ਨਾਨਕ ਬੇੜੀ ਸਚ ਕੀ ਤਰੀਐ ਗੁਰ ਵੀਚਾਰਿ ॥
ਇਕਿ ਆਵਹਿ ਇਕਿ ਜਾਵਹੀ ਪੂਰਿ ਭਰੇ ਅਹੰਕਾਰਿ ॥
ਮਨਹਠਿ ਮਤੀ ਬੂਡੀਐ ਗੁਰਮੁਖਿ ਸਚੁ ਸੁ ਤਾਰਿ ॥੧॥
ਜਿਉ ਭਾਵੈ ਤਿਉ ਰਾਖੁ ਤੂ ਮੈ ਅਵਰੁ ਨ ਦੂਜਾ ਕੋਇ ॥੧॥ ਰਹਾਉ ॥
ਆਗੈ ਦੇਖਉ ਡਉ ਜਲੈ ਪਾਛੈ ਹਰਿਓ ਅੰਗੂਰੁ ॥
ਜਿਸ ਤੇ ਉਪਜੈ ਤਿਸ ਤੇ ਬਿਨਸੈ ਘਟਿ ਘਟਿ ਸਚੁ ਭਰਪੂਰਿ ॥
ਆਪੇ ਮੇਲਿ ਮਿਲਾਵਹੀ ਸਾਚੈ ਮਹਲਿ ਹਦੂਰਿ ॥੨॥
ਸਾਹਿ ਸਾਹਿ ਤੁਝੁ ਸੰਮਲਾ ਕਦੇ ਨ ਵਿਸਾਰੇਉ ॥
ਜਿਉ ਜਿਉ ਸਾਹਬੁ ਮਨਿ ਵਸੈ ਗੁਰਮੁਖਿ ਅੰਮ੍ਰਿਤੁ ਪੇਉ ॥
ਮਨੁ ਤਨੁ ਤੇਰਾ ਤੂ ਧਣੀ ਗਰਬੁ ਨਿਵਾਰਿ ਸਮੇਉ ॥੩॥
ਜਿਨਿ ਏਹੁ ਜਗਤੁ ਉਪਾਇਆ ਤ੍ਰਿਭਵਣੁ ਕਰਿ ਆਕਾਰੁ ॥
ਗੁਰਮੁਖਿ ਚਾਨਣੁ ਜਾਣੀਐ ਮਨਮੁਖਿ ਮੁਗਧੁ ਗੁਬਾਰੁ ॥
ਘਟਿ ਘਟਿ ਜੋਤਿ ਨਿਰੰਤਰੀ ਬੂਝੈ ਗੁਰਮਤਿ ਸਾਰੁ ॥੪॥
ਗੁਰਮੁਖਿ ਜਿਨੀ ਜਾਣਿਆ ਤਿਨ ਕੀਚੈ ਸਾਬਾਸਿ ॥
ਸਿਰੀਰਾਗੁਮਹਲਾ੧॥
ਨਾਨਕਬੇੜੀਸਚਕੀਤਰੀਐਗੁਰਵੀਚਾਰਿ॥
ਇਕਿਆਵਹਿਇਕਿਜਾਵਹੀਪੂਰਿਭਰੇਅਹੰਕਾਰਿ॥
ਮਨਹਠਿਮਤੀਬੂਡੀਐਗੁਰਮੁਖਿਸਚੁਸੁਤਾਰਿ॥੧॥
ਗੁਰਬਿਨੁਕਿਉਤਰੀਐਸੁਖੁਹੋਇ॥
ਜਿਉਭਾਵੈਤਿਉਰਾਖੁਤੂਮੈਅਵਰੁਨਦੂਜਾਕੋਇ॥੧॥ਰਹਾਉ॥
ਆਗੈਦੇਖਉਡਉਜਲੈਪਾਛੈਹਰਿਓਅੰਗੂਰੁ॥
ਜਿਸਤੇਉਪਜੈਤਿਸਤੇਬਿਨਸੈਘਟਿਘਟਿਸਚੁਭਰਪੂਰਿ॥
ਆਪੇਮੇਲਿਮਿਲਾਵਹੀਸਾਚੈਮਹਲਿਹਦੂਰਿ॥੨॥
ਸਾਹਿਸਾਹਿਤੁਝੁਸੰਮਲਾਕਦੇਨਵਿਸਾਰੇਉ॥
ਜਿਉਜਿਉਸਾਹਬੁਮਨਿਵਸੈਗੁਰਮੁਖਿਅੰਮ੍ਰਿਤੁਪੇਉ॥
ਮਨੁਤਨੁਤੇਰਾਤੂਧਣੀਗਰਬੁਨਿਵਾਰਿਸਮੇਉ॥੩॥
ਜਿਨਿਏਹੁਜਗਤੁਉਪਾਇਆਤ੍ਰਿਭਵਣੁਕਰਿਆਕਾਰੁ॥
ਗੁਰਮੁਖਿਚਾਨਣੁਜਾਣੀਐਮਨਮੁਖਿਮੁਗਧੁਗੁਬਾਰੁ॥
ਘਟਿਘਟਿਜੋਤਿਨਿਰੰਤਰੀਬੂਝੈਗੁਰਮਤਿਸਾਰੁ॥੪॥
ਗੁਰਮੁਖਿਜਿਨੀਜਾਣਿਆਤਿਨਕੀਚੈਸਾਬਾਸਿ॥
ਸਚੇਸੇਤੀਰਲਿਮਿਲੇਸਚੇਗੁਣਪਰਗਾਸਿ॥
ਨਾਨਕਨਾਮਿਸੰਤੋਖੀਆਜੀਉਪਿੰਡੁਪ੍ਰਭਪਾਸਿ॥੫॥੧੬॥
sirīrāg mahalā 1 .
