ਤੇਰੋ ਰੂਪੁ ਸਗਲ ਦੇਖਿ ਮੋਹੀ ॥੧॥ ਰਹਾਉ ॥
ਸੁਰਗ ਪਇਆਲ ਮਿਰਤ ਭੂਅ ਮੰਡਲ ਸਰਬ ਸਮਾਨੋ ਏਕੈ ਓਹੀ ॥
ਸਿਵ ਸਿਵ ਕਰਤ ਸਗਲ ਕਰ ਜੋਰਹਿ ਸਰਬ ਮਇਆ ਠਾਕੁਰ ਤੇਰੀ ਦੋਹੀ ॥੧॥
ਗਉੜੀਮਹਲਾ੫॥
ਤੁਝਬਿਨੁਕਵਨੁਰੀਝਾਵੈਤੋਹੀ॥
ਤੇਰੋਰੂਪੁਸਗਲਦੇਖਿਮੋਹੀ॥੧॥ਰਹਾਉ॥
ਸੁਰਗਪਇਆਲਮਿਰਤਭੂਅਮੰਡਲਸਰਬਸਮਾਨੋਏਕੈਓਹੀ॥
ਸਿਵਸਿਵਕਰਤਸਗਲਕਰਜੋਰਹਿਸਰਬਮਇਆਠਾਕੁਰਤੇਰੀਦੋਹੀ॥੧॥
ਪਤਿਤਪਾਵਨਠਾਕੁਰਨਾਮੁਤੁਮਰਾਸੁਖਦਾਈਨਿਰਮਲਸੀਤਲੋਹੀ॥
ਗਿਆਨਧਿਆਨਨਾਨਕਵਡਿਆਈਸੰਤਤੇਰੇਸਿਉਗਾਲਗਲੋਹੀ॥੨॥੮॥੧੨੯॥
gaurī mahalā 5 .
tujh bin kavan rījhāvai tōhī .
tērō rūp sagal dēkh mōhī .1. rahāu .
surag paiāl mirat bhū mandal sarab samānō ēkai ōhī .
siv siv karat sagal kar jōrah sarab maiā thākur tērī dōhī .1.
patit pāvan thākur nām tumarā sukhadāī niramal sītalōhī .
giān dhiān nānak vadiāī sant tērē siu gāl galōhī .2.8.129.
Gauri 5th Guru.
Without Thee who can please Thee?
By beholding Thine beauty everyone is fascinated. Pause.
In paradise the under world, the mortal world and the solar system that One Lord is contained every where.
Folding their hands, all repeat Thy Name O Lord God, Merciful to one and all and cry for Thy help.
O my Master, the giver of peace the blot-less the cool, Thy Name is the Purifier of sinners.
Nanak Divine comprehension meditation and glory abide in having discourse with Thine Saints
Gauree, Fifth Mehl:
Who can please You, except You Yourself?
Gazing upon Your Beauteous Form, all are entranced. ||1||Pause||
In the heavenly paradise, in the nether regions of the underworld, on the planet earth and throughout the galaxies, the One Lord is pervading everywhere.
Everyone calls upon You with their palms pressed together, saying, "Shiva, Shiva". O Merciful Lord and Master, everyone cries out for Your Help. ||1||
Your Name, O Lord and Master, is the Purifier of sinners, the Giver of peace, immaculate, cooling and soothing.
