ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ ॥
ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ ॥
ਥਾਪਿਆਨਜਾਇਕੀਤਾਨਹੋਇ॥
ਆਪੇਆਪਿਨਿਰੰਜਨੁਸੋਇ॥
ਜਿਨਿਸੇਵਿਆਤਿਨਿਪਾਇਆਮਾਨੁ॥
ਨਾਨਕਗਾਵੀਐਗੁਣੀਨਿਧਾਨੁ॥
ਗਾਵੀਐਸੁਣੀਐਮਨਿਰਖੀਐਭਾਉ॥
ਦੁਖੁਪਰਹਰਿਸੁਖੁਘਰਿਲੈਜਾਇ॥
ਗੁਰਮੁਖਿਨਾਦੰਗੁਰਮੁਖਿਵੇਦੰਗੁਰਮੁਖਿਰਹਿਆਸਮਾਈ॥
ਗੁਰੁਈਸਰੁਗੁਰੁਗੋਰਖੁਬਰਮਾਗੁਰੁਪਾਰਬਤੀਮਾਈ॥
ਜੇਹਉਜਾਣਾਆਖਾਨਾਹੀਕਹਣਾਕਥਨੁਨਜਾਈ॥
ਗੁਰਾਇਕਦੇਹਿਬੁਝਾਈ॥
ਸਭਨਾਜੀਆਕਾਇਕੁਦਾਤਾਸੋਮੈਵਿਸਰਿਨਜਾਈ॥੫॥
thāpiā n jāi kītā n hōi .
āpē āp niranjan sōi .
jin sēviā tin pāiā mān .
nānak gāvīai gunī nidhān .
gāvīai sunīai man rakhīai bhāu .
dukh parahar sukh ghar lai jāi .
guramukh nādan guramukh vēdan guramukh rahiā samāī .
gur īsar gur gōrakh baramā gur pārabatī māī .
jē hau jānā ākhā nāhī kahanā kathan n jāī .
gurā ik dēh bujhāī .
sabhanā jīā kā ik dātā sō mai visar n jāī .5.
He is neither established nor created by any one.
That Pure One is all in all Himself.
They who serve Him, obtain honour.
O Nanak! sing praises of the Lord who is the treasure of excellences.
With the Lord's love reposed in thy heart sing and hear His praises.
Thus shalt thou shed pain and shalt take happiness to thy home.
Gurbani is the Divine Word, Gurbani the Lord's Knowledge and through Gurbani the Lord is realised to be all pervading.
The Guru is Shiva, the Guru Vishnu and Brahma, the Guru is Shiva's consort Parbati, Vishnu's consort Lakhshmi and Brahma's consort Saraswati.
Even though I Know God, I cannot narrate Him, He cannot be described by words.
The Guru has explained one thing to me.
There is but one Bestower for all the beings May, I never forget Him.
He cannot be established, He cannot be created.
He Himself is Immaculate and Pure.
Those who serve Him are honored.
O Nanak, sing of the Lord, the Treasure of Excellence.
Sing, and listen, and let your mind be filled with love.
Your pain shall be sent far away, and peace shall come to your home.
The Guru's Word is the Soundcurrent of the Naad; the Guru's Word is the Wisdom of the Vedas; the Guru's Word is allpervading.
The Guru is Shiva, the Guru is Vishnu and Brahma; the Guru is Paarvati and Lakhshmi.
Even knowing God, I cannot describe Him; He cannot be described in words.