nānak bērī sach kī tarīai gur vīchār .
ik āvah ik jāvahī pūr bharē ahankār .
manahath matī būdīai guramukh sach s tār .1.
gur bin kiu tarīai sukh hōi .
jiu bhāvai tiu rākh tū mai avar n dūjā kōi .1. rahāu .
āgai dēkhau dau jalai pāshai hariō angūr .
jis tē upajai tis tē binasai ghat ghat sach bharapūr .
āpē mēl milāvahī sāchai mahal hadūr .2.
sāh sāh tujh sanmalā kadē n visārēu .
jiu jiu sāhab man vasai guramukh anmrit pēu .
man tan tērā tū dhanī garab nivār samēu .3.
jin ēh jagat upāiā tribhavan kar ākār .
guramukh chānan jānīai manamukh mugadh gubār .
ghat ghat jōt nirantarī būjhai guramat sār .4.
guramukh jinī jāniā tin kīchai sābās .
sachē sētī ral milē sachē gun paragās .
nānak nām santōkhīā jīu pind prabh pās .5.16.
Sri Rag. First Guru.
Nanak the boat of truth ferries man across through the discerning wisdom of the Guru.
Of the multitudes of men full of pride, some come and some go.
Through mind's obstinacy the man of intellect is drowned and through the Guru the true man is saved.
Sans the Guru, how can man swim across and attain peace?
As it pleases Thee so do thou save me. I have no other second (to succour me, O Lord). Pause.
In front I behold the fire of death burning (the mortals) and just behind I see the green plumules.
Whence they are born, thence do they merge. The True Lord is fully filling every heart.
God Himself unites man in His union (and he then), sees the True mansion close-by.
With every breath I meditate in Thee, (O Lord) and never forget Thee.
The more the Master abides within my mind the more the Nectar I quaff through the Guru.
My soul and body are Thine and Thou art my Master. Rid me of ego and merge me in Thee.
He who created this universe did make the expanse of the three worlds.
Know that the good perceive the Divine light and the perverse fools remain in spiritual darkness.
He, who perceives God's light within every heart, comes to understand the essence of Guru's teaching.
Do applaud the pious persons who understand the Lord.
They meet and merge into the True Lord and in them become manifest the excellences of the True Being.
Nanak they feel contented with God's Name and their soul and body are near (at the disposal of) the Lord.
Siree Raag, First Mehl:
O Nanak, the Boat of Truth will ferry you across; contemplate the Guru.
Some come, and some go; they are totally filled with egotism.
Through stubbornmindedness, the intellect is drowned; one who becomes Gurmukh and truthful is saved. ||1||
Without the Guru, how can anyone swim across to find peace?
As it pleases You, Lord, You save me. There is no other for me at all. ||1||Pause||
In front of me, I see the jungle burning; behind me, I see green plants sprouting.
We shall merge into the One from whom we came. The True One is pervading each and every heart.
He Himself unites us in Union with Himself; the True Mansion of His Presence is close at hand. ||2||
With each and every breath, I dwell upon You; I shall never forget You.
The more the Lord and Master dwells within the mind, the more the Gurmukh drinks in the Ambrosial Nectar.
Mind and body are Yours; You are my Master. Please rid me of my pride, and let me merge with You. ||3||
The One who formed this universe created the creation of the three worlds.
The Gurmukh knows the Divine Light, while the foolish selfwilled manmukh gropes around in the darkness.
One who sees that Light within each and every heart understands the Essence of the Guru's Teachings. ||4||
Those who understand are Gurmukh; recognize and applaud them.
They meet and merge with the True One. They become the Radiant Manifestation of the Excellence of the True One.
