ਗਉੜੀਮਹਲਾ੫॥
ਸਾਂਤਿਭਈਗੁਰਗੋਬਿਦਿਪਾਈ॥
ਤਾਪਪਾਪਬਿਨਸੇਮੇਰੇਭਾਈ॥੧॥ਰਹਾਉ॥
ਰਾਮਨਾਮੁਨਿਤਰਸਨਬਖਾਨ॥
ਬਿਨਸੇਰੋਗਭਏਕਲਿਆਨ॥੧॥
ਪਾਰਬ੍ਰਹਮਗੁਣਅਗਮਬੀਚਾਰ॥
ਸਾਧੂਸੰਗਮਿਹੈਨਿਸਤਾਰ॥੨॥
ਨਿਰਮਲਗੁਣਗਾਵਹੁਨਿਤਨੀਤ॥
ਗਈਬਿਆਧਿਉਬਰੇਜਨਮੀਤ॥੩॥
ਮਨਬਚਕ੍ਰਮਪ੍ਰਭੁਅਪਨਾਧਿਆਈ॥
ਨਾਨਕਦਾਸਤੇਰੀਸਰਣਾਈ॥੪॥੧੦੨॥੧੭੧॥
gaurī mahalā 5 .
sānht bhaī gur gōbid pāī .
tāp pāp binasē mērē bhāī .1. rahāu .
rām nām nit rasan bakhān .
binasē rōg bhaē kaliān .1.
pārabraham gun agam bīchār .
sādhū sangam hai nisatār .2.
niramal gun gāvah nit nīt .
gaī biādh ubarē jan mīt .3.
man bach kram prabh apanā dhiāī .
nānak dās tērī saranāī .4.102.171.
Gauri 5th Guru.
Peace has ensued. The Guru-God has rained it.
My burning and sins have departed, O my brother. Pause.
With thy tongue, do thou, ever, repeat Lord's Name.
Thine ailments shall go, and thou shalt be emancipated.
Reflect over the merits of the Inscrutable Supreme Lord.
In the guild of the righteous emancipation is obtained.
O my friend, who for ever and ever sings the pure praises of God,
his ailments pass-away, and he is saved.
With thought, word and deed I dwell upon my Master.
Slave Nanak has entered Thine sanctuary, O Lord.
Gauree, Fifth Mehl:
Peace and tranquility have come; the Guru, the Lord of the Universe, has brought it.
The burning sins have departed, O my Siblings of Destiny. ||1||Pause||
With your tongue, continually chant the Lord's Name.
