ਉਰਝਿ ਰਹਿਓ ਰੇ ਬਾਵਰ ਗਾਵਰ ਜਿਉ ਕਿਰਖੈ ਹਰਿਆਇਓ ਪਸੂਆ ॥੧॥ ਰਹਾਉ ॥
ਜੋ ਜਾਨਹਿ ਤੂੰ ਅਪੁਨੇ ਕਾਜੈ ਸੋ ਸੰਗਿ ਨ ਚਾਲੈ ਤੇਰੈ ਤਸੂਆ ॥
ਨਾਗੋ ਆਇਓ ਨਾਗ ਸਿਧਾਸੀ ਫੇਰਿ ਫਿਰਿਓ ਅਰੁ ਕਾਲਿ ਗਰਸੂਆ ॥੧॥
ਪੇਖਿ ਪੇਖਿ ਰੇ ਕਸੁੰਭ ਕੀ ਲੀਲਾ ਰਾਚਿ ਮਾਚਿ ਤਿਨਹੂੰ ਲਉ ਹਸੂਆ ॥
ਛੀਜਤ ਡੋਰਿ ਦਿਨਸੁ ਅਰੁ ਰੈਨੀ ਜੀਅ ਕੋ ਕਾਜੁ ਨ ਕੀਨੋ ਕਛੂਆ ॥੨॥
ਕਰਤ ਕਰਤ ਇਵ ਹੀ ਬਿਰਧਾਨੋ ਹਾਰਿਓ ਉਕਤੇ ਤਨੁ ਖੀਨਸੂਆ ॥
ਜਿਉ ਮੋਹਿਓ ਉਨਿ ਮੋਹਨੀ ਬਾਲਾ ਉਸ ਤੇ ਘਟੈ ਨਾਹੀ ਰੁਚ ਚਸੂਆ ॥੩॥
ਜਗੁ ਐਸਾ ਮੋਹਿ ਗੁਰਹਿ ਦਿਖਾਇਓ ਤਉ ਸਰਣਿ ਪਰਿਓ ਤਜਿ ਗਰਬਸੂਆ ॥
ਮਾਰਗੁ ਪ੍ਰਭ ਕੋ ਸੰਤਿ ਬਤਾਇਓ ਦ੍ਰਿੜੀ ਨਾਨਕ ਦਾਸ ਭਗਤਿ ਹਰਿ ਜਸੂਆ ॥੪॥੬॥੧੨੭॥
ਗਉੜੀਮਹਲਾ੫॥
ਛੋਡਿਛੋਡਿਰੇਬਿਖਿਆਕੇਰਸੂਆ॥
ਉਰਝਿਰਹਿਓਰੇਬਾਵਰਗਾਵਰਜਿਉਕਿਰਖੈਹਰਿਆਇਓਪਸੂਆ॥੧॥ਰਹਾਉ॥
ਜੋਜਾਨਹਿਤੂੰਅਪੁਨੇਕਾਜੈਸੋਸੰਗਿਨਚਾਲੈਤੇਰੈਤਸੂਆ॥
ਨਾਗੋਆਇਓਨਾਗਸਿਧਾਸੀਫੇਰਿਫਿਰਿਓਅਰੁਕਾਲਿਗਰਸੂਆ॥੧॥
ਪੇਖਿਪੇਖਿਰੇਕਸੁੰਭਕੀਲੀਲਾਰਾਚਿਮਾਚਿਤਿਨਹੂੰਲਉਹਸੂਆ॥
ਛੀਜਤਡੋਰਿਦਿਨਸੁਅਰੁਰੈਨੀਜੀਅਕੋਕਾਜੁਨਕੀਨੋਕਛੂਆ॥੨॥
ਕਰਤਕਰਤਇਵਹੀਬਿਰਧਾਨੋਹਾਰਿਓਉਕਤੇਤਨੁਖੀਨਸੂਆ॥
ਜਿਉਮੋਹਿਓਉਨਿਮੋਹਨੀਬਾਲਾਉਸਤੇਘਟੈਨਾਹੀਰੁਚਚਸੂਆ॥੩॥
ਜਗੁਐਸਾਮੋਹਿਗੁਰਹਿਦਿਖਾਇਓਤਉਸਰਣਿਪਰਿਓਤਜਿਗਰਬਸੂਆ॥
ਮਾਰਗੁਪ੍ਰਭਕੋਸੰਤਿਬਤਾਇਓਦ੍ਰਿੜੀਨਾਨਕਦਾਸਭਗਤਿਹਰਿਜਸੂਆ॥੪॥੬॥੧੨੭॥
gaurī mahalā 5 .
