ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ ॥
ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ ॥
ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ ॥
ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ ॥
ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥
ਸਾਚਾਸਾਹਿਬੁਸਾਚੁਨਾਇਭਾਖਿਆਭਾਉਅਪਾਰੁ॥
ਆਖਹਿਮੰਗਹਿਦੇਹਿਦੇਹਿਦਾਤਿਕਰੇਦਾਤਾਰੁ॥
ਫੇਰਿਕਿਅਗੈਰਖੀਐਜਿਤੁਦਿਸੈਦਰਬਾਰੁ॥
ਮੁਹੌਕਿਬੋਲਣੁਬੋਲੀਐਜਿਤੁਸੁਣਿਧਰੇਪਿਆਰੁ॥
ਅੰਮ੍ਰਿਤਵੇਲਾਸਚੁਨਾਉਵਡਿਆਈਵੀਚਾਰੁ॥
ਕਰਮੀਆਵੈਕਪੜਾਨਦਰੀਮੋਖੁਦੁਆਰੁ॥
ਨਾਨਕਏਵੈਜਾਣੀਐਸਭੁਆਪੇਸਚਿਆਰੁ॥੪॥
sāchā sāhib sāch nāi bhākhiā bhāu apār .
ākhah mangah dēh dēh dāt karē dātār .
phēr k agai rakhīai jit disai darabār .
muhau k bōlan bōlīai jit sun dharē piār .
anmrit vēlā sach nāu vadiāī vīchār .
karamī āvai kaparā nadarī mōkh duār .
nānak ēvai jānīai sabh āpē sachiār .4.
True is the Lord, true His Name and the true have repeated His Name with infinite love.
People pray and beg: 'give us alms, give us alms', and the bestower bestows His gifts.
Then, what should be placed before His where-by His court may be seen?
Which words should we utter with our mouths by hearing which, He may begin to bear us love?
Early in the morning utter the True Name and reflect upon God's greatness.
