ਗਉੜੀਮਹਲਾ੫॥
ਜੀਅਰੇਓਲ੍ਹਾਨਾਮਕਾ॥
ਅਵਰੁਜਿਕਰਨਕਰਾਵਨੋਤਿਨਮਹਿਭਉਹੈਜਾਮਕਾ॥੧॥ਰਹਾਉ॥
ਅਵਰਜਤਨਿਨਹੀਪਾਈਐ॥
ਵਡੈਭਾਗਿਹਰਿਧਿਆਈਐ॥੧॥
ਲਾਖਹਿਕਮਤੀਜਾਨੀਐ॥
ਆਗੈਤਿਲੁਨਹੀਮਾਨੀਐ॥੨॥
ਅਹੰਬੁਧਿਕਰਮਕਮਾਵਨੇ॥ਗ੍ਰਿਹਬਾਲੂਨੀਰਿਬਹਾਵਨੇ॥੩॥
ਪ੍ਰਭੁਕ੍ਰਿਪਾਲੁਕਿਰਪਾਕਰੈ॥
ਨਾਮੁਨਾਨਕਸਾਧੂਸੰਗਿਮਿਲੈ॥੪॥੪॥੧੪੨॥
gaurī mahalā 5 .
jīarē ōlhā nām kā .
avar j karan karāvanō tin mah bhau hai jām kā .1. rahāu .
avar jatan nahī pāīai .
vadai bhāg har dhiāīai .1.
lākh hikamatī jānīai .
āgai til nahī mānīai .2.
ahanbudh karam kamāvanē . grih bālū nīr bahāvanē .3.
prabh kripāl kirapā karai .
nām nānak sādhū sang milai .4.4.142.
Gauri 5th Guru.
O man thy only support is the Master's Name.
Whatever else is done and caused to be done, in them is the fear of Death's courier. Pause.
By another effort the Lord is not obtained.
By very good luck, God is meditated upon.
Man may know lacs of devices,
but none carries even a sesame's weight hereafter.
The good deeds done with proud intellect, are swept off like the house of sand by water.
When the Kind Lord shows mercy,
Nanak receives the Name in the Society of Saints.
Gauree, Fifth Mehl:
Hey, soul: your only Support is the Naam, the Name of the Lord.
Whatever else you do or make happen, the fear of death still hangs over you. ||1||Pause||