shōd shōd rē bikhiā kē rasūā .
urajh rahiō rē bāvar gāvar jiu kirakhai hariāiō pasūā .1. rahāu .
jō jānah tūn apunē kājai sō sang n chālai tērai tasūā .
nāgō āiō nāg sidhāsī phēr phiriō ar kāl garasūā .1.
pēkh pēkh rē kasunbh kī līlā rāch māch tinahūn lau hasūā .
shījat dōr dinas ar rainī jī kō kāj n kīnō kashūā .2.
karat karat iv hī biradhānō hāriō ukatē tan khīnasūā .
jiu mōhiō un mōhanī bālā us tē ghatai nāhī ruch chasūā .3.
jag aisā mōh gurah dikhāiō tau saran pariō taj garabasūā .
mārag prabh kō sant batāiō drirī nānak dās bhagat har jasūā .4.6.127.
Gauri 5th Guru.
Abandon, abondon, thou O man, the pleasures of sin.
O foolish and crazy man like the stray animal clinging to the crop, thou art entangled in the vicious deeds. Pause.
What thou deemest to of avail to thee, that goes not with thee even an inch.
Naked thou has come and naked shalt thou depart. Thou wilt go round the circuit of birth and deaths and become a morsel of death.
O man, seeing and beholding the Safflower like short-lived world-plays, thou art hand and glove with them and laughest till they last.
The string of life is wearing off day and night, and thou hast not done anything for thy soul.
Doing worldly deeds thou hast become old like this. Thy speech has failed and thy body has become weak.
As thou wert bewitched by the mammon in thy childhood from that affection not even a trice has diminished till now.
When the Guru showed me that such is the world, abandoning the place of pride, I entered Thine sanctuary, O Lord, then.
The saint has shown me the way to the Lord, slave Nanak has implanted in him God's service and praise
Gauree, Fifth Mehl:
Give them up give up the pleasures of corruption;
you are entangled in them, you crazy fool, like an animal grazing in the green fields. ||1||Pause||
That which you believe to be of use to you, shall not go even an inch with you.
Naked you came, and naked you shall depart. You shall go round and round the cycle of birth and death, and you shall be food for Death. ||1||
Watching, watching the transitory dramas of the world, you are embroiled and enmeshed in them, and you laugh with delight.
The string of life is wearing thin, day and night, and you have done nothing for your soul. ||2||
Doing your deeds, you have grown old; your voice fails you, and your body has become weak.
You were enticed by Maya in your youth, and your attachment for it has not diminished, one little bit. ||3||
The Guru has shown me that this is the way of the world; I have abandoned the dwelling of pride, and entered Your Sanctuary.