O Nanak, they are contented with the Naam, the Name of the Lord. They offer their bodies and souls to God. ||5||16||
ਸਿਰੀਰਾਗੁ ਮਹਲਾ ੧ ॥
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਇਸ ਸੰਸਾਰ ਭਵਜਲ ਤੋਂ ਪਾਰ ਹੋਣ ਲਈ ਕੇਵਲ) ਸੱਚ ਦੀ ਬੇੜੀ (ਭਾਵ ਸਤਿਵਾਦੀ ਜੀਵਨ ਦੀ ਲੋੜ ਹੈ, ਫਿਰ ਉਸ ਬੇੜੀ ਵਿਚ ਬੈਠ ਕੇ) ਗੁਰੂ ਦੀ ਵਿਚਾਰਧਾਰਾ ਦੁਆਰਾ (ਹੀ ਸੰਸਾਰ ਤੋਂ) ਤਰ ਸਕੀਦਾ ਹੈ।
(ਆਪਣੀ ਮੱਤ ਦੇ) ਹੰਕਾਰ ਕਾਰਨ ਹੀ (ਪੂਰਾਂ ਦੇ) ਪੂਰ ਭਰੇ ਹੋਏ ਆਉਂਦੇ ਹਨ (ਭਾਵ ਜੰਮਦੇ ਹਨ ਤੇ) ਕਈ ਜਾਂਦੇ (ਭਾਵ ਮਰ ਜਾਂਦੇ) ਹਨ।
(ਅਸਲੀਅਤ ਇਹ ਹੈ ਕਿ) ਮਨ ਦੀ ਹਠ ਵਾਲੀ ਮਤ ਦੁਆਰਾ (ਸੰਸਾਰ ਸਾਗਰ ਵਿਚ) ਡੁੱਬ ਜਾਈਦਾ ਹੈ ਤੇ ਗੁਰੂ ਦੇ ਬਚਨਾਂ ਅਨੁਸਾਰ ਚਲਨ ਵਾਲੇ ਨੂੰ ਉਹ ਸਤਿ ਸਰੂਪ (ਪਰਮਾਤਮਾ) ਤਾਰ ਦਿੰਦਾ ਹੈ।੧।
(ਆਪਣੇ ਅੰਤਰ-ਆਤਮੇ ਦੀ ਵਿਚਾਰ ਨੂੰ ਹੈਰਾਨੀ ਨਾਲ ਪ੍ਰਗਟ ਕਰਦੇ ਹਨ ਕਿ) ਗੁਰ-ਪਰਮੇਸ਼ਰ ਤੋਂ ਬਿਨਾਂ (ਸੰਸਾਰ ਸਾਗਰ ਤੋਂ) ਕਿਵੇਂ ਤਰਿਆ ਜਾ ਸਕਦਾ ਹੈ। (ਫਿਰ ਗੁਰੂ ਤੋਂ ਬਿਨਾਂ ਕਿਵੇਂ ਸੱਚਾ ਆਤਮਕ) ਸੁਖ (ਪ੍ਰਾਪਤ) ਹੋਵੇ? (ਭਾਵ ਨਹੀਂ ਹੋ ਸਕਦਾ)।
(ਇਸ ਲਈ ਮੁੜ ਮਨ ਨੂੰ ਪ੍ਰਭੂ ਨਾਲ ਜੋੜਦੇ ਹਨ ਕਿ ਹੇ ਪ੍ਰਭੂ ! ਮੇਰੀ ਤੇਰੇ ਅਗੇ ਜੋਦੜੀ ਹੈ ਕਿ) ਜਿਵੇਂ ਵੀ ਤੇਰੀ ਮਰਜੀ ਹੈ ਉਸੇ ਤਰ੍ਹਾਂ ਤੂੰ (ਮੈਨੂੰ ਸੰਸਾਰ ਸਾਗਰ) ਤੋਂ ਬਚਾ ਲੈ (ਕਿਉਂਕਿ ਤੇਰੇ ਬਿਨਾਂ) ਮੇਰਾ ਹੋਰ ਦੂਜਾ ਕੋਈ (ਰੱਖਿਆ ਕਰਨ ਵਾਲਾ) ਨਹੀਂ ਹੈ।੧।ਰਹਾਉ।
