ (ਕਚਹਿਰੀ ਲਾਈ) ਬੈਠਾ ਹੋਇਆ ਹੈ (ਉਸ ਨਾਲ ਕੋਈ ਠੱਗੀ ਨਹੀਂ ਹੋ ਸਕਦੀ) ॥੩॥
(ਹੇ ਭਾਈ!) ਆਪਣੇ ਕੀਤੇ ਕਰਮਾਂ ਅਨੁਸਾਰ ਜੀਵ ਆਪ ਹੀ (ਮੋਹ ਦੇ ਬੰਧਨਾਂ ਵਿਚ) ਬੱਝੇ ਰਹਿੰਦੇ ਹਨ।
(ਧਨ ਆਦਿਕ ਦੀ ਖ਼ਾਤਰ ਜੀਵ ਪਾਪ ਕਰਮ ਕਰਦੇ ਹਨ, ਪਰ) ਸਾਰਾ ਹੀ ਧਨ ਜਿੰਦ ਦੇ ਨਾਲ ਹੀ (ਜੀਵ ਦੇ ਹੱਥੋਂ) ਚਲਾ ਜਾਂਦਾ ਹੈ ॥੪॥
ਜੇਹੜੇ ਮਨੁੱਖ ਪਰਮਾਤਮਾ ਦੀ ਸਰਨ ਪੈਂਦੇ ਹਨ ਪਰਮਾਤਮਾ ਦੇ ਦਰ ਤੇ ਡਿੱਗਦੇ ਹਨ,
ਹੇ ਨਾਨਕ! (ਆਖ-) ਉਹਨਾਂ ਦੀ ਇੱਜ਼ਤ ਮੇਰੇ ਕਰਤਾਰ ਨੇ ਸਦਾ ਹੀ ਰੱਖ ਲਈ ਹੈ ॥੫॥੯੯॥੧੬੮॥
ਗਊੜੀ ਪਾਤਸ਼ਾਹੀ ਪੰਜਵੀ।
ਸਾਹਿਬ ਨੇ ਖੁਦ ਮੇਜਰਨਾਮੇ ਨੂੰ ਕੂੜਾ ਸਾਬਤ ਕਰ ਦਿਤਾ।
ਗੁਨਹਾਗਾਰ ਨੂੰ ਆਪਦਾ ਚਿਮੜ ਗਈ।
ਜਿਸ ਦਾ ਸਹਾਇਕ ਮੇਰਾ ਸੁਆਮੀ ਹੈ,
ਮੌਤ ਉਸ ਦੇ ਨੇੜੇ ਨਹੀਂ ਢੁਕਦੀ। ਠਹਿਰਾਉ।
ਅੰਨ੍ਹਾ ਮੂਰਖ ਸੱਚੇ ਦਰਬਾਰ ਅੰਦਰ ਝੂਠ ਬਕਦਾ ਹੈ,
ਅਤੇ ਆਪਣੇ ਹੱਥਾਂ ਨਾਲ ਆਪਣੇ ਸਿਰ ਨੂੰ ਪਿਟਦਾ ਹੈ।
ਬੀਮਾਰੀਆਂ ਉਨ੍ਹਾਂ ਨੂੰ ਲਗਦੀਆਂ ਹਨ, ਜੋ ਗੁਨਾਹ ਕਮਾਉਂਦੇ ਹਨ।
ਸੁਆਮੀ ਖੁਦ ਹੀ ਮੁਨਿਸਫ ਹੋ ਕੇ ਬੈਠਦਾ ਹੈ।
ਆਪਣੇ ਅਮਲਾ ਦੇ ਕਾਰਨ ਉਹ ਆਪ ਹੀ ਬਝ ਗਏ ਹਨ।
ਸਾਰਾ ਧਨ ਪਦਾਰਥ ਜਿੰਦਗੀ ਦੇ ਨਾਲ ਹੀ ਚਲਿਆ ਜਾਂਦਾ ਹੈ।
ਨਾਨਕ ਨੇ ਸਾਈਂ ਦੀ ਦਰਗਾਹ ਦੀ ਪਨਾਹ ਲਈ ਹੈ।
ਮੇਰੇ ਸਿਰਜਣਹਾਰ ਨੇ ਮੇਰੀ ਇੱਜ਼ਤ ਰਖ ਲਈ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.