The Saint has shown me the Path of God; slave Nanak has implanted devotional worship and the Praise of the Lord. ||4||6||127||
ਗਉੜੀ ਮਹਲਾ ੫ ॥
ਹੇ ਵਿਸ਼ੇ ਰੂਪ ਮਾਇਆ ਦੇ ਰਸ ਲੈਣ ਵਾਲੇ (ਜੀਵ ! ਤੂੰ) ਮਾਇਆ ਦੇ ਰਸ ਛੱਡ ਦੇ, ਛੱਡ ਦੇ।
ਹੇ ਬਾਵਰੇ ! ਹੇ ਮੂਰਖ ! (ਤੂੰ ਬਿਖਿਆ ਦੇ ਰਸਾਂ ਵਿੱਚ ਇਸ ਤਰ੍ਹਾਂ) ਉਲਝਿਆ ਪਿਆ ਹੈਂ ਜਿਸ ਤਰ੍ਹਾਂ ਹਰਿਆਲ ਪਸ਼ੂ (ਹਰੀ) ਖੇਤੀ ਨੂੰ (ਖਾਣ ਵਿੱਚ ਲਗਾ ਹੁੰਦਾ ਹੈ)।੧।ਰਹਾਉ।
ਹੇ ਭਾਈ !) ਜਿਸ (ਚੀਜ਼) ਨੂੰ ਤੂੰ ਸਮਝਦਾ ਹੈਂ ਕਿ (ਉਹ ਤੇਰੇ) ਕੰਮ ਆਉਣ ਵਾਲੀ ਹੈ, ਉਹ ਰਤੀ ਭਰ ਵੀ ਤੇਰੇ ਨਾਲ ਨਹੀਂ ਜਾਏਗੀ।
(ਤੂੰ ਸੰਸਾਰ ਵਿੱਚ) ਨੰਗਾ ਆਇਆ ਹੈਂ, ਨੰਗਾ ਹੀ ਚਲਾ ਜਾਵੇਂਗਾ, (ਤੂੰ ਪਹਿਲਾਂ ਵੀ ਕਾਲ ਦੇ) ਚਕਰ ਵਿੱਚ ਫਿਰਦਾ ਰਿਹਾ, (ਹੁਣ ਵੀ ਯਾਦ ਰਖ, ਮੁੜ ਕੇ ਤੈਨੂੰ) ਕਾਲ ਨੇ ਫੜ ਲੈਣਾ ਹੈ।੧।
ਓਇ (ਮੂਰਖਾ !) ਮਾਇਕੀ ਰੰਗਾਂ ਦੀ ਲੀਲਾ (ਖੇਡ) ਵੇਖ ਵੇਖ ਕੇ, ਇਨ੍ਹਾਂ ਨਾਲ ਰਚ ਮਿਚ ਕੇ (ਤੂੰ) ਖ਼ੁਸ਼ ਹੋ ਰਿਹਾ ਹੈਂ।
(ਤੇਰੀ ਸੁਆਸਾਂ ਰੂਪੀ) ਡੋਰੀ ਦਿਨ ਰਾਤ ਛਿਜਦੀ (ਨਾਸ ਹੁੰਦੀ) ਜਾ ਰਹੀ ਹੈ, (ਪਰ ਤੂੰ ਆਪਣੇ) ਜੀਅ ਦੇ (ਵਾਸਤੇ) ਕੋਈ (ਭਲਾ) ਕੰਮ ਨਹੀਂ ਕੀਤਾ।੨।
ਹੇ ਭਾਈ ! ਅਜ ਕਲ) ਕਰਦਿਆਂ ਕਰਦਿਆਂ ਇਉਂ ਹੀ (ਤੂੰ) ਬੁੱਢਾ ਹੋ ਗਿਆ, ਬੋਲਣ ਤੋਂ ਰਹਿ ਗਿਆ, (ਤੇਰਾ) ਸਰੀਰ ਕਮਜ਼ੋਰ ਹੋ ਗਿਆ।