(ਹੁਣ ਫਿਰ ਇਸ ਜਗਤ ਦੇ ਅਸਚਰਜ ਦ੍ਰਿਸ਼ ਦਾ ਵਰਨਣ ਕਰਦੇ ਹੋਏ ਫੁਰਮਾਉਂਦੇ ਹਨ ਕਿ ਮੈਂ ਆਪਣੇ) ਅੱਗੇ (ਭਾਵ ਸਾਹਮਣੇ) ਵੇਖਦਾ ਹਾਂ (ਤਾਂ ਦਾਵਾ) ਅਗਨੀ ਬਲ ਰਹੀ ਹੈ (ਜਿਸ ਨਾਲ ਸੰਸਾਰ ਰੂਪੀ ਧੰਨ ਸੜ ਰਿਹਾ ਹੈ, ਭਾਵ ਮਰੇ ਹੋਏ ਮਨੁੱਖਾਂ ਨੂੰ ਸ਼ਮਸ਼ਾਨ ਰੂਪੀ ਜੰਗਲ ਵਿਚ ਅਗਨ ਭੇਟ ਕੀਤਾ ਜਾ ਰਿਹਾ ਹੈ ਪਰ ਜਦੋਂ) ਪਿਛਲੇ (ਪਾਸੇ ਨਿਗਾਹ ਮਾਰਦਾ ਹਾਂ, ਤਾਂ ਹੋਰ) ਅੰਗੂਰ ਹਰਾ ਹੋ ਰਿਹਾ ਹੈ (ਭਾਵ ਨਵੇਂ ਜੰਮੇ ਜੀਆਂ ਨਾਲ ਜਗਤ ਰੂਪ ਅੰਗੂਰਾਂ ਦੀ ਵੇਲ ਹਰੀ-ਭਰੀ ਹੋ ਰਹੀ ਹੈ)।
ਜਿਸ (ਪ੍ਰਭੂ ਤੋਂ ਸ੍ਰਿਸ਼ਟੀ) ਪੈਦਾ ਹੁੰਦੀ ਹੈ ਉਸੇ ਤੋਂ ਨਾਸ਼ ਹੁੰਦੀ ਹੈ (ਭਾਵ ਜਨਮ ਤੇ ਮੌਤ ਉਸ ਅਕਾਲ ਪੁਰਖ ਦੇ ਹੁਕਮ ਵਿਚ ਹੈ ਅਤੇ ਉਹ) ਸਤਿ ਸਰੂਪ ਹਰੇਕ ਹਿਰਦੇ ਵਿਚ ਪਰੀਪੂਰਨ ਹੈ।
(ਉਹ) ਆਪ ਹੀ ਮੇਲ (ਦਾ ਕਾਰਨ ਬਣਾ) ਕੇ (ਜੀਵ ਨੂੰ ਆਪਣੇ ਨਾਲ) ਮਿਲਾ ਲੈਂਦਾ ਹੈ (ਇਸ ਤਰ੍ਹਾਂ ਜੀਵ) ਸੱਚੇ ਦੇ ਸਰੂਪ (ਅਤੇ ਉਸ ਦੀ) ਹਜ਼ੂਰੀ ਵਿਚ (ਜੁੜਿਆ ਰਹਿੰਦਾ ਹੈ)।੨।
(ਗੁਰਦੇਵ ਹੁਣ ਬੇਨਤੀ ਕਰਦੇ ਹਨ ਕਿ ਹੇ ਪ੍ਰਭੂ ! ਮੈਂ) ਹਰੇਕ ਸੁਆਸ ਨਾਲ ਤੈਨੂੰ ਯਾਦ ਕਰਦਾ ਰਹਾਂ, ਕਦੇ ਵੀ ਨਾ ਵਿਸਾਰਾਂ।
ਜਿਉਂ ਜਿਉਂ ਸਾਹਿਬ (ਪ੍ਰਭੂ) ਮਨ ਵਿਚ ਵਸ ਰਿਹਾ ਹੋਵੇ ਤਿਉਂ ਤਿਉਂ ਗੁਰੂ ਦੁਆਰਾ (ਮੈਂ ਸਾਹਿਬ ਦਾ ਨਾਮ-ਰੂਪੀ) ਅੰਮ੍ਰਿਤ ਪੀਂਦਾ ਰਹਾਂ।
(ਹੇ ਪ੍ਰਭੂ !) ਤੂੰ ਮੇਰਾ ਮਾਲਕ ਹੈਂ (ਇਹ) ਮਨ ਤੇ ਤਨ (ਸਭ ਕੁਝ) ਤੇਰਾ ਹੈ (ਤੇਰੀ ਕਿਰਪਾ ਨਾਲ ਹੀ ਮੈਂ ਆਪਣਾ) ਹੰਕਾਰ ਦੂਰ ਕਰਕੇ (ਤੇਰੇ ਵਿਚ ਹੀ) ਸਮਾਇਆ ਰਹਾਂ।੩।
ਜਿਸ (ਪ੍ਰਭੂ) ਨੇ ਇਸ ਜਗਤ ਦੀ ਰਚਨਾ ਕੀਤੀ ਹੈ, ਤਿੰਨ ਭਵਣ (ਸੁਰਗ, ਮਾਤ ਅਤੇ ਪਇਆਲ ਲੋਕ) ਬਣਾ ਕੇ (ਸਾਰਾ ਜਗਤ) ਵਜੂਦ (ਹੋਂਦ ਵਿਚ ਲਿਆਂਦਾ ਹੈ, ਸਭ ਉਸੇ ਦੀ ਪ੍ਰਕਾਸ਼ ਕਲਾ ਹੈ।