The Guru has given me this one understanding:
there is only the One, the Giver of all souls. May I never forget Him! ||5||
(ਉਹ ਨਿਰੰਕਾਰ ਕਿਸੇ ਜੀਵ ਪਾਸੋਂ) ਨਾ ਬਣਾਇਆ ਜਾ ਸਕਦਾ ਹੈ (ਅਤੇ ਨਾ ਹੀ ਮੂਰਤੀ ਵਾਂਗ ਇਕ ਥਾਂ ਤੇ) ਸਥਾਪਿਤ ਕੀਤਾ ਜਾ ਸਕਦਾ ਹੈ ।
ਉਹ ਮਾਇਆ ਤੋਂ ਰਹਿਤ (ਪ੍ਰਭੂ) ਆਪਣੇ ਆਪ ਤੌਂ (ਹੀ ਪ੍ਰਕਾਸ਼ਮਾਨ) ਹੈ ।
ਜਿਸ (ਜੀਵ) ਨੇ (ਉਸ ਅਲਖ-ਨਿਰੰਜਨ ਦੀ) ਸੇਵਾ ਕੀਤੀ, (ਜਾਣੋ) ਉਸ ਨੇ (ਨਿਰੰਕਾਰ ਜੀ ਪਾਸੋਂ ਹਰ ਤਰ੍ਹਾਂ ਦਾ) ਆਦਰ-ਸਤਿਕਾਰ ਪ੍ਰਾਪਤ ਕਰ ਲਿਆ ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਹੇ ਭਾਈ ! ਉਸ) ਗੁਣਾਂ ਦੇ ਖ਼ਜ਼ਾਨੇ (ਵਾਹਿਗੁਰੂ) ਜੀ ਨੂੰ ਗਾਉਣਾ (ਭਾਵ ਉਸ ਦਾ ਜਸ ਕਰਨਾ) ਚਾਹੀਦਾ ਹੈ ।
(ਵਾਹਿਗੁਰੂ ਜੀ ਦੇ ਨਾਮ ਨੂੰ) ਗਾਉਣਾ ਸੁਣਨਾ ਚਾਹੀਦਾ ਹੈ (ਅਤੇ) ਮਨ ਵਿੱਚ (ਉਸ ਦਾ) ਪਿਆਰ ਰਖਣਾ ਚਾਹੀਦਾ ਹੈ ।
(ਜੋ ਜਗਿਆਸੂ ਇਸ ਤਰ੍ਹਾਂ ਦੀ ਕ੍ਰਿਆ ਕਰਦਾ ਹੈ ਉਹ ਹਉਮੈ ਰੂਪੀ) ਦੁਖ ਪਰੇ (ਦੂਰ) ਕਰਕੇ (ਨਾਮ ਰੂਪੀ ਸੱਚਾ) ਸੁਖ ਹਿਰਦੇ ਰੂਪੀ ਘਰ ਅੰਦਰ ਲੈ ਜਾਂਦਾ ਹੈ ।
(ਫਿਰ ਇਹ ਪ੍ਰਤੀਤ ਹੋ ਜਾਂਦਾ ਹੈ ਕਿ) ਗੁਰੂ ਹੀ ਨਾਦ (ਸ਼ਬਦ) ਹੈ, ਗੁਰੂ ਹੀ ਵੇਦ (ਗਿਆਨ) ਹੈ (ਅਤੇ) ਗੁਰ-ਪਰਮੇਸ਼ਰ ਹੀ (ਹਰ ਥਾਂ) ਵਿਆਪਕ ਹੋ ਰਹਿਆ ਹੈ ।
ਗੁਰੂ ਹੀ ਸ਼ਿਵ ਜੀ, ਗੁਰੂ ਹੀ ਵਿਸ਼ਨੂੰ, ਗੁਰੂ ਹੀ ਬ੍ਰਹਮਾ, ਗੁਰੂ ਹੀ ਸ਼ਿਵ ਜੀ ਦੀ ਇਸਤ੍ਰੀ (ਅਤੇ ਗੁਰੂ ਹੀ) ਲਛਮੀ (ਮਾਇਆ) ਹੈ ।
(ਹੇ ਭਾਈ !) ਜੇ ਮੈਂ ਗੁਰ-ਪਰਮੇਸ਼ਰ ਜੀ ਦਾ ਪਰਤੱਖ ਰੂਪ) ਜਾਣਦਾ ਹੋਵਾਂ (ਅਰਥਾਤ ਦਸਣ ਦੇ ਸਮਰਥ ਹੋਵਾਂ ਤਾਂ ਤੈਨੂੰ) ਦੱਸਾਂ ਨਾ । (ਸਚਾਈ ਇਹ ਹੈ ਕਿ ਉਸ ਦਾ ਉਚਤਮ ਰੂਪ) ਆਖਿਆ ਨਹੀਂ ਜਾ ਸਕਦਾ ਹੈ ਤੇ ਨਾ ਬਿਆਨ ਕੀਤਾ ਜਾ ਸਕਦਾ ਹੈ ।