Disease shall depart, and you shall be saved. ||1||
Contemplate the Glorious Virtues of the Unfathomable Supreme Lord God.
In the Saadh Sangat, the Company of the Holy, you shall be emancipated. ||2||
Sing the Glories of God each and every day;
your afflictions shall be dispelled, and you shall be saved, my humble friend. ||3||
In thought, word and deed, I meditate on my God.
Slave Nanak has come to Your Sanctuary. ||4||102||171||
ਗਉੜੀ ਮਹਲਾ ੫ ॥
ਗੁਰ-ਪਰਮੇਸ਼ਰ ਨੇ ਆਪ ਹੀ ਹਿਰਦੇ (ਵਿੱਚ ਆਤਮਿਕ) ਸ਼ਾਂਤੀ ਪਾ ਦਿੱਤੀ ਹੈ।
ਹੇ ਮੇਰੇ ਵੀਰ ! (ਹੁਣ ਸਾਰੇ) ਤਾਪ ਸੰਤਾਪ ਦੂਰ ਹੋ ਗਏ ਹਨ (ਅਤੇ ਹਰ ਤਰ੍ਹਾਂ ਸੁਖ) ਸ਼ਾਂਤੀ ਹੋ ਗਈ ਹੈ੧।ਰਹਾਉ।
(ਹੇ ਭਾਈ !) ਰਸਨਾਂ ਨਾਲ ਹਰ ਰੋਜ਼ ਰਾਮ-ਨਾਮ ਉਚਾਰਦਿਆਂ
(ਸਾਰੇ) ਰੋਗ ਦੂਰ ਹੋ ਗਏ ਹਨ (ਅਤੇ ਸਾਰੇ) ਸੁਖ ਅਨੰਦ (ਪ੍ਰਾਪਤ) ਹੋ ਗਏ ਹਨ।੧।
(ਹੇ ਭਾਈ !) ਪਾਰਬ੍ਰਹਮ ਦੇ ਗੁਣਾਂ (ਦੀ) ਵੀਚਾਰ (ਮਨੁੱਖੀ) ਪਹੁੰਚ ਤੋਂ ਪਰੇ ਹੈ।
(ਪਰ) ਸਾਧ (ਗੁਰੂ) ਦੀ ਸੰਗਤ ਵਿਚ (ਨਾਮ-ਸਿਮਰਨ) ਨਾਲ ਨਿਸਤਾਰਾ (ਭਾਵ ਸੰਸਾਰ-ਸਾਗਰ ਤੋਂ ਪਾਰ-ਉਤਾਰਾ) ਹੋ ਜਾਂਦਾ ਹੈ।੨।
ਹੇ ਮਿੱਤਰ ! (ਉਸ ਪ੍ਰਭੂ ਦੇ) ਨਿਰਮਲ ਗੁਣ ਹਰ ਰੋਜ਼ ਗਾਇਨ ਕਰੋ
(ਕਿਉਂਕਿ ਕੀਰਤਨ ਕਰਦਿਆਂ, ਨਿਸਤਾਰਾ ਕਰੋ ਫਿਰ ਹਰ ਪ੍ਰਕਾਰ ਦੀ) ਆਪਦਾ ਨਾਸ਼ ਹੋ ਗਈ ਹੈ, (ਪ੍ਰਭੂ ਦੇ) ਸੇਵਕ (ਸਾਰੇ ਦੁੱਖਾਂ ਤੋਂ) ਬਚ ਗਏ ਹਨ।੩।
(ਆਪ ਕਿਰਪਾ ਕਰੋ ਕਿ ਮੈਂ) ਮਨ, ਬਾਣੀ ਅਤੇ ਕਰਮਾਂ ਦੀ (ਰਾਹੀਂ) ਆਪਣਾ ਪ੍ਰਭੂ (ਭਾਵ ਤੈਨੂੰ) ਧਿਆਉਂਦਾ ਰਹਾਂ।
ਹੇ ਪ੍ਰਭੂ !) ਨਾਨਕ ਦਾਸ ਤੇਰੀ ਸ਼ਰਣ ਆਇਆ ਹੈ।੪।੧੦੨।੧੭੧।
ਹੇ ਮੇਰੇ ਵੀਰ! ਗੋਬਿੰਦ ਦੇ ਰੂਪ ਗੁਰੂ ਨੇ (ਜਿਸ ਮਨੁੱਖ ਨੂੰ ਨਾਮ ਦੀ ਦਾਤਿ) ਬਖ਼ਸ਼ ਦਿੱਤੀ, ਉਸ ਦੇ ਅੰਦਰ ਠੰਢ ਪੈ ਗਈ,