(ਇਸ ਭੇਦ ਦਾ) ਗੁਰਮੁਖ (ਆਤਮਾ) ਅੰਦਰ ਹੀ ਪ੍ਰਕਾਸ਼ ਹੁੰਦਾ ਹੈ, ਮਨਮੁਖ (ਅਗਿਆਨੀ ਜੀਵ ਦੇ) ਅੰਦਰ (ਅਗਿਆਨਤਾ ਦਾ) ਘੁੱਪ-ਹਨੇਰਾ (ਹੀ ਰਹਿੰਦਾ ਹੈ)।
(ਉਸ ਪ੍ਰਭੂ ਦੀ) ਇਕ-ਰਸ (ਵਿਆਪਕ ਜੋਤਿ ਹਰ ਇਕ ਜੀਵ ਵਿਚ (ਵਿਆਪਕ ਹੈ, ਪਰ) ਗੁਰਮਤਿ ਦੁਆਰਾ (ਇਸ) ਤੱਤ ਨੂੰ (ਕੋਈ ਵਿਰਲਾ ਹੀ) ਸਮਝਦਾ ਹੈ।੪।
ਜਿਨ੍ਹਾਂ ਗੁਰਮੁਖ ਰੂਹਾਂ ਨੇ (ਉਸ ਨਿਰੰਤਰੀ ਜੋਤਿ ਨੂੰ) ਅਨੁਭਵ ਕਰ ਲਿਆ ਹੈ ਉਨ੍ਹਾਂ ਨੂੰ ਸ਼ਾਬਾਸ਼ ਹੀ ਕਰੀਏ (ਭਾਵ ਉਹ ਧੰਨਤਾ ਯੋਗ ਹਨ)।
(ਉਹ) ਸੱਚੇ ਗੁਣਾਂ ਦੇ ਪ੍ਰਕਾਸ਼ ਕਰਕੇ ਸੱਚੇ (ਪ੍ਰਭੂ) ਨਾਲ ਰਲ ਕੇ ਜਾ ਮਿਲੇ ਹਨ (ਭਾਵ ਇਕ-ਮਿਕ ਹੋ ਗਏ ਹਨ)।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਨਾਮ ਦੁਆਰਾ (ਉਹ ਗੁਰਮੁਖ) ਸੰਤੁਸ਼ਟ ਹੋ ਗਏ ਹਨ (ਅਤੇ ਉਨ੍ਹਾਂ ਦੇ ਆਪਣੀ) ਜਿੰਦ ਤੇ ਸਰੀਰ (ਸਭ ਕੁਝ) ਪ੍ਰਭੂ ਦੇ ਹਵਾਲੇ ਕਰ ਦਿੱਤਾ ਹੈ (ਭਾਵ ਸਰੀਰਕ ਹੰਗਤਾ ਮਮਤਾ ਤੋਂ ਮੁਕਤ ਹੋ ਗਏ ਹਨ)।੫।੧੬।
ਹੇ ਨਾਨਕ! (ਸੰਸਾਰ ਇਕ ਅਥਾਹ ਸਮੁੰਦਰ ਹੈ) ਜੇ ਗੁਰੂ ਦੀ ਸਿੱਖਿਆ ਉੱਤੇ ਤੁਰ ਕੇ ਸਿਮਰਨ ਦੀ ਬੇੜੀ ਬਣਾ ਲਈਏ ਤਾਂ (ਇਸ ਸੰਸਾਰ ਸਮੁੰਦਰ ਤੋਂ) ਪਾਰ ਲੰਘ ਸਕੀਦਾ ਹੈ।
ਪਰ ਅਨੇਕਾਂ ਹੀ ਅਹੰਕਾਰੀ ਜੀਵ ਹਨ (ਜੋ ਆਪਣੀ ਹੀ ਅਕਲ ਦੇ ਮਾਣ ਵਿਚ ਰਹਿ ਕੇ ਕੁਰਾਹੇ ਪੈ ਕੇ) ਜੰਮਦੇ ਹਨ ਤੇ ਮਰਦੇ ਹਨ (ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ)
ਆਪਣੀ ਅਕਲ ਦੇ ਹਠ ਤੇ ਤੁਰਿਆਂ (ਸੰਸਾਰ-ਸਮੁੰਦਰ ਦੇ ਵਿਕਾਰਾਂ ਵਿਚ) ਡੁੱਬੀਦਾ ਹੀ ਹੈ। ਜੋ ਮਨੁੱਖ ਗੁਰੂ ਦੇ ਰਾਹ ਉਤੇ ਤੁਰਦਾ ਹੈ ਉਸ ਨੂੰ ਪਰਮਾਤਮਾ ਪਾਰ ਲੰਘਾ ਲੈਂਦਾ ਹੈ ॥੧॥