O Nanak, spiritual wisdom, meditation and glorious greatness come from dialogue and discourse with Your Saints. ||2||8||129||
ਗਉੜੀ ਮਹਲਾ ੫ ॥
ਹੇ ਪ੍ਰਭੂ !) ਤੇਰੇ ਤੋਂ ਬਿਨਾਂ ਤੈਨੂੰ ਕੌਣ ਰਿਝਾਅ (ਪ੍ਰਸੰਨ ਕਰ) ਸਕਦਾ ਹੈ? (ਭਾਵ ਕੋਈ ਨਹੀਂ ਰਿਝਾਅ ਸਕਦਾ)।
(ਕਿਉਂਕਿ) ਤੇਰਾ (ਸੁੰਦਰ) ਸਰੂਪ ਵੇਖ ਕੇ ਸਾਰੀ (ਲੁਕਾਈ) ਮੋਹੀ ਗਈ ਹੈ।੧।ਰਹਾਉ।
(ਹੇ ਜੀਵ !) ਸੁਰਗ, ਪਾਤਾਲ, ਮਾਤ ਲੋਕ (ਅਤੇ) ਧਰਤੀ ਉਤੇ ਸਮੂਹ ਮੰਡਲਾਂ ਵਿੱਚ ਓਹੀ ਇਕ (ਭਾਵ ਕੇਵਲ ਪ੍ਰਭੂ ਦੀ) ਸਮਾਅ ਰਿਹਾ ਹੈ।
ਹੇ ਠਾਕੁਰ ! ਸਾਰੇ (ਤੈਨੂੰ) ਕਲਿਆਣ ਸਰੂਪ ! ਕਲਿਆਣਕਾਰੀ ਕਹਿੰਦੇ ਹੋਏ ਹੱਥ ਜੋੜਦੇ ਹਨ, ਤੇਰੀ ਦੁਹਾਈ ਦੇਂਦੇ ਹਨ (ਹੇ ਪ੍ਰਭੂ !) ਸਾਰਿਆਂ ਉਪਰ ਤੇਰੀ ਮਿਹਰ (ਕਿਰਪਾ ਹੋ ਰਹੀ ਹੈ)।੧।
ਹੇ ਠਾਕੁਰ ! ਤੇਰਾ ਨਾਮ ਪਤਿਤਾਂ ਨੂੰ ਪਵਿਤਰ ਕਰਨ ਵਾਲਾ, (ਦੁਖੀਆਂ ਨੂੰ) ਸੁਖ ਦੇਣ ਵਾਲਾ ਅਤੇ ਤਪਦਿਆਂ ਨੂੰ) ਸੀਤਲ ਕਰਨ ਵਾਲਾ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਹੇ ਠਾਕੁਰ !) ਜੋ ਤੇਰੇ ਸੰਤਾਂ ਨਾਲ ਗਲਬਾਤ ਕੀਤੀ ਹੈ (ਸਾਡੇ ਲਈ ਇਹੋ ਹੀ) ਗਿਆਨ, ਧਿਆਨ (ਅਥਵਾ ਸਮੂਹਕ) ਵਡਿਆਈ ਹੈ।੨।੧੨੯।
ਹੇ ਪ੍ਰਭੂ! ਤੇਰਾ (ਸੋਹਣਾ ਸਰਬ-ਵਿਆਪਕ) ਰੂਪ ਵੇਖ ਕੇ ਸਾਰੀ ਲੁਕਾਈ ਮਸਤ ਹੋ ਜਾਂਦੀ ਹੈ।
ਤੇਰੀ ਮਿਹਰ ਤੋਂ ਬਿਨਾ ਤੈਨੂੰ ਕੋਈ ਜੀਵ ਪ੍ਰਸੰਨ ਨਹੀਂ ਕਰ ਸਕਦਾ ॥੧॥ ਰਹਾਉ ॥
(ਹੇ ਭਾਈ!) ਸੁਰਗ-ਲੋਕ, ਪਾਤਾਲ-ਲੋਕ, ਮਾਤ-ਲੋਕ ਸਾਰਾ ਬ੍ਰਹਮੰਡ, ਸਭਨਾਂ ਵਿਚ ਇਕ ਉਹ ਪਰਮਾਤਮਾ ਹੀ ਸਮਾਇਆ ਹੋਇਆ ਹੈ।
