ਅਨੂਪ ਪਦਾਰਥੁ ਨਾਮੁ ਸੁਨਹੁ ਸਗਲ ਧਿਆਇਲੇ ਮੀਤਾ ॥
ਹਰਿ ਅਉਖਧੁ ਜਾ ਕਉ ਗੁਰਿ ਦੀਆ ਤਾ ਕੇ ਨਿਰਮਲ ਚੀਤਾ ॥੧॥ ਰਹਾਉ ॥
ਅੰਧਕਾਰੁ ਮਿਟਿਓ ਤਿਹ ਤਨ ਤੇ ਗੁਰਿ ਸਬਦਿ ਦੀਪਕੁ ਪਰਗਾਸਾ ॥
ਭ੍ਰਮ ਕੀ ਜਾਲੀ ਤਾ ਕੀ ਕਾਟੀ ਜਾ ਕਉ ਸਾਧਸੰਗਤਿ ਬਿਸ੍ਵਾਸਾ ॥੧॥
ਤਾਰੀਲੇ ਭਵਜਲੁ ਤਾਰੂ ਬਿਖੜਾ ਬੋਹਿਥ ਸਾਧੂ ਸੰਗਾ ॥
ਪੂਰਨ ਹੋਈ ਮਨ ਕੀ ਆਸਾ ਗੁਰੁ ਭੇਟਿਓ ਹਰਿ ਰੰਗਾ ॥੨॥
ਗਉੜੀਮਹਲਾ੫॥
ਅਨੂਪਪਦਾਰਥੁਨਾਮੁਸੁਨਹੁਸਗਲਧਿਆਇਲੇਮੀਤਾ॥
ਹਰਿਅਉਖਧੁਜਾਕਉਗੁਰਿਦੀਆਤਾਕੇਨਿਰਮਲਚੀਤਾ॥੧॥ਰਹਾਉ॥
ਅੰਧਕਾਰੁਮਿਟਿਓਤਿਹਤਨਤੇਗੁਰਿਸਬਦਿਦੀਪਕੁਪਰਗਾਸਾ॥
ਭ੍ਰਮਕੀਜਾਲੀਤਾਕੀਕਾਟੀਜਾਕਉਸਾਧਸੰਗਤਿਬਿਸ੍ਵਾਸਾ॥੧॥
ਤਾਰੀਲੇਭਵਜਲੁਤਾਰੂਬਿਖੜਾਬੋਹਿਥਸਾਧੂਸੰਗਾ॥
ਪੂਰਨਹੋਈਮਨਕੀਆਸਾਗੁਰੁਭੇਟਿਓਹਰਿਰੰਗਾ॥੨॥
ਨਾਮਖਜਾਨਾਭਗਤੀਪਾਇਆਮਨਤਨਤ੍ਰਿਪਤਿਅਘਾਏ॥
ਨਾਨਕਹਰਿਜੀਉਤਾਕਉਦੇਵੈਜਾਕਉਹੁਕਮੁਮਨਾਏ॥੩॥੧੨॥੧੩੩॥
gaurī mahalā 5 .
anūp padārath nām sunah sagal dhiāilē mītā .
har aukhadh jā kau gur dīā tā kē niramal chītā .1. rahāu .
andhakār mitiō tih tan tē gur sabad dīpak paragāsā .
bhram kī jālī tā kī kātī jā kau sādhasangat bisvāsā .1.
tārīlē bhavajal tārū bikharā bōhith sādhū sangā .
pūran hōī man kī āsā gur bhētiō har rangā .2.
nām khajānā bhagatī pāiā man tan tripat aghāē .
nānak har jīu tā kau dēvai jā kau hukam manāē .3.12.133.
Gauri 5th Guru.
God's Name is the wealth beyond praise. Let all hearken and remember it, O friends.
They whom the Guru gives God's medicine their minds become neat and clean. Pause.
The darkness is dispelled from that body, wherein the lamp of Guru's word is lighted.
His noose of superstition is cut, who reposes faith in the guild of Saints.
Difficult to cross, dreadful word ocean is ferried by means of the ship of the congregation of saints.
By meeting the Guru, in love with God, my mind's desire is fulfilled.
The Name treasure, the Saints have gained, and their soul and body are satiated and sated.
Nanak, the venerable Lord gives it only to him, whom He causes to abide by His will.