ਜਿਵੇਂ ਉਸ ਮੋਹਣ ਵਾਲੀ ਵਿਸ਼ੇ ਰੂਪ ਮਾਇਆ ਨੇ (ਤੈਨੂੰ) ਮੋਹਿਆ, ਉਸ ਵਲੋਂ (ਤੇਰੀ) ਰੁਚੀ ਰਤਾ ਭਰ ਵੀ ਨਹੀਂ ਘਟੀ।੩।
ਹੇ ਭਾਈ ! ਜਦ ਤੋਂ) ਮੈਨੂੰ ਗੁਰੂ ਨੇ ਵਿਖਾ ਦਿਤਾ ਹੈ ਕਿ ਸੰਸਾਰ ਇਹੋ ਜਿਹਾ ਹੈ, (ਓਦੋਂ ਤੋਂ ਮੈਂ) ਹੰਕਾਰ ਛਡ ਕੇ (ਗੁਰੂ ਦੀ) ਸ਼ਰਨ ਪੈ ਗਿਆ।
ਦਾਸ ਨਾਨਕ (ਆਖਦਾ ਹੈ ਕਿ ਜਦ) ਸੰਤ (ਗੁਰੂ) ਨੇ (ਮੈਨੂੰ) ਪ੍ਰਭੂ-ਮਿਲਣ ਦਾ ਮਾਰਗ ਦਸ ਦਿਤਾ (ਤਾਂ ਮੈਂ) ਹਰੀ ਦੀ ਭਗਤੀ (ਆਪਣੇ ਹਿਰਦੇ ਵਿੱਚ) ਦ੍ਰਿੜ ਕਰ ਲਈ (ਅਤੇ ਹਰੀ ਦਾ) ਜਸ (ਕਰਨ ਲਗ ਪਿਆ)।੪।੬।੧੨੭।
ਹੇ ਭਾਈ! ਮਾਇਆ ਦੇ ਚਸਕੇ ਛੱਡ ਦੇ ਛੱਡ ਦੇ।
ਹੇ ਕਮਲੇ ਗੰਵਾਰ! ਤੂੰ (ਇਹਨਾਂ ਚਸਕਿਆਂ ਵਿਚ ਇਉਂ) ਮਸਤ ਪਿਆ ਹੈਂ, ਜਿਵੇਂ ਕੋਈ ਪਸ਼ੂ ਹਰੇ ਖੇਤ ਵਿਚ ਮਸਤ (ਹੁੰਦਾ ਹੈ) ॥੧॥ ਰਹਾਉ ॥
(ਹੇ ਕਮਲੇ!) ਜਿਸ ਚੀਜ਼ ਨੂੰ ਤੂੰ ਆਪਣੇ ਕੰਮ ਆਉਣ ਵਾਲੀ ਸਮਝਦਾ ਹੈਂ, ਉਹ ਰਤਾ ਭਰ ਭੀ (ਅੰਤ ਵੇਲੇ) ਤੇਰੇ ਨਾਲ ਨਹੀਂ ਜਾਂਦੀ।
ਤੂੰ (ਜਗਤ ਵਿਚ) ਨੰਗਾ ਆਇਆ ਸੀ (ਇਥੋਂ) ਨੰਗਾ ਹੀ ਚਲਾ ਜਾਏਂਗਾ। ਤੂੰ (ਵਿਅਰਥ ਹੀ ਜੂਨਾਂ ਦੇ) ਗੇੜ ਵਿਚ ਫਿਰ ਰਿਹਾ ਹੈਂ ਅਤੇ ਤੈਨੂੰ ਆਤਮਕ ਮੌਤ ਨੇ ਗ੍ਰਸਿਆ ਹੋਇਆ ਹੈ ॥੧॥