He is not obtained by any other efforts.
By great good fortune, meditate on the Lord. ||1||
You may know hundreds of thousands of clever tricks,
but not even one will be of any use at all hereafter. ||2||
Good deeds done in the pride of ego are swept away, like the house of sand by water. ||3||
When God the Merciful shows His Mercy,
Nanak receives the Naam in the Saadh Sangat, the Company of the Holy. ||4||4||142||
ਗਉੜੀ ਮਹਲਾ ੫ ॥
ਹੇ (ਮੇਰੇ) ਜੀਉੜੇ ! ਨਾਮ ਦਾ ਆਸਰਾ ਲੈ।
(ਨਾਮ ਤੋਂ ਬਿਨਾਂ) ਹੋਰ ਜਿਤਨੇ ਵੀ (ਕਰਮ) ਕਰਨੇ-ਕਰਾਉਣੇ ਹਨ, ਉਨ੍ਹਾਂ ਵਿੱਚ ਜਮ (ਦੀ ਮਾਰ) ਦਾ ਡਰ (ਬਣਿਆ ਰਹਿੰਦਾ ਹੈ)।੧।ਰਹਾਉ।
ਹੋਰ (ਕਿਸੇ) ਜਤਨ ਨਾਲ ਪਰਮਾਤਮਾ ਨੂੰ ਨਹੀਂ ਪਾ ਸਕੀਦਾ।
(ਹਾਂ), ਵਡੇਭਾਗਾਂ ਨਾਲ ਹਰੀ ਦਾ ਸਿਮਰਨ ਕਰੀਦਾ ਹੈ।੧।
(ਇਥੇ, ਸੰਸਾਰ ਵਿੱਚ ਭਾਵੇਂ) ਲਖਾਂ ਚਤੁਰਾਈਆਂ (ਕਰਨ) ਵਾਲੇ, ਜਾਣੇ ਜਾਂਦੇ (ਭਾਵ ਪ੍ਰਸਿਧ) ਹੋਣ
(ਪਰ) ਅਗੇ (ਰਬੀ ਦਰਗਾਹ ਵਿਚ ਚਤੁਰਾਈਆਂ ਨੂੰ) ਰਤਾ ਭਰ ਵੀ (ਕੋਈ) ਨਹੀਂ ਮੰਨਦਾ।੨।
(ਜਿਹੜੇ) ਕਰਮ ਹੰਕਾਰ ਵਾਲੀ ਬੁੱਧੀ ਨਾਲ ਕੀਤੇ ਜਾਂਦੇ ਹਨ, (ਉਹ ਇਸ ਤਰ੍ਹਾਂ ਹਨ, ਜਿਵੇਂ) ਰੇਤ ਦੇ ਬਣਾਏ ਘਰ ਪਾਣੀ ਨੇ ਰੌੜ੍ਹ ਕੇ ਲੈ ਜਾਣੇ ਹਨ।੩।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਜੇ) ਕਿਰਪਾਲੂ ਪ੍ਰਭੂ (ਆਪਣੀ) ਕਿਰਪਾ ਕਰ ਦੇਵੇ,
(ਤਾਂ) ਸਾਧੂ ਦਾ ਸੰਗ ਕਰਕੇ ਨਾਮ ਪ੍ਰਾਪਤ ਹੁੰਦਾ ਹੈ।੪।੫।੧੪੨।
ਹੇ ਮੇਰੀ ਜਿੰਦੇ! ਪਰਮਾਤਮਾ ਦੇ ਨਾਮ ਦਾ (ਹੀ) ਆਸਰਾ (ਲੋਕ ਪਰਲੋਕ ਵਿਚ ਸਹਾਇਤਾ ਕਰਦਾ ਹੈ)।