Gauree, Fifth Mehl:
The Naam, the Name of the Lord, is an incomparably beautiful treasure. Listen, everyone, and meditate on it, O friends.
Those, unto whom the Guru has given the Lord's medicine their minds become pure and immaculate. ||1||Pause||
Darkness is dispelled from within that body, in which the Divine Light of the Guru's Shabad shines.
The noose of doubt is cut away from those who place their faith in the Saadh Sangat, the Company of the Holy. ||1||
The treacherous and terrifying worldocean is crossed over, in the boat of the Saadh Sangat.
My mind's desires are fulfilled, meeting the Guru, in love with the Lord. ||2||
The devotees have found the treasure of the Naam; their minds and bodies are satisfied and satiated.
O Nanak, the Dear Lord gives it only to those who surrender to the Lord's Command. ||3||12||133||
ਗਉੜੀ ਮਹਲਾ ੫ ॥
ਹੇ ਮਿਤਰੋ ! ਸੁਣੋ, ਨਾਮ (ਇਕ) ਅਤਿ ਸੁੰਦਰ (ਅਸਚਰਜ) ਪਦਾਰਥ ਹੈ, (ਇਸੇ ਨੂੰ) ਸਾਰੇ ਸਿਮਰੋ।
ਜਿਸ ਨੂੰ ਗੁਰੂ ਨੇ ਹਰੀ ਦਾ (ਨਾਮ ਰੁਪ) ਦਾਰੂ ਦਿਤਾ ਹੈ, ਉਸ ਦੇ (ਸਾਰੇ ਰੋਗ ਦੂਰ ਹੋ ਗਏ), ਚਿਤ ਨਿਰਮਲ (ਪਵਿਤਰ ਤੇ ਅਰੋਗ ਹੋ ਗਿਆ)।੧।
(ਹੇ ਭਾਈ ! ਜਿਸ ਮਨੁੱਖ ਦੇ ਹਿਰਦੇ ਅੰਦਰ) ਗੁਰੂ ਨੇ ਸ਼ਬਦ ਦੁਆਰਾ (ਗਿਆਨ ਦਾ) ਦੀਵਾ ਜਗਾ ਦਿੱਤਾ, ਉਸ ਦੇ ਤਨ (ਮਨ ਚੋਂ ਅਗਿਆਨਤਾ ਰੂਪੀ) ਹਨੇਰਾ ਦੂਰ ਹੋ ਗਿਆ।