(ਹੇ ਕਮਲੇ!) (ਇਹ ਮਾਇਆ ਦੀ ਖੇਡ) ਕਸੁੰਭੇ ਦੀ ਖੇਡ (ਹੈ, ਇਸ ਨੂੰ) ਵੇਖ ਵੇਖ ਕੇ ਤੂੰ ਇਸ ਵਿਚ ਮਸਤ ਹੋ ਰਿਹਾ ਹੈਂ ਤੇ ਇਹਨਾਂ ਪਦਾਰਥਾਂ ਨਾਲ ਖ਼ੁਸ਼ ਹੋ ਰਿਹਾ ਹੈਂ।
ਦਿਨ ਰਾਤ ਤੇਰੀ ਉਮਰ ਦੀ ਡੋਰੀ ਕਮਜ਼ੋਰ ਹੁੰਦੀ ਜਾ ਰਹੀ ਹੈ। ਤੂੰ ਆਪਣੀ ਜਿੰਦ ਦੇ ਕੰਮ ਆਉਣ ਵਾਲਾ ਕੋਈ ਭੀ ਕੰਮ ਨਹੀਂ ਕੀਤਾ ॥੨॥
(ਮਾਇਆ ਦੇ ਧੰਧੇ) ਕਰ ਕਰ ਕੇ ਇਉਂ ਹੀ ਮਨੁੱਖ ਬੁੱਢਾ ਹੋ ਜਾਂਦਾ ਹੈ, ਅਕਲ ਕੰਮ ਕਰਨੋਂ ਰਹਿ ਜਾਂਦੀ ਹੈ, ਤੇ ਸਰੀਰ ਲਿੱਸਾ ਹੋ ਜਾਂਦਾ ਹੈ।
ਜਿਵੇਂ (ਜਵਾਨੀ ਵੇਲੇ) ਉਸ ਮੋਹਣ ਵਾਲੀ ਮਾਇਆ ਨੇ ਇਸ ਨੂੰ ਆਪਣੇ ਮੋਹ ਵਿਚ ਫਸਾਇਆ ਸੀ, ਉਸ ਵਲੋਂ ਇਸ ਦੀ ਪ੍ਰੀਤਿ ਰਤਾ ਭੀ ਨਹੀਂ ਘਟਦੀ ॥੩॥
ਆਖ-ਮੈਨੂੰ ਗੁਰੂ ਨੇ ਵਿਖਾ ਦਿੱਤਾ ਹੈ ਕਿ ਜਗਤ (ਦਾ ਮੋਹ) ਇਹੋ ਜਿਹਾ ਹੈ। ਤਦ ਮੈਂ (ਜਗਤ ਦਾ) ਮਾਣ ਛੱਡ ਕੇ (ਗੁਰੂ ਦੀ) ਸਰਨ ਪਿਆ ਹਾਂ।
ਹੇ ਦਾਸ ਨਾਨਕ! ਗੁਰੂ-ਸੰਤ ਨੇ ਮੈਨੂੰ ਪਰਮਾਤਮਾ ਦੇ ਮਿਲਣ ਦਾ ਰਾਹ ਦੱਸ ਦਿੱਤਾ ਹੈ ਤੇ ਮੈਂ ਪਰਮਾਤਮਾ ਦੀ ਭਗਤੀ ਪਰਮਾਤਮਾ ਦੀ ਸਿਫ਼ਤ-ਸਾਲਾਹ ਆਪਣੇ ਹਿਰਦੇ ਵਿਚ ਪੱਕੀ ਕਰ ਲਈ ਹੈ ॥੪॥੬॥੧੨੭॥
ਗਊੜੀ ਪਾਤਸ਼ਾਹੀ ਪੰਜਵੀਂ।
ਤਿਆਗ ਦੇ, ਤਿਆਗ ਦੇ, ਤੂੰ ਹੇ ਬੰਦੇ! ਵਿਸ਼ਿਆਂ ਦੇ ਸੁਆਦ।
ਹੈ ਮੂਰਖ ਤੇ ਝੱਲੇ ਬੰਦੇ! ਹਰਿਆਏ ਡੰਗਰ ਦੇ ਪੈਲੀ ਨਾਲ ਚਿਮੜਨ ਦੀ ਤਰ੍ਹਾਂ, ਤੂੰ ਮੰਦ ਅਮਲਾ ਅੰਦਰ, ਫਾਬਾ ਹੋਇਆ ਹੈ। ਠਹਿਰਾਉ।