(ਨਾਮ ਤੋਂ ਬਿਨਾ ਮਾਇਆ ਦੀ ਖ਼ਾਤਰ) ਹੋਰ ਜਿਤਨਾ ਭੀ ਉੱਦਮ-ਜਤਨ ਹੈ ਉਹਨਾਂ ਸਾਰੇ ਕੰਮਾਂ ਵਿਚ ਆਤਮਕ ਮੌਤ ਦਾ ਖ਼ਤਰਾ (ਬਣਦਾ ਜਾਂਦਾ ਹੈ) ॥੧॥ ਰਹਾਉ ॥
(ਸਿਮਰਨ ਤੋਂ ਬਿਨਾ ਕਿਸੇ ਭੀ) ਹੋਰ ਜਤਨ ਨਾਲ ਪਰਮਾਤਮਾ ਨਹੀਂ ਮਿਲਦਾ।
(ਪਰ) ਵੱਡੀ ਕਿਸਮਤਿ ਨਾਲ ਹੀ ਪਰਮਾਤਮਾ ਦਾ ਸਿਮਰਨ ਕੀਤਾ ਜਾ ਸਕਦਾ ਹੈ ॥੧॥
(ਜੇ ਜਗਤ ਵਿਚ) ਲੱਖਾਂ ਚਤੁਰਾਈਆਂ ਦੇ ਕਾਰਨ ਇੱਜ਼ਤ ਖੱਟ ਲਈਏ,
ਪਰਲੋਕ ਵਿਚ (ਇਹਨਾਂ ਹਿਕਮਤਾਂ ਦੇ ਕਾਰਨ) ਰਤਾ ਜਿਤਨਾ ਭੀ ਆਦਰ ਨਹੀਂ ਮਿਲਦਾ ॥੨॥
(ਹੇ ਜਿੰਦੇ! ਜੇ ਆਪਣੇ ਵਲੋਂ ਧਾਰਮਿਕ) ਕੰਮ (ਭੀ) ਕੀਤੇ ਜਾਣ (ਪਰ ਉਹ) ਹਉਮੈ ਵਾਲੀ ਅਕਲ ਵਧਾਣ ਵਾਲੇ ਹੀ ਹੋਣ, ਤਾਂ ਉਹ ਅਜੇਹੇ ਕਰਮ ਰੇਤ ਦੇ ਘਰਾਂ ਵਾਂਗ ਹੀ ਹਨ ਜਿਨ੍ਹਾਂ ਨੂੰ (ਹੜ੍ਹ ਦੇ) ਪਾਣੀ ਨੇ ਰੋੜ੍ਹ ਦਿੱਤਾ ॥੩॥
ਦਇਆ ਦਾ ਸੋਮਾ ਪਰਮਾਤਮਾ ਜਿਸ ਮਨੁੱਖ ਉਤੇ ਕਿਰਪਾ ਕਰਦਾ ਹੈ,
ਹੇ ਨਾਨਕ! (ਆਖ-) ਉਸ ਨੂੰ ਗੁਰੂ ਦੀ ਸੰਗਤਿ ਵਿਚ ਪਰਮਾਤਮਾ ਦਾ ਨਾਮ ਮਿਲਦਾ ਹੈ ॥੪॥੪॥੧੪੨॥
ਗਊੜੀ ਪਾਤਸ਼ਾਹੀ ਪੰਜਵੀਂ।
ਹੈ ਬੰਦੇ! ਤੇਰਾ ਆਸਰਾ ਕੇਵਲ ਮਾਲਕ ਦਾ ਨਾਮ ਹੀ ਹੈ।
ਹੋਰ ਜੋ ਕੁਛ ਭੀ ਕੀਤਾ ਅਤੇ ਕਰਾਇਆ ਜਾਂਦਾ ਹੈ, ਉਨ੍ਹਾਂ ਵਿੱਚ ਮੌਤ ਦੇ ਦੂਤ ਦਾ ਡਰ ਹੈ। ਠਹਿਰਾਉ।
ਹੋਰਸੁ ਉਪਰਾਲੇ ਦੁਆਰਾ ਸਾਹਿਬ ਪ੍ਰਾਪਤ ਨਹੀਂ ਹੁੰਦਾ।
ਪਰਮ ਚੰਗੇ ਨਸੀਬਾਂ ਰਾਹੀਂ ਵਾਹਿਗੁਰੂ ਸਿਮਰਿਆ ਜਾਂਦਾ ਹੈ।
ਆਦਮੀ ਲਖਾਂ ਅਟਕਲਾਂ ਜਾਣਦਾ ਹੋਵੇ,
ਪਰ ਭੋਰਾ ਭਰ ਭੀ ਅਗੇ ਕੋਈ ਕਾਰਗਰ ਨਹੀਂ ਹੁੰਦੀ।
ਹੰਕਾਰੀ ਮਤ ਨਾਲ ਕੀਤੇ ਹੋਏ ਚੰਗੇ ਕੰਮ ਇੰਜ ਰੁੜ੍ਹ ਜਾਂਦੇ ਹਨ, ਜਿਸ ਤਰ੍ਹਾਂ ਰੇਤ ਦਾ ਘਰ ਪਾਣੀ ਨਾਲ।
ਜਦ ਮਿਹਰਬਾਨ ਮਾਲਕ ਮਇਆ ਧਰਦਾ ਹੈ,
ਸਤਿਸੰਗਤ ਅੰਦਰ ਨਾਨਕ ਨੂੰ ਨਾਮ ਪ੍ਰਾਪਤ ਹੋ ਜਾਂਦਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.