ਜਿਸ ਨੂੰ ਸਾਧ ਸੰਗਤ ਦੁਆਰਾ (ਗੁਰੂ ਤੇ) ਵਿਸ਼ਵਾਸ਼ (ਭਰੋਸਾ ਹੋ ਗਿਆ) ਉਸ ਦੀ (ਮਾਇਆ ਮੋਹ ਰੂਪ) ਭਰਮ ਦੀ ਫਾਹੀ ਕਟੀ ਗਈ।੧।
(ਜਿਸ ਨੂੰ ਸਤਿਗੁਰੂ) ਸਾਧੂ ਦਾ ਸੰਗ (ਰੂਪੀ) ਜਹਾਜ਼ ਮਿਲ ਗਿਆ ਹੈ (ਉਸ ਦੇ) ਮਨ ਦੀ ਆਸਾ ਪੂਰੀ ਹੋ ਗਈ
ਜਿਸ ਨੂੰ ਹਰੀ ਨਾਲ ਪਿਆਰ ਕਰਨ ਵਾਲਾ (ਆਤਮਿਕ ਅਨੰਦ ਦੇਣ ਵਾਲਾ) ਗੁਰੂ ਮਿਲ ਗਿਆ (ਉਸ ਨੇ) ਔਖਾ ਤੇ ਡੂੰਘਾ ਸੰਸਾਰ ਸਮੁੰਦਰ ਤਰ ਲਿਆ।੨।
(ਹੇ ਭਾਈ ! ਜਿਨ੍ਹਾਂ) ਭਗਤਾਂ ਨੇ ਨਾਮ ਦਾ ਖ਼ਜ਼ਾਨਾ ਪ੍ਰਾਪਤ ਕੀਤਾ (ਉਨ੍ਹਾਂ ਦੇ) ਤਨ ਮਨ ਤ੍ਰਿਪਤ ਹੋ ਗਏ (ਭਾਵ ਉਹ) ਰਜ ਗਏ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਜਿਸ ਨੂੰ ਪ੍ਰਭੂ (ਆਪਣਾ) ਹੁਕਮ ਮਨਾਉਂਦਾ ਹੈ, ਉਸ ਨੂੰ (ਨਾਮ ਦਾ ਖ਼ਜ਼ਾਨਾ) ਦੇਂਦਾ ਹੈ।੩।੧੨।੧੩੩।
ਹੇ ਮਿੱਤਰੋ! ਸੁਣੋ, ਪਰਮਾਤਮਾ ਦਾ ਨਾਮ ਇਕ ਐਸਾ ਪਦਾਰਥ ਹੈ ਜਿਸ ਵਰਗਾ ਕੋਈ ਹੋਰ ਨਹੀਂ। (ਇਸ ਵਾਸਤੇ, ਹੇ ਮਿੱਤਰੋ!) ਸਾਰੇ (ਇਸ ਨਾਮ ਨੂੰ) ਸਿਮਰੋ।
ਜਿਨ੍ਹਾਂ ਨੂੰ ਗੁਰੂ ਨੇ ਪਰਮਾਤਮਾ ਦਾ ਨਾਮ-ਦਾਰੂ ਦਿੱਤਾ ਉਹਨਾਂ ਦੇ ਚਿੱਤ (ਹਰੇਕ ਕਿਸਮ ਦੇ ਵਿਕਾਰ ਦੀ) ਮੈਲ ਤੋਂ ਸਾਫ਼ ਹੋ ਗਏ ॥੧॥ ਰਹਾਉ ॥
(ਹੇ ਭਾਈ!) ਗੁਰੂ ਨੇ (ਜਿਸ ਮਨੁੱਖ ਦੇ ਅੰਦਰ ਆਪਣੇ) ਸ਼ਬਦ ਦੀ ਰਾਹੀਂ (ਆਤਮਕ ਗਿਆਨ ਦਾ) ਦੀਵਾ ਜਗਾ ਦਿੱਤਾ, ਉਸ ਦੇ ਹਿਰਦੇ ਵਿਚੋਂ (ਮਾਇਆ ਦੇ ਮੋਹ ਦਾ) ਹਨੇਰਾ ਦੂਰ ਹੋ ਗਿਆ।
(ਹੇ ਭਾਈ!) ਸਾਧ ਸੰਗਤਿ ਵਿਚ ਜਿਸ ਮਨੁੱਖ ਦੀ ਸਰਧਾ ਬਣ ਗਈ, (ਗੁਰੂ ਨੇ) ਉਸ (ਦੇ ਮਨ) ਦਾ (ਮਾਇਆ ਦੀ ਖ਼ਾਤਰ) ਭਟਕਣਾ ਦਾ ਜਾਲ ਕੱਟ ਦਿੱਤਾ ॥੧॥
(ਹੇ ਭਾਈ! ਜਿਸ ਮਨੁੱਖ ਨੇ) ਗੁਰੂ ਦੀ ਸੰਗਤਿ-ਰੂਪ ਜਹਾਜ਼ ਦਾ ਆਸਰਾ ਲਿਆ, ਉਹ ਇਸ ਅਥਾਹ ਤੇ ਔਖੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ।