ਹੇ ਸਭ ਉਤੇ ਦਇਆ ਕਰਨ ਵਾਲੇ ਸਭ ਦੇ ਠਾਕੁਰ! ਸਾਰੇ ਜੀਵ ਤੈਨੂੰ 'ਸੁਖਾਂ ਦਾ ਦਾਤਾ' ਆਖ ਆਖ ਕੇ (ਤੇਰੇ ਅੱਗੇ) ਦੋਵੇਂ ਹੱਥ ਜੋੜਦੇ ਹਨ, ਤੇ ਤੇਰੇ ਦਰ ਤੇ ਹੀ ਸਹਾਇਤਾ ਲਈ ਪੁਕਾਰ ਕਰਦੇ ਹਨ ॥੧॥
ਹੇ ਠਾਕੁਰ! ਤੇਰਾ ਨਾਮ ਹੈ 'ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿਤ੍ਰ ਕਰਨ ਵਾਲਾ'। ਤੂੰ ਸਭ ਨੂੰ ਸੁਖ ਦੇਣ ਵਾਲਾ ਹੈਂ, ਤੂੰ ਪਵਿੱਤਰ ਹਸਤੀ ਵਾਲਾ ਹੈਂ, ਤੂੰ ਸ਼ਾਂਤੀ-ਸਰੂਪ ਹੈਂ।
ਹੇ ਨਾਨਕ! (ਆਖ-ਹੇ ਪ੍ਰਭੂ!) ਤੇਰੇ ਸੰਤ ਜਨਾਂ ਨਾਲ ਤੇਰੀ ਸਿਫ਼ਤ-ਸਾਲਾਹ ਦੀਆਂ ਗੱਲਾਂ ਹੀ (ਤੇਰੇ ਸੇਵਕਾਂ ਵਾਸਤੇ) ਗਿਆਨ-ਚਰਚਾ ਹੈ, ਸਮਾਧੀਆਂ ਹੈ, (ਲੋਕ ਪਰਲੋਕ ਦੀ) ਇੱਜ਼ਤ ਹੈ ॥੨॥੮॥੧੨੯॥
ਗਊੜੀ ਪਾਤਸ਼ਾਹੀ ਪੰਜਵੀਂ।
ਤੇਰੇ ਬਗੈਰ ਤੈਨੂੰ ਕੌਣ ਖੁਸ਼ ਕਰ ਸਕਦਾ ਹੈ?
ਤੇਰੇ ਸੁਹੱਪਣ ਤੱਕ ਕੇ, ਹਰ ਕੋਈ ਫ਼ਰੇਫ਼ਤਾ ਹੋ ਗਿਆ ਹੈ। ਠਹਿਰਾਉ।
ਬਹਿਸ਼ਤ, ਪਾਤਾਲ, ਮਾਤਲੋਕ ਅਤੇ ਬ੍ਰਹਮੰਡ ਵਿੱਚ, ਸਾਰੇ ਉਹ ਇਕ ਪ੍ਰਭੂ ਰਮਿਆ ਹੋਇਆ ਹੈ।
ਹੇ ਸਭ ਉਤੇ ਮਿਹਰਬਾਨ ਵਾਹਿਗੁਰੂ ਸੁਆਮੀ ਆਪਣੇ ਹੱਥ ਜੋੜ ਕੇ ਸਾਰੇ ਨਾਮ ਉਚਾਰਦੇ ਹਨ, ਅਤੇ ਤੇਰੀ ਸਹਾਇਤਾ ਲਈ ਪੁਕਾਰਦੇ ਹਨ।
ਹੈ ਆਰਾਮ ਬਖਸ਼ਣਹਾਰ ਬੇਦਾਗ ਅਤੇ ਠੰਢੇਠਾਰ ਮੇਰੇ ਮਾਲਕ, ਤੇਰਾ ਨਾਮ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ।
ਨਾਨਕ, ਬ੍ਰਹਮ-ਗਿਆਤ, ਸਿਮਰਨ ਅਤੇ ਮਾਨ-ਪ੍ਰਤਿਸ਼ਟ ਤੇਰੇ ਸਾਧੂੰਆਂ ਨਾਲ ਧਰਮ-ਵਾਰਤਾ ਕਰਨ ਵਿੱਚ ਵਸਦੇ ਹਨ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.