ਹੇ ਗੁਰਦੇਵ ਜੀਓ ! ਮੈਨੂੰ ਇਕ (ਸਿਖਿਆ) ਸਮਝਾ (ਬੁਝਾ) ਦਿਉ (ਅਰਥਾਤ ਦ੍ਰਿੜ੍ਹ ਕਰਾ ਦਿਉ
(ਹਾਂ, ਮੈਂ ਆਪਣੇ ਗੁਰੂ ਪਰਮੇਸ਼ਰ ਜੀ ਅਗੇ ਇਉਂ ਅਰਦਾਸ ਕਰਦਾ ਹਾਂ ਕਿ) ਕਿ) ਸਾਰੇ ਜੀਆਂ ਦਾ ਇਕ ਦਾਤਾ (ਜੋ ਸਰਬ ਵਿਆਪਕ ਹੈ), ਮੈਨੂੰ ਵਿਸਰ ਨਾ ਜਾਵੇ ।5।
ਨਾ ਉਹ ਪੈਦਾ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਸਾਡਾ ਬਣਾਇਆ ਬਣਦਾ ਹੈ।
ਉਹ ਨਿਰੋਲ ਆਪ ਹੀ ਆਪ ਹੈ। ਉਹ ਅਕਾਲ ਪੁਰਖ ਮਾਇਆ ਦੇ ਪਰਭਾਵ ਤੋਂ ਪਰੇ ਹੈ।
ਜਿਸ ਮਨੁੱਖ ਨੇ ਉਸ ਅਕਾਲ ਪੁਰਖ ਨੂੰ ਸਿਮਰਿਆ ਹੈ, ਉਸ ਨੇ ਹੀ ਵਡਿਆਈ ਪਾ ਲਈ ਹੈ।
ਹੇ ਨਾਨਕ! (ਆਓ) ਅਸੀਂ ਭੀ ਉਸ ਗੁਣਾਂ ਦੇ ਖ਼ਜ਼ਾਨੇ ਹਰੀ ਦੀ ਸਿਫ਼ਤ-ਸਾਲਾਹ ਕਰੀਏ।
(ਆਓ, ਅਕਾਲ ਪੁਰਖ ਦੇ ਗੁਣ) ਗਾਵੀਏ ਤੇ ਸੁਣੀਏ ਅਤੇ ਆਪਣੇ ਮਨ ਵਿਚ ਉਸਦਾ ਪ੍ਰੇਮ ਟਿਕਾਈਏ।
(ਜੋ ਮਨੁੱਖ ਇਹ ਆਹਰ ਕਰਦਾ ਹੈ, ਉਹ) ਆਪਣਾ ਦੁੱਖ ਦੂਰ ਕਰਕੇ ਸੁੱਖ ਨੂੰ ਹਿਰਦੇ ਵਿਚ ਵਸਾ ਲੈਂਦਾ ਹੈ।
(ਪਰ ਉਸ ਰੱਬ ਦਾ) ਨਾਮ ਤੇ ਗਿਆਨ ਗੁਰੂ ਦੀ ਰਾਹੀਂ (ਪ੍ਰਾਪਤ ਹੁੰਦਾ ਹੈ)। ਗੁਰੂ ਦੀ ਰਾਹੀਂ ਹੀ (ਇਹ ਪਰਤੀਤ ਆਉਂਦੀ ਹੈ ਕਿ) ਉਹ ਹਰੀ ਸਭ ਥਾਈਂ ਵਿਆਪਕ ਹੈ।
ਗੁਰੂ ਹੀ (ਸਾਡੇ ਲਈ) ਸ਼ਿਵ ਹੈ, ਗੁਰੂ ਹੀ (ਸਾਡੇ ਲਈ) ਗੋਰਖ ਤੇ ਬ੍ਰਹਮਾ ਹੈ ਅਤੇ ਗੁਰੂ ਹੀ (ਸਾਡੇ ਲਈ) ਮਾਈ ਪਾਰਬਤੀ ਹੈ।
ਉਂਝ (ਇਸ ਅਕਾਲ ਪੁਰਖ ਦੇ ਹੁਕਮ ਨੂੰ) ਜੇ ਮੈਂ ਸਮਝ, (ਭੀ) ਲਵਾਂ, (ਤਾਂ ਭੀ) ਉਸ ਦਾ ਵਰਣਨ ਨਹੀਂ ਕਰ ਸਕਦਾ। (ਅਕਾਲ ਪੁਰਖ ਦੇ ਹੁਕਮ ਦਾ) ਕਥਨ ਨਹੀਂ ਕੀਤਾ ਜਾ ਸਕਦਾ।
(ਮੇਰੀ ਤਾਂ) ਹੇ ਸਤਿਗੁਰੂ! (ਤੇਰੇ ਅੱਗੇ ਅਰਦਾਸ ਹੈ ਕਿ) ਮੈਨੂੰ ਇਕ ਸਮਝ ਦੇਹ,