ਗੁਰੂ ਦੀ ਸਰਨ ਤੋਂ ਬਿਨਾ ਨਾਹ ਹੀ (ਇਸ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕੀਦਾ ਹੈ, ਨਾਹ ਹੀ ਆਤਮਕ ਅਨੰਦ ਮਿਲਦਾ ਹੈ।
(ਇਸ ਵਾਸਤੇ, ਹੇ ਮਨ! ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ-ਹੇ ਪ੍ਰਭੂ!) ਜਿਵੇਂ ਹੋ ਸਕੇ ਤੂੰ ਮੈਨੂੰ (ਗੁਰੂ ਦੀ ਸਰਨ ਵਿਚ) ਰੱਖ, (ਇਸ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਣ ਵਾਸਤੇ) ਮੈਨੂੰ ਕੋਈ ਹੋਰ (ਆਸਰਾ) ਨਹੀਂ ਸੁੱਝਦਾ ॥੧॥ ਰਹਾਉ ॥
(ਜਗਤ ਇਕ ਜੰਗਲ ਸਮਾਨ ਹੈ ਜਿਸ ਵਿਚ ਅੱਗੇ ਅੱਗੇ ਤਾਂ ਅੱਗ ਲਗੀ ਹੋਈ ਹੈ, ਜੋ ਪਲੇ ਹੋਏ ਵੱਡੇ ਵੱਡੇ ਰੁੱਖਾਂ ਨੂੰ ਸਾੜਦੀ ਜਾਂਦੀ ਹੈ; ਤੇ ਪਿੱਛੇ ਪਿੱਛੇ ਨਵੇਂ ਕੋਮਲ ਬੂਟੇ ਉੱਗਦੇ ਜਾ ਰਹੇ ਹਨ), ਪਿੱਛੇ ਪਿੱਛੇ ਨਵੇਂ ਕੋਮਲ ਬਾਲ ਜੰਮਦੇ ਆ ਰਹੇ ਹਨ।
ਜਿਸ ਪਰਮਾਤਮਾ ਤੋਂ ਇਹ ਜਗਤ ਪੈਦਾ ਹੁੰਦਾ ਜਾਂਦਾ ਹੈ, ਉਸੇ (ਦੇ ਹੁਕਮ) ਅਨੁਸਾਰ ਨਾਸ ਭੀ ਹੁੰਦਾ ਰਹਿੰਦਾ ਹੈ ਤੇ ਉਹ ਸਦਾ-ਥਿਰ ਪ੍ਰਭੂ ਹਰੇਕ ਸਰੀਰ ਵਿਚ ਨਕਾ-ਨਕ ਮੌਜੂਦ ਹੈ।
ਹੇ ਪ੍ਰਭੂ! ਤੂੰ ਆਪ ਹੀ ਜੀਵਾਂ ਨੂੰ ਆਪਣੇ ਚਰਨਾਂ ਵਿਚ ਜੋੜਦਾ ਹੈਂ, ਤੂੰ ਆਪ ਹੀ ਆਪਣੇ ਸਦਾ-ਥਿਰ ਮਹਲ ਵਿਚ ਹਜ਼ੂਰੀ ਵਿਚ ਰੱਖਦਾ ਹੈਂ ॥੨॥
(ਹੇ ਪ੍ਰਭੂ! ਮਿਹਰ ਕਰ) ਮੈਂ ਹਰੇਕ ਸਾਹ ਦੇ ਨਾਲ ਤੈਨੂੰ ਯਾਦ ਕਰਦਾ ਰਹਾਂ, ਤੈਨੂੰ ਕਦੇ ਵੀ ਨਾਹ ਭੁਲਾਵਾਂ।
(ਹੇ ਭਾਈ! ਜੇ ਮਾਲਕ-ਪ੍ਰਭੂ ਦੀ ਮਿਹਰ ਹੋਵੇ ਤਾਂ) ਗੁਰੂ ਦੀ ਸਰਨ ਪੈ ਕੇ ਜਿਉਂ ਜਿਉਂ (ਉਹ) ਮਾਲਕ (ਮੇਰੇ) ਮਨ ਵਿਚ ਟਿਕਿਆ ਰਹੇ, ਮੈਂ ਆਤਮਕ ਜੀਵਨ ਦੇਣ ਵਾਲਾ (ਉਸ ਦਾ) ਨਾਮ-ਜਲ ਪੀਂਦਾ ਰਹਾਂ।