(ਹੇ ਭਾਈ!) ਜਿਸ ਮਨੁੱਖ ਨੂੰ ਪਰਮਾਤਮਾ ਨਾਲ ਪਿਆਰ ਕਰਨ ਵਾਲਾ ਗੁਰੂ ਮਿਲ ਪਿਆ, ਉਸ ਦੇ ਮਨ ਦੀ (ਹਰੇਕ) ਕਾਮਨਾ ਪੂਰੀ ਹੋ ਗਈ ॥੨॥
(ਹੇ ਭਾਈ! ਜਿਨ੍ਹਾਂ) ਭਗਤ ਜਨਾਂ ਨੇ ਪਰਮਾਤਮਾ ਦੇ ਨਾਮ ਦਾ ਖ਼ਜ਼ਾਨਾ ਲੱਭ ਲਿਆ, ਉਹਨਾਂ ਦੇ ਮਨ (ਮਾਇਆ ਵਲੋਂ ਤ੍ਰਿਪਤ ਹੋ ਗਏ, ਉਹਨਾਂ ਦੇ ਤਨ (ਹਿਰਦੇ ਮਾਇਆ ਵਲੋਂ) ਰੱਜ ਗਏ।
ਹੇ ਨਾਨਕ! (ਆਖ-ਇਹ ਨਾਮ-ਖ਼ਜ਼ਾਨਾ) ਪਰਮਾਤਮਾ ਉਹਨਾਂ ਨੂੰ ਹੀ ਦੇਂਦਾ ਹੈ, ਜਿਨ੍ਹਾਂ ਨੂੰ ਪ੍ਰਭੂ ਆਪਣਾ ਹੁਕਮ ਮੰਨਣ ਲਈ ਪ੍ਰੇਰਨਾ ਕਰਦਾ ਹੈ ॥੩॥੧੨॥੧੩੩॥
ਗਊੜੀ ਪਾਤਸ਼ਾਹੀ ਪੰਜਵੀ।
ਵਾਹਿਗੁਰੂ ਦਾ ਨਾਮ ਇਕ ਉਪਮਾ-ਰਹਿਤ ਦੌਲਤ ਹੈ। ਸਾਰੇ ਹੀ ਇਸ ਦਾ ਸ੍ਰਵਣ ਤੇ ਸਿਮਰਨ ਕਰੋ, ਹੈ ਮਿੱਤਰੋ।
ਜਿਨ੍ਹਾਂ ਨੂੰ ਗੁਰਦੇਵ ਜੀ ਵਾਹਿਗੁਰੂ ਦੀ ਦਵਾਈ ਦਿੰਦੇ ਹਨ, ਉਨ੍ਹਾਂ ਦੇ ਮਨ ਸਾਫ ਸੁਥਰੇ ਹੋ ਜਾਂਦੇ ਹਨ। ਠਹਿਰਾਉ।
ਅਨ੍ਹੇਰਾ ਉਸ ਦੇਹਿ ਤੋਂ ਦੂਰ ਹੋ ਜਾਂਦਾ ਹੈ ਜਿਸ ਦੇ ਅੰਦਰ ਗੁਰਾਂ ਦੀ ਬਾਣੀ ਦੀ ਜੋਤ ਜਗਾ ਦਿਤੀ ਜਾਂਦੀ ਹੈ।
ਉਸ ਦੀ ਸ਼ੱਕ-ਸੰਦੇਹ ਦੀ ਫਾਹੀ ਕੱਟੀ ਜਾਂਦੀ ਹੈ, ਜੋ ਸਤਿਸੰਗਤ ਅੰਦਰ ਭਰੋਸਾ ਧਾਰਦਾ ਹੈ।
ਤਰਨ ਨੂੰ ਔਖਾ, ਭਿਆਨਕ ਸੰਸਾਰ ਸਮੁੰਦਰ ਸਤਿ ਸੰਗਤ ਦੇ ਜਹਾਜ਼ ਦੇ ਜ਼ਰੀਏ ਪਾਰ ਕੀਤਾ ਜਾਂਦਾ ਹੈ।
ਵਾਹਿਗੁਰੂ ਵਿੱਚ ਪ੍ਰੀਤ ਰੱਖਣ ਵਾਲੇ ਗੁਰਾਂ ਨੂੰ ਮਿਲ ਕੇ ਮੇਰੇ ਚਿੱਤ ਦੀ ਮੁਰਾਦ ਪੂਰੀ ਹੋ ਗਈ ਹੈ।
ਨਾਮ ਦਾ ਕੋਸ਼ ਸੰਤਾਂ ਨੇ ਪ੍ਰਾਪਤ ਕੀਤਾ ਹੈ ਅਤੇ ਉਨ੍ਹਾਂ ਦੀ ਆਤਮਾ ਤੇ ਦੇਹਿ ਰੱਜ ਤੇ ਧ੍ਰਾਪ ਗਏ ਹਨ।
ਨਾਨਕ ਪੂਜਯ ਪ੍ਰਭੂ ਇਹ ਕੇਵਲ ਉਸ ਨੂੰ ਦਿੰਦਾ ਹੈ, ਜਿਸ ਪਾਸੋਂ ਉਹ ਆਪਦੇ ਫੁਰਮਾਨ ਦੀ ਪਾਲਣਾ ਕਰਾਉਂਦਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.