ਜਿਸ ਨੂੰ ਤੂੰ ਆਪਣੇ ਕਾਰ-ਆਮਦ ਖਿਆਲ ਕਰਦਾ ਹੈ, ਉਹ ਇੰਚ ਭਰ ਭੀ ਤੇਰੇ ਨਾਲ ਨਹੀਂ ਜਾਂਦੀ।
ਨੰਗਾ ਤੂੰ ਆਇਆ ਸੈ ਅਤੇ ਨਾਗੜਾ ਹੀ ਟੁਰ ਜਾਏਗਾ। ਤੂੰ ਜੰਮਣ ਮਰਣ ਦੇ ਗੇੜ ਵਿੱਚ ਚੱਕਰ ਕੱਟੇਗਾ ਅਤੇ ਮੌਤ ਦੀ ਗਰਾਹੀ ਹੋ ਜਾਵੇਗਾ।
ਹੈ ਬੰਦੇ! ਕਸੁੰਭ ਦੇ ਫੁਲ ਵਾਂਙੂ ਛਿਨ-ਭੰਗਰ ਸੰਸਾਰੀ ਖੇਡਾਂ ਨੂੰ ਤਕ ਕੇ ਵੇਖ ਕੇ ਤੂੰ ਉਨ੍ਹਾਂ ਨਾਲ ਘਿਓ ਖਿਚੜੀ ਹੋਇਆ ਹੋਇਆ ਹੈ ਤੇ ਜਦ ਤੋੜੀ ਉਹ ਕਾਇਮ ਹਨ ਤੂੰ ਹਸਦਾ ਤੇ ਖੇਡਦਾ ਹੈ।
ਆਰਬਲਾ ਦੀ ਰੱਸੀ ਦਿਨ ਅਤੇ ਰੈਣ ਭੁਰਦੀ ਜਾ ਰਹੀ ਹੈ, ਅਤੇ ਤੂੰ ਆਪਣੀ ਆਤਮਾ ਲਈ ਕੋਈ ਗੱਲ ਭੀ ਨਹੀਂ ਕੀਤੀ।
ਸੰਸਾਰੀ ਕੰਮ ਕਰਦਾ ਹੋਇਆ ਤੂੰ ਇਸ ਤਰ੍ਹਾਂ ਬੁੱਢਾ ਹੋ ਗਿਆ ਹੈ ਤੇਰੀ ਬੋਲ-ਬਾਣੀ ਹਾਰ ਹੁੱਟ ਗਈ ਹੈ ਅਤੇ ਤੇਰਾ ਸਰੀਰ ਕਮਜ਼ੋਰ ਹੋ ਗਿਆ ਹੈ।
ਜਿਸ ਤਰ੍ਹਾਂ ਤੈਨੂੰ ਉਸ ਮਾਇਆ ਨੇ ਬਚਪਣ ਵਿੱਚ ਫ਼ਰੇਫ਼ਤਾ ਕਰ ਲਿਆ ਸੀ, ਉਸ ਲੋਭ ਵਿੱਚ ਹੁਣ ਤਾਂਈ ਇਕ ਭੋਰਾ ਭਰ ਭੀ ਕਮੀ ਨਹੀਂ ਹੋਈ।
ਜਦ ਗੁਰਾਂ ਨੇ ਮੈਨੂੰ ਵਿਖਾਲ ਦਿੱਤਾ ਕਿ ਸੰਸਾਰ ਇਹੋ ਜਿਹਾ ਹੈ ਤਾਂ ਮੈਂ ਹੰਕਾਰ ਦੀ ਥਾਂ ਨੂੰ ਤਲਾਂਜਲੀ ਦੇ ਕੇ ਤੇਰੀ ਪਨਾਹ ਆ ਲਈ, ਹੈ ਸੁਆਮੀ।
ਸਾਧੂ ਨੇ ਮੈਨੂੰ ਸਾਹਿਬ ਦਾ ਰਸਤਾ ਵਿਖਾਲ ਦਿਤਾ ਹੈ। ਗੋਲੇ ਨਾਨਕ ਨੇ ਆਪਣੇ ਅੰਦਰ ਰਬ ਦੀ ਸੇਵਾ ਤੇ ਜੱਸ ਪੱਕਾ ਕਰ ਲਿਆ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.