ਉਸ ਦੇ ਸਾਰੇ ਦੁੱਖ-ਕਲੇਸ਼ ਤੇ ਪਾਪ ਨਾਸ ਹੋ ਗਏ ॥੧॥ ਰਹਾਉ ॥
(ਹੇ ਭਾਈ! ਜੇਹੜਾ ਮਨੁੱਖ ਆਪਣੀ ਜੀਭ ਨਾਲ ਸਦਾ ਪਰਮਾਤਮਾ ਦਾ ਨਾਮ ਉਚਾਰਨ ਕਰਦਾ ਹੈ,
ਉਸ ਦੇ ਸਾਰੇ ਰੋਗ ਦੂਰ ਹੋ ਜਾਂਦੇ ਹਨ, ਉਸ ਦੇ ਅੰਦਰ ਆਨੰਦ ਹੀ ਆਨੰਦ ਬਣੇ ਰਹਿੰਦੇ ਹਨ ॥੧॥
(ਹੇ ਭਾਈ!) ਜੇਹੜਾ ਮਨੁੱਖ ਅਪਹੁੰਚ ਪਾਰਬ੍ਰਹਮ ਪ੍ਰਭੂ ਦੇ ਗੁਣਾਂ ਦਾ ਵਿਚਾਰ ਕਰਦਾ ਰਹਿੰਦਾ ਹੈ,
ਗੁਰੂ ਦੀ ਸੰਗਤਿ ਵਿਚ ਰਹਿ ਕੇ ਉਸ ਦਾ (ਸੰਸਾਰ-ਸਮੁੰਦਰ ਤੋਂ) ਪਾਰ-ਉਤਾਰਾ ਹੋ ਜਾਂਦਾ ਹੈ ॥੨॥
ਹੇ (ਮੇਰੇ) ਮਿੱਤਰ! ਸਦਾ ਪਰਮਾਤਮਾ ਦੇ ਗੁਣ ਗਾਂਦੇ ਰਹੋ।
(ਜੇਹੜੇ ਮਨੁੱਖ ਗੁਣ ਗਾਂਦੇ ਹਨ, ਉਹਨਾਂ ਦਾ ਹਰੇਕ) ਰੋਗ ਦੂਰ ਹੋ ਜਾਂਦਾ ਹੈ, ਉਹ ਮਨੁੱਖ (ਰੋਗਾਂ ਵਿਕਾਰਾਂ ਤੋਂ) ਬਚੇ ਰਹਿੰਦੇ ਹਨ ॥੩॥
(ਮਿਹਰ ਕਰ) ਮੈਂ ਆਪਣੇ ਮਨ ਦੀ ਰਾਹੀਂ ਬਚਨਾਂ ਦੀ ਰਾਹੀਂ ਤੇ ਕਰਮਾਂ ਦੀ ਰਾਹੀਂ ਸਦਾ ਆਪਣੇ ਮਾਲਕ-ਪ੍ਰਭੂ ਨੂੰ ਸਿਮਰਦਾ ਰਹਾਂ।
ਹੇ ਨਾਨਕ! (ਪ੍ਰਭੂ-ਚਰਨਾਂ ਵਿਚ ਅਰਦਾਸ ਕਰ ਤੇ ਆਖ-ਹੇ ਪ੍ਰਭੂ!) ਮੈਂ ਤੇਰਾ ਦਾਸ ਤੇਰੀ ਸਰਨ ਆਇਆ ਹਾਂ ॥੪॥੧੦੨॥੧੭੧॥
ਗਊੜੀ ਪਾਤਸ਼ਾਹੀ ਪੰਜਵੀ।
ਠੰਢ-ਚੈਨ ਪੈ ਗਈ ਹੈ। ਗੁਰੂ-ਵਾਹਿਗੁਰੂ ਨੇ ਇਸ ਨੂੰ ਵਰਸਾਇਆ ਹੈ।
ਮੇਰੀ ਜਲਨ ਤੇ ਗੁਨਾਹ ਨਾਸ ਹੋ ਗਏ ਹਨ, ਹੇ ਮੇਰੇ ਵੀਰ! ਠਹਿਰਾਉ।
ਆਪਣੀ ਜੀਭਾ ਨਾਲ ਤੂੰ ਸਦੀਵ ਹੀ ਸੁਆਮੀ ਦੇ ਨਾਮ ਦਾ ਉਚਾਰਣ ਕਰ।
ਤੇਰੀਆਂ ਜਹਿਮਤਾ ਟੁਰ ਜਾਣਗੀਆਂ ਅਤੇ ਤੂੰ ਮੁਕਤ ਹੋ ਜਾਵੇਗਾ।
ਅਖੋਜ ਸ਼ਰੋਮਣੀ ਸਾਹਿਬ ਦੀਆਂ ਵਡਿਆਈਆਂ ਦਾ ਧਿਆਨ ਧਾਰ।
ਸਤਿਸੰਗਤ ਅੰਦਰ ਕਲਿਆਣ ਦੀ ਪ੍ਰਾਪਤੀ ਹੁੰਦੀ ਹੈ।
ਹੈ ਮੇਰੇ ਮਿੱਤ੍ਰ! ਜਿਹੜਾ ਪੁਰਸ਼, ਸਦੀਵ ਤੇ ਹਮੇਸ਼ਾਂ ਹੀ ਹਰੀ ਦੀ ਪਵਿੱਤਰ ਕੀਰਤੀ ਗਾਇਨ ਕਰਦਾ ਹੈ,
ਉਸ ਦੇ ਰੋਗ ਦੂਰ ਹੋ ਜਾਂਦੇ ਹਨ ਅਤੇ ਉਹ ਬੱਚ ਜਾਂਦਾ ਹੈ।
ਖਿਆਲ, ਬਚਨ ਅਤੇ ਅਮਲ ਨਾਲ ਮੈਂ ਆਪਣੇ ਮਾਲਕ ਦਾ ਆਰਾਧਨ ਕਰਦਾ ਹਾਂ।
ਗੋਲੇ ਨਾਨਕ ਨੇ ਤੇਰੀ ਪਨਾਹ ਲਈ ਹੈ, ਹੈ ਸਾਹਿਬ!
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.