ਕਿ ਜਿਹੜਾ ਸਭਨਾਂ ਜੀਵਾਂ ਨੂੰ ਦਾਤਾਂ ਦੇਣ ਵਾਲਾ ਇਕ ਰੱਬ ਹੈ, ਮੈਂ ਉਸ ਨੂੰ ਭੁਲਾ ਨਾ ਦਿਆਂ ॥੫॥
ਉਹ ਕਿਸੇ ਦਾ ਨਾਂ ਅਸਥਾਪਨ ਕੀਤਾ ਅਤੇ ਨਾਂ ਹੀ ਬਣਾਇਆ ਹੋਇਆ ਹੈ।
ਉਹ ਪਵਿਤਰ ਪੁਰਖ ਸਾਰਾ ਕੁਛ ਆਪ ਹੀ ਹੈ।
ਜਿਨ੍ਹਾਂ ਨੇ ਉਸ ਦੀ ਟਹਿਲ ਸੇਵਾ ਕਮਾਈ, ਉਨ੍ਹਾਂ ਨੂੰ ਇਜ਼ਤ ਪਰਾਪਤ ਹੋਈ।
ਹੇ ਨਾਨਕ! ਉਸ ਦੀ ਸਿਫ਼ਤ ਸ਼ਲਾਘਾ ਗਾਇਨ ਕਰ ਜੋ ਉਤਕ੍ਰਿਸ਼ਟਰਾਈਆਂ ਦਾ ਖ਼ਜ਼ਾਨਾ ਹੈ।
ਪ੍ਰਭੂ ਦੀ ਪ੍ਰੀਤ ਨੂੰ ਆਪਣੇ ਦਿਲ ਅੰਦਰ ਟਿਕਾ ਕੇ ਉਸ ਦੀ ਕੀਰਤੀ ਗਾਇਨ ਤੇ ਸਰਵਣ ਕਰ।
ਇਸ ਤਰ੍ਹਾਂ ਤੇਰੀ ਤਕਲੀਫ ਦੂਰ ਹੋ ਜਾਵੇਗੀ ਅਤੇ ਤੂੰ ਖੁਸ਼ੀ ਆਪਣੇ ਗ੍ਰਹਿ ਨੂੰ ਲੈ ਜਾਵੇਂਗਾ।
ਗੁਰਬਾਣੀ ਰੱਬੀ ਕਲਾਮ ਹੈ, ਗੁਰਬਾਨੀ ਸਾਹਿਬ ਦਾ ਗਿਆਨ ਅਤੇ ਗੁਰਬਾਣੀ ਰਾਹੀਂ ਹੀ ਸੁਆਮੀ ਨੂੰ ਸਾਰੇ ਵਿਆਪਕ ਅਨੁਭਵ ਕੀਤਾ ਜਾਂਦਾ ਹੈ।
ਗੁਰੂ ਸ਼ਿਵ ਹੈ, ਗੁਰੂ ਹੀ ਵਿਸ਼ਨੂੰ ਤੇ ਬ੍ਰਹਮਾਂ, ਗੁਰੂ ਹੀ ਸ਼ਿਵ ਦੀ ਪਤਨੀ-ਪਾਰਬਤੀ, ਵਿਸ਼ਨੂੰ ਦੀ ਪਤਨੀ ਲਖਸ਼ਮੀ ਅਤੇ ਬ੍ਰਹਮਾ ਦੀ ਪਤਨੀ-ਸੁਰਸਵਤੀ ਹੈ।
ਭਾਵੇਂ ਮੈਂ ਵਾਹਿਗੁਰੂ ਨੂੰ ਜਾਣਦਾ ਹਾਂ, ਮੈਂ ਉਸ ਨੂੰ ਵਰਣਨ ਨਹੀਂ ਕਰ ਸਕਦਾ। ਬਚਨਾ ਦੁਆਰਾ ਉਹ ਬਿਆਨ ਨਹੀਂ ਕੀਤਾ ਜਾ ਸਕਦਾ।
ਗੁਰੂ ਨੇ ਮੈਨੂੰ ਇਕ ਚੀਜ਼ ਸਮਝਾ ਦਿਤੀ ਹੈ।
ਸਮੂਹ ਜੀਵਾਂ ਦਾ ਕੇਵਲ ਇਕ ਦਾਤਾਰ ਹੈ। ਉਹ ਮੈਨੂੰ ਕਦੇ ਭੀ ਨਾਂ ਭੁਲੇ।
Japji Sahib Pauri 5
In the previous conversation on Pauris 3 and 4, Guru Nanak introduced us to the concept of Amrit Vela, as the time for action, or an opportunity to commune with the True Name (Sach NauN) -&n...
Read More →We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.