By Good actions the physical robe is obtained and by the Lord's benediction the gate of salvation.
Know thus, O Nanak! that the True One is all by Himself.
True is the Master, True is His Namespeak it with infinite love.
People beg and pray, "Give to us, give to us", and the Great Giver gives His Gifts.
So what offering can we place before Him, by which we might see the Darbaar of His Court?
What words can we speak to evoke His Love?
In the Amrit Vaylaa, the ambrosial hours before dawn, chant the True Name, and contemplate His Glorious Greatness.
By the karma of past actions, the robe of this physical body is obtained. By His Grace, the Gate of Liberation is found.
O Nanak, know this well: the True One Himself is All. ||4||
( ਹੇ ਭਾਈ ! ਕਰਤਾ ਪੁਰਖ ਜੋ ਆਪਣੀ ਸਾਜੀ ਰਚਨਾ ਵੇਖ ਵੇਖ ਕੇ ਖੁਸ਼ ਹੋ ਰਿਹਾ ਹੈ, ਉਹ) ਸੱਚੇ ਨਾਉਂ ਕਰਕੇ ਸਦਾ ਥਿਰ ਰਹਿਣ ਵਾਲਾ ਮਾਲਕ ਹੈ । (ਉਸ ਦਾ ਨਾਮ) ਬੇਅੰਤ ਪ੍ਰੇਮ (ਪਿਆਰ ਸਹਿਤ) ਆਖਿਆ (ਉਚਾਰਨ ਕੀਤਾ) ਜਾਂਦਾ ਹੈ ।
(ਸਾਰੇ ਜੀਵ ਉਸ ਦੀਆਂ ਸਿਫਤਾਂ) ਆਖਦੇ ਹਨ (ਅਤੇ ਉਸ ਪਾਸੋਂ) ਮੰਗਦੇ ਹਨ (ਸਾਨੂੰ) ਆਹ ਚੀਜ਼ ਦੇ (ਔਹ ਵਸਤੂ) ਦੇ, (ਉਹ) ਦਾਤਾਰ (ਪਿਤਾ ਸਭ ਦੀਆਂ ਬੇਨਤੀਆਂ ਸੁਣਕੇ ਆਪਣੀ ਇਛਾ ਅਨੁਸਾਰ ਸਭ ਨੂੰ) ਦਾਤਾਂ (ਬਖ਼ਸ਼ਿਸ਼) ਕਰ ਰਿਹਾ ਹੈ ।