(ਹੇ ਪ੍ਰਭੂ! ਮੇਰਾ) ਮਨ (ਮੇਰਾ) ਤਨ ਤੇਰਾ ਹੀ ਦਿਤਾ ਹੋਇਆ ਹੈ, ਤੂੰ ਹੀ (ਮੇਰਾ) ਮਾਲਕ ਹੈਂ। (ਮਿਹਰ ਕਰ, ਮੈਂ ਆਪਣੇ ਅੰਦਰੋਂ) ਅਹੰਕਾਰ ਦੂਰ ਕਰ ਕੇ (ਤੇਰੀ ਯਾਦ ਵਿਚ) ਲੀਨ ਰਹਾਂ ॥੩॥
ਜਿਸ (ਜੋਤਿ-ਸਰੂਪ ਪ੍ਰਭੂ) ਨੇ ਇਹ ਜਗਤ ਪੈਦਾ ਕੀਤਾ ਹੈ, ਇਹ ਤ੍ਰਿਭਵਣੀ ਸਰੂਪ ਬਣਾਇਆ ਹੈ,
ਗੁਰੂ ਦੀ ਸਰਨ ਪਿਆਂ ਉਸ ਜੋਤਿ ਨਾਲ ਸਾਂਝ ਬਣਾਈ ਜਾ ਸਕਦੀ ਹੈ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਇਹ ਜੋਤਿ ਨਹੀਂ ਦਿੱਸਦੀ, ਉਸ ਨੂੰ) ਆਤਮਕ ਹਨੇਰਾ ਹੀ ਹਨੇਰਾ ਹੈ।
(ਭਾਵੇਂ) ਰੱਬੀ ਜੋਤਿ ਇਕ-ਰਸ ਹਰੇਕ ਸਰੀਰ ਵਿਚ ਵਿਆਪਕ ਹੈ, (ਪਰ) ਗੁਰੂ ਦੀ ਮਤ ਲਿਆਂ ਹੀ (ਇਹ) ਅਸਲੀਅਤ ਸਮਝੀ ਜਾ ਸਕਦੀ ਹੈ ॥੪॥
ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਸਰਬ-ਵਿਆਪੀ ਜੋਤਿ ਨਾਲ ਸਾਂਝ ਪਾ ਲਈ, ਉਹਨਾਂ ਨੂੰ ਸ਼ਾਬਾਸ਼ੇ ਮਿਲਦੀ ਹੈ।
ਉਹ ਸਦਾ-ਥਿਰ ਪ੍ਰਭੂ ਨਾਲ ਇਕ-ਮਿਕ ਹੋ ਜਾਂਦੇ ਹਨ, ਸਦਾ-ਥਿਰ ਪ੍ਰਭੂ ਦੇ ਗੁਣ ਉਹਨਾਂ ਵਿਚ ਉੱਘੜ ਆਉਂਦੇ ਹਨ।
ਹੇ ਨਾਨਕ! ਨਾਮ ਵਿਚ ਜੁੜ ਕੇ ਉਹ ਮਨੁੱਖ ਆਤਮਕ ਸ਼ਾਂਤੀ ਮਾਣਦੇ ਹਨ, ਉਹ ਆਪਣੀ ਜਿੰਦ ਆਪਣਾ ਸਰੀਰ ਪ੍ਰਭੂ ਦੇ ਹਵਾਲੇ ਕਰੀ ਰੱਖਦੇ ਹਨ ॥੫॥੧੬॥
ਸਿਰੀ ਰਾਗ, ਪਹਿਲੀ ਪਾਤਸ਼ਾਹੀ।
ਨਾਨਕ ਗੁਰਾਂ ਦੀ ਪ੍ਰਬੀਨ ਸਿਆਣਪ ਦੁਆਰਾ, ਸੱਚ ਦੀ ਕਿਸ਼ਤੀ ਇਨਸਾਨ ਨੂੰ ਪਾਰ ਲੈ ਜਾਂਦੀ ਹੈ।
ਹੰਕਾਰ ਨਾਲ ਪੂਰਤ ਮਨੁੱਖਾਂ ਦੇ ਸਮੁਦਾਇ ਵਿਚੋਂ ਕਈ ਆਉਂਦੇ ਤੇ ਕਈ ਜਾਂਦੇ ਹਨ।
ਮਨੂਏ ਦੀ ਜ਼ਿੱਦ ਰਾਹੀਂ ਅਕਲ ਵਾਲਾ ਆਦਮੀ ਡੁੱਬ ਜਾਂਦਾ ਹੈ ਅਤੇ ਗੁਰਾਂ ਦੇ ਰਾਹੀਂ ਸੱਚਾ ਆਦਮੀ ਬਚ ਜਾਂਦਾ ਹੈ।
ਗੁਰਾਂ ਦੇ ਬਗੈਰ ਆਦਮੀ ਕਿਸ ਤਰ੍ਹਾਂ ਪਾਰ ਹੋ ਅਤੇ ਆਰਾਮ ਪਰਾਪਤ ਕਰ ਸਕਦਾ ਹੈ?