(ਜਦੋਂ ਦਾਤਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਤਾਂ ਜੀਵ ਰੂਪ ਜਗਿਆਸੂ ਅੰਦਰ ਸੱਚੇ ਸਾਹਿਚ ਜੀ ਦਾ ਦਰਸ਼ਨ ਕਰਨ ਦੀ ਪ੍ਰਬਲ ਇੱਛਾ ਉਠਦੀ ਹੈ, ਜਿਸ ਕਰਕੇ ਉਹ ਗੁਰਦੇਵ ਜੀ ਪਾਸ ਇਉਂ ਜੋਦੜੀ ਕਰਦਾ ਹੋਇਆ ਪੁਛਦਾ ਹੈ-)ਪ੍ਰਸ਼ਨ: 1. (ਗੁਰਦੇਵ ਜੀ ! ਦਸੋ?) ਫਿਰ ਕਿਹੜੀ (ਭੇਟਾ ਅਕਾਲ ਪੁਰਖ ਜੀ ਦੇ ਸਨਮੁਖ) ਰਖੀ ਜਾਵੇ ਜਿਸ ਨਾਲ (ਉਸ ਸੱਚੇ ਸਾਹਿਬ ਦਾ) ਦਰਬਾਰ ਦਿਸ ਪਵੇ?
ਮੂੰਹ ਤੋਂ ਕਿਹੜਾ ਬੋਲ ਬੋਲੀਏ ਜਿਸ ਨੂੰ ਸੁਣ ਕੇ (ਉਹ ਪ੍ਰਭੂ ਸਾਡੇ ਨਾਲ) ਪਿਆਰ ਕਰਨ ਲਗ ਪਵੇ?
(ਉਸ ਨਿਰੰਕਾਰੀ ਰਬਾਰ ਦੇ ਦਰਸ਼ਨਾਂ ਲਈ) ਅੰਮ੍ਰਿਤ ਵੇਲਾ ਹੋਵੇ, ਸਤਿਨਾਮ-ਵਾਹਿਗੁਰੂ (ਸਿਮਰਨ ਰੂਪ ਇਹ ਭੇਟ ਸਾਈਂਆਂ ਜੀਉ ਦੇ ਸਨਮੁਖ ਰਖੀ ਜਾਵੇ, ਕੀਰਤਨ ਤੇ ਕਥਾ ਦੁਆਰਾ ਉਸ ਦੀਆਂ) ਵਡਿਆਈਆਂ ਦਾ ਵੀਚਾਰ (ਕੀਤਾ ਜਾਵੇ, ਭਾਵ ਪ੍ਰੀਤੀ ਵਾਲੇ, ਸਿਫਤੀ-ਭਰੇ ਮਿੱਠੇ ਬੋਲ, ਮੂੰਹ ਤੋਂ ਬੋਲੇ ਜਾਣ, ਤਾਂ ਸਾਈਂ ਨਾਲ ਗੰਢ ਪੈਂਦੀ ਹੈ- 'ਗੰਢ ਪਰੀਤੀ ਮਿਠੇ ਬੋਲ' (ਪੰ. 143) ।
ਭਾਗਾਂ ਨਾਲ (ਇਹ ਸਰੀਰ ਰੂਪੀ) ਕਪੜਾ (ਭਾਵ ਮਨੁੱਖਾ ਜਨਮ) ਮਿਲਦਾ ਹੈ (ਪਰ ਉਸ ਕਰਤਾ ਪੁਰਖ ਦੀ ਬਖ਼ਸ਼ਿਸ਼ ਸਦਕਾ ਸਵੱਲੀ) ਨਜ਼ਰ ਨਾਲ ਮੁਕਤੀ ਰੂਪ ਦੁਆਰ (ਲਭਦਾ ਹੈ) ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਜੀਵ ਨੂੰ) ਇਸ ਤਰ੍ਹਾਂ ਸਮਝਣਾ ਚਾਹੀਦਾ ਹੈ ਕਿ (ਉਹ) ਸਚਿਆਰ (ਸੱਚਾ ਸਾਈਂ) ਸਭ ਕੁਝ ਆਪ ਹੀ (ਆਪਿ) ਹੈ ।4।
ਅਕਾਲ ਪੁਰਖ ਸਦਾ-ਥਿਰ ਰਹਿਣ ਵਾਲਾ ਹੀ ਹੈ, ਉਸ ਦਾ ਨਿਯਮ ਭੀ ਸਦਾ ਅਟੱਲ ਹੈ। ਉਸ ਦੀ ਬੋਲੀ ਪ੍ਰੇਮ ਹੈ ਅਤੇ ਉਹ ਆਪ ਅਕਾਲ ਪੁਰਖ ਬੇਅੰਤ ਹੈ।
ਅਸੀਂ ਜੀਵ ਉਸ ਪਾਸੋਂ ਦਾਤਾਂ ਮੰਗਦੇ ਹਾਂ ਤੇ ਆਖਦੇ ਹਾਂ,'(ਹੇ ਹਰੀ! ਸਾਨੂੰ ਦਾਤਾਂ) ਦੇਹ'। ਉਹ ਦਾਤਾਰ ਬਖ਼ਸ਼ਸ਼ਾਂ ਕਰਦਾ ਹੈ।
(ਜੇ ਸਾਰੀਆਂ ਦਾਤਾਂ ਉਹ ਆਪ ਹੀ ਬਖਸ਼ ਰਿਹਾ ਹੈ ਤਾਂ) ਫਿਰ ਅਸੀਂ ਕਿਹੜੀ ਭੇਟਾ ਉਸ ਅਕਾਲ ਪੁਰਖ ਦੇ ਅੱਗੇ ਰੱਖੀਏ, ਜਿਸ ਦੇ ਸਦਕੇ ਸਾਨੂੰ ਉਸ ਦਾ ਦਰਬਾਰ ਦਿੱਸ ਪਏ?
ਅਸੀਂ ਮੂੰਹੋਂ ਕਿਹੜਾ ਬਚਨ ਬੋਲੀਏ (ਭਾਵ, ਕਿਹੋ ਜਿਹੀ ਅਰਦਾਸ ਕਰੀਏ) ਜਿਸ ਨੂੰ ਸੁਣ ਕੇ ਉਹ ਹਰੀ (ਸਾਨੂੰ) ਪਿਆਰ ਕਰੇ।