ਜਿਸ ਤਰ੍ਹਾਂ ਤੈਨੂੰ ਚੰਗਾ ਲੱਗੇ, ਓਸੇ ਤਰ੍ਹਾਂ ਮੇਰੀ ਰਖਿਆ ਕਰ। (ਹੇ ਸੁਆਮੀ!) ਕੋਈ ਹੋਰ ਦੂਸਰਾ (ਮੇਰੀ ਸਹਾਇਤਾ ਕਰਨ ਵਾਲਾ) ਨਹੀਂ। ਠਹਿਰਾਉ।
ਮੂਹਰਲੇ ਬੰਨੇ ਮੈਂ ਮੌਤ ਦੀ ਅੱਗ (ਪ੍ਰਾਣੀਆਂ ਨੂੰ) ਸਾੜਦੀ ਤੱਕਦਾ ਹਾਂ ਅਤੇ ਪਿਛਲੇ ਪਾਸੇ ਮੈਂ ਹਰੀਆਂ ਕਰੂੰਬਲਾ ਵੇਖਦਾ ਹਾਂ।
ਜਿਥੇ ਉਹ ਜੰਮੇ ਹਨ ਉਥੇ ਹੀ ਉਹ ਲੀਨ ਹੋ ਜਾਂਦੇ ਹਨ। ਸੱਚਾ ਸੁਆਮੀ ਹਰਦਿਲ ਨੂੰ ਪਰੀ-ਪੂਰਨ ਕਰ ਰਿਹਾ ਹੈ।
ਵਾਹਿਗੁਰੂ ਖੁਦ ਬੰਦੇ ਨੂੰ ਆਪਣੇ ਮਿਲਾਪ ਅੰਦਰ ਮਿਲਾ ਲੈਂਦਾ ਹੇ (ਅਤੇ ਤਾਂ ਉਹ) ਸੱਚੇ ਮੰਦਰ ਨੂੰ ਐਨ ਲਾਗੇ ਹੀ ਵੇਖ ਲੈਂਦਾ ਹੈ।
ਹਰ ਸੁਆਸ ਨਾਲ ਮੈਂ ਤੇਰਾ ਸਿਮਰਨ ਕਰਦਾ ਹਾਂ, (ਹੇ ਸੁਆਮੀ!) ਅਤੇ ਕਦਾਚਿਤ ਭੀ ਤੈਨੂੰ ਨਹੀਂ ਭੁਲਾਉਂਦਾ।
ਜਿਨ੍ਹਾਂ ਬਹੁਤਾ ਮਾਲਕ ਮੇਰੇ ਚਿੱਤ ਅੰਦਰ ਵਸਦਾ ਹੈ ਉਨ੍ਹਾਂ ਬਹੁਤਾ ਸੁਧਾ-ਰਸ ਮੈਂ ਗੁਰਾਂ ਦੇ ਰਾਹੀਂ ਪਾਨ ਕਰਦਾ ਹਾਂ।
ਮੇਰੀ ਜਿੰਦੜੀ ਤੇ ਜਿਸਮ ਤੈਡੇਂ ਹਨ ਅਤੇ ਤੂੰ ਮੇਰਾ ਮਾਲਕ ਹੈਂ। ਮੇਰਾ ਹੰਕਾਰ ਦੂਰ ਕਰਕੇ ਮੈਨੂੰ ਆਪਣੇ ਵਿੱਚ ਲੀਨ ਕਰ ਲੈ।
ਜਿਸ ਨੇ ਇਹ ਆਲਮ ਰਚਿਆ ਹੈ, ਉਸੇ ਨੇ ਹੀ ਤਿੰਨਾ ਜਹਾਨਾਂ ਦਾ ਪਸਾਰਾ ਕੀਤਾ ਹੈ।
ਜਾਣ ਲੈ ਕਿ ਭਲੇ ਪੁਰਸ਼ ਰੱਬੀ ਰੋਸ਼ਨੀ ਵੇਖਦੇ ਹਨ ਅਤੇ ਪ੍ਰਤੀਕੂਲ ਮੂਰਖ ਆਤਮਕ ਘਨ੍ਹੇਰੇ ਅੰਦਰ ਰਹਿੰਦੇ ਹਨ।
ਜੋ ਹਰ ਦਿਲ ਅੰਦਰ ਵਾਹਿਗੁਰੂ ਦਾ ਨੂਰ ਵੇਖਦਾ ਹੈ ਉਹ ਗੁਰਾਂ ਦੇ ਉਪਦੇਸ਼ ਦੇ ਤੱਤ ਨੂੰ ਨੂੰ ਸਮਝ ਲੈਂਦਾ ਹੈ।
ਉਨ੍ਹਾਂ ਪਵਿੱਤਰ ਪੁਰਸ਼ਾਂ ਨੂੰ ਆਫਰੀਨ ਆਖ ਜੋ ਸੁਆਮੀ ਨੂੰ ਸਮਝਦੇ ਹਨ।
ਉਹ ਸੱਚੇ ਸਾਹਿਬ ਨੂੰ ਭੇਟ ਕੇ ਉਸ ਨਾਲ ਅਭੇਦ ਹੋ ਜਾਂਦੇ ਹਨ ਅਤੇ ਉਨ੍ਹਾਂ ਅੰਦਰ ਸਤਿਪੁਰਖ ਦੀਆਂ ਸਰੇਸ਼ਟਤਾਈਆਂ ਪਰਗਟ ਹੋ ਜਾਂਦੀਆਂ ਹਨ।
ਨਾਨਕ ਉਹ ਰੱਬ ਦੇ ਨਾਮ ਨਾਲ ਸੰਤੁਸ਼ਟ ਰਹਿੰਦੇ ਹਨ ਅਤੇ ਉਨ੍ਹਾਂ ਦੀ ਆਤਮਾ ਤੇ ਦੇਹ ਸੁਆਮੀ ਦੇ ਨਜ਼ਦੀਕ (ਸਪੁਰਦ) ਹਨ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.