ਪੂਰਨ ਖਿੜਾਉ ਦਾ ਸਮਾਂ ਹੋਵੇ (ਭਾਵ, ਪ੍ਰਭਾਤ ਵੇਲਾ ਹੋਵੇ), ਨਾਮ (ਸਿਮਰੀਏ) ਤੇ ਉਸ ਦੀਆਂ ਵਡਿਆਈਆਂ ਦੀ ਵਿਚਾਰ ਕਰੀਏ।
(ਇਸ ਤਰ੍ਹਾਂ) ਪ੍ਰਭੂ ਦੀ ਮਿਹਰ ਨਾਲ 'ਸਿਫਤਿ' ਰੂਪ ਪਟੋਲਾ ਮਿਲਦਾ ਹੈ, ਉਸ ਦੀ ਕ੍ਰਿਪਾ-ਦ੍ਰਿਸ਼ਟੀ ਨਾਲ 'ਕੂੜ ਦੀ ਪਾਲਿ' ਤੋਂ ਖ਼ਲਾਸੀ ਹੁੰਦੀ ਹੈ ਤੇ ਰੱਬ ਦਾ ਦਰ ਪ੍ਰਾਪਤ ਹੋ ਜਾਂਦਾ ਹੈ।
ਹੇ ਨਾਨਕ! ਇਸ ਤਰ੍ਹਾਂ ਇਹ ਸਮਝ ਆ ਜਾਂਦੀ ਹੈ ਕਿ ਉਹ ਹੋਂਦ ਦਾ ਮਾਲਕ ਅਕਾਲ ਪੁਰਖ ਸਭ ਥਾਈਂ ਭਰਪੂਰ ਹੈ ॥੪॥
ਸੱਚਾ ਹੈ ਸੁਆਮੀ, ਸੱਚਾ ਹੈ ਉਸਦਾ ਨਾਮ ਅਤੇ ਸਚਿਆਰਾ ਨੇ ਉਸ ਦੇ ਨਾਮ ਨੂੰ ਬੇਅੰਤ ਪਿਆਰ ਨਾਲ ਉਚਾਰਨ ਕੀਤਾ ਹੈ।
ਲੋਕੀਂ ਪ੍ਰਾਰਥਨਾ ਤੇ ਯਾਚਨਾ ਕਰਦੇ ਹਨ: 'ਸਾਨੂੰ ਖੈਰ ਪਾ, ਸਾਨੂੰ ਖੈਰ ਪਾ', ਤੇ ਦਾਤਾ ਬਖ਼ਸ਼ਿਸ਼ਾਂ ਕਰਦਾ ਹੈ।
ਤਾਂ, ਉਸ ਦੇ ਅਗੇ ਕੀ ਧਰਿਆ ਜਾਵੇ ਜਿਸ ਦੁਆਰਾ ਉਸ ਦੀ ਦਰਗਾਹ ਦਾ ਦਰਸ਼ਨ ਹੋ ਜਾਵੇ?
ਅਸੀਂ ਆਪਣੇ ਮੁੱਖਾਂ ਤੇ ਕੇਹੜੇ ਬਚਨ ਉਚਾਰਨ ਕਰੀਏ ਜਿੰਨ੍ਹਾਂ ਨੂੰ ਸਰਵਣ ਕਰਕੇ, ਉਹ ਸਾਡੇ ਨਾਲ ਮੁਹੱਬਤ ਕਰਨ ਲੱਗ ਜਾਵੇ?
ਸੁਬ੍ਹਾ ਸਵੇਰੇ ਸਤਿਨਾਮ ਦਾ ਉਚਾਰਨ ਕਰ ਅਤੇ ਵਾਹਿਗੁਰੂ ਦੀਆਂ ਬਜ਼ੁਰਗੀਆਂ ਦਾ ਧਿਆਨ ਧਰ।
ਚੰਗੇ ਅਮਲਾਂ ਦੁਆਰਾ ਦੇਹ ਪੁਸ਼ਾਕ ਪਰਾਪਤ ਹੁੰਦੀ ਹੈ ਅਤੇ ਸੁਆਮੀ ਦੀ ਦਯਾ ਦੁਆਰਾ ਮੁਕਤੀ ਦਾ ਦਰਵਾਜਾ।
ਇਸ ਤਰ੍ਹਾਂ ਸਮਝ ਲੈ, ਹੇ ਨਾਨਕ! ਕਿ ਸਤਿਪੁਰਖ ਸਾਰਾ ਕੁਛ ਆਪਣੇ ਆਪ ਤੋਂ ਹੀ ਹੈ।
Japji Sahib Pauri 4
The word "sahib" which literally means Master is used here for the first time in the Guru Granth Sahib and can be viewed as a synonym for Hukam - or a reference to that inexplicable God...
Read More →We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.